< ਯਹੋਸ਼ੁਆ 13 >
1 ੧ ਯਹੋਸ਼ੁਆ ਬਜ਼ੁਰਗ ਅਤੇ ਵੱਡੀ ਉਮਰ ਦਾ ਸੀ ਤਾਂ ਯਹੋਵਾਹ ਨੇ ਉਹ ਨੂੰ ਆਖਿਆ, ਤੂੰ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਹੈਂ ਅਤੇ ਬਹੁਤ ਸਾਰੀ ਧਰਤੀ ਕਬਜ਼ਾ ਕਰਨ ਲਈ ਬਾਕੀ ਹੈ।
Alò Josué te vin vye e avanse nan laj lè SENYÈ a te di li: “Ou vin vye e avanse nan laj e anpil nan tè a rete san posede.
2 ੨ ਬਾਕੀ ਦੀ ਧਰਤੀ ਇਹ ਹੈ, ਫ਼ਲਿਸਤੀਆਂ ਦੇ ਸਾਰੇ ਖੇਤਰ ਅਤੇ ਗਸ਼ੂਰੀਆਂ ਦੇ ਸਾਰੇ
“Men tè ki rete yo: tout kote Filisten yo ak tout sila a Gechouryen yo;
3 ੩ ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ ਜਿਹੜਾ ਕਨਾਨੀਆਂ ਦਾ ਭਾਗ ਗਿਣਿਆ ਜਾਂਦਾ ਹੈ, ਫ਼ਲਿਸਤੀਆਂ ਦੇ ਪੰਜ ਸਰਦਾਰ ਅਰਥਾਤ ਅੱਜ਼ੀਆਂ, ਅਸ਼ਦੋਦੀਆਂ, ਅਸ਼ਕਲੋਨੀਆਂ, ਗਿੱਤੀਆਂ ਅਤੇ ਅਕਰੋਨੀਆਂ ਦੇ, ਨਾਲੇ ਅੱਵੀਆਂ ਦੇ
soti nan Schichor ki nan lès Égypte, jis rive nan fwontyè Ékron ki nan nò (li konte tankou Kananeyen yo); senk prens a Filisten yo: sa Gaza a, sa Asdod la, sa Askalon an, sa Gath la ak sa Ekron an e pa Avyen yo.
4 ੪ ਦੱਖਣ ਵੱਲ ਕਨਾਨੀਆਂ ਦਾ ਸਾਰਾ ਦੇਸ ਅਤੇ ਮਆਰਾਹ ਜਿਹੜਾ ਸੀਦੋਨੀਆਂ ਦਾ ਹੈ, ਅਫੇਕ ਤੱਕ ਅਮੋਰੀਆਂ ਦੀ ਹੱਦ ਤੱਕ।
Nan sid, tout teritwa a Canaan yo ak Meara ki pou Sidonyen yo, soti nan Aphek jis rive nan fwontyè Amoreyen yo;
5 ੫ ਅਤੇ ਗਿਬਲੀਆਂ ਦਾ ਦੇਸ ਅਤੇ ਸਾਰਾ ਲਬਾਨੋਨ ਸੂਰਜ ਦੇ ਚੜ੍ਹਦੀ ਵੱਲ ਬਆਲ ਗਾਦ ਤੋਂ ਜਿਹੜਾ ਹਰਮੋਨ ਦੇ ਪਰਬਤ ਹੇਠ ਹੈ ਹਮਾਥ ਦੇ ਰਾਹ ਤੱਕ।
epi teritwa Gibliyen yo avèk tout Liban, vè lès, soti Baal-Gad anba Mòn Hermon jis rive nan Lebo-Hamath.
6 ੬ ਪਰਬਤ ਦੇ ਸਾਰੇ ਵਸਨੀਕ ਲਬਾਨੋਨ ਤੋਂ ਮਿਸਰਫ਼ੋਥ-ਮਇਮ ਤੱਕ ਅਰਥਾਤ ਸਾਰੇ ਸੀਦੋਨੀ। ਮੈਂ ਉਹਨਾਂ ਨੂੰ ਇਸਰਾਏਲੀਆਂ ਦੇ ਅੱਗੋਂ ਕੱਢ ਦਿਆਂਗਾ। ਕੇਵਲ ਤੂੰ ਉਹ ਨੂੰ ਇਸਰਾਏਲ ਲਈ ਮਿਲਖ਼ ਨੂੰ ਵੰਡ ਦੇ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ।
“Tout pèp ki te rete nan peyi ti kolin yo soti Liban jis rive Misrephoth-Maim, tout Sidonyen yo, mwen va pouse yo ale soti devan fis Israël yo. Se sèl a Israël pou bay li kòm eritaj, jan Mwen te kòmande ou a.
7 ੭ ਹੁਣ ਇਸ ਧਰਤੀ ਨੂੰ ਉਹਨਾਂ ਨੌਂ ਗੋਤਾਂ ਅਤੇ ਮਨੱਸ਼ਹ ਦੇ ਅੱਧੇ ਗੋਤ ਲਈ ਮਿਲਖ਼ ਵਿੱਚ ਵੰਡ ਦੇਵੀਂ।
Koulye a, pou sa, divize tè sa a kòm eritaj a nèf tribi yo avèk mwatye tribi a Manassé a.”
8 ੮ ਉਹ ਦੇ ਨਾਲ ਰਊਬੇਨੀਆਂ ਅਤੇ ਗਾਦੀਆਂ ਨੇ ਆਪਣੀ ਮਿਲਖ਼ ਜਿਹੜੀ ਮੂਸਾ ਨੇ ਉਹਨਾਂ ਨੂੰ ਯਰਦਨ ਪਾਰ ਚੜ੍ਹਦੀ ਵੱਲ ਦਿੱਤੀ ਸੀ ਲੈ ਲਈ ਹੈ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤੀ ਸੀ।
Avèk lòt mwatye tribi a, Ribenit yo ak Gadit yo te resevwa eritaj pa yo ke Moïse te ba yo lòtbò Jourdain an nan lès, jis jan ke Moïse, sèvitè SENYÈ a, te bay yo a:
9 ੯ ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਦਾ ਸਾਰਾ ਮੈਦਾਨ ਦੀਬੋਨ ਤੱਕ
soti Aroër ki akote vale Arnon an, avèk vil ki nan mitan vale a ak tout plèn Médeba a, jis rive nan Dibon;
10 ੧੦ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਸ਼ਹਿਰ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅੰਮੋਨੀਆਂ ਦੀ ਹੱਦ ਤੱਕ
epi tout vil a Sihon yo, wa a Amoreyen yo, ki te renye nan Hesbon yo, jis rive nan lizyè fis a Ammon yo;
11 ੧੧ ਅਤੇ ਗਿਲਆਦ ਅਤੇ ਗਸ਼ੂਰੀਆਂ ਅਤੇ ਮਆਕਾਥੀਆਂ ਦੀ ਹੱਦ ਅਤੇ ਸਾਰਾ ਹਰਮੋਨ ਪਰਬਤ ਅਤੇ ਸਾਰਾ ਬਾਸ਼ਾਨ ਸਲਕਾਹ ਤੱਕ
epi Galaad ak teritwa a Gechouryen yo avèk Maakatyen yo, tout Mòn Hermon an ak tout Basan jis rive Salca;
12 ੧੨ ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ ਜਿਹੜਾ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕਰਦਾ ਸੀ। ਉਹ ਰਫ਼ਾਈਆਂ ਤੋਂ ਇਕੱਲਾ ਬਚ ਗਿਆ ਸੀ ਕਿਉਂ ਜੋ ਮੂਸਾ ਨੇ ਉਹਨਾਂ ਨੂੰ ਮਾਰ ਕੇ ਕੱਢ ਦਿੱਤਾ ਸੀ
tout wayòm a Og yo nan Basan ki te renye nan Ashtaroth ak nan Édréï, (se te li sèl ki te rete kòm retay a Rephaïm yo); paske Moïse te frape yo e deplase yo.
13 ੧੩ ਤਾਂ ਵੀ ਇਸਰਾਏਲੀਆਂ ਨੇ ਗਸ਼ੂਰੀਆਂ ਅਤੇ ਮਆਕਾਥੀਆਂ ਨੂੰ ਨਾ ਕੱਢਿਆ ਪਰ ਗਸ਼ੂਰੀ ਅਤੇ ਮਆਕਾਥੀ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਰਹਿੰਦੇ ਹਨ।
Men fis Israël yo pa t deplase Gechouryen yo ak Maakatyen yo; paske Gueschur avèk Maacath rete pami Israël yo jis jodi a.
14 ੧੪ ਕੇਵਲ ਲੇਵੀਆਂ ਦੇ ਗੋਤ ਨੂੰ ਉਸ ਨੇ ਹਿੱਸਾ ਨਹੀਂ ਦਿੱਤਾ। ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਉਹ ਦਾ ਭਾਗ ਹਨ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ।
Sèlman a tribi Levi a, li pa t bay eritaj. Ofrann pa dife a SENYÈ a, Bondye a Israël la, se eritaj pa yo, jan Li te pale yo a.
15 ੧੫ ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਹਨਾਂ ਦੇ ਘਰਾਣਿਆਂ ਅਨੁਸਾਰ ਵੰਡ ਦਿੱਤਾ।
Epi Moïse te bay a tribi fis a Ruben yo selon fanmi pa yo.
16 ੧੬ ਅਤੇ ਉਹਨਾਂ ਦੀ ਹੱਦ ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਡੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਤੱਕ ਸਾਰਾ ਮੈਦਾਨ
Teritwa pa yo te soti Aroër ki arebò vale Arnon an, avèk vil nan mitan vale a ak tout plèn akote Médeba a;
17 ੧੭ ਹਸ਼ਬੋਨ ਅਤੇ ਉਹ ਦੇ ਸਾਰੇ ਸ਼ਹਿਰ ਜਿਹੜੇ ਉਪਰਲੇ ਮੈਦਾਨ ਵਿੱਚ ਹਨ ਅਰਥਾਤ ਦੀਬੋਨ ਅਤੇ ਬਾਮੋਥ-ਬਆਲ ਅਤੇ ਬੈਤ ਬਆਲ ਮਓਨ
Hesbon ak tout vil pa li yo ki nan plèn nan: Dibon avèk Bamoth-Baal ak Beth-Baal-Meon,
18 ੧੮ ਅਤੇ ਯਹਾਸ ਅਤੇ ਕਦੇਮੋਥ ਅਤੇ ਮੇਫ਼ਾਅਥ
epi Jahats, Kedémoth, Méphaath,
19 ੧੯ ਅਤੇ ਕਿਰਯਾਤਾਇਮ ਅਤੇ ਸਿਬਮਾਹ ਅਤੇ ਸਰਬ-ਸ਼ਹਰ ਜਿਹੜਾ ਪਰਬਤ ਦੀ ਖੱਡ ਵਿੱਚ ਹੈ।
Kirjathaïm, Sibma, Tséreth-Haschachar sou mòn a vale a,
20 ੨੦ ਅਤੇ ਬੈਤ ਪਓਰ ਅਤੇ ਪਿਸਗਾਹ ਦੀਆਂ ਢਾਲਾਂ ਅਤੇ ਬੈਤ ਯਸ਼ਿਮੋਥ
Beth-Peor, avèk pant a Pisga yo, Beth-Jeschimoth,
21 ੨੧ ਅਤੇ ਉਪਰਲੇ ਮੈਦਾਨ ਦੇ ਸਾਰੇ ਸ਼ਹਿਰ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਜਿਹ ਨੂੰ ਮੂਸਾ ਨੇ ਮਿਦਯਾਨ, ਅੱਵੀ, ਰਕਮ, ਸੂਰ, ਹੂਰ ਅਤੇ ਰਬਾ ਦੇ ਪ੍ਰਧਾਨਾਂ ਦੇ ਨਾਲ ਜਿਹੜੇ ਸੀਹੋਨ ਦੇ ਸਜ਼ਾਦੇ ਸਨ ਅਤੇ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਮਾਰਿਆ ਸੀ।
tout vil nan plèn yo ak tout wayòm a Sihon an, wa Amoreyen an, ki te renye nan Hesbon, ke Moïse te frape ansanm avèk chèf Madian yo, Évi, Rékem, Tsur, Hur, avèk Reba, prens a Sihon yo, ki te rete nan peyi a.
22 ੨੨ ਉਸ ਫ਼ਾਲ ਪਾਉਣ ਵਾਲੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਇਸਰਾਏਲੀਆਂ ਨੇ ਤਲਵਾਰ ਨਾਲ ਉਹਨਾਂ ਦੇ ਵੱਢੇ ਹੋਇਆਂ ਦੇ ਵਿੱਚ ਵੱਢਿਆ।
Fis Israël yo, osi, te touye avèk nepe, Balaam, fis a Beor a, yon divinò, pami tout lòt ki te mouri nan yo.
23 ੨੩ ਰਊਬੇਨੀਆਂ ਦੀ ਹੱਦ ਯਰਦਨ ਅਤੇ ਉਹ ਦੀ ਹੱਦ ਸੀ। ਰਊਬੇਨੀਆਂ ਦੀ ਮਿਲਖ਼ ਉਹਨਾਂ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ।
Lizyè a fis a Ruben yo se te Jourdain an. Sa se te eritaj a fis Ruben yo selon fanmi pa yo, vil ak ti bouk yo.
24 ੨੪ ਮੂਸਾ ਨੇ ਗਾਦ ਦੇ ਗੋਤ ਨੂੰ ਅਰਥਾਤ ਗਾਦੀਆਂ ਨੂੰ ਉਹਨਾਂ ਦੇ ਘਰਾਣਿਆਂ ਅਨੁਸਾਰ ਭਾਗ ਦੇ ਦਿੱਤਾ।
Moïse, osi, te bay tribi Gad la, a fis Gad yo, selon fanmi pa yo.
25 ੨੫ ਅਤੇ ਉਹਨਾਂ ਦੀ ਹੱਦ ਯਾਜ਼ੇਰ ਸੀ ਅਤੇ ਗਿਲਆਦ ਦੇ ਸਾਰੇ ਸ਼ਹਿਰ ਅਤੇ ਅੰਮੋਨੀਆਂ ਦਾ ਅੱਧਾ ਦੇਸ ਅਰੋਏਰ ਤੱਕ ਜਿਹੜਾ ਰੱਬਾਹ ਦੇ ਅੱਗੇ ਹੈ।
Teritwa pa yo se te Jazer, tout vil nan Galaad yo ak mwatye peyi a fis Ammon yo, jis rive nan Aroër ki devan Rabba a,
26 ੨੬ ਅਤੇ ਹਸ਼ਬੋਨ ਤੋਂ ਰਾਮਥ ਮਿਸਪੇਹ ਅਤੇ ਬਟੋਨੀਮ ਤੱਕ ਅਤੇ ਮਹਨਇਮ ਤੋਂ ਦਬੀਰ ਦੀ ਹੱਦ ਤੱਕ।
epi soti Hesbon, jis rive nan Ramath-Mitspé, Bethonim ak soti Mahanaïm jis rive nan lizyè Debir a;
27 ੨੭ ਅਤੇ ਖੱਡ ਵਿੱਚ ਬੈਤ ਹਾਰਾਮ ਅਤੇ ਬੈਤ ਨਿਮਰਾਹ ਅਤੇ ਸੁੱਕੋਥ ਅਤੇ ਸਾਫ਼ੋਨ ਅਰਥਾਤ ਹਸ਼ਬੋਨ ਦੇ ਰਾਜੇ ਸੀਹੋਨ ਦਾ ਬਾਕੀ ਰਾਜ ਜਿਹ ਦੀ ਹੱਦ ਯਰਦਨ ਸੀ ਕਿੰਨਰਥ ਸਮੁੰਦਰ ਦੇ ਸਿਰੇ ਤੱਕ ਯਰਦਨ ਪਾਰ ਪੂਰਬ ਵੱਲ
epi nan vale a, Beth-Haram, Beth-Nimra, Succoth ak Tsaphon, sila ki rete nan wayòm Sihon an, wa Hesbon an, avèk Jourdain an kòm lizyè li jis rive nan pwent Lamè Kinnéreth la, lòt kote Jourdain an vè lès.
28 ੨੮ ਇਹ ਗਾਦੀਆਂ ਦੀ ਮਿਲਖ਼ ਉਹਨਾਂ ਦੇ ਘਰਾਣਿਆਂ, ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ।
Sa se eritaj a fis a Gad yo selon fanmi, vil yo ak bouk pa yo.
29 ੨੯ ਮੂਸਾ ਨੇ ਮਨੱਸ਼ਹ ਦੇ ਅੱਧੇ ਗੋਤ ਨੂੰ ਵੀ ਮਿਲਖ਼ ਦੇ ਦਿੱਤੀ ਅਤੇ ਉਹ ਮਨੱਸ਼ੀਆਂ ਦੇ ਅੱਧੇ ਗੋਤ ਲਈ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਸੀ।
Moïse te, osi, bay yon eritaj a mwatye tribi Manassé a. Li te pou mwatye tribi Manassé a selon fanmi pa yo.
30 ੩੦ ਅਤੇ ਉਹਨਾਂ ਦੀ ਹੱਦ ਮਹਨਇਮ ਤੋਂ ਸੀ ਅਰਥਾਤ ਸਾਰਾ ਬਾਸ਼ਾਨ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ ਅਤੇ ਯਾਈਰ ਦੇ ਸਾਰੇ ਨਗਰ ਜਿਹੜੇ ਬਾਸ਼ਾਨ ਵਿੱਚ ਸਨ ਸੱਠ ਸ਼ਹਿਰ ਸਨ।
Teritwa pa yo te soti nan Mahanaïm, tout Basan, tout wayòm ki pou Og la, wa Basan an ak tout a vil a Jaïr yo ki nan Basan, swasant vil antou.
31 ੩੧ ਅਤੇ ਗਿਲਆਦ ਦਾ ਅੱਧ ਅਤੇ ਅਸ਼ਤਾਰੋਥ ਅਤੇ ਅਦਰਈ ਬਾਸ਼ਾਨ ਵਿੱਚ ਓਗ ਦੇ ਰਾਜੇ ਦੇ ਸ਼ਹਿਰ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ ਲਈ ਸਨ ਅਰਥਾਤ ਮਾਕੀਰ ਦੇ ਪੁੱਤਰਾਂ ਦੇ ਅੱਧ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ।
Anplis, mwatye nan Galaad, avèk Aschtaroth ak Édréï, vil nan wayòm Og yo, nan Basan, te vin pou fis Makir yo, fis a Manassé yo, pou mwatye a fis Makir yo selon fanmi pa yo.
32 ੩੨ ਇਹ ਉਹ ਮਿਲਖਾਂ ਹਨ ਜਿਹੜੀਆਂ ਮੂਸਾ ਨੇ ਮੋਆਬ ਦੇ ਮੈਦਾਨਾਂ ਵਿੱਚ ਯਰਦਨ ਪਾਰ ਯਰੀਹੋ ਕੋਲ ਪੂਰਬ ਵੱਲ ਵੰਡੀਆਂ।
Sila yo se teritwa ke Moïse te divize kòm eritaj nan ba plèn a Moab yo, lòtbò Jourdain an, vè Jéricho ki nan lès.
33 ੩੩ ਪਰ ਲੇਵੀ ਦੇ ਗੋਤ ਨੂੰ ਮੂਸਾ ਨੇ ਕੋਈ ਭਾਗ ਨਹੀਂ ਦਿੱਤਾ। ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਹੀ ਉਹਨਾਂ ਦਾ ਭਾਗ ਹੈ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ।
Men a tribi Levi a, Moïse pa t ba li eritaj. SENYÈ a, Bondye a Israël la, se eritaj pa yo, jan li te pwomèt a yo menm nan.