< ਯਹੋਸ਼ੁਆ 19 >
1 ੧ ਦੂਜੀ ਪਰਚੀ ਸ਼ਿਮਓਨ ਲਈ ਅਰਥਾਤ ਸ਼ਿਮਓਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ ਅਤੇ ਉਹਨਾਂ ਦੀ ਵਿਰਾਸਤ ਯਹੂਦੀਆਂ ਦੇ ਹਿੱਸੇ ਵਿੱਚ ਸੀ।
Et egressa est sors secunda filiorum Simeon per cognationes suas: fuitque hereditas
2 ੨ ਅਤੇ ਉਹਨਾਂ ਦਾ ਹਿੱਸਾ ਇਹ ਸੀ, ਬਏਰਸ਼ਬਾ, ਸ਼ਬਾ ਅਤੇ ਮੋਲਾਦਾਹ
eorum in medio possessionis filiorum Iuda: Bersabee et Sabee et Molada
3 ੩ ਅਤੇ ਹਸਰਸ਼ੂਆਲ ਅਤੇ ਬਾਲਾਹ ਅਤੇ ਆਸਮ
et Hasersual, Bala et Asem
4 ੪ ਅਲਤੋਲਦ ਅਤੇ ਬਥੂਲ ਅਤੇ ਹਾਰਮਾਹ
et Eltholad, Bethul et Harma
5 ੫ ਸਿਕਲਗ ਅਤੇ ਬੈਤ ਮਰਕਾਬੋਥ ਅਤੇ ਹਸਰ ਸੂਸਾਹ
et Siceleg et Bethmarchaboth et Hasersusa
6 ੬ ਬੈਤ ਲਬਾਓਥ ਅਤੇ ਸਾਰੂਹਨ, ਇਹ ਤੇਰ੍ਹਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ।
et Bethlebaoth et Sarohen: civitates tredecim, et villae earum.
7 ੭ ਏਨ ਰਿੰਮੋਨ ਅਤੇ ਅਥਰ ਅਤੇ ਆਸ਼ਾਨ, ਇਹ ਚਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ
Ain et Remmon et Athar et Asan: civitates quattuor, et villae earum:
8 ੮ ਨਾਲ ਹੀ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਸਨ। ਬਆਲਥ-ਬਏਰ ਦੱਖਣੀ ਰਾਮਥ ਤੱਕ, ਇਹ ਸ਼ਿਮਓਨੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲਖ਼ ਸੀ।
omnes viculi per circuitum urbium istarum usque ad Baalath Beer Ramath contra australem plagam. Haec est hereditas filiorum Simeon iuxta cognationes suas,
9 ੯ ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਓਨੀਆਂ ਦੀ ਮਿਲਖ਼ ਸੀ ਕਿਉਂ ਜੋ ਯਹੂਦੀਆਂ ਦੀ ਵੰਡ ਉਹਨਾਂ ਲਈ ਵੱਧ ਸੀ। ਇਸ ਕਾਰਨ ਸ਼ਿਮਓਨੀਆਂ ਨੇ ਆਪਣੇ ਲਈ ਮਿਲਖ਼ ਉਹਨਾਂ ਦੀ ਮਿਲਖ਼ ਦੇ ਵਿੱਚੋਂ ਲਈ।
in possessione et funiculo filiorum Iuda: quia maior erat. et idcirco filii Simeon possederunt in medio hereditatis eorum.
10 ੧੦ ਤੀਜੀ ਪਰਚੀ ਜ਼ਬੂਲੁਨੀਆਂ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ ਅਤੇ ਉਹਨਾਂ ਦੀ ਮਿਲਖ਼ ਦੀ ਹੱਦ ਸਾਰੀਦ ਤੱਕ ਸੀ।
Ceciditque sors tertia filiorum Zabulon per cognationes suas: factus est terminus possessionis eorum usque Sarid.
11 ੧੧ ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸਥ ਪਹੁੰਚ ਕੇ ਉਸ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ।
Ascenditque de Mari et Medalaa, et pervenit in Debbaseth, usque ad torrentem qui est contra Ieconam.
12 ੧੨ ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥ ਨੂੰ ਜਾ ਕੇ ਯਾਫ਼ੀਆ ਨੂੰ ਚੜ੍ਹੀ
Et revertitur de Sared contra Orientem in fines Ceseleththabor: et egreditur ad Dabereth, ascenditque contra Iaphie.
13 ੧੩ ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਥ ਹੇਫ਼ਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿੰਮੋਨ ਜਿਹੜਾ ਨੇਆਹ ਤੱਕ ਪਹੁੰਚਦਾ ਹੈ ਗਈ।
Et inde pertransit usque ad orientalem plagam Gethhepher et Thacasin: et egreditur in Remmon, Amthar et Noa.
14 ੧੪ ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਫਤਾਏਲ ਦੀ ਵਾਦੀ ਤੱਕ ਸੀ।
Et circuit ad Aquilonem Hanathon: suntque egressus eius Vallis Iephthael,
15 ੧੫ ਕੱਟਾਥ ਅਤੇ ਨਹਲਾਲ ਅਤੇ ਸ਼ਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
et Cateth et Naalol et Semeron et Iedala et Bethlehem: civitates duodecim, et villae earum.
16 ੧੬ ਇਹ ਜ਼ਬੂਲੁਨੀਆਂ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ, ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।
Haec est hereditas tribus filiorum Zabulon per cognationes suas, urbes et viculi earum.
17 ੧੭ ਚੌਥੀ ਪਰਚੀ ਯਿੱਸਾਕਾਰ ਲਈ ਨਿੱਕਲੀ ਅਰਥਾਤ ਯਿੱਸਾਕਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ
Issachar egressa est sors quarta per cognationes suas.
18 ੧੮ ਅਤੇ ਉਹਨਾਂ ਦੀ ਹੱਦ ਯਿਜ਼ਰਏਲ ਅਤੇ ਕਸੂਲੋਥ ਅਤੇ ਸ਼ੂਨੇਮ ਤੱਕ ਸੀ।
fuitque eius hereditas Iezrael et Casaloth et Sunem
19 ੧੯ ਹਫਾਰਇਮ ਅਤੇ ਸ਼ੀਓਨ ਅਤੇ ਅਨਾਹਰਾਥ
et Hapharaim et Seon, et Anaharath
20 ੨੦ ਰੰਬੀਥ ਅਤੇ ਕਿਸ਼ਯੋਨ ਅਤੇ ਆਬਸ
et Rabboth et Cesion, Abes,
21 ੨੧ ਅਤੇ ਰਮਥ ਅਤੇ ਏਨ-ਗਨੀਮ ਅਤੇ ਏਨ-ਹੱਦਦ ਅਤੇ ਬੈਤ-ਪੱਸੇਸ ਤੱਕ ਸੀ
et Rameth, et Engannim, et Enhadda et Bethpheses.
22 ੨੨ ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੱਕ ਸੀ, ਸੋਲਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
Et pervenit terminus eius usque Thabor et Sehesima et Bethsames: eruntque exitus eius Iordanis: civitates sedecim, et villae earum.
23 ੨੩ ਉਹ ਯਿੱਸਾਕਾਰੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲਖ਼ ਸੀ ਅਤੇ ਉਹਨਾਂ ਦੇ ਸ਼ਹਿਰ ਤੇ ਪਿੰਡ ਇਹ ਸਨ।
Haec est possessio filiorum Issachar per cognationes suas, urbes, et viculi earum.
24 ੨੪ ਪੰਜਵੀਂ ਪਰਚੀ ਆਸ਼ੇਰੀਆਂ ਦੇ ਗੋਤ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ
Ceciditque sors quinta tribui filiorum Aser per cognationes suas:
25 ੨੫ ਅਤੇ ਉਹਨਾਂ ਦੀ ਹੱਦ ਇਹ ਸੀ, ਹਲਕਾਥ ਅਤੇ ਹਲੀ ਅਤੇ ਬਟਨ ਅਤੇ ਅਕਸ਼ਾਫ਼
fuitque terminus eorum Halcath et Chali et Beten et Axaph
26 ੨੬ ਅਤੇ ਅਲਮੰਲਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਪੱਛਮ ਵੱਲ ਕਰਮਲ ਨੂੰ ਅਤੇ ਸ਼ੀਹੋਰ ਲਿਬਨਾਥ ਨੂੰ ਜਾ ਢੁੱਕੀ
et Elmelech et Amaad et Messal: et pervenit usque ad Carmelum maris et Sihor et Labanath.
27 ੨੭ ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉਤਰ ਵੱਲ ਬੈਤ ਏਮਕ ਅਤੇ ਨਈਏਲ ਤੱਕ ਜਾ ਢੁੱਕੀ, ਫਿਰ ਉਹ ਖੱਬੇ ਪਾਸੇ ਕਾਬੂਲ ਨੂੰ ਨਿੱਕਲੀ
Ac revertitur contra orientem Bethdagon: et pertransit usque Zabulon et Vallem Iephthael contra Aquilonem in Bethemec et Nehiel. Egrediturque ad laevam Cabul,
28 ੨੮ ਨਾਲੇ ਅਬਰੋਨ ਅਤੇ ਰਹੋਬ ਅਤੇ ਹੰਮੋਨ ਅਤੇ ਕਾਨਾਹ ਨੂੰ ਵੱਡੇ ਸੀਦੋਨ ਤੱਕ
et Abran et Rohob et Hamon et Cana, usque ad Sidonem magnam.
29 ੨੯ ਤਾਂ ਉਹ ਹੱਦ ਰਾਮਾਹ ਅਤੇ ਮਿਬਸਰ-ਸੋਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੱਕ ਸੀ
revertiturque in Horma usque ad civitatem munitissimam Tyrum, et usque Hosa: eruntque exitus eius in mare de funiculo Achziba:
30 ੩੦ ਨਾਲੇ ਉੱਮਾਹ ਅਤੇ ਅਫੇਕ ਅਤੇ ਰਹੋਬ, ਬਾਈ ਸ਼ਹਿਰ ਅਤੇ ਉਹਨਾਂ ਦੇ ਪਿੰਡ
et Amma et Aphec et Rohob. civitates viginti duae, et villae earum.
31 ੩੧ ਇਹ ਆਸ਼ੇਰੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਪਿੰਡ।
Haec est possessio filiorum Aser per cognationes suas, urbesque et viculi earum.
32 ੩੨ ਛੇਵੀਂ ਪਰਚੀ ਨਫ਼ਤਾਲੀਆਂ ਦੇ ਲਈ ਨਿੱਕਲੀ ਅਰਥਾਤ ਨਫ਼ਤਾਲੀਆਂ ਦੇ ਲਈ ਉਹਨਾਂ ਦੀਆਂ ਗੋਤਾਂ ਅਨੁਸਾਰ
Filiorum Nephthali sexta sors cecidit per familias suas:
33 ੩੩ ਉਹਨਾਂ ਦੀ ਹੱਦ ਹਲਫ ਤੋਂ ਸਅਨਇਮ ਦੇ ਬਲੂਤ ਤੋਂ ਅਤੇ ਅਦਾਮੀ ਨਕਬ, ਯਬਨੇਲ ਤੋਂ ਲੱਕੂਮ ਤੱਕ ਅਤੇ ਉਸ ਦਾ ਫੈਲਾਓ ਯਰਦਨ ਤੱਕ ਸੀ
et coepit terminus de Heleph et Elon in Saananim, et Adami, quae est Neceb, et Iebnael usque Lecum: et egressus eorum usque ad Iordanem:
34 ੩੪ ਤਾਂ ਉਹ ਹੱਦ ਪੱਛਮ ਵੱਲ ਅਜ਼ਨੋਥ ਤਾਬੋਰ ਨੂੰ ਮੁੜੀ ਅਤੇ ਉੱਥੋਂ ਹੁੱਕੋਕ ਨੂੰ ਜਾ ਨਿੱਕਲੀ ਅਤੇ ਦੱਖਣ ਵੱਲ ਜ਼ਬੂਲੁਨ ਨੂੰ ਜਾ ਪਹੁੰਚੀ ਅਤੇ ਪੱਛਮ ਵੱਲ ਆਸ਼ੇਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਰਦਨ ਕੋਲ ਯਹੂਦਾਹ ਨੂੰ ਜਾ ਪਹੁੰਚੀ
revertiturque terminus contra Occidentem in Azanotthabor, atque inde egreditur in Hucuca, et pertransit in Zabulon contra Meridiem, et in Aser contra Occidentem, et in Iuda ad Iordanem contra ortum solis.
35 ੩੫ ਅਤੇ ਗੜ੍ਹ ਵਾਲੇ ਸ਼ਹਿਰ ਇਹ ਸਨ, ਸਿੱਦੀਮ, ਸੇਰ ਅਤੇ ਹੰਮਥ, ਰੱਕਥ ਅਤੇ ਕਿੰਨਰਥ
civitates munitissimae, Assedim, Ser, et Emath, et Reccath et Cenereth,
36 ੩੬ ਅਤੇ ਅਦਾਮਾਹ ਅਤੇ ਰਾਮਾਹ ਅਤੇ ਹਾਸੋਰ
et Edema et Arama, Asor
37 ੩੭ ਅਤੇ ਕਾਦੇਸ਼ ਅਤੇ ਅਦਰਈ ਅਤੇ ਏਨ-ਹਾਸੋਰ
et Cedes et Edrai, Enhasor
38 ੩੮ ਅਤੇ ਯਿਰੋਨ ਅਤੇ ਮਿਗਦਲ-ਏਲ, ਹਾਰੇਮ ਅਤੇ ਬੈਤ ਅਨਾਥ ਅਤੇ ਬੈਤ ਸ਼ਮਸ਼, ਉੱਨੀ ਸ਼ਹਿਰ ਅਤੇ ਉਹਨਾਂ ਦੇ ਪਿੰਡ
et Ieron et Magdalel, Horem et Bethanath et Bethsames: civitates decem et novem, et villae earum.
39 ੩੯ ਇਹ ਨਫ਼ਤਾਲੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।
Haec est possessio tribus filiorum Nephthali per cognationes suas, urbes et viculi earum.
40 ੪੦ ਸੱਤਵੀਂ ਪਰਚੀ ਦਾਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ
Tribui filiorum Dan per familias suas egressa est sors septima:
41 ੪੧ ਅਤੇ ਉਹਨਾਂ ਦੀ ਮਿਲਖ਼ ਦੀ ਹੱਦ ਇਹ ਸੀ, ਸਾਰਾਹ ਅਤੇ ਅਸ਼ਤਾਓਲ ਅਤੇ ਈਰ-ਸ਼ਮਸ਼
et fuit terminus possessionis eius Sara et Esthaol, et Hirsemes, id est civitas solis.
42 ੪੨ ਅਤੇ ਸ਼ਆਲੱਬੀਨ ਅਤੇ ਅੱਯਾਲੋਨ ਅਤੇ ਯਿਥਲਾਹ
Selebin et Aialon et Iethela,
43 ੪੩ ਅਤੇ ਏਲੋਨ ਅਤੇ ਤਿਮਨਾਹ ਅਤੇ ਅਕਰੋਨ
Elon et Themna et Acron,
44 ੪੪ ਅਤੇ ਅਲਤਕੇਹ ਅਤੇ ਗਿਬਥੋਨ ਅਤੇ ਬਆਲਾਥ
Elthece, Gebbethon et Balaath,
45 ੪੫ ਅਤੇ ਯਿਹੁਦ ਅਤੇ ਬਨੇ-ਬਰਕ ਅਤੇ ਗਥ-ਰਿੰਮੋਨ
et Iud et Bane et Barach et Gethremmon:
46 ੪੬ ਅਤੇ ਮੇ-ਯਰਕੋਨ ਅਤੇ ਰੱਕੋਨ ਨਾਲੇ ਯਾਫ਼ਾ ਦੇ ਸਾਹਮਣੇ ਦੀ ਹੱਦ
et Meiarcon et Arecon, cum termino qui respicit Ioppen,
47 ੪੭ ਅਤੇ ਦਾਨੀਆਂ ਦੀ ਹੱਦ ਉਹਨਾਂ ਤੋਂ ਪਾਰ ਇਸ ਲਈ ਨਿੱਕਲੀ ਕਿ ਦਾਨੀਆਂ ਨੇ ਚੜ੍ਹਾਈ ਕਰ ਕੇ ਲਸ਼ਮ ਨਾਲ ਯੁੱਧ ਕੀਤਾ ਅਤੇ ਉਹ ਨੂੰ ਲੈ ਕੇ ਤਲਵਾਰ ਦੀ ਧਾਰ ਨਾਲ ਵੱਢਿਆ ਅਤੇ ਉਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵਸੇਰਾ ਕੀਤਾ ਅਤੇ ਲਸ਼ਮ ਨੂੰ ਦਾਨ ਆਪਣੇ ਪਿਤਾ ਦਾਨ ਦੇ ਨਾਮ ਉੱਤੇ ਆਖਿਆ
et ipso fine concluditur. Ascenderuntque filii Dan, et pugnaverunt contra Lesem, ceperuntque eam: et percusserunt eam in ore gladii, et possederunt, et habitaverunt in ea, vocantes nomen eius Lesem Dan, ex nomine Dan patris sui.
48 ੪੮ ਇਹ ਦਾਨੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਸੀ ਅਰਥਾਤ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।
Haec est possessio tribus filiorum Dan, per cognationes suas, urbes et viculi earum.
49 ੪੯ ਤਦ ਉਹ ਉਸ ਦੇਸ ਨੂੰ ਉਹ ਦੀਆਂ ਹੱਦਾਂ ਅਨੁਸਾਰ ਵੰਡ ਚੁੱਕੇ ਅਤੇ ਇਸਰਾਏਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਵਿੱਚ ਮਿਲਖ਼ ਦਿੱਤੀ।
Cumque complesset sorte dividere Terram singulis per tribus suas, dederunt filii Israel possessionem Iosue filio Nun in medio sui,
50 ੫੦ ਯਹੋਵਾਹ ਦੇ ਹੁਕਮ ਅਨੁਸਾਰ ਉਹਨਾਂ ਨੇ ਉਹ ਨੂੰ ਉਹ ਸ਼ਹਿਰ ਜਿਹ ਨੂੰ ਉਹ ਮੰਗਦਾ ਸੀ ਅਰਥਾਤ ਤਿਮਨਥ-ਸਰਹ ਇਫ਼ਰਾਈਮ ਦੇ ਪਰਬਤ ਵਿੱਚ ਦਿੱਤਾ ਅਤੇ ਉਹ ਨੇ ਉਸ ਸ਼ਹਿਰ ਨੂੰ ਬਣਾ ਕੇ ਉੱਥੇ ਵਾਸ ਕੀਤਾ।
iuxta praeceptum Domini, urbem quam postulavit, Thamnath Saraa in monte Ephraim: et aedificavit civitatem, habitavitque in ea.
51 ੫੧ ਇਹ ਉਹ ਮਿਲਖਾਂ ਹਨ ਜਿਹੜੀਆਂ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲੀਆਂ ਦੇ ਗੋਤਾਂ ਦੇ ਪ੍ਰਧਾਨਾਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਦੇ ਅੱਗੇ ਪਰਚੀਆਂ ਪਾ ਕੇ ਵੰਡ ਦਿੱਤੀਆਂ। ਇਸ ਤਰ੍ਹਾਂ ਉਹ ਉਸ ਦੇਸ ਨੂੰ ਵੰਡ ਚੁੱਕੇ।
Hae sunt possessiones, quas sorte diviserunt Eleazar sacerdos, et Iosue filius Nun, et principes familiarum, ac tribuum filiorum Israel in Silo, coram Domino ad ostium tabernaculi testimonii, partitique sunt Terram.