< ਲੇਵੀਆਂ ਦੀ ਪੋਥੀ 21 >
1 ੧ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦੇ ਪੁੱਤਰਾਂ ਨਾਲ ਜੋ ਜਾਜਕ ਹਨ, ਗੱਲ ਕਰ ਕੇ ਆਖ, ਕੋਈ ਵੀ ਜਾਜਕ ਆਪਣੇ ਲੋਕਾਂ ਵਿੱਚੋਂ ਕਿਸੇ ਵੀ ਮਰੇ ਹੋਏ ਦੇ ਲਈ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ,
Chúa Hằng Hữu phán dặn Môi-se nói với các con trai A-rôn: “Các thầy tế lễ không được đụng đến người chết để khỏi bị ô uế;
2 ੨ ਪਰ ਸਿਰਫ਼ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਰਥਾਤ ਆਪਣੀ ਮਾਂ, ਆਪਣੇ ਪਿਤਾ, ਆਪਣੇ ਪੁੱਤਰ, ਆਪਣੀ ਧੀ, ਆਪਣੇ ਭਰਾ,
ngoại trừ trường hợp người chết là họ hàng gần—gồm cha, mẹ, con trai, con gái, anh em,
3 ੩ ਅਤੇ ਆਪਣੀ ਕੁਆਰੀ ਭੈਣ ਦੇ ਲਈ, ਜੋ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਉਸਦਾ ਵਿਆਹ ਨਾ ਹੋਇਆ ਹੋਵੇ ਤਾਂ ਇਨ੍ਹਾਂ ਦੇ ਲਈ ਉਹ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ।
chị em còn độc thân sống gần với mình vì không có chồng.
4 ੪ ਉਹ ਆਪਣੇ ਲੋਕਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ ਕਿ ਉਹ ਅਪਵਿੱਤਰ ਹੋ ਜਾਵੇ।
Thầy tế lễ là người lãnh đạo của dân, nên không được để cho mình bị ô uế.
5 ੫ ਉਹ ਆਪਣੇ ਸਿਰ ਨਾ ਮੁਨਾਉਣ, ਨਾ ਆਪਣੀ ਦਾੜ੍ਹੀ ਦੇ ਸਿਰੇ ਮੁਨਾਉਣ ਅਤੇ ਨਾ ਹੀ ਆਪਣੇ ਸਰੀਰਾਂ ਨੂੰ ਚੀਰੇ ਲਗਵਾਉਣ।
Thầy tế lễ không được cạo tóc, cắt mép râu, hay cắt thịt mình.
6 ੬ ਉਹ ਆਪਣੇ ਪਰਮੇਸ਼ੁਰ ਅੱਗੇ ਪਵਿੱਤਰ ਹੋਣ ਅਤੇ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਨਾ ਕਰਨ ਕਿਉਂ ਜੋ ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਅਤੇ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।
Họ phải sống thánh khiết cho Đức Chúa Trời của họ, không được xúc phạm đến Danh Ngài, để xứng đáng là người dâng tế lễ thiêu, dâng bánh lên Chúa Hằng Hữu, Đức Chúa Trời của họ. Vậy họ phải thánh khiết.
7 ੭ ਉਹ ਕਿਸੇ ਵੇਸਵਾ ਜਾਂ ਭਰਿਸ਼ਟ ਇਸਤਰੀ ਨਾਲ ਵਿਆਹ ਨਾ ਕਰਨ, ਨਾ ਹੀ ਉਹ ਆਪਣੇ ਪਤੀ ਵੱਲੋਂ ਤਿਆਗੀ ਹੋਈ ਕਿਸੇ ਇਸਤਰੀ ਨੂੰ ਵਿਆਹੁਣ, ਕਿਉਂ ਜੋ ਉਹ ਆਪਣੇ ਪਰਮੇਸ਼ੁਰ ਦੇ ਅੱਗੇ ਪਵਿੱਤਰ ਹਨ।
Thầy tế lễ không được kết hôn với gái mãi dâm hay đàn bà lăng loàn, cũng không nên lấy đàn bà ly dị, vì thầy tế lễ là người thánh của Đức Chúa Trời.
8 ੮ ਇਸ ਲਈ ਤੂੰ ਉਸ ਨੂੰ ਪਵਿੱਤਰ ਕਰੀਂ, ਕਿਉਂ ਜੋ ਉਹ ਤੇਰੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦਾ ਹੈ। ਤੂੰ ਉਸ ਨੂੰ ਪਵਿੱਤਰ ਜਾਣੀ ਕਿਉਂ ਜੋ ਮੈਂ ਯਹੋਵਾਹ ਪਵਿੱਤਰ ਹਾਂ, ਜੋ ਤੁਹਾਨੂੰ ਪਵਿੱਤਰ ਕਰਦਾ ਹਾਂ।
Thầy tế lễ được biệt riêng để dâng lễ vật lên Đức Chúa Trời, là người thánh, vì Ta, Chúa Hằng Hữu thánh khiết, đã thánh hóa họ.
9 ੯ ਜੇਕਰ ਕਿਸੇ ਜਾਜਕ ਦੀ ਧੀ ਵੇਸਵਾ ਬਣ ਕੇ ਆਪਣੇ ਆਪ ਨੂੰ ਭਰਿਸ਼ਟ ਕਰੇ ਤਾਂ ਉਹ ਆਪਣੇ ਪਿਤਾ ਨੂੰ ਬਦਨਾਮ ਕਰਦੀ ਹੈ, ਇਸ ਲਈ ਉਹ ਅੱਗ ਨਾਲ ਸਾੜੀ ਜਾਵੇ।
Nếu con gái của thầy tế lễ làm gái mãi dâm, xúc phạm cha mình, thì người con gái ấy phải bị thiêu sống.
10 ੧੦ ਉਹ ਜੋ ਆਪਣੇ ਭਰਾਵਾਂ ਵਿੱਚ ਪ੍ਰਧਾਨ ਜਾਜਕ ਹੈ, ਜਿਸ ਦੇ ਸਿਰ ਉੱਤੇ ਮਸਹ ਕਰਨ ਦਾ ਤੇਲ ਪਾਇਆ ਗਿਆ ਹੈ ਅਤੇ ਜੋ ਪਵਿੱਤਰ ਬਸਤਰ ਪਾਉਣ ਲਈ ਥਾਪਿਆ ਹੈ, ਉਹ ਆਪਣਾ ਸਿਰ ਨੰਗਾ ਨਾ ਕਰੇ ਅਤੇ ਨਾ ਹੀ ਆਪਣੇ ਬਸਤਰ ਪਾੜੇ।
Thầy thượng tế là người đầu được xức dầu thánh, mình mặc áo lễ, không có phép bỏ tóc xõa, không được xé áo mình,
11 ੧੧ ਉਹ ਕਿਸੇ ਲਾਸ਼ ਦੇ ਕੋਲ ਨਾ ਜਾਵੇ ਅਤੇ ਨਾ ਹੀ ਆਪਣੇ ਪਿਤਾ ਜਾਂ ਆਪਣੀ ਮਾਤਾ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਕਰੇ।
cũng không được đến gần xác chết, làm ô uế mình, dù người chết là cha hay mẹ mình.
12 ੧੨ ਉਹ ਪਵਿੱਤਰ ਸਥਾਨ ਤੋਂ ਬਾਹਰ ਨਾ ਨਿੱਕਲੇ ਅਤੇ ਨਾ ਆਪਣੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਭਰਿਸ਼ਟ ਕਰੇ, ਕਿਉਂ ਜੋ ਉਸ ਦੇ ਸਿਰ ਉੱਤੇ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਤੇਲ ਦਾ ਮੁਕਟ ਹੈ। ਮੈਂ ਯਹੋਵਾਹ ਹਾਂ।
Thầy thượng tế không được rời khỏi đền thánh của Đức Chúa Trời hoặc xúc phạm nơi đó, vì người được hiến dâng cho Đức Chúa Trời bởi sự xức dầu, Ta là Chúa Hằng Hữu.
13 ੧੩ ਉਹ ਕੁਆਰੀ ਇਸਤਰੀ ਨਾਲ ਹੀ ਵਿਆਹ ਕਰੇ।
Người chỉ được cưới gái đồng trinh làm vợ.
14 ੧੪ ਉਹ ਕਿਸੇ ਵਿਧਵਾ, ਜਾਂ ਛੱਡੀ ਹੋਈ, ਜਾਂ ਭਰਿਸ਼ਟ ਜਾਂ ਵੇਸਵਾ ਇਸਤਰੀ ਨਾਲ ਵਿਆਹ ਨਾ ਕਰੇ, ਪਰ ਉਹ ਆਪਣੇ ਲੋਕਾਂ ਵਿੱਚੋਂ ਇੱਕ ਕੁਆਰੀ ਇਸਤਰੀ ਨਾਲ ਹੀ ਵਿਆਹ ਕਰੇ।
Người không được cưới đàn bà góa, đàn bà ly dị hay đàn bà lăng loàn, gái mãi dâm, nhưng chỉ được cưới gái đồng trinh trong đại tộc Lê-vi;
15 ੧੫ ਉਹ ਆਪਣੇ ਲੋਕਾਂ ਵਿੱਚ, ਆਪਣੇ ਵੰਸ਼ ਨੂੰ ਭਰਿਸ਼ਟ ਨਾ ਕਰੇ, ਕਿਉਂ ਜੋ ਮੈਂ ਯਹੋਵਾਹ ਉਸ ਨੂੰ ਪਵਿੱਤਰ ਠਹਿਰਾਉਂਦਾ ਹਾਂ।
vì người không được phàm tục hóa con cháu mình giữa dân chúng. Ta, Chúa Hằng Hữu, đã thánh hóa người.”
16 ੧੬ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
Chúa Hằng Hữu phán bảo Môi-se:
17 ੧੭ ਹਾਰੂਨ ਨੂੰ ਆਖ, ਤੇਰੀ ਵੰਸ਼ ਵਿੱਚ ਪੀੜ੍ਹੀਓਂ ਪੀੜ੍ਹੀ ਤੱਕ ਜਿਸ ਕਿਸੇ ਵਿੱਚ ਕੋਈ ਦੋਸ਼ ਹੋਵੇ, ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਜਾਵੇ।
“Hãy nói với A-rôn: ‘Không một ai trong con cháu ngươi—từ nay cho đến các thế hệ sau—được đứng dâng lễ vật lên Đức Chúa Trời nếu bị tật nguyền.
18 ੧੮ ਕੋਈ ਵੀ ਮਨੁੱਖ ਜਿਸ ਵਿੱਚ ਕੋਈ ਵੀ ਦੋਸ਼ ਹੋਵੇ, ਭਾਵੇਂ ਅੰਨ੍ਹਾ, ਭਾਵੇਂ ਲੰਗੜਾ, ਭਾਵੇਂ ਜਿਸ ਦਾ ਨੱਕ ਫੀਨਾ ਹੋਵੇ, ਜਾਂ ਜਿਸ ਦੀ ਲੱਤ ਲੰਮੀ ਹੋਵੇ,
Đó là những người bị khiếm thị, què, thân thể biến dạng,
19 ੧੯ ਜਾਂ ਉਸਦਾ ਪੈਰ ਜਾਂ ਹੱਥ ਟੁੱਟਿਆ ਹੋਇਆ ਹੋਵੇ,
những người gãy chân, gãy tay,
20 ੨੦ ਜਾਂ ਕੁੱਬਾ, ਜਾਂ ਮਧਰਾ ਜਾਂ ਭੈਂਗਾ ਜਾਂ ਜਿਸ ਨੂੰ ਦਾਦ ਜਾਂ ਖੁਜਲੀ ਹੋਵੇ ਜਾਂ ਜਿਸ ਦੇ ਨਲ ਕੁਚਲੇ ਹੋਏ ਹੋਣ, ਉਹ ਨਜ਼ਦੀਕ ਨਾ ਜਾਵੇ।
hoặc gù lưng, còi cọc, mắt có tật, ghẻ lở, và tinh hoàn dập.
21 ੨੧ ਹਾਰੂਨ ਜਾਜਕ ਦੇ ਵੰਸ਼ ਵਿੱਚੋਂ ਜਿਸ ਕਿਸੇ ਮਨੁੱਖ ਵਿੱਚ ਕੋਈ ਦੋਸ਼ ਹੋਵੇ, ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ। ਕਿਉਂ ਜੋ ਉਸ ਵਿੱਚ ਦੋਸ਼ ਹੈ, ਇਸ ਲਈ ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ।
Vậy, người có tật nguyền—dù là con cháu Thầy Tế lễ A-rôn—sẽ không được đứng dâng lễ thiêu lên Chúa Hằng Hữu.
22 ੨੨ ਉਹ ਆਪਣੇ ਪਰਮੇਸ਼ੁਰ ਦੀ ਅੱਤ ਪਵਿੱਤਰ ਅਤੇ ਪਵਿੱਤਰ ਰੋਟੀ ਵਿੱਚੋਂ ਖਾਵੇ,
Tuy nhiên, họ được phép ăn lễ vật đã dâng lên Đức Chúa Trời, cả lễ vật thánh và rất thánh.
23 ੨੩ ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਨਾ ਹੀ ਜਗਵੇਦੀ ਦੇ ਨਜ਼ਦੀਕ ਜਾਵੇ ਕਿਉਂ ਜੋ ਉਸ ਵਿੱਚ ਦੋਸ਼ ਹੈ, ਅਜਿਹਾ ਨਾ ਹੋਵੇ ਕਿ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਭਰਿਸ਼ਟ ਕਰੇ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਠਹਿਰਾਉਂਦਾ ਹਾਂ।
Nhưng không được đến gần bức màn và bàn thờ, vì tật nguyền của người ấy sẽ xúc phạm nơi thánh của Ta. Ta là Chúa Hằng Hữu đã thánh hóa các nơi ấy.’”
24 ੨੪ ਇਸ ਲਈ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਘਰਾਣਿਆਂ ਨੂੰ ਇਹ ਗੱਲਾਂ ਦੱਸੀਆਂ।
Môi-se lặp lại các lời này cho A-rôn, các con trai A-rôn, và toàn dân Ít-ra-ên.