< ਯਹੋਸ਼ੁਆ 18 >
1 ੧ ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ, ਉੱਥੇ ਮੰਡਲੀ ਦੇ ਤੰਬੂ ਨੂੰ ਖੜ੍ਹਾ ਕੀਤਾ ਅਤੇ ਉਹ ਦੇਸ ਉਹਨਾਂ ਦੇ ਅੱਗੇ ਅਧੀਨ ਹੋ ਗਿਆ।
И сабра се сав збор синова Израиљевих у Силом и онде наместише шатор од састанка, пошто покорише земљу.
2 ੨ ਇਸਰਾਏਲੀਆਂ ਵਿੱਚ ਸੱਤ ਗੋਤਾਂ ਬਾਕੀ ਰਹਿੰਦੀਆਂ ਸਨ ਜਿਨ੍ਹਾਂ ਨੂੰ ਵਿਰਾਸਤ ਨਹੀਂ ਵੰਡੀ ਗਈ।
Али још беше синова Израиљевих седам племена, којима не би дато наследство.
3 ੩ ਸੋ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਉਸ ਦੇਸ ਵਿੱਚ ਜਾ ਕੇ ਕਬਜ਼ਾ ਕਰਨ ਦੇ ਲਈ, ਜਿਹੜਾ ਤੁਹਾਡਿਆਂ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦੇ ਦਿੱਤਾ ਹੈ, ਕਦੋਂ ਤੱਕ ਦੇਰ ਕਰੋਂਗੇ?
И Исус рече синовима Израиљевим: Докле ћете оклевати, те не идете и узмете земљу коју вам је дао Господ Бог отаца ваших?
4 ੪ ਆਪਣੇ ਲਈ ਹਰ ਗੋਤ ਤੋਂ ਤਿੰਨ ਮਨੁੱਖ ਠਹਿਰਾਓ। ਫਿਰ ਮੈਂ ਉਹਨਾਂ ਨੂੰ ਭੇਜਾਂਗਾ ਅਤੇ ਉਹ ਉੱਠ ਕੇ ਉਸ ਦੇਸ ਵਿੱਚ ਫਿਰਨ ਅਤੇ ਆਪਣੀ ਮਿਲਖ਼ ਅਨੁਸਾਰ ਉਹ ਨੂੰ ਦੱਸਣ, ਫਿਰ ਉਹ ਮੇਰੇ ਕੋਲ ਆਉਣ।
Изаберите између себе по три човека из сваког племена, па нека се дигну и прођу земљу, и нека је препишу на наследства своја, па онда нека дођу к мени.
5 ੫ ਉਹ ਉਸ ਨੂੰ ਸੱਤਾਂ ਹਿੱਸਿਆਂ ਵਿੱਚ ਵੰਡਣ। ਯਹੂਦਾਹ ਆਪਣੀ ਹੱਦ ਕੋਲ ਦੱਖਣ ਵਿੱਚ ਖੜ੍ਹਾ ਰਹੇ ਅਤੇ ਯੂਸੁਫ਼ ਦਾ ਘਰਾਣਾ ਆਪਣੀ ਹੱਦ ਕੋਲ ਉਤਰ ਵੱਲ ਖੜ੍ਹਾ ਰਹੇ।
И нека је разделе на седам делова; Јуда ће остати у својим међама с југа, и дом ће Јосифов остати у међама својим са севера.
6 ੬ ਤਦ ਤੁਸੀਂ ਉਸ ਦੇਸ ਨੂੰ ਸੱਤਾਂ ਹਿੱਸਿਆਂ ਵਿੱਚ ਲਿਖ ਕੇ ਉਹਨਾਂ ਨੂੰ ਐਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਐਥੇ ਹਿੱਸਾ ਪਾਵਾਂਗਾ।
А ви препишите земљу на седам делова, и донесите амо к мени, да бацим жреб за племена ваша овде пред Господом Богом нашим.
7 ੭ ਪਰ ਲੇਵੀਆਂ ਲਈ ਤੁਹਾਡੇ ਵਿੱਚ ਕੋਈ ਭਾਗ ਨਹੀਂ ਹੈ ਕਿਉਂ ਜੋ ਯਹੋਵਾਹ ਦੀ ਜਾਜਕਾਈ ਉਹਨਾਂ ਦੀ ਮਿਲਖ਼ ਹੈ ਅਤੇ ਗਾਦ ਅਤੇ ਰਊਬੇਨ, ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਮਿਲਖ਼ ਨੂੰ ਯਰਦਨ ਪਾਰ ਪੂਰਬ ਵੱਲ ਲੈ ਲਿਆ ਹੈ ਜਿਹ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ ਸੀ।
Јер Левити немају дела међу вама, јер је свештенство Господње њихово наследство; а Гад и Рувим и половина племена Манасијиног примише наследство своје с оне стране Јордана на истоку, које им даде Мојсије, слуга Господњи.
8 ੮ ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯਹੋਸ਼ੁਆ ਨੇ ਉਹਨਾਂ ਜਾਣ ਵਾਲਿਆਂ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈਂ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਭਾਗ ਪਾਵਾਂਗਾ।
Тада усташе људи и пођоше; а Исус заповеди људима који одоше да препишу земљу говорећи: Идите и прођите земљу и препишите је, па онда дођите к мени, те ћу бацити жреб за вас овде пред Господом у Силому.
9 ੯ ਉਸ ਤੋਂ ਬਾਅਦ ਉਹ ਮਨੁੱਖ ਜਾ ਕੇ ਉਸ ਦੇਸ ਵਿੱਚੋਂ ਦੀ ਲੰਘੇ ਅਤੇ ਉਹਨਾਂ ਨੇ ਸ਼ਹਿਰਾਂ ਅਨੁਸਾਰ ਸੱਤਾਂ ਹਿੱਸਿਆਂ ਵਿੱਚ ਕਰਕੇ ਇੱਕ ਪੋਥੀ ਵਿੱਚ ਲਿਖਿਆ ਤਾਂ ਉਹ ਯਹੋਸ਼ੁਆ ਕੋਲ ਸ਼ੀਲੋਹ ਦੇ ਡੇਰੇ ਵਿੱਚ ਮੁੜ ਆਏ।
И одоше људи и прођоше земљу и преписаше је у књигу, село по село, на седам делова; потом се вратише к Исусу у логор, у Силом.
10 ੧੦ ਯਹੋਸ਼ੁਆ ਨੇ ਉਹਨਾਂ ਲਈ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਪਰਚੀਆਂ ਪਾਈਆਂ ਸੋ ਯਹੋਸ਼ੁਆ ਨੇ ਉੱਥੇ ਉਸ ਦੇਸ ਨੂੰ ਇਸਰਾਏਲੀਆਂ ਲਈ ਉਹਨਾਂ ਦੇ ਹਿੱਸਿਆਂ ਅਨੁਸਾਰ ਵੰਡ ਦਿੱਤਾ।
И Исус баци жреб за њих у Силому пред Господом, и онде подели Исус земљу међу синове Израиљеве по деловима њиховим.
11 ੧੧ ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਭਾਗ ਦੀ ਹੱਦ ਯਹੂਦੀਆਂ ਅਤੇ ਯੂਸੁਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ।
И изађе жреб за племе синова Венијаминових по породицама њиховим, и дође међа дела њиховог међу синове Јудине и синове Јосифове.
12 ੧੨ ਉਤਰ ਪਾਸੇ ਉਹਨਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉਤਰ ਵੱਲ ਯਰੀਹੋ ਦੀ ਉਚਿਆਈ ਨੂੰ ਚੜ੍ਹ ਕੇ ਪੱਛਮ ਵੱਲੋਂ ਪਹਾੜੀ ਦੇਸ ਦੇ ਰਸਤੇ ਤੋਂ ਚੜ੍ਹੀ ਅਤੇ ਉਹ ਦਾ ਫੈਲਾਓ ਬੈਤ-ਆਵਨ ਦੀ ਉਜਾੜ ਤੱਕ ਸੀ।
И би им међа са севера до Јордана, и она иде покрај Јерихона са севера и пружа се на гору к западу, и излази у пустињу Вет-Авен;
13 ੧੩ ਉੱਥੋਂ ਉਹ ਹੱਦ ਲੂਜ਼ ਵੱਲ ਲੂਜ਼ ਦੀ ਚੜ੍ਹਾਈ ਤੱਕ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਸ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਤ-ਹੋਰੋਨ ਦੇ ਦੱਖਣ ਦੀ ਵੱਲ ਹੈ।
А одатле иде та међа до Луза, с јужне стране Лузу, а то је Ветиљ, и силази до Атарот-Адара покрај горе која је с југа Вет-Орону доњем.
14 ੧੪ ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਰਬਤ ਤੋਂ ਦੱਖਣ ਵੱਲ ਮੁੜੀ ਜਿਹੜਾ ਬੈਤ-ਹੋਰੋਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹ ਦਾ ਫੈਲਾਓ ਕਿਰਯਥ-ਬਆਲ ਤੱਕ ਸੀ ਜਿਹੜਾ ਕਿਰਯਥ-ਯਾਰੀਮ ਵੀ ਹੈ ਜਿਹੜਾ ਯਹੂਦੀਆਂ ਦਾ ਸ਼ਹਿਰ ਹੈ। ਇਹ ਪੱਛਮ ਦਾ ਪਾਸਾ ਸੀ।
Отуда излази међа и савија се покрај мора к југу од горе, која је према Вет-Орону на југ, и излази на Киријат-Вал, а то је Киријат-Јарим, град синова Јудиних. То је западна страна.
15 ੧੫ ਦੱਖਣ ਦਾ ਪਾਸਾ ਕਿਰਯਥ-ਯਾਰੀਮ ਦੀ ਸਰਹੱਦ ਤੋਂ ਸੀ ਅਤੇ ਉਹ ਹੱਦ ਪੱਛਮ ਵੱਲ ਜਾ ਕੇ ਨਫ਼ਤੋਆਹ ਦੇ ਪਾਣੀਆਂ ਦੇ ਸੋਤੇ ਤੱਕ ਪਹੁੰਚੀ।
А јужна страна од краја Киријат-Јарима, и излази та међа к западу, па иде на извор воде Нефтоје,
16 ੧੬ ਫਿਰ ਉਹ ਹੱਦ ਉਸ ਪਰਬਤ ਦੇ ਸਿਰੇ ਤੱਕ ਜਿਹੜਾ ਬਨ ਹਿੰਨੋਮ ਦੇ ਪੁੱਤਰ ਦੀ ਵਾਦੀ ਦੇ ਅੱਗੇ ਹੈ ਅਤੇ ਜਿਹੜਾ ਉੱਤਰ ਵੱਲ ਰਫ਼ਾਈਮ ਦੀ ਖੱਡ ਵਿੱਚ ਹੈ ਉਤਰੀ ਅਤੇ ਉਹ ਹਿੰਨੋਮ ਦੀ ਵਾਦੀ ਤੋਂ ਯਬੂਸੀਆਂ ਦੀ ਚੜ੍ਹਾਈ ਤੱਕ ਦੱਖਣ ਵੱਲ ਉਤਰੀ ਤਾਂ ਏਨ-ਰੋਗੇਲ ਨੂੰ ਉਤਰੀ।
И силази та међа накрај горе која је према долини сина Еномовог, а у долини рафајској к западу, и иде преко долине Еномове покрај Јевусеја к југу, и силази на извор Рогил;
17 ੧੭ ਫਿਰ ਉਹ ਉਤਰ ਵੱਲ ਜਾ ਕੇ ਏਨ-ਸ਼ਮਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਨਿੱਕਲੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਉਤਰੀ।
Потом се обрће од севера и иде на Ен-Семес, а отуда иде на Галилот, који је према гори адумимској, и силази на камен Воана сина Рувимовог;
18 ੧੮ ਉਹ ਅਰਾਬਾਹ ਦੇ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ।
Отуда иде страном која је према Арави к северу и силази у Араву;
19 ੧੯ ਫਿਰ ਉਹ ਹੱਦ ਬੈਤ ਹਗਲਾਹ ਦੀ ਚੜ੍ਹਾਈ ਤੱਕ ਉਤਰ ਵੱਲ ਪਹੁੰਚੀ ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉਤਰ ਵੱਲ ਦੀ ਖਾੜੀ ਤੱਕ ਅਰਥਾਤ ਯਰਦਨ ਦੇ ਦੱਖਣੀ ਸਿਰੇ ਤੱਕ ਸੀ। ਇਹ ਦੱਖਣ ਦੀ ਹੱਦ ਸੀ।
Потом иде покрај Вет-Огле к северу и удара у залив сланог мора са северне стране до краја Јордана на југу. То је јужна међа.
20 ੨੦ ਪੂਰਬ ਦੇ ਪਾਸੇ ਉਹ ਦੀ ਹੱਦ ਯਰਦਨ ਸੀ। ਇਹ ਬਿਨਯਾਮੀਨੀਆਂ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।
А Јордан је међа с источне стране. То је наследство синова Венијаминових с међама њиховим унаоколо по породицама њиховим.
21 ੨੧ ਬਿਨਯਾਮੀਨੀਆਂ ਦੇ ਗੋਤ ਦੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸਨ, ਯਰੀਹੋ ਅਤੇ ਬੈਤ ਹਗਲਾਹ ਅਤੇ ਏਮਕ ਕਸੀਸ
А градови племена синова Венијаминових по породицама њиховим јесу: Јерихон и Вет-Огла и Емек-Кесис,
22 ੨੨ ਅਤੇ ਬੈਤ ਅਰਾਬਾਹ ਅਤੇ ਸਮਾਰਯਿਮ ਅਤੇ ਬੈਤਏਲ
И Вет-Арава и Семарајим и Ветиљ,
23 ੨੩ ਅਤੇ ਅੱਵੀਮ ਅਤੇ ਪਾਰਾਹ ਅਤੇ ਓਫਰਾਹ
И Авин и Фара и Офра,
24 ੨੪ ਅਤੇ ਕਫ਼ਰ-ਅੰਮੋਨੀ ਅਤੇ ਆਫ਼ਨੀ ਅਤੇ ਗਬਾ। ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
И Хефар-Амона и Офнија и Гава; дванаест градова са селима својим;
25 ੨੫ ਗਿਬਓਨ ਅਤੇ ਰਾਮਾਹ ਅਤੇ ਬਏਰੋਥ
Гаваон и Рама и Вирот,
26 ੨੬ ਅਤੇ ਮਿਸਪੇਹ ਅਤੇ ਕਫ਼ੀਰਾਹ ਅਤੇ ਮੋਸਾਹ
И Миспа и Хефира и Моса,
27 ੨੭ ਅਤੇ ਰਕਮ ਅਤੇ ਯਿਰਪਏਲ ਅਤੇ ਤਰਲਾਹ
И Рекем и Јерфаил и Тарала,
28 ੨੮ ਅਤੇ ਸੇਲਾ ਅਲਫ ਅਤੇ ਯਬੂਸੀ ਜਿਹੜਾ ਯਰੂਸ਼ਲਮ ਹੈ ਅਤੇ ਗਿਬਬ ਕਿਰਯਥ। ਚੌਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ। ਇਹ ਬਿਨਯਾਮੀਨੀਆਂ ਦਾ ਹਿੱਸਾ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ।
И Сила, Елеф и Јевус, а то је Јерусалим, Гават, Киријат; четрнаест градова са селима својим. То је наследство синова Венијаминових по породицама њиховим.