< ਯਹੋਸ਼ੁਆ 11 >
1 ੧ ਜਦ ਹਾਸੋਰ ਦੇ ਰਾਜੇ ਯਾਬੀਨ ਨੇ ਇਹ ਸੁਣਿਆ ਤਾਂ ਉਸ ਨੇ ਮਾਦੋਨ ਦੇ ਰਾਜੇ ਯੋਬਾਬ ਅਤੇ ਸ਼ਿਮਰੋਨ ਦੇ ਰਾਜੇ ਅਤੇ ਅਕਸ਼ਾਫ਼ ਦੇ ਰਾਜੇ ਨੂੰ ਸੁਨੇਹਾ ਭੇਜਿਆ।
When Jabin, king of Hazor, heard about what happened, he sent a message to Jobab, king of Madon, to the kings of Shimron and Achshaph,
2 ੨ ਨਾਲੇ ਉਹਨਾਂ ਰਾਜਿਆਂ ਨੂੰ ਜਿਹੜੇ ਉਤਰ ਵੱਲ ਪਹਾੜੀ ਦੇਸ ਵਿੱਚ ਅਤੇ ਕਿੰਨਰਥ ਦੇ ਦੱਖਣ ਵੱਲ ਮੈਦਾਨ ਵਿੱਚ ਅਤੇ ਬੇਟ ਵਿੱਚ ਅਤੇ ਲਹਿੰਦੇ ਵੱਲ ਦੋਰ ਦੀਆਂ ਉਚਿਆਈਆਂ ਵਿੱਚ ਸਨ।
and to the kings of the northern hill country, the Jordan Valley south of Kinnereth, the western foothills, and the foothills of Dor to the west,
3 ੩ ਨਾਲੇ ਕਨਾਨੀਆਂ ਨੂੰ ਜਿਹੜੇ ਪੂਰਬ ਅਤੇ ਪੱਛਮ ਵੱਲ ਸਨ ਅਤੇ ਅਮੋਰੀਆਂ ਨੂੰ ਅਤੇ ਹਿੱਤੀਆਂ ਨੂੰ ਅਤੇ ਫ਼ਰਿੱਜ਼ੀਆਂ ਨੂੰ ਅਤੇ ਯਬੂਸੀਆਂ ਨੂੰ ਜਿਹੜੇ ਪਰਬਤ ਵਿੱਚ ਸਨ ਅਤੇ ਹਿੱਵੀਆਂ ਨੂੰ ਜਿਹੜੇ ਹਰਮੋਨ ਦੇ ਹੇਠ ਮਿਸਪਾਹ ਦੇ ਦੇਸ ਵਿੱਚ ਸਨ।
to the kings of the Canaanites, both east and west, the Amorites, the Hittites, the Perizzites, the Jebusites in the hill country, and the Hivites living near Mount Hermon in the land of Mizpah.
4 ੪ ਅਤੇ ਉਹ ਅਤੇ ਉਹਨਾਂ ਦੀਆਂ ਸਾਰੀਆਂ ਸੈਨਾਂ ਬਾਹਰ ਨਿੱਕਲੀਆਂ। ਉਹ ਢੇਰ ਸਾਰੇ ਲੋਕ ਗਿਣਤੀ ਵਿੱਚ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਸਨ ਨਾਲੇ ਘੋੜੇ ਅਤੇ ਰੱਥ ਵੀ ਬਹੁਤ ਹੀ ਸਨ।
All their armies assembled together, a vast horde as numberless as the sand of the seashore, together with many, many horses and chariots.
5 ੫ ਤਾਂ ਇਹ ਸਾਰੇ ਰਾਜੇ ਇਕੱਠੇ ਹੋਏ ਅਤੇ ਆ ਕੇ ਉਹਨਾਂ ਨੇ ਮੇਰੋਮ ਦੇ ਪਾਣੀਆਂ ਕੋਲ ਡੇਰੇ ਲਾਏ ਤਾਂ ਜੋ ਇਸਰਾਏਲ ਨਾਲ ਯੁੱਧ ਕਰਨ।
All these kings joined forces and set up camp beside the waters of Merom to fight against Israel.
6 ੬ ਉਸ ਤੋਂ ਬਾਅਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਉਹਨਾਂ ਦੇ ਅੱਗੋਂ ਨਾ ਡਰ ਕਿਉਂ ਜੋ ਭਲਕੇ ਇਸੇ ਵੇਲੇ ਮੈਂ ਇਹਨਾਂ ਸਾਰਿਆਂ ਨੂੰ ਇਸਰਾਏਲ ਦੇ ਵੱਸ ਵਿੱਚ ਕਰਕੇ ਮਰਵਾ ਦਿਆਂਗਾ! ਤੂੰ ਉਹਨਾਂ ਦੇ ਘੋੜਿਆਂ ਦੀਆਂ ਵਾਗਾਂ ਵੱਢੇਂਗਾ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜੇਂਗਾ।
The Lord said to Joshua, “Don't be afraid because of them, for by this time tomorrow I myself will hand them all over to Israel, dead. Cripple their horses and burn their chariots.”
7 ੭ ਸੋ ਯਹੋਸ਼ੁਆ ਅਤੇ ਉਹ ਦੇ ਨਾਲ ਸਾਰੇ ਯੋਧੇ ਉਹਨਾਂ ਦੇ ਵਿਰੁੱਧ ਮੇਰੋਮ ਦੇ ਪਾਣੀਆਂ ਕੋਲ ਅਚਾਨਕ ਉਹਨਾਂ ਉੱਤੇ ਆਣ ਪਏ।
Joshua and the Israelite army went and attacked them without warning at the waters of Merom.
8 ੮ ਅਤੇ ਯਹੋਵਾਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਮਾਰਿਆ ਅਤੇ ਵੱਡੇ ਸੀਦੋਨ ਤੱਕ ਅਤੇ ਮਿਸਰਫ਼ੋਥ-ਮਇਮ ਅਤੇ ਮਿਸਪੇਹ ਦੀ ਘਾਟੀ ਤੱਕ ਚੜ੍ਹਦੇ ਪਾਸੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਇਉਂ ਮਾਰਿਆ ਕਿ ਉਹਨਾਂ ਵਿੱਚੋਂ ਕਿਸੇ ਨੂੰ ਬਾਕੀ ਨਾ ਛੱਡਿਆ।
The Lord handed them over to the Israelites who cut them down and chased them as far as Greater Sidon and Misrephoth Maim, and east to the valley of Mizpah, killing them until none were left.
9 ੯ ਅਤੇ ਯਹੋਸ਼ੁਆ ਨੇ ਉਹਨਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਆਖਿਆ ਸੀ। ਉਸ ਉਹਨਾਂ ਦਿਆਂ ਘੋੜਿਆਂ ਦੀਆਂ ਨਾੜਾਂ ਨੂੰ ਵੱਢ ਸੁੱਟਿਆ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜ ਦਿੱਤਾ।
Afterwards Joshua did what the Lord had ordered: he crippled the horses and burned the chariots.
10 ੧੦ ਤਾਂ ਇਸ ਸਮੇਂ ਯਹੋਸ਼ੁਆ ਮੁੜ ਆਇਆ ਅਤੇ ਹਾਸੋਰ ਨੂੰ ਲੈ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਵੱਢ ਸੁੱਟਿਆ ਕਿਉਂ ਜੋ ਹਾਸੋਰ ਪਹਿਲੇ ਸਮਿਆਂ ਵਿੱਚ ਇਹਨਾਂ ਸਾਰਿਆਂ ਰਾਜਿਆਂ ਦੀ ਰਾਜਧਾਨੀ ਸੀ।
Then Joshua turned on Hazor. He captured it and killed its king, for Hazor was at that time the chief of all these kingdoms.
11 ੧੧ ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ ਤਲਵਾਰ ਦੀ ਧਾਰ ਨਾਲ ਵੱਢ ਕੇ ਉਹਨਾਂ ਦਾ ਸੱਤਿਆਨਾਸ ਕਰ ਸੁੱਟਿਆ। ਕੋਈ ਪ੍ਰਾਣੀ ਬਾਕੀ ਨਾ ਛੱਡਿਆ ਗਿਆ ਅਤੇ ਉਸ ਨੇ ਹਾਸੋਰ ਨੂੰ ਅੱਗ ਨਾਲ ਸਾੜ ਸੁੱਟਿਆ।
Joshua had all the inhabitants killed, leaving no survivors. He set it apart and completely destroyed it—no one was left alive. Then he burned down Hazor.
12 ੧੨ ਅਤੇ ਯਹੋਸ਼ੁਆ ਨੇ ਇਹਨਾਂ ਰਾਜਿਆਂ ਦੇ ਸਾਰੇ ਸ਼ਹਿਰ ਅਤੇ ਉਹਨਾਂ ਦੇ ਸਾਰੇ ਰਾਜੇ ਫੜ ਲਏ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਕੇ ਸੱਤਿਆਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ।
Joshua captured all these towns and killed their kings. He set them apart and completely destroyed them, as Moses the servant of the Lord had ordered.
13 ੧੩ ਇਕੱਲੇ ਹਾਸੋਰ ਤੋਂ ਛੁੱਟ ਜਿਹ ਨੂੰ ਯਹੋਸ਼ੁਆ ਨੇ ਸਾੜ ਦਿੱਤਾ ਸੀ ਬਾਕੀ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਆਪੋ ਆਪਣੇ ਥਾਂ ਤੇ ਵੱਸੇ ਹੋਏ ਸਨ ਇਸਰਾਏਲ ਨੇ ਨਾ ਸਾੜਿਆ।
However, Israel did not burn any of the towns built on mounds, except Hazor, which Joshua did burn.
14 ੧੪ ਅਤੇ ਇਹਨਾਂ ਸ਼ਹਿਰਾਂ ਦੀ ਸਾਰੀ ਲੁੱਟ ਅਤੇ ਡੰਗਰ ਇਸਰਾਏਲੀਆਂ ਨੇ ਆਪਣੇ ਲਈ ਖੋਹ ਲਏ ਪਰ ਸਾਰੇ ਆਦਮੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਜਦ ਤੱਕ ਉਹਨਾਂ ਦਾ ਨਾਸ ਨਾ ਕਰ ਲਿਆ। ਕੋਈ ਪ੍ਰਾਣੀ ਬਾਕੀ ਨਾ ਛੱਡਿਆ।
The Israelites did take for themselves all the plunder and livestock from these towns. But they killed all the inhabitants, destroying them all so none were left alive.
15 ੧੫ ਜਿਵੇਂ ਯਹੋਵਾਹ ਨੇ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਹੀ ਮੂਸਾ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ ਅਤੇ ਉਸੇ ਤਰ੍ਹਾਂ ਹੀ ਯਹੋਸ਼ੁਆ ਨੇ ਕੀਤਾ। ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸ ਨੇ ਕੋਈ ਗੱਲ ਬਾਕੀ ਨਾ ਛੱਡੀ।
As the Lord had instructed Moses, so Moses had instructed Joshua. Joshua did what he had been told—he did everything that the Lord had instructed Moses.
16 ੧੬ ਇਸ ਤਰ੍ਹਾਂ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਅਰਥਾਤ ਇਹ ਪਹਾੜੀ ਦੇਸ, ਸਾਰਾ ਦੱਖਣ, ਗੋਸ਼ਨ ਦਾ ਸਾਰਾ ਦੇਸ, ਬੇਟ, ਮੈਦਾਨ, ਇਸਰਾਏਲ ਦਾ ਪਹਾੜੀ ਦੇਸ ਅਤੇ ਉਸ ਦਾ ਬੇਟ।
So Joshua conquered the whole land—the hill country, the Negev, all the land of Goshen, the western foothills, the Jordan Valley, the mountains of Israel, and the eastern foothills.
17 ੧੭ ਹਾਲਾਕ ਨਾਮੀ ਪਰਬਤ ਤੋਂ ਜਿਹੜਾ ਸੇਈਰ ਵੱਲ ਚੜ੍ਹਦਾ ਹੈ, ਬਆਲ ਗਾਦ ਤੱਕ ਜਿਹੜਾ ਲਬਾਨੋਨ ਦੀ ਘਾਟੀ ਵਿੱਚ ਹਰਮੋਨ ਪਰਬਤ ਦੇ ਹੇਠ ਹੈ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਜਾਨੋਂ ਮਾਰ ਦਿੱਤਾ।
This covered land from Mount Halak leading to Seir in the south, right up to Baal Gad in the north, below Mount Hermon in the valley of Lebanon. Joshua captured and killed all their kings.
18 ੧੮ ਯਹੋਸ਼ੁਆ ਬਹੁਤ ਸਮੇਂ ਤੱਕ ਇਹਨਾਂ ਸਾਰਿਆਂ ਰਾਜਿਆਂ ਨਾਲ ਯੁੱਧ ਕਰਦਾ ਰਿਹਾ।
Joshua fought a long war with all these kings.
19 ੧੯ ਹਿੱਵੀਆਂ ਤੋਂ ਛੁੱਟ ਜਿਹੜੇ ਗਿਬਓਨ ਦੇ ਵਸਨੀਕ ਸਨ ਕੋਈ ਸ਼ਹਿਰ ਨਹੀਂ ਸੀ ਜਿਸ ਨੇ ਇਸਰਾਏਲੀਆਂ ਨਾਲ ਸੁਲਾਹ ਕੀਤੀ ਹੋਵੇ ਸਗੋਂ ਉਹਨਾਂ ਨੇ ਸਾਰਿਆਂ ਨੂੰ ਯੁੱਧ ਨਾਲ ਜਿੱਤ ਲਿਆ।
Not a single town made peace with the Israelites except the Hivites, the inhabitants of Gibeon. All the rest were conquered in battle.
20 ੨੦ ਕਿਉਂ ਜੋ ਇਹ ਯਹੋਵਾਹ ਵੱਲੋਂ ਹੋਇਆ ਕਿ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਨੇ ਇਸਰਾਏਲ ਨਾਲ ਯੁੱਧ ਕੀਤਾ ਤਾਂ ਜੋ ਉਹ ਉਹਨਾਂ ਦਾ ਸੱਤਿਆਨਾਸ ਕਰੇ ਅਤੇ ਉਹਨਾਂ ਉੱਤੇ ਕੋਈ ਦਯਾ ਨਾ ਹੋਵੇ ਪਰ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹ ਉਹਨਾਂ ਦਾ ਨਾਸ ਕਰੇ।
For the Lord made them stubborn, wanting to fight the Israelites so that they might be set apart and completely destroyed, wiped out without mercy, as the Lord had instructed Moses.
21 ੨੧ ਫਿਰ ਉਸੇ ਸਮੇਂ ਯਹੋਸ਼ੁਆ ਨੇ ਆਣ ਕੇ ਅਨਾਕੀਆਂ ਨੂੰ ਪਹਾੜੀ ਦੇਸ ਵਿੱਚੋਂ ਵੱਢ ਸੁੱਟਿਆ ਅਰਥਾਤ ਹਬਰੋਨ, ਦਬੀਰ, ਅਨਾਬ ਅਤੇ ਯਹੂਦਾਹ ਦੇ ਸਾਰੇ ਪਹਾੜੀ ਦੇਸ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ ਤੋਂ ਯਹੋਸ਼ੁਆ ਨੇ ਉਹਨਾਂ ਦਾ ਨਾਲੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਸੁੱਟਿਆ।
During this time Joshua also annihilated the descendants of Anak living in the hill country of Hebron, Debir, and Anab, and all the hill country of Judah and Israel. Joshua set apart and completely destroyed their towns,
22 ੨੨ ਇਸਰਾਏਲੀਆਂ ਦੇ ਦੇਸ ਵਿੱਚ ਕੋਈ ਅਨਾਕੀ ਬਾਕੀ ਨਾ ਰਿਹਾ, ਕੇਵਲ ਅੱਜ਼ਾਹ, ਗਥ ਅਤੇ ਅਸ਼ਦੋਦ ਵਿੱਚ ਕੁਝ ਬਾਕੀ ਰਹਿ ਗਏ।
and there were no descendants of Anak left in the land of Israel, only some in Gaza, Gath, and Ashdod.
23 ੨੩ ਸੋ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਜਿਵੇਂ ਹੀ ਯਹੋਵਾਹ ਮੂਸਾ ਨਾਲ ਬੋਲਿਆ ਸੀ ਅਤੇ ਯਹੋਸ਼ੁਆ ਨੇ ਉਹ ਨੂੰ ਇਸਰਾਏਲ ਲਈ ਉਹਨਾਂ ਦੇ ਗੋਤਾਂ ਦੇ ਹਿੱਸਿਆਂ ਅਨੁਸਾਰ ਮਿਲਖ਼ ਵਿੱਚ ਦੇ ਦਿੱਤਾ। ਇਸ ਲਈ ਉਸ ਦੇਸ ਨੂੰ ਯੁੱਧ ਤੋਂ ਅਰਾਮ ਮਿਲਿਆ।
So Joshua took the entire land in accordance with what the Lord had instructed Moses, giving it to Israel to own as it was divided up among the tribes. Then the land was at peace.