< ਲੇਵੀਆਂ ਦੀ ਪੋਥੀ 2 >
1 ੧ ਜਦੋਂ ਕੋਈ ਯਹੋਵਾਹ ਦੇ ਅੱਗੇ ਮੈਦੇ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ।
“若有人献素祭为供物给耶和华,要用细面浇上油,加上乳香,
2 ੨ ਉਹ ਉਸ ਨੂੰ ਹਾਰੂਨ ਦੇ ਪੁੱਤਰਾਂ ਦੇ ਕੋਲ ਜੋ ਜਾਜਕ ਹਨ ਲਿਆਵੇ ਅਤੇ ਉਹ ਮੈਦੇ, ਤੇਲ ਅਤੇ ਸਾਰੇ ਲੁਬਾਨ ਵਿੱਚੋਂ ਇੱਕ ਮੁੱਠ ਭਰ ਲਵੇ ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਉਸ ਦੀ ਯਾਦਗਾਰੀ ਲਈ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਕਰਕੇ ਸਾੜੇ।
带到亚伦子孙作祭司的那里;祭司就要从细面中取出一把来,并取些油和所有的乳香,然后要把所取的这些作为纪念,烧在坛上,是献与耶和华为馨香的火祭。
3 ੩ ਅਤੇ ਮੈਦੇ ਦੀ ਭੇਟ ਵਿੱਚੋਂ ਜੋ ਬਚ ਜਾਵੇ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ। ਇਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਵਿੱਚੋਂ ਅੱਤ ਪਵਿੱਤਰ ਹੈ।“
素祭所剩的要归给亚伦和他的子孙;这是献与耶和华的火祭中为至圣的。
4 ੪ “ਜੇਕਰ ਤੂੰ ਤੰਦੂਰ ਵਿੱਚ ਪਕਾਏ ਹੋਏ ਮੈਦੇ ਦੀ ਭੇਟ ਦਾ ਚੜ੍ਹਾਵਾ ਲਿਆਵੇਂ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦੀ ਪਤੀਰੀ ਰੋਟੀ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਮੱਠੀਆਂ ਦਾ ਹੋਵੇ।
“若用炉中烤的物为素祭,就要用调油的无酵细面饼,或是抹油的无酵薄饼。
5 ੫ ਜੇਕਰ ਤੇਰਾ ਚੜ੍ਹਾਵਾ ਤਵੇ ਉੱਤੇ ਪਕਾਈ ਹੋਈ ਮੈਦੇ ਦੀ ਭੇਟ ਦਾ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਪਤੀਰੇ ਮੈਦੇ ਦਾ ਹੋਵੇ।
若用铁鏊上做的物为素祭,就要用调油的无酵细面,
6 ੬ ਤੂੰ ਉਸ ਨੂੰ ਟੁੱਕੜੇ-ਟੁੱਕੜੇ ਕਰਕੇ ਉਸ ਦੇ ਉੱਤੇ ਤੇਲ ਪਾਵੀਂ। ਇਹ ਇੱਕ ਮੈਦੇ ਦੀ ਭੇਟ ਹੈ।
分成块子,浇上油;这是素祭。
7 ੭ ਅਤੇ ਜੇਕਰ ਤੇਰਾ ਚੜ੍ਹਾਵਾ ਕੜਾਹੀ ਵਿੱਚ ਪਕਾਏ ਹੋਏ ਮੈਦੇ ਦੀ ਭੇਟ ਦਾ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦਾ ਹੋਵੇ।
若用煎盘做的物为素祭,就要用油与细面做成。
8 ੮ ਤੂੰ ਇੰਨ੍ਹਾਂ ਵਸਤੂਆਂ ਦੀ ਬਣੀ ਹੋਈ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਲਿਆਵੀਂ ਅਤੇ ਜਦੋਂ ਉਹ ਜਾਜਕ ਦੇ ਕੋਲ ਲਿਆਈ ਜਾਵੇ ਤਾਂ ਉਹ ਉਸ ਨੂੰ ਜਗਵੇਦੀ ਦੇ ਕੋਲ ਲਿਆਵੇ।
要把这些东西做的素祭带到耶和华面前,并奉给祭司,带到坛前。
9 ੯ ਅਤੇ ਜਾਜਕ ਉਸ ਦੀ ਯਾਦਗੀਰੀ ਲਈ ਮੈਦੇ ਦੀ ਭੇਟ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਯਹੋਵਾਹ ਦੇ ਲਈ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਹੈ।
祭司要从素祭中取出作为纪念的,烧在坛上,是献与耶和华为馨香的火祭。
10 ੧੦ ਅਤੇ ਜੋ ਕੁਝ ਉਸ ਮੈਦੇ ਦੀ ਭੇਟ ਤੋਂ ਬਚ ਜਾਵੇ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ, ਇਹ ਯਹੋਵਾਹ ਦੇ ਲਈ ਅੱਗ ਦੀਆਂ ਭੇਟਾਂ ਵਿੱਚੋਂ ਅੱਤ ਪਵਿੱਤਰ ਹੈ।
素祭所剩的要归给亚伦和他的子孙。这是献与耶和华的火祭中为至圣的。
11 ੧੧ “ਕੋਈ ਵੀ ਮੈਦੇ ਦੀ ਭੇਟ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਓ ਉਸ ਵਿੱਚ ਕੁਝ ਖ਼ਮੀਰ ਨਾ ਹੋਵੇ, ਤੁਸੀਂ ਯਹੋਵਾਹ ਦੇ ਲਈ ਕਿਸੇ ਅੱਗ ਦੀ ਭੇਟ ਵਿੱਚ ਖ਼ਮੀਰ ਅਤੇ ਸ਼ਹਿਦ ਨਾ ਸਾੜਿਓ।
“凡献给耶和华的素祭都不可有酵;因为你们不可烧一点酵、一点蜜当作火祭献给耶和华。
12 ੧੨ ਤੁਸੀਂ ਪਹਿਲੇ ਫ਼ਲਾਂ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਓ ਪਰ ਉਹ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੀ ਨਾ ਜਾਵੇ।
这些物要献给耶和华作为初熟的供物,只是不可在坛上献为馨香的祭。
13 ੧੩ ਤੂੰ ਆਪਣੀ ਮੈਦੇ ਦੀ ਭੇਟ ਦੇ ਸਾਰੇ ਚੜ੍ਹਾਵਿਆਂ ਵਿੱਚ ਲੂਣ ਰਲਾਵੀਂ। ਤੂੰ ਆਪਣੀ ਮੈਦੇ ਦੀ ਭੇਟ ਵਿੱਚ ਆਪਣੇ ਪਰਮੇਸ਼ੁਰ ਦੇ ਨਾਲ ਬੰਨ੍ਹੇ ਹੋਵੇ ਨੇਮ ਦਾ ਲੂਣ ਨਾ ਘਟਾਵੀਂ ਅਤੇ ਆਪਣੀਆਂ ਸਾਰੀਆਂ ਭੇਟਾਂ ਨਾਲ ਲੂਣ ਚੜ੍ਹਾਵੀਂ।
凡献为素祭的供物都要用盐调和,在素祭上不可缺了你 神立约的盐。一切的供物都要配盐而献。
14 ੧੪ “ਜੇਕਰ ਤੂੰ ਆਪਣੀ ਉਪਜ ਦੇ ਪਹਿਲੇ ਫ਼ਲਾਂ ਵਿੱਚੋਂ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇਂ, ਤਾਂ ਤੂੰ ਮੈਦੇ ਦੀ ਭੇਟ ਵਿੱਚ ਆਪਣੇ ਪਹਿਲੇ ਫ਼ਲਾਂ ਦੇ ਦਾਣਿਆਂ ਦੇ ਹਰੇ ਸਿੱਟੇ ਅੱਗ ਨਾਲ ਭੁੰਨੇ ਹੋਏ ਅਰਥਾਤ ਮਸਲ ਦੇ ਕੱਢੇ ਹੋਏ ਦਾਣੇ ਚੜ੍ਹਾਵੀਂ।
若向耶和华献初熟之物为素祭,要献上烘了的禾穗子,就是轧了的新穗子,当作初熟之物的素祭。
15 ੧੫ ਤੂੰ ਉਸ ਤੇ ਤੇਲ ਪਾਵੀਂ ਅਤੇ ਉਸ ਉੱਤੇ ਲੁਬਾਨ ਰੱਖੀਂ, ਇਹ ਇੱਕ ਮੈਦੇ ਦੀ ਭੇਟ ਹੈ।
并要抹上油,加上乳香;这是素祭。
16 ੧੬ ਅਤੇ ਜਾਜਕ ਉਸ ਦੀ ਯਾਦਗਿਰੀ ਲਈ ਉਸ ਦੇ ਕੱਢੇ ਹੋਏ ਦਾਣਿਆਂ ਵਿੱਚੋਂ ਅਤੇ ਤੇਲ ਵਿੱਚੋਂ ਕੁਝ ਲੈ ਕੇ ਉਸ ਦੇ ਸਾਰੇ ਲੁਬਾਨ ਸਮੇਤ ਸਾੜੇ। ਇਹ ਯਹੋਵਾਹ ਦੇ ਲਈ ਅੱਗ ਦੀ ਭੇਟ ਹੈ।
祭司要把其中作为纪念的,就是一些轧了的禾穗子和一些油,并所有的乳香,都焚烧,是向耶和华献的火祭。”