< ਨਿਆਂਈਆਂ 14 >

1 ਸਮਸੂਨ ਤਿਮਨਾਹ ਵੱਲ ਗਿਆ ਅਤੇ ਤਿਮਨਾਹ ਵਿੱਚ ਫ਼ਲਿਸਤੀਆਂ ਦੀਆਂ ਧੀਆਂ ਵਿੱਚੋਂ ਉਸ ਨੇ ਇੱਕ ਜੁਆਨ ਇਸਤਰੀ ਨੂੰ ਵੇਖਿਆ।
參孫下到亭拿,在那裏看見一個女子,是非利士人的女兒。
2 ਤਦ ਉਸ ਨੇ ਵਾਪਿਸ ਜਾ ਕੇ ਆਪਣੇ ਮਾਤਾ-ਪਿਤਾ ਨੂੰ ਦੱਸਿਆ, “ਤਿਮਨਾਹ ਵਿੱਚ ਫ਼ਲਿਸਤੀਆਂ ਦੀਆਂ ਧੀਆਂ ਵਿੱਚੋਂ ਮੈਂ ਇੱਕ ਇਸਤਰੀ ਨੂੰ ਵੇਖਿਆ ਹੈ, ਹੁਣ ਤੁਸੀਂ ਉਸ ਨਾਲ ਮੇਰਾ ਵਿਆਹ ਕਰਾ ਦਿਉ।”
參孫上來稟告他父母說:「我在亭拿看見一個女子,是非利士人的女兒,願你們給我娶來為妻。」
3 ਤਦ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਕਿਹਾ, “ਭਲਾ, ਤੇਰੇ ਰਿਸ਼ਤੇਦਾਰਾਂ ਦੀਆਂ ਧੀਆਂ ਵਿੱਚ ਅਤੇ ਸਾਡੇ ਸਾਰੇ ਲੋਕਾਂ ਵਿੱਚ ਕੋਈ ਇਸਤਰੀ ਨਹੀਂ ਹੈ, ਜੋ ਤੂੰ ਅਸੁੰਨਤੀ ਫ਼ਲਿਸਤੀਆਂ ਦੀ ਇਸਤਰੀ ਨਾਲ ਵਿਆਹ ਕਰਾਉਣ ਚਾਹੁੰਦਾ ਹੈਂ?” ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ, “ਮੇਰਾ ਵਿਆਹ ਉਸੇ ਨਾਲ ਹੀ ਕਰਾ ਦਿਉ, ਕਿਉਂ ਜੋ ਉਹ ਮੈਨੂੰ ਚੰਗੀ ਲੱਗਦੀ ਹੈ।”
他父母說:「在你弟兄的女兒中,或在本國的民中,豈沒有一個女子,何致你去在未受割禮的非利士人中娶妻呢?」參孫對他父親說:「願你給我娶那女子,因我喜悅她。」
4 ਪਰ ਉਸ ਦੇ ਮਾਤਾ-ਪਿਤਾ ਨਾ ਸਮਝ ਸਕੇ ਕਿ ਇਹ ਗੱਲ ਯਹੋਵਾਹ ਦੇ ਵੱਲੋਂ ਸੀ, ਜੋ ਫ਼ਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਬਹਾਨਾ ਲੱਭਦਾ ਸੀ। ਉਸ ਸਮੇਂ ਫ਼ਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ।
他的父母卻不知道這事是出於耶和華,因為他找機會攻擊非利士人。那時,非利士人轄制以色列人。
5 ਤਦ ਸਮਸੂਨ ਆਪਣੇ ਮਾਤਾ-ਪਿਤਾ ਨੂੰ ਨਾਲ ਲੈ ਕੇ ਤਿਮਨਾਹ ਵੱਲ ਗਿਆ ਅਤੇ ਜਦ ਤਿਮਨਾਹ ਦੇ ਦਾਖਾਂ ਦੇ ਬਾਗ਼ਾਂ ਵਿੱਚ ਪਹੁੰਚਿਆ ਤਾਂ ਵੇਖੋ, ਇੱਕ ਜੁਆਨ ਬੱਬਰ ਸ਼ੇਰ ਉਸ ਦੇ ਸਾਹਮਣੇ ਆ ਕੇ ਗੱਜਿਆ।
參孫跟他父母下亭拿去,到了亭拿的葡萄園,見有一隻少壯獅子向他吼叫。
6 ਤਾਂ ਯਹੋਵਾਹ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਸ ਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਤਾਂ ਵੀ ਉਸ ਨੇ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਵੇਂ ਕੋਈ ਮੇਮਣੇ ਨੂੰ ਪਾੜਦਾ ਹੈ। ਅਤੇ ਉਸਨੇ ਆਪਣਾ ਇਹ ਕੰਮ ਜੋ ਉਸ ਨੇ ਕੀਤਾ ਸੀ, ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਨਾ ਦੱਸਿਆ।
耶和華的靈大大感動參孫,他雖然手無器械,卻將獅子撕裂,如同撕裂山羊羔一樣。他行這事並沒有告訴父母。
7 ਫੇਰ ਉਸਨੇ ਜਾ ਕੇ ਉਸ ਇਸਤਰੀ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੂਨ ਨੂੰ ਚੰਗੀ ਲੱਗੀ।
參孫下去與女子說話,就喜悅她;
8 ਕੁਝ ਦਿਨਾਂ ਬਾਅਦ ਉਹ ਉਸ ਨੂੰ ਵਿਆਹੁਣ ਲਈ ਗਿਆ ਅਤੇ ਉਸ ਬੱਬਰ ਸ਼ੇਰ ਦੀ ਲੋਥ ਵੇਖਣ ਲਈ ਰਾਹ ਤੋਂ ਇੱਕ ਪਾਸੇ ਨੂੰ ਮੁੜ ਗਿਆ ਅਤੇ ਵੇਖੋ, ਉੱਥੇ ਬੱਬਰ ਸ਼ੇਰ ਦੀ ਲੋਥ ਵਿੱਚ ਸ਼ਹਿਦ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਦ ਵੀ ਸੀ।
過了些日子,再下去要娶那女子,轉向道旁要看死獅,見有一群蜂子和蜜在死獅之內,
9 ਤਦ ਉਸ ਨੇ ਉਸ ਵਿੱਚੋਂ ਕੁਝ ਸ਼ਹਿਦ ਲਿਆ ਅਤੇ ਉਸ ਨੂੰ ਹੱਥ ਵਿੱਚ ਫੜ੍ਹ ਕੇ ਖਾਂਦਾ-ਖਾਂਦਾ ਆਪਣੇ ਮਾਤਾ-ਪਿਤਾ ਕੋਲ ਆਇਆ ਅਤੇ ਉਨ੍ਹਾਂ ਨੂੰ ਵੀ ਕੁਝ ਦਿੱਤਾ ਅਤੇ ਉਨ੍ਹਾਂ ਨੇ ਵੀ ਖਾਧਾ ਪਰ ਉਸ ਉਨ੍ਹਾਂ ਨੂੰ ਇਹ ਨਾ ਦੱਸਿਆ ਕਿ ਮੈਂ ਇਹ ਸ਼ਹਿਦ ਬੱਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ।
就用手取蜜,且吃且走;到了父母那裏,給他父母,他們也吃了;只是沒有告訴這蜜是從死獅之內取來的。
10 ੧੦ ਫਿਰ ਸਮਸੂਨ ਦਾ ਪਿਤਾ ਉਸ ਇਸਤਰੀ ਦੇ ਘਰ ਗਿਆ ਅਤੇ ਉੱਥੇ ਸਮਸੂਨ ਨੇ ਦਾਵਤ ਦਿੱਤੀ ਕਿਉਂ ਜੋ ਉੱਥੇ ਜੁਆਨਾਂ ਦੀ ਇਹੋ ਰੀਤ ਸੀ।
他父親下去見女子。參孫在那裏設擺筵宴,因為向來少年人都有這個規矩。
11 ੧੧ ਤਦ ਅਜਿਹਾ ਹੋਇਆ ਕਿ ਜਦ ਉੱਥੋਂ ਦੇ ਲੋਕਾਂ ਨੇ ਸਮਸੂਨ ਨੂੰ ਵੇਖਿਆ ਤਾਂ ਉਸ ਦੇ ਨਾਲ ਰਹਿਣ ਲਈ ਤੀਹ ਸਾਥੀਆਂ ਨੂੰ ਲਿਆਏ।
眾人看見參孫,就請了三十個人陪伴他。
12 ੧੨ ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਡੇ ਅੱਗੇ ਇੱਕ ਬੁਝਾਰਤ ਪਾਉਂਦਾ ਹਾਂ, ਜੇਕਰ ਤੁਸੀਂ ਦਾਵਤ ਦੇ ਸੱਤਾਂ ਦਿਨਾਂ ਵਿੱਚ ਉਸ ਨੂੰ ਬੁੱਝ ਲਉ ਅਤੇ ਮੈਨੂੰ ਦੱਸੋ ਤਾਂ ਮੈਂ ਤੀਹ ਕੁੜਤੇ ਅਤੇ ਤੀਹ ਜੋੜੇ ਬਸਤਰ ਤੁਹਾਨੂੰ ਦਿਆਂਗਾ,
參孫對他們說:「我給你們出一個謎語,你們在七日筵宴之內,若能猜出意思告訴我,我就給你們三十件裏衣,三十套衣裳;
13 ੧੩ ਅਤੇ ਜੇਕਰ ਤੁਸੀਂ ਨਾ ਦੱਸ ਸਕੋ ਤਾਂ ਤੁਹਾਨੂੰ ਤੀਹ ਕੁੜਤੇ ਅਤੇ ਤੀਹ ਜੋੜੇ ਬਸਤਰ ਮੈਨੂੰ ਦੇਣੇ ਪੈਣਗੇ।” ਉਨ੍ਹਾਂ ਨੇ ਕਿਹਾ, “ਆਪਣੀ ਬੁਝਾਰਤ ਤਾਂ ਪਾ ਜੋ ਅਸੀਂ ਸੁਣੀਏ।”
你們若不能猜出意思告訴我,你們就給我三十件裏衣,三十套衣裳。」他們說:「請將謎語說給我們聽。」
14 ੧੪ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, - “ਖਾਣ ਵਾਲੇ ਵਿੱਚੋਂ ਭੋਜਨ ਨਿੱਕਲਿਆ, ਅਤੇ ਤਕੜੇ ਵਿੱਚੋਂ ਮਿਠਾਸ” ਤਿੰਨ ਦਿਨਾਂ ਦੇ ਵਿੱਚ ਉਹ ਇਸ ਬੁਝਾਰਤ ਨੂੰ ਨਾ ਬੁੱਝ ਸਕੇ।
參孫對他們說: 吃的從吃者出來; 甜的從強者出來。 他們三日不能猜出謎語的意思。
15 ੧੫ ਸੱਤਵੇਂ ਦਿਨ ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ, “ਆਪਣੇ ਪਤੀ ਨੂੰ ਫੁਸਲਾ ਤਾਂ ਜੋ ਉਹ ਬੁਝਾਰਤ ਦਾ ਅਰਥ ਸਾਨੂੰ ਦੱਸੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਤਾ ਦੇ ਘਰ ਨੂੰ ਅੱਗ ਨਾਲ ਸਾੜ ਦਿਆਂਗੇ। ਭਲਾ, ਤੁਸੀਂ ਇਸੇ ਵਾਸਤੇ ਸਾਨੂੰ ਸੱਦਿਆ ਸੀ ਕਿ ਜੋ ਕੁਝ ਸਾਡਾ ਹੈ ਉਹ ਤੁਸੀਂ ਆਪਣਾ ਕਰ ਲਉ?”
到第七天,他們對參孫的妻說:「你誆哄你丈夫,探出謎語的意思告訴我們,免得我們用火燒你和你父家。你們請了我們來,是要奪我們所有的嗎?」
16 ੧੬ ਤਦ ਸਮਸੂਨ ਦੀ ਪਤਨੀ ਉਸ ਦੇ ਅੱਗੇ ਰੋ ਕੇ ਕਹਿਣ ਲੱਗੀ, “ਤੂੰ ਮੇਰੇ ਨਾਲ ਪਿਆਰ ਨਹੀਂ ਕਰਦਾ ਸਗੋਂ ਵੈਰ ਹੀ ਰੱਖਦਾ ਹੈਂ। ਤੂੰ ਮੇਰੇ ਲੋਕਾਂ ਦੇ ਅੱਗੇ ਇੱਕ ਬੁਝਾਰਤ ਪਾਈ ਅਤੇ ਮੈਨੂੰ ਉਸਦਾ ਅਰਥ ਦੱਸਿਆ ਵੀ ਨਹੀਂ।” ਉਸ ਨੇ ਉੱਤਰ ਦਿੱਤਾ, “ਵੇਖ, ਮੈਂ ਆਪਣੇ ਮਾਤਾ-ਪਿਤਾ ਨੂੰ ਵੀ ਨਹੀਂ ਦੱਸੀ, ਤਾਂ ਭਲਾ, ਮੈਂ ਤੈਨੂੰ ਦੱਸਾਂ?”
參孫的妻在丈夫面前啼哭說:「你是恨我,不是愛我,你給我本國的人出謎語,卻沒有將意思告訴我。」參孫回答說:「連我父母我都沒有告訴,豈可告訴你呢?」
17 ੧੭ ਦਾਵਤ ਦੇ ਸੱਤਾਂ ਦਿਨਾਂ ਵਿੱਚ ਉਹ ਉਸ ਦੇ ਅੱਗੇ ਰੋਂਦੀ ਰਹੀ ਅਤੇ ਸੱਤਵੇਂ ਦਿਨ ਅਜਿਹਾ ਹੋਇਆ ਕਿ ਸਮਸੂਨ ਨੇ ਉਹ ਨੂੰ ਬੁਝਾਰਤ ਦਾ ਅਰਥ ਦੱਸ ਦਿੱਤਾ ਕਿਉਂ ਜੋ ਉਹ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਸੀ। ਤਦ ਉਸ ਨੇ ਜਾ ਕੇ ਆਪਣੇ ਲੋਕਾਂ ਨੂੰ ਦੱਸ ਦਿੱਤਾ।
七日筵宴之內,她在丈夫面前啼哭,到第七天逼着他,他才將謎語的意思告訴他妻,他妻就告訴本國的人。
18 ੧੮ ਅਤੇ ਸੱਤਵੇਂ ਦਿਨ ਸੂਰਜ ਢੱਲਣ ਤੋਂ ਪਹਿਲਾਂ ਉਸ ਸ਼ਹਿਰ ਦੇ ਲੋਕਾਂ ਨੇ ਸਮਸੂਨ ਨੂੰ ਕਿਹਾ, “ਸ਼ਹਿਦ ਨਾਲੋਂ ਮਿੱਠਾ ਕੀ ਹੈ, ਅਤੇ ਬੱਬਰ ਸ਼ੇਰ ਨਾਲੋਂ ਤਕੜਾ ਕੌਣ ਹੈ?” ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਜੇਕਰ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਤਦੇ, ਤਾਂ ਮੇਰੀ ਬੁਝਾਰਤ ਕਦੀ ਨਾ ਬੁੱਝਦੇ!”
到第七天,日頭未落以前,那城裏的人對參孫說: 有甚麼比蜜還甜呢? 有甚麼比獅子還強呢? 參孫對他們說: 你們若非用我的母牛犢耕地, 就猜不出我謎語的意思來。
19 ੧੯ ਫੇਰ ਯਹੋਵਾਹ ਦਾ ਆਤਮਾ ਵੱਡੇ ਜ਼ੋਰ ਨਾਲ ਸਮਸੂਨ ਦੇ ਉੱਤੇ ਆਇਆ ਅਤੇ ਉਸ ਨੇ ਅਸ਼ਕਲੋਨ ਨੂੰ ਜਾ ਕੇ ਉਨ੍ਹਾਂ ਦੇ ਤੀਹ ਮਨੁੱਖ ਮਾਰੇ ਅਤੇ ਉਨ੍ਹਾਂ ਦੇ ਕੱਪੜੇ ਉਤਾਰ ਕੇ ਉਹੋ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦੇ ਦਿੱਤੇ। ਤਦ ਉਸ ਦਾ ਕ੍ਰੋਧ ਭੜਕਿਆ ਅਤੇ ਉਹ ਆਪਣੇ ਪਿਤਾ ਦੇ ਘਰ ਨੂੰ ਵਾਪਿਸ ਚਲਾ ਗਿਆ।
耶和華的靈大大感動參孫,他就下到亞實基倫,擊殺了三十個人,奪了他們的衣裳,將衣裳給了猜出謎語的人。參孫發怒,就上父家去了。
20 ੨੦ ਪਰ ਸਮਸੂਨ ਦੀ ਪਤਨੀ ਉਸ ਦੇ ਇੱਕ ਮਿੱਤਰ ਨੂੰ ਦੇ ਦਿੱਤੀ ਗਈ, ਜੋ ਵਿਆਹ ਵਿੱਚ ਉਸ ਦਾ ਸਾਥੀ ਸੀ।
參孫的妻便歸了參孫的陪伴,就是作過他朋友的。

< ਨਿਆਂਈਆਂ 14 >