< ਯਹੋਸ਼ੁਆ 6 >
1 ੧ ਯਰੀਹੋ ਦੇ ਸਾਰੇ ਫਾਟਕ ਇਸਰਾਏਲੀਆਂ ਦੇ ਕਾਰਨ ਵੱਡੀ ਸਖ਼ਤੀ ਦੇ ਨਾਲ ਬੰਦ ਕੀਤੇ ਹੋਏ ਸੀ, ਨਾ ਕੋਈ ਅੰਦਰ ਆ ਸਕਦਾ ਸੀ, ਨਾ ਕੋਈ ਬਾਹਰ ਜਾ ਸਕਦਾ ਸੀ।
And Jericho shuts itself up, and is shut up, because of the presence of the sons of Israel—none going out, and none coming in.
2 ੨ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ ਕਿ ਵੇਖ ਮੈਂ ਯਰੀਹੋ, ਉਸ ਦੇ ਰਾਜੇ ਅਤੇ ਉਸ ਦੇ ਸੂਰਬੀਰਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ।
And YHWH says to Joshua, “See, I have given Jericho and its king into your hand—mighty men of valor,
3 ੩ ਇਸ ਲਈ ਤੁਸੀਂ ਸਾਰੇ ਯੋਧੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਚੱਕਰ ਲਗਾਓ ਅਤੇ ਛੇਆਂ ਦਿਨਾਂ ਤੱਕ ਤੁਸੀਂ ਅਜਿਹਾ ਹੀ ਕਰਨਾ।
and you have surrounded the city—all the men of battle—going around the city once; thus you do [for] six days;
4 ੪ ਸਭ ਜਾਜਕ ਸੰਦੂਕ ਦੇ ਅੱਗੇ ਮੇਢੇ ਦੇ ਸਿੰਗਾਂ ਦੀਆਂ ਸੱਤ ਤੁਰ੍ਹੀਆਂ ਲੈ ਜਾਣ ਅਤੇ ਤੁਸੀਂ ਸੱਤਵੇਂ ਦਿਨ ਸੱਤ ਵਾਰੀ ਸ਼ਹਿਰ ਦੇ ਦੁਆਲੇ ਚੱਕਰ ਲਗਾਉਣਾ ਅਤੇ ਜਾਜਕ ਤੁਰ੍ਹੀਆਂ ਵਜਾਉਣ।
and seven priests carry seven horns of the rams before the Ark, and on the seventh day you go around the city seven times, and the priests blow with the horns,
5 ੫ ਜਦ ਉਹ ਦੇਰ ਤੱਕ ਮੇਢੇ ਦੇ ਸਿੰਗਾਂ ਦੀਆਂ ਤੁਰ੍ਹੀਆਂ ਵਜਾਉਣ ਅਤੇ ਜਦ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈ ਜੈ ਕਾਰ ਕਰਨ ਤਾਂ ਸ਼ਹਿਰ ਦੀ ਸ਼ਹਿਰਪਨਾਹ ਨੀਂਹ ਤੋਂ ਡਿੱਗ ਪਵੇਗੀ ਅਤੇ ਪਰਜਾ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਉਤਾਹਾਂ ਜਾਵੇਗਾ।
and it has been, in the prolonging of the horn of the ram, in your hearing the voice of the horn, all the people shout [with] a great shout, and the wall of the city has fallen under it, and the people have gone up, each straight before him.”
6 ੬ ਇਸ ਲਈ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਲਓ ਅਤੇ ਜਾਜਕ ਸੱਤ ਤੁਰ੍ਹੀਆਂ ਯਹੋਵਾਹ ਦੇ ਸੰਦੂਕ ਦੇ ਅੱਗੇ ਚੁੱਕ ਲੈਣ।
And Joshua son of Nun calls to the priests and says to them, “Carry the Ark of the Covenant, and seven priests carry seven horns of the rams before the Ark of YHWH”;
7 ੭ ਫਿਰ ਉਸ ਨੇ ਉਹਨਾਂ ਲੋਕਾਂ ਨੂੰ ਆਖਿਆ, ਲੰਘੋ ਅਤੇ ਸ਼ਹਿਰ ਨੂੰ ਘੇਰ ਲਓ ਅਤੇ ਸ਼ਸਤਰ ਧਾਰੀ ਯਹੋਵਾਹ ਦੇ ਸੰਦੂਕ ਦੇ ਅੱਗੇ ਲੰਘਣ।
and He said to the people, “Pass over, and go around the city, and he who is armed passes over before the Ark of YHWH.”
8 ੮ ਜਦ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ ਤਾਂ ਸੱਤ ਜਾਜਕ ਸੱਤ ਤੁਰ੍ਹੀਆਂ ਲੈ ਕੇ ਯਹੋਵਾਹ ਦੇ ਅੱਗੋਂ ਦੀ ਲੰਘੇ ਅਤੇ ਉਹਨਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਯਹੋਵਾਹ ਦੇ ਨੇਮ ਦਾ ਸੰਦੂਕ ਉਹਨਾਂ ਦੇ ਮਗਰ ਆਉਂਦਾ ਸੀ।
And it comes to pass, when Joshua speaks to the people, that the seven priests carrying seven horns of the rams before YHWH have passed over and blown with the horns, and the Ark of the Covenant of YHWH is going after them;
9 ੯ ਸ਼ਸਤਰ ਧਾਰੀ ਜਾਜਕਾਂ ਦੇ ਜਿਹੜੇ ਤੁਰ੍ਹੀਆਂ ਵਜਾਉਂਦੇ ਸਨ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਪਿੱਛਲੇ ਸੰਦੂਕ ਦੇ ਮਗਰ-ਮਗਰ ਤੁਰੇ ਆਉਂਦੇ ਸਨ ਜਦ ਉਹ ਜਾਂਦੇ-ਜਾਂਦੇ ਤੁਰ੍ਹੀਆਂ ਵਜਾਉਂਦੇ ਸਨ।
and he who is armed is going before the priests blowing the horns, and he who is gathering up is going after the Ark, going on and blowing with the horns;
10 ੧੦ ਯਹੋਸ਼ੁਆ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਜੈਕਾਰਾ ਨਾ ਗਜਾਉਣਾ ਅਤੇ ਨਾ ਹੀ ਤੁਹਾਡੀ ਅਵਾਜ਼ ਸੁਣਾਈ ਦੇਵੇ ਅਤੇ ਤੁਹਾਡੇ ਮੂੰਹੋਂ ਕੋਈ ਗੱਲ ਨਾ ਨਿੱਕਲੇ ਜਿਸ ਦਿਨ ਤੱਕ ਮੈਂ ਤੁਹਾਨੂੰ ਜੈਕਾਰਾ ਗਜਾਉਣ ਨੂੰ ਨਾ ਆਖਾਂ, ਤਦ ਤੁਸੀਂ ਜੈਕਾਰਾ ਗਜਾਇਓ।
and Joshua has commanded the people, saying, “Do not shout, nor cause your voice to be heard, nor does a word go out from your mouth, until the day of my saying to you, Shout! Then you have shouted.”
11 ੧੧ ਉਸ ਤੋਂ ਬਾਅਦ ਯਹੋਵਾਹ ਦਾ ਸੰਦੂਕ ਸ਼ਹਿਰ ਦੇ ਦੁਆਲੇ ਇੱਕ ਵਾਰੀ ਘੁੰਮ ਆਇਆ ਤਾਂ ਉਹ ਡੇਰੇ ਵਿੱਚ ਮੁੜ ਆਏ ਅਤੇ ਡੇਰੇ ਵਿੱਚ ਰਾਤ ਰਹੇ।
And the Ark of YHWH goes around the city, going around once, and they come into the camp, and lodge in the camp.
12 ੧੨ ਯਹੋਸ਼ੁਆ ਤੜਕੇ ਉੱਠਿਆ ਅਤੇ ਜਾਜਕਾਂ ਨੇ ਯਹੋਵਾਹ ਦਾ ਸੰਦੂਕ ਚੁੱਕ ਲਿਆ।
And Joshua rises early in the morning, and the priests carry the Ark of YHWH,
13 ੧੩ ਸੱਤ ਜਾਜਕ ਸੱਤ ਤੁਰ੍ਹੀਆਂ ਲਈ ਯਹੋਵਾਹ ਦੇ ਸੰਦੂਕ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ ਅਤੇ ਸ਼ਸਤਰ ਧਾਰੀ ਉਹਨਾਂ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ। ਪਿੱਛਲੇ ਯਹੋਵਾਹ ਦੇ ਸੰਦੂਕ ਦੇ ਮਗਰ-ਮਗਰ ਤੁਰੇ ਜਾਂਦੇ ਸਨ ਅਤੇ ਉਹ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ।
and seven priests carrying seven horns of the rams before the Ark of YHWH are walking, going on, and they have blown with the horns—and he who is armed is going before them, and he who is gathering up is going behind the Ark of YHWH—going on and blowing with the horns.
14 ੧੪ ਉਹ ਦੂਜੇ ਦਿਨ ਫਿਰ ਇੱਕ ਵਾਰੀ ਸ਼ਹਿਰ ਦੇ ਦੁਆਲੇ ਫਿਰੇ ਅਤੇ ਡੇਰੇ ਵਿੱਚ ਮੁੜ ਆਏ। ਉਹਨਾਂ ਨੇ ਇਸ ਤਰ੍ਹਾਂ ਛੇ ਦਿਨ ਤੱਕ ਕੀਤਾ।
And they go around the city once on the second day, and return to the camp; thus they have done [for] six days.
15 ੧੫ ਸੱਤਵੇਂ ਦਿਨ ਉਹ ਤੜਕੇ ਹੀ ਦਿਨ ਚੜਨ ਦੇ ਵੇਲੇ ਉੱਠੇ ਅਤੇ ਉਸੇ ਤਰ੍ਹਾਂ ਹੀ ਸ਼ਹਿਰ ਦੇ ਦੁਆਲੇ ਸੱਤ ਵਾਰ ਘੁੰਮੇ। ਸਿਰਫ਼ ਉਸੇ ਦਿਨ ਉਹ ਸ਼ਹਿਰ ਦੇ ਦੁਆਲੇ ਸੱਤ ਵਾਰੀ ਘੁੰਮੇ।
And it comes to pass, on the seventh day, that they rise early, at the ascending of the dawn, and go around the city, according to this manner, seven times; (only on that day have they gone around the city seven times);
16 ੧੬ ਜਦ ਸੱਤਵੀਂ ਵਾਰ ਇਸ ਤਰ੍ਹਾਂ ਹੋਇਆ ਕਿ ਜਦ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, ਜੈਕਾਰਾ ਗਜਾਓ! ਕਿਉਂ ਜੋ ਯਹੋਵਾਹ ਨੇ ਇਹ ਸ਼ਹਿਰ ਤੁਹਾਨੂੰ ਦੇ ਦਿੱਤਾ ਹੈ!
and it comes to pass, at the seventh time, the priests have blown with the horns, and Joshua says to the people, “Shout! For YHWH has given the city to you;
17 ੧੭ ਇਹ ਸ਼ਹਿਰ ਅਤੇ ਜੋ ਕੁਝ ਉਸ ਦੇ ਵਿੱਚ ਹੈ ਯਹੋਵਾਹ ਲਈ ਸਮਰਪਤ ਕੀਤਾ ਜਾਵੇਗਾ ਪਰ ਸਿਰਫ਼ ਰਾਹਾਬ ਵੇਸਵਾ ਅਤੇ ਜੋ ਕੋਈ ਉਸ ਦੇ ਘਰ ਵਿੱਚ ਹਨ ਜੀਉਂਦੇ ਰਹਿਣਗੇ ਕਿਉਂ ਜੋ ਉਸ ਨੇ ਉਹਨਾਂ ਖੋਜੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਅਸੀਂ ਭੇਜਿਆ ਸੀ।
and the city has been devoted, it and all that [is] in it, to YHWH; only Rahab the harlot lives, she and all who [are] with her in the house, for she hid the messengers whom we sent;
18 ੧੮ ਪਰ ਤੁਸੀਂ ਵੱਡੇ ਜਤਨ ਨਾਲ ਆਪਣੇ ਆਪ ਨੂੰ ਚੜ੍ਹਾਵੇ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖਿਓ ਕਿਤੇ ਤੁਸੀਂ ਉਸ ਵਿੱਚੋਂ ਲਓ ਅਤੇ ਇਉਂ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ।
and surely you have kept from the devoted thing, lest you devote [yourselves], and have taken from the devoted thing, and have made the camp of Israel become a devoted thing, and have troubled it;
19 ੧੯ ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਸਾਰੇ ਭਾਂਡੇ ਯਹੋਵਾਹ ਲਈ ਪਵਿੱਤਰ ਹਨ ਇਸ ਲਈ ਉਹ ਯਹੋਵਾਹ ਦੇ ਖਜ਼ਾਨੇ ਵਿੱਚ ਪਾਏ ਜਾਣਗੇ।
and all the silver and gold, and vessels of bronze and iron—it [is] holy to YHWH; it comes into the treasury of YHWH.”
20 ੨੦ ਲੋਕਾਂ ਨੇ ਜੈਕਾਰਾ ਗਜਾਇਆ ਅਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਲੋਕਾਂ ਨੇ ਤੁਰ੍ਹੀਆਂ ਦੀ ਅਵਾਜ਼ ਸੁਣੀ ਅਤੇ ਲੋਕ ਗੱਜ ਕੇ ਜੈਕਾਰਾ ਬੋਲੇ ਤਾਂ ਸ਼ਹਿਰ ਦੀ ਚਾਰ-ਦੀਵਾਰੀ ਡਿੱਗ ਗਈ ਇੱਥੋਂ ਤੱਕ ਕਿ ਲੋਕਾਂ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਸ਼ਹਿਰ ਵਿੱਚ ਜਾ ਵੜਿਆ ਤੇ ਸ਼ਹਿਰ ਨੂੰ ਜਿੱਤ ਲਿਆ।
And the people shout, and blow with the horns, and it comes to pass, when the people hear the voice of the horn, that the people shout [with] a great shout, and the wall falls under it, and the people goes up into the city, each straight before him, and they capture the city;
21 ੨੧ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਸ਼ਹਿਰ ਵਿੱਚ ਸਨ, ਕੀ ਮਨੁੱਖ, ਕੀ ਇਸਤਰੀ, ਕੀ ਜੁਆਨ ਕੀ ਬਜ਼ੁਰਗ, ਕੀ ਬਲ਼ਦ, ਕੀ ਭੇਡ, ਕੀ ਗਧਾ, ਤਲਵਾਰ ਦੀ ਧਾਰ ਨਾਲ ਮਾਰ ਸੁੱਟਿਆ।
and they devote all that [is] in the city, from man even to woman, from young even to aged, even to ox, and sheep, and donkey, by the mouth of the sword.
22 ੨੨ ਪਰ ਯਹੋਸ਼ੁਆ ਨੇ ਉਹਨਾਂ ਦੋਹਾਂ ਮਨੁੱਖਾਂ ਨੂੰ ਜਿਹੜੇ ਉਸ ਦੇਸ ਦੀ ਖ਼ੋਜ ਕੱਢਣ ਗਏ ਸਨ ਆਖਿਆ ਕਿ ਉਸ ਵੇਸਵਾ ਦੇ ਘਰ ਜਾਓ ਅਤੇ ਉਸ ਔਰਤ ਨੂੰ ਅਤੇ ਜੋ ਕੁਝ ਉਸ ਦਾ ਹੈ ਬਾਹਰ ਲੈ ਆਓ ਜਿਵੇਂ ਤੁਸੀਂ ਉਸ ਦੇ ਨਾਲ ਸਹੁੰ ਖਾਧੀ ਸੀ।
And Joshua said to the two men who are spying out the land, “Go into the house of the woman, the harlot, and bring out the woman from there, and all whom she has, as you have sworn to her.”
23 ੨੩ ਤਦ ਉਹ ਜੁਆਨ ਖੋਜੀ ਅੰਦਰ ਗਏ ਅਤੇ ਰਾਹਾਬ ਨੂੰ ਉਸ ਦੇ ਪਿਤਾ, ਮਾਤਾ ਅਤੇ ਭਰਾਵਾਂ ਨੂੰ ਅਤੇ ਉਸ ਦੇ ਨਿੱਕੜ ਸੁੱਕੜ ਨੂੰ ਬਾਹਰ ਲੈ ਆਏ, ਨਾਲੇ ਉਸ ਦਾ ਸਾਰਾ ਟੱਬਰ ਵੀ ਬਾਹਰ ਲੈ ਆਂਦਾ ਅਤੇ ਉਸ ਨੂੰ ਇਸਰਾਏਲੀਆਂ ਦੇ ਡੇਰੇ ਦੇ ਬਾਹਰ ਰੱਖਿਆ।
And the young men, those spying, go in and bring out Rahab, and her father, and her mother, and her brothers, and all whom she has; indeed, they have brought out all her relatives, and place them at the outside of the camp of Israel.
24 ੨੪ ਫਿਰ ਉਹਨਾਂ ਨੇ ਉਸ ਸ਼ਹਿਰ ਨੂੰ ਅਤੇ ਜੋ ਕੁਝ ਉਸ ਵਿੱਚ ਸੀ ਸਾੜ ਸੁੱਟਿਆ ਪਰ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਭਾਂਡੇ ਯਹੋਵਾਹ ਦੇ ਘਰ ਦੇ ਖ਼ਜ਼ਾਨੇ ਵਿੱਚ ਰੱਖ ਦਿੱਤੇ।
And they have burned the city with fire, and all that [is] in it; only, the silver and the gold, and the vessels of bronze, and of iron, they have given [to] the treasury of the house of YHWH;
25 ੨੫ ਯਹੋਸ਼ੁਆ ਨੇ ਰਾਹਾਬ ਵੇਸਵਾ ਦੀ ਅਤੇ ਉਸ ਦੇ ਪਿਉ ਦੇ ਟੱਬਰ ਦੀ ਉਹਨਾਂ ਸਭਨਾਂ ਸਣੇ ਜਿਹੜੇ ਉਸ ਦੇ ਸਨ ਜਾਨ ਬਚਾ ਦਿੱਤੀ ਅਤੇ ਉਸ ਦੀ ਵੱਸੋਂ ਅੱਜ ਤੱਕ ਇਸਰਾਏਲ ਦੇ ਵਿੱਚ ਹੈ ਇਸ ਲਈ ਕਿ ਜਿਨ੍ਹਾਂ ਖੋਜੀਆਂ ਨੂੰ ਯਹੋਸ਼ੁਆ ਨੇ ਯਰੀਹੋ ਦੀ ਖ਼ੋਜ ਕੱਢਣ ਨੂੰ ਭੇਜਿਆ ਸੀ ਉਸ ਨੇ ਲੁਕਾਇਆ ਸੀ।
and Rahab the harlot, and the house of her father, and all whom she has, Joshua has kept alive; and she dwells in the midst of Israel to this day, for she hid the messengers whom Joshua sent to spy out Jericho.
26 ੨੬ ਯਹੋਸ਼ੁਆ ਨੇ ਉਸ ਵੇਲੇ ਸਹੁੰ ਖਾਧੀ ਸੀ ਕਿ ਜੋ ਮਨੁੱਖ ਉੱਠ ਕੇ ਇਸ ਸ਼ਹਿਰ ਯਰੀਹੋ ਨੂੰ ਫਿਰ ਬਣਾਏ ਉਹ ਯਹੋਵਾਹ ਦੇ ਅੱਗੇ ਸਰਾਪੀ ਹੋਵੇ। ਜਦ ਉਹ ਇਸ ਦੀ ਨੀਂਹ ਰੱਖੇਗਾ ਤਾਂ ਉਸਦਾ ਪਹਿਲੌਠਾ ਪੁੱਤਰ ਮਰੇਗਾ ਅਤੇ ਜਦ ਉਹ ਦਾ ਬੂਹਾ ਲਾਵੇਗਾ ਤਦ ਉਸਦਾ ਛੋਟਾ ਪੁੱਤਰ ਮਰੇਗਾ!
And Joshua adjures [them] at that time, saying, “Cursed [is] the man before YHWH who raises up and has built this city, [even] Jericho; he lays its foundation in his firstborn, and he sets up its doors in his youngest.”
27 ੨੭ ਪਰ ਯਹੋਵਾਹ ਯਹੋਸ਼ੁਆ ਦੇ ਅੰਗ-ਸੰਗ ਸੀ ਅਤੇ ਉਸ ਦੀ ਧੁੰਮ ਸਾਰੇ ਦੇਸ ਵਿੱਚ ਪੈ ਗਈ।
And YHWH is with Joshua, and his fame is in all the land.