< ਨਿਆਂਈਆਂ 8 >
1 ੧ ਤਦ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਨੂੰ ਕਿਹਾ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ ਕਿ ਜਦ ਤੂੰ ਮਿਦਯਾਨੀਆਂ ਨਾਲ ਲੜਨ ਲਈ ਗਿਆ ਤਾਂ ਸਾਨੂੰ ਨਾ ਬੁਲਾਇਆ?” ਸੋ ਉਨ੍ਹਾਂ ਨੇ ਉਸ ਦੇ ਨਾਲ ਬਹੁਤ ਝਗੜਾ ਕੀਤਾ।
To, mutanen Efraim suka ce wa Gideyon, “Me ya sa ka yi mana haka? Me ya sa ba ka kira mu lokacin da ka tafi yaƙi da Midiyawa ba?” Suka zarge shi sosai.
2 ੨ ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਭਲਾ, ਹੁਣ ਮੈਂ ਤੁਹਾਡੇ ਵਾਂਗੂੰ ਕੀ ਕੀਤਾ ਹੈ? ਕੀ ਇਫ਼ਰਾਈਮ ਦੇ ਬਚੀ-ਖੁਚੀ ਦਾਖ਼ ਵੀ ਅਬੀਅਜ਼ਰ ਦੀ ਸਾਰੀ ਦਾਖਾਂ ਦੀ ਫ਼ਸਲ ਨਾਲੋਂ ਚੰਗੀ ਨਹੀਂ?
Amma ya ce musu, “Me na yi da za a iya kwatanta da abin da kuka yi? Ashe, kalar inabin da Efraim ta yi bai fi dukan girbin inabin da Abiyezer suka yi ba?
3 ੩ ਪਰਮੇਸ਼ੁਰ ਨੇ ਮਿਦਯਾਨ ਦੇ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਤੁਹਾਡੇ ਵੱਸ ਕਰ ਦਿੱਤਾ, ਹੋਰ ਤੁਹਾਡੇ ਬਰਾਬਰ ਕੰਮ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਸੀ?” ਜਦ ਉਸ ਨੇ ਇਹ ਗੱਲ ਕਹੀ ਤਾਂ ਉਨ੍ਹਾਂ ਦਾ ਕ੍ਰੋਧ ਉਸ ਤੋਂ ਘੱਟ ਗਿਆ।
Allah ya ba da Oreb da Zeyib, shugabannin Midiyawa a hannuwanku. Me na yi da ya fi naku? Da ya faɗi haka sai hankalinsu ya kwanta.”
4 ੪ ਤਦ ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਆਪਣੇ ਤਿੰਨ ਸੌ ਸਾਥੀਆਂ ਨਾਲ ਪਾਰ ਲੰਘਿਆ, ਉਹ ਸਾਰੇ ਥੱਕੇ ਹੋਏ ਤਾਂ ਸਨ ਪਰ ਫਿਰ ਵੀ ਮਿਦਯਾਨੀਆਂ ਦੇ ਪਿੱਛੇ ਲੱਗੇ ਰਹੇ। ਤਦ ਗਿਦਾਊਨ ਨੇ ਸੁੱਕੋਥ ਦੇ ਲੋਕਾਂ ਨੂੰ ਕਿਹਾ, “ਜਿਹੜੇ ਮੇਰੇ ਨਾਲ ਹਨ, ਇਨ੍ਹਾਂ ਲੋਕਾਂ ਨੂੰ ਰੋਟੀਆਂ ਦਿਉ,
Gideyon da mutanensa ɗari uku, sun gaji, duk da haka suka yi ta fafarar, suka zo Urdun suka haye shi.
5 ੫ ਕਿਉਂ ਜੋ ਇਹ ਥੱਕੇ ਹੋਏ ਹਨ ਅਤੇ ਮੈਂ ਮਿਦਯਾਨ ਦੇ ਦੋਹਾਂ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਦੇ ਪਿੱਛੇ ਪਿਆ ਹੋਇਆ ਹਾਂ।”
Ya ce wa mutanen Sukkot, “Ku ba wa mutanena burodi; sun gaji, har yanzu ina fafarar Zeba da Zalmunna, sarakunan Midiyawa.”
6 ੬ ਪਰ ਸੁੱਕੋਥ ਦੇ ਹਾਕਮਾਂ ਨੇ ਉੱਤਰ ਦਿੱਤਾ, “ਕੀ ਜ਼ਬਾਹ ਅਤੇ ਸਲਮੁੰਨਾ ਹੁਣੇ ਤੇਰੇ ਹੱਥਾਂ ਵਿੱਚ ਆ ਗਏ ਹਨ ਜੋ ਅਸੀਂ ਤੇਰੀ ਫੌਜ ਨੂੰ ਰੋਟੀਆਂ ਦੇਈਏ?”
Amma shugabannin Sukkot suka ce, “Ka kama Zeba da Zalmunna ko ne? Don me za mu ba wa mayaƙanka burodi?”
7 ੭ ਗਿਦਾਊਨ ਨੇ ਕਿਹਾ, “ਠੀਕ ਹੈ, ਜਦ ਯਹੋਵਾਹ ਜ਼ਬਾਹ ਅਤੇ ਸਲਮੁੰਨਾ ਨੂੰ ਮੇਰੇ ਹੱਥਾਂ ਵਿੱਚ ਕਰ ਦੇਵੇਗਾ ਤਾਂ ਮੈਂ ਤੁਹਾਡੇ ਮਾਸ ਨੂੰ ਜੰਗਲੀ ਕੰਡਿਆਂ ਅਤੇ ਕੰਟੀਲੀ ਝਾੜੀਆਂ ਨਾਲ ਛਿੱਲਾਂਗਾ!”
Sai Gideyon ya ce, “Haka ko? To, sa’ad da Ubangiji ya ba da Zeba da Zalmunna a hannuna, zan tsattsaga jikinku da ƙayayyuwan jeji.”
8 ੮ ਉੱਥੋਂ ਉਹ ਪਨੂਏਲ ਨੂੰ ਗਿਆ ਅਤੇ ਉੱਥੇ ਦੇ ਲੋਕਾਂ ਤੋਂ ਇਸੇ ਤਰ੍ਹਾਂ ਭੋਜਨ ਮੰਗਿਆ, ਪਰ ਪਨੂਏਲ ਦੇ ਲੋਕਾਂ ਨੇ ਵੀ ਉਸੇ ਤਰ੍ਹਾਂ ਉੱਤਰ ਦਿੱਤਾ, ਜੋ ਸੁੱਕੋਥੀਆਂ ਨੇ ਦਿੱਤਾ ਸੀ।
Daga nan ya wuce zuwa Fenuwel ya yi irin roƙon nan, amma suka amsa yadda mutanen Sukkot suka yi.
9 ੯ ਉਸ ਨੇ ਪਨੂਏਲ ਦੇ ਵਾਸੀਆਂ ਨੂੰ ਕਿਹਾ, “ਜਦ ਮੈਂ ਸੁੱਖ-ਸਾਂਦ ਨਾਲ ਮੁੜ ਆਵਾਂਗਾ ਤਾਂ ਮੈਂ ਇਸ ਬੁਰਜ ਨੂੰ ਢਾਹ ਦਿਆਂਗਾ!”
Saboda haka sai ya ce wa mutanen Fenuwel, “Sa’ad da na dawo da nasara zan rushe wannan hasumiya.”
10 ੧੦ ਜ਼ਬਾਹ ਅਤੇ ਸਲਮੁੰਨਾ ਕਰਕੋਰ ਵਿੱਚ ਸਨ, ਅਤੇ ਉਨ੍ਹਾਂ ਦੇ ਨਾਲ ਲੱਗਭੱਗ ਪੰਦਰਾਂ ਹਜ਼ਾਰ ਮਨੁੱਖਾਂ ਦੀ ਫੌਜ ਸੀ, ਕਿਉਂ ਜੋ ਪੂਰਬ ਦੇ ਲੋਕਾਂ ਵਿੱਚੋਂ ਉਹ ਹੀ ਬਾਕੀ ਬਚੇ ਸਨ, ਅਤੇ ਜੋ ਮਾਰੇ ਗਏ ਉਹ ਇੱਕ ਲੱਖ ਵੀਹ ਹਜ਼ਾਰ ਹਥਿਆਰ ਬੰਦ ਸਨ।
To, Zeba da Zalmunna suna a Karkor da mayaƙa wajen dubu goma sha biyar, abin da ya rage ke nan na mayaƙan gabashi; mayaƙa masu takobi dubu ɗari da ashirin ne suka mutu.
11 ੧੧ ਤਦ ਗਿਦਾਊਨ ਨੇ ਨੋਬਹ ਅਤੇ ਯਾਗਬਹਾਹ ਦੇ ਪੂਰਬ ਵੱਲ, ਤੰਬੂਆਂ ਵਿੱਚ ਰਹਿਣ ਵਾਲਿਆਂ ਦੇ ਰਸਤੇ ਤੋਂ ਚੜ੍ਹਾਈ ਕਰ ਕੇ ਉਸ ਫੌਜ ਨੂੰ ਮਾਰਿਆ, ਕਿਉਂ ਜੋ ਉਹ ਫੌਜ ਬੇਫ਼ਿਕਰ ਪਈ ਸੀ।
Gideyon ya haura ta hanyar makiyaya, gabas da Noba, da kuma Yogbeha, ya fāɗa wa mayaƙan ta yadda ba su zata ba.
12 ੧੨ ਜਦ ਜ਼ਬਾਹ ਅਤੇ ਸਲਮੁੰਨਾ ਭੱਜੇ, ਤਾਂ ਉਸ ਨੇ ਉਨ੍ਹਾਂ ਦਾ ਪਿੱਛਾ ਕਰਕੇ ਮਿਦਯਾਨੀਆਂ ਦੇ ਦੋਵੇਂ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਨੂੰ ਫੜ ਲਿਆ ਅਤੇ ਸਾਰੀ ਫੌਜ ਨੂੰ ਹਰਾ ਦਿੱਤਾ।
Zeba da Zalmunna, sarakunan biyu na Midiyawa suka tsere, amma ya bi su ya kama, ya fatattaki dukan mayaƙansu.
13 ੧੩ ਯੋਆਸ਼ ਦਾ ਪੁੱਤਰ ਗਿਦਾਊਨ ਹਰਸ ਦੀ ਚੜ੍ਹਾਈ ਤੋਂ ਲੜਾਈ ਵਿੱਚੋਂ ਮੁੜਿਆ।
Sa’an nan Gideyon ɗan Yowash ya komo daga yaƙi ta Hanyar Heres.
14 ੧੪ ਅਤੇ ਸੁੱਕੋਥੀਆਂ ਵਿੱਚੋਂ ਇੱਕ ਜਵਾਨ ਨੂੰ ਫੜ੍ਹ ਕੇ ਉਸ ਤੋਂ ਪੁੱਛਿਆ, ਤਾਂ ਉਸ ਨੇ ਸੱਤਰ ਮਨੁੱਖਾਂ ਦਾ ਪਤਾ ਦੱਸਿਆ। ਇਹ ਸਭ ਸੁੱਕੋਥ ਦੇ ਹਾਕਮ ਅਤੇ ਬਜ਼ੁਰਗ ਸਨ।
Ya kama wani saurayin Sukkot ya tambaye shi, saurayin kuwa ya rubuta masa dukan sunayen shugabanni saba’in da bakwai na Sukkot, da dattawan garin.
15 ੧੫ ਤਦ ਉਹ ਸੁੱਕੋਥੀਆਂ ਕੋਲ ਆਇਆ ਅਤੇ ਕਹਿਣ ਲੱਗਾ, “ਜ਼ਬਾਹ ਅਤੇ ਸਲਮੁੰਨਾ ਨੂੰ ਵੇਖੋ, ਜਿਨ੍ਹਾਂ ਦੇ ਲਈ ਤੁਸੀਂ ਮੈਨੂੰ ਉਲਾਂਭਾ ਦਿੱਤਾ ਸੀ ਅਤੇ ਕਿਹਾ ਸੀ, ਭਲਾ, ਜ਼ਬਾਹ ਅਤੇ ਸਲਮੁੰਨਾ ਹੁਣੇ ਤੇਰੇ ਹੱਥ ਵਿੱਚ ਆ ਗਏ ਹਨ, ਜੋ ਅਸੀਂ ਤੇਰੇ ਥੱਕੇ ਹੋਏ ਜੁਆਨਾਂ ਨੂੰ ਰੋਟੀ ਦੇਈਏ?”
Sa’an nan Gideyon ya zo ya ce wa mutanen Sukkot, “To, ga Zeba da Zalmunna, waɗanda kuka yi mini ba’a kuna cewa, ‘Ka kama Zeba da Zalmunna ko ne? Me zai sa mu ba mutanenka da suka gaji burodi?’”
16 ੧੬ ਤਾਂ ਉਸ ਨੇ ਸ਼ਹਿਰ ਦੇ ਬਜ਼ੁਰਗਾਂ ਨੂੰ ਫੜਿਆ ਅਤੇ ਜੰਗਲੀ ਕੰਡਿਆਂ ਅਤੇ ਕੰਟੀਲੀ ਝਾੜੀਆਂ ਨਾਲ ਸਜ਼ਾ ਦੇ ਕੇ ਸੁੱਕੋਥ ਦੇ ਲੋਕਾਂ ਨੂੰ ਸਬਕ ਸਿਖਾਇਆ।
Ya kwashe dattawan garin ya koya wa mutanen Sukkot hankali ta wurin hukunta su da ƙayayyuwan hamada.
17 ੧੭ ਅਤੇ ਉਸ ਨੇ ਪਨੂਏਲ ਦਾ ਬੁਰਜ ਢਾਹ ਦਿੱਤਾ, ਅਤੇ ਨਗਰ ਦੇ ਮਨੁੱਖਾਂ ਨੂੰ ਵੱਢ ਸੁੱਟਿਆ।
Ya rushe hasumiyar Fenuwel ya kuma karkashe mutanen garin.
18 ੧੮ ਫੇਰ ਉਸ ਨੇ ਜ਼ਬਾਹ ਅਤੇ ਸਲਮੁੰਨਾ ਤੋਂ ਪੁੱਛਿਆ, “ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਤਾਬੋਰ ਵਿੱਚ ਵੱਢਿਆ ਸੀ, ਉਹ ਕਿਹੋ ਜਿਹੇ ਸਨ?” ਉਨ੍ਹਾਂ ਦੇ ਉੱਤਰ ਦਿੱਤਾ, “ਅਜਿਹੇ ਸਨ ਜਿਹੋ ਜਿਹਾ ਤੂੰ ਹੈਂ ਅਰਥਾਤ ਸਾਰੇ ਰਾਜਕੁਮਾਰਾਂ ਵਰਗੇ ਸਨ।”
Sa’an nan ya ce wa Zeba da Zalmunna, “Waɗanne irin mutane ne kuka karkashe a Tabor.” Suka ce, “Mutane kamar ka ne kowane kamar ɗan sarki.”
19 ੧੯ ਤਾਂ ਉਸ ਨੇ ਕਿਹਾ, “ਉਹ ਮੇਰੇ ਸੱਕੇ ਭਰਾ, ਮੇਰੀ ਮਾਂ ਦੇ ਪੁੱਤਰ ਸਨ, ਜੀਉਂਦੇ ਯਹੋਵਾਹ ਦੀ ਸਹੁੰ, ਜੇ ਤੁਸੀਂ ਉਨ੍ਹਾਂ ਨੂੰ ਜੀਉਂਦਾ ਛੱਡ ਦਿੰਦੇ ਤਾਂ ਮੈਂ ਤੁਹਾਨੂੰ ਨਾ ਮਾਰਦਾ!”
Gideyon ya ce, “Waɗannan’yan’uwana ne,’ya’yan mahaifiyata. Muddin Ubangiji yana a raye, da a ce kun bar su da rai, da ba zan kashe ku ba.”
20 ੨੦ ਫੇਰ ਉਸ ਨੇ ਆਪਣੇ ਪਹਿਲੌਠੇ ਪੁੱਤਰ ਯਥਰ ਨੂੰ ਕਿਹਾ, “ਉੱਠ, ਇਨ੍ਹਾਂ ਨੂੰ ਵੱਢ ਸੁੱਟ!” ਪਰ ਉਸ ਜੁਆਨ ਨੇ ਡਰ ਦੇ ਮਾਰੇ ਆਪਣੀ ਤਲਵਾਰ ਨਾ ਖਿੱਚੀ, ਕਿਉਂ ਜੋ ਉਹ ਅਜੇ ਮੁੰਡਾ ਹੀ ਸੀ।
Da ya juya wajen Yeter, ɗan farinsa, sai ya ce, “Ka kashe su!” Amma Yeter bai zāre takobinsa ba, domin shi yaro ne kawai kuma yana tsoro.
21 ੨੧ ਤਦ ਜ਼ਬਾਹ ਅਤੇ ਸਲਮੁੰਨਾ ਨੇ ਕਿਹਾ, “ਤੂੰ ਆਪ ਉੱਠ ਅਤੇ ਸਾਡੇ ਉੱਤੇ ਵਾਰ ਕਰ, ਕਿਉਂਕਿ ਜਿਹੋ ਜਿਹਾ ਮਨੁੱਖ ਉਸੇ ਤਰ੍ਹਾਂ ਹੀ ਉਸ ਦਾ ਜ਼ੋਰ ਹੋਵੇਗਾ!” ਤਾਂ ਗਿਦਾਊਨ ਨੇ ਉੱਠ ਕੇ ਜ਼ਬਾਹ ਅਤੇ ਸਲਮੁੰਨਾ ਨੂੰ ਵੱਢ ਸੁੱਟਿਆ ਅਤੇ ਉਹ ਜੰਜ਼ੀਰਾਂ ਜੋ ਉਨ੍ਹਾਂ ਦੇ ਊਠਾਂ ਦੇ ਗਲੇ ਵਿੱਚ ਸਨ, ਉਸ ਨੇ ਲਾਹ ਲਈਆਂ।
Zeba da Zalmunna suka ce masa, “Zo, ka yi da kanka. ‘Yadda mutum yake haka ƙarfinsa.’” Ta haka Gideyon ya matso gaba ya kashe su, ya ɗauki kayan ado daga wuyar raƙumansu.
22 ੨੨ ਤਦ ਇਸਰਾਏਲ ਦੇ ਮਨੁੱਖਾਂ ਨੇ ਗਿਦਾਊਨ ਨੂੰ ਕਿਹਾ, “ਤੂੰ ਸਾਡੇ ਉੱਤੇ ਰਾਜ ਕਰ, ਤੂੰ ਅਤੇ ਤੇਰਾ ਪੁੱਤਰ ਅਤੇ ਤੇਰਾ ਪੋਤਰਾ ਵੀ, ਕਿਉਂ ਜੋ ਤੂੰ ਹੀ ਸਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ ਹੈ।”
Isra’ilawa suka ce wa Gideyon, “Ka yi mulkinmu, kai, ɗanka da jikanka, domin ka cece mu daga hannun Midiyawa.”
23 ੨੩ ਤਦ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਨਾ ਮੈਂ ਤੁਹਾਡੇ ਉੱਤੇ ਰਾਜ ਕਰਾਂਗਾ ਅਤੇ ਨਾ ਮੇਰਾ ਪੁੱਤਰ ਤੁਹਾਡੇ ਉੱਤੇ ਰਾਜ ਕਰੇਗਾ, ਸਗੋਂ ਯਹੋਵਾਹ ਹੀ ਤੁਹਾਡੇ ਉੱਤੇ ਰਾਜ ਕਰੇਗਾ।”
Amma Gideyon ya ce musu, “Ni, ko ɗana, ba za mu yi mulkinku ba. Ubangiji ne zai yi mulkinku.”
24 ੨੪ ਤਾਂ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਇੱਕ ਚੀਜ਼ ਤੁਹਾਡੇ ਤੋਂ ਮੰਗਦਾ ਹਾਂ, ਕਿ ਤੁਸੀਂ ਸਾਰੇ ਆਪਣੀ ਲੁੱਟ ਦੇ ਵਿੱਚੋਂ ਵਾਲੀਆਂ ਮੈਨੂੰ ਦੇ ਦਿਉ।” (ਕਿਉਂ ਜੋ ਉਹ ਵਾਲੀਆਂ ਸੋਨੇ ਦੀਆਂ ਸਨ, ਅਤੇ ਸੋਨੇ ਦੀਆਂ ਵਾਲੀਆਂ ਪਾਉਣਾ ਇਸਮਾਏਲੀਆਂ ਦੀ ਰੀਤ ਸੀ)
Kuma ya ce, “Ina da roƙo guda ɗaya, cewa kowannenku ya ba ni’yan kunne daga rabon ganima.” (Al’adar mutanen Ishmayel ce su sa’yan kunnen zinariya.)
25 ੨੫ ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਦੇਣ ਵਿੱਚ ਰਾਜ਼ੀ ਹਾਂ।” ਤਦ ਉਨ੍ਹਾਂ ਨੇ ਇੱਕ ਚਾਦਰ ਵਿਛਾ ਕੇ ਆਪਣੀ-ਆਪਣੀ ਲੁੱਟ ਦੇ ਧਨ ਵਿੱਚੋਂ ਵਾਲੀਆਂ ਕੱਢ ਕੇ ਉਸ ਵਿੱਚ ਪਾ ਦਿੱਤੀਆਂ।
Suka ce, “Za mu yi farin cikin ba ka su.” Saboda haka suka shimfiɗa mayafi, kowanne ya sa ɗan kunne ɗaya daga ganimar.
26 ੨੬ ਜੋ ਸੋਨੇ ਦੀਆਂ ਵਾਲੀਆਂ ਉਸ ਨੇ ਮੰਗੀਆਂ ਸਨ, ਉਨ੍ਹਾਂ ਦਾ ਤੋਲ ਵੀਹ ਸੇਰ ਦੇ ਲੱਗਭੱਗ ਸੀ, ਉਨ੍ਹਾਂ ਗਹਿਣਿਆਂ, ਕੈਂਠੇ ਅਤੇ ਬੈਂਗਣੀ ਕੱਪੜਿਆਂ ਤੋਂ ਬਿਨ੍ਹਾਂ ਜੋ ਮਿਦਯਾਨੀਆਂ ਦੇ ਰਾਜੇ ਪਹਿਨਦੇ ਸਨ ਅਤੇ ਉਨ੍ਹਾਂ ਗਹਿਣਿਆਂ ਤੋਂ ਬਿਨ੍ਹਾਂ ਜੋ ਊਠਾਂ ਦੇ ਗਲ਼ ਵਿੱਚ ਸਨ।
Nauyin’yan kunnen zinariyar ya kai shekel ɗari goma sha bakwai, ban da kayan ado, abin wuya da tufafin shunayya waɗanda sarakuna Midiyawa suke sawa ko sarƙoƙin da suke wuyar raƙumansu.
27 ੨੭ ਗਿਦਾਊਨ ਨੇ ਉਨ੍ਹਾਂ ਦਾ ਇੱਕ ਏਫ਼ੋਦ ਬਣਾ ਕੇ ਆਪਣੇ ਸ਼ਹਿਰ ਆਫ਼ਰਾਹ ਵਿੱਚ ਉਸ ਨੂੰ ਰੱਖਿਆ, ਅਤੇ ਉੱਥੇ ਸਾਰੇ ਇਸਰਾਏਲੀ ਵਿਭਚਾਰੀਆਂ ਵਾਂਗੂੰ ਉਸ ਦੇ ਪਿੱਛੇ ਲੱਗ ਗਏ ਅਤੇ ਇਹ ਗੱਲ ਗਿਦਾਊਨ ਅਤੇ ਉਸ ਦੇ ਘਰਾਣੇ ਲਈ ਫਾਹੀ ਹੋ ਗਈ।
Gideyon ya efod da zinariyar, wanda ya ajiye a Ofra, garinsa. Dukan Isra’ila suka shiga yin karuwanci ta wurin yin sujada a can, ya kuwa zama wa Gideyon da dukan iyalinsa tarko.
28 ੨੮ ਇਸ ਤਰ੍ਹਾਂ ਨਾਲ ਮਿਦਯਾਨੀ ਇਸਰਾਏਲੀਆਂ ਤੋਂ ਅਜਿਹੇ ਹਾਰੇ ਕਿ ਫਿਰ ਸਿਰ ਨਾ ਚੁੱਕ ਸਕੇ ਅਤੇ ਗਿਦਾਊਨ ਦੇ ਦਿਨਾਂ ਵਿੱਚ ਚਾਲ੍ਹੀ ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ।
Da haka Isra’ilawa suka mallaki Midiyawa ba su kuma sāke tā da kai ba. A zamanin Gideyon ƙasar ta sami zaman lafiya har shekara arba’in.
29 ੨੯ ਯੋਆਸ਼ ਦਾ ਪੁੱਤਰ ਯਰੁੱਬਆਲ ਆਪਣੇ ਘਰ ਜਾ ਕੇ ਉੱਥੇ ਹੀ ਰਹਿਣ ਲੱਗਾ,
Yerub-Ba’al ɗan Yowash ya koma gida don yă zauna.
30 ੩੦ ਅਤੇ ਗਿਦਾਊਨ ਦੇ ਸੱਤਰ ਪੁੱਤਰ ਪੈਦਾ ਹੋਏ, ਕਿਉਂ ਜੋ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ।
Yana da’ya’ya saba’in maza da ya haifa, gama yana da mata da yawa.
31 ੩੧ ਉਸ ਦੀ ਇੱਕ ਰਖ਼ੈਲ ਜੋ ਸ਼ਕਮ ਵਿੱਚ ਰਹਿੰਦੀ ਸੀ, ਉਸ ਤੋਂ ਇੱਕ ਪੁੱਤਰ ਜਣੀ ਅਤੇ ਗਿਦਾਊਨ ਨੇ ਉਸ ਦਾ ਨਾਮ ਅਬੀਮਲਕ ਰੱਖਿਆ।
Yana kuma da ƙwarƙwara wadda take Shekem, ita ma ta haifa masa ɗa wanda ya ba shi suna Abimelek.
32 ੩੨ ਅਤੇ ਯੋਆਸ਼ ਦਾ ਪੁੱਤਰ ਗਿਦਾਊਨ ਬਹੁਤ ਬੁੱਢਾ ਹੋ ਕੇ ਮਰ ਗਿਆ ਅਤੇ ਆਪਣੇ ਪਿਤਾ ਯੋਆਸ਼ ਦੀ ਕਬਰ ਵਿੱਚ ਜੋ ਅਬੀ-ਅਜ਼ਰੀਆਂ ਦੇ ਆਫ਼ਰਾਹ ਵਿੱਚ ਸੀ, ਦਫ਼ਨਾਇਆ ਗਿਆ।
Gideyon ɗan Yowash ya rasu da kyakkyawan tsufa aka kuma binne shi a kabarin Yowash mahaifinsa a Ofra na mutanen Abiyezer.
33 ੩੩ ਅਤੇ ਅਜਿਹਾ ਹੋਇਆ ਕਿ ਗਿਦਾਊਨ ਦੀ ਮੌਤ ਹੁੰਦਿਆਂ ਹੀ ਇਸਰਾਏਲੀ ਮੁੜ ਗਏ ਅਤੇ ਬਆਲਾਂ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ।
Ba a daɗe da rasuwar Gideyon ba, sai Isra’ila ta sāke shiga karuwanci suna bauta wa Ba’al. Suka kafa Ba’al-Berit yă zama musu allahnsu ba kuma
34 ੩੪ ਇਸ ਤਰ੍ਹਾਂ ਇਸਰਾਏਲੀਆਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਨਾ ਰੱਖਿਆ, ਜਿਸ ਨੇ ਉਨ੍ਹਾਂ ਨੂੰ ਚੁਫ਼ੇਰਿਓਂ ਉਨ੍ਹਾਂ ਦੇ ਸਾਰੇ ਵੈਰੀਆਂ ਦੇ ਹੱਥਾਂ ਤੋਂ ਛੁਡਾਇਆ ਸੀ,
tuna da Ubangiji Allahnsu, wanda ya cece su daga hannuwan abokan gābansu a kowane gefe ba.
35 ੩੫ ਅਤੇ ਨਾ ਉਨ੍ਹਾਂ ਨੇ ਯਰੁੱਬਆਲ ਅਰਥਾਤ ਗਿਦਾਊਨ ਦੀਆਂ ਉਨ੍ਹਾਂ ਸਾਰੀਆਂ ਭਲਿਆਈਆਂ ਦੇ ਬਦਲੇ ਜੋ ਉਸ ਨੇ ਇਸਰਾਏਲੀਆਂ ਨਾਲ ਕੀਤੀਆਂ ਸਨ, ਉਸ ਦੇ ਘਰ ਉੱਤੇ ਦਯਾ ਕੀਤੀ।
Suka kāsa nuna alheri ga gidan Yerub-Ba’al (wato, Gideyon) saboda abubuwa masu alherin da ya yi musu.