< ਮਰਕੁਸ 11 >
1 ੧ ਜਦੋਂ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਦੇ ਪਹਾੜ ਕੋਲ ਬੈਤਫ਼ਗਾ ਅਤੇ ਬੈਤਅਨੀਆ ਦੇ ਕੋਲ ਪਹੁੰਚੇ, ਤਾਂ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋ ਨੂੰ ਇਹ ਕਹਿ ਕੇ ਭੇਜਿਆ,
Kui nad lähenesid Jeruusalemmale ning olid Betfage ja Betaania lähedal Õlimäe kõrval, saatis Jeesus oma jüngritest kaks ette.
2 ੨ ਕਿ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦੇ ਸਾਰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ, ਜਿਸ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਹ ਨੂੰ ਖੋਲ੍ਹ ਲਿਆਓ।
Ta ütles neile: „Minge eespool olevasse külla. Kohe kui te külla jõuate, leiate kinniseotult ühe sälu, kellega ei ole veel keegi ratsutanud. Päästke ta lahti ja tooge siia.
3 ੩ ਅਤੇ ਜੇ ਕੋਈ ਤੁਹਾਨੂੰ ਪੁੱਛੇ ਜੋ ਤੁਸੀਂ ਇਹ ਕਿਉਂ ਕਰਦੇ ਹੋ? ਤਾਂ ਆਖਣਾ ਜੋ ਪ੍ਰਭੂ ਨੂੰ ਇਹ ਦੀ ਲੋੜ ਹੈ ਤਾਂ ਉਹ ਝੱਟ ਉਸ ਨੂੰ ਇੱਧਰ ਭੇਜ ਦੇਵੇਗਾ।
Kui keegi teilt küsib, mida te teete, siis vastake: „Issandal on teda vaja ja ta saadab ta varsti tagasi.““
4 ੪ ਉਹ ਗਏ ਅਤੇ ਗਧੀ ਦੇ ਬੱਚੇ ਨੂੰ ਦਰਵਾਜ਼ੇ ਦੇ ਕੋਲ ਬਾਹਰਲੇ ਪਾਸੇ ਚੌਂਕ ਵਿੱਚ ਬੰਨ੍ਹਿਆ ਹੋਇਆ ਵੇਖਿਆ ਅਤੇ ਉਹ ਨੂੰ ਖੋਲ੍ਹਿਆ।
Niisiis asusid nad teele, leidsid tänaval ukse juurde seotud sälu ja päästsid ta lahti.
5 ੫ ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਨੂੰ ਕਹਿਣ ਲੱਗੇ, ਇਹ ਕੀ ਕਰਦੇ ਹੋ ਜੋ ਗਧੀ ਦੇ ਬੱਚੇ ਨੂੰ ਖੋਲ੍ਹਦੇ ਹੋ?
Mõned lähedal seisvad inimesed küsisid: „Miks te selle sälu lahti päästate?“
6 ੬ ਤਾਂ ਉਨ੍ਹਾਂ ਨੇ ਜਿਵੇਂ ਯਿਸੂ ਨੇ ਆਖਿਆ ਸੀ ਉਨ੍ਹਾਂ ਨੂੰ ਕਹਿ ਦਿੱਤਾ, ਤਦ ਉਨ੍ਹਾਂ ਨੇ ਇਨ੍ਹਾਂ ਨੂੰ ਜਾਣ ਦਿੱਤਾ।
Jüngrid vastasid täpselt nii, nagu Jeesus oli käskinud, ja inimesed lasid neil minna.
7 ੭ ਉਹ ਉਸ ਗਧੀ ਦੇ ਬੱਚੇ ਨੂੰ ਪ੍ਰਭੂ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ ਅਤੇ ਉਹ ਉਸ ਉੱਤੇ ਸਵਾਰ ਹੋਇਆ।
Nad tõid sälu Jeesuse juurde, panid oma ülekuued sälu selga ja Jeesus istus sinna peale.
8 ੮ ਤਾਂ ਬਹੁਤਿਆਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਅਤੇ ਕਈਆਂ ਨੇ ਖੇਤਾਂ ਵਿੱਚੋਂ ਹਰੀਆਂ ਟਹਿਣੀਆਂ ਵੱਢ ਕੇ ਵਿਛਾ ਦਿੱਤੀਆਂ।
Paljud inimesed laotasid oma ülekuued tee peale, teised aga panid teele leherikkaid oksi, mille nad põldudelt lõikasid.
9 ੯ ਅਤੇ ਉਹ ਜਿਹੜੇ ਅੱਗੇ ਪਿੱਛੇ ਚੱਲੇ ਜਾਂਦੇ ਸਨ ਉੱਚੀ ਅਵਾਜ਼ ਨਾਲ ਕਹਿੰਦੇ ਸਨ, ਹੋਸੰਨਾ! ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!
Need, kes läksid ees, ja need, kes tulid järel, hüüdsid kõik: „Hosanna! Õnnistatud olgu see, kes tuleb Issanda nimel.
10 ੧੦ ਮੁਬਾਰਕ ਸਾਡੇ ਪਿਤਾ ਦਾਊਦ ਦਾ ਰਾਜ ਜਿਹੜਾ ਆਉਂਦਾ ਹੈ! ਪਰਮ ਧਾਮ ਵਿੱਚ ਹੋਸੰਨਾ!
Õnnistatud olgu meie isa Taaveti kuningriik, mis on tulemas! Hosanna kõrgustes!“
11 ੧੧ ਅਤੇ ਪ੍ਰਭੂ ਯਿਸੂ ਯਰੂਸ਼ਲਮ ਪਹੁੰਚ ਕੇ ਹੈਕਲ ਵਿੱਚ ਆਏ ਅਤੇ ਜਦ ਉਸ ਨੇ ਚਾਰ ਚੁਫ਼ੇਰੇ ਸਭ ਪਾਸੇ ਉੱਤੇ ਨਿਗਾਹ ਮਾਰ ਲਈ ਤਦ ਉਨ੍ਹਾਂ ਬਾਰਾਂ ਦੇ ਨਾਲ ਨਿੱਕਲ ਕੇ ਬੈਤਅਨੀਆ ਨੂੰ ਗਏ ਕਿਉਂ ਜੋ ਸ਼ਾਮ ਹੋ ਗਈ ਸੀ।
Jeesus sisenes Jeruusalemma ja läks templisse. Ta vaatas ümber, pani kõike tähele ja kuna aeg oli hiline, läks ta koos kaheteistkümne jüngriga Betaaniasse tagasi.
12 ੧੨ ਅਗਲੇ ਦਿਨ ਜਦੋਂ ਉਹ ਬੈਤਅਨੀਆ ਤੋਂ ਬਾਹਰ ਆਏ ਤਾਂ ਉਸ ਨੂੰ ਭੁੱਖ ਲੱਗੀ।
Kui nad järgmisel päeval Betaaniast lahkusid, oli Jeesusel kõht tühi.
13 ੧੩ ਅਤੇ ਉਹ ਦੂਰੋਂ ਹੰਜ਼ੀਰ ਦਾ ਇੱਕ ਹਰਾ-ਭਰਾ ਰੁੱਖ਼ ਵੇਖ ਕੇ ਉਹ ਦੇ ਨੇੜੇ ਗਏ, ਕੀ ਜਾਣੀਏ ਜੋ ਉਸ ਤੋਂ ਕੁਝ ਲੱਭੇ ਪਰ ਜਦੋਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਤੋਂ ਬਿਨ੍ਹਾਂ ਹੋਰ ਕੁਝ ਨਾ ਪਾਇਆ ਕਿਉਂਕਿ ਹੰਜ਼ੀਰ ਦੀ ਰੁੱਤ ਨਹੀਂ ਸੀ।
Ta nägi eemal lehtedega viigipuud, seepärast läks ta selle juurde, et näha, kas puu küljes on vilja. Aga kui ta kohale jõudis, ei leidnud ta muud kui lehti, sest ei olnud veel viigimarjade aeg.
14 ੧੪ ਇਸ ਗੱਲ ਦੇ ਕਾਰਨ ਉਸ ਨੇ ਰੁੱਖ਼ ਨੂੰ ਆਖਿਆ, ਕੋਈ ਤੇਰਾ ਫਲ ਫੇਰ ਕਦੇ ਨਾ ਖਾਵੇ ਅਤੇ ਉਹ ਦੇ ਚੇਲਿਆਂ ਨੇ ਇਹ ਸੁਣਿਆ। (aiōn )
Ta ütles puule: „Et keegi enam kunagi sinu viljast süüa ei saaks.“Tema jüngrid kuulsid neid sõnu. (aiōn )
15 ੧੫ ਉਹ ਯਰੂਸ਼ਲਮ ਵਿੱਚ ਆਏ ਅਤੇ ਉਹ ਹੈਕਲ ਵਿੱਚ ਜਾ ਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਤੇ ਮੁੱਲ ਲੈਂਦੇ ਸਨ ਉਨ੍ਹਾ ਨੂੰ ਬਾਹਰ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ।
Nad jõudsid jälle Jeruusalemma ja Jeesus läks templisse. Ta hakkas välja ajama inimesi, kes templis ostsid ja müüsid. Ta lükkas ümber rahavahetajate lauad ja tuvimüüjate toolid.
16 ੧੬ ਅਤੇ ਕਿਸੇ ਨੂੰ ਹੈਕਲ ਵਿੱਚੋਂ ਦੀ ਬਰਤਨ ਲੈ ਕੇ ਲੰਘਣ ਨਾ ਦਿੱਤਾ।
Ta takistas kõiki, kes kandsid läbi templi asju.
17 ੧੭ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ, ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ? ਪਰ ਤੁਸੀਂ ਉਹ ਨੂੰ ਡਾਕੂਆਂ ਦਾ ਅੱਡਾ ਬਣਾ ਛੱਡਿਆ ਹੈ!
Ta selgitas neile: „Kas Pühakirjas ei ole siis öeldud: „Mu koda nimetatakse palvekojaks kõigile rahvastele“? Aga teie olete selle muutnud röövlikoopaks!“
18 ੧੮ ਮੁੱਖ ਜਾਜਕ ਅਤੇ ਉਪਦੇਸ਼ਕ ਇਹ ਸੁਣ ਕੇ ਇਸ ਗੱਲ ਦੇ ਪਿੱਛੇ ਲੱਗੇ ਕਿ ਉਹ ਦਾ ਕਿਵੇਂ ਨਾਸ ਕਰੀਏ ਕਿਉਂਕਿ ਉਹ ਉਸ ਤੋਂ ਡਰਦੇ ਸਨ ਇਸ ਲਈ ਜੋ ਸਭ ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਸਨ।
Ülempreestrid ja vaimulikud õpetajad kuulsid, mis oli juhtunud, ning üritasid leida võimalust Jeesuse tapmiseks. Aga nad kartsid teda, sest tema õpetused avaldasid kõigile sügavat muljet.
19 ੧੯ ਅਤੇ ਹਰ ਦਿਨ, ਸ਼ਾਮ ਹੁੰਦਿਆਂ ਹੀ ਪ੍ਰਭੂ ਯਿਸੂ ਨਗਰੋਂ ਬਾਹਰ ਜਾਂਦੇ ਹੁੰਦੇ ਸਨ।
Kui saabus õhtu, lahkus Jeesus koos jüngritega linnast.
20 ੨੦ ਸਵੇਰ ਨੂੰ ਜਦੋਂ ਉਹ ਉੱਧਰ ਦੀ ਲੰਘੇ ਤਾਂ ਉਨ੍ਹਾਂ ਨੇ ਵੇਖਿਆ ਜੋ ਉਹ ਹੰਜ਼ੀਰ ਦਾ ਰੁੱਖ਼ ਜੜ੍ਹੋਂ ਸੁੱਕ ਗਿਆ ਹੈ।
Kui nad järgmisel hommikul tagasi tulid, nägid nad viigipuud, mis oli juurteni ära närtsinud.
21 ੨੧ ਤਦ ਪਤਰਸ ਨੇ ਚੇਤੇ ਕਰ ਕੇ ਉਹ ਨੂੰ ਆਖਿਆ, ਗੁਰੂ ਜੀ ਵੇਖ, ਇਹ ਹੰਜ਼ੀਰ ਦਾ ਰੁੱਖ਼ ਜਿਹ ਨੂੰ ਤੁਸੀਂ ਸਰਾਪ ਦਿੱਤਾ ਸੀ, ਸੁੱਕ ਗਿਆ ਹੈ!
Peetrusele meenus, mida Jeesus oli teinud, ja ta ütles: „Rabi, vaata, viigipuu, mida sa needsid, on ära närtsinud.“
22 ੨੨ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖੋ।
„Usu Jumalasse, “vastas Jeesus.
23 ੨੩ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ਉੱਠ ਅਤੇ ਸਮੁੰਦਰ ਵਿੱਚ ਜਾ ਪਉ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਵਿਸ਼ਵਾਸ ਕਰੇ, ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ, ਤਾਂ ਉਹ ਦੇ ਲਈ ਹੋ ਜਾਵੇਗਾ।
„Usu mind, kui sa ütleksid sellele mäele: „Mine siit ära ja heida end merre“ja sa ei kahtleks oma südames, vaid oleksid veendunud selles, mida sa ütled, siis see juhtub!
24 ੨੪ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਸਭ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਵਿਸ਼ਵਾਸ ਕਰੋ ਜੋ ਸਾਨੂੰ ਮਿਲ ਗਿਆ, ਤਾਂ ਤੁਹਾਨੂੰ ਮਿਲੇਗਾ।
Ma ütlen sulle, et mille pärast iganes sa palvetad, mida iganes sa palud, usu, et sa saad selle, ja nii toimub.
25 ੨੫ ਜਦ ਕਦੇ ਤੁਸੀਂ ਖੜ੍ਹ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਨੂੰ ਮਾਫ਼ ਕਰੋ ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੇ।
Aga kui sa palvetad ja kui sul on midagi kellegi vastu, anna talle andeks, et su Isa, kes on taevas, võiks ka sulle sinu patud andestada.“
26 ੨੬ ਪਰ ਜੇ ਤੁਸੀਂ ਮਾਫ਼ ਨਾ ਕਰੋ, ਤਾਂ ਤੁਹਾਡਾ ਪਿਤਾ ਵੀ ਜੋ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ।
27 ੨੭ ਉਹ ਫੇਰ ਯਰੂਸ਼ਲਮ ਵਿੱਚ ਆਏ ਅਤੇ ਜਦ ਪ੍ਰਭੂ ਯਿਸੂ ਹੈਕਲ ਵਿੱਚ ਟਹਿਲ ਰਹੇ ਸਨ, ਤਦ ਮੁੱਖ ਜਾਜਕ ਅਤੇ ਉਪਦੇਸ਼ਕ ਅਤੇ ਬਜ਼ੁਰਗ ਉਹ ਦੇ ਕੋਲ ਆਏ।
Nad läksid tagasi Jeruusalemma ja kui ta astus templisse, tulid tema juurde ülempreestrid, vaimulikud õpetajad ja juhid.
28 ੨੮ ਅਤੇ ਉਸ ਨੂੰ ਕਿਹਾ, ਤੂੰ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਇਹ ਕੰਮ ਕਰਨ ਦਾ ਕਿਸ ਨੇ ਤੈਨੂੰ ਅਧਿਕਾਰ ਦਿੱਤਾ?
„Missuguste volitustega sa seda kõike teed?“nõudsid nad. „Kes andis sulle õiguse?“
29 ੨੯ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ। ਤੁਸੀਂ ਮੈਨੂੰ ਉੱਤਰ ਦਿਓ ਤਾਂ ਮੈਂ ਤੁਹਾਨੂੰ ਦੱਸਾਂਗਾ ਜੋ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।
„Lubage, ma esitan teile küsimuse, “ütles Jeesus neile. „Teie vastake mulle ja mina ütlen, kelle volitusel ma neid asju teen.
30 ੩੦ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ? ਮੈਨੂੰ ਉੱਤਰ ਦਿਓ!
Johannese ristimine − kas see oli taevast või inimestest?“
31 ੩੧ ਤਦ ਉਨ੍ਹਾਂ ਆਪੋ ਵਿੱਚ ਵਿਚਾਰ ਕਰ ਕੇ ਕਿਹਾ, ਜੇ ਅਸੀਂ ਆਖੀਏ ਸਵਰਗ ਵੱਲੋਂ ਤਾਂ ਉਹ ਕਹੇਗਾ ਫੇਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਾ ਕੀਤਾ?
Nad arutasid seda asja isekeskis. Nad ütlesid: „Kui me ütleme, et see on taevast, vastab ta: „Miks te siis ei uskunud temasse?“
32 ੩੨ ਪਰ ਜੇ ਅਸੀਂ ਆਖੀਏ ਮਨੁੱਖਾਂ ਵੱਲੋਂ ਤਾਂ ਉਹ ਲੋਕਾਂ ਕੋਲੋਂ ਡਰਦੇ ਸਨ, ਕਿਉਂ ਜੋ ਸਾਰੇ ਯੂਹੰਨਾ ਨੂੰ ਮੰਨਦੇ ਸਨ ਜੋ ਉਹ ਸੱਚ-ਮੁੱਚ ਨਬੀ ਹੈ।
Aga kui me ütleme, et see on inimliku päritoluga, siis …“Nad kartsid rahvast, sest kõik uskusid, et Johannes oli tõeline prohvet.
33 ੩੩ ਤਦ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ। ਫੇਰ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਜੋ ਕਿਹੜੇ ਅਧਿਕਾਰ ਨਾਲ ਮੈਂ ਇਹ ਕੰਮ ਕਰਦਾ ਹਾਂ।
Niisiis vastasid nad Jeesusele: „Me ei tea.“„Siis ma ei ütle, kelle volitusel ma neid asju teen, “kostis Jeesus.