< ਲੇਵੀਆਂ ਦੀ ਪੋਥੀ 23 >

1 ਯਹੋਵਾਹ ਨੇ ਮੂਸਾ ਨੂੰ ਆਖਿਆ,
RAB Musa'ya şöyle dedi:
2 “ਇਸਰਾਏਲੀਆਂ ਨੂੰ ਆਖ ਕਿ ਜਿਹੜੇ ਯਹੋਵਾਹ ਦੇ ਪਰਬ ਹਨ, ਜਿਨ੍ਹਾਂ ਦੀ ਤੁਸੀਂ ਪਵਿੱਤਰ ਸਭਾ ਲਈ ਨਿਯੁਕਤ ਸਮੇਂ ਤੇ ਘੋਸ਼ਣਾ ਕਰਨੀ ਹੈ ਉਹ ਇਹ ਹਨ,
“İsrail halkına de ki, ‘Kutsal toplantılar olarak ilan edeceğiniz bayramlarım, RAB'bin bayramları şunlardır:’”
3 ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਮਹਾਂ-ਸਬਤ ਦਾ ਅਤੇ ਪਵਿੱਤਰ ਸਭਾ ਦਾ ਦਿਨ ਹੈ, ਤੁਸੀਂ ਉਸ ਦਿਨ ਕੋਈ ਕੰਮ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਯਹੋਵਾਹ ਦਾ ਸਬਤ ਹੈ।
“‘Altı gün çalışacaksınız. Ama yedinci gün olan Şabat dinlenme ve kutsal toplantı günüdür. Hiçbir iş yapmayacaksınız. Yaşadığınız her yerde Şabat'ı RAB'be ayıracaksınız.’”
4 “ਯਹੋਵਾਹ ਦੇ ਪਰਬ ਜਿਨ੍ਹਾਂ ਦੇ ਨਿਯੁਕਤ ਕੀਤੇ ਹੋਏ ਸਮੇਂ ਤੇ ਤੁਸੀਂ ਪਵਿੱਤਰ ਸਭਾ ਕਰਨ ਲਈ ਘੋਸ਼ਣਾ ਕਰਨੀ ਹੈ, ਉਹ ਇਹ ਹਨ,
“‘Belirli zamanlarda kutsal toplantılar olarak ilan edeceğiniz RAB'bin bayramları şunlardır:
5 ਪਹਿਲੇ ਮਹੀਨੇ ਦੇ ਚੌਧਵੇਂ ਦਿਨ ਨੂੰ ਸ਼ਾਮ ਦੇ ਵੇਲੇ ਯਹੋਵਾਹ ਦੇ ਪਸਾਹ ਦਾ ਪਰਬ ਹੈ।
Birinci ayın on dördüncü günü akşamüstü RAB'bin Fısıh Bayramı başlar.
6 ਅਤੇ ਉਸੇ ਮਹੀਨੇ ਦੇ ਪੰਦਰਵੇਂ ਦਿਨ ਨੂੰ ਯਹੋਵਾਹ ਦੀ ਪਤੀਰੀ ਰੋਟੀ ਦਾ ਪਰਬ ਹੈ, ਉਸ ਵਿੱਚ ਸੱਤ ਦਿਨ ਤੱਕ ਤੁਸੀਂ ਪਤੀਰੀ ਰੋਟੀ ਖਾਣਾ।
On beşinci gün RAB'bin Mayasız Ekmek Bayramı'dır. Yedi gün mayasız ekmek yiyeceksiniz.
7 ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਕਰਨਾ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।
İlk gün kutsal toplantı düzenleyecek, gündelik işlerinizi yapmayacaksınız.
8 ਸੱਤ ਦਿਨ ਤੱਕ ਤੁਸੀਂ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਚੜ੍ਹਾਉਣਾ ਅਤੇ ਸੱਤਵੇਂ ਦਿਨ ਪਵਿੱਤਰ ਸਭਾ ਹੋਵੇ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।”
Yedi gün RAB için yakılan sunu sunacaksınız. Yedinci gün kutsal toplantı düzenleyecek, gündelik işlerinizi yapmayacaksınız.’”
9 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
RAB Musa'ya şöyle dedi:
10 ੧੦ “ਇਸਰਾਏਲੀਆਂ ਨਾਲ ਗੱਲ ਕਰ ਅਤੇ ਆਖ ਜਿਸ ਵੇਲੇ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਦਿੰਦਾ ਹਾਂ, ਅਤੇ ਉਸ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੀ ਉਪਜ ਦੇ ਪਹਿਲੇ ਫਲ ਵਿੱਚੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ।
“İsrail halkına de ki, ‘Size vereceğim ülkeye girip ürününü biçtiğiniz zaman, ilk yetişen ürününüzden bir demet kâhine götüreceksiniz.
11 ੧੧ ਅਤੇ ਉਹ ਉਸ ਪੂਲੇ ਨੂੰ ਯਹੋਵਾਹ ਦੇ ਅੱਗੇ ਹਿਲਾਵੇ ਤਾਂ ਜੋ ਉਹ ਤੁਹਾਡੇ ਵੱਲੋਂ ਸਵੀਕਾਰ ਕੀਤਾ ਜਾਵੇ, ਜਾਜਕ ਉਸ ਨੂੰ ਸਬਤ ਦੇ ਅਗਲੇ ਦਿਨ ਹਿਲਾਵੇ।
Kabul edilmeniz için, kâhin demeti RAB'bin huzurunda sallayacak. Demet Şabat'tan sonraki gün sallanacak.
12 ੧੨ ਅਤੇ ਜਿਸ ਦਿਨ ਤੁਸੀਂ ਉਸ ਪੂਲੇ ਨੂੰ ਹਿਲਾਓ, ਉਸੇ ਦਿਨ ਤੁਸੀਂ ਇੱਕ ਸਾਲ ਦਾ ਦੋਸ਼ ਰਹਿਤ ਇੱਕ ਲੇਲਾ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਕਰਕੇ ਚੜ੍ਹਾਉਣਾ।
Demetin sallandığı gün, yakmalık sunu olarak RAB'be bir yaşında kusursuz bir erkek kuzu sunacaksınız.
13 ੧੩ ਅਤੇ ਉਸ ਦੇ ਨਾਲ ਮੈਦੇ ਦੀ ਭੇਟ, ਏਫ਼ਾਹ ਦਾ ਦੋ ਦੱਸਵਾਂ ਹਿੱਸਾ ਤੇਲ ਨਾਲ ਰਲੇ ਹੋਏ ਮੈਦੇ ਦਾ ਹੋਵੇ, ਉਹ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ ਦਾਖਰਸ ਹੋਵੇ।
Kuzuyla birlikte tahıl sunusu olarak yağla yoğrulmuş bir efa ince unun onda ikisi sunulacak. RAB için yakılan sunu ve O'nu hoşnut eden koku olacak bu. Yakmalık sunuyla birlikte dökmelik sunu olarak bir hin şarabın dörtte birini sunacaksınız.
14 ੧੪ ਜਿਸ ਦਿਨ ਤੱਕ ਤੁਸੀਂ ਇਸ ਭੇਟ ਨੂੰ ਆਪਣੇ ਪਰਮੇਸ਼ੁਰ ਦੇ ਅੱਗੇ ਨਾ ਲਿਆਓ, ਉਸ ਦਿਨ ਤੱਕ ਤੁਸੀਂ ਪਹਿਲੇ ਫਲ ਵਿੱਚੋਂ ਨਾ ਰੋਟੀ, ਨਾ ਭੁੰਨੇ ਹੋਏ ਦਾਣੇ ਅਤੇ ਨਾ ਹੀ ਹਰੇ ਸਿੱਟੇ ਖਾਣਾ। ਇਹ ਤੁਹਾਡੀਆਂ ਪੀੜ੍ਹੀਆਂ ਤੱਕ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਇੱਕ ਸਦਾ ਦੀ ਬਿਧੀ ਹੋਵੇ।”
Tanrınız'a bu sunuyu getireceğiniz güne kadar ekmek, kavrulmuş buğday, taze başak yemeyeceksiniz. Yaşadığınız her yerde kuşaklar boyunca sürekli bir yasa olacak bu.’”
15 ੧੫ “ਫੇਰ ਉਸ ਸਬਤ ਦੇ ਅਗਲੇ ਦਿਨ ਤੋਂ ਜਦ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਤੁਸੀਂ ਅਗਲੇ ਸੱਤ ਸਬਤ ਗਿਣ ਲੈਣਾ।
“‘Şabat'tan sonraki gün sallamalık demeti götürdüğünüz günden başlayarak tam yedi hafta sayın.
16 ੧੬ ਅਤੇ ਸੱਤਵੇਂ ਸਬਤ ਦੇ ਅਗਲੇ ਦਿਨ ਤੱਕ ਤੁਸੀਂ ਪੰਜਾਹ ਦਿਨ ਗਿਣ ਲੈਣਾ ਅਤੇ ਫੇਰ ਯਹੋਵਾਹ ਦੇ ਅੱਗੇ ਇੱਕ ਨਵੀਂ ਮੈਦੇ ਦੀ ਭੇਟ ਚੜ੍ਹਾਉਣਾ।
Yedinci Şabat'tan sonraki güne kadar elli gün sayın: O gün RAB'be yeni tahıl sunusu sunacaksınız.
17 ੧੭ ਤੁਸੀਂ ਆਪਣੇ ਨਿਵਾਸ ਸਥਾਨਾਂ ਵਿੱਚੋਂ ਏਫ਼ਾਹ ਦੇ ਦੋ ਦਸਵੇਂ ਹਿੱਸੇ ਮੈਦੇ ਦੀਆਂ ਦੋ ਰੋਟੀਆਂ ਹਿਲਾਉਣ ਦੀ ਭੇਟ ਕਰਕੇ ਲਿਆਉਣਾ, ਉਹ ਖ਼ਮੀਰ ਨਾਲ ਗੁੰਨ੍ਹੇ ਹੋਏ ਮੈਦੇ ਦੀਆਂ ਹੋਣ, ਇਹ ਯਹੋਵਾਹ ਦੇ ਅੱਗੇ ਉਪਜ ਦਾ ਪਹਿਲਾ ਫਲ ਹੈ।
Yaşadığınız yerden RAB'be sallamalık sunu olarak iki ekmek getirin. Ekmekler ilk ürünlerden, onda iki efa ince undan yapılacak. Mayayla pişirilip RAB'be öyle sunulacak.
18 ੧੮ ਤੁਸੀਂ ਉਨ੍ਹਾਂ ਰੋਟੀਆਂ ਦੇ ਨਾਲ ਇੱਕ ਸਾਲ ਦੇ ਦੋਸ਼ ਰਹਿਤ ਸੱਤ ਲੇਲੇ, ਇੱਕ ਜੁਆਨ ਬਲ਼ਦ ਅਤੇ ਦੋ ਛੱਤਰੇ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਉਣਾ। ਉਹ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ, ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਹੋਵੇ।
Ekmekle birlikte yakmalık sunu olarak RAB'be bir yaşında kusursuz yedi kuzu, bir boğa ve iki koç sunacaksınız. Tahıl sunusu ve dökmelik sunuyla sunulan bu sunu, yakılan sunu ve RAB'bi hoşnut eden kokudur.
19 ੧੯ ਫੇਰ ਤੁਸੀਂ ਪਾਪ ਬਲੀ ਦੀ ਭੇਟ ਲਈ ਇੱਕ ਬੱਕਰਾ ਅਤੇ ਸੁੱਖ-ਸਾਂਦ ਦੀ ਭੇਟ ਲਈ ਇੱਕ ਸਾਲ ਦੇ ਦੋ ਲੇਲੇ ਬਲੀ ਕਰਕੇ ਚੜ੍ਹਾਉਣਾ।
Günah sunusu olarak bir teke, esenlik kurbanı olarak bir yaşında iki kuzu sunacaksınız.
20 ੨੦ ਤਦ ਜਾਜਕ ਉਨ੍ਹਾਂ ਲੇਲਿਆਂ ਨੂੰ ਪਹਿਲੇ ਫਲ ਦੀ ਰੋਟੀ ਸਮੇਤ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ ਅਤੇ ਉਹ ਜਾਜਕ ਦੇ ਲਈ ਯਹੋਵਾਹ ਦੇ ਅੱਗੇ ਪਵਿੱਤਰ ਹੋਣ।
Kâhin iki kuzuyu ilk üründen yapılmış ekmekle birlikte sallamalık sunu olarak RAB'bin huzurunda sallayacak. RAB için kutsal olan bu sunular kâhinindir.
21 ੨੧ ਉਸੇ ਦਿਨ ਤੁਸੀਂ ਆਪਣੇ ਲਈ ਇੱਕ ਪਵਿੱਤਰ ਸਭਾ ਦੀ ਘੋਸ਼ਣਾ ਕਰਨਾ। ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ-ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਠਹਿਰੇ।
O gün kutsal toplantı ilan edecek ve gündelik işlerinizi yapmayacaksınız. Yaşadığınız her yerde kuşaklar boyunca sürekli bir yasa olacak bu.
22 ੨੨ “ਜਿਸ ਵੇਲੇ ਤੁਸੀਂ ਆਪਣੇ ਦੇਸ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੇ ਖੇਤ ਦੇ ਬੰਨ੍ਹਿਆਂ ਤੱਕ ਸਾਰੀ ਫਸਲ ਨਾ ਵੱਢਣਾ, ਨਾ ਹੀ ਤੁਸੀਂ ਖੇਤ ਵਿੱਚ ਡਿੱਗੇ ਹੋਏ ਸਿੱਟਿਆਂ ਨੂੰ ਚੁੱਗਣਾ। ਤੁਸੀਂ ਉਨ੍ਹਾਂ ਨੂੰ ਕੰਗਾਲ ਅਤੇ ਪਰਦੇਸੀਆਂ ਲਈ ਛੱਡ ਦੇਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
“‘Ülkenizdeki ekinleri biçerken tarlalarınızı sınırlarına kadar biçmeyin. Artakalan başakları toplamayın. Onları yoksullara ve yabancılara bırakacaksınız. Tanrınız RAB benim.’”
23 ੨੩ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
RAB Musa'ya şöyle dedi:
24 ੨੪ “ਇਸਰਾਏਲ ਦੇ ਘਰਾਣਿਆਂ ਨੂੰ ਆਖ, ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਮਹਾਂ-ਸਬਤ ਹੋਵੇ, ਉਸ ਦਿਨ ਤੁਸੀਂ ਯਾਦਗੀਰੀ ਲਈ ਤੁਰ੍ਹੀ ਵਜਾਉਣਾ ਅਤੇ ਪਵਿੱਤਰ ਸਭਾ ਕਰਨਾ।
“İsrail halkına de ki, ‘Yedinci ayın birinci günü dinlenme günüdür, boru çalınarak anma ve kutsal toplantı günü olacaktır.
25 ੨੫ ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ਪਰ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ।”
O gün gündelik işlerinizi yapmayacak, RAB için yakılan sunu sunacaksınız.’”
26 ੨੬ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
RAB Musa'ya şöyle dedi:
27 ੨੭ “ਇਸੇ ਸੱਤਵੇਂ ਮਹੀਨੇ ਦਾ ਦਸਵਾਂ ਦਿਨ ਇੱਕ ਪ੍ਰਾਸਚਿਤ ਦਾ ਦਿਨ ਹੋਵੇ। ਉਹ ਤੁਹਾਡੇ ਲਈ ਪਵਿੱਤਰ ਸਭਾ ਦਾ ਦਿਨ ਹੋਵੇ, ਉਸ ਦਿਨ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦੇਣਾ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ।
“Yedinci ayın onuncu günü günahların bağışlanma günüdür. Kutsal bir toplantı düzenleyeceksiniz. İsteklerinizi denetleyecek, RAB için yakılan sunu sunacaksınız.
28 ੨੮ ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ਕਿਉਂ ਜੋ ਉਹ ਪ੍ਰਾਸਚਿਤ ਦਾ ਦਿਨ ਹੈ ਜਿਸ ਵਿੱਚ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ।
O gün hiç iş yapmayacaksınız. Çünkü Tanrınız RAB'bin huzurunda günahlarınızı bağışlatacağınız bağışlanma günüdür.
29 ੨੯ ਉਸ ਦਿਨ ਜਿਹੜਾ ਆਪਣੀ ਜਾਨ ਨੂੰ ਦੁੱਖ ਨਾ ਦੇਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
O gün isteklerini denetlemeyen herkes halkın arasından atılacaktır.
30 ੩੦ ਜਿਹੜਾ ਵੀ ਉਸ ਦਿਨ ਵਿੱਚ ਕੋਈ ਕੰਮ ਕਰੇ ਤਾਂ ਉਸ ਮਨੁੱਖ ਨੂੰ ਮੈਂ ਉਸ ਦੇ ਲੋਕਾਂ ਵਿੱਚੋਂ ਨਾਸ ਕਰਾਂਗਾ।
O gün herhangi bir iş yapanı halkın arasından yok edeceğim.
31 ੩੧ ਤੁਸੀਂ ਕਿਸੇ ਪ੍ਰਕਾਰ ਦਾ ਕੰਮ-ਧੰਦਾ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਠਹਿਰੇ।
Hiç iş yapmayacaksınız. Yaşadığınız her yerde kuşaklar boyunca sürekli yasa olacak bu.
32 ੩੨ ਇਹ ਤੁਹਾਡੇ ਲਈ ਇੱਕ ਮਹਾਂ-ਸਬਤ ਦਾ ਦਿਨ ਹੋਵੇ, ਉਸ ਦਿਨ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦੇਣਾ। ਤੁਸੀਂ ਉਸ ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਤੋਂ ਅਗਲੀ ਸ਼ਾਮ ਤੱਕ ਵਿਸ਼ਰਾਮ ਦਾ ਦਿਨ ਮੰਨਣਾ।”
O gün sizin için Şabat, dinlenme günü olacak. İsteklerinizi denetleyeceksiniz. Ayın dokuzuncu günü, akşamdan ertesi akşama kadar Şabat'ı kutlayacaksınız.”
33 ੩੩ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,
RAB Musa'ya şöyle dedi:
34 ੩੪ “ਇਸਰਾਏਲੀਆਂ ਨੂੰ ਆਖ ਕਿ ਇਸੇ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਨੂੰ ਯਹੋਵਾਹ ਦੇ ਅੱਗੇ ਸੱਤ ਦਿਨ ਤੱਕ ਡੇਰਿਆਂ ਦਾ ਪਰਬ ਹੋਵੇ।
“İsrail halkına de ki, ‘Yedinci ayın on beşinci günü Çardak Bayramı başlar. Bu bayramı RAB'bin onuruna yedi gün kutlayacaksınız.
35 ੩੫ ਪਹਿਲੇ ਦਿਨ ਪਵਿੱਤਰ ਸਭਾ ਹੋਵੇ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।
İlk gün kutsal bir toplantı düzenleyecek, gündelik işlerinizi yapmayacaksınız.
36 ੩੬ ਸੱਤ ਦਿਨ ਤੱਕ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ, ਅੱਠਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ, ਅਤੇ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ। ਇਹ ਇੱਕ ਖ਼ਾਸ ਸਭਾ ਦਾ ਦਿਨ ਹੈ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।”
Yedi gün RAB için yakılan sunu sunacaksınız. Sekizinci gün kutsal bir toplantı düzenlemeli, RAB için yakılan sunu sunmalısınız. Bu bayramın son toplantısıdır. Gündelik işlerinizi yapmayacaksınız.
37 ੩੭ “ਯਹੋਵਾਹ ਦੇ ਠਹਿਰਾਏ ਹੋਏ ਪਰਬ ਇਹ ਹੀ ਹਨ, ਜਿਨ੍ਹਾਂ ਵਿੱਚ ਤੁਸੀਂ ਯਹੋਵਾਹ ਦੇ ਅੱਗੇ ਅੱਗ ਦੀਆਂ ਭੇਟਾਂ ਚੜ੍ਹਾਉਣਾ ਅਰਥਾਤ ਹੋਮ ਬਲੀ ਦੀ ਭੇਟ, ਮੈਦੇ ਦੀ ਭੇਟ, ਸੁੱਖ-ਸਾਂਦ ਦੀ ਬਲੀ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਆਪਣੇ ਨਿਯੁਕਤ ਸਮੇਂ ਤੇ ਚੜ੍ਹਾਈਆਂ ਜਾਣ ਅਤੇ ਪਵਿੱਤਰ ਸਭਾ ਦੀ ਘੋਸ਼ਣਾ ਕੀਤੀ ਜਾਵੇ।
–“‘Kutsal toplantılar olarak ilan edeceğiniz RAB'bin bayramları bunlardır. Bayramlarda RAB için yakılan sunuyu, yakmalık sunuyu, tahıl sunusunu, kurbanı, dökmelik sunuları günün gereğine uygun biçimde sunacaksınız.
38 ੩੮ ਆਪਣੀਆਂ ਭੇਟਾਂ, ਸਾਰੀਆਂ ਸੁੱਖਣਾਂ ਅਤੇ ਆਪਣੀਆਂ ਖੁਸ਼ੀ ਦੀਆਂ ਭੇਟਾਂ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਵੱਧ ਤੁਸੀਂ ਯਹੋਵਾਹ ਦੇ ਸਬਤ ਨੂੰ ਮੰਨਣਾ।
Bunlar RAB'bin kutlamanızı istediği Şabat günlerinin, RAB'be sunduğunuz armağanların, bütün dilek adaklarının ve gönülden verilen sunuların dışındadır.–
39 ੩੯ “ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਨੂੰ ਜਦ ਤੁਸੀਂ ਦੇਸ ਦੀ ਫ਼ਸਲ ਇਕੱਠਾ ਕਰੋ ਤਾਂ ਤੁਸੀਂ ਸੱਤ ਦਿਨਾਂ ਤੱਕ ਯਹੋਵਾਹ ਦਾ ਇੱਕ ਪਰਬ ਮਨਾਉਣਾ। ਪਹਿਲਾ ਦਿਨ ਸਬਤ ਅਤੇ ਅੱਠਵਾਂ ਦਿਨ ਵੀ ਸਬਤ ਹੋਵੇ।
“‘Yedinci ayın on beşinci günü, topraklarınızın ürünlerini devşirdiğiniz zaman RAB için yedi gün bayram yapacaksınız. Birinci ve sekizinci gün dinlenme günleri olacak.
40 ੪੦ ਅਤੇ ਪਹਿਲੇ ਦਿਨ ਤੁਸੀਂ ਸੋਹਣੇ-ਸੋਹਣੇ ਰੁੱਖਾਂ ਦੇ ਫਲ, ਖਜ਼ੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੱਤ ਦਿਨ ਤੱਕ ਅਨੰਦ ਅਤੇ ਖੁਸ਼ੀ ਮਨਾਉਣਾ।
İlk gün meyve ağaçlarının güzel meyvelerini, hurma dallarını, sık yapraklı ağaç dallarını, vadi kavaklarını toplayıp Tanrınız RAB'bin önünde yedi gün şenlik yapacaksınız.
41 ੪੧ ਹਰ ਸਾਲ ਵਿੱਚ ਸੱਤ ਦਿਨ ਤੱਕ ਤੁਸੀਂ ਯਹੋਵਾਹ ਦਾ ਇਹ ਪਰਬ ਮਨਾਉਣਾ। ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ, ਤੁਸੀਂ ਸੱਤਵੇਂ ਮਹੀਨੇ ਵਿੱਚ ਇਸ ਨੂੰ ਮਨਾਉਣਾ।
Bunu her yıl yedi gün RAB'bin bayramı olarak kutlayacaksınız. Kuşaklar boyunca sürekli bir yasa olacak bu. Bayramı yedinci ay kutlayacaksınız.
42 ੪੨ ਸੱਤ ਦਿਨ ਤੱਕ ਤੁਸੀਂ ਝੌਂਪੜੀਆਂ ਵਿੱਚ ਰਹਿਣਾ, ਸਾਰੇ ਜੋ ਇਸਰਾਏਲ ਵਿੱਚ ਜੰਮੇ ਹਨ, ਉਹ ਝੌਂਪੜੀਆਂ ਵਿੱਚ ਰਹਿਣ,
Yedi gün çardaklarda kalacaksınız. Bütün yerli İsrailliler çardaklarda yaşayacak.
43 ੪੩ ਤਾਂ ਜੋ ਤੁਹਾਡੀਆਂ ਪੀੜ੍ਹੀਆਂ ਜਾਣਨ, ਕਿ ਜਦ ਮੈਂ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਕੇ ਲਿਆਇਆ ਤਾਂ ਮੈਂ ਉਨ੍ਹਾਂ ਨੂੰ ਝੌਂਪੜੀਆਂ ਵਿੱਚ ਵਸਾਇਆ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
Öyle ki, gelecek kuşaklar İsrail halkını Mısır'dan çıkardığım zaman çardaklarda barındırdığımı bilsinler. Tanrınız RAB benim.’”
44 ੪੪ ਤਦ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਨਿਯੁਕਤ ਪਰਬਾਂ ਬਾਰੇ ਦੱਸ ਦਿੱਤਾ।
Böylece Musa İsrail halkına RAB'bin bayramlarını bildirdi.

< ਲੇਵੀਆਂ ਦੀ ਪੋਥੀ 23 >