< ਯਹੋਸ਼ੁਆ 21 >

1 ਤਦ ਲੇਵੀਆਂ ਦੇ ਘਰਾਣਿਆਂ ਦੇ ਪ੍ਰਧਾਨ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲੀਆਂ ਦੇ ਗੋਤਾਂ ਦੇ ਸਰਦਾਰਾਂ ਕੋਲ ਆਏ।
Тада дођоше главари отачких породица левитских к Елеазару свештенику и к Исусу сину Навином и главарима породица отачких и племенима синова Израиљевих.
2 ਉਹਨਾਂ ਨੇ ਉਹਨਾਂ ਨਾਲ ਸ਼ੀਲੋਹ ਵਿੱਚ ਕਨਾਨ ਦੇ ਦੇਸ ਵਿੱਚ ਗੱਲ ਕੀਤੀ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵੱਸਣ ਲਈ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਸਾਡੇ ਡੰਗਰਾਂ ਲਈ ਦਿੱਤੀਆਂ ਜਾਣ।
И рекоше им у Силому у земљи хананској говорећи: Господ је заповедио преко Мојсија да нам се дају градови где ћемо живети и подграђа њихова за стоку нашу.
3 ਇਸਰਾਏਲੀਆਂ ਨੇ ਲੇਵੀਆਂ ਨੂੰ ਆਪਣੀ ਮਿਲਖ਼ ਵਿੱਚੋਂ ਯਹੋਵਾਹ ਦੇ ਹੁਕਮ ਅਨੁਸਾਰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟਾਂ ਦਿੱਤੀਆਂ।
И дадоше синови Израиљеви Левитима од наследства свог по заповести Господњој ове градове и подграђа њихова:
4 ਕਹਾਥੀਆਂ ਦੇ ਘਰਾਣਿਆਂ ਦਾ ਭਾਗ ਨਿੱਕਲਿਆ ਅਤੇ ਹਾਰੂਨ ਜਾਜਕ ਦੇ ਪੁੱਤਰਾਂ ਲਈ ਜਿਹੜੇ ਲੇਵੀ ਸਨ ਯਹੂਦਾਹ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗੁਣੇ ਨਾਲ ਤੇਰ੍ਹਾਂ ਸ਼ਹਿਰ ਮਿਲੇ।
Изађе жреб за породице Катове; и допаде синовима Арона свештеника између Левита жребом тринаест градова од племена Јудиног и од племена Симеуновог и од племена Венијаминовог.
5 ਬਾਕੀ ਕਹਾਥੀਆਂ ਲਈ ਇਫ਼ਰਾਈਮ ਦੇ ਗੋਤ ਦੇ ਘਰਾਣਿਆਂ ਵਿੱਚੋਂ ਅਤੇ ਦਾਨ ਦੇ ਗੋਤ ਵਿੱਚੋਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਗੁਣੇ ਨਾਲ ਦਸ ਸ਼ਹਿਰ ਮਿਲੇ।
А осталим синовима Катовим допаде жребом десет градова од породица племена Јефремовог и од племена Дановог и од половине племена Манасијиног.
6 ਗੇਰਸ਼ੋਨੀਆਂ ਲਈ ਯਿੱਸਾਕਾਰ ਦੇ ਗੋਤ ਦੇ ਘਰਾਣਿਆਂ ਵਿੱਚੋਂ ਅਤੇ ਆਸ਼ੇਰ ਦੇ ਗੋਤ ਵਿੱਚੋਂ ਅਤੇ ਨਫ਼ਤਾਲੀ ਦੇ ਗੋਤ ਵਿੱਚੋਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਬਾਸ਼ਾਨ ਵਿੱਚ ਗੁਣੇ ਨਾਲ ਤੇਰ੍ਹਾਂ ਸ਼ਹਿਰ ਮਿਲੇ।
А синовима Гирсоновим допаде жребом од породица племена Исахаровог и од племена Асировог и од племена Нефталимовог и од половине племена Манасијиног у Васану тринаест градова;
7 ਮਰਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਰਊਬੇਨ ਦੇ ਗੋਤ ਵਿੱਚੋਂ ਅਤੇ ਗਾਦ ਦੇ ਗੋਤ ਵਿੱਚੋਂ ਅਤੇ ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਸ਼ਹਿਰ ਮਿਲੇ।
Синовима Мераријевим по породицама њиховим од племена Рувимовог и од племена Гадовог и од племена Завулоновог дванаест градова.
8 ਸੋ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਗੁਣੇ ਨਾਲ ਦਿੱਤੀਆਂ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ।
Даше дакле синови Израиљеви Левитима те градове и подграђа њихова жребом, као што беше заповедио Господ преко Мојсија.
9 ਅਤੇ ਉਹਨਾਂ ਨੇ ਯਹੂਦੀਆਂ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਮ ਦੱਸੇ ਗਏ।
И даше од племена синова Јудиних и од племена синова Симеунових ове градове који се казују по именима:
10 ੧੦ ਅਤੇ ਉਹ ਹਾਰੂਨ ਦੀ ਅੰਸ ਲਈ ਸਨ ਜੋ ਕਹਾਥੀਆਂ ਦੇ ਘਰਾਣਿਆਂ ਤੋਂ ਅਤੇ ਲੇਵੀਆਂ ਤੋਂ ਸਨ ਕਿਉਂ ਜੋ ਪਹਿਲਾ ਭਾਗ ਉਹਨਾਂ ਦਾ ਹੋਇਆ।
И допаде синовима Ароновим од породица Катових између синова Левијевих, за које паде први жреб,
11 ੧੧ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਕਿਰਯਥ-ਅਰਬਾ ਜਿਹੜਾ ਅਨਾਕ ਦਾ ਪਿਤਾ ਹੈ ਅਤੇ ਯਹੂਦਾਹ ਦੇ ਪਰਬਤ ਵਿੱਚ ਹਬਰੋਨ ਵੀ ਹੈ ਅਤੇ ਉਹ ਦੇ ਆਲੇ-ਦੁਆਲੇ ਦੀ ਸ਼ਾਮਲਾਟ ਦਿੱਤੀ।
Њима допаде: Киријат-Арва, а Арва је отац Енаков, а тај је град Хеврон у гори Јудиној, с подграђем својим унаоколо.
12 ੧੨ ਪਰ ਸ਼ਹਿਰ ਦੀਆਂ ਪੈਲੀਆਂ ਅਤੇ ਉਸ ਦੇ ਪਿੰਡ ਉਹਨਾਂ ਨੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਜਗੀਰ ਵਿੱਚ ਦਿੱਤੇ।
А поље око тог града и села његова даше Халеву сину Јефонијином у наследство.
13 ੧੩ ਅਤੇ ਹਾਰੂਨ ਜਾਜਕ ਦੀ ਅੰਸ ਨੂੰ ਉਹਨਾਂ ਨੇ ਹਬਰੋਨ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਦਿੱਤਾ ਨਾਲੇ ਲਿਬਨਾਹ ਉਹ ਦੀ ਸ਼ਾਮਲਾਟ ਸਣੇ।
Даше дакле синовима Арона свештеника град за уточиште крвнику Хеврон с подграђем и Ливну с подграђем.
14 ੧੪ ਅਤੇ ਯੱਤੀਰ ਉਹ ਦੀ ਸ਼ਾਮਲਾਟ ਸਣੇ ਅਤੇ ਅਸ਼ਤਮੋਆ ਉਹ ਦੀ ਸ਼ਾਮਲਾਟ ਸਣੇ।
И Јатир с подграђем и Естемоју с подграђем,
15 ੧੫ ਅਤੇ ਹੋਲੋਨ ਉਹ ਦੀ ਸ਼ਾਮਲਾਟ ਸਣੇ ਅਤੇ ਦਬੀਰ ਉਹ ਦੀ ਸ਼ਾਮਲਾਟ ਸਣੇ।
И Олон с подграђем и Давир с подграђем,
16 ੧੬ ਅਤੇ ਆਇਨ ਉਹ ਦੀ ਸ਼ਾਮਲਾਟ ਸਣੇ ਅਤੇ ਯੁੱਤਾਹ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ ਸ਼ਮਸ਼ ਉਹ ਦੀ ਸ਼ਾਮਲਾਟ ਸਣੇ ਅਰਥਾਤ ਨੌ ਸ਼ਹਿਰ ਇਨ੍ਹਾਂ ਦੋਹਾਂ ਗੋਤਾਂ ਵਿੱਚੋਂ
И Ајин с подграђем, и Јуту с подграђем, и Вет-Семес с подграђем: девет градова од та два племена.
17 ੧੭ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗਿਬਓਨ ਉਹ ਦੀ ਸ਼ਾਮਲਾਟ ਸਣੇ ਅਤੇ ਗਬਾ ਉਹ ਦੀ ਸ਼ਾਮਲਾਟ ਸਣੇ।
А од племена Венијаминовог Гаваон с подграђем, и Гавају с подграђем,
18 ੧੮ ਅਨਾਥੋਥ ਉਹ ਦੀ ਸ਼ਾਮਲਾਟ ਸਣੇ ਅਤੇ ਅਲਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
Анатот с подграђем, и Алмон с подграђем: четири града.
19 ੧੯ ਸੋ ਹਾਰੂਨ ਦੀ ਅੰਸ ਦੇ ਜਿਹੜੇ ਜਾਜਕ ਸਨ ਸਾਰੇ ਸ਼ਹਿਰ ਤੇਰ੍ਹਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।
Свега градова синова Арона свештеника тринаест градова с подграђима.
20 ੨੦ ਕਹਾਥੀਆਂ ਦੇ ਘਰਾਣਿਆਂ ਲਈ ਜਿਹੜੇ ਲੇਵੀ ਸਨ ਅਰਥਾਤ ਬਾਕੀ ਕਹਾਥੀਆਂ ਲਈ ਉਹਨਾਂ ਦੇ ਗੁਣੇ ਦੇ ਸ਼ਹਿਰ ਇਫ਼ਰਾਈਮ ਦੇ ਗੋਤ ਵਿੱਚੋਂ ਸਨ।
А породицама синова Катових, Левитима, што их још беше од синова Катових, допадоше на њихов жреб градови од племена Јефремовог;
21 ੨੧ ਉਹਨਾਂ ਨੇ ਉਹਨਾਂ ਨੂੰ ਸ਼ਕਮ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਇਫ਼ਰਾਈਮ ਦੇ ਪਰਬਤ ਵਿੱਚ ਦਿੱਤਾ ਅਤੇ ਗਜ਼ਰ ਉਹ ਦੀ ਸ਼ਾਮਲਾਟ ਸਣੇ।
Допаде им град за уточиште крвнику Сихем с подграђем у гори Јефремовој, и Гезер с подграђем,
22 ੨੨ ਅਤੇ ਕਿਬਸੈਮ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ-ਹੋਰੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
И Кивсајим с подграђем, и Вет-Орон с подграђем: четири града;
23 ੨੩ ਅਤੇ ਦਾਨ ਦੇ ਗੋਤ ਵਿੱਚੋਂ ਅਲਤਕੇਹ ਉਹ ਦੀ ਸ਼ਾਮਲਾਟ ਸਣੇ, ਗਿਬਥੋਨ ਉਹ ਦੀ ਸ਼ਾਮਲਾਟ ਸਣੇ,
А од племена Дановог: Елтекон с подграђем, Гиветон с подграђем,
24 ੨੪ ਅੱਯਾਲੋਨ ਉਹ ਦੀ ਸ਼ਾਮਲਾਟ ਸਣੇ ਅਤੇ ਗਥ-ਰਿੰਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
Ајалон с подграђем, Гат-Римон с подграђем: четири града.
25 ੨੫ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਤਆਨਾਕ ਉਹ ਦੀ ਸ਼ਾਮਲਾਟ ਸਣੇ ਅਤੇ ਗਥ-ਰਿੰਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੋ ਸ਼ਹਿਰ।
А од половине племена Манасијиног: Танах с подграђем и Гат-Римон с подграђем: два града.
26 ੨੬ ਬਾਕੀ ਕਹਾਥੀਆਂ ਦੇ ਘਰਾਣਿਆਂ ਲਈ ਸਾਰੇ ਸ਼ਹਿਰ ਦਸ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।
Свега десет градова с подграђима дадоше породицама синова Катових осталима.
27 ੨੭ ਗੇਰਸ਼ੋਨੀਆਂ ਲਈ ਜਿਹੜੇ ਲੇਵੀ ਦੇ ਘਰਾਣਿਆਂ ਵਿੱਚੋਂ ਸਨ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਅਰਥਾਤ ਰਊਬੇਨੀਆਂ ਦਾ ਬਸਰ ਸ਼ਹਿਰ ਜੋ ਉਜਾੜ ਵਿੱਚ ਉੱਚੇ ਮੈਦਾਨ ਦੇ ਦੇਸ਼ ਵਿੱਚ ਹੈ ਅਤੇ ਗਾਦੀਆਂ ਲਈ ਗਿਲਆਦ ਵਿੱਚ ਰਾਮੋਥ ਅਤੇ ਮਨੱਸ਼ੀਆਂ ਲਈ ਬਾਸ਼ਾਨ ਵਿੱਚ ਗੋਲਾਨ ਬਾਸ਼ਾਨ ਵਿੱਚ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਅਤੇ ਬਅਸ਼ਤਰਾਹ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੋ ਸ਼ਹਿਰ।
А синовима Гирсоновим између породица левитских дадоше од половине племена Манасијиног град за уточиште крвнику Голан у Васану с подграђем, и Вестер с подграђем: два града;
28 ੨੮ ਯਿੱਸਾਕਾਰ ਦੇ ਗੋਤ ਵਿੱਚੋਂ ਕਿਸ਼ਯੋਨ ਉਹ ਦੀ ਸ਼ਾਮਲਾਟ ਸਣੇ, ਦਾਬਰਥ ਉਹ ਦੀ ਸ਼ਾਮਲਾਟ ਸਣੇ,
А од племена Исахаровог: Кисон с подграђем, Даврот с подграђем.
29 ੨੯ ਯਰਮੂਥ ਉਹ ਦੀ ਸ਼ਾਮਲਾਟ ਸਣੇ ਅਤੇ ਏਨ-ਗਨੀਮ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
Јармут с подграђем, Ен-Ганим с подграђем: четири града;
30 ੩੦ ਅਤੇ ਆਸ਼ੇਰ ਦੇ ਗੋਤ ਵਿੱਚੋਂ ਮਿਸ਼ਾਲ ਉਹ ਦੀ ਸ਼ਾਮਲਾਟ ਸਣੇ, ਅਬਦੋਨ ਉਹ ਦੀ ਸ਼ਾਮਲਾਟ ਸਣੇ,
А од племена Асировог: Мисал с подграђем, Авдон с подграђем,
31 ੩੧ ਹਲਕਾਥ ਉਹ ਦੀ ਸ਼ਾਮਲਾਟ ਸਣੇ ਅਤੇ ਰਹੋਬ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।
Хелкат с подграђем, и Реов с подграђем: четири града;
32 ੩੨ ਅਤੇ ਨਫ਼ਤਾਲੀ ਦੇ ਗੋਤ ਵਿੱਚੋਂ ਕਾਦੇਸ਼ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਗਲੀਲ ਵਿੱਚ ਉਹ ਦੀ ਸ਼ਾਮਲਾਟ ਸਣੇ ਅਤੇ ਹੱਮੋਥ ਦੋਰ ਉਹ ਦੀ ਸ਼ਾਮਲਾਟ ਸਣੇ ਅਤੇ ਕਰਤਾਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਤਿੰਨ ਸ਼ਹਿਰ।
А од племена Нефталимовог град за уточиште крвнику Кедес у Галилеји с подграђем, и Амот-Дор с подграђем, и Картан с подграђем: три града.
33 ੩੩ ਗੇਰਸ਼ੋਨੀਆਂ ਦੇ ਸਾਰੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਤੇਰ੍ਹਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।
Свега градова синова Гирсонових по породицама њиховим тринаест градова с подграђима.
34 ੩੪ ਮਰਾਰੀਆਂ ਦੇ ਘਰਾਣਿਆਂ ਲਈ ਜਿਹੜੇ ਬਾਕੀ ਦੇ ਲੇਵੀ ਸਨ ਜ਼ਬੂਲੁਨ ਦੇ ਗੋਤ ਵਿੱਚੋਂ ਯਾਕਨੁਆਮ ਉਹ ਦੀ ਸ਼ਾਮਲਾਟ ਸਣੇ, ਕਰਤਾਹ ਉਹ ਦੀ ਸ਼ਾਮਲਾਟ ਸਣੇ,
А породицама синова Мераријевих, осталим Левитима, даше од племена Завулоновог Јокнеам с подграђем, Карту с подграђем,
35 ੩੫ ਦਿਮਨਾਹ ਉਹ ਦੀ ਸ਼ਾਮਲਾਟ ਸਣੇ ਅਤੇ ਨਹਲਾਲ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ
Димну с подграђем, Налол с подграђем: четири града;
36 ੩੬ ਅਤੇ ਰਊਬੇਨ ਦੇ ਗੋਤ ਵਿੱਚੋਂ ਬਸਰ ਉਹ ਦੀ ਸ਼ਾਮਲਾਟ ਸਣੇ ਅਤੇ ਯਹਾਸ ਉਹ ਦੀ ਸ਼ਾਮਲਾਟ ਸਣੇ
А од племена Рувимовог: Восор с подграђем, и Јазу с подграђем,
37 ੩੭ ਕਦੇਮੋਥ ਉਹ ਦੀ ਸ਼ਾਮਲਾਟ ਸਣੇ ਅਤੇ ਮੇਫ਼ਾਅਥ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ
Кедимот с подграђем, и Мифат с подграђем: четири града;
38 ੩੮ ਅਤੇ ਗਾਦ ਦੀ ਗੋਤ ਵਿੱਚੋਂ ਰਾਮੋਥ ਗਿਲਆਦ ਵਿੱਚ ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ, ਅਤੇ ਮਹਨਇਮ ਉਹ ਦੀ ਸ਼ਾਮਲਾਟ ਸਣੇ,
А од племена Гадовог: град за уточиште крвнику Рамот у Галаду с подграђем, и Маханајим с подграђем.
39 ੩੯ ਹਸ਼ਬੋਨ ਉਹ ਦੀ ਸ਼ਾਮਲਾਟ ਸਣੇ ਅਤੇ ਯਾਜ਼ੇਰ ਉਹ ਦੀ ਸ਼ਾਮਲਾਟ ਸਣੇ ਅਰਥਾਤ ਸਾਰੇ ਸ਼ਹਿਰ ਚਾਰ ਸਨ
Есевон с подграђем, Јазир с подграђем; свега четири града.
40 ੪੦ ਇਹ ਸਾਰੇ ਸ਼ਹਿਰ ਮਰਾਰੀਆਂ ਦੇ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ ਜਿਹੜੇ ਲੇਵੀਆਂ ਦੇ ਬਾਕੀ ਘਰਾਣਿਆਂ ਵਿੱਚੋਂ ਸਨ ਅਤੇ ਉਹਨਾਂ ਦੇ ਗੁਣੇ ਦੇ ਬਾਰਾਂ ਸ਼ਹਿਰ ਸਨ।
Све ове градове даше синовима Мераријевим по породицама њиховим, што још беху између породица левитских; и дође на жреб њихов дванаест градова.
41 ੪੧ ਲੇਵੀਆਂ ਦੇ ਸਾਰੇ ਸ਼ਹਿਰ ਜਿਹੜੇ ਇਸਰਾਏਲੀਆਂ ਦੀ ਮਿਲਖ਼ ਵਿੱਚ ਸਨ ਅਠੱਤਾਲੀ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।
Свега градова левитских у наследству синова Израиљевих беше четрдесет осам градова с подграђима.
42 ੪੨ ਇਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਹਰ ਇੱਕ ਸ਼ਹਿਰ ਦੀ ਸ਼ਾਮਲਾਟ ਆਲੇ-ਦੁਆਲੇ ਹੁੰਦੀ ਸੀ ਇਉਂ ਇਨ੍ਹਾਂ ਸਾਰੇ ਸ਼ਹਿਰਾਂ ਨਾਲ ਵੀ ਸੀ।
А сви градови имају своја подграђа унаоколо; тако је у сваком граду.
43 ੪੩ ਸੋ ਯਹੋਵਾਹ ਨੇ ਇਸਰਾਏਲ ਨੂੰ ਉਹ ਸਾਰਾ ਦੇਸ ਦਿੱਤਾ ਜਿਹ ਦੇ ਦੇਣ ਦੀ ਸਹੁੰ ਉਹਨਾਂ ਦੇ ਪੁਰਖਿਆਂ ਨਾਲ ਖਾਧੀ ਸੀ ਅਤੇ ਉਹਨਾਂ ਨੇ ਉਸ ਉੱਤੇ ਕਬਜ਼ਾ ਕੀਤਾ ਅਤੇ ਉਸ ਵਿੱਚ ਵਾਸ ਕੀਤਾ।
Тако даде Господ Израиљу сву земљу, за коју се закле оцима њиховим да ће им је дати, и наследише је и населише се у њој.
44 ੪੪ ਯਹੋਵਾਹ ਨੇ ਉਹਨਾਂ ਨੂੰ ਸਭ ਤਰ੍ਹਾਂ ਦਾ ਸੁੱਖ ਦਿੱਤਾ ਜਿਵੇਂ ਉਸ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਉਹਨਾਂ ਦੇ ਵੈਰੀਆਂ ਵਿੱਚੋਂ ਕੋਈ ਮਨੁੱਖ ਉਹਨਾਂ ਦੇ ਅੱਗੇ ਨਾ ਖੜ੍ਹਾ ਰਿਹਾ। ਯਹੋਵਾਹ ਨੇ ਉਹਨਾਂ ਦੇ ਸਾਰੇ ਵੈਰੀਆਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ।
И умири их Господ од свуда унаоколо, као што се заклео оцима њиховим; и нико се не одржа пред њима од свих непријатеља њихових; све непријатеље њихове предаде им Господ у руке.
45 ੪੫ ਉਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।
Ништа не изоста од свег добра што беше обећао Господ дому Израиљевом; све се зби.

< ਯਹੋਸ਼ੁਆ 21 >