< ਨਿਆਂਈਆਂ 10 >
1 ੧ ਅਬੀਮਲਕ ਦੇ ਬਾਅਦ ਯਿੱਸਾਕਾਰ ਦੇ ਗੋਤ ਵਿੱਚੋਂ ਤੋਲਾ ਨਾਮਕ ਇੱਕ ਪੁਰਖ, ਜੋ ਦੋਦੋ ਦਾ ਪੋਤਰਾ ਅਤੇ ਪੁਆਹ ਦਾ ਪੁੱਤਰ ਸੀ ਇਸਰਾਏਲ ਦੇ ਬਚਾਉ ਲਈ ਉੱਠਿਆ, ਅਤੇ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਸ਼ਾਮੀਰ ਨਗਰ ਵਿੱਚ ਰਹਿੰਦਾ ਸੀ।
После Авимелеха восстал для спасения Израиля Фола, сын Фуи, сына Додова, из колена Иссахарова. Он жил в Шамире на горе Ефремовой.
2 ੨ ਉਹ ਤੇਈ ਸਾਲ ਤੱਕ ਇਸਰਾਏਲ ਦਾ ਨਿਆਂ ਕਰਦਾ ਰਿਹਾ। ਫਿਰ ਉਹ ਮਰ ਗਿਆ ਅਤੇ ਸ਼ਾਮੀਰ ਵਿੱਚ ਦੱਬਿਆ ਗਿਆ।
Он был судьею Израиля двадцать три года, и умер, и погребен в Шамире.
3 ੩ ਉਸ ਦੇ ਬਾਅਦ ਗਿਲਆਦੀ ਯਾਈਰ ਉੱਠਿਆ ਅਤੇ ਉਸ ਨੇ ਬਾਈ ਸਾਲ ਤੱਕ ਇਸਰਾਏਲ ਦਾ ਨਿਆਂ ਕੀਤਾ।
После него восстал Иаир из Галаада и был судьею Израиля двадцать два года.
4 ੪ ਉਸ ਦੇ ਤੀਹ ਪੁੱਤਰ ਸਨ, ਜੋ ਗਧੀਆਂ ਦੇ ਤੀਹ ਬੱਚਿਆਂ ਉੱਤੇ ਸਵਾਰ ਹੁੰਦੇ ਸਨ, ਅਤੇ ਉਨ੍ਹਾਂ ਦੇ ਤੀਹ ਨਗਰ ਵੀ ਸਨ, ਜੋ ਗਿਲਆਦ ਦੇਸ਼ ਵਿੱਚ ਹਨ ਅਤੇ ਜਿਨ੍ਹਾਂ ਦੇ ਨਾਮ ਤੇ ਅੱਜ ਦੇ ਦਿਨ ਤੱਕ ਯਾਈਰ ਦੀਆਂ ਬਸਤੀਆਂ ਹਨ।
У него было тридцать два сына, ездивших на тридцати двух молодых ослах, и тридцать два города было у них; их до сего дня называют селениями Иаира, что в земле Галаадской.
5 ੫ ਤਦ ਯਾਈਰ ਮਰ ਗਿਆ ਅਤੇ ਕਾਮੋਨ ਵਿੱਚ ਦੱਬਿਆ ਗਿਆ।
И умер Иаир и погребен в Камоне.
6 ੬ ਤਦ ਇਸਰਾਏਲੀਆਂ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਉਹ ਬਆਲਾਂ ਅਤੇ ਅਸ਼ਤਾਰੋਥਾਂ ਅਤੇ ਅਰਾਮ, ਸੀਦੋਨ, ਮੋਆਬ, ਅੰਮੋਨੀਆਂ, ਅਤੇ ਫ਼ਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ, ਅਤੇ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਉਸਤਤ ਨਾ ਕੀਤੀ।
Сыны Израилевы продолжали делать злое пред очами Господа и служили Ваалам и Астартам, и богам Арамейским, и богам Сидонским, и богам Моавитским, и богам Аммонитским, и богам Филистимским; а Господа оставили и не служили Ему.
7 ੭ ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਅਤੇ ਅੰਮੋਨੀਆਂ ਦੇ ਹੱਥ ਵਿੱਚ ਕਰ ਦਿੱਤਾ।
И воспылал гнев Господа на Израиля, и Он предал их в руки Филистимлян и в руки Аммонитян;
8 ੮ ਉਨ੍ਹਾਂ ਨੇ ਉਸੇ ਸਾਲ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਗਿਲਆਦ ਵਿੱਚ ਰਹਿੰਦੇ ਸਨ, ਅਠਾਰਾਂ ਸਾਲ ਤੱਕ ਬਹੁਤ ਦੁੱਖ ਦਿੰਦੇ ਰਹੇ।
они теснили и мучили сынов Израилевых с того года восемнадцать лет, всех сынов Израилевых по ту сторону Иордана в земле Аморрейской, которая в Галааде.
9 ੯ ਅਤੇ ਅੰਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ ਦੇ ਗੋਤਾਂ ਨਾਲ ਅਜਿਹੀ ਲੜਾਈ ਕੀਤੀ ਕਿ ਇਸਰਾਏਲੀ ਬਹੁਤ ਹੀ ਮੁਸੀਬਤ ਵਿੱਚ ਪੈ ਗਏ।
Наконец Аммонитяне перешли Иордан, чтобы вести войну с Иудою и Вениамином и с домом Ефремовым. И весьма тесно было сынам Израиля.
10 ੧੦ ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਚਿੱਲਾ ਕੇ ਕਿਹਾ, “ਅਸੀਂ ਤੇਰੇ ਵਿਰੁੱਧ ਵੱਡਾ ਪਾਪ ਕੀਤਾ ਜੋ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਬਆਲਾਂ ਦੀ ਪੂਜਾ ਕੀਤੀ!”
И возопили сыны Израилевы к Господу, и говорили: согрешили мы пред Тобою, потому что оставили Бога нашего и служили Ваалам.
11 ੧੧ ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ, “ਕੀ ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅੰਮੋਨੀਆਂ ਅਤੇ ਫ਼ਲਿਸਤੀਆਂ ਦੇ ਹੱਥੋਂ ਨਹੀਂ ਛੁਡਾਇਆ?
И сказал Господь сынам Израилевым: не угнетали ли вас Египтяне, и Аморреи, и Аммонитяне, и Филистимляне,
12 ੧੨ ਫਿਰ ਜਦ ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਵੀ ਤੁਹਾਨੂੰ ਸਤਾਇਆ ਅਤੇ ਤੁਸੀਂ ਮੇਰੇ ਅੱਗੇ ਦੁਹਾਈ ਦਿੱਤੀ, ਤਦ ਕੀ ਮੈਂ ਉਨ੍ਹਾਂ ਦੇ ਹੱਥਾਂ ਤੋਂ ਵੀ ਤੁਹਾਨੂੰ ਨਹੀਂ ਛੁਡਾਇਆ?
и Сидоняне, и Амаликитяне, и Моавитяне, и когда вы взывали ко Мне, не спасал ли Я вас от рук их?
13 ੧੩ ਫਿਰ ਵੀ ਤੁਸੀਂ ਮੈਨੂੰ ਛੱਡ ਕੇ ਪਰਾਏ ਦੇਵਤਿਆਂ ਦੀ ਪੂਜਾ ਕੀਤੀ, ਇਸ ਲਈ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ।
А вы оставили Меня и стали служить другим богам; за то Я не буду уже спасать вас:
14 ੧੪ ਤੁਸੀਂ ਜਾਓ ਅਤੇ ਉਨ੍ਹਾਂ ਦੇਵਤਿਆਂ ਦੇ ਅੱਗੇ ਦੁਹਾਈ ਦਿਉ ਜਿਨ੍ਹਾਂ ਨੂੰ ਤੁਸੀਂ ਮੰਨ ਲਿਆ ਹੈ, ਤਾਂ ਜੋ ਉਹ ਹੀ ਤੁਹਾਨੂੰ ਤੁਹਾਡੀ ਮੁਸੀਬਤ ਦੇ ਸਮੇਂ ਛੁਡਾਉਣ!”
пойдите, взывайте к богам, которых вы избрали, пусть они спасают вас в тесное для вас время.
15 ੧੫ ਫੇਰ ਇਸਰਾਏਲੀਆਂ ਨੇ ਯਹੋਵਾਹ ਨੂੰ ਕਿਹਾ, “ਅਸੀਂ ਪਾਪ ਕੀਤਾ ਹੈ, ਇਸ ਲਈ ਜੋ ਕੁਝ ਤੇਰੀ ਨਜ਼ਰ ਵਿੱਚ ਚੰਗਾ ਹੈ, ਉਹ ਹੀ ਸਾਡੇ ਨਾਲ ਕਰ, ਪਰ ਹੁਣ ਸਾਡਾ ਛੁਟਕਾਰਾ ਕਰ!”
И сказали сыны Израилевы Господу: согрешили мы; делай с нами все, что Тебе угодно, только избавь нас ныне.
16 ੧੬ ਤਦ ਉਨ੍ਹਾਂ ਨੇ ਪਰਾਏ ਦੇਵਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਯਹੋਵਾਹ ਦੀ ਉਸਤਤ ਕਰਨ ਲੱਗੇ ਤਾਂ ਉਸ ਦਾ ਮਨ ਇਸਰਾਏਲ ਦੇ ਦੁੱਖ ਨਾਲ ਦੁਖੀ ਹੋਇਆ।
И отвергли от себя чужих богов и стали служить только Господу. И не потерпела душа Его страдания Израилева.
17 ੧੭ ਉਸ ਸਮੇਂ ਅੰਮੋਨੀਆਂ ਨੇ ਇਕੱਠੇ ਹੋ ਕੇ ਗਿਲਆਦ ਵਿੱਚ ਆਪਣੇ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਵੀ ਇਕੱਠੇ ਹੋ ਕੇ ਮਿਸਪਾਹ ਵਿੱਚ ਤੰਬੂ ਲਾਏ।
Аммонитяне собрались и расположились станом в Галааде; собрались также сыны Израилевы и стали станом в Массифе.
18 ੧੮ ਤਾਂ ਗਿਲਆਦ ਦੇ ਹਾਕਮ ਇੱਕ ਦੂਜੇ ਨੂੰ ਕਹਿਣ ਲੱਗੇ, ਉਹ ਕਿਹੜਾ ਮਨੁੱਖ ਹੈ ਜੋ ਅੰਮੋਨੀਆਂ ਦੇ ਨਾਲ ਲੜਾਈ ਸ਼ੁਰੂ ਕਰੇਗਾ? ਉਹੋ ਹੀ ਸਾਰੇ ਗਿਲਆਦ ਦੇ ਵਾਸੀਆਂ ਦਾ ਪ੍ਰਧਾਨ ਬਣੇਗਾ।
Народ и князья Галаадские сказали друг другу: кто начнет войну против Аммонитян, тот будет начальником всех жителей Галаадских.