< ਲੂਕਾ 16 >

1 ਯਿਸੂ ਨੇ ਚੇਲਿਆਂ ਨੂੰ ਆਖਿਆ ਕਿ ਇੱਕ ਧਨਵਾਨ ਆਦਮੀ ਸੀ ਜਿਸ ਦਾ ਇੱਕ ਭੰਡਾਰੀ ਸੀ ਅਤੇ ਉਸ ਦੀ ਸ਼ਿਕਾਇਤ ਧਨਵਾਨ ਕੋਲ ਕੀਤੀ ਗਈ ਕਿ ਉਹ ਤੇਰਾ ਮਾਲ ਉਡਾਉਂਦਾ ਹੈ।
ⲁ̅ⲡⲉϫⲁϥ ⲇⲉ ⲛⲛⲉϥⲙⲁⲑⲏⲧⲏⲥ ϫⲉ ⲛⲉⲩⲛⲟⲩⲣⲱⲙⲉ ⲣⲣⲙⲙⲁⲟ ⲉⲩⲛⲧⲁϥ ⲙⲙⲁⲩ ⲛⲟⲩⲟⲓⲕⲟⲛⲟⲙⲟⲥ ⲁⲩⲧⲁⲁϥ ⲇⲉ ⲛϣⲧⲟⲩⲏⲧ ϫⲉ ϥϫⲱⲱⲣⲉ ⲉⲃⲟⲗ ⲛⲛⲉϥϩⲩⲡⲁⲣⲭⲟⲛⲧⲁ
2 ਤਦ ਉਸ ਧਨਵਾਨ ਨੇ ਉਸ ਨੂੰ ਬੁਲਾ ਕੇ ਆਖਿਆ, ਇਹ ਕੀ ਹੈ ਜੋ ਮੈਂ ਤੇਰੇ ਬਾਰੇ ਸੁਣਦਾ ਹਾਂ? ਆਪਣੇ ਭੰਡਾਰ ਦਾ ਹਿਸਾਬ ਦੇ ਕਿਉਂ ਜੋ ਤੂੰ ਅੱਗੇ ਨੂੰ ਭੰਡਾਰੀ ਨਹੀਂ ਰਹਿ ਸਕਦਾ।
ⲃ̅ⲁϥⲙⲟⲩⲧⲉ ⲉⲣⲟϥ ⲡⲉϫⲁϥ ⲛⲁϥ ϫⲉ ⲟⲩ ⲡⲉ ⲡⲁⲓ ⲉϯⲥⲱⲧⲙ ⲙⲙⲟϥ ⲉⲧⲃⲏⲧⲕ ⲁⲩⲡⲱⲡ ⲛⲁⲓ ⲛⲧⲉⲕⲟⲓⲕⲟⲛⲟⲙⲓⲁ ⲙⲙⲛϣϭⲟⲙ ⲅⲁⲣ ϫⲓⲛ ⲧⲉⲛⲟⲩ ⲉⲧⲣⲉⲕⲟⲓⲕⲟⲛⲟⲙⲓ
3 ਉਸ ਭੰਡਾਰੀ ਨੇ ਆਪਣੇ ਮਨ ਵਿੱਚ ਕਿਹਾ, ਮੈਂ ਕੀ ਕਰਾਂ ਕਿਉਂ ਜੋ ਮੇਰਾ ਮਾਲਕ ਭੰਡਾਰ ਦੀ ਜ਼ਿੰਮੇਵਾਰੀ ਮੇਰੇ ਤੋਂ ਖ਼ੋਹਣ ਲੱਗਾ ਹੈ? ਕੀ ਮੈਂ ਚਲਾ ਨਹੀਂ ਸਕਦਾ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ।
ⲅ̅ⲡⲉϫⲉⲡⲟⲓⲕⲟⲛⲟⲙⲟⲥ ⲇⲉ ϩⲙ ⲡⲉϥϩⲏⲧ ϫⲉ ⲉⲓⲛⲁⲣⲟⲩ ϫⲉ ⲡⲁϫⲟⲉⲓⲥ ⲛⲁϥⲓ ⲛⲧⲟⲓⲕⲟⲛⲟⲙⲓⲁ ⲛⲧⲟⲟⲧ ⲙⲙⲛϣϭⲟⲙ ⲙⲙⲟⲓ ⲉϭⲣⲏ ⲁⲩⲱ ϯϣⲓⲡⲉ ⲉⲧⲱⲃⲁϩ
4 ਮੈਂ ਸਮਝ ਗਿਆ ਜੋ ਮੈਂ ਕੀ ਕਰਾਂਗਾ ਤਾਂ ਜਿਸ ਵੇਲੇ ਮੈਂ ਭੰਡਾਰੀ ਦੀ ਜ਼ਿੰਮੇਵਾਰੀ ਤੋਂ ਹਟਾਇਆ ਜਾਂਵਾਂ ਤਾਂ ਲੋਕ ਮੈਨੂੰ ਆਪਣਿਆਂ ਘਰਾਂ ਵਿੱਚ ਕਬੂਲ ਕਰਨ।
ⲇ̅ⲁⲓⲉⲓⲙⲉ ϫⲉ ⲉⲓⲛⲁⲣⲟⲩ ϫⲉⲕⲁⲥ ⲉⲩϣⲁⲛϥⲓⲧ ϩⲛ ⲧⲟⲓⲕⲟⲛⲟⲙⲓⲁ ⲉⲩⲉϫⲓⲧ ⲉϩⲟⲩⲛ ⲉⲛⲉⲩⲏⲓ
5 ਤਦ ਉਸ ਨੇ ਆਪਣੇ ਮਾਲਕ ਦੇ ਕਰਜ਼ਾਈਆਂ ਨੂੰ ਇੱਕ-ਇੱਕ ਕਰਕੇ ਕੋਲ ਬੁਲਾਇਆ ਅਤੇ ਪਹਿਲੇ ਨੂੰ ਕਿਹਾ, ਤੂੰ ਮੇਰੇ ਮਾਲਕ ਦਾ ਕਿੰਨ੍ਹਾਂ ਕਰਜ਼ਾਈ ਹੈ?
ⲉ̅ⲁϥⲙⲟⲩⲧⲉ ⲇⲉ ⲉⲡⲟⲩⲁ ⲡⲟⲩⲁ ⲛⲛⲉⲧⲉⲟⲩⲛⲧⲉ ⲡⲉϥϫⲟⲉⲓⲥ ⲉⲣⲟⲟⲩ ⲡⲉϫⲁϥ ⲙⲡϣⲟⲣⲡ ϫⲉ ⲟⲩⲛⲧⲉ ⲡⲁϫⲟⲉⲓⲥ ⲟⲩⲏⲣ ⲉⲣⲟⲕ
6 ਉਸ ਨੇ ਉੱਤਰ ਦਿੱਤਾ ਸੌ ਮਣ ਤੇਲ, ਫਿਰ ਉਸ ਨੇ ਆਖਿਆ ਜੋ ਆਪਣਾ ਖਾਤਾ ਲੈ ਅਤੇ ਬੈਠ ਕੇ ਛੇਤੀ ਪੰਜਾਹ ਮਣ ਲਿਖ।
ⲋ̅ⲛⲧⲟϥ ⲇⲉ ⲡⲉϫⲁϥ ϫⲉ ϣⲉ ⲃⲃⲁⲧⲟⲥ ⲛⲛⲉϩ ⲡⲉϫⲁϥ ⲛⲁϥ ϫⲉ ϫⲓⲡⲉⲕⲥϩⲁⲓ ⲛⲅϩⲙⲟⲟⲥ ϭⲉⲡⲏ ⲛⲅⲥϩⲁⲓ ⲉⲧⲁⲓⲟⲩ
7 ਫਿਰ ਦੂਜੇ ਨੂੰ ਪੁੱਛਿਆ, ਤੂੰ ਕਿੰਨ੍ਹਾਂ ਦੇਣਾ ਹੈ? ਉਸ ਨੇ ਆਖਿਆ, ਸੌ ਮਣ ਕਣਕ। ਉਸ ਨੇ ਉਸ ਨੂੰ ਆਖਿਆ ਜੋ ਆਪਣਾ ਖਾਤਾ ਲੈ ਅਤੇ ਅੱਸੀ ਮਣ ਲਿਖ।
ⲍ̅ⲙⲙⲛⲛⲥⲱⲥ ⲡⲉϫⲁϥ ⲛⲕⲉⲟⲩⲁ ϫⲉ ⲛⲧⲟⲕ ⲟⲩⲛⲟⲩⲏⲣ ⲉⲣⲟⲕ ⲡⲉϫⲁϥ ϫⲉ ϣⲉ ⲛⲕⲟⲣⲟⲥ ⲛⲥⲟⲩⲟ ⲡⲉϫⲁϥ ϫⲉ ϫⲓⲡⲉⲕⲥϩⲁⲓ ⲛⲅⲥϩⲁⲓ ⲉϩⲙⲉⲛⲉ
8 ਤਦ ਮਾਲਕ ਨੇ ਉਸ ਬੇਈਮਾਨ ਭੰਡਾਰੀ ਦੀ ਵਡਿਆਈ ਕੀਤੀ ਇਸ ਲਈ ਜੋ ਉਸ ਨੇ ਚਲਾਕੀ ਕੀਤੀ ਸੀ, ਕਿਉਂ ਜੋ ਇਸ ਜੁੱਗ ਦੇ ਪੁੱਤਰ ਆਪਣੀ ਪੀੜ੍ਹੀ ਵਿੱਚ ਚਾਨਣ ਦੇ ਪੁੱਤਰਾਂ ਨਾਲੋਂ ਚਲਾਕ ਹਨ। (aiōn g165)
ⲏ̅ⲁⲡϫⲟⲉⲓⲥ ⲇⲉ ⲉⲡⲁⲓⲛⲟⲩ ⲙⲡⲟⲓⲕⲟⲛⲟⲙⲟⲥ ⲙⲡϫⲓⲛϭⲟⲛⲥ ϫⲉ ⲁϥⲉⲓⲣⲉ ϩⲛ ⲟⲩⲙⲛⲧⲣⲙ ⲛϩⲏⲧ ϫⲉ ϩⲉⲛⲥⲁⲃⲉ ⲛⲉ ⲛϣⲏⲣⲉ ⲙⲡⲉⲓⲁⲓⲱⲛ ⲉϩⲟⲩⲉⲛϣⲏⲣⲉ ⲙⲡⲟⲩⲟⲓⲛ ⲉⲧⲉⲩⲅⲉⲛⲉⲁ (aiōn g165)
9 ਮੈਂ ਤੁਹਾਨੂੰ ਆਖਦਾ ਹਾਂ ਜੋ ਕੁਧਰਮ ਦੇ ਧਨ ਨਾਲ ਆਪਣੇ ਲਈ ਮਿੱਤਰ ਬਣਾਓ ਤਾਂ ਜਿਸ ਵੇਲੇ ਉਹ ਜਾਂਦਾ ਰਹੇ ਤਾਂ ਉਹ ਤੁਹਾਨੂੰ ਸਦੀਪਕ ਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ। (aiōnios g166)
ⲑ̅ⲁⲛⲟⲕ ϩⲱ ϯϫⲱ ⲙⲙⲟⲥ ⲛⲏⲧⲛ ϫⲉ ⲕⲁϩⲉⲛϣⲃⲏⲣ ⲛⲏⲧⲛ ⲉⲃⲟⲗ ϩⲙ ⲡⲁⲙⲙⲱⲛⲁⲥ ⲛⲧⲁⲇⲓⲕⲓⲁ ϫⲉⲕⲁⲥ ⲉϥϣⲁⲛⲱϫⲛ ⲉⲩⲉϫⲓⲧⲏⲩⲧⲛ ⲉϩⲟⲩⲛ ⲉⲛⲉⲥⲕⲏⲛⲏ ⲛϣⲁ ⲉⲛⲉϩ (aiōnios g166)
10 ੧੦ ਜੋ ਥੋੜ੍ਹੇ ਤੋਂ ਥੋੜ੍ਹੇ ਵਿੱਚ ਇਮਾਨਦਾਰ ਹੈ ਸੋ ਬਹੁਤ ਵਿੱਚ ਵੀ ਇਮਾਨਦਾਰ ਹੈ, ਅਤੇ ਜੋ ਥੋੜ੍ਹੇ ਤੋਂ ਥੋੜ੍ਹੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ।
ⲓ̅ⲡⲡⲓⲥⲧⲟⲥ ϩⲛ ⲟⲩⲕⲟⲩⲓ ⲟⲩⲡⲓⲥⲧⲟⲥ ⲟⲛ ⲡⲉ ϩⲛ ⲟⲩⲛⲟϭ ⲁⲩⲱ ⲡⲁⲇⲓⲕⲟⲥ ϩⲛ ⲟⲩⲕⲟⲩⲓ ⲟⲩⲁⲇⲓⲕⲟⲥ ⲟⲛ ⲡⲉ ϩⲛ ⲟⲩⲛⲟϭ
11 ੧੧ ਸੋ ਜੇ ਤੁਸੀਂ ਕੁਧਰਮ ਦੇ ਧਨ ਵਿੱਚ ਇਮਾਨਦਾਰ ਨਾ ਹੋਏ ਤਾਂ ਸੱਚਾ ਧਨ ਤੁਹਾਨੂੰ ਕੌਣ ਸੌਂਪੇਗਾ?।
ⲓ̅ⲁ̅ⲉϣϫⲉ ⲙⲡⲉⲧⲛϣⲱⲡⲉ ϭⲉ ⲙⲡⲓⲥⲧⲟⲥ ϩⲙ ⲡⲁⲙⲙⲱⲛⲁⲥ ⲛⲁⲇⲓⲕⲟⲥ ⲛⲓⲙ ⲡⲉⲧⲛⲁⲧⲁⲛϩⲉⲧ ⲧⲏⲟⲩⲧⲛ ⲉⲡⲉⲧⲉϩⲱⲱϥ ⲡⲉ
12 ੧੨ ਅਤੇ ਜੇ ਤੁਸੀਂ ਪਰਾਏ ਧਨ ਵਿੱਚ ਇਮਾਨਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾ?
ⲓ̅ⲃ̅ⲁⲩⲱ ⲉϣϫⲉ ⲙⲡⲉⲧⲛⲣⲡⲓⲥⲧⲟⲥ ϩⲙ ⲡⲉⲧⲉⲙⲡⲱⲧⲛ ⲁⲛ ⲡⲉ ⲛⲓⲙ ⲡⲉⲧⲛⲁϯ ⲛⲏⲧⲛ ⲙⲡⲉⲧⲉⲡⲱⲧⲛ ⲡⲉ
13 ੧੩ ਕੋਈ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਇੱਕ ਨਾਲ ਵੈਰ ਅਤੇ ਦੂਜੇ ਨਾਲ ਪਿਆਰ ਰੱਖੇਗਾ, ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।
ⲓ̅ⲅ̅ⲙⲙⲛϣϭⲟⲙ ⲗⲗⲁⲁⲩ ⲉⲣϩⲙϩⲁⲗ ⲛϫⲟⲉⲓⲥ ⲥⲛⲁⲩ ⲏ ⲅⲁⲣ ϥⲛⲁⲙⲉⲥⲧⲉⲟⲩⲁ ⲛϥⲙⲉⲣⲉⲟⲩⲁ ⲏ ⲛϥⲁⲛⲉⲭⲉⲟⲩⲁ ⲛϥⲕⲁⲧⲁⲫⲣⲟⲛⲓⲟⲩⲁ ⲙⲙⲛϣϭⲟⲙ ⲙⲙⲱⲧⲛ ⲉⲧⲣⲉⲧⲛⲣ ϩⲙϩⲁⲗ ⲙⲡⲛⲟⲩⲧⲉ ⲛⲙⲡⲁⲙⲙⲱⲛⲁⲥ
14 ੧੪ ਫ਼ਰੀਸੀ ਜੋ ਲਾਲਚੀ ਸਨ ਇਹ ਗੱਲਾਂ ਸੁਣ ਕੇ ਉਸ ਨੂੰ ਮਖ਼ੌਲ ਕਰਨ ਲੱਗੇ।
ⲓ̅ⲇ̅ⲁⲛⲉⲫⲁⲣⲓⲥⲥⲁⲓⲟⲥ ⲇⲉ ⲥⲱⲧⲙ ⲉⲛⲁⲓ ⲧⲏⲣⲟⲩ ⲉϩⲉⲛⲙⲁⲓϩⲟⲙⲛⲧ ⲛⲉ ⲁⲩⲕⲱⲙϣ ⲛⲥⲱϥ
15 ੧੫ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਉਹੋ ਹੋ ਜਿਹੜੇ ਮਨੁੱਖਾਂ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮਨੁੱਖਾਂ ਦੀ ਨਜ਼ਰ ਵਿੱਚ ਉੱਤਮ ਹੈ ਸੋ ਪਰਮੇਸ਼ੁਰ ਦੀ ਨਜ਼ਰ ਵਿੱਚ ਘਿਣਾਉਣੀ ਹੈ।
ⲓ̅ⲉ̅ⲡⲉϫⲁϥ ⲇⲉ ⲛⲁⲩ ϫⲉ ⲛⲧⲱⲧⲛ ⲛⲉⲧⲧⲙⲁⲓⲟ ⲙⲙⲱⲧⲛ ⲙⲡⲉⲙⲧⲟ ⲉⲃⲟⲗ ⲛⲣⲣⲱⲙⲉ ⲡⲛⲟⲩⲧⲉ ⲇⲉ ⲥⲟⲟⲩⲛ ⲛⲛⲉⲧⲛϩⲏⲧ ϫⲉ ⲧⲙⲛⲧϫⲁⲥⲓϩⲏⲧ ⲉⲧϩⲛⲣⲣⲱⲙⲉ ⲟⲩⲃⲟⲧⲉ ⲧⲉ ⲙⲡⲉⲙⲧⲟ ⲉⲃⲟⲗ ⲙⲡⲛⲟⲩⲧⲉ
16 ੧੬ ਬਿਵਸਥਾ ਅਤੇ ਨਬੀ ਯੂਹੰਨਾ ਤੱਕ ਸਨ। ਉਸ ਸਮੇਂ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ।
ⲓ̅ⲋ̅ⲡⲛⲟⲙⲟⲥ ⲙⲛ ⲛⲉⲡⲣⲟⲫⲏⲧⲏⲥ ⲛⲧⲁⲩⲡⲱϩ ϣⲁⲓⲱϩⲁⲛⲛⲏⲥ ϫⲓⲛ ⲡⲉⲩⲟⲉⲓϣ ⲉⲧⲙⲙⲁⲩ ⲥⲉⲉⲩⲁⲅⲅⲉⲗⲓⲍⲉ ⲛⲧⲙⲛⲧⲣⲣⲟ ⲙⲡⲛⲟⲩⲧⲉ ⲁⲩⲱ ⲟⲩⲟⲛ ⲛⲓⲙ ϫⲓ ⲙⲙⲟϥ ⲛϭⲟⲛⲥ ⲉⲣⲟⲥ
17 ੧੭ ਪਰ ਅਕਾਸ਼ ਅਤੇ ਧਰਤੀ ਦਾ ਟਲ ਜਾਣਾ ਬਿਵਸਥਾ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਅਸਾਨ ਹੈ।
ⲓ̅ⲍ̅ⲥⲙⲟⲧⲛ ⲇⲉ ⲉⲧⲣⲉⲧⲡⲉ ⲛⲙⲡⲕⲁϩ ⲡⲁⲣⲁⲅⲉ ⲏ ⲉⲧⲣⲉⲟⲩϣⲱⲗϩ ⲛⲟⲩⲱⲧ ϩⲉ ⲉⲃⲟⲗ ϩⲙ ⲡⲛⲟⲙⲟⲥ
18 ੧੮ ਹਰੇਕ ਜੋ ਆਪਣੀ ਪਤਨੀ ਨੂੰ ਤਿਆਗ ਕੇ ਦੂਜੀ ਨਾਲ ਵਿਆਹ ਕਰੇ ਸੋ ਵਿਭਚਾਰ ਕਰਦਾ ਹੈ ਅਤੇ ਜਿਹੜਾ ਪਤੀ ਦੀ ਤਿਆਗੀ ਹੋਈ ਔਰਤ ਨੂੰ ਵਿਆਹੇ ਉਹ ਵੀ ਵਿਭਚਾਰ ਕਰਦਾ ਹੈ।
ⲓ̅ⲏ̅ⲟⲩⲟⲛ ⲛⲓⲙ ⲉⲧⲛⲁⲛⲉϫ ⲧⲉϥⲥϩⲓⲙⲉ ⲉⲃⲟⲗ ⲛϥϩⲙⲟⲟⲥ ⲛⲙⲕⲉⲩⲉⲓ ϥⲟ ⲛⲛⲟⲉⲓⲕ ⲁⲩⲱ ⲡⲉⲧⲛⲁϩⲙⲟⲟⲥ ⲛⲙⲕⲉⲩⲉⲓ ⲉⲁⲡⲉⲥϩⲁⲓ ⲛⲟϫⲥ ⲉⲃⲟⲗ ϥⲟ ⲛⲛⲟⲉⲓⲕ
19 ੧੯ ਇੱਕ ਧਨਵਾਨ ਆਦਮੀ ਸੀ ਜੋ ਬੈਂਗਣੀ ਅਤੇ ਮਲਮਲ ਕੱਪੜਾ ਪਹਿਨਦਾ ਅਤੇ ਸਦਾ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ।
ⲓ̅ⲑ̅ⲛⲉⲩⲛⲟⲩⲣⲱⲙⲉ ⲇⲉ ⲣⲣⲙⲙⲁⲟ ⲉⲡⲉϥⲣⲁⲛ ⲡⲉ ⲛⲓⲛⲉⲩⲏ ⲉϣⲁϥϯ ϩⲓⲱⲱϥ ⲛⲟⲩϫⲏϭⲉ ⲛⲙⲟⲩϣⲛⲥ ⲉϥⲉⲩⲫⲣⲁⲛⲉ ⲙⲙⲏⲛⲉ ⲕⲁⲗⲱⲥ
20 ੨੦ ਅਤੇ ਲਾਜ਼ਰ ਨਾਮ ਦਾ ਇੱਕ ਗਰੀਬ, ਫੋੜਿਆਂ ਨਾਲ ਭਰਿਆ ਹੋਇਆ ਉਸ ਦੇ ਦਰਵਾਜ਼ੇ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ।
ⲕ̅ⲛⲉⲩⲛⲟⲩϩⲏⲕⲉ ⲇⲉ ⲉⲡⲉϥⲣⲁⲛ ⲡⲉ ⲗⲁⲍⲁⲣⲟⲥ ⲉϥⲛⲏϫ ϩⲛ ⲧⲉϥϩⲁⲓⲧ ⲉϥⲟ ⲛⲥⲁϣ
21 ੨੧ ਅਤੇ ਜੋ ਟੁੱਕੜੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ।
ⲕ̅ⲁ̅ⲉϥⲉⲡⲓⲑⲩⲙⲓ ⲉⲥⲓ ⲉⲃⲟⲗ ϩⲛ ⲛⲉϣⲁⲩϩⲉ ⲉⲃⲟⲗ ϩⲛ ⲧⲉⲧⲣⲁⲡⲉⲍⲁ ⲙⲡⲣⲙⲙⲁⲟ ⲁⲗⲗⲁ ⲛⲕⲉⲟⲩϩⲟⲟⲣ ϣⲁⲩⲉⲓ ⲛⲥⲉⲗⲱϫϩ ⲛⲛⲉϥⲥⲁϣ
22 ੨੨ ਅਤੇ ਕੁਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ।
ⲕ̅ⲃ̅ⲁⲥϣⲱⲡⲉ ⲇⲉ ϩⲙ ⲡⲧⲣⲉⲡϩⲏⲕⲉ ⲙⲟⲩ ⲛⲥⲉϫⲓⲧϥ ⲉⲃⲟⲗ ϩⲓⲧⲛ ⲛⲛⲁⲅⲅⲉⲗⲟⲥ ⲉⲕⲟⲩⲛϥ ⲛⲁⲃⲣⲁϩⲁⲙ ⲁⲡⲕⲉⲣⲙⲙⲁⲟ ⲇⲉ ⲙⲟⲩ ⲁⲩⲧⲟⲙⲥϥ
23 ੨੩ ਅਤੇ ਪਤਾਲ ਵਿੱਚ ਦੁੱਖੀ ਹੋ ਕੇ ਉਸ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ। (Hadēs g86)
ⲕ̅ⲅ̅ⲁϥϥⲓⲁⲧϥ ⲇⲉ ⲉϩⲣⲁⲓ ϩⲛ ⲁⲙⲛⲧⲉ ⲉϥϣⲟⲟⲡ ϩⲛ ϩⲉⲛⲃⲁⲥⲁⲛⲟⲥ ⲁϥⲛⲁⲩ ⲉⲁⲃⲣⲁϩⲁⲙ ⲙⲡⲟⲩⲉ ⲁⲩⲱ ⲗⲁⲍⲁⲣⲟⲥ ϩⲛ ⲕⲟⲩⲛϥ (Hadēs g86)
24 ੨੪ ਤਦ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਭੇਜ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ ਕਿਉਂ ਜੋ ਮੈਂ ਇਸ ਅੱਗ ਵਿੱਚ ਤੜਫ਼ਦਾ ਹਾਂ!
ⲕ̅ⲇ̅ⲁϥⲙⲟⲩⲧⲉ ⲇⲉ ⲡⲉϫⲁϥ ϫⲉ ⲡⲓⲱⲧ ⲁⲃⲣⲁϩⲁⲙ ⲛⲁ ⲛⲁⲓ ⲙⲁⲧⲛⲛⲉⲩ ⲗⲁⲍⲁⲣⲟⲥ ⲛϥⲥⲉⲡϩⲧⲏϥ ⲙⲡⲉϥⲧⲏⲏⲃⲉ ⲙⲙⲟⲟⲩ ⲛϥⲕⲃⲉⲡⲁⲗⲁⲥ ϫⲉ ϯⲙⲟⲕϩ ⲁⲛⲟⲕ ϩⲙ ⲡⲉⲓⲕⲱϩⲧ
25 ੨੫ ਪਰ ਅਬਰਾਹਾਮ ਨੇ ਉੱਤਰ ਦਿੱਤਾ, ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈਂ।
ⲕ̅ⲉ̅ⲡⲉϫⲉⲁⲃⲣⲁϩⲁⲙ ⲇⲉ ϫⲉ ⲡⲁϣⲏⲣⲉ ⲁⲣⲓⲡⲙⲉⲉⲩⲉ ϫⲉ ⲁⲕϫⲓ ⲛⲛⲉⲕⲁⲅⲁⲑⲟⲛ ϩⲙ ⲡⲉⲕⲱⲛⲁϩ ⲁⲩⲱ ⲗⲁⲍⲁⲣⲟⲥ ϩⲱⲱϥ ϩⲛ ϩⲉⲛⲡⲉⲑⲟⲟⲩ ⲧⲉⲛⲟⲩ ⲇⲉ ⲥⲉⲥⲟⲗⲥⲗ ⲙⲙⲟϥ ⲙⲡⲉⲓⲙⲁ ⲛⲧⲟⲕ ⲇⲉ ⲥⲉⲙⲟⲩⲕϩ ⲙⲙⲟⲕ
26 ੨੬ ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਹੁਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ।
ⲕ̅ⲋ̅ⲙⲛⲛⲥⲁ ⲛⲁⲓ ⲇⲉ ⲧⲏⲣⲟⲩ ⲟⲩⲛⲟⲩⲛⲟϭ ⲛⲭⲁⲥⲙⲁ ⲧⲁϫⲣⲏⲟⲩ ϩⲛ ⲧⲉⲛⲙⲏⲧⲉ ϩⲓⲟⲩⲥⲟⲡ ϫⲉⲕⲁⲥ ⲛⲉⲧⲟⲩⲱϣ ⲉϫⲓⲟⲟⲣ ⲙⲡⲉⲓⲙⲁ ϣⲁⲣⲱⲧⲛ ⲛⲛⲉⲩⲉϣϭⲙϭⲟⲙ ⲟⲩⲇⲉ ⲛⲛⲉⲩⲉϣϫⲓⲟⲟⲣ ⲉⲃⲟⲗ ϩⲓⲧⲉ ⲧⲏⲟⲩⲧⲛ ⲛⲁⲛ
27 ੨੭ ਤਾਂ ਉਸ ਨੇ ਆਖਿਆ, ਹੇ ਪਿਤਾ ਤਦ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੋ ਤੁਸੀਂ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਭੇਜੋ।
ⲕ̅ⲍ̅ⲡⲉϫⲁϥ ⲇⲉ ϫⲉ ϯⲥⲟⲡⲥ ⲛⲧⲟⲟⲩⲛ ⲙⲙⲟⲕ ⲡⲁⲓⲱⲧ ϫⲉ ⲉⲕⲉϫⲟⲟⲩϥ ⲉⲡⲏⲓ ⲙⲡⲁⲓⲱⲧ
28 ੨੮ ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਨ੍ਹਾਂ ਦੇ ਅੱਗੇ ਗਵਾਹੀ ਦੇਵੇ ਤਾਂ ਕਿ ਉਹ ਵੀ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ।
ⲕ̅ⲏ̅ⲟⲩⲛϯϯⲟⲩ ⲅⲁⲣ ⲛⲥⲟⲛ ϫⲉ ⲉϥⲉⲣⲙⲛⲧⲣⲉ ⲛⲁⲩ ϫⲉ ⲛⲛⲉⲩⲉⲓ ϩⲱⲟⲩ ⲉⲡⲉⲓⲙⲁ ⲃⲃⲁⲥⲁⲛⲟⲥ
29 ੨੯ ਪਰ ਅਬਰਾਹਾਮ ਨੇ ਆਖਿਆ ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਨ੍ਹਾਂ ਦੀ ਸੁਣਨ।
ⲕ̅ⲑ̅ⲡⲉϫⲉⲁⲃⲣⲁϩⲁⲙ ⲇⲉ ⲛⲁϥ ϫⲉ ⲟⲩⲛⲧⲟⲩⲙⲱⲩⲥⲏⲥ ⲙⲙⲁⲩ ⲙⲛ ⲛⲉⲡⲣⲟⲫⲏⲧⲏⲥ ⲙⲁⲣⲟⲩⲥⲱⲧⲙ ⲛⲥⲱⲟⲩ
30 ੩੦ ਉਸ ਨੇ ਆਖਿਆ, ਨਾ ਜੀ, ਹੇ ਪਿਤਾ ਅਬਰਾਹਾਮ ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ।
ⲗ̅ⲛⲧⲟϥ ⲇⲉ ⲡⲉϫⲁϥ ϫⲉ ⲙⲙⲟⲛ ⲡⲓⲱⲧ ⲁⲃⲣⲁϩⲁⲙ ⲁⲗⲗⲁ ⲉⲣϣⲁⲛⲟⲩⲁ ⲃⲱⲕ ϣⲁⲣⲟⲟⲩ ⲉⲃⲟⲗ ϩⲛ ⲛⲉⲧⲙⲟⲟⲩⲧ ⲥⲉⲛⲁⲙⲉⲧⲁⲛⲟⲓ
31 ੩੧ ਤਦ ਅਬਰਾਹਾਮ ਨੇ ਉਸ ਨੂੰ ਕਿਹਾ, ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਤਾਂ ਵੀ ਉਹ ਨਾ ਮੰਨਣਗੇ।
ⲗ̅ⲁ̅ⲡⲉϫⲁϥ ⲇⲉ ⲛⲁϥ ϫⲉ ⲉϣϫⲉ ⲛⲥⲉⲛⲁⲥⲱⲧⲙ ⲁⲛ ⲛⲥⲁ ⲙⲱⲩⲥⲏⲥ ⲙⲛ ⲛⲉⲡⲣⲟⲫⲏⲧⲏⲥ ⲉⲓⲉ ⲉⲣϣⲁⲛⲟⲩⲁ ⲟⲛ ⲧⲱⲟⲩⲛ ⲉⲃⲟⲗ ϩⲛ ⲛⲉⲧⲙⲟⲟⲩⲧ ⲛⲥⲉⲛⲁⲥⲱⲧⲙ ⲛⲥⲱϥ ⲁⲛ

< ਲੂਕਾ 16 >