< ਲੂਕਾ 14 >

1 ਸਬਤ ਦੇ ਦਿਨ ਉਹ ਫ਼ਰੀਸੀ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਭੋਜਨ ਕਰਨ ਲਈ ਗਿਆ ਤਦ ਉਹ ਉਸ ਤੇ ਨਜ਼ਰ ਰੱਖੇ ਹੋਏ ਸਨ।
ਅਨਨ੍ਤਰੰ ਵਿਸ਼੍ਰਾਮਵਾਰੇ ਯੀਸ਼ੌ ਪ੍ਰਧਾਨਸ੍ਯ ਫਿਰੂਸ਼ਿਨੋ ਗ੍ਰੁʼਹੇ ਭੋਕ੍ਤੁੰ ਗਤਵਤਿ ਤੇ ਤੰ ਵੀਕ੍ਸ਼਼ਿਤੁਮ੍ ਆਰੇਭਿਰੇ|
2 ਅਤੇ ਵੇਖੋ ਇੱਕ ਮਨੁੱਖ ਸੀ ਜਿਸ ਨੂੰ ਜਲੋਧਰੀ ਦੀ ਬਿਮਾਰੀ ਸੀ।
ਤਦਾ ਜਲੋਦਰੀ ਤਸ੍ਯ ਸੰਮੁਖੇ ਸ੍ਥਿਤਃ|
3 ਯਿਸੂ ਨੇ ਬਿਵਸਥਾ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਕਿ ਨਹੀਂ?
ਤਤਃ ਸ ਵ੍ਯਵਸ੍ਥਾਪਕਾਨ੍ ਫਿਰੂਸ਼ਿਨਸ਼੍ਚ ਪਪ੍ਰੱਛ, ਵਿਸ਼੍ਰਾਮਵਾਰੇ ਸ੍ਵਾਸ੍ਥ੍ਯੰ ਕਰ੍ੱਤਵ੍ਯੰ ਨ ਵਾ? ਤਤਸ੍ਤੇ ਕਿਮਪਿ ਨ ਪ੍ਰਤ੍ਯੂਚੁਃ|
4 ਪਰ ਉਹਨਾਂ ਕੁਝ ਉੱਤਰ ਨਾ ਦਿੱਤਾ। ਤਾਂ ਯਿਸੂ ਨੇ ਉਸ ਨੂੰ ਛੂਹ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ।
ਤਦਾ ਸ ਤੰ ਰੋਗਿਣੰ ਸ੍ਵਸ੍ਥੰ ਕ੍ਰੁʼਤ੍ਵਾ ਵਿਸਸਰ੍ਜ;
5 ਅਤੇ ਉਨ੍ਹਾਂ ਨੂੰ ਆਖਿਆ ਤੁਹਾਡੇ ਵਿੱਚੋਂ ਕੌਣ ਹੈ ਜੇਕਰ ਉਸ ਦਾ ਗਧਾ ਜਾਂ ਬੈਲ ਖੂਹ ਵਿੱਚ ਡਿੱਗ ਪਵੇ ਤਾਂ ਉਹ ਝੱਟ ਸਬਤ ਦੇ ਦਿਨ ਉਸ ਨੂੰ ਬਾਹਰ ਨਾ ਕੱਢੇਗਾ।
ਤਾਨੁਵਾਚ ਚ ਯੁਸ਼਼੍ਮਾਕੰ ਕਸ੍ਯਚਿਦ੍ ਗਰ੍ੱਦਭੋ ਵ੍ਰੁʼਸ਼਼ਭੋ ਵਾ ਚੇਦ੍ ਗਰ੍ੱਤੇ ਪਤਤਿ ਤਰ੍ਹਿ ਵਿਸ਼੍ਰਾਮਵਾਰੇ ਤਤ੍ਕ੍ਸ਼਼ਣੰ ਸ ਕਿੰ ਤੰ ਨੋੱਥਾਪਯਿਸ਼਼੍ਯਤਿ?
6 ਅਤੇ ਉਹ ਯਿਸੂ ਨੂੰ ਇਸ ਦਾ ਉੱਤਰ ਨਾ ਦੇ ਸਕੇ।
ਤਤਸ੍ਤੇ ਕਥਾਯਾ ਏਤਸ੍ਯਾਃ ਕਿਮਪਿ ਪ੍ਰਤਿਵਕ੍ਤੁੰ ਨ ਸ਼ੇਕੁਃ|
7 ਜਦ ਉਸ ਨੇ ਵੇਖਿਆ ਜੋ ਮਹਿਮਾਨ ਕਿਸ ਤਰ੍ਹਾਂ ਉੱਚੀਆਂ ਥਾਵਾਂ ਨੂੰ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਕਿਹਾ
ਅਪਰਞ੍ਚ ਪ੍ਰਧਾਨਸ੍ਥਾਨਮਨੋਨੀਤਤ੍ਵਕਰਣੰ ਵਿਲੋਕ੍ਯ ਸ ਨਿਮਨ੍ਤ੍ਰਿਤਾਨ੍ ਏਤਦੁਪਦੇਸ਼ਕਥਾਂ ਜਗਾਦ,
8 ਕਿ ਜਦ ਕੋਈ ਤੈਨੂੰ ਵਿਆਹ ਵਿੱਚ ਬੁਲਾਵੇ ਤਾਂ ਮੁੱਖ ਸਥਾਨ ਤੇ ਨਾ ਬੈਠ। ਕੀ ਜਾਣੀਏ ਕਿ ਉਸ ਨੇ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਬੁਲਾਇਆ ਹੋਵੇ।
ਤ੍ਵੰ ਵਿਵਾਹਾਦਿਭੋਜ੍ਯੇਸ਼਼ੁ ਨਿਮਨ੍ਤ੍ਰਿਤਃ ਸਨ੍ ਪ੍ਰਧਾਨਸ੍ਥਾਨੇ ਮੋਪਾਵੇਕ੍ਸ਼਼ੀਃ| ਤ੍ਵੱਤੋ ਗੌਰਵਾਨ੍ਵਿਤਨਿਮਨ੍ਤ੍ਰਿਤਜਨ ਆਯਾਤੇ
9 ਅਤੇ ਜਿਸ ਨੇ ਤੈਨੂੰ ਅਤੇ ਉਸ ਨੂੰ ਬੁਲਾਇਆ ਹੈ ਤੇਰੇ ਕੋਲ ਆਣ ਕੇ ਆਖੇ ਕਿ ਇਹ ਜਗ੍ਹਾ ਛੱਡ ਅਤੇ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਮਗਰ ਬੈਠਣਾ ਪਵੇ।
ਨਿਮਨ੍ਤ੍ਰਯਿਤਾਗਤ੍ਯ ਮਨੁਸ਼਼੍ਯਾਯੈਤਸ੍ਮੈ ਸ੍ਥਾਨੰ ਦੇਹੀਤਿ ਵਾਕ੍ਯੰ ਚੇਦ੍ ਵਕ੍ਸ਼਼੍ਯਤਿ ਤਰ੍ਹਿ ਤ੍ਵੰ ਸਙ੍ਕੁਚਿਤੋ ਭੂਤ੍ਵਾ ਸ੍ਥਾਨ ਇਤਰਸ੍ਮਿਨ੍ ਉਪਵੇਸ਼਼੍ਟੁਮ੍ ਉਦ੍ਯੰਸ੍ਯਸਿ|
10 ੧੦ ਪਰ ਜਦ ਤੈਨੂੰ ਬੁਲਇਆ ਜਾਵੇ ਤਾਂ ਸਭ ਤੋਂ ਪਿਛੇ ਬੈਠ, ਫੇਰ ਜਿਸ ਨੇ ਤੈਨੂੰ ਬੁਲਾਇਆ ਹੈ ਜਦ ਆਵੇ ਤਦ ਤੈਨੂੰ ਆਖੇ, “ਮਿੱਤਰਾ, ਅੱਗੇ ਆ ਜਾ” ਤਾਂ ਉਨ੍ਹਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ।
ਅਸ੍ਮਾਤ੍ ਕਾਰਣਾਦੇਵ ਤ੍ਵੰ ਨਿਮਨ੍ਤ੍ਰਿਤੋ ਗਤ੍ਵਾ(ਅ)ਪ੍ਰਧਾਨਸ੍ਥਾਨ ਉਪਵਿਸ਼, ਤਤੋ ਨਿਮਨ੍ਤ੍ਰਯਿਤਾਗਤ੍ਯ ਵਦਿਸ਼਼੍ਯਤਿ, ਹੇ ਬਨ੍ਧੋ ਪ੍ਰੋੱਚਸ੍ਥਾਨੰ ਗਤ੍ਵੋਪਵਿਸ਼, ਤਥਾ ਸਤਿ ਭੋਜਨੋਪਵਿਸ਼਼੍ਟਾਨਾਂ ਸਕਲਾਨਾਂ ਸਾਕ੍ਸ਼਼ਾਤ੍ ਤ੍ਵੰ ਮਾਨ੍ਯੋ ਭਵਿਸ਼਼੍ਯਸਿ|
11 ੧੧ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।
ਯਃ ਕਸ਼੍ਚਿਤ੍ ਸ੍ਵਮੁੰਨਮਯਤਿ ਸ ਨਮਯਿਸ਼਼੍ਯਤੇ, ਕਿਨ੍ਤੁ ਯਃ ਕਸ਼੍ਚਿਤ੍ ਸ੍ਵੰ ਨਮਯਤਿ ਸ ਉੰਨਮਯਿਸ਼਼੍ਯਤੇ|
12 ੧੨ ਜਿਸ ਨੇ ਉਸ ਨੂੰ ਬੁਲਾਇਆ ਸੀ ਉਸ ਨੇ ਉਹ ਨੂੰ ਵੀ ਕਿਹਾ ਕਿ ਜਾਂ ਤੂੰ ਦਿਨ ਜਾਂ ਰਾਤ ਦੀ ਦਾਵਤ ਕਰੇਂ ਤਾਂ ਆਪਣਿਆਂ ਮਿੱਤਰਾਂ, ਆਪਣਿਆਂ ਭਾਈਆਂ, ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਉਹ ਫੇਰ ਤੈਨੂੰ ਵੀ ਬੁਲਾਉਣ ਅਤੇ ਤੇਰਾ ਬਦਲਾ ਹੋ ਜਾਵੇ।
ਤਦਾ ਸ ਨਿਮਨ੍ਤ੍ਰਯਿਤਾਰੰ ਜਨਮਪਿ ਜਗਾਦ, ਮਧ੍ਯਾਹ੍ਨੇ ਰਾਤ੍ਰੌ ਵਾ ਭੋਜ੍ਯੇ ਕ੍ਰੁʼਤੇ ਨਿਜਬਨ੍ਧੁਗਣੋ ਵਾ ਭ੍ਰਾਤ੍ਰੁʼਗਣੋ ਵਾ ਜ੍ਞਾਤਿਗਣੋ ਵਾ ਧਨਿਗਣੋ ਵਾ ਸਮੀਪਵਾਸਿਗਣੋ ਵਾ ਏਤਾਨ੍ ਨ ਨਿਮਨ੍ਤ੍ਰਯ, ਤਥਾ ਕ੍ਰੁʼਤੇ ਚੇਤ੍ ਤੇ ਤ੍ਵਾਂ ਨਿਮਨ੍ਤ੍ਰਯਿਸ਼਼੍ਯਨ੍ਤਿ, ਤਰ੍ਹਿ ਪਰਿਸ਼ੋਧੋ ਭਵਿਸ਼਼੍ਯਤਿ|
13 ੧੩ ਪਰ ਜਦ ਤੂੰ ਦਾਵਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਗੜਿਆਂ, ਅੰਨ੍ਹਿਆਂ ਨੂੰ ਬੁਲਾ।
ਕਿਨ੍ਤੁ ਯਦਾ ਭੇਜ੍ਯੰ ਕਰੋਸ਼਼ਿ ਤਦਾ ਦਰਿਦ੍ਰਸ਼ੁਸ਼਼੍ਕਕਰਖਞ੍ਜਾਨ੍ਧਾਨ੍ ਨਿਮਨ੍ਤ੍ਰਯ,
14 ੧੪ ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਚੁਕਾਉਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਇਸ ਦਾ ਬਦਲਾ ਤੈਨੂੰ ਧਰਮੀਆਂ ਦੇ ਜੀ ਉੱਠਣ ਵਾਲੇ ਦਿਨ ਵਿੱਚ ਦਿੱਤਾ ਜਾਵੇਗਾ।
ਤਤ ਆਸ਼ਿਸ਼਼ੰ ਲਪ੍ਸ੍ਯਸੇ, ਤੇਸ਼਼ੁ ਪਰਿਸ਼ੋਧੰ ਕਰ੍ੱਤੁਮਸ਼ਕ੍ਨੁਵਤ੍ਸੁ ਸ਼੍ਮਸ਼ਾਨਾੱਧਾਰ੍ੰਮਿਕਾਨਾਮੁੱਥਾਨਕਾਲੇ ਤ੍ਵੰ ਫਲਾਂ ਲਪ੍ਸ੍ਯਸੇ|
15 ੧੫ ਉਸ ਦੇ ਨਾਲ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕੇ ਯਿਸੂ ਨੂੰ ਕਿਹਾ ਕਿ ਧੰਨ ਉਹ ਹੈ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਭੋਜਨ ਕਰੇਗਾ।
ਅਨਨ੍ਤਰੰ ਤਾਂ ਕਥਾਂ ਨਿਸ਼ਮ੍ਯ ਭੋਜਨੋਪਵਿਸ਼਼੍ਟਃ ਕਸ਼੍ਚਿਤ੍ ਕਥਯਾਮਾਸ, ਯੋ ਜਨ ਈਸ਼੍ਵਰਸ੍ਯ ਰਾਜ੍ਯੇ ਭੋਕ੍ਤੁੰ ਲਪ੍ਸ੍ਯਤੇ ਸਏਵ ਧਨ੍ਯਃ|
16 ੧੬ ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਇੱਕ ਵੱਡੀ ਦਾਵਤ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ।
ਤਤਃ ਸ ਉਵਾਚ, ਕਸ਼੍ਚਿਤ੍ ਜਨੋ ਰਾਤ੍ਰੌ ਭੇਜ੍ਯੰ ਕ੍ਰੁʼਤ੍ਵਾ ਬਹੂਨ੍ ਨਿਮਨ੍ਤ੍ਰਯਾਮਾਸ|
17 ੧੭ ਅਤੇ ਉਸ ਨੇ ਭੋਜਨ ਦੇ ਸਮੇਂ ਆਪਣੇ ਨੌਕਰ ਨੂੰ ਭੇਜਿਆ ਜੋ ਉਹ ਸੱਦੇ ਹੋਇਆਂ ਨੂੰ ਆਖੇ ਕਿ ਆਓ ਕਿਉਂ ਜੋ ਹੁਣ ਸਭ ਕੁਝ ਤਿਆਰ ਹੈ
ਤਤੋ ਭੋਜਨਸਮਯੇ ਨਿਮਨ੍ਤ੍ਰਿਤਲੋਕਾਨ੍ ਆਹ੍ਵਾਤੁੰ ਦਾਸਦ੍ਵਾਰਾ ਕਥਯਾਮਾਸ, ਖਦ੍ਯਦ੍ਰਵ੍ਯਾਣਿ ਸਰ੍ੱਵਾਣਿ ਸਮਾਸਾਦਿਤਾਨਿ ਸਨ੍ਤਿ, ਯੂਯਮਾਗੱਛਤ|
18 ੧੮ ਤਾਂ ਉਹ ਸੱਭੇ ਇੱਕ ਮੱਤ ਹੋ ਕੇ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਉਸ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਸ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ।
ਕਿਨ੍ਤੁ ਤੇ ਸਰ੍ੱਵ ਏਕੈਕੰ ਛਲੰ ਕ੍ਰੁʼਤ੍ਵਾ ਕ੍ਸ਼਼ਮਾਂ ਪ੍ਰਾਰ੍ਥਯਾਞ੍ਚਕ੍ਰਿਰੇ| ਪ੍ਰਥਮੋ ਜਨਃ ਕਥਯਾਮਾਸ, ਕ੍ਸ਼਼ੇਤ੍ਰਮੇਕੰ ਕ੍ਰੀਤਵਾਨਹੰ ਤਦੇਵ ਦ੍ਰਸ਼਼੍ਟੁੰ ਮਯਾ ਗਨ੍ਤਵ੍ਯਮ੍, ਅਤਏਵ ਮਾਂ ਕ੍ਸ਼਼ਨ੍ਤੁੰ ਤੰ ਨਿਵੇਦਯ|
19 ੧੯ ਅਤੇ ਦੂਜੇ ਨੇ ਆਖਿਆ, ਮੈਂ ਬਲ਼ਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ।
ਅਨ੍ਯੋ ਜਨਃ ਕਥਯਾਮਾਸ, ਦਸ਼ਵ੍ਰੁʼਸ਼਼ਾਨਹੰ ਕ੍ਰੀਤਵਾਨ੍ ਤਾਨ੍ ਪਰੀਕ੍ਸ਼਼ਿਤੁੰ ਯਾਮਿ ਤਸ੍ਮਾਦੇਵ ਮਾਂ ਕ੍ਸ਼਼ਨ੍ਤੁੰ ਤੰ ਨਿਵੇਦਯ|
20 ੨੦ ਅਤੇ ਹੋਰ ਨੇ ਆਖਿਆ, ਮੇਰਾ ਵਿਆਹ ਹੋਇਆ ਹੈ, ਇਸ ਲਈ ਮੈਂ ਨਹੀਂ ਆ ਸਕਦਾ।
ਅਪਰਃ ਕਥਯਾਮਾਸ, ਵ੍ਯੂਢਵਾਨਹੰ ਤਸ੍ਮਾਤ੍ ਕਾਰਣਾਦ੍ ਯਾਤੁੰ ਨ ਸ਼ਕ੍ਨੋਮਿ|
21 ੨੧ ਤਦ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਹ ਗੱਲਾਂ ਦੱਸੀਆਂ। ਤਾਂ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ ਜਲਦੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾ ਅਤੇ ਕੰਗਾਲਾਂ, ਟੁੰਡਿਆਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਅੰਦਰ ਲਿਆ।
ਪਸ਼੍ਚਾਤ੍ ਸ ਦਾਸੋ ਗਤ੍ਵਾ ਨਿਜਪ੍ਰਭੋਃ ਸਾਕ੍ਸ਼਼ਾਤ੍ ਸਰ੍ੱਵਵ੍ਰੁʼੱਤਾਨ੍ਤੰ ਨਿਵੇਦਯਾਮਾਸ, ਤਤੋਸੌ ਗ੍ਰੁʼਹਪਤਿਃ ਕੁਪਿਤ੍ਵਾ ਸ੍ਵਦਾਸੰ ਵ੍ਯਾਜਹਾਰ, ਤ੍ਵੰ ਸਤ੍ਵਰੰ ਨਗਰਸ੍ਯ ਸੰਨਿਵੇਸ਼ਾਨ੍ ਮਾਰ੍ਗਾਂਸ਼੍ਚ ਗਤ੍ਵਾ ਦਰਿਦ੍ਰਸ਼ੁਸ਼਼੍ਕਕਰਖਞ੍ਜਾਨ੍ਧਾਨ੍ ਅਤ੍ਰਾਨਯ|
22 ੨੨ ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸੀਂ ਹੁਕਮ ਦਿੱਤਾ ਸੀ। ਉਸੇ ਤਰ੍ਹਾਂ ਹੀ ਹੋਇਆ ਹੈ ਪਰ ਅਜੇ ਜਗ੍ਹਾ ਖਾਲੀ ਹੈ।
ਤਤੋ ਦਾਸੋ(ਅ)ਵਦਤ੍, ਹੇ ਪ੍ਰਭੋ ਭਵਤ ਆਜ੍ਞਾਨੁਸਾਰੇਣਾਕ੍ਰਿਯਤ ਤਥਾਪਿ ਸ੍ਥਾਨਮਸ੍ਤਿ|
23 ੨੩ ਮਾਲਕ ਨੇ ਨੌਕਰ ਨੂੰ ਕਿਹਾ ਕਿ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨ੍ਹਿਆ ਵੱਲ ਜਾ ਅਤੇ ਵੱਡੀ ਤਗੀਦ ਕਰ ਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਮਹਿਮਾਨਾਂ ਨਾਲ ਭਰ ਜਾਵੇ।
ਤਦਾ ਪ੍ਰਭੁਃ ਪੁਨ ਰ੍ਦਾਸਾਯਾਕਥਯਤ੍, ਰਾਜਪਥਾਨ੍ ਵ੍ਰੁʼਕ੍ਸ਼਼ਮੂਲਾਨਿ ਚ ਯਾਤ੍ਵਾ ਮਦੀਯਗ੍ਰੁʼਹਪੂਰਣਾਰ੍ਥੰ ਲੋਕਾਨਾਗਨ੍ਤੁੰ ਪ੍ਰਵਰ੍ੱਤਯ|
24 ੨੪ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰੇ ਭੋਜ ਵਿੱਚ ਸ਼ਾਮਲ ਨਹੀਂ ਹੋਵੇਗਾ।
ਅਹੰ ਯੁਸ਼਼੍ਮਭ੍ਯੰ ਕਥਯਾਮਿ, ਪੂਰ੍ੱਵਨਿਮਨ੍ਤ੍ਰਿਤਾਨਮੇਕੋਪਿ ਮਮਾਸ੍ਯ ਰਾਤ੍ਰਿਭੋਜ੍ਯਸ੍ਯਾਸ੍ਵਾਦੰ ਨ ਪ੍ਰਾਪ੍ਸ੍ਯਤਿ|
25 ੨੫ ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਆਖਿਆ,
ਅਨਨ੍ਤਰੰ ਬਹੁਸ਼਼ੁ ਲੋਕੇਸ਼਼ੁ ਯੀਸ਼ੋਃ ਪਸ਼੍ਚਾਦ੍ ਵ੍ਰਜਿਤੇਸ਼਼ੁ ਸਤ੍ਸੁ ਸ ਵ੍ਯਾਘੁਟ੍ਯ ਤੇਭ੍ਯਃ ਕਥਯਾਮਾਸ,
26 ੨੬ ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
ਯਃ ਕਸ਼੍ਚਿਨ੍ ਮਮ ਸਮੀਪਮ੍ ਆਗਤ੍ਯ ਸ੍ਵਸ੍ਯ ਮਾਤਾ ਪਿਤਾ ਪਤ੍ਨੀ ਸਨ੍ਤਾਨਾ ਭ੍ਰਾਤਰੋ ਭਗਿਮ੍ਯੋ ਨਿਜਪ੍ਰਾਣਾਸ਼੍ਚ, ਏਤੇਭ੍ਯਃ ਸਰ੍ੱਵੇਭ੍ਯੋ ਮੱਯਧਿਕੰ ਪ੍ਰੇਮ ਨ ਕਰੋਤਿ, ਸ ਮਮ ਸ਼ਿਸ਼਼੍ਯੋ ਭਵਿਤੁੰ ਨ ਸ਼ਕ੍ਸ਼਼੍ਯਤਿ|
27 ੨੭ ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
ਯਃ ਕਸ਼੍ਚਿਤ੍ ਸ੍ਵੀਯੰ ਕ੍ਰੁਸ਼ੰ ਵਹਨ੍ ਮਮ ਪਸ਼੍ਚਾੰਨ ਗੱਛਤਿ, ਸੋਪਿ ਮਮ ਸ਼ਿਸ਼਼੍ਯੋ ਭਵਿਤੁੰ ਨ ਸ਼ਕ੍ਸ਼਼੍ਯਤਿ|
28 ੨੮ ਤੁਹਾਡੇ ਵਿੱਚੋਂ ਕੌਣ ਹੈ ਜਿਸ ਦੀ ਬੁਰਜ ਬਣਾਉਣ ਦੀ ਯੋਜਨਾ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਹਿਸਾਬ ਨਾ ਕਰੇ ਜੋ ਮੇਰੇ ਕੋਲ ਉਸ ਦੇ ਪੂਰਾ ਕਰਨ ਯੋਗ ਧਨ ਹੈ ਕਿ ਨਹੀਂ?
ਦੁਰ੍ਗਨਿਰ੍ੰਮਾਣੇ ਕਤਿਵ੍ਯਯੋ ਭਵਿਸ਼਼੍ਯਤਿ, ਤਥਾ ਤਸ੍ਯ ਸਮਾਪ੍ਤਿਕਰਣਾਰ੍ਥੰ ਸਮ੍ਪੱਤਿਰਸ੍ਤਿ ਨ ਵਾ, ਪ੍ਰਥਮਮੁਪਵਿਸ਼੍ਯ ਏਤੰਨ ਗਣਯਤਿ, ਯੁਸ਼਼੍ਮਾਕੰ ਮਧ੍ਯ ਏਤਾਦ੍ਰੁʼਸ਼ਃ ਕੋਸ੍ਤਿ?
29 ੨੯ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਦ ਉਸ ਨੇ ਨੀਂਹ ਰੱਖੀ ਅਤੇ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸਦਾ ਮਜ਼ਾਕ ਉਡਾਉਣ
ਨੋਚੇਦ੍ ਭਿੱਤਿੰ ਕ੍ਰੁʼਤ੍ਵਾ ਸ਼ੇਸ਼਼ੇ ਯਦਿ ਸਮਾਪਯਿਤੁੰ ਨ ਸ਼ਕ੍ਸ਼਼੍ਯਤਿ,
30 ੩੦ ਕਿ ਇਸ ਆਦਮੀ ਨੇ ਸ਼ੁਰੂ ਤਾਂ ਕੀਤਾ ਪਰ ਪੂਰਾ ਨਾ ਕਰ ਸਕਿਆ!
ਤਰ੍ਹਿ ਮਾਨੁਸ਼਼ੋਯੰ ਨਿਚੇਤੁਮ੍ ਆਰਭਤ ਸਮਾਪਯਿਤੁੰ ਨਾਸ਼ਕ੍ਨੋਤ੍, ਇਤਿ ਵ੍ਯਾਹ੍ਰੁʼਤ੍ਯ ਸਰ੍ੱਵੇ ਤਮੁਪਹਸਿਸ਼਼੍ਯਨ੍ਤਿ|
31 ੩੧ ਜਾਂ ਕਿਹੜਾ ਰਾਜਾ ਹੈ ਕਿ ਜਦ ਦੂਜੇ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ, ਕੀ ਮੈਂ ਦਸ ਹਜ਼ਾਰ ਸੈਨਿਕਾਂ ਨਾਲ ਉਹ ਦਾ ਸਾਹਮਣਾ ਕਰ ਸਕਦਾ ਹਾਂ, ਜਿਸ ਨੇ ਵੀਹ ਹਜ਼ਾਰ ਸੈਨਿਕ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ?
ਅਪਰਞ੍ਚ ਭਿੰਨਭੂਪਤਿਨਾ ਸਹ ਯੁੱਧੰ ਕਰ੍ੱਤੁਮ੍ ਉਦ੍ਯਮ੍ਯ ਦਸ਼ਸਹਸ੍ਰਾਣਿ ਸੈਨ੍ਯਾਨਿ ਗ੍ਰੁʼਹੀਤ੍ਵਾ ਵਿੰਸ਼ਤਿਸਹਸ੍ਰੇਃ ਸੈਨ੍ਯੈਃ ਸਹਿਤਸ੍ਯ ਸਮੀਪਵਾਸਿਨਃ ਸੰਮੁਖੰ ਯਾਤੁੰ ਸ਼ਕ੍ਸ਼਼੍ਯਾਮਿ ਨ ਵੇਤਿ ਪ੍ਰਥਮੰ ਉਪਵਿਸ਼੍ਯ ਨ ਵਿਚਾਰਯਤਿ ਏਤਾਦ੍ਰੁʼਸ਼ੋ ਭੂਮਿਪਤਿਃ ਕਃ?
32 ੩੨ ਜੇ ਨਹੀਂ ਤਾਂ ਹਮਲਾਵਰ ਦੇ ਅਜੇ ਦੂਰ ਹੁੰਦਿਆਂ ਉਹ ਆਪਣਾ ਦੂਤ ਭੇਜ ਕੇ ਮੇਲ-ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ।
ਯਦਿ ਨ ਸ਼ਕ੍ਨੋਤਿ ਤਰ੍ਹਿ ਰਿਪਾਵਤਿਦੂਰੇ ਤਿਸ਼਼੍ਠਤਿ ਸਤਿ ਨਿਜਦੂਤੰ ਪ੍ਰੇਸ਼਼੍ਯ ਸਨ੍ਧਿੰ ਕਰ੍ੱਤੁੰ ਪ੍ਰਾਰ੍ਥਯੇਤ|
33 ੩੩ ਸੋ ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ? ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
ਤਦ੍ਵਦ੍ ਯੁਸ਼਼੍ਮਾਕੰ ਮਧ੍ਯੇ ਯਃ ਕਸ਼੍ਚਿਨ੍ ਮਦਰ੍ਥੰ ਸਰ੍ੱਵਸ੍ਵੰ ਹਾਤੁੰ ਨ ਸ਼ਕ੍ਨੋਤਿ ਸ ਮਮ ਸ਼ਿਸ਼਼੍ਯੋ ਭਵਿਤੁੰ ਨ ਸ਼ਕ੍ਸ਼਼੍ਯਤਿ|
34 ੩੪ ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਿਵੇਂ ਸਲੂਣਾ ਕੀਤਾ ਜਾਵੇ?
ਲਵਣਮ੍ ਉੱਤਮਮ੍ ਇਤਿ ਸਤ੍ਯੰ, ਕਿਨ੍ਤੁ ਯਦਿ ਲਵਣਸ੍ਯ ਲਵਣਤ੍ਵਮ੍ ਅਪਗੱਛਤਿ ਤਰ੍ਹਿ ਤਤ੍ ਕਥੰ ਸ੍ਵਾਦੁਯੁਕ੍ਤੰ ਭਵਿਸ਼਼੍ਯਤਿ?
35 ੩੫ ਉਹ ਨਾ ਖੇਤ, ਨਾ ਖਾਦ ਦੇ ਕੰਮ ਦਾ ਹੈ। ਲੋਕ ਉਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੇ।
ਤਦ ਭੂਮ੍ਯਰ੍ਥਮ੍ ਆਲਵਾਲਰਾਸ਼੍ਯਰ੍ਥਮਪਿ ਭਦ੍ਰੰ ਨ ਭਵਤਿ; ਲੋਕਾਸ੍ਤਦ੍ ਬਹਿਃ ਕ੍ਸ਼਼ਿਪਨ੍ਤਿ| ਯਸ੍ਯ ਸ਼੍ਰੋਤੁੰ ਸ਼੍ਰੋਤ੍ਰੇ ਸ੍ਤਃ ਸ ਸ਼੍ਰੁʼਣੋਤੁ|

< ਲੂਕਾ 14 >