< ਲੂਕਾ 24 >
1 ੧ ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਉਹ ਸੁਗੰਧਾਂ ਨੂੰ ਜਿਹੜੀਆਂ ਉਨ੍ਹਾਂ ਤਿਆਰ ਕੀਤੀਆਂ ਸਨ, ਲੈ ਕੇ ਕਬਰ ਉੱਤੇ ਆਈਆਂ।
అథ సప్తాహప్రథమదినేఽతిప్రత్యూషే తా యోషితః సమ్పాదితం సుగన్ధిద్రవ్యం గృహీత్వా తదన్యాభిః కియతీభిః స్త్రీభిః సహ శ్మశానం యయుః|
2 ੨ ਅਤੇ ਉਨ੍ਹਾਂ ਨੇ ਪੱਥਰ ਨੂੰ ਕਬਰ ਦੇ ਮੂੰਹ ਤੋਂ ਹਟਿਆ ਵੇਖਿਆ।
కిన్తు శ్మశానద్వారాత్ పాషాణమపసారితం దృష్ట్వా
3 ੩ ਅਤੇ ਅੰਦਰ ਜਾ ਕੇ ਪ੍ਰਭੂ ਯਿਸੂ ਦੀ ਲੋਥ ਨਾ ਪਾਈ।
తాః ప్రవిశ్య ప్రభో ర్దేహమప్రాప్య
4 ੪ ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਇਸ ਦੇ ਕਾਰਨ ਉਲਝਣ ਵਿੱਚ ਸਨ, ਤਾਂ ਵੇਖੋ, ਦੋ ਪੁਰਸ਼ ਚਮਕੀਲੀ ਪੁਸ਼ਾਕ ਪਹਿਨੀ ਉਨ੍ਹਾਂ ਦੇ ਕੋਲ ਆ ਖਲੋਤੇ।
వ్యాకులా భవన్తి ఏతర్హి తేజోమయవస్త్రాన్వితౌ ద్వౌ పురుషౌ తాసాం సమీపే సముపస్థితౌ
5 ੫ ਜਦ ਉਹ ਡਰ ਗਈਆਂ ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ ਤਾਂ ਉਨ੍ਹਾਂ ਪੁਰਸ਼ਾਂ ਨੇ ਇਨ੍ਹਾਂ ਨੂੰ ਆਖਿਆ, ਤੁਸੀਂ ਜਿਉਂਦੇ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੀਆਂ ਹੋ?
తస్మాత్తాః శఙ్కాయుక్తా భూమావధోముఖ్యస్యస్థుః| తదా తౌ తా ఊచతు ర్మృతానాం మధ్యే జీవన్తం కుతో మృగయథ?
6 ੬ ਉਹ ਐਥੇ ਨਹੀਂ ਹੈ ਪਰ ਜੀ ਉੱਠਿਆ ਹੈ। ਯਾਦ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕੀ ਕਿਹਾ ਸੀ,
సోత్ర నాస్తి స ఉదస్థాత్|
7 ੭ ਕਿ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜ੍ਹਾਇਆ ਜਾਣਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰ ਹੈ।
పాపినాం కరేషు సమర్పితేన క్రుశే హతేన చ మనుష్యపుత్రేణ తృతీయదివసే శ్మశానాదుత్థాతవ్యమ్ ఇతి కథాం స గలీలి తిష్ఠన్ యుష్మభ్యం కథితవాన్ తాం స్మరత|
8 ੮ ਤਦ ਉਨ੍ਹਾਂ ਨੂੰ ਯਿਸੂ ਦੀਆਂ ਗੱਲਾਂ ਯਾਦ ਆਈਆਂ।
తదా తస్య సా కథా తాసాం మనఃసు జాతా|
9 ੯ ਅਤੇ ਕਬਰ ਤੋਂ ਵਾਪਸ ਆ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਨ੍ਹਾਂ ਗਿਆਰ੍ਹਾਂ ਚੇਲਿਆਂ ਅਤੇ ਹੋਰ ਸਭਨਾਂ ਨੂੰ ਦੱਸ ਦਿੱਤੀਆਂ।
అనన్తరం శ్మశానాద్ గత్వా తా ఏకాదశశిష్యాదిభ్యః సర్వ్వేభ్యస్తాం వార్త్తాం కథయామాసుః|
10 ੧੦ ਸੋ ਮਰਿਯਮ ਮਗਦਲੀਨੀ ਅਤੇ ਯੋਆਨਾ ਅਤੇ ਯਾਕੂਬ ਦੀ ਮਾਂ ਮਰਿਯਮ ਅਤੇ ਉਨ੍ਹਾਂ ਦੇ ਨਾਲ ਦੀਆਂ ਹੋਰ ਔਰਤਾਂ ਨੇ ਰਸੂਲਾਂ ਨੂੰ ਇਹ ਗੱਲਾਂ ਦੱਸੀਆਂ।
మగ్దలీనీమరియమ్, యోహనా, యాకూబో మాతా మరియమ్ తదన్యాః సఙ్గిన్యో యోషితశ్చ ప్రేరితేభ్య ఏతాః సర్వ్వా వార్త్తాః కథయామాసుః
11 ੧੧ ਅਤੇ ਇਹ ਗੱਲਾਂ ਉਨ੍ਹਾਂ ਨੂੰ ਕਹਾਣੀਆਂ ਵਾਂਗੂੰ ਮਲੂਮ ਹੋਈਆਂ ਅਤੇ ਉਨ੍ਹਾਂ ਨੇ ਉਹਨਾਂ ਦਾ ਸੱਚ ਨਾ ਮੰਨਿਆ।
కిన్తు తాసాం కథామ్ అనర్థకాఖ్యానమాత్రం బుద్ధ్వా కోపి న ప్రత్యైత్|
12 ੧੨ ਪਰ ਪਤਰਸ ਉੱਠ ਕੇ ਕਬਰ ਵੱਲ ਭੱਜਿਆ ਅਤੇ ਝੁੱਕ ਕੇ ਕਬਰ ਦੇ ਅੰਦਰ ਵੇਖਿਆ, ਪਰ ਕੇਵਲ ਉਸ ਦੇ ਕੱਪੜੇ ਹੀ ਵੇਖੇ ਅਤੇ ਇਸ ਘਟਨਾ ਬਾਰੇ ਅਚਰਜ਼ ਮੰਨਦਾ ਹੋਇਆ ਆਪਣੇ ਘਰ ਚੱਲਿਆ ਗਿਆ।
తదా పితర ఉత్థాయ శ్మశానాన్తికం దధావ, తత్ర చ ప్రహ్వో భూత్వా పార్శ్వైకస్థాపితం కేవలం వస్త్రం దదర్శ; తస్మాదాశ్చర్య్యం మన్యమానో యదఘటత తన్మనసి విచారయన్ ప్రతస్థే|
13 ੧੩ ਤਾਂ ਵੇਖੋ, ਉਸੇ ਦਿਨ ਉਨ੍ਹਾਂ ਵਿੱਚੋਂ ਦੋ ਜਣੇ ਇੰਮਊਸ ਨਾਮਕ ਇੱਕ ਪਿੰਡ ਨੂੰ ਜਾਂਦੇ ਸਨ, ਜਿਹੜਾ ਯਰੂਸ਼ਲਮ ਤੋਂ ਸੱਤ ਮੀਲ ਦੂਰੀ ਤੇ ਹੈ।
తస్మిన్నేవ దినే ద్వౌ శియ్యౌ యిరూశాలమశ్చతుష్క్రోశాన్తరితమ్ ఇమ్మాయుగ్రామం గచ్ఛన్తౌ
14 ੧੪ ਉਹ ਉਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੋਈਆਂ ਸਨ ਆਪਸ ਵਿੱਚ ਗੱਲਬਾਤ ਕਰਦੇ ਸਨ।
తాసాం ఘటనానాం కథామకథయతాం
15 ੧੫ ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਗੱਲਬਾਤ ਅਤੇ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਨ ਲੱਗਾ,
తయోరాలాపవిచారయోః కాలే యీశురాగత్య తాభ్యాం సహ జగామ
16 ੧੬ ਪਰ ਉਨ੍ਹਾਂ ਦੀਆਂ ਅੱਖਾਂ ਬੰਦ ਕੀਤੀਆਂ ਗਈਆਂ ਸਨ ਕਿ ਉਹ ਉਸ ਨੂੰ ਪਹਿਚਾਣ ਨਾ ਸਕੇ।
కిన్తు యథా తౌ తం న పరిచినుతస్తదర్థం తయో ర్దృష్టిః సంరుద్ధా|
17 ੧੭ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਆਪਸ ਵਿੱਚ ਕੀ ਗੱਲਾਂ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖੜ੍ਹੇ ਹੋ ਗਏ।
స తౌ పృష్టవాన్ యువాం విషణ్ణౌ కిం విచారయన్తౌ గచ్ఛథః?
18 ੧੮ ਤਦ ਕਲਿਉਪਸ ਨਾਮ ਦੇ ਇੱਕ ਨੇ ਉਸ ਨੂੰ ਉੱਤਰ ਦਿੱਤਾ, ਭਲਾ, ਤੂੰ ਹੀ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ-ਕੱਲ ਜਿਹੜੀਆਂ ਘਟਨਾਵਾਂ ਉੱਥੇ ਬੀਤੀਆਂ ਹਨ ਨਹੀਂ ਜਾਣਦਾ ਹੈਂ?
తతస్తయోః క్లియపానామా ప్రత్యువాచ యిరూశాలమపురేఽధునా యాన్యఘటన్త త్వం కేవలవిదేశీ కిం తద్వృత్తాన్తం న జానాసి?
19 ੧੯ ਉਸ ਨੇ ਉਨ੍ਹਾਂ ਨੂੰ ਕਿਹਾ, ਕਿਹੜੀਆਂ ਘਟਨਾਵਾਂ? ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਬਾਰੇ, ਜਿਹੜਾ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰੱਥੀ ਅਤੇ ਪਰਮੇਸ਼ੁਰ ਦਾ ਨਬੀ ਸੀ।
స పప్రచ్ఛ కా ఘటనాః? తదా తౌ వక్తుమారేభాతే యీశునామా యో నాసరతీయో భవిష్యద్వాదీ ఈశ్వరస్య మానుషాణాఞ్చ సాక్షాత్ వాక్యే కర్మ్మణి చ శక్తిమానాసీత్
20 ੨੦ ਅਤੇ ਕਿਸ ਤਰ੍ਹਾਂ ਮੁੱਖ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜ੍ਹਾਇਆ।
తమ్ అస్మాకం ప్రధానయాజకా విచారకాశ్చ కేనాపి ప్రకారేణ క్రుశే విద్ధ్వా తస్య ప్రాణాననాశయన్ తదీయా ఘటనాః;
21 ੨੧ ਪਰ ਸਾਨੂੰ ਇਹ ਆਸ ਸੀ ਜੋ ਇਹ ਉਹ ਹੀ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇਗਾ ਅਤੇ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਘਟਨਾ ਨੂੰ ਬੀਤਿਆਂ ਅੱਜ ਤਿੰਨ ਦਿਨ ਹੋ ਗਏ ਹਨ।
కిన్తు య ఇస్రాయేలీయలోకాన్ ఉద్ధారయిష్యతి స ఏవాయమ్ ఇత్యాశాస్మాభిః కృతా| తద్యథా తథాస్తు తస్యా ఘటనాయా అద్య దినత్రయం గతం|
22 ੨੨ ਪਰ ਸਾਡੇ ਵਿੱਚੋਂ ਕਈਆਂ ਔਰਤਾਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਸਨ,
అధికన్త్వస్మాకం సఙ్గినీనాం కియత్స్త్రీణాం ముఖేభ్యోఽసమ్భవవాక్యమిదం శ్రుతం;
23 ੨੩ ਅਤੇ ਜਦ ਉਸ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਣ ਵੀ ਹੋਇਆ, ਜਿਨ੍ਹਾਂ ਨੇ ਆਖਿਆ ਕਿ ਉਹ ਜਿਉਂਦਾ ਹੈ!
తాః ప్రత్యూషే శ్మశానం గత్వా తత్ర తస్య దేహమ్ అప్రాప్య వ్యాఘుట్యేత్వా ప్రోక్తవత్యః స్వర్గీసదూతౌ దృష్టావస్మాభిస్తౌ చావాదిష్టాం స జీవితవాన్|
24 ੨੪ ਅਤੇ ਸਾਡੇ ਨਾਲ ਦਿਆਂ ਵਿੱਚੋਂ ਵੀ ਕਈ ਕਬਰ ਉੱਤੇ ਗਏ ਅਤੇ ਜਿਸ ਤਰ੍ਹਾਂ ਔਰਤਾਂ ਨੇ ਦੱਸਿਆ ਉਸੇ ਤਰ੍ਹਾਂ ਪਾਇਆ ਪਰ ਉਸ ਨੂੰ ਨਾ ਵੇਖਿਆ।
తతోస్మాకం కైశ్చిత్ శ్మశానమగమ్యత తేఽపి స్త్రీణాం వాక్యానురూపం దృష్టవన్తః కిన్తు తం నాపశ్యన్|
25 ੨੫ ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੋ ਅਤੇ ਨਬੀਆਂ ਦੇ ਸਾਰੇ ਬਚਨਾਂ ਉੱਤੇ ਵਿਸ਼ਵਾਸ ਕਰਨ ਵਿੱਚ ਢਿੱਲਿਉ!
తదా స తావువాచ, హే అబోధౌ హే భవిష్యద్వాదిభిరుక్తవాక్యం ప్రత్యేతుం విలమ్బమానౌ;
26 ੨੬ ਕੀ ਮਸੀਹ ਦੇ ਲਈ ਇਹ ਜ਼ਰੂਰੀ ਨਾ ਸੀ ਜੋ ਉਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ?
ఏతత్సర్వ్వదుఃఖం భుక్త్వా స్వభూతిప్రాప్తిః కిం ఖ్రీష్టస్య న న్యాయ్యా?
27 ੨੭ ਯਿਸੂ ਨੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ, ਜਿਹੜੀਆਂ ਪਵਿੱਤਰ ਗ੍ਰੰਥਾਂ ਵਿੱਚ ਉਸ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।
తతః స మూసాగ్రన్థమారభ్య సర్వ్వభవిష్యద్వాదినాం సర్వ్వశాస్త్రే స్వస్మిన్ లిఖితాఖ్యానాభిప్రాయం బోధయామాస|
28 ੨੮ ਉਹ ਉਸ ਪਿੰਡ ਨੇੜੇ ਆਇਆ, ਜਿੱਥੇ ਉਹ ਜਾਂਦੇ ਸਨ ਅਤੇ ਉਸ ਨੇ ਅੱਗੇ ਵਧਣ ਨੂੰ ਕੀਤਾ।
అథ గమ్యగ్రామాభ్యర్ణం ప్రాప్య తేనాగ్రే గమనలక్షణే దర్శితే
29 ੨੯ ਤਾਂ ਉਨ੍ਹਾਂ ਨੇ ਉਸ ਨੂੰ ਰੋਕ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸ਼ਾਮ ਪੈ ਗਈ ਹੈ ਅਤੇ ਹੁਣ ਦਿਨ ਢੱਲ਼ ਚੱਲਿਆ ਹੈ। ਤਦ ਉਹ ਉਨ੍ਹਾਂ ਨਾਲ ਰਹਿਣ ਲਈ ਅੰਦਰ ਗਿਆ।
తౌ సాధయిత్వావదతాం సహావాభ్యాం తిష్ఠ దినే గతే సతి రాత్రిరభూత్; తతః స తాభ్యాం సార్ద్ధం స్థాతుం గృహం యయౌ|
30 ੩੦ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਨ੍ਹਾਂ ਦੇ ਨਾਲ ਭੋਜਨ ਖਾਣ ਨੂੰ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਨ੍ਹਾਂ ਨੂੰ ਫੜ੍ਹਾਈ।
పశ్చాద్భోజనోపవేశకాలే స పూపం గృహీత్వా ఈశ్వరగుణాన్ జగాద తఞ్చ భంక్త్వా తాభ్యాం దదౌ|
31 ੩੧ ਤਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਉਸ ਨੂੰ ਪਹਿਚਾਣ ਲਿਆ ਅਤੇ ਉਹ ਉਨ੍ਹਾਂ ਤੋਂ ਅਲੋਪ ਹੋ ਗਿਆ।
తదా తయో ర్దృష్టౌ ప్రసన్నాయాం తం ప్రత్యభిజ్ఞతుః కిన్తు స తయోః సాక్షాదన్తర్దధే|
32 ੩੨ ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪਵਿੱਤਰ ਗ੍ਰੰਥਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਉਬਾਲੇ ਨਹੀਂ ਖਾ ਰਿਹਾ ਸੀ?
తతస్తౌ మిథోభిధాతుమ్ ఆరబ్ధవన్తౌ గమనకాలే యదా కథామకథయత్ శాస్త్రార్థఞ్చబోధయత్ తదావయో ర్బుద్ధిః కిం న ప్రాజ్వలత్?
33 ੩੩ ਉਹ ਉਸੇ ਸਮੇਂ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ ਗਿਆਰ੍ਹਾਂ ਚੇਲਿਆਂ ਅਤੇ ਉਨ੍ਹਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ,
తౌ తత్క్షణాదుత్థాయ యిరూశాలమపురం ప్రత్యాయయతుః, తత్స్థానే శిష్యాణామ్ ఏకాదశానాం సఙ్గినాఞ్చ దర్శనం జాతం|
34 ੩੪ ਜਿਹੜੇ ਕਹਿੰਦੇ ਸਨ ਕਿ ਪ੍ਰਭੂ ਸੱਚ-ਮੁੱਚ ਜੀ ਉੱਠਿਆ ਹੈ ਅਤੇ ਸ਼ਮਊਨ ਨੂੰ ਵਿਖਾਈ ਦਿੱਤਾ!
తే ప్రోచుః ప్రభురుదతిష్ఠద్ ఇతి సత్యం శిమోనే దర్శనమదాచ్చ|
35 ੩੫ ਤਾਂ ਉਨ੍ਹਾਂ ਨੇ ਸੁਣਾਇਆ ਕਿ ਰਾਹ ਵਿੱਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵੇਲੇ ਅਸੀਂ ਉਸ ਨੂੰ ਕਿਸ ਤਰ੍ਹਾਂ ਪਛਾਣਿਆਂ।
తతః పథః సర్వ్వఘటనాయాః పూపభఞ్జనేన తత్పరిచయస్య చ సర్వ్వవృత్తాన్తం తౌ వక్తుమారేభాతే|
36 ੩੬ ਉਹ ਇਹ ਗੱਲਾਂ ਕਰਦੇ ਹੀ ਸਨ ਕਿ ਯਿਸੂ ਆਪ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ।
ఇత్థం తే పరస్పరం వదన్తి తత్కాలే యీశుః స్వయం తేషాం మధ్య ప్రోత్థయ యుష్మాకం కల్యాణం భూయాద్ ఇత్యువాచ,
37 ੩੭ ਪਰ ਉਹ ਸਹਿਮ ਕੇ ਡਰ ਗਏ ਅਤੇ ਇਹ ਸਮਝੇ ਜੋ ਅਸੀਂ ਭੂਤ ਨੂੰ ਵੇਖਦੇ ਹਾਂ।
కిన్తు భూతం పశ్యామ ఇత్యనుమాయ తే సముద్వివిజిరే త్రేషుశ్చ|
38 ੩੮ ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਸ਼ੱਕ ਕਿਉਂ ਆ ਰਿਹਾ ਹੈ?
స ఉవాచ, కుతో దుఃఖితా భవథ? యుష్మాకం మనఃసు సన్దేహ ఉదేతి చ కుతః?
39 ੩੯ ਮੇਰੇ ਹੱਥ ਅਤੇ ਮੇਰੇ ਪੈਰ ਵੇਖੋ, ਕਿ ਇਹ ਮੈਂ ਹੀ ਹਾਂ। ਮੈਨੂੰ ਛੂਹੋ ਅਤੇ ਵੇਖੋ ਕਿਉਂਕਿ ਆਤਮਾ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ।
ఏషోహం, మమ కరౌ పశ్యత వరం స్పృష్ట్వా పశ్యత, మమ యాదృశాని పశ్యథ తాదృశాని భూతస్య మాంసాస్థీని న సన్తి|
40 ੪੦ ਅਤੇ ਉਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਆਪਣੇ ਹੱਥ-ਪੈਰ ਵਿਖਾਏ।
ఇత్యుక్త్వా స హస్తపాదాన్ దర్శయామాస|
41 ੪੧ ਤਦ ਉਹ ਖੁਸ਼ੀ ਦੇ ਮਾਰੇ ਅਜੇ ਵੀ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਹੈਰਾਨ ਹੋ ਰਹੇ ਸਨ, ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਤੁਹਾਡੇ ਕੋਲ ਕੁਝ ਭੋਜਨ ਹੈ?
తేఽసమ్భవం జ్ఞాత్వా సానన్దా న ప్రత్యయన్| తతః స తాన్ పప్రచ్ఛ, అత్ర యుష్మాకం సమీపే ఖాద్యం కిఞ్చిదస్తి?
42 ੪੨ ਤਦ ਉਨ੍ਹਾਂ ਨੇ ਉਸ ਨੂੰ ਭੁੰਨੀ ਮੱਛੀ ਦਾ ਟੁੱਕੜਾ ਦਿੱਤਾ।
తతస్తే కియద్దగ్ధమత్స్యం మధు చ దదుః
43 ੪੩ ਅਤੇ ਉਸ ਨੇ ਲੈ ਕੇ ਉਨ੍ਹਾਂ ਦੇ ਸਾਹਮਣੇ ਖਾ ਲਿਆ।
స తదాదాయ తేషాం సాక్షాద్ బుభుజే
44 ੪੪ ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰੀਆਂ ਉਹੋ ਗੱਲਾਂ ਹਨ, ਜਿਹੜੀਆਂ ਮੈਂ ਤੁਹਾਡੇ ਨਾਲ ਰਹਿੰਦਿਆਂ ਹੋਇਆਂ ਤੁਹਾਨੂੰ ਆਖੀਆਂ ਕਿ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ, ਜੋ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ।
కథయామాస చ మూసావ్యవస్థాయాం భవిష్యద్వాదినాం గ్రన్థేషు గీతపుస్తకే చ మయి యాని సర్వ్వాణి వచనాని లిఖితాని తదనురూపాణి ఘటిష్యన్తే యుష్మాభిః సార్ద్ధం స్థిత్వాహం యదేతద్వాక్యమ్ అవదం తదిదానీం ప్రత్యక్షమభూత్|
45 ੪੫ ਤਦ ਉਸ ਨੇ ਉਨ੍ਹਾਂ ਦੀ ਸਮਝ ਖੋਲ੍ਹ ਦਿੱਤੀ ਜੋ ਪਵਿੱਤਰ ਗ੍ਰੰਥਾਂ ਨੂੰ ਸਮਝ ਲੈਣ।
అథ తేభ్యః శాస్త్రబోధాధికారం దత్వావదత్,
46 ੪੬ ਅਤੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਿਆ ਹੈ ਜੋ ਮਸੀਹ ਦੁੱਖ ਝੱਲੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਫਿਰ ਜੀ ਉੱਠੇਗਾ।
ఖ్రీష్టేనేత్థం మృతియాతనా భోక్తవ్యా తృతీయదినే చ శ్మశానాదుత్థాతవ్యఞ్చేతి లిపిరస్తి;
47 ੪੭ ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਤੋਬਾ ਅਤੇ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ।
తన్నామ్నా యిరూశాలమమారభ్య సర్వ్వదేశే మనఃపరావర్త్తనస్య పాపమోచనస్య చ సుసంవాదః ప్రచారయితవ్యః,
48 ੪੮ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦੇ ਗਵਾਹ ਹੋ।
ఏషు సర్వ్వేషు యూయం సాక్షిణః|
49 ੪੯ ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਵਾਇਦਾ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦ ਤੱਕ ਤੁਸੀਂ ਸਵਰਗੀ ਸਮਰੱਥਾ ਨਾ ਪਾਓ ਯਰੁਸ਼ਲਮ ਸ਼ਹਿਰ ਵਿੱਚ ਠਹਿਰੇ ਰਹੋ।
అపరఞ్చ పశ్యత పిత్రా యత్ ప్రతిజ్ఞాతం తత్ ప్రేషయిష్యామి, అతఏవ యావత్కాలం యూయం స్వర్గీయాం శక్తిం న ప్రాప్స్యథ తావత్కాలం యిరూశాలమ్నగరే తిష్ఠత|
50 ੫੦ ਯਿਸੂ ਉਨ੍ਹਾਂ ਨੂੰ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ ਅਤੇ ਆਪਣੇ ਹੱਥ ਉੱਠਾ ਕੇ ਉਨ੍ਹਾਂ ਨੂੰ ਬਰਕਤ ਦਿੱਤੀ।
అథ స తాన్ బైథనీయాపర్య్యన్తం నీత్వా హస్తావుత్తోల్య ఆశిష వక్తుమారేభే
51 ੫੧ ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਨ੍ਹਾਂ ਨੂੰ ਬਰਕਤ ਦੇ ਰਿਹਾ ਸੀ ਤਾਂ ਉਹ ਉਨ੍ਹਾਂ ਤੋਂ ਅਲੱਗ ਹੋਇਆ ਅਤੇ ਸਵਰਗ ਵਿੱਚ ਉੱਠਾਇਆ ਗਿਆ।
ఆశిషం వదన్నేవ చ తేభ్యః పృథగ్ భూత్వా స్వర్గాయ నీతోఽభవత్|
52 ੫੨ ਅਤੇ ਉਹ ਉਸ ਨੂੰ ਸੀਸ ਨਿਵਾ ਕੇ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਵਾਪਸ ਮੁੜ ਆਏ।
తదా తే తం భజమానా మహానన్దేన యిరూశాలమం ప్రత్యాజగ్ముః|
53 ੫੩ ਅਤੇ ਹੈਕਲ ਵਿੱਚ ਹਰ ਰੋਜ਼ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੇ।
తతో నిరన్తరం మన్దిరే తిష్ఠన్త ఈశ్వరస్య ప్రశంసాం ధన్యవాదఞ్చ కర్త్తమ్ ఆరేభిరే| ఇతి||