< ਯਹੋਸ਼ੁਆ 18 >

1 ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ, ਉੱਥੇ ਮੰਡਲੀ ਦੇ ਤੰਬੂ ਨੂੰ ਖੜ੍ਹਾ ਕੀਤਾ ਅਤੇ ਉਹ ਦੇਸ ਉਹਨਾਂ ਦੇ ਅੱਗੇ ਅਧੀਨ ਹੋ ਗਿਆ।
וַיִּקָּ֨הֲל֜וּ כָּל־עֲדַ֤ת בְּנֵֽי־יִשְׂרָאֵל֙ שִׁלֹ֔ה וַיַּשְׁכִּ֥ינוּ שָׁ֖ם אֶת־אֹ֣הֶל מוֹעֵ֑ד וְהָאָ֥רֶץ נִכְבְּשָׁ֖ה לִפְנֵיהֶֽם׃
2 ਇਸਰਾਏਲੀਆਂ ਵਿੱਚ ਸੱਤ ਗੋਤਾਂ ਬਾਕੀ ਰਹਿੰਦੀਆਂ ਸਨ ਜਿਨ੍ਹਾਂ ਨੂੰ ਵਿਰਾਸਤ ਨਹੀਂ ਵੰਡੀ ਗਈ।
וַיִּוָּֽתְרוּ֙ בִּבְנֵ֣י יִשְׂרָאֵ֔ל אֲשֶׁ֥ר לֹֽא־חָלְק֖וּ אֶת־נַֽחֲלָתָ֑ם שִׁבְעָ֖ה שְׁבָטִֽים׃
3 ਸੋ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਉਸ ਦੇਸ ਵਿੱਚ ਜਾ ਕੇ ਕਬਜ਼ਾ ਕਰਨ ਦੇ ਲਈ, ਜਿਹੜਾ ਤੁਹਾਡਿਆਂ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦੇ ਦਿੱਤਾ ਹੈ, ਕਦੋਂ ਤੱਕ ਦੇਰ ਕਰੋਂਗੇ?
וַיֹּ֥אמֶר יְהוֹשֻׁ֖עַ אֶל־בְּנֵ֣י יִשְׂרָאֵ֑ל עַד־אָ֙נָה֙ אַתֶּ֣ם מִתְרַפִּ֔ים לָבוֹא֙ לָרֶ֣שֶׁת אֶת־הָאָ֔רֶץ אֲשֶׁר֙ נָתַ֣ן לָכֶ֔ם יְהוָ֖ה אֱלֹהֵ֥י אֲבֽוֹתֵיכֶֽם׃
4 ਆਪਣੇ ਲਈ ਹਰ ਗੋਤ ਤੋਂ ਤਿੰਨ ਮਨੁੱਖ ਠਹਿਰਾਓ। ਫਿਰ ਮੈਂ ਉਹਨਾਂ ਨੂੰ ਭੇਜਾਂਗਾ ਅਤੇ ਉਹ ਉੱਠ ਕੇ ਉਸ ਦੇਸ ਵਿੱਚ ਫਿਰਨ ਅਤੇ ਆਪਣੀ ਮਿਲਖ਼ ਅਨੁਸਾਰ ਉਹ ਨੂੰ ਦੱਸਣ, ਫਿਰ ਉਹ ਮੇਰੇ ਕੋਲ ਆਉਣ।
הָב֥וּ לָכֶ֛ם שְׁלֹשָׁ֥ה אֲנָשִׁ֖ים לַשָּׁ֑בֶט וְאֶשְׁלָחֵ֗ם וְיָקֻ֜מוּ וְיִֽתְהַלְּכ֥וּ בָאָ֛רֶץ וְיִכְתְּב֥וּ אוֹתָ֛הּ לְפִ֥י נַֽחֲלָתָ֖ם וְיָבֹ֥אוּ אֵלָֽי׃
5 ਉਹ ਉਸ ਨੂੰ ਸੱਤਾਂ ਹਿੱਸਿਆਂ ਵਿੱਚ ਵੰਡਣ। ਯਹੂਦਾਹ ਆਪਣੀ ਹੱਦ ਕੋਲ ਦੱਖਣ ਵਿੱਚ ਖੜ੍ਹਾ ਰਹੇ ਅਤੇ ਯੂਸੁਫ਼ ਦਾ ਘਰਾਣਾ ਆਪਣੀ ਹੱਦ ਕੋਲ ਉਤਰ ਵੱਲ ਖੜ੍ਹਾ ਰਹੇ।
וְהִֽתְחַלְּק֥וּ אֹתָ֖הּ לְשִׁבְעָ֣ה חֲלָקִ֑ים יְהוּדָ֞ה יַעֲמֹ֤ד עַל־גְּבוּלוֹ֙ מִנֶּ֔גֶב וּבֵ֥ית יוֹסֵ֛ף יַעַמְד֥וּ עַל־גְּבוּלָ֖ם מִצָּפֽוֹן׃
6 ਤਦ ਤੁਸੀਂ ਉਸ ਦੇਸ ਨੂੰ ਸੱਤਾਂ ਹਿੱਸਿਆਂ ਵਿੱਚ ਲਿਖ ਕੇ ਉਹਨਾਂ ਨੂੰ ਐਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਐਥੇ ਹਿੱਸਾ ਪਾਵਾਂਗਾ।
וְאַתֶּ֞ם תִּכְתְּב֤וּ אֶת־הָאָ֙רֶץ֙ שִׁבְעָ֣ה חֲלָקִ֔ים וַֽהֲבֵאתֶ֥ם אֵלַ֖י הֵ֑נָּה וְיָרִ֨יתִי לָכֶ֤ם גּוֹרָל֙ פֹּ֔ה לִפְנֵ֖י יְהוָ֥ה אֱלֹהֵֽינוּ׃
7 ਪਰ ਲੇਵੀਆਂ ਲਈ ਤੁਹਾਡੇ ਵਿੱਚ ਕੋਈ ਭਾਗ ਨਹੀਂ ਹੈ ਕਿਉਂ ਜੋ ਯਹੋਵਾਹ ਦੀ ਜਾਜਕਾਈ ਉਹਨਾਂ ਦੀ ਮਿਲਖ਼ ਹੈ ਅਤੇ ਗਾਦ ਅਤੇ ਰਊਬੇਨ, ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਮਿਲਖ਼ ਨੂੰ ਯਰਦਨ ਪਾਰ ਪੂਰਬ ਵੱਲ ਲੈ ਲਿਆ ਹੈ ਜਿਹ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ ਸੀ।
כִּ֠י אֵֽין־חֵ֤לֶק לַלְוִיִּם֙ בְּקִרְבְּכֶ֔ם כִּֽי־כְהֻנַּ֥ת יְהוָ֖ה נַחֲלָת֑וֹ וְגָ֡ד וּרְאוּבֵ֡ן וַחֲצִי֩ שֵׁ֨בֶט הַֽמְנַשֶּׁ֜ה לָקְח֣וּ נַחֲלָתָ֗ם מֵעֵ֤בֶר לַיַּרְדֵּן֙ מִזְרָ֔חָה אֲשֶׁר֙ נָתַ֣ן לָהֶ֔ם מֹשֶׁ֖ה עֶ֥בֶד יְהוָֽה׃
8 ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯਹੋਸ਼ੁਆ ਨੇ ਉਹਨਾਂ ਜਾਣ ਵਾਲਿਆਂ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈਂ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਭਾਗ ਪਾਵਾਂਗਾ।
וַיָּקֻ֥מוּ הָאֲנָשִׁ֖ים וַיֵּלֵ֑כוּ וַיְצַ֣ו יְהוֹשֻׁ֡עַ אֶת־הַהֹלְכִים֩ לִכְתֹּ֨ב אֶת־הָאָ֜רֶץ לֵאמֹ֗ר לְ֠כוּ וְהִתְהַלְּכ֨וּ בָאָ֜רֶץ וְכִתְב֤וּ אוֹתָהּ֙ וְשׁ֣וּבוּ אֵלַ֔י וּ֠פֹה אַשְׁלִ֨יךְ לָכֶ֥ם גּוֹרָ֛ל לִפְנֵ֥י יְהוָ֖ה בְּשִׁלֹֽה׃
9 ਉਸ ਤੋਂ ਬਾਅਦ ਉਹ ਮਨੁੱਖ ਜਾ ਕੇ ਉਸ ਦੇਸ ਵਿੱਚੋਂ ਦੀ ਲੰਘੇ ਅਤੇ ਉਹਨਾਂ ਨੇ ਸ਼ਹਿਰਾਂ ਅਨੁਸਾਰ ਸੱਤਾਂ ਹਿੱਸਿਆਂ ਵਿੱਚ ਕਰਕੇ ਇੱਕ ਪੋਥੀ ਵਿੱਚ ਲਿਖਿਆ ਤਾਂ ਉਹ ਯਹੋਸ਼ੁਆ ਕੋਲ ਸ਼ੀਲੋਹ ਦੇ ਡੇਰੇ ਵਿੱਚ ਮੁੜ ਆਏ।
וַיֵּלְכ֤וּ הָֽאֲנָשִׁים֙ וַיַּעַבְר֣וּ בָאָ֔רֶץ וַיִּכְתְּב֧וּהָ לֶֽעָרִ֛ים לְשִׁבְעָ֥ה חֲלָקִ֖ים עַל־סֵ֑פֶר וַיָּבֹ֧אוּ אֶל־יְהוֹשֻׁ֛עַ אֶל־הַֽמַּחֲנֶ֖ה שִׁלֹֽה׃
10 ੧੦ ਯਹੋਸ਼ੁਆ ਨੇ ਉਹਨਾਂ ਲਈ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਪਰਚੀਆਂ ਪਾਈਆਂ ਸੋ ਯਹੋਸ਼ੁਆ ਨੇ ਉੱਥੇ ਉਸ ਦੇਸ ਨੂੰ ਇਸਰਾਏਲੀਆਂ ਲਈ ਉਹਨਾਂ ਦੇ ਹਿੱਸਿਆਂ ਅਨੁਸਾਰ ਵੰਡ ਦਿੱਤਾ।
וַיַּשְׁלֵךְ֩ לָהֶ֨ם יְהוֹשֻׁ֧עַ גּוֹרָ֛ל בְּשִׁלֹ֖ה לִפְנֵ֣י יְהוָ֑ה וַיְחַלֶּק־שָׁ֨ם יְהוֹשֻׁ֧עַ אֶת־הָאָ֛רֶץ לִבְנֵ֥י יִשְׂרָאֵ֖ל כְּמַחְלְקֹתָֽם׃ פ
11 ੧੧ ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਭਾਗ ਦੀ ਹੱਦ ਯਹੂਦੀਆਂ ਅਤੇ ਯੂਸੁਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ।
וַיַּ֗עַל גּוֹרַ֛ל מַטֵּ֥ה בְנֵֽי־בִנְיָמִ֖ן לְמִשְׁפְּחֹתָ֑ם וַיֵּצֵא֙ גְּב֣וּל גּֽוֹרָלָ֔ם בֵּ֚ין בְּנֵ֣י יְהוּדָ֔ה וּבֵ֖ין בְּנֵ֥י יוֹסֵֽף׃
12 ੧੨ ਉਤਰ ਪਾਸੇ ਉਹਨਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉਤਰ ਵੱਲ ਯਰੀਹੋ ਦੀ ਉਚਿਆਈ ਨੂੰ ਚੜ੍ਹ ਕੇ ਪੱਛਮ ਵੱਲੋਂ ਪਹਾੜੀ ਦੇਸ ਦੇ ਰਸਤੇ ਤੋਂ ਚੜ੍ਹੀ ਅਤੇ ਉਹ ਦਾ ਫੈਲਾਓ ਬੈਤ-ਆਵਨ ਦੀ ਉਜਾੜ ਤੱਕ ਸੀ।
וַיְהִ֨י לָהֶ֧ם הַגְּב֛וּל לִפְאַ֥ת צָפ֖וֹנָה מִן־הַיַּרְדֵּ֑ן וְעָלָ֣ה הַגְּבוּל֩ אֶל־כֶּ֨תֶף יְרִיח֜וֹ מִצָּפ֗וֹן וְעָלָ֤ה בָהָר֙ יָ֔מָּה וְהָיוּ֙ תֹּֽצְאֹתָ֔יו מִדְבַּ֖רָה בֵּ֥ית אָֽוֶן׃
13 ੧੩ ਉੱਥੋਂ ਉਹ ਹੱਦ ਲੂਜ਼ ਵੱਲ ਲੂਜ਼ ਦੀ ਚੜ੍ਹਾਈ ਤੱਕ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਸ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਤ-ਹੋਰੋਨ ਦੇ ਦੱਖਣ ਦੀ ਵੱਲ ਹੈ।
וְעָבַר֩ מִשָּׁ֨ם הַגְּב֜וּל ל֗וּזָה אֶל־כֶּ֤תֶף ל֙וּזָה֙ נֶ֔גְבָּה הִ֖יא בֵּֽית־אֵ֑ל וְיָרַ֤ד הַגְּבוּל֙ עַטְר֣וֹת אַדָּ֔ר עַל־הָהָ֕ר אֲשֶׁ֛ר מִנֶּ֥גֶב לְבֵית־חֹר֖וֹן תַּחְתּֽוֹן׃
14 ੧੪ ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਰਬਤ ਤੋਂ ਦੱਖਣ ਵੱਲ ਮੁੜੀ ਜਿਹੜਾ ਬੈਤ-ਹੋਰੋਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹ ਦਾ ਫੈਲਾਓ ਕਿਰਯਥ-ਬਆਲ ਤੱਕ ਸੀ ਜਿਹੜਾ ਕਿਰਯਥ-ਯਾਰੀਮ ਵੀ ਹੈ ਜਿਹੜਾ ਯਹੂਦੀਆਂ ਦਾ ਸ਼ਹਿਰ ਹੈ। ਇਹ ਪੱਛਮ ਦਾ ਪਾਸਾ ਸੀ।
וְתָאַ֣ר הַגְּבוּל֩ וְנָסַ֨ב לִפְאַת־יָ֜ם נֶ֗גְבָּה מִן־הָהָר֙ אֲשֶׁ֨ר עַל־פְּנֵ֥י בֵית־חֹרוֹן֮ נֶגְבָּה֒ וְהָי֣וּ תֹֽצְאֹתָ֗יו אֶל־קִרְיַת־בַּ֙עַל֙ הִ֚יא קִרְיַ֣ת יְעָרִ֔ים עִ֖יר בְּנֵ֣י יְהוּדָ֑ה זֹ֖את פְּאַת־יָֽם׃
15 ੧੫ ਦੱਖਣ ਦਾ ਪਾਸਾ ਕਿਰਯਥ-ਯਾਰੀਮ ਦੀ ਸਰਹੱਦ ਤੋਂ ਸੀ ਅਤੇ ਉਹ ਹੱਦ ਪੱਛਮ ਵੱਲ ਜਾ ਕੇ ਨਫ਼ਤੋਆਹ ਦੇ ਪਾਣੀਆਂ ਦੇ ਸੋਤੇ ਤੱਕ ਪਹੁੰਚੀ।
וּפְאַת־נֶ֕גְבָּה מִקְצֵ֖ה קִרְיַ֣ת יְעָרִ֑ים וְיָצָ֤א הַגְּבוּל֙ יָ֔מָּה וְיָצָ֕א אֶל־מַעְיַ֖ן מֵ֥י נֶפְתּֽוֹחַ׃
16 ੧੬ ਫਿਰ ਉਹ ਹੱਦ ਉਸ ਪਰਬਤ ਦੇ ਸਿਰੇ ਤੱਕ ਜਿਹੜਾ ਬਨ ਹਿੰਨੋਮ ਦੇ ਪੁੱਤਰ ਦੀ ਵਾਦੀ ਦੇ ਅੱਗੇ ਹੈ ਅਤੇ ਜਿਹੜਾ ਉੱਤਰ ਵੱਲ ਰਫ਼ਾਈਮ ਦੀ ਖੱਡ ਵਿੱਚ ਹੈ ਉਤਰੀ ਅਤੇ ਉਹ ਹਿੰਨੋਮ ਦੀ ਵਾਦੀ ਤੋਂ ਯਬੂਸੀਆਂ ਦੀ ਚੜ੍ਹਾਈ ਤੱਕ ਦੱਖਣ ਵੱਲ ਉਤਰੀ ਤਾਂ ਏਨ-ਰੋਗੇਲ ਨੂੰ ਉਤਰੀ।
וְיָרַ֨ד הַגְּב֜וּל אֶל־קְצֵ֣ה הָהָ֗ר אֲשֶׁר֙ עַל־פְּנֵי֙ גֵּ֣י בֶן־הִנֹּ֔ם אֲשֶׁ֛ר בְּעֵ֥מֶק רְפָאִ֖ים צָפ֑וֹנָה וְיָרַד֩ גֵּ֨י הִנֹּ֜ם אֶל־כֶּ֤תֶף הַיְבוּסִי֙ נֶ֔גְבָּה וְיָרַ֖ד עֵ֥ין רֹגֵֽל׃
17 ੧੭ ਫਿਰ ਉਹ ਉਤਰ ਵੱਲ ਜਾ ਕੇ ਏਨ-ਸ਼ਮਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਨਿੱਕਲੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਉਤਰੀ।
וְתָאַ֣ר מִצָּפ֗וֹן וְיָצָא֙ עֵ֣ין שֶׁ֔מֶשׁ וְיָצָא֙ אֶל־גְּלִיל֔וֹת אֲשֶׁר־נֹ֖כַח מַעֲלֵ֣ה אֲדֻמִּ֑ים וְיָרַ֕ד אֶ֥בֶן בֹּ֖הַן בֶּן־רְאוּבֵֽן׃
18 ੧੮ ਉਹ ਅਰਾਬਾਹ ਦੇ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ।
וְעָבַ֛ר אֶל־כֶּ֥תֶף מוּל־הָֽעֲרָבָ֖ה צָפ֑וֹנָה וְיָרַ֖ד הָעֲרָבָֽתָה׃
19 ੧੯ ਫਿਰ ਉਹ ਹੱਦ ਬੈਤ ਹਗਲਾਹ ਦੀ ਚੜ੍ਹਾਈ ਤੱਕ ਉਤਰ ਵੱਲ ਪਹੁੰਚੀ ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉਤਰ ਵੱਲ ਦੀ ਖਾੜੀ ਤੱਕ ਅਰਥਾਤ ਯਰਦਨ ਦੇ ਦੱਖਣੀ ਸਿਰੇ ਤੱਕ ਸੀ। ਇਹ ਦੱਖਣ ਦੀ ਹੱਦ ਸੀ।
וְעָבַ֨ר הַגְּב֜וּל אֶל־כֶּ֣תֶף בֵּית־חָגְלָה֮ צָפוֹנָה֒ וְהָי֣וּ תֹּצְא֣וֹת הַגְּב֗וּל אֶל־לְשׁ֤וֹן יָם־הַמֶּ֙לַח֙ צָפ֔וֹנָה אֶל־קְצֵ֥ה הַיַּרְדֵּ֖ן נֶ֑גְבָּה זֶ֖ה גְּב֥וּל נֶֽגֶב׃
20 ੨੦ ਪੂਰਬ ਦੇ ਪਾਸੇ ਉਹ ਦੀ ਹੱਦ ਯਰਦਨ ਸੀ। ਇਹ ਬਿਨਯਾਮੀਨੀਆਂ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।
וְהַיַּרְדֵּ֥ן יִגְבֹּל־אֹת֖וֹ לִפְאַת־קֵ֑דְמָה זֹ֡את נַחֲלַת֩ בְּנֵ֨י בִנְיָמִ֧ן לִגְבֽוּלֹתֶ֛יהָ סָבִ֖יב לְמִשְׁפְּחֹתָֽם׃
21 ੨੧ ਬਿਨਯਾਮੀਨੀਆਂ ਦੇ ਗੋਤ ਦੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸਨ, ਯਰੀਹੋ ਅਤੇ ਬੈਤ ਹਗਲਾਹ ਅਤੇ ਏਮਕ ਕਸੀਸ
וְהָי֣וּ הֶֽעָרִ֗ים לְמַטֵּ֛ה בְּנֵ֥י בִנְיָמִ֖ן לְמִשְׁפְּחֽוֹתֵיהֶ֑ם יְרִיח֥וֹ וּבֵית־חָגְלָ֖ה וְעֵ֥מֶק קְצִֽיץ׃
22 ੨੨ ਅਤੇ ਬੈਤ ਅਰਾਬਾਹ ਅਤੇ ਸਮਾਰਯਿਮ ਅਤੇ ਬੈਤਏਲ
וּבֵ֧ית הָֽעֲרָבָ֛ה וּצְמָרַ֖יִם וּבֵֽית־אֵֽל׃
23 ੨੩ ਅਤੇ ਅੱਵੀਮ ਅਤੇ ਪਾਰਾਹ ਅਤੇ ਓਫਰਾਹ
וְהָעַוִּ֥ים וְהַפָּרָ֖ה וְעָפְרָֽה׃
24 ੨੪ ਅਤੇ ਕਫ਼ਰ-ਅੰਮੋਨੀ ਅਤੇ ਆਫ਼ਨੀ ਅਤੇ ਗਬਾ। ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
וּכְפַ֧ר הָֽעַמֹּנָ֛ה וְהָֽעָפְנִ֖י וָגָ֑בַע עָרִ֥ים שְׁתֵּים־עֶשְׂרֵ֖ה וְחַצְרֵיהֶֽן׃
25 ੨੫ ਗਿਬਓਨ ਅਤੇ ਰਾਮਾਹ ਅਤੇ ਬਏਰੋਥ
גִּבְע֥וֹן וְהָֽרָמָ֖ה וּבְאֵרֽוֹת׃
26 ੨੬ ਅਤੇ ਮਿਸਪੇਹ ਅਤੇ ਕਫ਼ੀਰਾਹ ਅਤੇ ਮੋਸਾਹ
וְהַמִּצְפֶּ֥ה וְהַכְּפִירָ֖ה וְהַמֹּצָֽה׃
27 ੨੭ ਅਤੇ ਰਕਮ ਅਤੇ ਯਿਰਪਏਲ ਅਤੇ ਤਰਲਾਹ
וְרֶ֥קֶם וְיִרְפְּאֵ֖ל וְתַרְאֲלָֽה׃
28 ੨੮ ਅਤੇ ਸੇਲਾ ਅਲਫ ਅਤੇ ਯਬੂਸੀ ਜਿਹੜਾ ਯਰੂਸ਼ਲਮ ਹੈ ਅਤੇ ਗਿਬਬ ਕਿਰਯਥ। ਚੌਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ। ਇਹ ਬਿਨਯਾਮੀਨੀਆਂ ਦਾ ਹਿੱਸਾ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ।
וְצֵלַ֡ע הָאֶ֜לֶף וְהַיְבוּסִ֨י הִ֤יא יְרֽוּשָׁלִַ֙ם֙ גִּבְעַ֣ת קִרְיַ֔ת עָרִ֥ים אַרְבַּֽע־עֶשְׂרֵ֖ה וְחַצְרֵיהֶ֑ן זֹ֛את נַֽחֲלַ֥ת בְּנֵֽי־בִנְיָמִ֖ן לְמִשְׁפְּחֹתָֽם׃ פ

< ਯਹੋਸ਼ੁਆ 18 >