< ਯਿਰਮਿਯਾਹ ਦਾ ਵਿਰਲਾਪ 4 >
1 ੧ ਸੋਨਾ ਕਿਵੇਂ ਫਿੱਕਾ ਹੋ ਗਿਆ! ਖ਼ਰਾ ਸੋਨਾ ਕਿਵੇਂ ਬਦਲ ਗਿਆ? ਪਵਿੱਤਰ ਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ!
How the gold has become dim! The most pure gold has changed! The stones of the sanctuary are poured out at the head of every street.
2 ੨ ਸੀਯੋਨ ਦੇ ਲਾਡਲੇ ਪੁੱਤਰ, ਜਿਹੜੇ ਸੋਨੇ ਦੇ ਤੁੱਲ ਸਨ, ਕਿਵੇਂ ਘੁਮਿਆਰ ਦੇ ਬਣਾਏ ਮਿੱਟੀ ਦੇ ਭਾਂਡਿਆਂ ਵਾਂਗੂੰ ਤੁੱਛ ਸਮਝੇ ਗਏ ਹਨ!
The precious sons of Zion, comparable to fine gold, how they are esteemed as earthen pitchers, the work of the hands of the potter!
3 ੩ ਗਿੱਦੜੀਆਂ ਵੀ ਆਪਣੀਆਂ ਛਾਤੀ ਤੋਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ, ਪਰ ਮੇਰੀ ਪਰਜਾ ਦੀ ਧੀ, ਉਜਾੜ ਦੇ ਸ਼ੁਤਰਮੁਰਗਾਂ ਵਾਂਗੂੰ ਨਿਰਦਈ ਹੋ ਗਈ ਹੈ!
Even the jackals offer their breast. They nurse their young ones. But the daughter of my people has become cruel, like the ostriches in the wilderness.
4 ੪ ਦੁੱਧ ਚੁੰਘਣ ਵਾਲੇ ਬੱਚੇ ਦੀ ਜੀਭ ਪਿਆਸ ਦੇ ਕਾਰਨ ਤਾਲੂ ਨਾਲ ਜਾ ਲੱਗੀ ਹੈ, ਨਿਆਣੇ ਰੋਟੀ ਮੰਗਦੇ ਪਰ ਕੋਈ ਉਹਨਾਂ ਨੂੰ ਨਹੀਂ ਦਿੰਦਾ।
The tongue of the nursing child clings to the roof of his mouth for thirst. The young children ask for bread, and no one breaks it for them.
5 ੫ ਜਿਹੜੇ ਸੁਆਦਲਾ ਭੋਜਨ ਖਾਂਦੇ ਸਨ, ਗਲੀਆਂ ਵਿੱਚ ਭੁੱਖੇ ਫਿਰਦੇ ਹਨ, ਜਿਹੜੇ ਮਖ਼ਮਲੀ ਕੱਪੜਿਆਂ ਵਿੱਚ ਪਲਦੇ ਸਨ, ਉਹ ਗੁਹੀਰਿਆਂ ਨੂੰ ਜੱਫ਼ੀਆਂ ਪਾਉਂਦੇ ਹਨ!
Those who ate delicacies are desolate in the streets. Those who were brought up in purple embrace dunghills.
6 ੬ ਮੇਰੀ ਪਰਜਾ ਦੀ ਧੀ ਦੀ ਬੁਰਿਆਈ ਸਦੂਮ ਦੇ ਪਾਪ ਨਾਲੋਂ ਵੱਡੀ ਹੈ, ਜਿਹੜਾ ਬਿਨ੍ਹਾਂ ਕਿਸੇ ਦੇ ਹੱਥ ਲਾਏ ਇੱਕ ਪਲ ਵਿੱਚ ਢਾਹਿਆ ਗਿਆ।
For the iniquity of the daughter of my people is greater than the sin of Sodom, which was overthrown as in a moment. No hands were laid on her.
7 ੭ ਉਹ ਦੇ ਪਤਵੰਤ ਬਰਫ਼ ਨਾਲੋਂ ਸ਼ੁੱਧ ਅਤੇ ਦੁੱਧ ਨਾਲੋਂ ਚਿੱਟੇ ਸਨ, ਉਹਨਾਂ ਦੇ ਸਰੀਰ ਮੂੰਗੇ ਨਾਲੋਂ ਲਾਲ ਸਨ, ਉਹਨਾਂ ਦੀ ਚਮਕ ਨੀਲਮ ਵਰਗੀ ਸੀ।
Her nobles were purer than snow. They were whiter than milk. They were more ruddy in body than rubies. Their polishing was like sapphire.
8 ੮ ਹੁਣ ਉਹਨਾਂ ਦਾ ਰੂਪ ਕਾਲਖ ਨਾਲੋਂ ਕਾਲਾ ਹੈ, ਉਹ ਬਜ਼ਾਰਾਂ ਵਿੱਚ ਪਹਿਚਾਣੇ ਨਹੀਂ ਜਾਂਦੇ, ਉਹਨਾਂ ਦਾ ਚਮੜਾ ਸੁੰਗੜ ਕੇ ਹੱਡੀਆਂ ਨਾਲ ਜੁੜ ਗਿਆ, ਉਹ ਸੁੱਕ ਕੇ ਲੱਕੜ ਵਾਂਗੂੰ ਹੋ ਗਿਆ ਹੈ।
Their appearance is blacker than a coal. They are not known in the streets. Their skin clings to their bones. It is withered. It has become like wood.
9 ੯ ਤਲਵਾਰ ਦੇ ਮਾਰੇ ਹੋਏ, ਭੁੱਖ ਦੇ ਮਾਰੇ ਹੋਇਆਂ ਨਾਲੋਂ ਚੰਗੇ ਹਨ, ਖੇਤ ਦਾ ਫਲ ਨਾ ਮਿਲਣ ਕਰਕੇ, ਇਹਨਾਂ ਦਾ ਪ੍ਰਾਣ ਸੁੱਕਦਾ ਜਾਂਦਾ ਹੈ।
Those who are killed with the sword are better than those who are killed with hunger; for these pine away, stricken through, for lack of the fruits of the field.
10 ੧੦ ਦਿਆਲੂ ਇਸਤਰੀਆਂ ਨੇ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਪਕਾਇਆ! ਮੇਰੀ ਪਰਜਾ ਦੀ ਧੀ ਦੀ ਬਰਬਾਦੀ ਵਿੱਚ, ਉਹ ਹੀ ਇਹਨਾਂ ਦਾ ਭੋਜਨ ਸਨ!
The hands of the pitiful women have boiled their own children. They were their food in the destruction of the daughter of my people.
11 ੧੧ ਯਹੋਵਾਹ ਨੇ ਆਪਣਾ ਪੂਰਾ ਕਹਿਰ ਪਰਗਟ ਕੀਤਾ, ਉਸ ਨੇ ਆਪਣਾ ਭੜਕਦਾ ਕ੍ਰੋਧ ਡੋਲ੍ਹ ਦਿੱਤਾ, ਉਸ ਨੇ ਸੀਯੋਨ ਵਿੱਚ ਇੱਕ ਅੱਗ ਭੜਕਾਈ, ਜਿਸਨੇ ਉਸ ਦੀਆਂ ਨੀਹਾਂ ਨੂੰ ਭਸਮ ਕਰ ਦਿੱਤਾ।
Yahweh has accomplished his wrath. He has poured out his fierce anger. He has kindled a fire in Zion, which has devoured its foundations.
12 ੧੨ ਧਰਤੀ ਦੇ ਰਾਜੇ ਅਤੇ ਜਗਤ ਦੇ ਸਾਰੇ ਵਾਸੀ ਯਕੀਨ ਨਹੀਂ ਕਰਦੇ, ਕਿ ਵੈਰੀ ਅਤੇ ਵਿਰੋਧੀ ਯਰੂਸ਼ਲਮ ਦੇ ਫਾਟਕਾਂ ਵਿੱਚ ਆ ਵੜੇ।
The kings of the earth didn’t believe, neither did all the inhabitants of the world, that the adversary and the enemy would enter into the gates of Jerusalem.
13 ੧੩ ਇਹ ਉਸ ਦੇ ਨਬੀਆਂ ਦੇ ਪਾਪ ਅਤੇ ਉਸ ਦੇ ਜਾਜਕਾਂ ਦੀ ਬਦੀ ਦੇ ਕਾਰਨ ਹੋਇਆ, ਜਿਨ੍ਹਾਂ ਨੇ ਉਹ ਦੇ ਵਿਚਕਾਰ ਧਰਮੀਆਂ ਦਾ ਲਹੂ ਵਹਾਇਆ।
It is because of the sins of her prophets and the iniquities of her priests, that have shed the blood of the just in the middle of her.
14 ੧੪ ਉਹ ਅੰਨ੍ਹਿਆਂ ਵਰਗੇ ਹੋ ਕੇ ਗਲੀਆਂ ਵਿੱਚ ਫਿਰਦੇ ਹਨ, ਉਹ ਲਹੂ ਨਾਲ ਇੰਨ੍ਹੇ ਅਸ਼ੁੱਧ ਹੋ ਗਏ ਹਨ, ਭਈ ਕੋਈ ਉਹਨਾਂ ਦੇ ਬਸਤਰ ਛੂਹ ਨਹੀਂ ਸਕਦਾ।
They wander as blind men in the streets. They are polluted with blood, So that men can’t touch their garments.
15 ੧੫ ਲੋਕ ਉਹਨਾਂ ਨੂੰ ਪੁਕਾਰ ਕੇ ਆਖਦੇ ਹਨ “ਦੂਰ ਹੋਵੋ,” “ਭਰਿਸ਼ਟੇ ਹੋਇਓ! ਦੂਰ ਹੋਵੋ, ਦੂਰ ਹੋਵੋ! ਸਾਨੂੰ ਨਾ ਛੂਹੋ!” ਜਦ ਉਹ ਭੱਜ ਗਏ ਅਤੇ ਮਾਰੇ-ਮਾਰੇ ਫਿਰਨ ਲੱਗੇ, ਤਦ ਕੌਮਾਂ ਵਿੱਚ ਲੋਕ ਆਖਦੇ ਸਨ, “ਉਹ ਐਥੇ ਨਹੀਂ ਰਹਿ ਸਕਦੇ!”
“Go away!” they cried to them. “Unclean! Go away! Go away! Don’t touch! When they fled away and wandered, men said among the nations, “They can’t live here any more.”
16 ੧੬ ਯਹੋਵਾਹ ਦੇ ਕ੍ਰੋਧ ਨੇ ਉਹਨਾਂ ਨੂੰ ਖਿਲਾਰ ਦਿੱਤਾ, ਉਹ ਫੇਰ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਨਹੀਂ ਕਰੇਗਾ, ਉਹਨਾਂ ਦੇ ਜਾਜਕਾਂ ਦਾ ਮਾਣ ਨਹੀਂ ਰੱਖਿਆ, ਨਾ ਬਜ਼ੁਰਗਾਂ ਉੱਤੇ ਕਿਰਪਾ ਕੀਤੀ।
Yahweh’s anger has scattered them. He will not pay attention to them any more. They didn’t respect the persons of the priests. They didn’t favor the elders.
17 ੧੭ ਸਾਡੀਆਂ ਅੱਖਾਂ ਵਿਅਰਥ ਵਿੱਚ ਸਹਾਇਤਾ ਦੀ ਉਡੀਕ ਕਰਦਿਆਂ ਥੱਕ ਗਈਆਂ, ਅਸੀਂ ਇੱਕ ਕੌਮ ਦੀ ਉਡੀਕ ਕਰਦੇ ਰਹੇ, ਜਿਹੜੀ ਬਚਾ ਨਹੀਂ ਸਕਦੀ।
Our eyes still fail, looking in vain for our help. In our watching we have watched for a nation that could not save.
18 ੧੮ ਉਹ ਸਾਡੇ ਪੈਰਾਂ ਦੇ ਨਿਸ਼ਾਨਾਂ ਦਾ ਪਿੱਛਾ ਕਰਦੇ ਹਨ, ਕਿ ਅਸੀਂ ਆਪਣੇ ਚੌਂਕਾਂ ਦੇ ਵਿੱਚ ਵੀ ਨਹੀਂ ਜਾ ਸਕਦੇ, ਸਾਡਾ ਅੰਤ ਨੇੜੇ ਆਇਆ, ਸਾਡੇ ਦਿਨ ਪੂਰੇ ਹੋ ਗਏ, ਕਿਉਂ ਜੋ ਸਾਡਾ ਅੰਤ ਆ ਗਿਆ ਸੀ।
They hunt our steps, so that we can’t go in our streets. Our end is near. Our days are fulfilled, for our end has come.
19 ੧੯ ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਦੇ ਉਕਾਬਾਂ ਨਾਲੋਂ ਵੀ ਤੇਜ਼ ਸਨ, ਉਹ ਪਹਾੜਾਂ ਦੇ ਉੱਤੇ ਸਾਡੇ ਪਿੱਛੇ ਭੱਜੇ, ਉਹ ਉਜਾੜ ਵਿੱਚ ਸਾਡੀ ਘਾਤ ਵਿੱਚ ਬੈਠੇ ਸਨ।
Our pursuers were swifter than the eagles of the sky. They chased us on the mountains. They set an ambush for us in the wilderness.
20 ੨੦ ਯਹੋਵਾਹ ਦਾ ਮਸਹ ਕੀਤਾ ਹੋਇਆ, ਜੋ ਸਾਡੀਆਂ ਨਾਸਾਂ ਦਾ ਸਾਹ ਸੀ, ਜਿਸ ਦੇ ਵਿਖੇ ਅਸੀਂ ਕਹਿੰਦੇ ਸੀ, ਕਿ ਉਹ ਦੇ ਸਾਏ ਹੇਠ ਅਸੀਂ ਪਰਾਈਆਂ ਕੌਮਾਂ ਵਿੱਚ ਜੀਉਂਦੇ ਰਹਾਂਗੇ, ਉਹ ਉਹਨਾਂ ਦੇ ਪੁੱਟੇ ਹੋਏ ਟੋਇਆਂ ਵਿੱਚ ਫੜ੍ਹਿਆ ਗਿਆ!
The breath of our nostrils, the anointed of Yahweh, was taken in their pits; of whom we said, under his shadow we will live among the nations.
21 ੨੧ ਹੇ ਅਦੋਮ ਦੀਏ ਧੀਏ, ਜਿਹੜੀ ਊਜ਼ ਦੇ ਦੇਸ਼ ਵਿੱਚ ਵੱਸਦੀ ਹੈਂ, ਅਨੰਦ ਹੋ ਅਤੇ ਖੁਸ਼ੀ ਮਨਾ! ਇਹ ਪਿਆਲਾ ਤੇਰੇ ਤੱਕ ਵੀ ਪਹੁੰਚੇਗਾ, ਤੂੰ ਮਸਤ ਹੋ ਕੇ ਆਪਣੇ ਆਪ ਨੂੰ ਨੰਗੀ ਕਰੇਂਗੀ!
Rejoice and be glad, daughter of Edom, who dwells in the land of Uz. The cup will pass through to you also. You will be drunken, and will make yourself naked.
22 ੨੨ ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ, ਉਹ ਤੈਨੂੰ ਫੇਰ ਗੁਲਾਮ ਬਣਾ ਕੇ ਨਹੀਂ ਲੈ ਜਾਵੇਗਾ! ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ, ਉਹ ਤੇਰੇ ਪਾਪ ਉਘਾੜ ਦੇਵੇਗਾ!
The punishment of your iniquity is accomplished, daughter of Zion. He will no more carry you away into captivity. He will visit your iniquity, daughter of Edom. He will uncover your sins.