< ਨਿਆਂਈਆਂ 5 >
1 ੧ ਉਸੇ ਦਿਨ ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ, -
Da sang Debora og Barak, Abinoams Søn, denne Sang:
2 ੨ ਇਸਰਾਏਲ ਦੇ ਆਗੂਆਂ ਦੀ ਅਗਵਾਈ ਲਈ, ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ, ਆਓ ਯਹੋਵਾਹ ਨੂੰ ਧੰਨ ਆਖੋ!
Frem stod Høvdinger i Israel, Folket gav villigt Møde, lover HERREN!
3 ੩ ਹੇ ਰਾਜਿਓ, ਸੁਣੋ ਅਤੇ ਹੇ ਆਗੂਓ, ਧਿਆਨ ਦਿਉ! ਮੈਂ, ਹਾਂ ਮੈਂ ਯਹੋਵਾਹ ਲਈ ਗੀਤ ਗਾਵਾਂਗੀ, ਮੈਂ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰਾਂਗੀ।
Hør, I Konger, lyt, I Fyrster: Synge vil jeg, synge for HERREN, lovsynge HERREN, Israels Gud!
4 ੪ ਹੇ ਯਹੋਵਾਹ, ਜਦ ਤੂੰ ਸੇਈਰ ਤੋਂ ਨਿੱਕਲਿਆ, ਜਦ ਤੂੰ ਅਦੋਮ ਦੇ ਦੇਸ਼ ਤੋਂ ਤੁਰਿਆ, ਤਾਂ ਧਰਤੀ ਕੰਬ ਉੱਠੀ, ਅਕਾਸ਼ ਹਿੱਲ ਗਏ, ਅਤੇ ਬੱਦਲਾਂ ਤੋਂ ਵੀ ਮੀਂਹ ਵਰ੍ਹਿਆ।
HERRE, da du brød op fra Se'ir, skred frem fra Edoms Mark, da rystede Jorden, Himmelen drypped, Skyerne drypped af Vand;
5 ੫ ਪਰਬਤ ਯਹੋਵਾਹ ਦੇ ਅੱਗੇ ਪਿਘਲ ਗਏ, ਇਹ ਸੀਨਈ ਵੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਪਿਘਲ ਗਿਆ।
Bjergene bæved for HERRENS Aasyn, for HERREN Israels Guds Aasyn!
6 ੬ ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ, ਅਤੇ ਯਾਏਲ ਦੇ ਦਿਨਾਂ ਵਿੱਚ ਸੜਕਾਂ ਖਾਲੀ ਰਹਿੰਦੀਆਂ ਸਨ, ਅਤੇ ਰਾਹੀ ਪੈਹਿਆਂ ਦੇ ਰਾਹ ਤੁਰਦੇ ਸਨ।
I Sjamgars, Anats Søns, Dage, i Jaels Dage laa Vejene øde, vejfarende sneg sig ad afsides Stier;
7 ੭ ਇਸਰਾਏਲ ਵਿੱਚ ਆਗੂ ਮੁੱਕ ਗਏ, ਉਹ ਪੂਰੀ ਤਰ੍ਹਾਂ ਹੀ ਮੁੱਕ ਗਏ, ਜਦ ਤੱਕ ਮੈਂ, ਦਬੋਰਾਹ, ਨਾ ਉੱਠੀ, ਜਦ ਤੱਕ ਮੈਂ ਇਸਰਾਏਲ ਵਿੱਚ ਮਾਂ ਬਣ ਕੇ ਨਾ ਉੱਠੀ!
der var ingen Fører i Israel mer, til jeg Debora stod frem, stod frem, en Moder i Israel.
8 ੮ ਜਦ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ, ਤਦ ਫਾਟਕਾਂ ਕੋਲ ਲੜਾਈ ਹੋਈ। ਭਲਾ, ਇਸਰਾਏਲ ਦੇ ਚਾਲ੍ਹੀ ਹਜ਼ਾਰਾਂ ਵਿੱਚ ਇੱਕ ਢਾਲ਼ ਜਾਂ ਇੱਕ ਬਰਛੀ ਵੀ ਦਿੱਸੀ?
Ofre til Gud hørte op, med Bygbrødet fik det en Ende. Saa man vel Skjold eller Spyd hos Israels fyrretyve Tusind? —
9 ੯ ਮੇਰਾ ਮਨ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ। ਯਹੋਵਾਹ ਨੂੰ ਧੰਨ ਆਖੋ!
For Israels Førere slaar mit Hjerte, for de villige af Folket! Lover HERREN!
10 ੧੦ ਹੇ ਸਫ਼ੇਦ ਗਧੀਆਂ ਉੱਤੇ ਚੜ੍ਹਨ ਵਾਲਿਓ! ਹੇ ਸ਼ਿੰਗਾਰੀਆਂ ਹੋਈਆਂ ਗਧੀਆਂ ਉੱਤੇ ਬੈਠਣ ਵਾਲਿਓ! ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਇਸ ਦਾ ਚਰਚਾ ਕਰੋ!
I, som rider paa rødgraa Æsler, I, som sidder paa Tæpper, I, som færdes paa Vejene, syng!
11 ੧੧ ਬਾਉਲੀਆਂ ਉੱਤੇ ਤੀਰ-ਅੰਦਾਜ਼ਾਂ ਦੀ ਗੱਲ ਦੇ ਕਾਰਨ, ਉੱਥੇ ਉਹ ਯਹੋਵਾਹ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ, - ਇਸਰਾਏਲ ਵਿੱਚ ਉਸ ਦੇ ਧਰਮੀ ਕੰਮਾਂ ਨੂੰ। ਤਦ ਯਹੋਵਾਹ ਦੇ ਲੋਕ ਫਾਟਕਾਂ ਕੋਲ ਗਏ।
Hør, hvor de spiller mellem Vandtrugene! Der lovsynger de HERRENS Frelsesværk, hans Værk som Israels Fører. Da drog HERRENS Folk ned til Portene.
12 ੧੨ ਜਾਗ, ਜਾਗ, ਹੇ ਦਬੋਰਾਹ, ਜਾਗ ਜਾਗ ਤੇ ਗੀਤ ਗਾ! ਉੱਠ, ਹੇ ਬਾਰਾਕ ਅਬੀਨੋਅਮ ਦੇ ਪੁੱਤਰ! ਅਤੇ ਆਪਣੇ ਬੰਦੀਆਂ ਨੂੰ ਬੰਨ੍ਹ ਲੈ।
Op, op, Debora, op, op, istem din Sang! Barak, staa op! Fang dig Fanger, du Abinoams Søn!
13 ੧੩ ਤਦ ਬਚੇ ਹੋਏ ਆਗੂਆਂ ਨੇ ਪਰਜਾ ਦੇ ਉੱਤੇ ਰਾਜ ਕੀਤਾ, ਯਹੋਵਾਹ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ।
Da drog Israel ned som Helte, som vældige Krigere drog HERRENS Folk frem.
14 ੧੪ ਇਫ਼ਰਾਈਮ ਵਿੱਚੋਂ ਉਹ ਆਏ ਜਿਨ੍ਹਾਂ ਦੀ ਜੜ੍ਹ ਅਮਾਲੇਕ ਵਿੱਚ ਸੀ, ਤੇਰੇ ਪਿੱਛੇ, ਹੇ ਬਿਨਯਾਮੀਨ, ਤੇਰੇ ਲੋਕਾਂ ਵਿੱਚ, ਮਾਕੀਰ ਵਿੱਚੋਂ ਹਾਕਮ ਉਤਰ ਆਏ, ਅਤੇ ਜ਼ਬੂਲੁਨ ਵਿੱਚੋਂ ਉਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ।
Fra Efraim steg de ned i Dalen, din Broder Benjamin var blandt dine Skarer. Fra Makir drog Høvedsmænd ned, fra Zebulon de, der bar Herskerstav;
15 ੧੫ ਅਤੇ ਯਿੱਸਾਕਾਰ ਦੇ ਹਾਕਮ ਦਬੋਰਾਹ ਦੇ ਨਾਲ ਸਨ, ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ। ਉਹ ਤਰਾਈ ਵਿੱਚ ਉਸ ਦੇ ਪਿੱਛੇ ਪੈਦਲ ਗਿਆ। ਰਊਬੇਨ ਦੇ ਦਲਾਂ ਵਿੱਚ ਵੱਡੇ-ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ।
Issakars Førere fulgte Debora, Naftali Baraks Spor, de fulgte ham ned i Dalen. Ved Rubens Bække var Betænkelighederne store.
16 ੧੬ ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ? ਇੱਜੜਾਂ ਦੇ ਮਿਮੀਆਉਣ ਦੀ ਅਵਾਜ਼ ਨੂੰ ਸੁਣਨ ਲਈ? ਰਊਬੇਨ ਦੇ ਦਲਾਂ ਵਿੱਚ ਵੱਡੇ-ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ।
Hvorfor blev du mellem Foldene for at lytte til Hyrdernes Fløjter? Ved Rubens Bække var Betænkelighederne store!
17 ੧੭ ਗਿਲਆਦ ਯਰਦਨ ਪਾਰ ਵੱਸਿਆ, ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵੱਸਿਆ, ਅਤੇ ਆਪਣੇ ਘਾਟਾਂ ਵਿੱਚ ਬੈਠਿਆ ਰਿਹਾ।
Gilead blev paa hin Side Jordan, og Dan, hvi søgte han fremmed Hyre? Aser sad stille ved Havets Strand; han blev ved sine Vige.
18 ੧੮ ਜ਼ਬੂਲੁਨ ਆਪਣੀ ਜਾਨ ਤੇ ਖੇਡਣ ਵਾਲਾ ਬਣਿਆ, ਨਫ਼ਤਾਲੀ ਨੇ ਵੀ ਮੈਦਾਨ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ।
Zebulon var et Folk, der vovede Livet, Naftali med paa Markens Høje.
19 ੧੯ ਰਾਜੇ ਆ ਕੇ ਲੜੇ, ਤਦ ਕਨਾਨ ਦੇ ਰਾਜੇ ਤਆਨਾਕ ਵਿੱਚ ਮਗਿੱਦੋ ਦੇ ਸੋਤਿਆਂ ਕੋਲ ਲੜੇ, ਪਰ ਉਨ੍ਹਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ।
Kongerne kom, de kæmped; da kæmped Kana'ans Konger ved Ta'anak, ved Megiddos Vande — de fanged ej Sølv som Bytte!
20 ੨੦ ਅਕਾਸ਼ ਤੋਂ ਤਾਰੇ ਵੀ ਲੜੇ, ਸਗੋਂ ਆਪਣੇ-ਆਪਣੇ ਮੰਡਲਾਂ ਵਿੱਚੋਂ ਤਾਰੇ ਸੀਸਰਾ ਨਾਲ ਲੜੇ।
Fra Himmelen kæmped Stjernerne, fra deres Baner stred de mod Sisera!
21 ੨੧ ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ - ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ। ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ!
Kisjons Bæk rev dem bort, Kisjons Bæk, den ældgamle Bæk. Træd frem, min Sjæl, med Styrke!
22 ੨੨ ਤਦ ਘੋੜਿਆਂ ਦੇ ਖੁਰਾਂ ਦੀ ਟਾਪ ਸੁਣਾਈ ਦਿੱਤੀ, ਉਨ੍ਹਾਂ ਦੇ ਬਲਵਾਨਾਂ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ।
Da stampede Hestenes Hove under Heltenes jagende Fart.
23 ੨੩ ਯਹੋਵਾਹ ਦੇ ਦੂਤ ਨੇ ਕਿਹਾ, ਮੇਰੋਜ਼ ਨੂੰ ਸਰਾਪ ਦਿਉ, ਉਸ ਦੇ ਵਸਨੀਕਾਂ ਨੂੰ ਭਾਰੀ ਸਰਾਪ ਦਿਉ! ਕਿਉਂ ਜੋ ਉਹ ਯਹੋਵਾਹ ਦੀ ਸਹਾਇਤਾ ਕਰਨ ਨੂੰ ਨਾ ਆਏ, ਸੂਰਬੀਰਾਂ ਦੇ ਵਿਰੁੱਧ ਯਹੋਵਾਹ ਦੀ ਸਹਾਇਤਾ ਕਰਨ ਨੂੰ।
»Forband«, sagde HERRENS Engel »forband Meroz og dem, der bor deri! fordi de ikke kom HERREN til Hjælp — kom HERREN til Hjælp som Helte!«
24 ੨੪ ਹੇਬਰ ਕੇਨੀ ਦੀ ਪਤਨੀ ਯਾਏਲ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ, ਉਸ ਤੰਬੂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ!
Velsignet blandt Kvinder være Jael, Keniten Hebers Hustru, velsignet blandt Kvinder i Telte!
25 ੨੫ ਸੀਸਰਾ ਨੇ ਪਾਣੀ ਮੰਗਿਆ, ਉਸ ਨੇ ਦੁੱਧ ਦਿੱਤਾ, ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ।
Han bad om Vand, hun gav ham Mælk, frembar Surmælk i kostbar Skaal.
26 ੨੬ ਉਸ ਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ, ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ, ਉਸਨੇ ਸੀਸਰਾ ਨੂੰ ਠੋਕਿਆ, ਉਸ ਦੇ ਸਿਰ ਨੂੰ ਭੰਨ ਸੁੱਟਿਆ, ਉਸ ਦੀ ਪੁੜਪੁੜੀ ਨੂੰ ਆਰ ਪਾਰ ਵਿੰਨ੍ਹ ਦਿੱਤਾ!
Med Haanden griber hun Pælen, med sin højre Arbejdshammeren, fælder Sisera, kløver hans Hoved, knuser, gennemborer hans Tinding.
27 ੨੭ ਉਸ ਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗਿਆ, ਉਹ ਲੰਮਾ ਪਿਆ। ਉਸ ਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਜਿੱਥੇ ਉਹ ਝੁੱਕਿਆ, ਉੱਥੇ ਹੀ ਉਹ ਮਰ ਗਿਆ।
For hendes Fødder han segned og faldt; der, hvor han segned, der laa han fældet!
28 ੨੮ ਖਿੜਕੀ ਵਿੱਚੋਂ ਸੀਸਰਾ ਦੀ ਮਾਤਾ ਨੇ ਝਾਤੀ ਮਾਰੀ, ਉਹ ਝਰੋਖੇ ਦੇ ਵਿੱਚੋਂ ਚਿੱਲਾਈ, ਉਸ ਦੇ ਰਥ ਦੇ ਆਉਣ ਵਿੱਚ ਇੰਨ੍ਹਾਂ ਸਮਾਂ ਕਿਉਂ ਲੱਗਾ? ਉਸ ਦੇ ਰਥਾਂ ਦੇ ਪਹੀਏ ਦੇਰ ਕਿਉਂ ਲਾਉਂਦੇ ਹਨ?
Gennem Vinduet spejded Siseras Moder, gennem Gitteret stirred hun ud: »Hvi tøver hans Vogn med at komme? Hvi nøler hans Forspands Hovslag?«
29 ੨੯ ਉਸ ਦੀਆਂ ਸਿਆਣੀਆਂ ਇਸਤਰੀਆਂ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, ਸਗੋਂ ਉਸ ਨੇ ਆਪਣੇ ਆਪ ਨੂੰ ਉੱਤਰ ਦਿੱਤਾ,
Da svarer den klogeste af hendes Fruer, og selv hun giver sig samme Svar: »Sikkert de deler det vundne Bytte, en Pige eller to til Mands,
30 ੩੦ ਭਲਾ, ਉਹ ਲੁੱਟ ਪਾ ਕੇ ਉਸ ਨੂੰ ਨਹੀਂ ਵੰਡਦੇ? ਇੱਕ-ਇੱਕ ਪੁਰਖ ਨੂੰ ਇੱਕ ਜਾਂ ਦੋ ਕੁੜੀਆਂ, ਸੀਸਰਾ ਨੂੰ ਰੰਗ-ਬਿਰੰਗੇ ਬਸਤਰਾਂ ਦੀ ਲੁੱਟ? ਸਗੋਂ ਰੰਗ-ਬਿਰੰਗੇ ਫੁਲਕਾਰੀ ਕੱਢੇ ਹੋਏ ਬਸਤਰਾਂ ਦੀ ਲੁੱਟ? ਲੁੱਟੇ ਹੋਇਆਂ ਦੇ ਗਲੇ ਵਿੱਚੋਂ, ਦੋਵੇਂ ਪਾਸੇ ਕੱਢੇ ਹੋਏ ਰੰਗ-ਬਿਰੰਗੇ ਬਸਤਰਾਂ ਦੀ ਲੁੱਟ?
Bytte af spraglede Tøj er til Sisera, et broget Klæde eller to til hans Hals!«
31 ੩੧ ਇਸੇ ਤਰ੍ਹਾਂ, ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ! ਪਰ ਉਸ ਦੇ ਪ੍ਰੇਮੀ ਸੂਰਜ ਵਾਂਗੂੰ ਹੋਣ, ਜਦ ਉਹ ਆਪਣੇ ਪ੍ਰਤਾਪ ਨਾਲ ਚੜ੍ਹਦਾ ਹੈ। ਫਿਰ ਚਾਲ੍ਹੀ ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ।
Saaledes skal alle dine Fjender forgaa, HERRE, men de, der elsker dig, skal være, som naar Sol gaar op i sin Vælde! Derpaa havde Landet Ro i fyrretyve Aar.