< ਮਲਾਕੀ 4 >
1 ੧ ਵੇਖੋ, ਉਹ ਦਿਨ ਆਉਂਦਾ ਹੈ, ਜੋ ਤੰਦੂਰ ਵਾਂਗੂੰ ਸਾੜਨ ਵਾਲਾ ਹੈ। ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਉਹਨਾਂ ਲਈ ਟੁੰਡ-ਮੁੰਡ ਨਾ ਛੱਡੇਗਾ।
Jo redzi, tā diena nāk degoša kā ceplis, tad visi lepnie un visi bezdievības darītāji būs rugāji, un tā nākamā diena tos iededzinās, saka Tas Kungs Cebaot, kas tiem nepametīs nedz sakni, nedz zaru.
2 ੨ ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈਅ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗੂੰ ਬਾਹਰ ਨਿੱਕਲੋਗੇ ਅਤੇ ਕੁੱਦੋਗੇ।
Bet jums, kas Manu vārdu bīstaties, taisnības saule uzlēks, un dziedināšana būs apakš viņas spārniem, un jūs iziesiet un lēksiet kā baroti teļi.
3 ੩ ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।
Un jūs samīsiet bezdievīgos, jo tie būs pelni apakš jūsu pēdām tai dienā, ko Es darīšu, saka Tas Kungs Cebaot.
4 ੪ ਤੁਸੀਂ ਮੇਰੇ ਦਾਸ ਮੂਸਾ ਦੀ ਬਿਵਸਥਾ ਨੂੰ ਚੇਤੇ ਰੱਖੋ ਅਤੇ ਉਨ੍ਹਾਂ ਬਿਧੀਆਂ ਅਤੇ ਨਿਆਂਵਾਂ ਨੂੰ ਜਿਨ੍ਹਾਂ ਦਾ ਮੈਂ ਸਾਰੇ ਇਸਰਾਏਲ ਲਈ ਹੋਰੇਬ ਵਿੱਚ ਹੁਕਮ ਦਿੱਤਾ।
Pieminiet Mozus, Mana kalpa, bauslību, ko Es viņam esmu pavēlējis Horeba kalnā priekš visa Israēla, tos likumus un tās tiesas.
5 ੫ ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ ਇਸ ਤੋਂ ਪਹਿਲਾਂ ਕਿ ਯਹੋਵਾਹ ਦਾ ਵੱਡਾ ਅਤੇ ਭਿਆਨਕ ਦਿਨ ਆਵੇ
Redzi, Es jums sūtu pravieti Eliju, pirms nāks Tā Kunga lielā un bijājamā diena.
6 ੬ ਉਹ ਪਿਤਾਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪਿਤਾਵਾਂ ਵੱਲ ਮੋੜੇਗਾ ਅਤੇ ਅਜਿਹਾ ਨਾ ਹੋਵੇ ਕਿ ਮੈਂ ਆਵਾਂ ਅਤੇ ਧਰਤੀ ਦਾ ਸੱਤਿਆਨਾਸ ਕਰਾਂ!
Un viņš atgriezīs tēvu sirdis pie bērniem un bērnu sirdis pie tēviem, lai Es nenāku, zemi izdeldēt.