< ਲੇਵੀਆਂ ਦੀ ਪੋਥੀ 17 >
1 ੧ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
І Господь промовляв до Мойсея, говорячи:
2 ੨ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੀ ਸਾਰੀ ਮੰਡਲੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਖ, ਜਿਸ ਕੰਮ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ, ਉਹ ਇਹ ਹੈ:
„Промовляй до Аарона й до синів його, та до всіх Ізра́їлевих синів, та й скажеш їм: Оце та річ, що Господь наказав був, говорячи:
3 ੩ ਜੇਕਰ ਇਸਰਾਏਲ ਦੇ ਘਰਾਣੇ ਤੋਂ ਕੋਈ ਵੀ ਮਨੁੱਖ ਜੋ ਬਲ਼ਦ, ਜਾਂ ਲੇਲਾ, ਜਾਂ ਬੱਕਰਾ ਡੇਰੇ ਵਿੱਚ ਜਾਂ ਡੇਰੇ ਤੋਂ ਬਾਹਰ ਵੱਢੇ,
Кожен чоловік з Ізра́їлевого дому, що заріже вола, або ягня, або козу в табо́рі, або щось заріже поза табо́ром,
4 ੪ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ, ਯਹੋਵਾਹ ਦੇ ਨਿਵਾਸ ਸਥਾਨ ਦੇ ਸਾਹਮਣੇ ਬਲੀ ਚੜ੍ਹਾਉਣ ਲਈ ਨਾ ਲਿਆਵੇ, ਤਾਂ ਉਹ ਮਨੁੱਖ ਖੂਨ ਦਾ ਦੋਸ਼ੀ ਠਹਿਰੇ। ਉਸ ਨੇ ਲਹੂ ਬਹਾਇਆ ਹੈ ਇਸ ਲਈ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
а до входу скинії заповіту не приведе того на прине́сення жертви для Господа перед скинію Господню, то кров буде полічена тому чоловікові, — він пролив кров. І буде ви́нищений чоловік той з-посере́д наро́ду свого́,
5 ੫ ਇਸ ਬਿਧੀ ਦਾ ਕਾਰਨ ਇਹ ਹੈ ਕਿ ਇਸਰਾਏਲੀ ਆਪਣੀਆਂ ਬਲੀਆਂ ਜਿਨ੍ਹਾਂ ਨੂੰ ਉਹ ਖੁੱਲ੍ਹੇ ਮੈਦਾਨ ਵਿੱਚ ਚੜ੍ਹਾਉਂਦੇ ਹਨ, ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਜਾਜਕ ਦੇ ਕੋਲ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਕਰਕੇ ਲਿਆਉਣ।
щоб приво́дили Ізраїлеві сини свої жертви, які вони ріжуть на чистому полі, і спроваджали для Господа до входу скинії заповіту до священика, і різали їх, як мирні жертви для Господа.
6 ੬ ਅਤੇ ਜਾਜਕ ਉਸ ਲਹੂ ਨੂੰ ਯਹੋਵਾਹ ਦੀ ਜਗਵੇਦੀ ਦੇ ਉੱਤੇ ਅਤੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਛਿੜਕੇ ਅਤੇ ਚਰਬੀ ਨੂੰ ਯਹੋਵਾਹ ਦੇ ਅੱਗੇ ਸੁਗੰਧਤਾ ਕਰ ਕੇ ਸਾੜੇ।
І покропить священик тією кров'ю на Господнього жертівника при вході скинії заповіту, та й спалить лій на любі пахощі для Господа.
7 ੭ ਤਾਂ ਜੋ ਉਹ ਜਿਹੜੇ ਬੱਕਰਿਆਂ ਦੀ ਪੂਜਾ ਕਰਕੇ ਵਿਭਚਾਰ ਕਰਦੇ ਹਨ, ਫੇਰ ਕਦੀ ਆਪਣੀਆਂ ਬਲੀਆਂ ਉਨ੍ਹਾਂ ਦੇ ਅੱਗੇ ਨਾ ਚੜ੍ਹਾਉਣ। ਇਹ ਉਨ੍ਹਾਂ ਦੇ ਲਈ ਉਨ੍ਹਾਂ ਦੀ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਹੋਵੇਗੀ।
І щоб вони вже не різали своїх жертов козлам-демонам, за якими вони блу́дять. Це буде для них вічна постанова на їхні покоління.
8 ੮ ਤੂੰ ਉਨ੍ਹਾਂ ਨੂੰ ਇਹ ਆਖ, ਭਾਵੇਂ ਇਸਰਾਏਲ ਦੇ ਘਰਾਣੇ ਦਾ ਕੋਈ ਮਨੁੱਖ ਹੋਵੇ, ਜਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਰਹਿੰਦੇ ਹਨ, ਜਿਹੜਾ ਹੋਮ ਬਲੀ ਦੀ ਭੇਟ ਜਾਂ ਸੁੱਖ-ਸਾਂਦ ਦੀ ਭੇਟ ਚੜ੍ਹਾਵੇ,
А їм скажеш: Кожен чоловік із Ізра́їлевого дому та з прихо́дька, що буде ме́шкати серед вас, який принесе цілопа́лення або жертву,
9 ੯ ਅਤੇ ਉਹ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਨਾ ਲਿਆਵੇ, ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
а до входу скинії заповіту не принесе того, щоб учинити його для Господа, — то буде знищений чоловік той з-посеред наро́ду свого!
10 ੧੦ ਕੋਈ ਵੀ ਮਨੁੱਖ ਭਾਵੇਂ ਇਸਰਾਏਲ ਦੇ ਘਰਾਣੇ ਦਾ ਹੋਵੇ, ਜਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ, ਜਿਹੜਾ ਕਿਸੇ ਪ੍ਰਕਾਰ ਦਾ ਲਹੂ ਖਾਵੇ ਤਾਂ ਮੈਂ ਉਸ ਲਹੂ ਖਾਣ ਵਾਲੇ ਮਨੁੱਖ ਦੇ ਵਿਰੁੱਧ ਹੋ ਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।
А кожен чоловік із Ізраїлевого дому та з прихо́дька, що мешкає серед них, який буде їсти кров, то Я зверну лице Своє проти тієї душі, що їсть вона ту кров, — і винищу її з-посеред народу її,
11 ੧੧ ਕਿਉਂ ਜੋ ਸਰੀਰ ਦੀ ਜਾਨ ਉਸ ਦੇ ਲਹੂ ਵਿੱਚ ਹੈ ਅਤੇ ਮੈਂ ਉਸ ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਦਿੱਤਾ ਹੈ, ਕਿਉਂਕਿ ਪ੍ਰਾਣਾਂ ਦੇ ਲਈ ਲਹੂ ਨਾਲ ਹੀ ਪ੍ਰਾਸਚਿਤ ਹੁੰਦਾ ਹੈ।
бо життя тіла — в крові вона, а Я дав її для вас на жертівника для очищення за душі ваші, бо кров та — вона очищує душу.
12 ੧੨ ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, ਕਿ ਤੁਹਾਡੇ ਵਿੱਚੋਂ ਕੋਈ ਮਨੁੱਖ ਲਹੂ ਨਾ ਖਾਵੇ, ਨਾ ਹੀ ਕੋਈ ਪਰਦੇਸੀ ਜੋ ਤੁਹਾਡੇ ਵਿਚਕਾਰ ਵੱਸਦਾ ਹੈ, ਲਹੂ ਖਾਵੇ।
Тому́ сказав Я Ізра́їлевим синам: Кожна душа з вас не буде їсти крови, і прихо́дько, що мешкає серед вас, не буде їсти крови.
13 ੧੩ ਕੋਈ ਵੀ ਮਨੁੱਖ ਭਾਵੇਂ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ, ਜਿਹੜਾ ਸ਼ਿਕਾਰ ਕਰਕੇ ਕਿਸੇ ਖਾਣ ਯੋਗ ਪਸ਼ੂ ਜਾਂ ਪੰਛੀ ਨੂੰ ਫੜ੍ਹੇ ਤਾਂ ਉਹ ਉਸ ਦੇ ਲਹੂ ਨੂੰ ਡੋਲ੍ਹ ਕੇ ਮਿੱਟੀ ਨਾਲ ਢੱਕ ਦੇਵੇ।
А кожен чоловік із Ізраїлевих синів та з прихо́дька, що мешкає серед них, що вполю́є здо́бич звірини́ або пта́ства, що їджене, то він виллє кров того й закриє її піском.
14 ੧੪ ਕਿਉਂ ਜੋ ਸਾਰੇ ਸਰੀਰਾਂ ਦਾ ਪ੍ਰਾਣ ਉਨ੍ਹਾਂ ਦੇ ਲਹੂ ਵਿੱਚ ਹੀ ਵੱਸਦਾ ਹੈ, ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, ਤੁਸੀਂ ਕਿਸੇ ਪ੍ਰਕਾਰ ਦਾ ਮਾਸ ਲਹੂ ਸਮੇਤ ਨਾ ਖਾਣਾ, ਕਿਉਂ ਜੋ ਸਾਰੇ ਸਰੀਰਾਂ ਦੀ ਜਾਨ ਉਨ੍ਹਾਂ ਦੇ ਲਹੂ ਵਿੱਚ ਹੀ ਹੈ। ਕੋਈ ਵੀ ਜਿਹੜਾ ਉਸ ਨੂੰ ਖਾਵੇ, ਉਹ ਛੇਕਿਆ ਜਾਵੇ।
Бо життя кожного тіла — кров його, життя його вона. І сказав Я Ізраїлевим синам: Крови кожного тіла ви не бу́дете їсти, бо життя кожного тіла — кров його вона. Усі, що їдять її, будуть понищені.
15 ੧੫ ਅਤੇ ਕੋਈ ਵੀ ਮਨੁੱਖ ਜਿਹੜਾ ਆਪਣੇ ਦੇਸ ਦਾ ਹੋਵੇ ਜਾਂ ਪਰਦੇਸੀ, ਉਸ ਜੀਵ ਨੂੰ ਖਾਵੇ, ਜਿਹੜਾ ਆਪਣੇ ਆਪ ਮਰ ਗਿਆ ਹੋਵੇ, ਜਾਂ ਦੂਜੇ ਪਸ਼ੂਆਂ ਦੁਆਰਾ ਮਾਰਿਆ ਗਿਆ ਹੋਵੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ, ਉਹ ਸ਼ਾਮ ਤੱਕ ਅਸ਼ੁੱਧ ਰਹੇ। ਫੇਰ ਉਹ ਸ਼ੁੱਧ ਠਹਿਰੇਗਾ।
А всяка душа, що їстиме па́дло та розша́рпане серед тубі́льця і серед прихо́дька, нехай випере одежу свою й обмиється в воді, і буде нечистий аж до вечора, а потім стане чистий.
16 ੧੬ ਪਰ ਜੇਕਰ ਉਹ ਆਪਣੇ ਕੱਪੜੇ ਨਾ ਧੋਵੇ ਅਤੇ ਨਾ ਨਹਾਵੇ ਤਾਂ ਉਸ ਦਾ ਦੋਸ਼ ਉਸੇ ਦੇ ਜੁੰਮੇ ਹੈ।
А якщо він не випере, а тіла свого не обмиє, то понесе свою провину.