< ਲੇਵੀਆਂ ਦੀ ਪੋਥੀ 5 >

1 ਜੇਕਰ ਕੋਈ ਮਨੁੱਖ ਅਜਿਹਾ ਪਾਪ ਕਰੇ ਕਿ ਉਹ ਕਿਸੇ ਗੱਲ ਦਾ ਗਵਾਹ ਹੋਵੇ ਅਤੇ ਸਹੁੰ ਚੁੱਕਣ ਤੋਂ ਬਾਅਦ ਵੀ ਉਹ ਨਾ ਦੱਸੇ ਕਿ ਉਸ ਨੇ ਕੁਝ ਵੇਖਿਆ ਜਾਂ ਜਾਣਿਆ ਹੈ, ਤਾਂ ਉਹ ਦੋਸ਼ੀ ਠਹਿਰੇਗਾ।
Si peccaverit anima, et audierit vocem jurantis, testisque fuerit quod aut ipse vidit, aut conscius est: nisi indicaverit, portabit iniquitatem suam.
2 ਜੇਕਰ ਕੋਈ ਮਨੁੱਖ ਅਣਜਾਣੇ ਵਿੱਚ ਕਿਸੇ ਅਪਵਿੱਤਰ ਵਸਤੂ ਨੂੰ ਛੂਹ ਲਵੇ, ਭਾਵੇਂ ਅਪਵਿੱਤਰ ਜਾਨਵਰ, ਜਾਂ ਅਪਵਿੱਤਰ ਪਸ਼ੂ, ਜਾਂ ਅਪਵਿੱਤਰ ਘਿਸਰਨ ਵਾਲੇ ਜੀਵ-ਜੰਤੂਆਂ ਵਿੱਚੋਂ ਕਿਸੇ ਦੀ ਲੋਥ ਹੋਵੇ, ਤਾਂ ਉਹ ਵੀ ਅਪਵਿੱਤਰ ਅਤੇ ਦੋਸ਼ੀ ਠਹਿਰੇਗਾ।
Anima quæ tetigerit aliquid immundum, sive quod occisum a bestia est, aut per se mortuum, aut quodlibet aliud reptile: et oblita fuerit immunditiæ suæ, rea est, et deliquit:
3 ਅਤੇ ਜੇਕਰ ਉਹ ਮਨੁੱਖ ਦੀ ਕਿਸੇ ਗੰਦਗੀ ਨੂੰ ਅਣਜਾਣੇ ਵਿੱਚ ਛੂਹ ਲਵੇ, ਭਾਵੇਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਹੋਵੇ, ਜਿਸ ਤੋਂ ਮਨੁੱਖ ਅਪਵਿੱਤਰ ਹੁੰਦਾ ਹੈ, ਤਾਂ ਜਿਸ ਵੇਲੇ ਉਸ ਨੂੰ ਇਸ ਬਾਰੇ ਖ਼ਬਰ ਹੋਵੇ, ਤਾਂ ਉਹ ਦੋਸ਼ੀ ਠਹਿਰੇਗਾ।
et si tetigerit quidquam de immunditia hominis juxta omnem impuritatem, qua pollui solet, oblitaque cognoverit postea, subjacebit delicto.
4 ਅਤੇ ਜੇਕਰ ਕੋਈ ਮਨੁੱਖ ਬਿਨ੍ਹਾਂ ਸੋਚੇ ਸਮਝੇ ਭਲਾ ਜਾਂ ਬੁਰਾ ਕਰਨ ਦੀ ਸਹੁੰ ਚੁੱਕੇ ਅਤੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਗੱਲ ਉਹ ਬਿਨ੍ਹਾਂ ਸੋਚੇ ਸਮਝੇ ਸਹੁੰ ਚੁੱਕ ਕੇ ਆਖੇ, ਤਾਂ ਜਿਸ ਵੇਲੇ ਉਸ ਨੂੰ ਖ਼ਬਰ ਹੋਵੇ ਤਦ ਉਹ ਇੰਨ੍ਹਾਂ ਗੱਲਾਂ ਵਿੱਚ ਦੋਸ਼ੀ ਠਹਿਰੇਗਾ।
Anima, quæ juraverit, et protulerit labiis suis, ut vel male quid faceret, vel bene, et idipsum juramento et sermone firmaverit, oblitaque postea intellexerit delictum suum,
5 ਅਤੇ ਅਜਿਹਾ ਹੋਵੇ ਕਿ ਜਦ ਉਹ ਇਨ੍ਹਾਂ ਗੱਲਾਂ ਵਿੱਚੋਂ ਕਿਸੇ ਵੀ ਗੱਲ ਦਾ ਦੋਸ਼ੀ ਠਹਿਰੇ ਤਾਂ ਜਿਸ ਗੱਲ ਵਿੱਚ ਉਸ ਨੇ ਪਾਪ ਕੀਤਾ ਹੋਵੇ, ਉਹ ਉਸ ਨੂੰ ਮੰਨ ਲਵੇ।
agat pœnitentiam pro peccato,
6 ਉਹ ਆਪਣੇ ਪਾਪ ਦੇ ਕਾਰਨ ਜੋ ਉਸ ਨੇ ਕੀਤਾ, ਭੇਡ ਜਾਂ ਬੱਕਰੀ ਪਾਪ ਬਲੀ ਦੀ ਭੇਟ ਲਈ ਯਹੋਵਾਹ ਦੇ ਅੱਗੇ ਲਿਆਵੇ, ਤਦ ਜਾਜਕ ਉਸ ਦੇ ਪਾਪ ਦੇ ਲਈ ਪ੍ਰਾਸਚਿਤ ਕਰੇ।
et offerat de gregibus agnam sive capram, orabitque pro ea sacerdos et pro peccato ejus.
7 ਜੇਕਰ ਉਹ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ ਤਾਂ ਉਹ ਆਪਣੇ ਪਾਪ ਦੇ ਲਈ, ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਯਹੋਵਾਹ ਦੇ ਅੱਗੇ ਦੋਸ਼ ਬਲੀ ਦੀ ਭੇਟ ਕਰਕੇ ਲਿਆਵੇ, ਇੱਕ ਪਾਪ ਬਲੀ ਦੀ ਭੇਟ ਲਈ ਅਤੇ ਦੂਜਾ ਹੋਮ ਬਲੀ ਦੀ ਭੇਟ ਦੇ ਲਈ,
Sin autem non potuerit offerre pecus, offerat duos turtures, vel duos pullos columbarum Domino, unum pro peccato, et alterum in holocaustum,
8 ਅਤੇ ਉਨ੍ਹਾਂ ਨੂੰ ਜਾਜਕ ਕੋਲ ਲਿਆਵੇ ਅਤੇ ਜਾਜਕ ਪਾਪ ਬਲੀ ਦੀ ਭੇਟ ਨੂੰ ਪਹਿਲਾਂ ਚੜ੍ਹਾਵੇ ਅਤੇ ਉਸ ਦਾ ਸਿਰ ਮਰੋੜ ਦੇਵੇ ਪਰ ਉਸ ਨੂੰ ਚੀਰ ਕੇ ਵੱਖੋ-ਵੱਖ ਨਾ ਕਰੇ।
dabitque eos sacerdoti: qui primum offerens pro peccato, retorquebit caput ejus ad pennulas, ita ut collo hæreat, et non penitus abrumpatur.
9 ਅਤੇ ਉਹ ਪਾਪ ਬਲੀ ਦੀ ਭੇਟ ਦੇ ਲਹੂ ਵਿੱਚੋਂ ਕੁਝ ਜਗਵੇਦੀ ਦੇ ਇੱਕ ਪਾਸੇ ਛਿੜਕੇ ਅਤੇ ਬਾਕੀ ਲਹੂ ਜਗਵੇਦੀ ਦੇ ਹੇਠ ਡੋਲ੍ਹਿਆ ਜਾਵੇ, ਇਹ ਪਾਪ ਬਲੀ ਦੀ ਭੇਟ ਹੈ।
Et asperget de sanguine ejus parietem altaris; quidquid autem reliquum fuerit, faciet distillare ad fundamentum ejus, quia pro peccato est.
10 ੧੦ ਅਤੇ ਦੂਜੇ ਪੰਛੀ ਨੂੰ ਹੋਮ ਬਲੀ ਕਰਕੇ ਬਿਧੀ ਦੇ ਅਨੁਸਾਰ ਚੜ੍ਹਾਵੇ ਅਤੇ ਜਾਜਕ ਉਸ ਦੇ ਪਾਪ ਦੇ ਲਈ ਉਸ ਦਾ ਪ੍ਰਾਸਚਿਤ ਕਰੇ ਤਦ ਉਸ ਨੂੰ ਮਾਫ਼ ਕੀਤਾ ਜਾਵੇਗਾ।
Alterum vero adolebit in holocaustum, ut fieri solet: rogabitque pro eo sacerdos et pro peccato ejus, et dimittetur ei.
11 ੧੧ ਪਰ ਜੇਕਰ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਵੀ ਨਾ ਲਿਆ ਸਕੇ ਤਾਂ ਉਹ ਆਪਣੇ ਪਾਪ ਦੇ ਕਾਰਨ ਆਪਣੀ ਭੇਟ ਵਿੱਚ ਇੱਕ ਏਫ਼ਾਹ ਦਾ ਦਸਵਾਂ ਹਿੱਸਾ ਮੈਦਾ ਪਾਪ ਬਲੀ ਦੀ ਭੇਟ ਕਰਕੇ ਲਿਆਵੇ, ਉਹ ਉਸ ਦੇ ਉੱਤੇ ਤੇਲ ਨਾ ਪਾਵੇ, ਨਾ ਉਸ ਦੇ ਉੱਤੇ ਲੁਬਾਨ ਰੱਖੇ, ਕਿਉਂ ਜੋ ਉਹ ਪਾਪ ਦੀ ਭੇਟ ਹੈ।
Quod si non quiverit manus ejus duos offerre turtures, aut duos pullos columbarum, offeret pro peccato suo similæ partem ephi decimam: non mittet in eam oleum, nec thuris aliquid imponet, quia pro peccato est.
12 ੧੨ ਤਦ ਉਹ ਉਸ ਨੂੰ ਜਾਜਕ ਦੇ ਕੋਲ ਲਿਆਵੇ ਅਤੇ ਜਾਜਕ ਉਸ ਵਿੱਚੋਂ ਇੱਕ ਮੁੱਠ ਭਰ ਕੇ ਯਾਦਗਿਰੀ ਦੇ ਲਈ ਉਸ ਨੂੰ ਜਗਵੇਦੀ ਉੱਤੇ ਯਹੋਵਾਹ ਦੇ ਅੱਗੇ ਅੱਗ ਦੀਆਂ ਭੇਟਾਂ ਦੇ ਉੱਤੇ ਸਾੜੇ। ਇਹ ਪਾਪ ਦੀ ਭੇਟ ਹੈ।
Tradetque eam sacerdoti: qui plenum ex ea pugillum hauriens, cremabit super altare in monimentum ejus qui obtulerit,
13 ੧੩ ਅਤੇ ਇਨ੍ਹਾਂ ਗੱਲਾਂ ਵਿੱਚੋਂ ਕਿਸੇ ਵੀ ਗੱਲ ਦੇ ਵਿਖੇ ਜਿਹੜਾ ਪਾਪ ਕਰੇ, ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ। ਪਾਪ ਬਲੀ ਦਾ ਬਚਿਆ ਹੋਇਆ ਹਿੱਸਾ ਮੈਦੇ ਦੀ ਭੇਟ ਦੀ ਤਰ੍ਹਾਂ ਜਾਜਕ ਦਾ ਹੋਵੇਗਾ।
rogans pro illo et expians: reliquam vero partem ipse habebit in munere.
14 ੧੪ ਯਹੋਵਾਹ ਨੇ ਮੂਸਾ ਨੂੰ ਆਖਿਆ,
Locutusque est Dominus ad Moysen, dicens:
15 ੧੫ ਜੇ ਕੋਈ ਮਨੁੱਖ ਯਹੋਵਾਹ ਦੀਆਂ ਪਵਿੱਤਰ ਵਸਤੂਆਂ ਦੇ ਵਿਖੇ ਅਣਜਾਣ ਹੋ ਕੇ ਪਾਪ ਕਰੇ ਅਤੇ ਦੋਸ਼ੀ ਠਹਿਰੇ ਤਾਂ ਉਹ ਯਹੋਵਾਹ ਦੇ ਅੱਗੇ ਇੱਜੜਾਂ ਵਿੱਚੋਂ ਇੱਕ ਦੋਸ਼ ਰਹਿਤ ਭੇਡੂ ਲਿਆਵੇ ਅਤੇ ਉਸ ਦਾ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਓਨ੍ਹੇ ਹੀ ਚਾਂਦੀ ਦੇ ਸ਼ਕੇਲ ਹੋਵੇ, ਜਿੰਨਾਂ ਜਾਜਕ ਠਹਿਰਾਵੇ।
Anima si prævaricans cæremonias, per errorem, in his quæ Domino sunt sanctificata, peccaverit, offeret pro delicto suo arietem immaculatum de gregibus, qui emi potest duobus siclis, juxta pondus sanctuarii:
16 ੧੬ ਅਤੇ ਜਿਸ ਪਵਿੱਤਰ ਵਸਤੂ ਦੇ ਵਿਖੇ ਉਸ ਨੇ ਪਾਪ ਕੀਤਾ ਹੋਵੇ, ਉਸ ਵਿੱਚ ਉਹ ਪੰਜਵਾਂ ਹਿੱਸਾ ਹੋਰ ਵਧਾ ਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਬਲੀ ਦੀ ਭੇਟ ਦਾ ਭੇਡੂ ਚੜ੍ਹਾ ਕੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
ipsumque quod intulit damni restituet, et quintam partem ponet supra, tradens sacerdoti, qui rogabit pro eo offerens arietem, et dimittetur ei.
17 ੧੭ ਜੇਕਰ ਕੋਈ ਮਨੁੱਖ ਪਾਪ ਕਰੇ ਅਤੇ ਅਜਿਹਾ ਕੰਮ ਕਰੇ ਜਿਸ ਨੂੰ ਕਰਨ ਦਾ ਹੁਕਮ ਯਹੋਵਾਹ ਨੇ ਨਹੀਂ ਦਿੱਤਾ, ਤਾਂ ਭਾਵੇਂ ਉਸ ਨੂੰ ਇਸ ਬਾਰੇ ਖ਼ਬਰ ਨਾ ਹੋਵੇ ਤਾਂ ਵੀ ਉਹ ਦੋਸ਼ੀ ਹੈ ਅਤੇ ਉਸ ਨੂੰ ਆਪਣੇ ਪਾਪ ਦਾ ਭਾਰ ਚੁੱਕਣਾ ਪਵੇਗਾ।
Anima si peccaverit per ignorantiam, feceritque unum ex his quæ Domini lege prohibentur, et peccati rea intellexerit iniquitatem suam,
18 ੧੮ ਇਸ ਲਈ ਉਹ ਇੱਕ ਦੋਸ਼ ਰਹਿਤ ਭੇਡੂ ਦੋਸ਼ ਬਲੀ ਕਰਕੇ ਜਾਜਕ ਦੇ ਕੋਲ ਲਿਆਵੇ, ਉਹ ਜਿੰਨਾਂ ਜਾਜਕ ਠਹਿਰਾਉਣ ਓਨ੍ਹੇ ਹੀ ਮੁੱਲ ਦਾ ਹੋਵੇ ਅਤੇ ਜਾਜਕ ਉਸ ਦੇ ਲਈ ਉਸ ਦੇ ਅਣਜਾਣਪੁਣੇ ਵਿੱਚ ਕੀਤੇ ਹੋਏ ਪਾਪ ਦਾ ਪ੍ਰਾਸਚਿਤ ਕਰੇ ਅਤੇ ਉਸ ਨੂੰ ਮਾਫ਼ ਕੀਤਾ ਜਾਵੇਗਾ।
offeret arietem immaculatum de gregibus sacerdoti, juxta mensuram æstimationemque peccati: qui orabit pro eo, quia nesciens fecerit: et dimittetur ei,
19 ੧੯ ਇਹ ਦੋਸ਼ ਬਲੀ ਦੀ ਭੇਟ ਹੈ, ਕਿਉਂਕਿ ਉਸ ਨੇ ਜ਼ਰੂਰ ਹੀ ਯਹੋਵਾਹ ਦੇ ਅੱਗੇ ਪਾਪ ਕੀਤਾ ਹੈ।
quia per errorem deliquit in Dominum.

< ਲੇਵੀਆਂ ਦੀ ਪੋਥੀ 5 >