< ਯਹੋਸ਼ੁਆ 4 >
1 ੧ ਜਦ ਸਾਰੀ ਕੌਮ ਯਰਦਨ ਦੇ ਪਾਰ ਲੰਘ ਚੁੱਕੀ, ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ
А кад сав народ пређе преко Јордана, рече Господ Исусу говорећи:
2 ੨ ਕਿ ਲੋਕਾਂ ਵਿੱਚੋਂ ਆਪਣੇ ਲਈ ਬਾਰਾਂ ਮਨੁੱਖ ਚੁਣ ਲਵੋ, ਹਰੇਕ ਗੋਤ ਵਿੱਚੋਂ ਇੱਕ ਮਨੁੱਖ
Изаберите из народа дванаест људи, по једног човека из сваког племена,
3 ੩ ਅਤੇ ਉਹਨਾਂ ਨੂੰ ਹੁਕਮ ਦਿਓ ਕਿ ਤੁਸੀਂ ਯਰਦਨ ਦੇ ਵਿੱਚਕਾਰੋਂ ਉੱਥੋਂ ਜਿੱਥੇ ਜਾਜਕ ਪੱਕੇ ਪੈਰੀਂ ਖਲੋਤੇ ਰਹੇ ਸਨ ਆਪਣੇ ਲਈ ਬਾਰਾਂ ਪੱਥਰ ਚੁੱਕ ਲਵੋ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਜਾ ਕੇ ਉਸ ਜਗ੍ਹਾ ਵਿੱਚ ਰੱਖੋ ਜਿੱਥੇ ਅੱਜ ਦਿਨ ਰਾਤ ਵਸੇਰਾ ਕਰਨਾ ਹੈ।
И заповедите им и реците: Узмите одавде, из средине Јордана, с места где стоје ногама својим свештеници, дванаест каменова, и однесите их са собом, и ставите их онде где ћете ноћас ноћити.
4 ੪ ਤਦ ਯਹੋਸ਼ੁਆ ਨੇ ਉਹਨਾਂ ਬਾਰਾਂ ਮਨੁੱਖਾਂ ਨੂੰ ਸੱਦਿਆ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਵਿੱਚੋਂ ਇੱਕ-ਇੱਕ ਮਨੁੱਖ ਹਰ ਇੱਕ ਗੋਤ ਪਿੱਛੇ ਤਿਆਰ ਕੀਤਾ ਸੀ।
Тада дозва Исус дванаест људи, које беше одредио између синова Израиљевих, по једног човека из сваког племена.
5 ੫ ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਯਹੋਵਾਹ ਆਪਣੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿੱਚ ਦੀ ਲੰਘ ਜਾਓ ਅਤੇ ਤੁਹਾਡੇ ਵਿੱਚੋਂ ਹਰ ਮਨੁੱਖ ਇਸਰਾਏਲੀਆਂ ਦੇ ਗੋਤਾਂ ਦੇ ਅਨੁਸਾਰ ਇੱਕ-ਇੱਕ ਪੱਥਰ ਆਪਣੇ ਮੋਢਿਆਂ ਉੱਤੇ ਚੁੱਕ ਲਵੇ।
И рече им Исус: Идите пред ковчег Господа Бога свог усред Јордана, узмите сваки по један камен на раме своје, према броју племена синова Израиљевих,
6 ੬ ਇਸ ਲਈ ਤੁਹਾਡੇ ਵਿੱਚ ਇੱਕ ਨਿਸ਼ਾਨੀ ਹੋਵੇ ਜਦ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਪੁੱਛੇ ਕਿ ਇਹਨਾਂ ਪੱਥਰਾਂ ਦਾ ਕੀ ਮਤਲਬ ਹੈ?
Да буде знак међу вама. Кад вас после запитају синови ваши говорећи: Шта ће вам то камење?
7 ੭ ਤਦ ਤੁਸੀਂ ਉਹਨਾਂ ਨੂੰ ਆਖਣਾ ਕਿ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਅੱਗੇ ਯਰਦਨ ਦੇ ਪਾਣੀ ਵੱਖੋ-ਵੱਖ ਹੋ ਗਏ ਸਨ! ਜਦ ਉਹ ਯਰਦਨ ਤੋਂ ਪਾਰ ਲੰਘਿਆ ਤਾਂ ਯਰਦਨ ਦੇ ਪਾਣੀ ਵੱਖੋ-ਵੱਖ ਹੋ ਗਏ, ਇਸ ਲਈ ਇਹ ਪੱਥਰ ਸਦਾ ਲਈ ਇਸਰਾਏਲੀਆਂ ਲਈ ਯਾਦਗਾਰੀ ਲਈ ਹੋਣਗੇ।
Реците им: Јер се вода у Јордану раступи пред ковчегом завета Господњег, кад прелажаше преко Јордана, раступи се вода у Јордану, и ово је камење спомен синовима Израиљевим довека.
8 ੮ ਉਸ ਤੋਂ ਬਾਅਦ ਜਿਵੇਂ ਯਹੋਸ਼ੁਆ ਨੇ ਹੁਕਮ ਦਿੱਤਾ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ ਅਤੇ ਜਿਵੇਂ ਯਹੋਵਾਹ ਯਹੋਸ਼ੁਆ ਨਾਲ ਬੋਲਿਆ ਸੀ ਉਹਨਾਂ ਨੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਯਰਦਨ ਦੇ ਵਿੱਚੋਂ ਬਾਰਾਂ ਪੱਥਰ ਚੁੱਕ ਲਏ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਉਹਨਾਂ ਨੂੰ ਉੱਥੇ ਰੱਖ ਦਿੱਤਾ।
И учинише синови Израиљеви како заповеди Исус; и узеше дванаест каменова из средине Јордана, како беше рекао Господ Исусу, према броју племена синова Израиљевих; и однеше их са собом на ноћиште, и метнуше их онде.
9 ੯ ਯਹੋਸ਼ੁਆ ਨੇ ਯਰਦਨ ਦੇ ਵਿੱਚ ਜਿੱਥੇ ਜਾਜਕਾਂ ਦੇ ਪੈਰ ਟਿਕੇ ਸਨ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਬਾਰਾਂ ਪੱਥਰ ਖੜੇ ਕੀਤੇ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹਨ।
А и усред Јордана постави Исус дванаест каменова на месту где стајаху ногама својим свештеници носећи ковчег заветни, и онде осташе до данас.
10 ੧੦ ਕਿਉਂ ਜੋ ਉਹ ਜਾਜਕ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਦੇ ਵਿੱਚਕਾਰ ਖੜੇ ਰਹੇ ਜਦ ਤੱਕ ਸਭ ਕੁਝ ਪੂਰਾ ਨਾ ਹੋ ਗਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਲੋਕਾਂ ਨਾਲ ਬੋਲਣ ਦਾ ਹੁਕਮ ਦਿੱਤਾ ਸੀ ਅਰਥਾਤ ਉਹਨਾਂ ਸਾਰਿਆਂ ਹੁਕਮਾਂ ਅਨੁਸਾਰ ਜਿਹੜੇ ਮੂਸਾ ਨੇ ਯਹੋਸ਼ੁਆ ਨੂੰ ਦਿੱਤੇ ਸਨ ਤਾਂ ਲੋਕਾਂ ਨੇ ਛੇਤੀ ਕੀਤੀ ਅਤੇ ਪਾਰ ਲੰਘ ਗਏ।
Свештеници пак који ношаху ковчег стајаху усред Јордана докле се не сврши све што беше Господ заповедио Исусу да каже народу, сасвим како беше Мојсије заповедио Исусу. И народ похита и пређе.
11 ੧੧ ਇਸ ਤਰ੍ਹਾਂ ਹੋਇਆ ਕਿ ਜਦ ਸਾਰੇ ਲੋਕ ਪਾਰ ਲੰਘ ਚੁੱਕੇ ਤਦ ਯਹੋਵਾਹ ਦਾ ਸੰਦੂਕ ਅਤੇ ਜਾਜਕ ਲੋਕਾਂ ਦੇ ਸਾਹਮਣੇ ਪਾਰ ਲੰਘੇ।
А кад пређе сав народ, онда пређе и ковчег Господњи и свештеници, а народ гледаше.
12 ੧੨ ਫਿਰ ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਅੱਗੋਂ ਦੀ ਸ਼ਸਤਰ ਧਾਰੀ ਹੋ ਕੇ ਮੂਸਾ ਦੇ ਆਖਣ ਅਨੁਸਾਰ ਪਾਰ ਲੰਘੇ।
Пређоше и синови Рувимови и синови Гадови и половина племена Манасијиног под оружјем пред синовима Израиљевим, као што им беше казао Мојсије.
13 ੧੩ ਤਦ ਚਾਲ੍ਹੀ ਕੁ ਹਜ਼ਾਰ ਯਹੋਵਾਹ ਦੇ ਸਨਮੁਖ ਯੁੱਧ ਲਈ ਸ਼ਸਤਰ ਧਾਰੀ ਹੋ ਕੇ ਯਰੀਹੋ ਦੇ ਮੈਦਾਨ ਵਿੱਚ ਲੜਾਈ ਲਈ ਪਾਰ ਲੰਘੇ।
Око четрдесет хиљада наоружаних пређоше пред Господом преко Јордана на бој у поље јерихонско.
14 ੧੪ ਉਸ ਦਿਨ ਯਹੋਵਾਹ ਨੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਯਹੋਸ਼ੁਆ ਨੂੰ ਵਡਿਆਈ ਦਿੱਤੀ ਤਾਂ ਜਿਵੇਂ ਉਹ ਮੂਸਾ ਕੋਲੋਂ ਉਸ ਦੀ ਸਾਰੀ ਉਮਰ ਤੱਕ ਡਰਦੇ ਰਹੇ ਸਨ ਤਿਵੇਂ ਉਸ ਦੇ ਕੋਲੋਂ ਵੀ ਡਰਦੇ ਸਨ।
Тај дан узвиси Господ Исуса пред свим Израиљем; и бојаху га се као што су се бојали Мојсија, свега века његовог.
15 ੧੫ ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ,
И рече Господ Исусу говорећи:
16 ੧੬ ਉਹਨਾਂ ਜਾਜਕਾਂ ਨੂੰ ਜਿਹੜੇ ਸਾਖੀ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਕਰ ਕਿ ਉਹ ਯਰਦਨ ਤੋਂ ਬਾਹਰ ਆਉਣ।
Заповеди свештеницима који носе ковчег од сведочанства нека изађу из Јордана.
17 ੧੭ ਉਸ ਤੋਂ ਬਾਅਦ ਯਹੋਸ਼ੁਆ ਨੇ ਜਾਜਕਾਂ ਨੂੰ ਹੁਕਮ ਦਿੱਤਾ ਕਿ ਯਰਦਨ ਤੋਂ ਬਾਹਰ ਆਓ।
И заповеди Исус свештеницима говорећи: Изађите из Јордана.
18 ੧੮ ਤਦ ਇਸ ਤਰ੍ਹਾਂ ਹੋਇਆ ਕਿ ਜਦ ਉਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਵਿੱਚੋਂ ਬਾਹਰ ਆਏ ਅਤੇ ਜਦ ਉਹਨਾਂ ਜਾਜਕਾਂ ਦੇ ਪੈਰਾਂ ਦੀਆਂ ਤਲੀਆਂ ਸੁੱਕੀ ਧਰਤੀ ਉੱਤੇ ਟਿਕੀਆਂ ਤਾਂ ਯਰਦਨ ਦੇ ਪਾਣੀ ਆਪਣੇ ਥਾਂ ਉੱਤੇ ਮੁੜ ਆਏ ਅਤੇ ਅੱਗੇ ਵਾਂਗੂੰ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।
А чим свештеници који ношаху ковчег завета Господњег изађоше из среде Јордана, и стадоше на суво ногом својом, одмах се врати вода у Јордану на место своје, и потече као и пре поврх свих брегова својих.
19 ੧੯ ਤਦ ਲੋਕ ਪਹਿਲੇ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਚੜ੍ਹਦੀ ਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ।
А изађе народ из Јордана десетог дана првог месеца, и стадоше у логор у Галгалу, с истока Јерихону.
20 ੨੦ ਯਹੋਸ਼ੁਆ ਨੇ ਉਹਨਾਂ ਬਾਰਾਂ ਪੱਥਰਾਂ ਨੂੰ ਜਿਨ੍ਹਾਂ ਨੂੰ ਯਰਦਨ ਵਿੱਚੋਂ ਚੁੱਕ ਲਿਆਏ ਸਨ ਗਿਲਗਾਲ ਵਿੱਚ ਖੜ੍ਹਾ ਕੀਤਾ।
А оних дванаест каменова, што изнесоше из Јордана, постави Исус у Галгалу,
21 ੨੧ ਤਦ ਉਸ ਨੇ ਇਸਰਾਏਲੀਆਂ ਨੂੰ ਆਖਿਆ ਕਿ ਜਦ ਤੁਹਾਡੇ ਬਾਲਕ ਆਉਣ ਵਾਲੇ ਸਮੇਂ ਵਿੱਚ ਆਪਣਿਆਂ ਪਿਤਾਵਾਂ ਕੋਲੋਂ ਪੁੱਛਣ ਕਿ ਇਹ ਪੱਥਰ ਇੱਥੇ ਕਿਉਂ ਹਨ।
И рече синовима Израиљевим говорећи: Кад у будућности запитају синови ваши оце своје говорећи: Шта представља то камење?
22 ੨੨ ਤਦ ਤੁਸੀਂ ਆਪਣੇ ਬਾਲਕਾਂ ਨੂੰ ਸਮਝਾਇਓ ਕਿ ਇਸਰਾਏਲ ਇਸ ਯਰਦਨ ਤੋਂ ਸੁੱਕੀ ਭੂਮੀ ਉੱਤੇ ਪਾਰ ਲੰਘਿਆ ਸੀ।
Тада обавестите синове своје и реците им: Сувим пређе Израиљ преко овог Јордана.
23 ੨੩ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੋਂ ਯਰਦਨ ਦੇ ਪਾਣੀਆਂ ਨੂੰ ਸੁਕਾ ਦਿੱਤਾ ਜਦ ਤੱਕ ਤੁਸੀਂ ਪਾਰ ਨਾ ਲੰਘ ਚੁੱਕੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ ਜਦ ਤੱਕ ਅਸੀਂ ਪਾਰ ਨਾ ਲੰਘੇ।
Јер Господ Бог ваш осуши Јордан пред вама докле пређосте, као што је учинио Господ Бог ваш код Црвеног мора осушивши га пред нама докле пређосмо;
24 ੨੪ ਇਸ ਲਈ ਕਿ ਧਰਤੀ ਦੇ ਸਾਰੇ ਲੋਕ ਯਹੋਵਾਹ ਦੇ ਹੱਥ ਨੂੰ ਜਾਣਨ ਕਿ ਉਹ ਬਲਵੰਤ ਹੈ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਸਦਾ ਤੱਕ ਡਰਦੇ ਰਿਹਾ ਕਰੋ।
Да би познали сви народи на земљи да је рука Господња крепка, да бисте се свагда бојали Господа Бога свог.