< ਲੂਕਾ 15 >
1 ੧ ਬਹੁਤ ਸਾਰੇ ਚੂੰਗੀ ਲੈਣ ਵਾਲੇ ਅਤੇ ਪਾਪੀ, ਯਿਸੂ ਦੀ ਸੁਣਨ ਲਈ ਉਸ ਦੇ ਕੋਲ ਆਉਂਦੇ ਸਨ।
ਤਦਾ ਕਰਸਞ੍ਚਾਯਿਨਃ ਪਾਪਿਨਸ਼੍ਚ ਲੋਕਾ ਉਪਦੇਸ਼੍ਕਥਾਂ ਸ਼੍ਰੋਤੁੰ ਯੀਸ਼ੋਃ ਸਮੀਪਮ੍ ਆਗੱਛਨ੍|
2 ੨ ਫ਼ਰੀਸੀ ਅਤੇ ਉਪਦੇਸ਼ਕ ਕੁੜ੍ਹਨ ਲੱਗੇ ਅਤੇ ਕਿਹਾ ਜੋ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ!
ਤਤਃ ਫਿਰੂਸ਼ਿਨ ਉਪਾਧ੍ਯਾਯਾਸ਼੍ਚ ਵਿਵਦਮਾਨਾਃ ਕਥਯਾਮਾਸੁਃ ਏਸ਼਼ ਮਾਨੁਸ਼਼ਃ ਪਾਪਿਭਿਃ ਸਹ ਪ੍ਰਣਯੰ ਕ੍ਰੁʼਤ੍ਵਾ ਤੈਃ ਸਾਰ੍ੱਧੰ ਭੁੰਕ੍ਤੇ|
3 ੩ ਫਿਰ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ,
ਤਦਾ ਸ ਤੇਭ੍ਯ ਇਮਾਂ ਦ੍ਰੁʼਸ਼਼੍ਟਾਨ੍ਤਕਥਾਂ ਕਥਿਤਵਾਨ੍,
4 ੪ ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਸ ਦੇ ਕੋਲ ਸੌ ਭੇਡਾਂ ਹੋਣ ਅਤੇ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭੇਡ ਦੀ ਖ਼ੋਜ ਵਿੱਚ ਨਾ ਜਾਵੇ ਜਦ ਤੱਕ ਉਹ ਉਸ ਨੂੰ ਨਾ ਲੱਭੇ?
ਕਸ੍ਯਚਿਤ੍ ਸ਼ਤਮੇਸ਼਼ੇਸ਼਼ੁ ਤਿਸ਼਼੍ਠਤ੍ਮੁ ਤੇਸ਼਼ਾਮੇਕੰ ਸ ਯਦਿ ਹਾਰਯਤਿ ਤਰ੍ਹਿ ਮਧ੍ਯੇਪ੍ਰਾਨ੍ਤਰਮ੍ ਏਕੋਨਸ਼ਤਮੇਸ਼਼ਾਨ੍ ਵਿਹਾਯ ਹਾਰਿਤਮੇਸ਼਼ਸ੍ਯ ਉੱਦੇਸ਼ਪ੍ਰਾਪ੍ਤਿਪਰ੍ੱਯਨਤੰ ਨ ਗਵੇਸ਼਼ਯਤਿ, ਏਤਾਦ੍ਰੁʼਸ਼ੋ ਲੋਕੋ ਯੁਸ਼਼੍ਮਾਕੰ ਮਧ੍ਯੇ ਕ ਆਸ੍ਤੇ?
5 ੫ ਅਤੇ ਜਦ ਲੱਭ ਪਵੇ ਤਾਂ ਉਹ ਖੁਸ਼ੀ ਨਾਲ ਉਸ ਨੂੰ ਆਪਣਿਆਂ ਮੋਢਿਆਂ ਉੱਤੇ ਚੁੱਕ ਲੈਂਦਾ ਹੈ,
ਤਸ੍ਯੋੱਦੇਸ਼ੰ ਪ੍ਰਾਪ੍ਯ ਹ੍ਰੁʼਸ਼਼੍ਟਮਨਾਸ੍ਤੰ ਸ੍ਕਨ੍ਧੇ ਨਿਧਾਯ ਸ੍ਵਸ੍ਥਾਨਮ੍ ਆਨੀਯ ਬਨ੍ਧੁਬਾਨ੍ਧਵਸਮੀਪਵਾਸਿਨ ਆਹੂਯ ਵਕ੍ਤਿ,
6 ੬ ਅਤੇ ਘਰ ਜਾ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਬੁਲਾਉਂਦਾ ਅਤੇ ਉਨ੍ਹਾਂ ਨੂੰ ਆਖਦਾ ਹੈ ਕਿ ਮੇਰੇ ਨਾਲ ਖੁਸ਼ੀ ਮਨਾਓ ਕਿਉਂ ਜੋ ਮੈਨੂੰ ਆਪਣੀ ਗੁਆਚੀ ਹੋਈ ਭੇਡ ਲੱਭ ਗਈ ਹੈ।
ਹਾਰਿਤੰ ਮੇਸ਼਼ੰ ਪ੍ਰਾਪ੍ਤੋਹਮ੍ ਅਤੋ ਹੇਤੋ ਰ੍ਮਯਾ ਸਾਰ੍ੱਧਮ੍ ਆਨਨ੍ਦਤ|
7 ੭ ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸਵਰਗ ਵਿੱਚ ਵੀ ਇੱਕ ਤੋਬਾ ਕਰਨ ਵਾਲੇ ਪਾਪੀ ਕੇ ਕਾਰਨ ਬਹੁਤ ਖੁਸ਼ੀ ਹੋਵੇਗੀ, ਜਿੰਨੀ ਕਿ ਉਨ੍ਹਾਂ ਨੜਿੰਨਵਿਆਂ ਧਰਮੀਆਂ ਦੇ ਕਾਰਨ ਨਹੀਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਹੈ।
ਤਦ੍ਵਦਹੰ ਯੁਸ਼਼੍ਮਾਨ੍ ਵਦਾਮਿ, ਯੇਸ਼਼ਾਂ ਮਨਃਪਰਾਵਰ੍ੱਤਨਸ੍ਯ ਪ੍ਰਯੋਜਨੰ ਨਾਸ੍ਤਿ, ਤਾਦ੍ਰੁʼਸ਼ੈਕੋਨਸ਼ਤਧਾਰ੍ੰਮਿਕਕਾਰਣਾਦ੍ ਯ ਆਨਨ੍ਦਸ੍ਤਸ੍ਮਾਦ੍ ਏਕਸ੍ਯ ਮਨਃਪਰਿਵਰ੍ੱਤਿਨਃ ਪਾਪਿਨਃ ਕਾਰਣਾਤ੍ ਸ੍ਵਰ੍ਗੇ (ਅ)ਧਿਕਾਨਨ੍ਦੋ ਜਾਯਤੇ|
8 ੮ ਜਾਂ ਕਿਹੜੀ ਔਰਤ ਹੈ ਜਿਹ ਦੇ ਕੋਲ ਦੱਸ ਸਿੱਕੇ ਹੋਣ ਅਤੇ ਜੇ ਇੱਕ ਸਿੱਕਾ ਗੁਆਚ ਜਾਵੇ ਤਾਂ ਉਹ ਦੀਵਾ ਜਗ੍ਹਾ ਕੇ ਅਤੇ ਘਰ ਦੀ ਸਾਫ਼ ਸਫ਼ਾਈ ਕਰ ਕੇ ਉਹ ਨੂੰ ਯਤਨ ਨਾਲ ਲੱਭਦੀ ਹੈ, ਜਦ ਤੱਕ ਉਸ ਨੂੰ ਨਾ ਲੱਭੇ?
ਅਪਰਞ੍ਚ ਦਸ਼ਾਨਾਂ ਰੂਪ੍ਯਖਣ੍ਡਾਨਾਮ੍ ਏਕਖਣ੍ਡੇ ਹਾਰਿਤੇ ਪ੍ਰਦੀਪੰ ਪ੍ਰਜ੍ਵਾਲ੍ਯ ਗ੍ਰੁʼਹੰ ਸੰਮਾਰ੍ਜ੍ਯ ਤਸ੍ਯ ਪ੍ਰਾਪ੍ਤਿੰ ਯਾਵਦ੍ ਯਤ੍ਨੇਨ ਨ ਗਵੇਸ਼਼ਯਤਿ, ਏਤਾਦ੍ਰੁʼਸ਼ੀ ਯੋਸ਼਼ਿਤ੍ ਕਾਸ੍ਤੇ?
9 ੯ ਅਤੇ ਜਦ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਂਢਣਾ ਨੂੰ ਬੁਲਾ ਕੇ ਆਖਦੀ ਹੈ, ਮੇਰੇ ਨਾਲ ਖੁਸ਼ੀ ਮਨਾਓ ਕਿਉਂ ਜੋ ਮੈਂ ਆਪਣਾ ਗੁਆਚਿਆ ਹੋਇਆ ਸਿੱਕਾ ਲੱਭ ਲਿਆ ਹੈ।
ਪ੍ਰਾਪ੍ਤੇ ਸਤਿ ਬਨ੍ਧੁਬਾਨ੍ਧਵਸਮੀਪਵਾਸਿਨੀਰਾਹੂਯ ਕਥਯਤਿ, ਹਾਰਿਤੰ ਰੂਪ੍ਯਖਣ੍ਡੰ ਪ੍ਰਾਪ੍ਤਾਹੰ ਤਸ੍ਮਾਦੇਵ ਮਯਾ ਸਾਰ੍ੱਧਮ੍ ਆਨਨ੍ਦਤ|
10 ੧੦ ਮੈਂ ਤੁਹਾਨੂੰ ਆਖਦਾ ਹਾਂ ਜੋ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਇਸੇ ਤਰ੍ਹਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਖੁਸ਼ੀ ਹੁੰਦੀ ਹੈ।
ਤਦ੍ਵਦਹੰ ਯੁਸ਼਼੍ਮਾਨ੍ ਵ੍ਯਾਹਰਾਮਿ, ਏਕੇਨ ਪਾਪਿਨਾ ਮਨਸਿ ਪਰਿਵਰ੍ੱਤਿਤੇ, ਈਸ਼੍ਵਰਸ੍ਯ ਦੂਤਾਨਾਂ ਮਧ੍ਯੇਪ੍ਯਾਨਨ੍ਦੋ ਜਾਯਤੇ|
11 ੧੧ ਫਿਰ ਯਿਸੂ ਨੇ ਕਿਹਾ ਕਿ ਇੱਕ ਆਦਮੀ ਦੇ ਦੋ ਪੁੱਤਰ ਸਨ।
ਅਪਰਞ੍ਚ ਸ ਕਥਯਾਮਾਸ, ਕਸ੍ਯਚਿਦ੍ ਦ੍ਵੌ ਪੁਤ੍ਰਾਵਾਸ੍ਤਾਂ,
12 ੧੨ ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਆਖਿਆ, ਪਿਤਾ ਜੀ ਜਾਇਦਾਦ ਦਾ ਜੋ ਮੇਰਾ ਹਿੱਸਾ ਬਣਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸ ਨੇ ਉਨ੍ਹਾਂ ਨੂੰ ਜਾਇਦਾਦ ਵੰਡ ਦਿੱਤੀ।
ਤਯੋਃ ਕਨਿਸ਼਼੍ਠਃ ਪੁਤ੍ਰਃ ਪਿਤ੍ਰੇ ਕਥਯਾਮਾਸ, ਹੇ ਪਿਤਸ੍ਤਵ ਸਮ੍ਪੱਤ੍ਯਾ ਯਮੰਸ਼ੰ ਪ੍ਰਾਪ੍ਸ੍ਯਾਮ੍ਯਹੰ ਵਿਭਜ੍ਯ ਤੰ ਦੇਹਿ, ਤਤਃ ਪਿਤਾ ਨਿਜਾਂ ਸਮ੍ਪੱਤਿੰ ਵਿਭਜ੍ਯ ਤਾਭ੍ਯਾਂ ਦਦੌ|
13 ੧੩ ਕੁਝ ਦਿਨਾਂ ਬਾਅਦ ਛੋਟਾ ਪੁੱਤਰ ਸੱਭੋ ਕੁਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਤੇ ਉੱਥੇ ਆਪਣਾ ਸਾਰਾ ਧਨ ਬੁਰੇ ਕੰਮਾਂ ਵਿੱਚ ਉਡਾ ਦਿੱਤਾ।
ਕਤਿਪਯਾਤ੍ ਕਾਲਾਤ੍ ਪਰੰ ਸ ਕਨਿਸ਼਼੍ਠਪੁਤ੍ਰਃ ਸਮਸ੍ਤੰ ਧਨੰ ਸੰਗ੍ਰੁʼਹ੍ਯ ਦੂਰਦੇਸ਼ੰ ਗਤ੍ਵਾ ਦੁਸ਼਼੍ਟਾਚਰਣੇਨ ਸਰ੍ੱਵਾਂ ਸਮ੍ਪੱਤਿੰ ਨਾਸ਼ਯਾਮਾਸ|
14 ੧੪ ਜਦ ਉਹ ਸਭ ਖ਼ਰਚ ਕਰ ਚੁੱਕਿਆ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ।
ਤਸ੍ਯ ਸਰ੍ੱਵਧਨੇ ਵ੍ਯਯੰ ਗਤੇ ਤੱਦੇਸ਼ੇ ਮਹਾਦੁਰ੍ਭਿਕ੍ਸ਼਼ੰ ਬਭੂਵ, ਤਤਸ੍ਤਸ੍ਯ ਦੈਨ੍ਯਦਸ਼ਾ ਭਵਿਤੁਮ੍ ਆਰੇਭੇ|
15 ੧੫ ਤਦ ਉਹ ਉਸ ਦੇਸ ਦੇ ਕਿਸੇ ਵਸਨੀਕ ਦੇ ਕੋਲ ਚਲਾ ਗਿਆ ਅਤੇ ਉਸ ਨੇ ਉਹ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ।
ਤਤਃ ਪਰੰ ਸ ਗਤ੍ਵਾ ਤੱਦੇਸ਼ੀਯੰ ਗ੍ਰੁʼਹਸ੍ਥਮੇਕਮ੍ ਆਸ਼੍ਰਯਤ; ਤਤਃ ਸਤੰ ਸ਼ੂਕਰਵ੍ਰਜੰ ਚਾਰਯਿਤੁੰ ਪ੍ਰਾਨ੍ਤਰੰ ਪ੍ਰੇਸ਼਼ਯਾਮਾਸ|
16 ੧੬ ਅਤੇ ਉਹ ਉਨ੍ਹਾਂ ਛਿੱਲਕਿਆਂ ਨਾਲ ਜੋ ਸੂਰ ਖਾਂਦੇ ਸਨ, ਆਪਣਾ ਪੇਟ ਭਰਨਾ ਚਾਹੁੰਦਾ ਸੀ ਪਰ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ।
ਕੇਨਾਪਿ ਤਸ੍ਮੈ ਭਕ੍ਸ਼਼੍ਯਾਦਾਨਾਤ੍ ਸ ਸ਼ੂਕਰਫਲਵਲ੍ਕਲੇਨ ਪਿਚਿਣ੍ਡਪੂਰਣਾਂ ਵਵਾਞ੍ਛ|
17 ੧੭ ਤਦ ਉਸ ਨੇ ਆਪਣੀ ਹੋਸ਼ ਵਿੱਚ ਆ ਕੇ ਕਿਹਾ ਜੋ ਮੇਰੇ ਪਿਤਾ ਦੇ ਕਿੰਨੇ ਹੀ ਨੌਕਰਾਂ ਲਈ ਵਾਧੂ ਭੋਜਨ ਹੈ, ਪਰ ਮੈਂ ਐਥੇ ਭੁੱਖਾ ਮਰਦਾ ਹਾਂ।
ਸ਼ੇਸ਼਼ੇ ਸ ਮਨਸਿ ਚੇਤਨਾਂ ਪ੍ਰਾਪ੍ਯ ਕਥਯਾਮਾਸ, ਹਾ ਮਮ ਪਿਤੁਃ ਸਮੀਪੇ ਕਤਿ ਕਤਿ ਵੇਤਨਭੁਜੋ ਦਾਸਾ ਯਥੇਸ਼਼੍ਟੰ ਤਤੋਧਿਕਞ੍ਚ ਭਕ੍ਸ਼਼੍ਯੰ ਪ੍ਰਾਪ੍ਨੁਵਨ੍ਤਿ ਕਿਨ੍ਤ੍ਵਹੰ ਕ੍ਸ਼਼ੁਧਾ ਮੁਮੂਰ੍ਸ਼਼ੁਃ|
18 ੧੮ ਮੈਂ ਆਪਣੇ ਪਿਤਾ ਕੋਲ ਜਾਂਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ।
ਅਹਮੁੱਥਾਯ ਪਿਤੁਃ ਸਮੀਪੰ ਗਤ੍ਵਾ ਕਥਾਮੇਤਾਂ ਵਦਿਸ਼਼੍ਯਾਮਿ, ਹੇ ਪਿਤਰ੍ ਈਸ਼੍ਵਰਸ੍ਯ ਤਵ ਚ ਵਿਰੁੱਧੰ ਪਾਪਮਕਰਵਮ੍
19 ੧੯ ਹੁਣ ਮੈਂ ਇਸ ਲਾਇਕ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ। ਮੈਨੂੰ ਆਪਣੇ ਨੌਕਰਾਂ ਵਿੱਚੋਂ ਇੱਕ ਜਿਹਾ ਰੱਖ ਲਓ।
ਤਵ ਪੁਤ੍ਰਇਤਿ ਵਿਖ੍ਯਾਤੋ ਭਵਿਤੁੰ ਨ ਯੋਗ੍ਯੋਸ੍ਮਿ ਚ, ਮਾਂ ਤਵ ਵੈਤਨਿਕੰ ਦਾਸੰ ਕ੍ਰੁʼਤ੍ਵਾ ਸ੍ਥਾਪਯ|
20 ੨੦ ਸੋ ਉਹ ਉੱਠ ਕੇ ਆਪਣੇ ਪਿਤਾ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲੇ ਲਾ ਲਿਆ ਅਤੇ ਉਸ ਨੂੰ ਚੁੰਮਿਆ।
ਪਸ਼੍ਚਾਤ੍ ਸ ਉੱਥਾਯ ਪਿਤੁਃ ਸਮੀਪੰ ਜਗਾਮ; ਤਤਸ੍ਤਸ੍ਯ ਪਿਤਾਤਿਦੂਰੇ ਤੰ ਨਿਰੀਕ੍ਸ਼਼੍ਯ ਦਯਾਞ੍ਚਕ੍ਰੇ, ਧਾਵਿਤ੍ਵਾ ਤਸ੍ਯ ਕਣ੍ਠੰ ਗ੍ਰੁʼਹੀਤ੍ਵਾ ਤੰ ਚੁਚੁਮ੍ਬ ਚ|
21 ੨੧ ਅਤੇ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ। ਹੁਣ ਮੈਂ ਇਸ ਲਾਇਕ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ।
ਤਦਾ ਪੁਤ੍ਰ ਉਵਾਚ, ਹੇ ਪਿਤਰ੍ ਈਸ਼੍ਵਰਸ੍ਯ ਤਵ ਚ ਵਿਰੁੱਧੰ ਪਾਪਮਕਰਵੰ, ਤਵ ਪੁਤ੍ਰਇਤਿ ਵਿਖ੍ਯਾਤੋ ਭਵਿਤੁੰ ਨ ਯੋਗ੍ਯੋਸ੍ਮਿ ਚ|
22 ੨੨ ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਛੇਤੀ ਨਾਲ ਸਭ ਤੋਂ ਚੰਗੇ ਬਸਤਰ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰੀਂ ਜੁੱਤੀ ਪਾਓ।
ਕਿਨ੍ਤੁ ਤਸ੍ਯ ਪਿਤਾ ਨਿਜਦਾਸਾਨ੍ ਆਦਿਦੇਸ਼, ਸਰ੍ੱਵੋੱਤਮਵਸ੍ਤ੍ਰਾਣ੍ਯਾਨੀਯ ਪਰਿਧਾਪਯਤੈਨੰ ਹਸ੍ਤੇ ਚਾਙ੍ਗੁਰੀਯਕਮ੍ ਅਰ੍ਪਯਤ ਪਾਦਯੋਸ਼੍ਚੋਪਾਨਹੌ ਸਮਰ੍ਪਯਤ;
23 ੨੩ ਅਤੇ ਪਲਿਆ ਹੋਇਆ ਵੱਛਾ ਲਿਆ ਕੇ ਦਾਵਤ ਤਿਆਰ ਕਰੋ ਤਾਂ ਜੋ ਅਸੀਂ ਖੁਸ਼ੀ ਮਨਾਈਏ।
ਪੁਸ਼਼੍ਟੰ ਗੋਵਤ੍ਸਮ੍ ਆਨੀਯ ਮਾਰਯਤ ਚ ਤੰ ਭੁਕ੍ਤ੍ਵਾ ਵਯਮ੍ ਆਨਨ੍ਦਾਮ|
24 ੨੪ ਕਿਉਂ ਜੋ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫਿਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫਿਰ ਲੱਭ ਪਿਆ ਹੈ। ਸੋ ਉਹ ਖੁਸ਼ੀ ਕਰਨ ਲੱਗੇ।
ਯਤੋ ਮਮ ਪੁਤ੍ਰੋਯਮ੍ ਅਮ੍ਰਿਯਤ ਪੁਨਰਜੀਵੀਦ੍ ਹਾਰਿਤਸ਼੍ਚ ਲਬ੍ਧੋਭੂਤ੍ ਤਤਸ੍ਤ ਆਨਨ੍ਦਿਤੁਮ੍ ਆਰੇਭਿਰੇ|
25 ੨੫ ਪਰ ਉਸ ਦਾ ਵੱਡਾ ਪੁੱਤਰ ਖੇਤ ਵਿੱਚ ਸੀ ਅਤੇ ਜਦ ਉਹ ਵਾਪਸ ਆਣ ਕੇ ਘਰ ਦੇ ਨੇੜੇ ਪੁੱਜਿਆ ਤਾਂ ਗਾਉਣ ਵਜਾਉਣ ਅਤੇ ਨੱਚਣ ਦੀ ਅਵਾਜ਼ ਸੁਣੀ।
ਤਤ੍ਕਾਲੇ ਤਸ੍ਯ ਜ੍ਯੇਸ਼਼੍ਠਃ ਪੁਤ੍ਰਃ ਕ੍ਸ਼਼ੇਤ੍ਰ ਆਸੀਤ੍| ਅਥ ਸ ਨਿਵੇਸ਼ਨਸ੍ਯ ਨਿਕਟੰ ਆਗੱਛਨ੍ ਨ੍ਰੁʼਤ੍ਯਾਨਾਂ ਵਾਦ੍ਯਾਨਾਞ੍ਚ ਸ਼ਬ੍ਦੰ ਸ਼੍ਰੁਤ੍ਵਾ
26 ੨੬ ਤਦ ਇੱਕ ਨੌਕਰ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਜੋ ਇਹ ਕੀ ਹੋ ਰਿਹਾ ਹੈ?
ਦਾਸਾਨਾਮ੍ ਏਕਮ੍ ਆਹੂਯ ਪਪ੍ਰੱਛ, ਕਿੰ ਕਾਰਣਮਸ੍ਯ?
27 ੨੭ ਨੌਕਰ ਨੇ ਉਸ ਨੂੰ ਦੱਸਿਆ, ਤੁਹਾਡਾ ਭਰਾ ਆਇਆ ਹੈ ਅਤੇ ਤੁਹਾਡੇ ਪਿਤਾ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ, ਇਸ ਲਈ ਜੋ ਉਸ ਨੂੰ ਭਲਾ ਚੰਗਾ ਪਾਇਆ।
ਤਤਃ ਸੋਵਾਦੀਤ੍, ਤਵ ਭ੍ਰਾਤਾਗਮਤ੍, ਤਵ ਤਾਤਸ਼੍ਚ ਤੰ ਸੁਸ਼ਰੀਰੰ ਪ੍ਰਾਪ੍ਯ ਪੁਸ਼਼੍ਟੰ ਗੋਵਤ੍ਸੰ ਮਾਰਿਤਵਾਨ੍|
28 ੨੮ ਇਹ ਸੁਣ ਕੇ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਸ ਦਾ ਮਨ ਨਾ ਕੀਤਾ। ਸੋ ਉਸ ਦਾ ਪਿਤਾ ਬਾਹਰ ਆ ਕੇ ਉਸ ਨੂੰ ਮਨਾਉਣ ਲੱਗਾ।
ਤਤਃ ਸ ਪ੍ਰਕੁਪ੍ਯ ਨਿਵੇਸ਼ਨਾਨ੍ਤਃ ਪ੍ਰਵੇਸ਼਼੍ਟੁੰ ਨ ਸੰਮੇਨੇ; ਤਤਸ੍ਤਸ੍ਯ ਪਿਤਾ ਬਹਿਰਾਗਤ੍ਯ ਤੰ ਸਾਧਯਾਮਾਸ|
29 ੨੯ ਪਰ ਪੁੱਤਰ ਨੇ ਆਪਣੇ ਪਿਤਾ ਨੂੰ ਉੱਤਰ ਦਿੱਤਾ, ਵੇਖ ਮੈਂ ਐਨੇ ਸਾਲਾਂ ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਕਦੇ ਤੁਹਾਡਾ ਹੁਕਮ ਨਹੀਂ ਮੋੜਿਆ ਪਰ ਤੁਸੀਂ ਮੈਨੂੰ ਕਦੇ ਇੱਕ ਬੱਕਰੀ ਦਾ ਬੱਚਾ ਵੀ ਨਾ ਦਿੱਤਾ ਜੋ ਮੈਂ ਆਪਣੇ ਮਿੱਤਰਾਂ ਨਾਲ ਖੁਸ਼ੀ ਕਰਾਂ।
ਤਤਃ ਸ ਪਿਤਰੰ ਪ੍ਰਤ੍ਯੁਵਾਚ, ਪਸ਼੍ਯ ਤਵ ਕਾਞ੍ਚਿਦਪ੍ਯਾਜ੍ਞਾਂ ਨ ਵਿਲੰਘ੍ਯ ਬਹੂਨ੍ ਵਤ੍ਸਰਾਨ੍ ਅਹੰ ਤ੍ਵਾਂ ਸੇਵੇ ਤਥਾਪਿ ਮਿਤ੍ਰੈਃ ਸਾਰ੍ੱਧਮ੍ ਉਤ੍ਸਵੰ ਕਰ੍ੱਤੁੰ ਕਦਾਪਿ ਛਾਗਮੇਕਮਪਿ ਮਹ੍ਯੰ ਨਾਦਦਾਃ;
30 ੩੦ ਪਰ ਜਦ ਤੁਹਾਡਾ ਇਹ ਪੁੱਤਰ ਆਇਆ ਜਿਸ ਨੇ ਤੁਹਾਡੀ ਸਾਰੀ ਪੂੰਜੀ ਵੇਸਵਾਂਵਾ ਉੱਤੇ ਉਡਾ ਦਿੱਤੀ ਤਾਂ ਤੁਸੀਂ ਉਸ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ।
ਕਿਨ੍ਤੁ ਤਵ ਯਃ ਪੁਤ੍ਰੋ ਵੇਸ਼੍ਯਾਗਮਨਾਦਿਭਿਸ੍ਤਵ ਸਮ੍ਪੱਤਿਮ੍ ਅਪਵ੍ਯਯਿਤਵਾਨ੍ ਤਸ੍ਮਿੰਨਾਗਤਮਾਤ੍ਰੇ ਤਸ੍ਯੈਵ ਨਿਮਿੱਤੰ ਪੁਸ਼਼੍ਟੰ ਗੋਵਤ੍ਸੰ ਮਾਰਿਤਵਾਨ੍|
31 ੩੧ ਪਰ ਪਿਤਾ ਉਸ ਨੂੰ ਆਖਿਆ, ਬੇਟਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸਭ ਕੁਝ ਤੇਰਾ ਹੀ ਹੈ।
ਤਦਾ ਤਸ੍ਯ ਪਿਤਾਵੋਚਤ੍, ਹੇ ਪੁਤ੍ਰ ਤ੍ਵੰ ਸਰ੍ੱਵਦਾ ਮਯਾ ਸਹਾਸਿ ਤਸ੍ਮਾਨ੍ ਮਮ ਯਦ੍ਯਦਾਸ੍ਤੇ ਤਤ੍ਸਰ੍ੱਵੰ ਤਵ|
32 ੩੨ ਪਰ ਖੁਸ਼ੀ ਕਰਨੀ ਅਤੇ ਅਨੰਦ ਹੋਣਾ ਚਾਹੀਦਾ ਸੀ ਕਿਉਂਕਿ ਤੇਰਾ ਇਹ ਭਰਾ ਜੋ ਮਰ ਗਿਆ ਸੀ ਅਤੇ ਫੇਰ ਜੀ ਪਿਆ ਹੈ ਅਤੇ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।
ਕਿਨ੍ਤੁ ਤਵਾਯੰ ਭ੍ਰਾਤਾ ਮ੍ਰੁʼਤਃ ਪੁਨਰਜੀਵੀਦ੍ ਹਾਰਿਤਸ਼੍ਚ ਭੂਤ੍ਵਾ ਪ੍ਰਾਪ੍ਤੋਭੂਤ੍, ਏਤਸ੍ਮਾਤ੍ ਕਾਰਣਾਦ੍ ਉਤ੍ਸਵਾਨਨ੍ਦੌ ਕਰ੍ੱਤੁਮ੍ ਉਚਿਤਮਸ੍ਮਾਕਮ੍|