< ਨਿਆਂਈਆਂ 7 >
1 ੧ ਤਦ ਗਿਦਾਊਨ ਜੋ ਯਰੁੱਬਆਲ ਵੀ ਕਹਾਉਂਦਾ ਹੈ, ਅਤੇ ਉਹ ਸਾਰੇ ਲੋਕ ਜੋ ਉਸ ਦੇ ਨਾਲ ਸਨ, ਸਵੇਰ ਨੂੰ ਉੱਠੇ ਅਤੇ ਹਰੋਦ ਦੇ ਸੋਤੇ ਕੋਲ ਆਪਣੇ ਤੰਬੂ ਲਾਏ, ਅਤੇ ਮਿਦਯਾਨੀਆਂ ਦੀ ਛਾਉਣੀ ਉਨ੍ਹਾਂ ਦੇ ਉੱਤਰ ਵੱਲ ਮੋਰਹ ਪਰਬਤ ਦੇ ਕੋਲ ਘਾਟੀ ਵਿੱਚ ਸੀ।
And so Jerubbaal, who is also Gideon, rising in the night, and all the people with him, went to the fountain which is called Harod. Now the camp of Midian was in the valley, to the northern region of the high hill.
2 ੨ ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਮਿਦਯਾਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ, ਤੇਰੇ ਨਾਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਏਲ ਮੇਰੇ ਸਾਹਮਣੇ ਆਕੜ ਕੇ ਕਹੇ ਕਿ ‘ਮੇਰੇ ਹੀ ਹੱਥ ਨੇ ਮੈਨੂੰ ਬਚਾਇਆ ਹੈ।’
And the Lord said to Gideon: “The people with you are many, but Midian shall not be delivered into their hands, for then Israel might glory against me, and say, ‘I was freed by my own power.’
3 ੩ ਇਸ ਲਈ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਘੋਸ਼ਣਾ ਕਰ ਅਤੇ ਕਹਿ ਕਿ ਜਿਹੜਾ ਘਬਰਾਉਂਦਾ ਹੈ ਅਤੇ ਡਰਦਾ ਹੈ ਉਹ ਗਿਲਆਦ ਪਰਬਤ ਤੋਂ ਵਾਪਿਸ ਮੁੜ ਜਾਵੇ।” ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਿਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ।
Speak to the people, and proclaim in the hearing of all, ‘Whoever has dread or fear, let him return.’ And twenty-two thousand of the men from the people withdrew from Mount Gilead and returned, and only ten thousand remained.
4 ੪ ਤਦ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਹੁਣ ਵੀ ਲੋਕ ਬਹੁਤ ਜ਼ਿਆਦਾ ਹਨ, ਉਨ੍ਹਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਦੀ ਪ੍ਰੀਖਿਆ ਲਵਾਂਗਾ, ਅਤੇ ਜਿਸ ਦੇ ਲਈ ਮੈਂ ਤੈਨੂੰ ਆਖਾਂ ਕਿ ਇਹ ਤੇਰੇ ਨਾਲ ਜਾਵੇ ਤਾਂ ਉਹ ਤੇਰੇ ਨਾਲ ਜਾਵੇ, ਜਿਨ੍ਹਾਂ ਦੇ ਲਈ ਮੈਂ ਆਖਾਂ ਕਿ ਇਹ ਤੇਰੇ ਨਾਲ ਨਾ ਜਾਣ, ਤਾਂ ਉਹ ਤੇਰੇ ਨਾਲ ਨਾ ਜਾਵੇ।”
And the Lord said to Gideon: “The people are still too many. Lead them to the waters, and there I will test them. And those about whom I tell you that he may go with you, let him go; he whom I shall forbid to go, let him return.”
5 ੫ ਤਦ ਉਹ ਉਨ੍ਹਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚਪ-ਚਪ ਕਰਕੇ ਪਾਣੀ ਪੀਣ, ਉਨ੍ਹਾਂ ਨੂੰ ਤੂੰ ਵੱਖਰਾ ਰੱਖ ਅਤੇ ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਣ।”
And when the people had descended to the waters, the Lord said to Gideon: “Whoever will lap the water with the tongue, as dogs usually lap, you shall separate them by themselves. Then those who will drink by bending their knees shall be on the other side.”
6 ੬ ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚਪ-ਚਪ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਤਿੰਨ ਸੌ ਸੀ ਪਰ ਬਾਕੀ ਸਾਰੇ ਲੋਕਾਂ ਨੇ ਗੋਡੇ ਨਿਵਾ ਕੇ ਪਾਣੀ ਪੀਤਾ।
And so the number of those who had lapped the water, by bringing it with the hand to the mouth, was three hundred men. And all the remainder of the multitude drank by bending the knee.
7 ੭ ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਮੈਂ ਇਨ੍ਹਾਂ ਤਿੰਨ ਸੌ ਮਨੁੱਖਾਂ ਨਾਲ ਜਿਨ੍ਹਾਂ ਨੇ ਚਪ-ਚਪ ਕਰ ਕੇ ਪਾਣੀ ਪੀਤਾ ਹੈ, ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਅਤੇ ਬਾਕੀ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਮੁੜ ਜਾਣ।”
And the Lord said to Gideon: “By the three hundred men who lapped the water, I will free you, and I will deliver Midian into your hand. But let all the remainder of the multitude return to their place.”
8 ੮ ਤਦ ਉਨ੍ਹਾਂ ਲੋਕਾਂ ਨੇ ਆਪਣੀ ਭੋਜਨ ਸਮੱਗਰੀ ਲਈ ਅਤੇ ਆਪਣੀਆਂ ਤੁਰ੍ਹੀਆਂ ਚੁੱਕ ਲਈਆਂ ਅਤੇ ਗਿਦਾਊਨ ਨੇ ਇਸਰਾਏਲ ਦੇ ਬਾਕੀ ਸਾਰੇ ਪੁਰਖਾਂ ਨੂੰ ਆਪੋ ਆਪਣੇ ਤੰਬੂ ਵੱਲ ਭੇਜ ਦਿੱਤਾ, ਪਰ ਉਨ੍ਹਾਂ ਤਿੰਨ ਸੌ ਪੁਰਖਾਂ ਨੂੰ ਉਸ ਨੇ ਆਪਣੇ ਕੋਲ ਰੱਖਿਆ ਅਤੇ ਮਿਦਯਾਨੀਆਂ ਦੀ ਛਾਉਣੀ ਉਸ ਦੇ ਹੇਠ ਘਾਟੀ ਵਿੱਚ ਸੀ।
And so, taking food and trumpets in accord with their number, he instructed all the rest of the multitude to go back to their tents. And with the three hundred men, he gave himself to the conflict. Now the camp of Midian was below, in the valley.
9 ੯ ਤਾਂ ਉਸੇ ਰਾਤ ਯਹੋਵਾਹ ਨੇ ਉਸ ਨੂੰ ਕਿਹਾ, “ਉੱਠ ਅਤੇ ਉਸ ਛਾਉਣੀ ਦੇ ਕੋਲ ਜਾ ਕਿਉਂ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ।
In the same night, the Lord said to him: “Rise up, and descend into the camp. For I have delivered them into your hand.
10 ੧੦ ਪਰ ਜੇ ਤੂੰ ਇਕੱਲਾ ਜਾਣ ਤੋਂ ਡਰਦਾ ਹੈਂ ਤਾਂ ਤੂੰ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਛਾਉਣੀ ਵੱਲ ਜਾ।
But if you dread to go alone, let your servant Purah descend with you.
11 ੧੧ ਉੱਥੇ ਤੂੰ ਸੁਣੇਂਗਾ ਕਿ ਉਹ ਕੀ ਕਹਿ ਰਹੇ ਹਨ, ਇਸ ਤੋਂ ਬਾਅਦ ਉਸ ਛਾਉਣੀ ਉੱਤੇ ਹਮਲਾ ਕਰਨ ਲਈ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ।” ਤਦ ਉਹ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਉਨ੍ਹਾਂ ਹਥਿਆਰਬੰਦ ਸਿਪਾਹੀਆਂ ਤੱਕ ਗਿਆ, ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ।
And when you will hear what they are saying, then your hands will be strengthened, and you will descend more confidently to the camp of the enemy.” Therefore, he descended with his servant Purah into a portion of the camp, where there was a watch of armed men.
12 ੧੨ ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਟਿੱਡੀਆਂ ਵਾਂਗੂੰ ਬਹੁਤ ਸਾਰੇ ਸਨ ਅਤੇ ਘਾਟੀ ਵਿੱਚ ਫੈਲੇ ਪਏ ਸਨ ਅਤੇ ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅਣਗਿਣਤ ਸਨ।
But Midian, and Amalek, and all the eastern peoples lay spread out in the valley, like a multitude of locusts. Their camels, too, were innumerable, like the sand that lies on the shore of the sea.
13 ੧੩ ਜਦ ਗਿਦਾਊਨ ਉੱਥੇ ਪਹੁੰਚਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਸਾਥੀ ਨੂੰ ਇੱਕ ਸੁਫ਼ਨਾ ਸੁਣਾਉਂਦਾ ਸੀ, ਉਸਨੇ ਕਿਹਾ, “ਵੇਖੋ, ਮੈਂ ਇੱਕ ਸੁਫ਼ਨਾ ਵੇਖਿਆ ਹੈ ਕਿ ਜੌਂ ਦੀ ਇੱਕ ਰੋਟੀ ਮਿਦਯਾਨੀ ਛਾਉਣੀ ਵਿੱਚ ਰੁੜ੍ਹ ਕੇ ਆਈ ਅਤੇ ਇੱਕ ਤੰਬੂ ਨਾਲ ਆ ਲੱਗੀ ਅਤੇ ਉਸ ਨੇ ਤੰਬੂ ਨੂੰ ਅਜਿਹਾ ਮਾਰਿਆ ਕਿ ਉਹ ਡਿੱਗ ਪਿਆ ਅਤੇ ਉਸ ਨੂੰ ਅਜਿਹਾ ਮੂਧਾ ਕਰ ਸੁੱਟਿਆ ਕਿ ਉਹ ਤੰਬੂ ਵਿੱਛ ਗਿਆ।”
And when Gideon had arrived, someone told his neighbor a dream. And he related what he had seen, in this way: “I saw a dream, and it seemed to me as if bread, baked under ashes from rolled barley, descended into the camp of Midian. And whenever it arrived at a tent, it struck it, and overturned it, and utterly leveled it to the ground.”
14 ੧੪ ਤਾਂ ਉਸ ਦੇ ਸਾਥੀ ਨੇ ਉੱਤਰ ਦੇ ਕੇ ਕਿਹਾ, “ਯੋਆਸ਼ ਦੇ ਪੁੱਤਰ ਗਿਦਾਊਨ, ਇੱਕ ਇਸਰਾਏਲੀ ਮਨੁੱਖ ਦੀ ਤਲਵਾਰ ਤੋਂ ਬਿਨ੍ਹਾਂ ਇਸ ਦਾ ਕੋਈ ਹੋਰ ਅਰਥ ਨਹੀਂ, ਪਰਮੇਸ਼ੁਰ ਨੇ ਮਿਦਯਾਨ ਅਤੇ ਸਾਰੀ ਫੌਜ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ।”
He to whom he spoke, responded: “This is nothing else but the sword of Gideon, the son of Joash, a man of Israel. For the Lord has delivered Midian into his hands, with their entire camp.”
15 ੧੫ ਅਜਿਹਾ ਹੋਇਆ ਕਿ ਜਦ ਗਿਦਾਊਨ ਨੇ ਇਹ ਸੁਫ਼ਨਾ ਅਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਅਤੇ ਇਸਰਾਏਲੀ ਛਾਉਣੀ ਨੂੰ ਮੁੜ ਆਇਆ ਅਤੇ ਕਿਹਾ, “ਉੱਠੋ, ਕਿਉਂ ਜੋ ਯਹੋਵਾਹ ਨੇ ਮਿਦਯਾਨੀ ਫੌਜ ਨੂੰ ਤੁਹਾਡੇ ਹੱਥਾਂ ਵਿੱਚ ਕਰ ਦਿੱਤਾ ਹੈ!”
And when Gideon had heard the dream and its interpretation, he worshipped. And he returned to the camp of Israel, and he said: “Rise up! For the Lord has delivered the camp of Midian into our hands.”
16 ੧੬ ਤਦ ਉਸ ਨੇ ਤਿੰਨ ਸੌ ਮਨੁੱਖਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰ੍ਹੀ ਅਤੇ ਖਾਲੀ ਘੜਾ ਦਿੱਤਾ, ਅਤੇ ਇੱਕ-ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ।
And he divided the three hundred men into three parts. And he gave trumpets, and empty pitchers, and lamps for the middle of the pitchers, into their hands.
17 ੧੭ ਫਿਰ ਉਸਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਵੇਖੋ ਅਤੇ ਮੇਰੇ ਵਾਂਗੂੰ ਹੀ ਕੰਮ ਕਰੋ ਅਤੇ ਸੁਚੇਤ ਰਹੋ। ਜਦ ਮੈਂ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚ ਜਾਂਵਾਂ, ਤਾਂ ਜੋ ਕੁਝ ਮੈਂ ਕਰਾਂ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਨਾ।
And he said to them: “What you will see me do, do the same. I will enter a portion of the camp, and what I do, you shall follow.
18 ੧੮ ਜਦ ਮੈਂ ਅਤੇ ਮੇਰੇ ਸਾਰੇ ਸਾਥੀ ਤੁਰ੍ਹੀਆਂ ਵਜਾਈਏ ਤਾਂ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨ੍ਹਿਆਂ ਉੱਤੇ ਤੁਰ੍ਹੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਓ,” “ਯਹੋਵਾਹ ਅਤੇ ਗਿਦਾਊਨ ਦੀ ਤਲਵਾਰ!।”
When the trumpet in my hand blares out, you also shall sound the trumpets, on every side of the camp, and shout together to the Lord and to Gideon.”
19 ੧੯ ਇਸ ਤੋਂ ਬਾਅਦ ਗਿਦਾਊਨ ਅਤੇ ਉਹ ਸੌ ਮਨੁੱਖ ਜੋ ਉਸ ਦੇ ਨਾਲ ਸਨ, ਦੂਜੇ ਪਹਿਰ ਦੇ ਵੇਲੇ ਛਾਉਣੀ ਦੇ ਬੰਨ੍ਹੇ ਉੱਤੇ ਆਏ। ਉਸ ਸਮੇਂ ਪਹਿਰੇਦਾਰ ਹੁਣੇ ਬਦਲੇ ਹੀ ਸਨ, ਤਾਂ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਘੜਿਆਂ ਨੂੰ ਜੋ ਉਨ੍ਹਾਂ ਦੇ ਹੱਥ ਵਿੱਚ ਸਨ ਤੋੜ ਸੁੱਟਿਆ।
And Gideon, and the three hundred men who were with him, entered a portion of the camp, at the beginning of the watch in the middle of the night. And when the guards were alerted, they began to sound the trumpets and to clap the pitchers against one another.
20 ੨੦ ਤਦ ਉਨ੍ਹਾਂ ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜੇ ਤੋੜ ਦਿੱਤੇ ਅਤੇ ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜ੍ਹਿਆ ਅਤੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀ ਤੁਰ੍ਹੀਆਂ ਫੜ੍ਹੀਆਂ ਅਤੇ ਜ਼ੋਰ ਨਾਲ ਜੈਕਾਰਾ ਬੁਲਾਇਆ, “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤਲਵਾਰ!”
And when they had sounded their trumpets in three places around the camp, and had broken their water pitchers, they held the lamps in their left hands, and sounded the trumpets in their right hands. And they cried out, “The sword of the Lord and of Gideon!”
21 ੨੧ ਉਨ੍ਹਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣੇ ਸਥਾਨ ਤੇ ਛਾਉਣੀ ਦੇ ਚੁਫ਼ੇਰੇ ਖੜ੍ਹਾ ਰਿਹਾ, ਤਾਂ ਸਾਰੀ ਫੌਜ ਦੌੜੀ ਅਤੇ ਚੀਕਾਂ ਮਾਰਦੀ ਹੋਈ ਭੱਜ ਨਿੱਕਲੀ।
And each one was standing in his place throughout the camp of the enemies. And so the entire camp was in confusion; and they fled away, wailing and crying out.
22 ੨੨ ਉਨ੍ਹਾਂ ਨੇ ਤਿੰਨ ਸੌ ਤੁਰ੍ਹੀਆਂ ਵਜਾਈਆਂ ਅਤੇ ਯਹੋਵਾਹ ਨੇ ਇੱਕ-ਇੱਕ ਮਨੁੱਖ ਦੀ ਤਲਵਾਰ ਉਸ ਦੇ ਸਾਥੀ ਉੱਤੇ ਅਤੇ ਸਾਰੀ ਫੌਜ ਉੱਤੇ ਚਲਵਾਈ, ਤਾਂ ਫੌਜ ਸਰੇਰਹ ਦੀ ਵੱਲ ਬੈਤ ਸ਼ਿੱਟਾਹ ਨੂੰ ਅਤੇ ਅਬੇਲ - ਮਹੋਲਾਹ ਤੱਕ ਜੋ ਟੱਬਾਥ ਕੋਲ ਹੈ, ਭੱਜ ਗਈ।
And the three hundred men nevertheless continued sounding the trumpets. And the Lord sent the sword into the entire camp, and they maimed and cut down one another,
23 ੨੩ ਤਦ ਇਸਰਾਏਲੀ ਲੋਕ ਨਫ਼ਤਾਲੀ ਅਤੇ ਆਸ਼ੇਰ ਅਤੇ ਸਾਰੇ ਮਨੱਸ਼ਹ ਤੋਂ ਇਕੱਠੇ ਹੋ ਕੇ ਨਿੱਕਲੇ ਅਤੇ ਮਿਦਯਾਨੀਆਂ ਦੇ ਪਿੱਛੇ ਪਏ।
fleeing as far as Bethshittah, and the base of Abelmeholah in Tabbath. But the men of Israel pursued Midian, shouting from Naphtali and Asher, and from all of Manasseh.
24 ੨੪ ਤਾਂ ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਇਲਾਕੇ ਵਿੱਚ ਸੰਦੇਸ਼-ਵਾਹਕ ਭੇਜੇ ਅਤੇ ਕਿਹਾ, “ਮਿਦਯਾਨੀਆਂ ਦਾ ਸਾਹਮਣਾ ਕਰਨ ਨੂੰ ਆ ਜਾਓ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਯਰਦਨ ਨਦੀ ਦੇ ਘਾਟਾਂ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਓ।” ਤਦ ਸਾਰੇ ਇਫ਼ਰਾਈਮੀਆਂ ਨੇ ਇਕੱਠੇ ਹੋ ਕੇ ਯਰਦਨ ਨਦੀ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਿਆ।
And Gideon sent messengers throughout all of Mount Ephraim, saying, “Descend to meet Midian, and occupy the waters ahead of them as far as Bethbarah and the Jordan.” And all of Ephraim cried out, and they occupied the waters ahead of them, from the Jordan even to Bethbarah.
25 ੨੫ ਅਤੇ ਉਨ੍ਹਾਂ ਨੇ ਮਿਦਯਾਨ ਦੇ ਦੋ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਫੜਿਆ, ਅਤੇ ਓਰੇਬ ਨੂੰ ਓਰੇਬ ਦੀ ਚੱਟਾਨ ਉੱਤੇ ਅਤੇ ਜ਼ਏਬ ਨੂੰ ਜ਼ਏਬ ਨਾਮਕ ਦਾਖ਼ਰਸ ਦੇ ਕੁੰਡ ਕੋਲ ਘਾਤ ਕੀਤਾ, ਅਤੇ ਫਿਰ ਉਹ ਮਿਦਯਾਨੀਆਂ ਦੇ ਪਿੱਛੇ ਪਏ ਅਤੇ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਪਾਰ ਗਿਦਾਊਨ ਕੋਲ ਲੈ ਆਏ।
And having apprehended two men of Midian, Oreb and Zeeb, they put Oreb to death at the Rock of Oreb, and truly, Zeeb, at the Winepress of Zeeb. And they pursued Midian, carrying the heads of Oreb and Zeeb to Gideon, across the waters of the Jordan.