< ਮਰਕੁਸ 10 >
1 ੧ ਫੇਰ ਪ੍ਰਭੂ ਯਿਸੂ ਉੱਥੋਂ ਉੱਠ ਕੇ ਯਹੂਦਿਯਾ ਦੀਆਂ ਹੱਦਾਂ ਵਿੱਚ ਅਤੇ ਯਰਦਨ ਦੇ ਪਾਰ ਪਹੁੰਚੇ ਅਤੇ ਬਹੁਤ ਲੋਕ ਉਨ੍ਹਾ ਦੇ ਕੋਲ ਫੇਰ ਆਣ ਇਕੱਠੇ ਹੋਏ ਅਤੇ ਉਹ ਆਪਣੇ ਦਸਤੂਰ ਅਨੁਸਾਰ ਫੇਰ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।
১অনন্তৰং স তৎস্থানাৎ প্ৰস্থায যৰ্দ্দননদ্যাঃ পাৰে যিহূদাপ্ৰদেশ উপস্থিতৱান্, তত্ৰ তদন্তিকে লোকানাং সমাগমে জাতে স নিজৰীত্যনুসাৰেণ পুনস্তান্ উপদিদেশ|
2 ੨ ਫ਼ਰੀਸੀਆਂ ਨੇ ਕੋਲ ਆ ਕੇ ਉਸ ਦੀ ਪ੍ਰੀਖਿਆ ਲੈਣ ਲਈ ਉਹ ਨੂੰ ਪੁੱਛਿਆ, ਭਲਾ, ਇਹ ਯੋਗ ਹੈ ਜੋ ਆਦਮੀ ਆਪਣੀ ਪਤਨੀ ਨੂੰ ਤਿਆਗ ਦੇਵੇ?
২তদা ফিৰূশিনস্তৎসমীপম্ এত্য তং পৰীক্ষিতুং পপ্ৰচ্ছঃ স্ৱজাযা মনুজানাং ত্যজ্যা ন ৱেতি?
3 ੩ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੂਸਾ ਨੇ ਤੁਹਾਨੂੰ ਇਸ ਬਾਰੇ ਕੀ ਹੁਕਮ ਦਿੱਤਾ?
৩ততঃ স প্ৰত্যৱাদীৎ, অত্ৰ কাৰ্য্যে মূসা যুষ্মান্ প্ৰতি কিমাজ্ঞাপযৎ?
4 ੪ ਉਹ ਬੋਲੇ, ਮੂਸਾ ਨੇ ਤਾਂ ਸਾਨੂੰ ਇਜ਼ਾਜਤ ਦਿੱਤੀ ਹੈ, ਜੋ ਆਦਮੀ ਤਿਆਗ ਪੱਤਰ ਲਿਖ ਕੇ ਤਿਆਗ ਦੇਵੇ।
৪ত ঊচুঃ ত্যাগপত্ৰং লেখিতুং স্ৱপত্নীং ত্যক্তুঞ্চ মূসাঽনুমন্যতে|
5 ੫ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਨੇ ਤੁਹਾਡੀ ਸਖ਼ਤ ਦਿਲੀ ਦੇ ਕਾਰਨ ਤੁਹਾਡੇ ਲਈ ਇਹ ਹੁਕਮ ਲਿਖਿਆ।
৫তদা যীশুঃ প্ৰত্যুৱাচ, যুষ্মাকং মনসাং কাঠিন্যাদ্ধেতো ৰ্মূসা নিদেশমিমম্ অলিখৎ|
6 ੬ ਪਰ ਸ੍ਰਿਸ਼ਟੀ ਦੇ ਮੁੱਢੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ ਸੀ।
৬কিন্তু সৃষ্টেৰাদৌ ঈশ্ৱৰো নৰান্ পুংৰূপেণ স্ত্ৰীৰূপেণ চ সসৰ্জ|
7 ੭ ਇਸ ਕਾਰਨ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।
৭"ততঃ কাৰণাৎ পুমান্ পিতৰং মাতৰঞ্চ ত্যক্ত্ৱা স্ৱজাযাযাম্ আসক্তো ভৱিষ্যতি,
8 ੮ ਸੋ ਹੁਣ ਉਹ ਦੋ ਨਹੀਂ ਪਰ ਇੱਕ ਸਰੀਰ ਹਨ।
৮তৌ দ্ৱাৱ্ একাঙ্গৌ ভৱিষ্যতঃ| " তস্মাৎ তৎকালমাৰভ্য তৌ ন দ্ৱাৱ্ একাঙ্গৌ|
9 ੯ ਇਸ ਲਈ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆ ਹੈ, ਮਨੁੱਖ ਉਸ ਨੂੰ ਵੱਖ ਨਾ ਕਰੇ।
৯অতঃ কাৰণাদ্ ঈশ্ৱৰো যদযোজযৎ কোপি নৰস্তন্ন ৱিযেজযেৎ|
10 ੧੦ ਫੇਰ ਘਰ ਵਿੱਚ ਚੇਲਿਆਂ ਨੇ ਇਸ ਗੱਲ ਦੇ ਬਾਰੇ ਪ੍ਰਭੂ ਨੂੰ ਫਿਰ ਪੁੱਛਿਆ।
১০অথ যীশু ৰ্গৃহং প্ৰৱিষ্টস্তদা শিষ্যাঃ পুনস্তৎকথাং তং পপ্ৰচ্ছুঃ|
11 ੧੧ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਜੋ ਕੋਈ ਆਪਣੀ ਪਤਨੀ ਨੂੰ ਤਿਆਗ ਦੇਵੇ ਅਤੇ ਦੂਸਰੀ ਨਾਲ ਵਿਆਹ ਕਰੇ ਉਹ ਉਸ ਦੇ ਵਿਰੁੱਧ ਵਿਭਚਾਰ ਕਰਦਾ ਹੈ।
১১ততঃ সোৱদৎ কশ্চিদ্ যদি স্ৱভাৰ্য্যাং ত্যক্তৱান্যাম্ উদ্ৱহতি তৰ্হি স স্ৱভাৰ্য্যাযাঃ প্ৰাতিকূল্যেন ৱ্যভিচাৰী ভৱতি|
12 ੧੨ ਅਤੇ ਜੇ ਪਤਨੀ ਆਪਣੇ ਪਤੀ ਨੂੰ ਤਿਆਗ ਕੇ ਦੂਜੇ ਨਾਲ ਵਿਆਹ ਕਰੇ ਤਾਂ ਉਹ ਵੀ ਵਿਭਚਾਰ ਕਰਦੀ ਹੈ।
১২কাচিন্নাৰী যদি স্ৱপতিং হিৎৱান্যপুংসা ৱিৱাহিতা ভৱতি তৰ্হি সাপি ৱ্যভিচাৰিণী ভৱতি|
13 ੧੩ ਫੇਰ ਲੋਕ ਆਪਣੇ ਛੋਟੇ ਬੱਚਿਆਂ ਨੂੰ ਉਹ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ।
১৩অথ স যথা শিশূন্ স্পৃশেৎ, তদৰ্থং লোকৈস্তদন্তিকং শিশৱ আনীযন্ত, কিন্তু শিষ্যাস্তানানীতৱতস্তৰ্জযামাসুঃ|
14 ੧੪ ਤਾਂ ਪ੍ਰਭੂ ਯਿਸੂ ਇਹ ਵੇਖ ਕੇ ਬਹੁਤ ਨਰਾਜ਼ ਹੋਏ ਅਤੇ ਉਨ੍ਹਾਂ ਨੂੰ ਆਖਿਆ, ਛੋਟਿਆਂ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ। ਅਤੇ ਉਨ੍ਹਾਂ ਨੂੰ ਨਾ ਰੋਕੋ, ਕਿਉਂ ਜੋ ਪਰਮੇਸ਼ੁਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।
১৪যীশুস্তদ্ দৃষ্ট্ৱা ক্ৰুধ্যন্ জগাদ, মন্নিকটম্ আগন্তুং শিশূন্ মা ৱাৰযত, যত এতাদৃশা ঈশ্ৱৰৰাজ্যাধিকাৰিণঃ|
15 ੧੫ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬੱਚੇ ਦੀ ਤਰ੍ਹਾਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।
১৫যুষ্মানহং যথাৰ্থং ৱচ্মি, যঃ কশ্চিৎ শিশুৱদ্ ভূৎৱা ৰাজ্যমীশ্ৱৰস্য ন গৃহ্লীযাৎ স কদাপি তদ্ৰাজ্যং প্ৰৱেষ্টুং ন শক্নোতি|
16 ੧੬ ਅਤੇ ਉਸ ਨੇ ਉਨ੍ਹਾਂ ਨੂੰ ਗੋਦ ਵਿੱਚ ਲਿਆ ਅਤੇ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਬਰਕਤ ਦਿੱਤੀ।
১৬অননতৰং স শিশূনঙ্কে নিধায তেষাং গাত্ৰেষু হস্তৌ দত্ত্ৱাশিষং বভাষে|
17 ੧੭ ਜਦ ਪ੍ਰਭੂ ਯਿਸੂ ਬਾਹਰ ਨਿੱਕਲ ਕੇ ਰਾਹ ਵੱਲ ਚਲੇ ਜਾਂਦੇ ਸਨ, ਤਾਂ ਇੱਕ ਮਨੁੱਖ ਉਹ ਦੇ ਕੋਲ ਦੌੜਿਆ ਆਇਆ ਅਤੇ ਉਹ ਦੇ ਅੱਗੇ ਗੋਡੇ ਟੇਕ ਕੇ ਉਹ ਨੂੰ ਪੁੱਛਿਆ, ਹੇ ਉੱਤਮ ਗੁਰੂ, ਮੈਂ ਅਜਿਹਾ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? (aiōnios )
১৭অথ স ৱৰ্ত্মনা যাতি, এতৰ্হি জন একো ধাৱন্ আগত্য তৎসম্মুখে জানুনী পাতযিৎৱা পৃষ্টৱান্, ভোঃ পৰমগুৰো, অনন্তাযুঃ প্ৰাপ্তযে মযা কিং কৰ্ত্তৱ্যং? (aiōnios )
18 ੧੮ ਯਿਸੂ ਨੇ ਉਹ ਨੂੰ ਆਖਿਆ, ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਉੱਤਮ ਕੋਈ ਨਹੀਂ, ਪਰ ਕੇਵਲ ਇੱਕੋ ਪਰਮੇਸ਼ੁਰ।
১৮তদা যীশুৰুৱাচ, মাং পৰমং কুতো ৱদসি? ৱিনেশ্ৱৰং কোপি পৰমো ন ভৱতি|
19 ੧੯ ਤੂੰ ਹੁਕਮਾਂ ਨੂੰ ਜਾਣਦਾ ਹੈਂ ਕਿ ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਤਾ-ਪਿਤਾ ਦਾ ਆਦਰ ਕਰ।
১৯পৰস্ত্ৰীং নাভিগচ্ছ; নৰং মা ঘাতয; স্তেযং মা কুৰু; মৃষাসাক্ষ্যং মা দেহি; হিংসাঞ্চ মা কুৰু; পিতৰৌ সম্মন্যস্ৱ; নিদেশা এতে ৎৱযা জ্ঞাতাঃ|
20 ੨੦ ਉਸ ਨੇ ਉਹ ਨੂੰ ਕਿਹਾ, ਗੁਰੂ ਜੀ, ਮੈਂ ਆਪਣੇ ਬਚਪਨ ਤੋਂ ਇਨ੍ਹਾਂ ਸਭਨਾਂ ਨੂੰ ਮੰਨਦਾ ਆਇਆ ਹਾਂ।
২০ততস্তন প্ৰত্যুক্তং, হে গুৰো বাল্যকালাদহং সৰ্ৱ্ৱানেতান্ আচৰামি|
21 ੨੧ ਯਿਸੂ ਨੇ ਉਹ ਦੀ ਵੱਲ ਵੇਖ ਕੇ ਉਹ ਨੂੰ ਪਿਆਰ ਕੀਤਾ ਅਤੇ ਉਹ ਨੂੰ ਕਿਹਾ, ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਜਾ ਅਤੇ ਜੋ ਕੁਝ ਤੇਰਾ ਹੈ, ਸੋ ਵੇਚ ਅਤੇ ਕੰਗਾਲਾਂ ਨੂੰ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ।
২১তদা যীশুস্তং ৱিলোক্য স্নেহেন বভাষে, তৱৈকস্যাভাৱ আস্তে; ৎৱং গৎৱা সৰ্ৱ্ৱস্ৱং ৱিক্ৰীয দৰিদ্ৰেভ্যো ৱিশ্ৰাণয, ততঃ স্ৱৰ্গে ধনং প্ৰাপ্স্যসি; ততঃ পৰম্ এত্য ক্ৰুশং ৱহন্ মদনুৱৰ্ত্তী ভৱ|
22 ੨੨ ਪਰ ਇਸ ਗੱਲ ਤੋਂ ਉਸ ਦੇ ਚਿਹਰੇ ਤੇ ਉਦਾਸੀ ਛਾ ਗਈ ਅਤੇ ਉਹ ਉਦਾਸ ਹੋ ਕੇ ਚੱਲਿਆ ਗਿਆ ਕਿਉਂ ਜੋ ਉਹ ਵੱਡਾ ਧਨਵਾਨ ਸੀ।
২২কিন্তু তস্য বহুসম্পদ্ৱিদ্যমানৎৱাৎ স ইমাং কথামাকৰ্ণ্য ৱিষণো দুঃখিতশ্চ সন্ জগাম|
23 ੨੩ ਤਦ ਯਿਸੂ ਨੇ ਚੁਫ਼ੇਰੇ ਨਿਗਾਹ ਕਰ ਕੇ ਆਪਣੇ ਚੇਲਿਆਂ ਨੂੰ ਕਿਹਾ, ਅਮੀਰਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੋਵੇਗਾ!
২৩অথ যীশুশ্চতুৰ্দিশো নিৰীক্ষ্য শিষ্যান্ অৱাদীৎ, ধনিলোকানাম্ ঈশ্ৱৰৰাজ্যপ্ৰৱেশঃ কীদৃগ্ দুষ্কৰঃ|
24 ੨੪ ਚੇਲੇ ਉਹ ਦੀਆਂ ਗੱਲਾਂ ਤੋਂ ਹੈਰਾਨ ਹੋਏ, ਪਰ ਯਿਸੂ ਨੇ ਉਨ੍ਹਾਂ ਨੂੰ ਫੇਰ ਕਿਹਾ, ਹੇ ਬਾਲਕੋ, ਜਿਹੜੇ ਧਨ ਉੱਤੇ ਭਰੋਸਾ ਰੱਖਦੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੈ!
২৪তস্য কথাতঃ শিষ্যাশ্চমচ্চক্ৰুঃ, কিন্তু স পুনৰৱদৎ, হে বালকা যে ধনে ৱিশ্ৱসন্তি তেষাম্ ঈশ্ৱৰৰাজ্যপ্ৰৱেশঃ কীদৃগ্ দুষ্কৰঃ|
25 ੨੫ ਪਰਮੇਸ਼ੁਰ ਦੇ ਰਾਜ ਵਿੱਚ ਧਨਵਾਨ ਦੇ ਵੜਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ।
২৫ঈশ্ৱৰৰাজ্যে ধনিনাং প্ৰৱেশাৎ সূচিৰন্ধ্ৰেণ মহাঙ্গস্য গমনাগমনং সুকৰং|
26 ੨੬ ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ?
২৬তদা শিষ্যা অতীৱ ৱিস্মিতাঃ পৰস্পৰং প্ৰোচুঃ, তৰ্হি কঃ পৰিত্ৰাণং প্ৰাপ্তুং শক্নোতি?
27 ੨੭ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਆਖਿਆ, ਮਨੁੱਖਾਂ ਤੋਂ ਇਹ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਨਹੀਂ ਕਿਉਂਕਿ ਪਰਮੇਸ਼ੁਰ ਤੋਂ ਸਭ ਕੁਝ ਹੋ ਸਕਦਾ ਹੈ।
২৭ততো যীশুস্তান্ ৱিলোক্য বভাষে, তন্ নৰস্যাসাধ্যং কিন্তু নেশ্ৱৰস্য, যতো হেতোৰীশ্ৱৰস্য সৰ্ৱ্ৱং সাধ্যম্|
28 ੨੮ ਤਦ ਪਤਰਸ ਨੇ ਪ੍ਰਭੂ ਯਿਸੂ ਨੂੰ ਆਖਿਆ, ਵੇਖੋ ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ।
২৮তদা পিতৰ উৱাচ, পশ্য ৱযং সৰ্ৱ্ৱং পৰিত্যজ্য ভৱতোনুগামিনো জাতাঃ|
29 ੨੯ ਯਿਸੂ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਅਜਿਹਾ ਕੋਈ ਨਹੀਂ ਜਿਸ ਨੇ ਘਰ, ਭਾਈਆਂ, ਭੈਣਾਂ, ਮਾਤਾ, ਪਿਤਾ, ਬਾਲ ਬੱਚਿਆਂ ਜਾਂ ਜ਼ਮੀਨਾਂ ਨੂੰ ਮੇਰੇ ਅਤੇ ਮੇਰੀ ਖੁਸ਼ਖਬਰੀ ਦੇ ਲਈ ਛੱਡਿਆ ਹੋਵੇ।
২৯ততো যীশুঃ প্ৰত্যৱদৎ, যুষ্মানহং যথাৰ্থং ৱদামি, মদৰ্থং সুসংৱাদাৰ্থং ৱা যো জনঃ সদনং ভ্ৰাতৰং ভগিনীং পিতৰং মাতৰং জাযাং সন্তানান্ ভূমি ৱা ত্যক্ত্ৱা
30 ੩੦ ਅਤੇ ਹੁਣ ਇਸ ਸਮੇਂ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜ਼ਮੀਨਾਂ ਨੂੰ ਪਰ ਦੁੱਖਾਂ ਨਾਲ ਅਤੇ ਅਗਲੇ ਯੁੱਗ ਵਿੱਚ ਸਦੀਪਕ ਜੀਵਨ। (aiōn , aiōnios )
৩০গৃহভ্ৰাতৃভগিনীপিতৃমাতৃপত্নীসন্তানভূমীনামিহ শতগুণান্ প্ৰেত্যানন্তাযুশ্চ ন প্ৰাপ্নোতি তাদৃশঃ কোপি নাস্তি| (aiōn , aiōnios )
31 ੩੧ ਪਰ ਬਥੇਰੇ ਜੋ ਪਹਿਲੇ ਹਨ ਸੋ ਪਿਛਲੇ ਹੋਣਗੇ ਅਤੇ ਪਿਛਲੇ, ਪਹਿਲੇ।
৩১কিন্ত্ৱগ্ৰীযা অনেকে লোকাঃ শেষাঃ, শেষীযা অনেকে লোকাশ্চাগ্ৰা ভৱিষ্যন্তি|
32 ੩੨ ਉਹ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਉੱਤੇ ਸਨ ਅਤੇ ਪ੍ਰਭੂ ਯਿਸੂ ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ ਜਾਂਦਾ ਸੀ ਅਤੇ ਉਹ ਹੈਰਾਨ ਹੋਏ ਅਤੇ ਜੋ ਉਨ੍ਹਾ ਦੇ ਪਿੱਛੇ-ਪਿੱਛੇ ਚੱਲਦੇ ਸਨ ਉਹ ਡਰਨ ਲੱਗੇ ਅਤੇ ਫੇਰ ਉਹ ਉਨ੍ਹਾਂ ਬਾਰਾਂ ਨੂੰ ਲੈ ਕੇ ਜੋ ਕੁਝ ਉਸ ਉੱਤੇ ਬੀਤਣਾ ਸੀ ਉਨ੍ਹਾਂ ਨੂੰ ਦੱਸਣ ਲੱਗਾ।
৩২অথ যিৰূশালম্যানকালে যীশুস্তেষাম্ অগ্ৰগামী বভূৱ, তস্মাত্তে চিত্ৰং জ্ঞাৎৱা পশ্চাদ্গামিনো ভূৎৱা বিভ্যুঃ| তদা স পুন ৰ্দ্ৱাদশশিষ্যান্ গৃহীৎৱা স্ৱীযং যদ্যদ্ ঘটিষ্যতে তত্তৎ তেভ্যঃ কথযিতুং প্ৰাৰেভে;
33 ੩੩ ਕਿ ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਅਤੇ ਉਸ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ।
৩৩পশ্যত ৱযং যিৰূশালম্পুৰং যামঃ, তত্ৰ মনুষ্যপুত্ৰঃ প্ৰধানযাজকানাম্ উপাধ্যাযানাঞ্চ কৰেষু সমৰ্পযিষ্যতে; তে চ ৱধদণ্ডাজ্ঞাং দাপযিৎৱা পৰদেশীযানাং কৰেষু তং সমৰ্পযিষ্যন্তি|
34 ੩੪ ਉਹ ਉਸ ਨੂੰ ਬੇਇੱਜ਼ਤ ਕਰਨਗੇ ਅਤੇ ਉਸ ਉੱਤੇ ਥੁੱਕਣਗੇ ਅਤੇ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ ਪਰ ਉਹ ਤਿੰਨਾਂ ਦਿਨਾਂ ਪਿੱਛੋਂ ਫੇਰ ਜੀ ਉੱਠੇਗਾ।
৩৪তে তমুপহস্য কশযা প্ৰহৃত্য তদ্ৱপুষি নিষ্ঠীৱং নিক্ষিপ্য তং হনিষ্যন্তি, ততঃ স তৃতীযদিনে প্ৰোত্থাস্যতি|
35 ੩੫ ਤਦ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਉਸ ਦੇ ਕੋਲ ਆਣ ਕੇ ਉਹ ਨੂੰ ਕਹਿਣ ਲੱਗੇ, ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਅਸੀਂ ਤੇਰੇ ਕੋਲੋਂ ਮੰਗੀਏ ਤੂੰ ਸੋਈ ਸਾਡੇ ਲਈ ਕਰੇਂ।
৩৫ততঃ সিৱদেঃ পুত্ৰৌ যাকূব্যোহনৌ তদন্তিকম্ এত্য প্ৰোচতুঃ, হে গুৰো যদ্ আৱাভ্যাং যাচিষ্যতে তদস্মদৰ্থং ভৱান্ কৰোতু নিৱেদনমিদমাৱযোঃ|
36 ੩੬ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?
৩৬ততঃ স কথিতৱান্, যুৱাং কিমিচ্ছথঃ? কিং মযা যুষ্মদৰ্থং কৰণীযং?
37 ੩੭ ਉਨ੍ਹਾਂ ਨੇ ਉਸ ਨੂੰ ਕਿਹਾ, ਸਾਨੂੰ ਇਹ ਬਖ਼ਸ਼ ਕਿ ਅਸੀਂ ਤੇਰੀ ਮਹਿਮਾ ਵਿੱਚ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਬੈਠੀਏ।
৩৭তদা তৌ প্ৰোচতুঃ, আৱযোৰেকং দক্ষিণপাৰ্শ্ৱে ৱামপাৰ্শ্ৱে চৈকং তৱৈশ্ৱৰ্য্যপদে সমুপৱেষ্টুম্ আজ্ঞাপয|
38 ੩੮ ਯਿਸੂ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਭਲਾ, ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਪੀ ਸਕਦੇ ਹੋ ਜਾਂ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲੈ ਸਕਦੇ ਹੋ?
৩৮কিন্তু যীশুঃ প্ৰত্যুৱাচ যুৱামজ্ঞাৎৱেদং প্ৰাৰ্থযেথে, যেন কংসেনাহং পাস্যামি তেন যুৱাভ্যাং কিং পাতুং শক্ষ্যতে? যস্মিন্ মজ্জনেনাহং মজ্জিষ্যে তন্মজ্জনে মজ্জযিতুং কিং যুৱাভ্যাং শক্ষ্যতে? তৌ প্ৰত্যূচতুঃ শক্ষ্যতে|
39 ੩੯ ਉਨ੍ਹਾਂ ਉਸ ਨੂੰ ਆਖਿਆ, ਸਾਡੇ ਤੋਂ ਹੋ ਸਕਦਾ ਹੈ। ਯਿਸੂ ਨੇ ਉਨ੍ਹਾਂ ਨੂੰ ਕਿਹਾ, ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਤਾਂ ਪੀਓਗੇ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਗੇ।
৩৯তদা যীশুৰৱদৎ যেন কংসেনাহং পাস্যামি তেনাৱশ্যং যুৱামপি পাস্যথঃ, যেন মজ্জনেন চাহং মজ্জিয্যে তত্ৰ যুৱামপি মজ্জিষ্যেথে|
40 ੪੦ ਪਰ ਸੱਜੇ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਪਰ ਉਨ੍ਹਾਂ ਲਈ ਹੈ ਜਿਨ੍ਹਾਂ ਲਈ ਤਿਆਰ ਕੀਤਾ ਗਿਆ ਹੈ।
৪০কিন্তু যেষামৰ্থম্ ইদং নিৰূপিতং, তান্ ৱিহাযান্যং কমপি মম দক্ষিণপাৰ্শ্ৱে ৱামপাৰ্শ্ৱে ৱা সমুপৱেশযিতুং মমাধিকাৰো নাস্তি|
41 ੪੧ ਜਦੋਂ ਬਾਕੀ ਦਸ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਯਾਕੂਬ ਅਤੇ ਯੂਹੰਨਾ ਉੱਤੇ ਖਿਝਣ ਲੱਗੇ।
৪১অথান্যদশশিষ্যা ইমাং কথাং শ্ৰুৎৱা যাকূব্যোহন্ভ্যাং চুকুপুঃ|
42 ੪੨ ਤਦੋਂ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਸੱਦਿਆ ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਜਿਹੜੇ ਪਰਾਈਆਂ ਕੌਮਾਂ ਦੇ ਵਿੱਚ ਹਾਕਮ ਗਿਣੇ ਜਾਂਦੇ ਹਨ ਉਹ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਸਰਦਾਰ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ।
৪২কিন্তু যীশুস্তান্ সমাহূয বভাষে, অন্যদেশীযানাং ৰাজৎৱং যে কুৰ্ৱ্ৱন্তি তে তেষামেৱ প্ৰভুৎৱং কুৰ্ৱ্ৱন্তি, তথা যে মহালোকাস্তে তেষাম্ অধিপতিৎৱং কুৰ্ৱ্ৱন্তীতি যূযং জানীথ|
43 ੪੩ ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ ਸਗੋਂ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਸੇਵਕ ਹੋਵੇ।
৪৩কিন্তু যুষ্মাকং মধ্যে ন তথা ভৱিষ্যতি, যুষ্মাকং মধ্যে যঃ প্ৰাধান্যং ৱাঞ্ছতি স যুষ্মাকং সেৱকো ভৱিষ্যতি,
44 ੪੪ ਅਤੇ ਜੋ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੇ ਉਹ ਸਭ ਦਾ ਨੌਕਰ ਹੋਵੇ।
৪৪যুষ্মাকং যো মহান্ ভৱিতুমিচ্ছতি স সৰ্ৱ্ৱেষাং কিঙ্কৰো ভৱিষ্যতি|
45 ੪੫ ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਲਈ ਨਹੀਂ, ਸਗੋਂ ਸੇਵਾ ਕਰਨ ਲਈ ਆਇਆ ਹੈ, ਅਤੇ ਬਹੁਤਿਆਂ ਦੇ ਪ੍ਰਾਸਚਿੱਤ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਲਈ ਆਇਆ ਹੈ।
৪৫যতো মনুষ্যপুত্ৰঃ সেৱ্যো ভৱিতুং নাগতঃ সেৱাং কৰ্ত্তাং তথানেকেষাং পৰিত্ৰাণস্য মূল্যৰূপস্ৱপ্ৰাণং দাতুঞ্চাগতঃ|
46 ੪੬ ਉਹ ਯਰੀਹੋ ਵਿੱਚ ਆਏ ਅਤੇ ਜਦ ਉਹ ਅਤੇ ਉਹ ਦੇ ਚੇਲੇ ਅਤੇ ਬਹੁਤ ਲੋਕ ਯਰੀਹੋ ਤੋਂ ਨਿੱਕਲ ਰਹੇ ਸਨ, ਤਾਂ ਤਿਮਈ ਦਾ ਪੁੱਤਰ ਬਰਤਿਮਈ ਇੱਕ ਅੰਨ੍ਹਾ ਭਿਖਾਰੀ ਸੜਕ ਦੇ ਕਿਨਾਰੇ ਬੈਠਾ ਸੀ।
৪৬অথ তে যিৰীহোনগৰং প্ৰাপ্তাস্তস্মাৎ শিষ্যৈ ৰ্লোকৈশ্চ সহ যীশো ৰ্গমনকালে টীমযস্য পুত্ৰো বৰ্টীমযনামা অন্ধস্তন্মাৰ্গপাৰ্শ্ৱে ভিক্ষাৰ্থম্ উপৱিষ্টঃ|
47 ੪੭ ਜਦ ਉਸ ਨੇ ਇਹ ਸੁਣਿਆ ਕੇ ਯਿਸੂ ਨਾਸਰੀ ਹੈ, ਤਾਂ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਹੇ ਦਾਊਦ ਦੇ ਪੁੱਤਰ, ਹੇ ਯਿਸੂ ਨਾਸਰੀ ਮੇਰੇ ਉੱਤੇ ਦਯਾ ਕਰ!
৪৭স নাসৰতীযস্য যীশোৰাগমনৱাৰ্ত্তাং প্ৰাপ্য প্ৰোচৈ ৰ্ৱক্তুমাৰেভে, হে যীশো দাযূদঃ সন্তান মাং দযস্ৱ|
48 ੪੮ ਬਹੁਤਿਆਂ ਨੇ ਉਹ ਨੂੰ ਝਿੜਕਿਆ ਕਿ ਚੁੱਪ ਰਹਿ ਪਰ ਉਹ ਹੋਰ ਵੀ ਉੱਚੀ ਅਵਾਜ਼ ਨਾਲ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰ!
৪৮ততোনেকে লোকা মৌনীভৱেতি তং তৰ্জযামাসুঃ, কিন্তু স পুনৰধিকমুচ্চৈ ৰ্জগাদ, হে যীশো দাযূদঃ সন্তান মাং দযস্ৱ|
49 ੪੯ ਤਦ ਯਿਸੂ ਨੇ ਖਲੋ ਕੇ ਕਿਹਾ, ਉਹ ਨੂੰ ਬੁਲਾ ਲਿਆਓ। ਸੋ ਉਨ੍ਹਾਂ ਨੇ ਉਸ ਅੰਨ੍ਹੇ ਨੂੰ ਇਹ ਕਹਿ ਕੇ ਬੁਲਾਇਆ ਕਿ ਹੌਂਸਲਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਹੈ।
৪৯তদা যীশুঃ স্থিৎৱা তমাহ্ৱাতুং সমাদিদেশ, ততো লোকাস্তমন্ধমাহূয বভাষিৰে, হে নৰ, স্থিৰো ভৱ, উত্তিষ্ঠ, স ৎৱামাহ্ৱযতি|
50 ੫੦ ਤਾਂ ਉਹ ਆਪਣਾ ਕੱਪੜਾ ਸੁੱਟ ਕੇ ਉੱਠ ਖੜ੍ਹਾ ਹੋਇਆ ਅਤੇ ਯਿਸੂ ਕੋਲ ਆਇਆ।
৫০তদা স উত্তৰীযৱস্ত্ৰং নিক্ষিপ্য প্ৰোত্থায যীশোঃ সমীপং গতঃ|
51 ੫੧ ਪ੍ਰਭੂ ਯਿਸੂ ਨੇ ਉਹ ਨੂੰ ਆਖਿਆ, ਤੂੰ ਕੀ ਚਾਹੁੰਦਾ ਹੈਂ ਜੋ ਮੈਂ ਤੇਰੇ ਲਈ ਕਰਾਂ? ਅੰਨ੍ਹੇ ਨੇ ਉਹ ਨੂੰ ਕਿਹਾ, ਪ੍ਰਭੂ ਜੀ ਮੈਂ ਸੁਜਾਖਾ ਹੋ ਜਾਂਵਾਂ!
৫১ততো যীশুস্তমৱদৎ ৎৱযা কিং প্ৰাৰ্থ্যতে? তুভ্যমহং কিং কৰিষ্যামী? তদা সোন্ধস্তমুৱাচ, হে গুৰো মদীযা দৃষ্টিৰ্ভৱেৎ|
52 ੫੨ ਪ੍ਰਭੂ ਯਿਸੂ ਨੇ ਉਹ ਨੂੰ ਕਿਹਾ, ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ, ਅਤੇ ਉਸੇ ਵੇਲੇ ਉਹ ਵੇਖਣ ਲੱਗਾ, ਅਤੇ ਉਸ ਰਾਹ ਵਿੱਚ ਉਹ ਦੇ ਮਗਰ ਤੁਰ ਪਿਆ।
৫২ততো যীশুস্তমুৱাচ যাহি তৱ ৱিশ্ৱাসস্ত্ৱাং স্ৱস্থমকাৰ্ষীৎ, তস্মাৎ তৎক্ষণং স দৃষ্টিং প্ৰাপ্য পথা যীশোঃ পশ্চাদ্ যযৌ|