< ਮਲਾਕੀ 1 >
1 ੧ ਮਲਾਕੀ ਦੇ ਰਾਹੀਂ ਇਸਰਾਏਲ ਲਈ ਯਹੋਵਾਹ ਦੀ ਬਾਣੀ ਦਾ ਅਗੰਮ ਵਾਕ।
Proroštvo. Riječ Gospodnja Izraelu po Malahiji.
2 ੨ ਯਹੋਵਾਹ ਆਖਦਾ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਪੁੱਛਦੇ ਹੋ ਕਿ ਤੂੰ ਕਿਵੇਂ ਸਾਡੇ ਨਾਲ ਪਿਆਰ ਕੀਤਾ? ਕੀ ਏਸਾਓ ਯਾਕੂਬ ਦਾ ਭਰਾ ਨਹੀਂ ਸੀ? ਯਹੋਵਾਹ ਦਾ ਵਾਕ ਹੈ, ਮੈਂ ਯਾਕੂਬ ਨਾਲ ਪਿਆਰ ਕੀਤਾ
Ljubio sam vas - govori Jahve, a vi pitate: “Po čemu si nas ljubio?” Ne bijaše li Ezav brat Jakovljev? - riječ je Jahvina -
3 ੩ ਪਰ ਏਸਾਓ ਨਾਲ ਵੈਰ ਰੱਖਿਆ, ਮੈਂ ਉਸ ਦੇ ਪਰਬਤ ਨੂੰ ਵਿਰਾਨ ਕਰ ਛੱਡਿਆ ਹੈ ਅਤੇ ਉਸ ਦੀ ਮਿਲਖ਼ ਉਜਾੜ ਦੇ ਗਿੱਦੜਾਂ ਨੂੰ ਦੇ ਦਿੱਤੀ ਹੈ।
ali Jakova sam zavolio, a Ezav mi omrznu: gradove mu u pustoš pretvorih, a baštinu njegovu dadoh pustinjskim šakalima.
4 ੪ ਭਾਵੇਂ ਅਦੋਮ ਦੇ ਵਾਸੀ ਆਖਣ ਕਿ ਅਸੀਂ ਭੰਨੇ ਤੋੜੇ ਤਾਂ ਗਏ ਪਰ ਉੱਜੜੇ ਹੋਏ ਸਥਾਨਾਂ ਨੂੰ ਮੁੜ ਕੇ ਉਸਾਰਾਂਗੇ। ਪਰ ਸੈਨਾਂ ਦਾ ਯਹੋਵਾਹ ਆਖਦਾ ਹੈ ਕਿ ਉਹ ਉਸਾਰਨਗੇ ਪਰ ਮੈਂ ਢਾਹ ਦੇਵਾਂਗਾ ਅਤੇ ਲੋਕ ਉਹ ਨੂੰ “ਦੁਸ਼ਟ ਦੇਸ” ਪੁਕਾਰਨਗੇ ਅਤੇ “ਉਹ ਪਰਜਾ ਜਿਹ ਦੇ ਉੱਤੇ ਯਹੋਵਾਹ ਦਾ ਕਹਿਰ ਸਦਾ ਲਈ ਰਿਹਾ ਹੈ।”
Jer, rekne li Edom: Bili smo smrvljeni, ali ćemo opet podići ruševine!” ovako kaže Jahve nad Vojskama: Neka grade oni, a ja ću razgraditi! Zvat će ih zemljom bezbožničkom i narodom na koji se Jahve srdi dovijeka!
5 ੫ ਤੁਹਾਡੀਆਂ ਅੱਖਾਂ ਵੇਖਣਗੀਆਂ ਅਤੇ ਤੁਸੀਂ ਆਖੋਗੇ, ਯਹੋਵਾਹ ਦੀ ਵਡਿਆਈ ਇਸਰਾਏਲ ਦੀਆਂ ਹੱਦਾਂ ਤੋਂ ਅੱਗੇ ਤੱਕ ਹੋਵੇ!
Vaše će oči vidjeti, i reći ćete: “Velik je Jahve preko granica zemlje izraelske.”
6 ੬ “ਪੁੱਤਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸੁਆਮੀ ਦਾ ਆਦਰ ਕਰਦਾ ਹੈ। ਜੇ ਮੈਂ ਪਿਤਾ ਹਾਂ ਤਾਂ ਮੇਰਾ ਆਦਰ ਕਿੱਥੇ ਹੈ ਅਤੇ ਜੇ ਮੈਂ ਸੁਆਮੀ ਹਾਂ ਤਾਂ ਮੇਰਾ ਭੈਅ ਕਿੱਥੇ ਹੈ? ਸੈਨਾਂ ਦਾ ਯਹੋਵਾਹ ਤੁਹਾਨੂੰ ਆਖਦਾ ਹੈ, ਮੇਰੇ ਨਾਮ ਦਾ ਨਿਰਾਦਰ ਕਰਨ ਵਾਲੇ ਜਾਜਕੋ! ਪਰ ਤੁਸੀਂ ਆਖਦੇ ਹੋ ਅਸੀਂ ਕਿਹੜੀ ਗੱਲ ਵਿੱਚ ਤੇਰੇ ਨਾਮ ਦਾ ਨਿਰਾਦਰ ਕੀਤਾ?
Sin časti oca, a sluga gospodara. Ali, ako sam ja otac, gdje je čast moja? Ako sam gospodar, gdje je strah od mene? To govori Jahve nad Vojskama vama, svećenici, koji moje ime prezirete, a pitate: “Čime smo prezreli ime tvoje?”
7 ੭ ਤੁਸੀਂ ਮੇਰੀ ਜਗਵੇਦੀ ਉੱਤੇ ਭਰਿਸ਼ਟ ਰੋਟੀਆਂ ਚੜ੍ਹਾਉਂਦੇ ਹੋ ਅਤੇ ਤੁਸੀਂ ਆਖਦੇ ਹੋ, ਅਸੀਂ ਕਿਵੇਂ ਤੈਨੂੰ ਭਰਿਸ਼ਟ ਕੀਤਾ? ਤੁਹਾਡੇ ਇਹ ਆਖਣ ਵਿੱਚ ਕਿ ਯਹੋਵਾਹ ਦੀ ਮੇਜ਼ ਤਾਂ ਤੁੱਛ ਹੈ
Oskvrnjen kruh na mome prinosite žrtveniku i još pitate: “Čime te oskvrnismo?” Time što kažete “Stol je Jahvin stvar nevažna!”
8 ੮ ਜਦ ਤੁਸੀਂ ਅੰਨ੍ਹੇ ਪਸ਼ੂ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ ਕੁਝ ਬੁਰਿਆਈ ਨਹੀਂ, ਜਦ ਲੰਗੜੇ ਜਾਂ ਬਿਮਾਰ ਪਸ਼ੂ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ ਕੁਝ ਬੁਰਿਆਈ ਨਹੀਂ!” ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ, - ਕੀ ਉਹ ਤੇਰੇ ਕੋਲੋਂ ਖੁਸ਼ ਹੋਵੇਗਾ ਜਾਂ ਕੀ ਉਹ ਤੈਨੂੰ ਆਦਰ ਦੇਵੇਗਾ? ਸੈਨਾਂ ਦੇ ਯਹੋਵਾਹ ਦਾ ਵਾਕ ਹੈ।
A kada za žrtvu slijepu stoku prinosite, zar to nije zlo? I kad prinosite hromo i bolesno, zar to nije zlo? Donesi takvo što svome namjesniku, hoće li biti zadovoljan i dobro te primiti? - govori Jahve nad Vojskama.
9 ੯ ਹੁਣ ਜ਼ਰਾ ਪਰਮੇਸ਼ੁਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਦਯਾ ਕਰੇ। ਜਦ ਤੁਹਾਡੇ ਹੀ ਹੱਥੋਂ ਇਹ ਹੋਇਆ ਤਾਂ ਕੀ ਉਹ ਤੁਹਾਨੂੰ ਆਦਰ ਦੇਵੇਗਾ? ਸੈਨਾਂ ਦਾ ਯਹੋਵਾਹ ਆਖਦਾ ਹੈ।
Sada umilostivite lice Božje da nam se smiluje. To donose ruke vaše, hoće li vas dobro primiti? - govori Jahve nad Vojskama.
10 ੧੦ ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅੱਗ ਨਾ ਬਾਲਦੇ! ਸੈਨਾਂ ਦਾ ਯਹੋਵਾਹ ਆਖਦਾ ਹੈ, ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ ਅਤੇ ਤੁਹਾਡੇ ਹੱਥਾਂ ਦਾ ਚੜ੍ਹਾਵਾ ਕਬੂਲ ਨਹੀਂ ਕਰਾਂਗਾ।
O kada bi tko od vas zatvorio vrata da mi zaludu ne palite ognja na žrtveniku! Niste mi mili - govori Jahve nad Vojskama - i ne primam žrtve iz ruke vaše.
11 ੧੧ ਕਿਉਂਕਿ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੱਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਹਰ ਥਾਂ ਉੱਤੇ ਮੇਰੇ ਨਾਮ ਲਈ ਧੂਫ਼ ਧੁਖਾਉਣਗੇ ਅਤੇ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ।
Jer od istoka do zapada veliko je ime moje među narodima, i na svakom mjestu prinosi se kad i žrtva čista Imenu mojemu, jer veliko je Ime moje među narodima - govori Jahve nad Vojskama.
12 ੧੨ ਪਰ ਤੁਸੀਂ ਇਹ ਆਖ ਕੇ ਉਸ ਨੂੰ ਭਰਿਸ਼ਟ ਕਰਦੇ ਹੋ ਕਿ ਪ੍ਰਭੂ ਦੀ ਮੇਜ਼ ਭਰਿਸ਼ਟ ਹੈ ਅਤੇ ਉਸ ਦਾ ਫਲ ਅਰਥਾਤ ਭੋਜਨ ਤੁੱਛ ਹੈ
Ali vi ga skvrnite kada govorite: “Stol je Gospodnji okaljan i hrana na njemu ni za što nije!”
13 ੧੩ ਅਤੇ ਤੁਸੀਂ ਆਖਿਆ, ਇਹ ਸਾਨੂੰ ਕੀ ਅਕੇਵਾਂ ਲਾ ਛੱਡਿਆ ਹੈ! ਅਤੇ ਉਸ ਉੱਤੇ ਨੱਕ ਚੜ੍ਹਾਉਂਦੇ ਹੋ, ਸੈਨਾਂ ਦਾ ਯਹੋਵਾਹ ਆਖਦਾ ਹੈ, ਫੇਰ ਤੁਸੀਂ ਲੁੱਟ ਦਾ ਮਾਲ ਲਿਆਉਂਦੇ ਹੋ! ਲੰਗੜੇ ਨੂੰ ਜਾਂ ਬਿਮਾਰ ਨੂੰ, ਇਹ ਭੇਟ ਤੁਸੀਂ ਲਿਆਉਂਦੇ ਹੋ! ਕੀ ਮੈਂ ਇਹ ਤੁਹਾਡੇ ਹੱਥੋਂ ਕਬੂਲ ਕਰਾਂਗਾ? ਯਹੋਵਾਹ ਆਖਦਾ ਹੈ
Kažete još: “Gle, šteta truda!” i prezirete ga - govori Jahve nad Vojskama. Kada dovodite stoku otetu, hromu i bolesnu, te je prinosite kao dar žrtveni, zar da to iz vaše ruke milostivo primim? - govori Jahve nad Vojskama.
14 ੧੪ ਫਿਟਕਾਰ ਉਸ ਛਲੀਏ ਉੱਤੇ ਜਿਸ ਦੇ ਇੱਜੜ ਵਿੱਚ ਨਰ ਪਸ਼ੂ ਤਾਂ ਹੈ ਜਿਹ ਦੀ ਉਹ ਸੁੱਖਣਾ ਸੁੱਖਦਾ ਹੈ ਪਰ ਪ੍ਰਭੂ ਦੇ ਲਈ ਬੱਜ ਵਾਲਾ ਚੜ੍ਹਾਵਾ ਚੜ੍ਹਾਉਂਦਾ ਹੈ, ਕਿਉਂ ਜੋ ਮੈਂ ਮਹਾਰਾਜਾ ਹਾਂ, ਸੈਨਾਂ ਦਾ ਯਹੋਵਾਹ ਫ਼ਰਮਾਉਂਦਾ ਹੈ, ਕੌਮਾਂ ਵਿੱਚ ਮੇਰਾ ਨਾਮ ਭੈਅ ਦਾਇਕ ਹੈ!
Proklet bio varalica koji u stadu ima ovna što mi ga je zavjetovao, a žrtvuje mi ovcu jalovicu. Jer ja sam velik kralj - govori Jahve nad Vojskama - i strašno je Ime moje među narodima.