< ਲੇਵੀਆਂ ਦੀ ਪੋਥੀ 8 >
1 ੧ ਯਹੋਵਾਹ ਨੇ ਮੂਸਾ ਨੂੰ ਇਹ ਆਖਿਆ,
Olúwa sọ fún Mose pé,
2 ੨ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਨ੍ਹਾਂ ਦੇ ਬਸਤਰਾਂ, ਮਸਹ ਕਰਨ ਦੇ ਤੇਲ, ਪਾਪ ਬਲੀ ਦੀ ਭੇਟ ਦੇ ਬਲ਼ਦ, ਦੋ ਭੇਡੂਆਂ ਅਤੇ ਪਤੀਰੀ ਰੋਟੀ ਦੇ ਟੋਕਰੇ ਨੂੰ ਲੈ ਕੇ,
“Mú Aaroni àti àwọn ọmọ rẹ̀, aṣọ wọn, òróró ìtasórí, akọ màlúù fún ẹbọ ẹ̀ṣẹ̀, àgbò méjì àti apẹ̀rẹ̀ tí a kó àkàrà aláìwú sínú rẹ̀.
3 ੩ ਸਾਰੀ ਮੰਡਲੀ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਇਕੱਠਿਆਂ ਕਰੀਂ।
Kí o sì kó gbogbo ìjọ ènìyàn jọ sí ẹnu-ọ̀nà àgọ́ ìpàdé.”
4 ੪ ਤਦ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਸੀ, ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਸਾਰੀ ਮੰਡਲੀ, ਮੰਡਲੀ ਡੇਰੇ ਦੇ ਦਰਵਾਜ਼ੇ ਦੇ ਕੋਲ ਇਕੱਠੀ ਹੋ ਗਈ।
Mose sì ṣe bí Olúwa ti pa á láṣẹ fún un, gbogbo ènìyàn sì péjọ sí ẹnu-ọ̀nà àgọ́ àjọ.
5 ੫ ਤਦ ਮੂਸਾ ਨੇ ਮੰਡਲੀ ਨੂੰ ਆਖਿਆ, ਜਿਹੜਾ ਕੰਮ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ, ਉਹ ਇਹ ਹੈ।
Mose sì sọ fún ìjọ ènìyàn pé, “Èyí ni ohun tí Olúwa ti pàṣẹ pé kí á ṣe.”
6 ੬ ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਲਿਆ ਕੇ ਪਾਣੀ ਨਾਲ ਨ੍ਹਵਾਇਆ,
Nígbà náà ni Mose mú Aaroni àti àwọn ọmọ rẹ̀ wá síwájú, ó sì fi omi wẹ̀ wọ́n.
7 ੭ ਅਤੇ ਉਸ ਨੇ ਉਹ ਨੂੰ ਕੁੜਤਾ ਪਹਿਨਾਇਆ ਅਤੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਚੋਗਾ ਪਹਿਨਾਇਆ ਅਤੇ ਉਸ ਦੇ ਉੱਤੇ ਏਫ਼ੋਦ ਪਹਿਨਾਇਆ ਅਤੇ ਸੋਹਣੀ ਕਢਾਈ ਕੀਤੇ ਹੋਏ ਏਫ਼ੋਦ ਦੇ ਪਟਕੇ ਨਾਲ ਉਸ ਦਾ ਲੱਕ ਕੱਸ ਦਿੱਤਾ।
Ó sì fi aṣọ àwọ̀tẹ́lẹ̀ wọ Aaroni, ó fi àmùrè dì í, ó wọ̀ ọ́ ní efodu; aṣọ ìgúnwà, ó sì tún wọ̀ ọ́ ni aṣọ ìlekè oyè àlùfáà tí ó ní ìgbànú tí a ṣe ọnà dáradára sí.
8 ੮ ਤਦ ਉਸ ਨੇ ਉਹ ਨੂੰ ਸੀਨਾਬੰਦ ਪਹਿਨਾਇਆ ਅਤੇ ਉਸ ਸੀਨਾਬੰਦ ਵਿੱਚ ਊਰੀਮ ਅਤੇ ਤੁੰਮੀਮ ਨੂੰ ਰੱਖਿਆ।
Ó fi ìgbàyà sí àyà rẹ̀, ó sì fi Urimu àti Tumimu sí ibi ìgbàyà náà.
9 ੯ ਤਦ ਉਸ ਨੇ ਉਹ ਦੇ ਸਿਰ ਉੱਤੇ ਪਗੜੀ ਬੰਨ੍ਹ ਕੇ ਪਗੜੀ ਦੇ ਸਾਹਮਣੇ ਸੋਨੇ ਦੀ ਪੱਤਰੀ ਅਰਥਾਤ ਪਵਿੱਤਰ ਮੁਕਟ ਨੂੰ ਲਗਾਇਆ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
Ó dé e ní fìlà, ó sì fi àwo wúrà tí í ṣe adé mímọ́ síwájú rẹ̀ gẹ́gẹ́ bí Olúwa ti pàṣẹ fún Mose.
10 ੧੦ ਫੇਰ ਮੂਸਾ ਨੇ ਮਸਹ ਕਰਨ ਦਾ ਤੇਲ ਲਿਆ ਅਤੇ ਡੇਰੇ ਨੂੰ ਅਤੇ ਜੋ ਕੁਝ ਉਸ ਦੇ ਵਿੱਚ ਸੀ, ਤੇਲ ਪਾ ਕੇ ਪਵਿੱਤਰ ਕੀਤਾ।
Mose sì fi òróró ìtasórí ya àgọ́ àti ohun gbogbo tó wà nínú rẹ̀ sí mímọ́.
11 ੧੧ ਅਤੇ ਉਸ ਤੇਲ ਵਿੱਚੋਂ ਕੁਝ ਲੈ ਕੇ ਜਗਵੇਦੀ ਉੱਤੇ ਸੱਤ ਵਾਰੀ ਛਿੜਕਿਆ ਅਤੇ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਚੁਬੱਚੇ ਅਤੇ ਉਸ ਦੀ ਚੌਂਕੀ ਨੂੰ ਤੇਲ ਨਾਲ ਪਵਿੱਤਰ ਕੀਤਾ।
Ó wọ́n díẹ̀ nínú òróró yìí sórí pẹpẹ lẹ́ẹ̀méje, ó ta òróró sórí pẹpẹ àti gbogbo ohun èlò àti agbada pẹ̀lú ohun tó gbé agbada yìí dúró láti lè yà á sí mímọ́,
12 ੧੨ ਫੇਰ ਉਸ ਨੇ ਮਸਹ ਕਰਨ ਦਾ ਤੇਲ ਹਾਰੂਨ ਦੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤਰ ਕਰਨ ਲਈ ਮਸਹ ਕੀਤਾ।
ó da díẹ̀ lára òróró ìtasórí yìí sórí Aaroni, ó sì yà á sí mímọ́.
13 ੧੩ ਤਦ ਮੂਸਾ ਨੇ ਹਾਰੂਨ ਦੇ ਪੁੱਤਰਾਂ ਨੂੰ ਲਿਆ ਕੇ ਉਨ੍ਹਾਂ ਨੂੰ ਕੁੜਤੇ ਪਹਿਨਾਏ, ਉਨ੍ਹਾਂ ਦੇ ਲੱਕ ਪੇਟੀਆਂ ਨਾਲ ਬੰਨੇ ਅਤੇ ਉਨ੍ਹਾਂ ਨੂੰ ਪੱਗੜੀਆਂ ਬੰਨ੍ਹਾਈਆਂ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
Lẹ́yìn èyí ló mú àwọn ọmọ Aaroni wá síwájú, ó sì fi ẹ̀wù àwọ̀tẹ́lẹ̀ wọ̀ wọ́n, ó fi àmùrè dìwọ́n lára, ó fi fìlà dé wọn lórí gẹ́gẹ́ bí Olúwa ti pàṣẹ fún Mose.
14 ੧੪ ਤਦ ਉਹ ਪਾਪ ਬਲੀ ਦੀ ਭੇਟ ਲਈ ਬਲ਼ਦ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਆਪਣੇ-ਆਪਣੇ ਹੱਥ ਪਾਪ ਬਲੀ ਦੀ ਭੇਟ ਦੇ ਬਲ਼ਦ ਦੇ ਸਿਰ ਉੱਤੇ ਰੱਖੇ।
Ó sì mú akọ màlúù wá fún ẹbọ ẹ̀ṣẹ̀. Aaroni àti àwọn ọmọ rẹ̀ sì gbọ́wọ́ lé orí ẹran náà.
15 ੧੫ ਤਦ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦਾ ਲਹੂ ਲੈ ਕੇ ਜਗਵੇਦੀ ਦੇ ਸਿੰਗਾਂ ਉੱਤੇ ਆਪਣੀ ਉਂਗਲ ਨਾਲ ਚੁਫ਼ੇਰੇ ਲਾਇਆ ਅਤੇ ਜਗਵੇਦੀ ਨੂੰ ਸ਼ੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਡੋਲ੍ਹਕੇ ਉਸ ਦੇ ਲਈ ਪ੍ਰਾਸਚਿਤ ਕੀਤਾ ਅਤੇ ਉਸ ਨੂੰ ਪਵਿੱਤਰ ਕੀਤਾ।
Mose pa akọ màlúù náà, ó sì ti ìka bọ inú ẹ̀jẹ̀ náà, ó fi sí orí gbogbo ìwo pẹpẹ láti wẹ pẹpẹ náà mọ́. Ó da ìyókù ẹ̀jẹ̀ náà sí ìsàlẹ̀ pẹpẹ. Bẹ́ẹ̀ ní ó ṣe yà á sí mímọ́ láti ṣe ètùtù fún un.
16 ੧੬ ਅਤੇ ਮੂਸਾ ਨੇ ਆਂਦਰਾਂ ਦੇ ਉੱਤੇ ਸਾਰੀ ਚਰਬੀ, ਕਲੇਜੀ ਦੇ ਉੱਪਰਲੀ ਝਿੱਲੀ ਅਤੇ ਚਰਬੀ ਸਮੇਤ ਦੋਵੇਂ ਗੁਰਦਿਆਂ ਨੂੰ ਲੈ ਕੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ।
Mose tún mú gbogbo ọ̀rá tí ó bo nǹkan inú, èyí tí ó bo ẹ̀dọ̀, kíndìnrín méjèèjì àti ọ̀rá wọn, ó sì sun gbogbo rẹ̀ lórí pẹpẹ.
17 ੧੭ ਪਰ ਬਲ਼ਦ, ਉਸ ਦੀ ਖੱਲ, ਉਸ ਦਾ ਮਾਸ ਅਤੇ ਉਸ ਦਾ ਗੋਹਾ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
Ṣùgbọ́n akọ màlúù yìí pẹ̀lú awọ àti ara ẹran àti ìgbẹ́ rẹ̀ ní ó sun lẹ́yìn ibùdó gẹ́gẹ́ bí Olúwa ti paláṣẹ fún Mose.
18 ੧੮ ਫੇਰ ਉਹ ਹੋਮ ਬਲੀ ਦੀ ਭੇਟ ਦੇ ਛੱਤਰੇ ਨੂੰ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ-ਆਪਣੇ ਹੱਥ ਭੇਡੂ ਦੇ ਸਿਰ ਉੱਤੇ ਰੱਖੇ।
Lẹ́yìn náà ló mú àgbò wá fún ẹbọ sísun Aaroni àti àwọn ọmọ rẹ̀ sì gbọ́wọ́ lé orí àgbò náà.
19 ੧੯ ਤਦ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ।
Mose sì pa àgbò náà, ó sì wọ́n ẹ̀jẹ̀ rẹ̀ yí pẹpẹ náà ká.
20 ੨੦ ਤਦ ਉਸ ਨੇ ਛੱਤਰੇ ਨੂੰ ਟੁੱਕੜੇ-ਟੁੱਕੜੇ ਕੀਤਾ ਅਤੇ ਮੂਸਾ ਨੇ ਸਿਰ ਅਤੇ ਚਰਬੀ ਸਮੇਤ ਟੁੱਕੜਿਆਂ ਨੂੰ ਸਾੜਿਆ।
Ó gé àgbò náà sí wẹ́wẹ́, Mose sì sun orí àti àwọn ègé àti ọ̀rá rẹ̀.
21 ੨੧ ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ ਅਤੇ ਮੂਸਾ ਨੇ ਸਾਰੇ ਛੱਤਰੇ ਨੂੰ ਜਗਵੇਦੀ ਉੱਤੇ ਸਾੜਿਆ। ਇਹ ਯਹੋਵਾਹ ਦੇ ਲਈ ਅੱਗ ਦੀ ਭੇਟ ਦੀ ਸੁਗੰਧਤਾ ਅਰਥਾਤ ਹੋਮ ਬਲੀ ਸੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
Ó fi omi fọ gbogbo nǹkan inú àti ẹsẹ̀ rẹ̀, ó sì sun odidi àgbò náà lórí pẹpẹ bí ẹbọ sísun òórùn dídùn, ẹbọ tí a fi iná ṣe sí Olúwa gẹ́gẹ́ bí Olúwa tí pàṣẹ fún Mose.
22 ੨੨ ਫੇਰ ਉਹ ਦੂਜੇ ਛੱਤਰੇ ਨੂੰ ਅਰਥਾਤ ਥਾਪਣ ਦੇ ਛੱਤਰੇ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ-ਆਪਣੇ ਹੱਥ ਉਸ ਦੇ ਸਿਰ ਉੱਤੇ ਰੱਖੇ।
Ó sì mú àgbò kejì wa, èyí ni àgbò ìfinijoyè àlùfáà, Aaroni àti àwọn ọmọ rẹ̀ sì gbọ́wọ́ lé e lórí.
23 ੨੩ ਫੇਰ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦੇ ਲਹੂ ਤੋਂ ਕੁਝ ਲੈ ਕੇ ਹਾਰੂਨ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਇਆ।
Mose sì pa àgbò náà, ó sì mú díẹ̀ nínú ẹ̀jẹ̀, ó tọ́ ọ sí etí ọ̀tún Aaroni, sórí àtàǹpàkò ọwọ́ ọ̀tún àti ti ẹsẹ̀ ọ̀tún rẹ̀.
24 ੨੪ ਤਦ ਉਹ ਹਾਰੂਨ ਦੇ ਪੁੱਤਰਾਂ ਨੂੰ ਕੋਲ ਲਿਆਇਆ ਅਤੇ ਮੂਸਾ ਨੇ ਲਹੂ ਵਿੱਚੋਂ ਉਨ੍ਹਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਅਤੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਲਗਾਇਆ ਅਤੇ ਮੂਸਾ ਨੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ।
Mose sì tún mú àwọn ọmọ Aaroni wá síwájú, ó sì mú ẹ̀jẹ̀ díẹ̀ ó fi sí etí ọ̀tún wọn, àtàǹpàkò ọwọ́ ọ̀tún wọn, ó sì wọ́n ẹ̀jẹ̀ yí pẹpẹ náà ká.
25 ੨੫ ਫੇਰ ਉਸ ਨੇ ਚਰਬੀ, ਮੋਟੀ ਪੂਛ, ਸਾਰੀ ਚਰਬੀ ਜੋ ਆਂਦਰਾਂ ਦੇ ਉੱਤੇ ਸੀ, ਕਲੇਜੀ ਦੀ ਉੱਪਰਲੀ ਝਿੱਲੀ ਸਮੇਤ ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ
Ó mú ọ̀rá ẹran náà, ìrù rẹ̀ tí ó lọ́ràá, gbogbo ọ̀rá tó wà lára nǹkan inú àti èyí tí ó bo ẹ̀dọ̀, kíndìnrín méjèèjì àti ọ̀rá wọn pẹ̀lú itan ọ̀tún.
26 ੨੬ ਅਤੇ ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਜਿਹੜੀ ਯਹੋਵਾਹ ਦੇ ਅੱਗੇ ਸੀ, ਉਸ ਨੇ ਇੱਕ ਰੋਟੀ, ਤੇਲ ਰਲੀ ਹੋਈ ਮੈਦੇ ਦੀ ਇੱਕ ਰੋਟੀ ਅਤੇ ਇੱਕ ਮੱਠੀ ਲੈ ਕੇ ਉਨ੍ਹਾਂ ਨੂੰ ਚਰਬੀ ਉੱਤੇ ਅਤੇ ਸੱਜੇ ਪੱਟ ਉੱਤੇ ਰੱਖਿਆ।
Lẹ́yìn náà ló mú àkàrà aláìwú sí, èyí tó wà níwájú Olúwa àti àkàrà tí a fi òróró ṣe, àti àkàrà fẹ́lẹ́fẹ́lẹ́, ó sì kó gbogbo rẹ̀ sórí ọ̀rá àti itan ọ̀tún ẹran náà.
27 ੨੭ ਅਤੇ ਇਹ ਸਾਰੀਆਂ ਵਸਤੂਆਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੱਥਾਂ ਉੱਤੇ ਰੱਖੀਆਂ ਅਤੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਉਨ੍ਹਾਂ ਨੂੰ ਹਿਲਾਇਆ।
Ó kó gbogbo àwọn nǹkan wọ̀nyí lé Aaroni àti àwọn ọmọ rẹ̀ lọ́wọ́, wọ́n sì fì wọ́n gẹ́gẹ́ bí ẹbọ fífì níwájú Olúwa.
28 ੨੮ ਤਦ ਮੂਸਾ ਨੇ ਉਨ੍ਹਾਂ ਵਸਤੂਆਂ ਨੂੰ ਉਨ੍ਹਾਂ ਦੇ ਹੱਥਾਂ ਤੋਂ ਲੈ ਕੇ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਤੇ ਸਾੜਿਆ। ਇਹ ਸੁਗੰਧਤਾ ਲਈ ਥਾਪਣ ਦੀਆਂ ਭੇਟਾਂ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਸੀ।
Lẹ́yìn náà, Mose gba gbogbo rẹ̀ lọ́wọ́ wọn, ó sì sun wọn lórí ẹbọ sísun tó wà lórí pẹpẹ gẹ́gẹ́ bí ẹbọ ìfinijoyè àlùfáà òórùn dídùn, ẹbọ tí a fi iná sun sí Olúwa.
29 ੨੯ ਤਦ ਮੂਸਾ ਨੇ ਛਾਤੀ ਨੂੰ ਲੈ ਕੇ ਉਸ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਛੱਤਰੇ ਵਿੱਚੋਂ ਇਹ ਮੂਸਾ ਦਾ ਹਿੱਸਾ ਸੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
Mose sì mú igẹ̀ ẹran náà, èyí tó jẹ́ ìpín rẹ̀ nínú àgbò fún ìfinijoyè, ó sì fì í níwájú Olúwa gẹ́gẹ́ bí ẹbọ fífì, bi Olúwa ti pàṣẹ fún Mose.
30 ੩੦ ਫੇਰ ਮੂਸਾ ਨੇ ਮਸਹ ਕਰਨ ਦੇ ਤੇਲ ਤੋਂ ਅਤੇ ਉਸ ਲਹੂ ਤੋਂ ਜਿਹੜਾ ਜਗਵੇਦੀ ਉੱਤੇ ਸੀ, ਕੁਝ ਲੈ ਕੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਬਸਤਰਾਂ ਉੱਤੇ ਛਿੜਕਿਆ ਅਤੇ ਹਾਰੂਨ ਅਤੇ ਉਨ੍ਹਾਂ ਦੇ ਬਸਤਰਾਂ ਨੂੰ ਪਵਿੱਤਰ ਕੀਤਾ।
Mose sì mú díẹ̀ lára òróró ìtasórí àti díẹ̀ nínú ẹ̀jẹ̀ láti orí pẹpẹ, ó wọ́n sára àwọn ọmọ Aaroni àti aṣọ rẹ̀, ó sì tún wọ́n sára àwọn ọmọ Aaroni àti aṣọ wọn. Bẹ́ẹ̀ ní Mose ya Aaroni àti àwọn ọmọ rẹ̀ pẹ̀lú aṣọ wọn sí mímọ́.
31 ੩੧ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, “ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਮਾਸ ਨੂੰ ਪਕਾਓ ਅਤੇ ਉਸ ਰੋਟੀ ਨੂੰ ਜੋ ਥਾਪਣ ਦੀਆਂ ਭੇਟਾਂ ਦੀ ਟੋਕਰੀ ਵਿੱਚ ਹੈ, ਉੱਥੇ ਹੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਕਿ ਹਾਰੂਨ ਅਤੇ ਉਸ ਦੇ ਪੁੱਤਰ ਉਸ ਨੂੰ ਖਾਣ।
Mose sì sọ fún Aaroni àti àwọn ọmọ rẹ̀ pé, “Ẹ se ẹran náà ní ẹnu-ọ̀nà àgọ́ ìpàdé kí ẹ sì jẹ ẹ́ níbẹ̀ pẹ̀lú àkàrà tí a mú láti inú apẹ̀rẹ̀ ọrẹ ìfinijoyè àlùfáà gẹ́gẹ́ bí mo ti pa á láṣẹ pé, ‘Aaroni àti àwọn ọmọ rẹ̀ ni kí ó jẹ ẹ́.’
32 ੩੨ ਅਤੇ ਜੋ ਕੁਝ ਉਸ ਮਾਸ ਅਤੇ ਰੋਟੀ ਵਿੱਚੋਂ ਬਚ ਜਾਵੇ, ਉਸ ਨੂੰ ਤੁਸੀਂ ਅੱਗ ਨਾਲ ਸਾੜ ਦੇਣਾ।
Kí ẹ fi iná sun ìyókù àkàrà àti ẹran náà.
33 ੩੩ ਜਦ ਤੱਕ ਤੁਹਾਡੇ ਥਾਪਣ ਦੇ ਦਿਨ ਪੂਰੇ ਨਾ ਹੋ ਜਾਣ ਤਦ ਤੱਕ ਅਰਥਾਤ ਸੱਤ ਦਿਨ ਤੱਕ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਣਾ, ਕਿਉਂ ਜੋ ਸੱਤ ਦਿਨਾਂ ਵਿੱਚ ਉਹ ਤੁਹਾਨੂੰ ਥਾਪੇਗਾ।
Ẹ má ṣe kúrò ní ẹnu-ọ̀nà àgọ́ ìpàdé fún ọjọ́ méje, títí tí ọjọ́ ìfinijoyè àlùfáà yín yóò fi pé, nítorí pé ìfinijoyè àlùfáà yín yóò gba ọjọ́ méje gbáko.
34 ੩੪ ਜਿਸ ਤਰ੍ਹਾਂ ਅੱਜ ਦੇ ਦਿਨ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ, ਜਿਸ ਨਾਲ ਤੁਹਾਡੇ ਲਈ ਪ੍ਰਾਸਚਿਤ ਹੋਵੇ।
Ohun tí a ṣe lónìí jẹ́ ohun tí Olúwa ti pàṣẹ láti ṣe ètùtù fún yín.
35 ੩੫ ਇਸ ਲਈ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਸੱਤ ਦਿਨ ਤੱਕ ਰਾਤ-ਦਿਨ ਠਹਿਰੇ ਰਹਿਣਾ ਅਤੇ ਯਹੋਵਾਹ ਦਾ ਹੁਕਮ ਮੰਨਣਾ ਤਾਂ ਜੋ ਤੁਸੀਂ ਨਾ ਮਰੋ, ਕਿਉਂ ਜੋ ਮੈਨੂੰ ਇਹੋ ਹੁਕਮ ਦਿੱਤਾ ਗਿਆ ਹੈ।”
Ẹ gbọdọ̀ wà ní ẹnu-ọ̀nà àgọ́ ìpàdé lọ́sàn án àti lóru fún ọjọ́ méje kí ẹ sì ṣe ohun tí Olúwa fẹ́, kí ẹ má ba à kú, nítorí ohun tí Olúwa pàṣẹ fún mi ni èyí.”
36 ੩੬ ਤਦ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ, ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੀ ਰਾਹੀਂ ਹੁਕਮ ਦਿੱਤਾ ਸੀ।
Báyìí ni Aaroni àti àwọn ọmọ rẹ̀ ṣe ohun gbogbo tí Olúwa pàṣẹ láti ẹnu Mose.