< ਲੂਕਾ 22 >
1 ੧ ਅਖ਼ਮੀਰੀ ਰੋਟੀ ਦਾ ਤਿਉਹਾਰ ਜਿਸ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ।
ਅਪਰਞ੍ਚ ਕਿਣ੍ਵਸ਼ੂਨ੍ਯਪੂਪੋਤ੍ਸਵਸ੍ਯ ਕਾਲ ਉਪਸ੍ਥਿਤੇ
2 ੨ ਅਤੇ ਮੁੱਖ ਜਾਜਕ ਅਤੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਕਿ ਯਿਸੂ ਉਸ ਨੂੰ ਕਿਵੇਂ ਜਾਨੋਂ ਮਾਰੀਏ? ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ।
ਪ੍ਰਧਾਨਯਾਜਕਾ ਅਧ੍ਯਾਯਕਾਸ਼੍ਚ ਯਥਾ ਤੰ ਹਨ੍ਤੁੰ ਸ਼ਕ੍ਨੁਵਨ੍ਤਿ ਤਥੋਪਾਯਾਮ੍ ਅਚੇਸ਼਼੍ਟਨ੍ਤ ਕਿਨ੍ਤੁ ਲੋਕੇਭ੍ਯੋ ਬਿਭ੍ਯੁਃ|
3 ੩ ਤਦ ਸ਼ੈਤਾਨ ਯਹੂਦਾ ਵਿੱਚ ਸਮਾਇਆ, ਜਿਹੜਾ ਇਸਕਰਿਯੋਤੀ ਕਰਕੇ ਅਖਵਾਉਂਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਰਸੂਲਾਂ ਵਿੱਚੋਂ ਇੱਕ ਸੀ।
ਏਤਸ੍ਤਿਨ੍ ਸਮਯੇ ਦ੍ਵਾਦਸ਼ਸ਼ਿਸ਼਼੍ਯੇਸ਼਼ੁ ਗਣਿਤ ਈਸ਼਼੍ਕਰਿਯੋਤੀਯਰੂਢਿਮਾਨ੍ ਯੋ ਯਿਹੂਦਾਸ੍ਤਸ੍ਯਾਨ੍ਤਃਕਰਣੰ ਸ਼ੈਤਾਨਾਸ਼੍ਰਿਤਤ੍ਵਾਤ੍
4 ੪ ਅਤੇ ਉਸ ਨੇ ਜਾ ਕੇ ਮੁੱਖ ਜਾਜਕਾਂ ਅਤੇ ਸਰਦਾਰਾਂ ਦੇ ਨਾਲ ਯੋਜਨਾ ਬਣਾਈ ਜੋ ਯਿਸੂ ਨੂੰ ਉਨ੍ਹਾਂ ਦੇ ਹੱਥ ਕਿਸ ਤਰ੍ਹਾਂ ਫੜ੍ਹਵਾ ਦੇਵੇ।
ਸ ਗਤ੍ਵਾ ਯਥਾ ਯੀਸ਼ੁੰ ਤੇਸ਼਼ਾਂ ਕਰੇਸ਼਼ੁ ਸਮਰ੍ਪਯਿਤੁੰ ਸ਼ਕ੍ਨੋਤਿ ਤਥਾ ਮਨ੍ਤ੍ਰਣਾਂ ਪ੍ਰਧਾਨਯਾਜਕੈਃ ਸੇਨਾਪਤਿਭਿਸ਼੍ਚ ਸਹ ਚਕਾਰ|
5 ੫ ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਵਾਇਦਾ ਕੀਤਾ।
ਤੇਨ ਤੇ ਤੁਸ਼਼੍ਟਾਸ੍ਤਸ੍ਮੈ ਮੁਦ੍ਰਾਂ ਦਾਤੁੰ ਪਣੰ ਚਕ੍ਰੁਃ|
6 ੬ ਉਸ ਨੇ ਮੰਨ ਲਿਆ ਅਤੇ ਮੌਕਾ ਲੱਭਦਾ ਸੀ ਜੋ ਉਸ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜ੍ਹਵਾਏ।
ਤਤਃ ਸੋਙ੍ਗੀਕ੍ਰੁʼਤ੍ਯ ਯਥਾ ਲੋਕਾਨਾਮਗੋਚਰੇ ਤੰ ਪਰਕਰੇਸ਼਼ੁ ਸਮਰ੍ਪਯਿਤੁੰ ਸ਼ਕ੍ਨੋਤਿ ਤਥਾਵਕਾਸ਼ੰ ਚੇਸ਼਼੍ਟਿਤੁਮਾਰੇਭੇ|
7 ੭ ਅਖ਼ਮੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ।
ਅਥ ਕਿਣ੍ਵਸ਼ੂਨ੍ਯਪੂਪੋਤ੍ਮਵਦਿਨੇ, ਅਰ੍ਥਾਤ੍ ਯਸ੍ਮਿਨ੍ ਦਿਨੇ ਨਿਸ੍ਤਾਰੋਤ੍ਸਵਸ੍ਯ ਮੇਸ਼਼ੋ ਹਨ੍ਤਵ੍ਯਸ੍ਤਸ੍ਮਿਨ੍ ਦਿਨੇ
8 ੮ ਅਤੇ ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ ਕਿ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਜੋ ਅਸੀਂ ਖਾਈਏ।
ਯੀਸ਼ੁਃ ਪਿਤਰੰ ਯੋਹਨਞ੍ਚਾਹੂਯ ਜਗਾਦ, ਯੁਵਾਂ ਗਤ੍ਵਾਸ੍ਮਾਕੰ ਭੋਜਨਾਰ੍ਥੰ ਨਿਸ੍ਤਾਰੋਤ੍ਸਵਸ੍ਯ ਦ੍ਰਵ੍ਯਾਣ੍ਯਾਸਾਦਯਤੰ|
9 ੯ ਉਨ੍ਹਾਂ ਨੇ ਉਸ ਨੂੰ ਪੁੱਛਿਆ, ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤਿਆਰ ਕਰੀਏ?
ਤਦਾ ਤੌ ਪਪ੍ਰੱਛਤੁਃ ਕੁਚਾਸਾਦਯਾਵੋ ਭਵਤਃ ਕੇੱਛਾ?
10 ੧੦ ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਇੱਕ ਆਦਮੀ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਸ ਦੇ ਮਗਰ ਜਾਇਓ।
ਤਦਾ ਸੋਵਾਦੀਤ੍, ਨਗਰੇ ਪ੍ਰਵਿਸ਼਼੍ਟੇ ਕਸ਼੍ਚਿੱਜਲਕੁਮ੍ਭਮਾਦਾਯ ਯੁਵਾਂ ਸਾਕ੍ਸ਼਼ਾਤ੍ ਕਰਿਸ਼਼੍ਯਤਿ ਸ ਯੰਨਿਵੇਸ਼ਨੰ ਪ੍ਰਵਿਸ਼ਤਿ ਯੁਵਾਮਪਿ ਤੰਨਿਵੇਸ਼ਨੰ ਤਤ੍ਪਸ਼੍ਚਾਦਿਤ੍ਵਾ ਨਿਵੇਸ਼ਨਪਤਿਮ੍ ਇਤਿ ਵਾਕ੍ਯੰ ਵਦਤੰ,
11 ੧੧ ਅਤੇ ਘਰ ਦੇ ਮਾਲਕ ਨੂੰ ਆਖਣਾ ਜੋ ਗੁਰੂ ਤੈਨੂੰ ਆਖਦਾ ਹੈ, ਉਸ ਦੇ ਠਹਿਰਣ ਦਾ ਸਥਾਨ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਸਮੇਤ ਪਸਾਹ ਖਾਵਾਂ?
ਯਤ੍ਰਾਹੰ ਨਿਸ੍ਤਾਰੋਤ੍ਸਵਸ੍ਯ ਭੋਜ੍ਯੰ ਸ਼ਿਸ਼਼੍ਯੈਃ ਸਾਰ੍ੱਧੰ ਭੋਕ੍ਤੁੰ ਸ਼ਕ੍ਨੋਮਿ ਸਾਤਿਥਿਸ਼ਾਲਾ ਕੁਤ੍ਰ? ਕਥਾਮਿਮਾਂ ਪ੍ਰਭੁਸ੍ਤ੍ਵਾਂ ਪ੍ਰੁʼੱਛਤਿ|
12 ੧੨ ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਸਜਾਇਆ ਹੋਇਆ ਵਿਖਾਵੇਗਾ। ਉੱਥੇ ਜਾ ਕੇ ਤੁਸੀਂ ਤਿਆਰੀ ਕਰੋ।
ਤਤਃ ਸ ਜਨੋ ਦ੍ਵਿਤੀਯਪ੍ਰਕੋਸ਼਼੍ਠੀਯਮ੍ ਏਕੰ ਸ਼ਸ੍ਤੰ ਕੋਸ਼਼੍ਠੰ ਦਰ੍ਸ਼ਯਿਸ਼਼੍ਯਤਿ ਤਤ੍ਰ ਭੋਜ੍ਯਮਾਸਾਦਯਤੰ|
13 ੧੩ ਸੋ ਉਨ੍ਹਾਂ ਜਾ ਕੇ ਜਿਸ ਪ੍ਰਕਾਰ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ, ਉਹੋ ਜਿਹਾ ਵੇਖਿਆ ਅਤੇ ਪਸਾਹ ਤਿਆਰ ਕੀਤਾ।
ਤਤਸ੍ਤੌ ਗਤ੍ਵਾ ਤਦ੍ਵਾਕ੍ਯਾਨੁਸਾਰੇਣ ਸਰ੍ੱਵੰ ਦ੍ਰੁʼਸ਼਼੍ਦ੍ਵਾ ਤਤ੍ਰ ਨਿਸ੍ਤਾਰੋਤ੍ਸਵੀਯੰ ਭੋਜ੍ਯਮਾਸਾਦਯਾਮਾਸਤੁਃ|
14 ੧੪ ਜਦ ਉਹ ਘੜੀ ਆ ਪਹੁੰਚੀ ਤਾਂ ਯਿਸੂ ਰਸੂਲਾਂ ਨਾਲ ਭੋਜਨ ਖਾਣ ਬੈਠਾ।
ਅਥ ਕਾਲ ਉਪਸ੍ਥਿਤੇ ਯੀਸ਼ੁ ਰ੍ਦ੍ਵਾਦਸ਼ਭਿਃ ਪ੍ਰੇਰਿਤੈਃ ਸਹ ਭੋਕ੍ਤੁਮੁਪਵਿਸ਼੍ਯ ਕਥਿਤਵਾਨ੍
15 ੧੫ ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੀ ਵੱਡੀ ਇੱਛਾ ਸੀ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।
ਮਮ ਦੁਃਖਭੋਗਾਤ੍ ਪੂਰ੍ੱਵੰ ਯੁਭਾਭਿਃ ਸਹ ਨਿਸ੍ਤਾਰੋਤ੍ਸਵਸ੍ਯੈਤਸ੍ਯ ਭੋਜ੍ਯੰ ਭੋਕ੍ਤੁੰ ਮਯਾਤਿਵਾਞ੍ਛਾ ਕ੍ਰੁʼਤਾ|
16 ੧੬ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜਦ ਤੱਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ ਮੈਂ ਇਸ ਨੂੰ ਨਾ ਖਾਵਾਂਗਾ।
ਯੁਸ਼਼੍ਮਾਨ੍ ਵਦਾਮਿ, ਯਾਵਤ੍ਕਾਲਮ੍ ਈਸ਼੍ਵਰਰਾਜ੍ਯੇ ਭੋਜਨੰ ਨ ਕਰਿਸ਼਼੍ਯੇ ਤਾਵਤ੍ਕਾਲਮ੍ ਇਦੰ ਨ ਭੋਕ੍ਸ਼਼੍ਯੇ|
17 ੧੭ ਉਸ ਨੇ ਪਿਆਲਾ ਲਿਆ ਅਤੇ ਧੰਨਵਾਦ ਕਰ ਕੇ ਆਖਿਆ, ਇਸ ਨੂੰ ਲੈ ਕੇ ਆਪਸ ਵਿੱਚ ਵੰਡ ਲਉ।
ਤਦਾ ਸ ਪਾਨਪਾਤ੍ਰਮਾਦਾਯ ਈਸ਼੍ਵਰਸ੍ਯ ਗੁਣਾਨ੍ ਕੀਰ੍ੱਤਯਿਤ੍ਵਾ ਤੇਭ੍ਯੋ ਦਤ੍ਵਾਵਦਤ੍, ਇਦੰ ਗ੍ਰੁʼਹ੍ਲੀਤ ਯੂਯੰ ਵਿਭਜ੍ਯ ਪਿਵਤ|
18 ੧੮ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਮੈਂ ਦਾਖ਼ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ੁਰ ਦਾ ਰਾਜ ਨਾ ਆਵੇ।
ਯੁਸ਼਼੍ਮਾਨ੍ ਵਦਾਮਿ ਯਾਵਤ੍ਕਾਲਮ੍ ਈਸ਼੍ਵਰਰਾਜਤ੍ਵਸ੍ਯ ਸੰਸ੍ਥਾਪਨੰ ਨ ਭਵਤਿ ਤਾਵਦ੍ ਦ੍ਰਾਕ੍ਸ਼਼ਾਫਲਰਸੰ ਨ ਪਾਸ੍ਯਾਮਿ|
19 ੧੯ ਤਾਂ ਉਸ ਨੇ ਰੋਟੀ ਲਈ ਅਤੇ ਧੰਨਵਾਦ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।
ਤਤਃ ਪੂਪੰ ਗ੍ਰੁʼਹੀਤ੍ਵਾ ਈਸ਼੍ਵਰਗੁਣਾਨ੍ ਕੀਰ੍ੱਤਯਿਤ੍ਵਾ ਭਙ੍ਕ੍ਤਾ ਤੇਭ੍ਯੋ ਦਤ੍ਵਾਵਦਤ੍, ਯੁਸ਼਼੍ਮਦਰ੍ਥੰ ਸਮਰ੍ਪਿਤੰ ਯਨ੍ਮਮ ਵਪੁਸ੍ਤਦਿਦੰ, ਏਤਤ੍ ਕਰ੍ੰਮ ਮਮ ਸ੍ਮਰਣਾਰ੍ਥੰ ਕੁਰੁਧ੍ਵੰ|
20 ੨੦ ਅਤੇ ਖਾਣ ਦੇ ਬਾਅਦ ਇਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ।
ਅਥ ਭੋਜਨਾਨ੍ਤੇ ਤਾਦ੍ਰੁʼਸ਼ੰ ਪਾਤ੍ਰੰ ਗ੍ਰੁʼਹੀਤ੍ਵਾਵਦਤ੍, ਯੁਸ਼਼੍ਮਤ੍ਕ੍ਰੁʼਤੇ ਪਾਤਿਤੰ ਯਨ੍ਮਮ ਰਕ੍ਤੰ ਤੇਨ ਨਿਰ੍ਣੀਤਨਵਨਿਯਮਰੂਪੰ ਪਾਨਪਾਤ੍ਰਮਿਦੰ|
21 ੨੧ ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ।
ਪਸ਼੍ਯਤ ਯੋ ਮਾਂ ਪਰਕਰੇਸ਼਼ੁ ਸਮਰ੍ਪਯਿਸ਼਼੍ਯਤਿ ਸ ਮਯਾ ਸਹ ਭੋਜਨਾਸਨ ਉਪਵਿਸ਼ਤਿ|
22 ੨੨ ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ, ਜਿਵੇਂ ਠਹਿਰਾਇਆ ਹੋਇਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਉਹ ਫੜ੍ਹਵਾਇਆ ਜਾਂਦਾ ਹੈ!
ਯਥਾ ਨਿਰੂਪਿਤਮਾਸ੍ਤੇ ਤਦਨੁਸਾਰੇਣਾ ਮਨੁਸ਼਼੍ਯਪੁਤ੍ਰਸ੍ਯ ਗਤਿ ਰ੍ਭਵਿਸ਼਼੍ਯਤਿ ਕਿਨ੍ਤੁ ਯਸ੍ਤੰ ਪਰਕਰੇਸ਼਼ੁ ਸਮਰ੍ਪਯਿਸ਼਼੍ਯਤਿ ਤਸ੍ਯ ਸਨ੍ਤਾਪੋ ਭਵਿਸ਼਼੍ਯਤਿ|
23 ੨੩ ਤਦ ਉਹ ਆਪਸ ਵਿੱਚ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜੋ ਇਹ ਕੰਮ ਕਰੇਗਾ।
ਤਦਾ ਤੇਸ਼਼ਾਂ ਕੋ ਜਨ ਏਤਤ੍ ਕਰ੍ੰਮ ਕਰਿਸ਼਼੍ਯਤਿ ਤਤ੍ ਤੇ ਪਰਸ੍ਪਰੰ ਪ੍ਰਸ਼਼੍ਟੁਮਾਰੇਭਿਰੇ|
24 ੨੪ ਉਨ੍ਹਾਂ ਵਿੱਚ ਇਹ ਬਹਿਸ ਵੀ ਹੋਈ ਜੋ ਸਾਡੇ ਵਿੱਚੋਂ ਕੌਣ ਵੱਡਾ ਸਮਝਿਆ ਜਾਂਦਾ ਹੈ?
ਅਪਰੰ ਤੇਸ਼਼ਾਂ ਕੋ ਜਨਃ ਸ਼੍ਰੇਸ਼਼੍ਠਤ੍ਵੇਨ ਗਣਯਿਸ਼਼੍ਯਤੇ, ਅਤ੍ਰਾਰ੍ਥੇ ਤੇਸ਼਼ਾਂ ਵਿਵਾਦੋਭਵਤ੍|
25 ੨੫ ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਅਧਿਕਾਰ ਰੱਖਦੇ ਹਨ ਸੋ ਮਦਦਗਾਰ ਅਖਵਾਉਂਦੇ ਹਨ।
ਅਸ੍ਮਾਤ੍ ਕਾਰਣਾਤ੍ ਸੋਵਦਤ੍, ਅਨ੍ਯਦੇਸ਼ੀਯਾਨਾਂ ਰਾਜਾਨਃ ਪ੍ਰਜਾਨਾਮੁਪਰਿ ਪ੍ਰਭੁਤ੍ਵੰ ਕੁਰ੍ੱਵਨ੍ਤਿ ਦਾਰੁਣਸ਼ਾਸਨੰ ਕ੍ਰੁʼਤ੍ਵਾਪਿ ਤੇ ਭੂਪਤਿਤ੍ਵੇਨ ਵਿਖ੍ਯਾਤਾ ਭਵਨ੍ਤਿ ਚ|
26 ੨੬ ਪਰ ਤੁਸੀਂ ਇਹੋ ਜਿਹੇ ਨਾ ਹੋਵੋ, ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਸੇਵਕ ਵਰਗਾ ਬਣੇ।
ਕਿਨ੍ਤੁ ਯੁਸ਼਼੍ਮਾਕੰ ਤਥਾ ਨ ਭਵਿਸ਼਼੍ਯਤਿ, ਯੋ ਯੁਸ਼਼੍ਮਾਕੰ ਸ਼੍ਰੇਸ਼਼੍ਠੋ ਭਵਿਸ਼਼੍ਯਤਿ ਸ ਕਨਿਸ਼਼੍ਠਵਦ੍ ਭਵਤੁ, ਯਸ਼੍ਚ ਮੁਖ੍ਯੋ ਭਵਿਸ਼਼੍ਯਤਿ ਸ ਸੇਵਕਵਦ੍ਭਵਤੁ|
27 ੨੭ ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਬੈਠਦਾ ਹੈ ਜਾਂ ਉਹ ਜਿਹੜਾ ਸੇਵਾ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ? ਪਰ ਮੈਂ ਤੁਹਾਡੇ ਵਿੱਚ ਸੇਵਕ ਵਰਗਾ ਹਾਂ।
ਭੋਜਨੋਪਵਿਸ਼਼੍ਟਪਰਿਚਾਰਕਯੋਃ ਕਃ ਸ਼੍ਰੇਸ਼਼੍ਠਃ? ਯੋ ਭੋਜਨਾਯੋਪਵਿਸ਼ਤਿ ਸ ਕਿੰ ਸ਼੍ਰੇਸ਼਼੍ਠੋ ਨ ਭਵਤਿ? ਕਿਨ੍ਤੁ ਯੁਸ਼਼੍ਮਾਕੰ ਮਧ੍ਯੇ(ਅ)ਹੰ ਪਰਿਚਾਰਕਇਵਾਸ੍ਮਿ|
28 ੨੮ ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ।
ਅਪਰਞ੍ਚ ਯੁਯੰ ਮਮ ਪਰੀਕ੍ਸ਼਼ਾਕਾਲੇ ਪ੍ਰਥਮਮਾਰਭ੍ਯ ਮਯਾ ਸਹ ਸ੍ਥਿਤਾ
29 ੨੯ ਜਿਸ ਤਰ੍ਹਾਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ, ਉਸੇ ਤਰ੍ਹਾਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।
ਏਤਤ੍ਕਾਰਣਾਤ੍ ਪਿਤ੍ਰਾ ਯਥਾ ਮਦਰ੍ਥੰ ਰਾਜ੍ਯਮੇਕੰ ਨਿਰੂਪਿਤੰ ਤਥਾਹਮਪਿ ਯੁਸ਼਼੍ਮਦਰ੍ਥੰ ਰਾਜ੍ਯੰ ਨਿਰੂਪਯਾਮਿ|
30 ੩੦ ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਭੋਜਨ ਕਰੋ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਂ ਕਰੋਗੇ।
ਤਸ੍ਮਾਨ੍ ਮਮ ਰਾਜ੍ਯੇ ਭੋਜਨਾਸਨੇ ਚ ਭੋਜਨਪਾਨੇ ਕਰਿਸ਼਼੍ਯਧ੍ਵੇ ਸਿੰਹਾਸਨੇਸ਼਼ੂਪਵਿਸ਼੍ਯ ਚੇਸ੍ਰਾਯੇਲੀਯਾਨਾਂ ਦ੍ਵਾਦਸ਼ਵੰਸ਼ਾਨਾਂ ਵਿਚਾਰੰ ਕਰਿਸ਼਼੍ਯਧ੍ਵੇ|
31 ੩੧ ਹੇ ਸ਼ਮਊਨ, ਸ਼ਮਊਨ! ਵੇਖ, ਸ਼ੈਤਾਨ ਨੇ ਤੈਨੂੰ ਮੰਗਿਆ ਹੈ, ਜੋ ਕਣਕ ਦੀ ਤਰ੍ਹਾਂ ਤੈਨੂੰ ਛੱਟੇ।
ਅਪਰੰ ਪ੍ਰਭੁਰੁਵਾਚ, ਹੇ ਸ਼ਿਮੋਨ੍ ਪਸ਼੍ਯ ਤਿਤਉਨਾ ਧਾਨ੍ਯਾਨੀਵ ਯੁਸ਼਼੍ਮਾਨ੍ ਸ਼ੈਤਾਨ੍ ਚਾਲਯਿਤੁਮ੍ ਐੱਛਤ੍,
32 ੩੨ ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦ ਤੂੰ ਵਾਪਸ ਆਵੇਂ ਤਾਂ ਆਪਣਿਆਂ ਭਰਾਵਾਂ ਨੂੰ ਤਕੜੇ ਕਰੀਂ।
ਕਿਨ੍ਤੁ ਤਵ ਵਿਸ਼੍ਵਾਸਸ੍ਯ ਲੋਪੋ ਯਥਾ ਨ ਭਵਤਿ ਏਤਤ੍ ਤ੍ਵਦਰ੍ਥੰ ਪ੍ਰਾਰ੍ਥਿਤੰ ਮਯਾ, ਤ੍ਵਨ੍ਮਨਸਿ ਪਰਿਵਰ੍ੱਤਿਤੇ ਚ ਭ੍ਰਾਤ੍ਰੁʼਣਾਂ ਮਨਾਂਸਿ ਸ੍ਥਿਰੀਕੁਰੁ|
33 ੩੩ ਤਦ ਉਸ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ।
ਤਦਾ ਸੋਵਦਤ੍, ਹੇ ਪ੍ਰਭੋਹੰ ਤ੍ਵਯਾ ਸਾਰ੍ੱਧੰ ਕਾਰਾਂ ਮ੍ਰੁʼਤਿਞ੍ਚ ਯਾਤੁੰ ਮੱਜਿਤੋਸ੍ਮਿ|
34 ੩੪ ਤਦ ਯਿਸੂ ਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਮੁਰਗਾ ਬਾਂਗ ਨਾ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਕੇ ਇਹ ਨਾ ਆਖੇਂ ਕਿ ਮੈਂ ਉਸ ਨੂੰ ਨਹੀਂ ਜਾਣਦਾ।
ਤਤਃ ਸ ਉਵਾਚ, ਹੇ ਪਿਤਰ ਤ੍ਵਾਂ ਵਦਾਮਿ, ਅਦ੍ਯ ਕੁੱਕੁਟਰਵਾਤ੍ ਪੂਰ੍ੱਵੰ ਤ੍ਵੰ ਮਤ੍ਪਰਿਚਯੰ ਵਾਰਤ੍ਰਯਮ੍ ਅਪਹ੍ਵੋਸ਼਼੍ਯਸੇ|
35 ੩੫ ਉਸ ਨੇ ਉਨ੍ਹਾਂ ਨੂੰ ਆਖਿਆ, “ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨ੍ਹਾਂ ਭੇਜਿਆ ਸੀ, ਤਦ ਤੁਹਾਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਹੋਈ? ਉਹ ਬੋਲੇ, ਕਿਸੇ ਚੀਜ਼ ਦੀ ਨਹੀਂ।”
ਅਪਰੰ ਸ ਪਪ੍ਰੱਛ, ਯਦਾ ਮੁਦ੍ਰਾਸਮ੍ਪੁਟੰ ਖਾਦ੍ਯਪਾਤ੍ਰੰ ਪਾਦੁਕਾਞ੍ਚ ਵਿਨਾ ਯੁਸ਼਼੍ਮਾਨ੍ ਪ੍ਰਾਹਿਣਵੰ ਤਦਾ ਯੁਸ਼਼੍ਮਾਕੰ ਕਸ੍ਯਾਪਿ ਨ੍ਯੂਨਤਾਸੀਤ੍? ਤੇ ਪ੍ਰੋਚੁਃ ਕਸ੍ਯਾਪਿ ਨ|
36 ੩੬ ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਸ ਦੇ ਕੋਲ ਬਟੂਆ ਹੋਵੇ, ਸੋ ਲਵੇ ਅਤੇ ਇਸੇ ਤਰ੍ਹਾਂ ਝੋਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਾ ਹੋਵੇ, ਸੋ ਆਪਣਾ ਬਸਤਰ ਵੇਚ ਕੇ ਮੁੱਲ ਲਵੇ।
ਤਦਾ ਸੋਵਦਤ੍ ਕਿਨ੍ਤ੍ਵਿਦਾਨੀਂ ਮੁਦ੍ਰਾਸਮ੍ਪੁਟੰ ਖਾਦ੍ਯਪਾਤ੍ਰੰ ਵਾ ਯਸ੍ਯਾਸ੍ਤਿ ਤੇਨ ਤਦ੍ਗ੍ਰਹੀਤਵ੍ਯੰ, ਯਸ੍ਯ ਚ ਕ੍ਰੁʼਪਾਣੋ ਨਾਸ੍ਤਿ ਤੇਨ ਸ੍ਵਵਸ੍ਤ੍ਰੰ ਵਿਕ੍ਰੀਯ ਸ ਕ੍ਰੇਤਵ੍ਯਃ|
37 ੩੭ ਮੈਂ ਤੁਹਾਨੂੰ ਆਖਦਾ ਹਾਂ ਕਿ ਪਵਿੱਤਰ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ ਕਿ “ਉਹ ਅਪਰਾਧੀਆਂ ਵਿੱਚ ਗਿਣਿਆ ਗਿਆ” ਸੋ ਮੇਰੇ ਹੱਕ ਵਿੱਚ ਉਸ ਦਾ ਸੰਪੂਰਨ ਹੋਣਾ ਜ਼ਰੂਰੀ ਹੈ, ਕਿਉਂਕਿ ਜੋ ਕੁਝ ਮੇਰੇ ਬਾਰੇ ਹੈ ਸੋ ਉਸ ਨੇ ਪੂਰਾ ਹੋਣਾ ਹੀ ਹੈ।
ਯਤੋ ਯੁਸ਼਼੍ਮਾਨਹੰ ਵਦਾਮਿ, ਅਪਰਾਧਿਜਨੈਃ ਸਾਰ੍ੱਧੰ ਗਣਿਤਃ ਸ ਭਵਿਸ਼਼੍ਯਤਿ| ਇਦੰ ਯੱਛਾਸ੍ਤ੍ਰੀਯੰ ਵਚਨੰ ਲਿਖਿਤਮਸ੍ਤਿ ਤਨ੍ਮਯਿ ਫਲਿਸ਼਼੍ਯਤਿ ਯਤੋ ਮਮ ਸਮ੍ਬਨ੍ਧੀਯੰ ਸਰ੍ੱਵੰ ਸੇਤ੍ਸ੍ਯਤਿ|
38 ੩੮ ਉਹ ਬੋਲੇ, ਪ੍ਰਭੂ ਜੀ ਵੇਖੋ, ਇੱਥੇ ਦੋ ਤਲਵਾਰਾਂ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਬਹੁਤ ਹਨ!
ਤਦਾ ਤੇ ਪ੍ਰੋਚੁਃ ਪ੍ਰਭੋ ਪਸ਼੍ਯ ਇਮੌ ਕ੍ਰੁʼਪਾਣੌ| ਤਤਃ ਸੋਵਦਦ੍ ਏਤੌ ਯਥੇਸ਼਼੍ਟੌ|
39 ੩੯ ਉਹ ਬਾਹਰ ਨਿੱਕਲ ਕੇ ਆਪਣੀ ਰੀਤ ਅਨੁਸਾਰ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹ ਦੇ ਮਗਰ ਤੁਰੇ।
ਅਥ ਸ ਤਸ੍ਮਾਦ੍ਵਹਿ ਰ੍ਗਤ੍ਵਾ ਸ੍ਵਾਚਾਰਾਨੁਸਾਰੇਣ ਜੈਤੁਨਨਾਮਾਦ੍ਰਿੰ ਜਗਾਮ ਸ਼ਿਸ਼਼੍ਯਾਸ਼੍ਚ ਤਤ੍ਪਸ਼੍ਚਾਦ੍ ਯਯੁਃ|
40 ੪੦ ਅਤੇ ਉਸ ਥਾਂ ਪਹੁੰਚ ਕੇ ਉਸ ਨੇ ਉਨ੍ਹਾਂ ਨੂੰ ਆਖਿਆ, ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ।
ਤਤ੍ਰੋਪਸ੍ਥਾਯ ਸ ਤਾਨੁਵਾਚ, ਯਥਾ ਪਰੀਕ੍ਸ਼਼ਾਯਾਂ ਨ ਪਤਥ ਤਦਰ੍ਥੰ ਪ੍ਰਾਰ੍ਥਯਧ੍ਵੰ|
41 ੪੧ ਤਦ ਉਸ ਨੇ ਉਨ੍ਹਾਂ ਤੋਂ ਕੋਈ ਪੱਥਰ ਸੁੱਟਣ ਦੀ ਦੂਰੀ ਤੇ ਅਲੱਗ ਜਾ ਕੇ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ,
ਪਸ਼੍ਚਾਤ੍ ਸ ਤਸ੍ਮਾਦ੍ ਏਕਸ਼ਰਕ੍ਸ਼਼ੇਪਾਦ੍ ਬਹਿ ਰ੍ਗਤ੍ਵਾ ਜਾਨੁਨੀ ਪਾਤਯਿਤ੍ਵਾ ਏਤਤ੍ ਪ੍ਰਾਰ੍ਥਯਾਞ੍ਚਕ੍ਰੇ,
42 ੪੨ ਹੇ ਪਿਤਾ, ਜੇ ਤੁਹਾਨੂੰ ਭਾਵੇ ਤਾਂ ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਮੇਰੀ ਨਹੀਂ ਪਰ ਤੁਹਾਡੀ ਮਰਜ਼ੀ ਪੂਰੀ ਹੋਵੇ।
ਹੇ ਪਿਤ ਰ੍ਯਦਿ ਭਵਾਨ੍ ਸੰਮਨ੍ਯਤੇ ਤਰ੍ਹਿ ਕੰਸਮੇਨੰ ਮਮਾਨ੍ਤਿਕਾਦ੍ ਦੂਰਯ ਕਿਨ੍ਤੁ ਮਦਿੱਛਾਨੁਰੂਪੰ ਨ ਤ੍ਵਦਿੱਛਾਨੁਰੂਪੰ ਭਵਤੁ|
43 ੪੩ ਅਤੇ ਸਵਰਗੋਂ ਇੱਕ ਦੂਤ ਉਸ ਨੂੰ ਵਿਖਾਈ ਦਿੱਤਾ ਜੋ ਉਸ ਨੂੰ ਸਹਾਰਾ ਦਿੰਦਾ ਸੀ।
ਤਦਾ ਤਸ੍ਮੈ ਸ਼ਕ੍ਤਿੰ ਦਾਤੁੰ ਸ੍ਵਰ੍ਗੀਯਦੂਤੋ ਦਰ੍ਸ਼ਨੰ ਦਦੌ|
44 ੪੪ ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਤਨ-ਮਨ ਨਾਲ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗੂੰ ਹੇਠਾਂ ਡਿੱਗਦਾ ਸੀ।
ਪਸ਼੍ਚਾਤ੍ ਸੋਤ੍ਯਨ੍ਤੰ ਯਾਤਨਯਾ ਵ੍ਯਾਕੁਲੋ ਭੂਤ੍ਵਾ ਪੁਨਰ੍ਦ੍ਰੁʼਢੰ ਪ੍ਰਾਰ੍ਥਯਾਞ੍ਚਕ੍ਰੇ, ਤਸ੍ਮਾਦ੍ ਬ੍ਰੁʼਹੱਛੋਣਿਤਬਿਨ੍ਦਵ ਇਵ ਤਸ੍ਯ ਸ੍ਵੇਦਬਿਨ੍ਦਵਃ ਪ੍ਰੁʼਥਿਵ੍ਯਾਂ ਪਤਿਤੁਮਾਰੇਭਿਰੇ|
45 ੪੫ ਫੇਰ ਉਹ ਪ੍ਰਾਰਥਨਾ ਤੋਂ ਉੱਠ ਕੇ ਚੇਲਿਆਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆਂ ਵੇਖਿਆ।
ਅਥ ਪ੍ਰਾਰ੍ਥਨਾਤ ਉੱਥਾਯ ਸ਼ਿਸ਼਼੍ਯਾਣਾਂ ਸਮੀਪਮੇਤ੍ਯ ਤਾਨ੍ ਮਨੋਦੁਃਖਿਨੋ ਨਿਦ੍ਰਿਤਾਨ੍ ਦ੍ਰੁʼਸ਼਼੍ਟ੍ਵਾਵਦਤ੍
46 ੪੬ ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਸੌਂਦੇ ਹੋ? ਉੱਠ ਕੇ ਪ੍ਰਾਰਥਨਾ ਕਰੋ ਜੋ ਪਰਤਾਵੇ ਵਿੱਚ ਨਾ ਪਓ।
ਕੁਤੋ ਨਿਦ੍ਰਾਥ? ਪਰੀਕ੍ਸ਼਼ਾਯਾਮ੍ ਅਪਤਨਾਰ੍ਥੰ ਪ੍ਰਰ੍ਥਯਧ੍ਵੰ|
47 ੪੭ ਉਹ ਅਜੇ ਬੋਲਦਾ ਹੀ ਸੀ, ਕਿ ਵੇਖੋ, ਇੱਕ ਭੀੜ ਆਈ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਜਿਸ ਦਾ ਨਾਮ ਯਹੂਦਾ ਇਸਕਰਯੋਤੀ ਉਨ੍ਹਾਂ ਦੇ ਅੱਗੇ-ਅੱਗੇ ਤੁਰ ਕੇ ਯਿਸੂ ਦੇ ਨੇੜੇ ਆਇਆ ਤਾਂ ਜੋ ਉਸ ਨੂੰ ਚੁੰਮੇ।
ਏਤਤ੍ਕਥਾਯਾਃ ਕਥਨਕਾਲੇ ਦ੍ਵਾਦਸ਼ਸ਼ਿਸ਼਼੍ਯਾਣਾਂ ਮਧ੍ਯੇ ਗਣਿਤੋ ਯਿਹੂਦਾਨਾਮਾ ਜਨਤਾਸਹਿਤਸ੍ਤੇਸ਼਼ਾਮ੍ ਅਗ੍ਰੇ ਚਲਿਤ੍ਵਾ ਯੀਸ਼ੋਸ਼੍ਚੁਮ੍ਬਨਾਰ੍ਥੰ ਤਦਨ੍ਤਿਕਮ੍ ਆਯਯੌ|
48 ੪੮ ਤਦ ਯਿਸੂ ਨੇ ਉਸ ਨੂੰ ਆਖਿਆ, ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮ ਕੇ ਫੜ੍ਹਵਾਉਂਦਾ ਹੈਂ?
ਤਦਾ ਯੀਸ਼ੁਰੁਵਾਚ, ਹੇ ਯਿਹੂਦਾ ਕਿੰ ਚੁਮ੍ਬਨੇਨ ਮਨੁਸ਼਼੍ਯਪੁਤ੍ਰੰ ਪਰਕਰੇਸ਼਼ੁ ਸਮਰ੍ਪਯਸਿ?
49 ੪੯ ਜਦ ਯਿਸੂ ਦੇ ਨਾਲ ਦਿਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, ਪ੍ਰਭੂ ਜੀ ਕੀ ਅਸੀਂ ਤਲਵਾਰ ਚਲਾਈਏ?
ਤਦਾ ਯਦ੍ਯਦ੍ ਘਟਿਸ਼਼੍ਯਤੇ ਤਦਨੁਮਾਯ ਸਙ੍ਗਿਭਿਰੁਕ੍ਤੰ, ਹੇ ਪ੍ਰਭੋ ਵਯੰ ਕਿ ਖਙ੍ਗੇਨ ਘਾਤਯਿਸ਼਼੍ਯਾਮਃ?
50 ੫੦ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਪ੍ਰਧਾਨ ਜਾਜਕ ਦੇ ਸੇਵਕ ਨੂੰ ਮਾਰ ਕੇ ਉਸ ਦਾ ਸੱਜਾ ਕੰਨ ਵੱਢ ਦਿੱਤਾ।
ਤਤ ਏਕਃ ਕਰਵਾਲੇਨਾਹਤ੍ਯ ਪ੍ਰਧਾਨਯਾਜਕਸ੍ਯ ਦਾਸਸ੍ਯ ਦਕ੍ਸ਼਼ਿਣੰ ਕਰ੍ਣੰ ਚਿੱਛੇਦ|
51 ੫੧ ਪਰ ਯਿਸੂ ਨੇ ਅੱਗੋਂ ਆਖਿਆ, ਹੁਣ ਬਸ ਕਰੋ ਅਤੇ ਉਸ ਦਾ ਕੰਨ ਛੂਹ ਕੇ ਉਸ ਨੂੰ ਚੰਗਾ ਕੀਤਾ।
ਅਧੂਨਾ ਨਿਵਰ੍ੱਤਸ੍ਵ ਇਤ੍ਯੁਕ੍ਤ੍ਵਾ ਯੀਸ਼ੁਸ੍ਤਸ੍ਯ ਸ਼੍ਰੁਤਿੰ ਸ੍ਪ੍ਰੁʼਸ਼਼੍ਟ੍ਵਾ ਸ੍ਵਸ੍ਯੰ ਚਕਾਰ|
52 ੫੨ ਤਦ ਯਿਸੂ ਨੇ ਉਨ੍ਹਾਂ ਮੁੱਖ ਜਾਜਕਾਂ ਅਤੇ ਹੈਕਲ ਦੇ ਸਰਦਾਰਾਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਉੱਤੇ ਚੜ੍ਹ ਆਏ ਸਨ ਆਖਿਆ, ਕੀ ਤੁਸੀਂ ਮੈਨੂੰ ਡਾਕੂ ਵਾਂਗੂੰ ਤਲਵਾਰਾਂ ਅਤੇ ਡਾਂਗਾਂ ਨਾਲ ਫੜ੍ਹਨ ਨਿੱਕਲੇ ਹੋ?
ਪਸ਼੍ਚਾਦ੍ ਯੀਸ਼ੁਃ ਸਮੀਪਸ੍ਥਾਨ੍ ਪ੍ਰਧਾਨਯਾਜਕਾਨ੍ ਮਨ੍ਦਿਰਸ੍ਯ ਸੇਨਾਪਤੀਨ੍ ਪ੍ਰਾਚੀਨਾਂਸ਼੍ਚ ਜਗਾਦ, ਯੂਯੰ ਕ੍ਰੁʼਪਾਣਾਨ੍ ਯਸ਼਼੍ਟੀਂਸ਼੍ਚ ਗ੍ਰੁʼਹੀਤ੍ਵਾ ਮਾਂ ਕਿੰ ਚੋਰੰ ਧਰ੍ੱਤੁਮਾਯਾਤਾਃ?
53 ੫੩ ਜਦ ਮੈਂ ਰੋਜ਼ ਤੁਹਾਡੇ ਨਾਲ ਹੈਕਲ ਵਿੱਚ ਹੁੰਦਾ ਸੀ ਤਾਂ ਤੁਸੀਂ ਮੇਰੇ ਉੱਤੇ ਹੱਥ ਨਾ ਪਾਏ, ਪਰ ਇਹ ਤੁਹਾਡਾ ਸਮਾਂ ਅਤੇ ਅਨ੍ਹੇਰੇ ਦਾ ਅਧਿਕਾਰ ਹੈ।
ਯਦਾਹੰ ਯੁਸ਼਼੍ਮਾਭਿਃ ਸਹ ਪ੍ਰਤਿਦਿਨੰ ਮਨ੍ਦਿਰੇ(ਅ)ਤਿਸ਼਼੍ਠੰ ਤਦਾ ਮਾਂ ਧਰ੍ੱਤੰ ਨ ਪ੍ਰਵ੍ਰੁʼੱਤਾਃ, ਕਿਨ੍ਤ੍ਵਿਦਾਨੀਂ ਯੁਸ਼਼੍ਮਾਕੰ ਸਮਯੋਨ੍ਧਕਾਰਸ੍ਯ ਚਾਧਿਪਤ੍ਯਮਸ੍ਤਿ|
54 ੫੪ ਤਦ ਉਹ ਯਿਸੂ ਨੂੰ ਫੜ੍ਹ ਕੇ ਲੈ ਚੱਲੇ ਅਤੇ ਪ੍ਰਧਾਨ ਜਾਜਕ ਦੇ ਘਰ ਵਿੱਚ ਲਿਆਏ ਅਤੇ ਪਤਰਸ ਕੁਝ ਦੂਰ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਆਇਆ।
ਅਥ ਤੇ ਤੰ ਧ੍ਰੁʼਤ੍ਵਾ ਮਹਾਯਾਜਕਸ੍ਯ ਨਿਵੇਸ਼ਨੰ ਨਿਨ੍ਯੁਃ| ਤਤਃ ਪਿਤਰੋ ਦੂਰੇ ਦੂਰੇ ਪਸ਼੍ਚਾਦਿਤ੍ਵਾ
55 ੫੫ ਅਤੇ ਜਦ ਉਹ ਵਿਹੜੇ ਵਿੱਚ ਅੱਗ ਬਾਲ ਕੇ ਇਕੱਠੇ ਬੈਠੇ ਸਨ, ਤਾਂ ਪਤਰਸ ਵੀ ਉਨ੍ਹਾਂ ਦੇ ਵਿੱਚ ਜਾ ਬੈਠਾ।
ਬ੍ਰੁʼਹਤ੍ਕੋਸ਼਼੍ਠਸ੍ਯ ਮਧ੍ਯੇ ਯਤ੍ਰਾਗ੍ਨਿੰ ਜ੍ਵਾਲਯਿਤ੍ਵਾ ਲੋਕਾਃ ਸਮੇਤ੍ਯੋਪਵਿਸ਼਼੍ਟਾਸ੍ਤਤ੍ਰ ਤੈਃ ਸਾਰ੍ੱਧਮ੍ ਉਪਵਿਵੇਸ਼|
56 ੫੬ ਇੱਕ ਦਾਸੀ ਨੇ ਉਸ ਨੂੰ ਅੱਗ ਦੀ ਲੋ ਵਿੱਚ ਬੈਠਾ ਵੇਖਿਆ ਅਤੇ ਧਿਆਨ ਨਾਲ ਵੇਖ ਕੇ ਆਖਿਆ, ਇਹ ਵੀ ਉਸ ਦੇ ਨਾਲ ਸੀ।
ਅਥ ਵਹ੍ਨਿਸੰਨਿਧੌ ਸਮੁਪਵੇਸ਼ਕਾਲੇ ਕਾਚਿੱਦਾਸੀ ਮਨੋ ਨਿਵਿਸ਼੍ਯ ਤੰ ਨਿਰੀਕ੍ਸ਼਼੍ਯਾਵਦਤ੍ ਪੁਮਾਨਯੰ ਤਸ੍ਯ ਸਙ੍ਗੇ(ਅ)ਸ੍ਥਾਤ੍|
57 ੫੭ ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਔਰਤ, ਮੈਂ ਉਸ ਨੂੰ ਜਾਣਦਾ ਹੀ ਨਹੀਂ!
ਕਿਨ੍ਤੁ ਸ ਤਦ੍ ਅਪਹ੍ਨੁਤ੍ਯਾਵਾਦੀਤ੍ ਹੇ ਨਾਰਿ ਤਮਹੰ ਨ ਪਰਿਚਿਨੋਮਿ|
58 ੫੮ ਕੁਝ ਸਮੇਂ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖ ਕੇ ਕਿਹਾ, ਤੂੰ ਵੀ ਉਨ੍ਹਾਂ ਹੀ ਵਿੱਚੋਂ ਹੈਂ, ਪਰ ਪਤਰਸ ਨੇ ਆਖਿਆ, ਹੇ ਭਾਈ ਮੈਂ ਨਹੀਂ ਹਾਂ!
ਕ੍ਸ਼਼ਣਾਨ੍ਤਰੇ(ਅ)ਨ੍ਯਜਨਸ੍ਤੰ ਦ੍ਰੁʼਸ਼਼੍ਟ੍ਵਾਬ੍ਰਵੀਤ੍ ਤ੍ਵਮਪਿ ਤੇਸ਼਼ਾਂ ਨਿਕਰਸ੍ਯੈਕਜਨੋਸਿ| ਪਿਤਰਃ ਪ੍ਰਤ੍ਯੁਵਾਚ ਹੇ ਨਰ ਨਾਹਮਸ੍ਮਿ|
59 ੫੯ ਕੁਝ ਸਮੇਂ ਮਗਰੋਂ ਕਿਸੇ ਹੋਰ ਨੇ ਪੂਰੀ ਦ੍ਰਿੜ੍ਹਤਾ ਨਾਲ ਕਿਹਾ ਕਿ ਸੱਚ-ਮੁੱਚ ਇਹ ਉਸ ਦੇ ਨਾਲ ਸੀ ਕਿਉਂ ਜੋ ਇਹ ਵੀ ਗਲੀਲੀ ਹੈ।
ਤਤਃ ਸਾਰ੍ੱਧਦਣ੍ਡਦ੍ਵਯਾਤ੍ ਪਰੰ ਪੁਨਰਨ੍ਯੋ ਜਨੋ ਨਿਸ਼੍ਚਿਤ੍ਯ ਬਭਾਸ਼਼ੇ, ਏਸ਼਼ ਤਸ੍ਯ ਸਙ੍ਗੀਤਿ ਸਤ੍ਯੰ ਯਤੋਯੰ ਗਾਲੀਲੀਯੋ ਲੋਕਃ|
60 ੬੦ ਪਰ ਪਤਰਸ ਨੇ ਆਖਿਆ, ਹੇ ਭਾਈ, ਮੈਨੂੰ ਪਤਾ ਨਹੀਂ, ਜੋ ਤੂੰ ਕੀ ਆਖਦਾ ਹੈਂ! ਅਤੇ ਅਜੇ ਉਹ ਬੋਲਦਾ ਹੀ ਸੀ ਕਿ ਉਸੇ ਸਮੇਂ ਮੁਰਗੇ ਨੇ ਬਾਂਗ ਦੇ ਦਿੱਤੀ।
ਤਦਾ ਪਿਤਰ ਉਵਾਚ ਹੇ ਨਰ ਤ੍ਵੰ ਯਦ੍ ਵਦਮਿ ਤਦਹੰ ਬੋੱਧੁੰ ਨ ਸ਼ਕ੍ਨੋਮਿ, ਇਤਿ ਵਾਕ੍ਯੇ ਕਥਿਤਮਾਤ੍ਰੇ ਕੁੱਕੁਟੋ ਰੁਰਾਵ|
61 ੬੧ ਤਦ ਪ੍ਰਭੂ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ। ਤਦੋਂ ਪਤਰਸ ਨੂੰ ਪ੍ਰਭੂ ਦੀ ਗੱਲ ਯਾਦ ਆਈ ਜੋ ਉਸ ਨੇ ਉਹ ਨੂੰ ਆਖੀ ਸੀ, ਕਿ ਅੱਜ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ।
ਤਦਾ ਪ੍ਰਭੁਣਾ ਵ੍ਯਾਧੁਟ੍ਯ ਪਿਤਰੇ ਨਿਰੀਕ੍ਸ਼਼ਿਤੇ ਕ੍ਰੁʼਕਵਾਕੁਰਵਾਤ੍ ਪੂਰ੍ੱਵੰ ਮਾਂ ਤ੍ਰਿਰਪਹ੍ਨੋਸ਼਼੍ਯਸੇ ਇਤਿ ਪੂਰ੍ੱਵੋਕ੍ਤੰ ਤਸ੍ਯ ਵਾਕ੍ਯੰ ਪਿਤਰਃ ਸ੍ਮ੍ਰੁʼਤ੍ਵਾ
62 ੬੨ ਅਤੇ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।
ਬਹਿਰ੍ਗਤ੍ਵਾ ਮਹਾਖੇਦੇਨ ਚਕ੍ਰਨ੍ਦ|
63 ੬੩ ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜ੍ਹਿਆ ਹੋਇਆ ਸੀ, ਉਹ ਉਸ ਦਾ ਠੱਠਾ ਕਰਨ ਅਤੇ ਮਾਰਨ ਲੱਗੇ।
ਤਦਾ ਯੈ ਰ੍ਯੀਸ਼ੁਰ੍ਧ੍ਰੁʼਤਸ੍ਤੇ ਤਮੁਪਹਸ੍ਯ ਪ੍ਰਹਰ੍ੱਤੁਮਾਰੇਭਿਰੇ|
64 ੬੪ ਅਤੇ ਉਨ੍ਹਾਂ ਨੇ ਉਸ ਦੀਆਂ ਅੱਖਾਂ ਬੰਨ੍ਹੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ ਜੋ ਭਵਿੱਖਬਾਣੀ ਨਾਲ ਦੱਸ ਕਿ ਤੈਨੂੰ ਕਿਸ ਨੇ ਮਾਰਿਆ।
ਵਸ੍ਤ੍ਰੇਣ ਤਸ੍ਯ ਦ੍ਰੁʼਸ਼ੌ ਬੱਧ੍ਵਾ ਕਪੋਲੇ ਚਪੇਟਾਘਾਤੰ ਕ੍ਰੁʼਤ੍ਵਾ ਪਪ੍ਰੱਛੁਃ, ਕਸ੍ਤੇ ਕਪੋਲੇ ਚਪੇਟਾਘਾਤੰ ਕ੍ਰੁʼਤਵਾਨ? ਗਣਯਿਤ੍ਵਾ ਤਦ੍ ਵਦ|
65 ੬੫ ਉਨ੍ਹਾਂ ਨੇ ਕੁਫ਼ਰ ਬਕਦਿਆਂ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਉਸ ਦੇ ਵਿਰੁੱਧ ਆਖੀਆਂ।
ਤਦਨ੍ਯਤ੍ ਤਦ੍ਵਿਰੁੱਧੰ ਬਹੁਨਿਨ੍ਦਾਵਾਕ੍ਯੰ ਵਕ੍ਤੁਮਾਰੇਭਿਰੇ|
66 ੬੬ ਜਦ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਮੁੱਖ ਜਾਜਕ ਅਤੇ ਉਪਦੇਸ਼ਕ ਇਕੱਠੇ ਹੋ ਕੇ ਉਸ ਨੂੰ ਆਪਣੀ ਮਹਾਂ-ਸਭਾ ਵਿੱਚ ਲੈ ਗਏ ਅਤੇ ਬੋਲੇ,
ਅਥ ਪ੍ਰਭਾਤੇ ਸਤਿ ਲੋਕਪ੍ਰਾਞ੍ਚਃ ਪ੍ਰਧਾਨਯਾਜਕਾ ਅਧ੍ਯਾਪਕਾਸ਼੍ਚ ਸਭਾਂ ਕ੍ਰੁʼਤ੍ਵਾ ਮਧ੍ਯੇਸਭੰ ਯੀਸ਼ੁਮਾਨੀਯ ਪਪ੍ਰੱਛੁਃ, ਤ੍ਵਮ੍ ਅਭਿਸ਼਼ਿਕਤੋਸਿ ਨ ਵਾਸ੍ਮਾਨ੍ ਵਦ|
67 ੬੭ ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਕਦੀ ਵਿਸ਼ਵਾਸ ਨਾ ਕਰੋਗੇ।
ਸ ਪ੍ਰਤ੍ਯੁਵਾਚ, ਮਯਾ ਤਸ੍ਮਿੰਨੁਕ੍ਤੇ(ਅ)ਪਿ ਯੂਯੰ ਨ ਵਿਸ਼੍ਵਸਿਸ਼਼੍ਯਥ|
68 ੬੮ ਜੇਕਰ ਮੈਂ ਕੁਝ ਪੁੱਛਾਂ ਤਾਂ ਤੁਸੀਂ ਕਦੀ ਉੱਤਰ ਨਾ ਦਿਓਗੇ।
ਕਸ੍ਮਿੰਸ਼੍ਚਿਦ੍ਵਾਕ੍ਯੇ ਯੁਸ਼਼੍ਮਾਨ੍ ਪ੍ਰੁʼਸ਼਼੍ਟੇ(ਅ)ਪਿ ਮਾਂ ਨ ਤਦੁੱਤਰੰ ਵਕ੍ਸ਼਼੍ਯਥ ਨ ਮਾਂ ਤ੍ਯਕ੍ਸ਼਼੍ਯਥ ਚ|
69 ੬੯ ਪਰ ਇਸ ਤੋਂ ਬਾਅਦ ਮਨੁੱਖ ਦਾ ਪੁੱਤਰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।
ਕਿਨ੍ਤ੍ਵਿਤਃ ਪਰੰ ਮਨੁਜਸੁਤਃ ਸਰ੍ੱਵਸ਼ਕ੍ਤਿਮਤ ਈਸ਼੍ਵਰਸ੍ਯ ਦਕ੍ਸ਼਼ਿਣੇ ਪਾਰ੍ਸ਼੍ਵੇ ਸਮੁਪਵੇਕ੍ਸ਼਼੍ਯਤਿ|
70 ੭੦ ਤਦ ਉਨ੍ਹਾਂ ਸਭਨਾਂ ਨੇ ਆਖਿਆ, ਭਲਾ, ਤੂੰ ਪਰਮੇਸ਼ੁਰ ਦਾ ਪੁੱਤਰ ਹੈਂ? ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਹੀ ਕਹਿੰਦੇ ਹੋ, ਮੈਂ ਹਾਂ।
ਤਤਸ੍ਤੇ ਪਪ੍ਰੱਛੁਃ, ਰ੍ਤਿਹ ਤ੍ਵਮੀਸ਼੍ਵਰਸ੍ਯ ਪੁਤ੍ਰਃ? ਸ ਕਥਯਾਮਾਸ, ਯੂਯੰ ਯਥਾਰ੍ਥੰ ਵਦਥ ਸ ਏਵਾਹੰ|
71 ੭੧ ਤਦ ਉਨ੍ਹਾਂ ਨੇ ਕਿਹਾ, ਹੁਣ ਸਾਨੂੰ ਗਵਾਹੀ ਦੀ ਹੋਰ ਕੀ ਲੋੜ ਹੈ? ਕਿਉਂ ਜੋ ਅਸੀਂ ਆਪ ਉਸ ਦੇ ਮੂੰਹੋਂ ਸੁਣਿਆ ਹੈ।
ਤਦਾ ਤੇ ਸਰ੍ੱਵੇ ਕਥਯਾਮਾਸੁਃ, ਰ੍ਤਿਹ ਸਾਕ੍ਸ਼਼੍ਯੇ(ਅ)ਨ੍ਸਸ੍ਮਿਨ੍ ਅਸ੍ਮਾਕੰ ਕਿੰ ਪ੍ਰਯੋਜਨੰ? ਅਸ੍ਯ ਸ੍ਵਮੁਖਾਦੇਵ ਸਾਕ੍ਸ਼਼੍ਯੰ ਪ੍ਰਾਪ੍ਤਮ੍|