< ਯੂਹੰਨਾ 3 >
1 ੧ ਉੱਥੇ ਨਿਕੋਦਿਮੁਸ ਨਾਮ ਦਾ ਇੱਕ ਮਨੁੱਖ ਸੀ, ਜੋ ਫ਼ਰੀਸੀਆਂ ਵਿੱਚੋਂ ਅਤੇ ਯਹੂਦੀਆਂ ਦਾ ਮੁੱਖ ਆਗੂ ਸੀ।
ਨਿਕਦਿਮਨਾਮਾ ਯਿਹੂਦੀਯਾਨਾਮ੍ ਅਧਿਪਤਿਃ ਫਿਰੂਸ਼ੀ ਕ੍ਸ਼਼ਣਦਾਯਾਂ
2 ੨ ਇੱਕ ਰਾਤ ਨਿਕੋਦਿਮੁਸ ਯਿਸੂ ਕੋਲ ਆਇਆ ਅਤੇ ਆਖਿਆ, “ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਭੇਜੇ ਹੋਏ ਇੱਕ ਗੁਰੂ ਹੋ। ਤੁਸੀਂ ਜੋ ਚਮਤਕਾਰ ਕਰਦੇ ਹੋ ਪਰਮੇਸ਼ੁਰ ਦੀ ਸਹਾਇਤਾ ਤੋਂ ਬਿਨ੍ਹਾਂ ਕੋਈ ਨਹੀਂ ਕਰ ਸਕਦਾ।”
ਯੀਸ਼ੌਰਭ੍ਯਰ੍ਣਮ੍ ਆਵ੍ਰਜ੍ਯ ਵ੍ਯਾਹਾਰ੍ਸ਼਼ੀਤ੍, ਹੇ ਗੁਰੋ ਭਵਾਨ੍ ਈਸ਼੍ਵਰਾਦ੍ ਆਗਤ੍ ਏਕ ਉਪਦੇਸ਼਼੍ਟਾ, ਏਤਦ੍ ਅਸ੍ਮਾਭਿਰ੍ਜ੍ਞਾਯਤੇ; ਯਤੋ ਭਵਤਾ ਯਾਨ੍ਯਾਸ਼੍ਚਰ੍ੱਯਕਰ੍ੰਮਾਣਿ ਕ੍ਰਿਯਨ੍ਤੇ ਪਰਮੇਸ਼੍ਵਰਸ੍ਯ ਸਾਹਾੱਯੰ ਵਿਨਾ ਕੇਨਾਪਿ ਤੱਤਤ੍ਕਰ੍ੰਮਾਣਿ ਕਰ੍ੱਤੁੰ ਨ ਸ਼ਕ੍ਯਨ੍ਤੇ|
3 ੩ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ। ਇੱਕ ਮਨੁੱਖ ਉਦੋਂ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਵੇਖ ਸਕਦਾ, ਜਿੰਨਾਂ ਚਿਰ ਉਹ ਨਵੇਂ ਸਿਰਿਓਂ ਨਹੀਂ ਜਨਮ ਲੈਂਦਾ।”
ਤਦਾ ਯੀਸ਼ੁਰੁੱਤਰੰ ਦੱਤਵਾਨ੍ ਤਵਾਹੰ ਯਥਾਰ੍ਥਤਰੰ ਵ੍ਯਾਹਰਾਮਿ ਪੁਨਰ੍ਜਨ੍ਮਨਿ ਨ ਸਤਿ ਕੋਪਿ ਮਾਨਵ ਈਸ਼੍ਵਰਸ੍ਯ ਰਾਜ੍ਯੰ ਦ੍ਰਸ਼਼੍ਟੁੰ ਨ ਸ਼ਕ੍ਨੋਤਿ|
4 ੪ ਨਿਕੋਦਿਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਦੁਬਾਰਾ ਜਨਮ ਸਕਦਾ ਹੈ? ਕੀ ਇਹ ਸਕਦਾ ਜੋ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰੀ ਜਾਵੇ?”
ਤਤੋ ਨਿਕਦੀਮਃ ਪ੍ਰਤ੍ਯਵੋਚਤ੍ ਮਨੁਜੋ ਵ੍ਰੁʼੱਧੋ ਭੂਤ੍ਵਾ ਕਥੰ ਜਨਿਸ਼਼੍ਯਤੇ? ਸ ਕਿੰ ਪੁਨ ਰ੍ਮਾਤ੍ਰੁʼਰ੍ਜਠਰੰ ਪ੍ਰਵਿਸ਼੍ਯ ਜਨਿਤੁੰ ਸ਼ਕ੍ਨੋਤਿ?
5 ੫ ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮ ਲੈਂਦਾ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਜਾ ਨਹੀਂ ਸਕਦਾ।
ਯੀਸ਼ੁਰਵਾਦੀਦ੍ ਯਥਾਰ੍ਥਤਰਮ੍ ਅਹੰ ਕਥਯਾਮਿ ਮਨੁਜੇ ਤੋਯਾਤ੍ਮਭ੍ਯਾਂ ਪੁਨ ਰ੍ਨ ਜਾਤੇ ਸ ਈਸ਼੍ਵਰਸ੍ਯ ਰਾਜ੍ਯੰ ਪ੍ਰਵੇਸ਼਼੍ਟੁੰ ਨ ਸ਼ਕ੍ਨੋਤਿ|
6 ੬ ਸਰੀਰ ਤੋਂ ਸਰੀਰ ਪੈਦਾ ਹੁੰਦਾ ਹੈ ਅਤੇ ਆਤਮਾ ਤੋਂ ਆਤਮਾ ਜਨਮ ਲੈਂਦਾ ਹੈ।
ਮਾਂਸਾਦ੍ ਯਤ੍ ਜਾਯਤੇ ਤਨ੍ ਮਾਂਸਮੇਵ ਤਥਾਤ੍ਮਨੋ ਯੋ ਜਾਯਤੇ ਸ ਆਤ੍ਮੈਵ|
7 ੭ ਇਸ ਲਈ ਹੈਰਾਨ ਨਾ ਹੋਵੋ ਕਿ ਮੈਂ ਤੁਹਾਨੂੰ ਆਖਿਆ ਹੈ ਕਿ ‘ਤੁਹਾਨੂੰ ਨਵੇਂ ਸਿਰਿਓਂ ਜਨਮ ਲੈਣਾ ਚਾਹੀਦਾ ਹੈ।’
ਯੁਸ਼਼੍ਮਾਭਿਃ ਪੁਨ ਰ੍ਜਨਿਤਵ੍ਯੰ ਮਮੈਤਸ੍ਯਾਂ ਕਥਾਯਾਮ੍ ਆਸ਼੍ਚਰ੍ਯੰ ਮਾ ਮੰਸ੍ਥਾਃ|
8 ੮ ਹਵਾ ਉਸ ਪਾਸੇ ਹੀ ਚੱਲਦੀ ਹੈ ਜਿੱਧਰ ਉਹ ਚਾਹੁੰਦੀ ਹੈ। ਤੁਸੀਂ ਹਵਾ ਦੇ ਚੱਲਣ ਦੀ ਅਵਾਜ਼ ਸੁਣ ਸਕਦੇ ਹੋ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਵਾ ਕਿੱਧਰੋਂ ਆਉਂਦੀ ਹੈ ਤੇ ਕਿੱਧਰ ਜਾਂਦੀ ਹੈ। ਆਤਮਾ ਤੋਂ ਜਨਮੇ ਵਿਅਕਤੀ ਨਾਲ ਵੀ ਇਵੇਂ ਹੀ ਹੈ।”
ਸਦਾਗਤਿਰ੍ਯਾਂ ਦਿਸ਼ਮਿੱਛਤਿ ਤਸ੍ਯਾਮੇਵ ਦਿਸ਼ਿ ਵਾਤਿ, ਤ੍ਵੰ ਤਸ੍ਯ ਸ੍ਵਨੰ ਸ਼ੁਣੋਸ਼਼ਿ ਕਿਨ੍ਤੁ ਸ ਕੁਤ ਆਯਾਤਿ ਕੁਤ੍ਰ ਯਾਤਿ ਵਾ ਕਿਮਪਿ ਨ ਜਾਨਾਸਿ ਤਦ੍ਵਾਦ੍ ਆਤ੍ਮਨਃ ਸਕਾਸ਼ਾਤ੍ ਸਰ੍ੱਵੇਸ਼਼ਾਂ ਮਨੁਜਾਨਾਂ ਜਨ੍ਮ ਭਵਤਿ|
9 ੯ ਨਿਕੋਦਿਮੁਸ ਨੇ ਪੁੱਛਿਆ, “ਇਹ ਕਿਵੇਂ ਹੋ ਸਕਦਾ?”
ਤਦਾ ਨਿਕਦੀਮਃ ਪ੍ਰੁʼਸ਼਼੍ਟਵਾਨ੍ ਏਤਤ੍ ਕਥੰ ਭਵਿਤੁੰ ਸ਼ਕ੍ਨੋਤਿ?
10 ੧੦ ਯਿਸੂ ਨੇ ਆਖਿਆ, “ਤੂੰ ਇਸਰਾਏਲ ਦਾ ਇੱਕ ਗੁਰੂ ਹੈ ਅਤੇ ਅਜੇ ਵੀ ਤੂੰ ਇਹ ਗੱਲਾਂ ਨਹੀਂ ਸਮਝਦਾ?
ਯੀਸ਼ੁਃ ਪ੍ਰਤ੍ਯਕ੍ਤਵਾਨ੍ ਤ੍ਵਮਿਸ੍ਰਾਯੇਲੋ ਗੁਰੁਰ੍ਭੂਤ੍ਵਾਪਿ ਕਿਮੇਤਾਂ ਕਥਾਂ ਨ ਵੇਤ੍ਸਿ?
11 ੧੧ ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗਵਾਹੀ ਦਿੰਦੇ ਹਾਂ, ਅਸੀਂ ਉਸ ਬਾਰੇ ਦੱਸਦੇ ਹਾਂ ਜੋ ਅਸੀਂ ਵੇਖਿਆ ਹੈ। ਪਰ ਤੁਸੀਂ ਲੋਕ ਉਸ ਤੇ ਵਿਸ਼ਵਾਸ ਨਹੀਂ ਕਰਦੇ ਜੋ ਅਸੀਂ ਤੁਹਾਨੂੰ ਦੱਸਦੇ ਹਾਂ।
ਤੁਭ੍ਯੰ ਯਥਾਰ੍ਥੰ ਕਥਯਾਮਿ, ਵਯੰ ਯਦ੍ ਵਿਦ੍ਮਸ੍ਤਦ੍ ਵਚ੍ਮਃ ਯੰੱਚ ਪਸ਼੍ਯਾਮਸ੍ਤਸ੍ਯੈਵ ਸਾਕ੍ਸ਼਼੍ਯੰ ਦਦ੍ਮਃ ਕਿਨ੍ਤੁ ਯੁਸ਼਼੍ਮਾਭਿਰਸ੍ਮਾਕੰ ਸਾਕ੍ਸ਼਼ਿਤ੍ਵੰ ਨ ਗ੍ਰੁʼਹ੍ਯਤੇ|
12 ੧੨ ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ। ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ?
ਏਤਸ੍ਯ ਸੰਸਾਰਸ੍ਯ ਕਥਾਯਾਂ ਕਥਿਤਾਯਾਂ ਯਦਿ ਯੂਯੰ ਨ ਵਿਸ਼੍ਵਸਿਥ ਤਰ੍ਹਿ ਸ੍ਵਰ੍ਗੀਯਾਯਾਂ ਕਥਾਯਾਂ ਕਥੰ ਵਿਸ਼੍ਵਸਿਸ਼਼੍ਯਥ?
13 ੧੩ ਮਨੁੱਖ ਦੇ ਪੁੱਤਰ ਤੋਂ ਬਿਨਾਂ, ਜੋ ਕੋਈ ਸਵਰਗ ਤੋਂ ਹੇਠਾਂ ਉਤਰਿਆ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ।
ਯਃ ਸ੍ਵਰ੍ਗੇ(ਅ)ਸ੍ਤਿ ਯੰ ਚ ਸ੍ਵਰ੍ਗਾਦ੍ ਅਵਾਰੋਹਤ੍ ਤੰ ਮਾਨਵਤਨਯੰ ਵਿਨਾ ਕੋਪਿ ਸ੍ਵਰ੍ਗੰ ਨਾਰੋਹਤ੍|
14 ੧੪ ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ, ਇਸੇ ਤਰ੍ਹਾਂ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇ।
ਅਪਰਞ੍ਚ ਮੂਸਾ ਯਥਾ ਪ੍ਰਾਨ੍ਤਰੇ ਸਰ੍ਪੰ ਪ੍ਰੋੱਥਾਪਿਤਵਾਨ੍ ਮਨੁਸ਼਼੍ਯਪੁਤ੍ਰੋ(ਅ)ਪਿ ਤਥੈਵੋੱਥਾਪਿਤਵ੍ਯਃ;
15 ੧੫ ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ।” (aiōnios )
ਤਸ੍ਮਾਦ੍ ਯਃ ਕਸ਼੍ਚਿਤ੍ ਤਸ੍ਮਿਨ੍ ਵਿਸ਼੍ਵਸਿਸ਼਼੍ਯਤਿ ਸੋ(ਅ)ਵਿਨਾਸ਼੍ਯਃ ਸਨ੍ ਅਨਨ੍ਤਾਯੁਃ ਪ੍ਰਾਪ੍ਸ੍ਯਤਿ| (aiōnios )
16 ੧੬ ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ। (aiōnios )
ਈਸ਼੍ਵਰ ਇੱਥੰ ਜਗਦਦਯਤ ਯਤ੍ ਸ੍ਵਮਦ੍ਵਿਤੀਯੰ ਤਨਯੰ ਪ੍ਰਾਦਦਾਤ੍ ਤਤੋ ਯਃ ਕਸ਼੍ਚਿਤ੍ ਤਸ੍ਮਿਨ੍ ਵਿਸ਼੍ਵਸਿਸ਼਼੍ਯਤਿ ਸੋ(ਅ)ਵਿਨਾਸ਼੍ਯਃ ਸਨ੍ ਅਨਨ੍ਤਾਯੁਃ ਪ੍ਰਾਪ੍ਸ੍ਯਤਿ| (aiōnios )
17 ੧੭ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ।
ਈਸ਼੍ਵਰੋ ਜਗਤੋ ਲੋਕਾਨ੍ ਦਣ੍ਡਯਿਤੁੰ ਸ੍ਵਪੁਤ੍ਰੰ ਨ ਪ੍ਰੇਸ਼਼੍ਯ ਤਾਨ੍ ਪਰਿਤ੍ਰਾਤੁੰ ਪ੍ਰੇਸ਼਼ਿਤਵਾਨ੍|
18 ੧੮ ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ।
ਅਤਏਵ ਯਃ ਕਸ਼੍ਚਿਤ੍ ਤਸ੍ਮਿਨ੍ ਵਿਸ਼੍ਵਸਿਤਿ ਸ ਦਣ੍ਡਾਰ੍ਹੋ ਨ ਭਵਤਿ ਕਿਨ੍ਤੁ ਯਃ ਕਸ਼੍ਚਿਤ੍ ਤਸ੍ਮਿਨ੍ ਨ ਵਿਸ਼੍ਵਸਿਤਿ ਸ ਇਦਾਨੀਮੇਵ ਦਣ੍ਡਾਰ੍ਹੋ ਭਵਤਿ, ਯਤਃ ਸ ਈਸ਼੍ਵਰਸ੍ਯਾਦ੍ਵਿਤੀਯਪੁਤ੍ਰਸ੍ਯ ਨਾਮਨਿ ਪ੍ਰਤ੍ਯਯੰ ਨ ਕਰੋਤਿ|
19 ੧੯ ਲੋਕਾਂ ਦਾ ਦੋਸ਼ੀ ਬਣਨ ਦਾ ਕਾਰਨ ਇਹ ਹੈ ਕਿ ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰੇ ਦੇ ਕੰਮਾਂ ਨੂੰ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ।
ਜਗਤੋ ਮਧ੍ਯੇ ਜ੍ਯੋਤਿਃ ਪ੍ਰਾਕਾਸ਼ਤ ਕਿਨ੍ਤੁ ਮਨੁਸ਼਼੍ਯਾਣਾਂ ਕਰ੍ੰਮਣਾਂ ਦ੍ਰੁʼਸ਼਼੍ਟਤ੍ਵਾਤ੍ ਤੇ ਜ੍ਯੋਤਿਸ਼਼ੋਪਿ ਤਿਮਿਰੇ ਪ੍ਰੀਯਨ੍ਤੇ ਏਤਦੇਵ ਦਣ੍ਡਸ੍ਯ ਕਾਰਣਾਂ ਭਵਤਿ|
20 ੨੦ ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਤੋਂ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂਕਿ ਚਾਨਣ ਉਸ ਦੇ ਬੁਰੇ ਕੰਮਾਂ ਨੂੰ ਪ੍ਰਗਟ ਕਰ ਦੇਵੇਗਾ।
ਯਃ ਕੁਕਰ੍ੰਮ ਕਰੋਤਿ ਤਸ੍ਯਾਚਾਰਸ੍ਯ ਦ੍ਰੁʼਸ਼਼੍ਟਤ੍ਵਾਤ੍ ਸ ਜ੍ਯੋਤਿਰ੍ਰੂʼਤੀਯਿਤ੍ਵਾ ਤੰਨਿਕਟੰ ਨਾਯਾਤਿ;
21 ੨੧ ਪਰ ਜੋ ਵਿਅਕਤੀ ਸੱਚਾਈ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ। ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ।
ਕਿਨ੍ਤੁ ਯਃ ਸਤ੍ਕਰ੍ੰਮ ਕਰੋਤਿ ਤਸ੍ਯ ਸਰ੍ੱਵਾਣਿ ਕਰ੍ੰਮਾਣੀਸ਼੍ਵਰੇਣ ਕ੍ਰੁʼਤਾਨੀਤਿ ਸਥਾ ਪ੍ਰਕਾਸ਼ਤੇ ਤਦਭਿਪ੍ਰਾਯੇਣ ਸ ਜ੍ਯੋਤਿਸ਼਼ਃ ਸੰਨਿਧਿਮ੍ ਆਯਾਤਿ|
22 ੨੨ ਇਸ ਦੇ ਪਿਛੋਂ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਆਏ। ਉੱਥੇ ਯਿਸੂ ਆਪਣੇ ਚੇਲਿਆਂ ਨਾਲ ਰਿਹਾ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ।
ਤਤਃ ਪਰਮ੍ ਯੀਸ਼ੁਃ ਸ਼ਿਸ਼਼੍ਯੈਃ ਸਾਰ੍ੱਧੰ ਯਿਹੂਦੀਯਦੇਸ਼ੰ ਗਤ੍ਵਾ ਤਤ੍ਰ ਸ੍ਥਿਤ੍ਵਾ ਮੱਜਯਿਤੁਮ੍ ਆਰਭਤ|
23 ੨੩ ਯੂਹੰਨਾ ਵੀ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਏਨੋਨ ਸਾਲੇਮ ਦੇ ਨੇੜੇ ਹੈ। ਯੂਹੰਨਾ ਉੱਥੇ ਇਸ ਲਈ ਬਪਤਿਸਮਾ ਦਿੰਦਾ ਸੀ ਕਿਉਂਕਿ ਉੱਥੇ ਬਹੁਤ ਪਾਣੀ ਸੀ। ਲੋਕ ਉੱਥੇ ਬਪਤਿਸਮਾ ਲੈਣ ਲਈ ਜਾਂਦੇ ਸਨ।
ਤਦਾ ਸ਼ਾਲਮ੍ ਨਗਰਸ੍ਯ ਸਮੀਪਸ੍ਥਾਯਿਨਿ ਐਨਨ੍ ਗ੍ਰਾਮੇ ਬਹੁਤਰਤੋਯਸ੍ਥਿਤੇਸ੍ਤਤ੍ਰ ਯੋਹਨ੍ ਅਮੱਜਯਤ੍ ਤਥਾ ਚ ਲੋਕਾ ਆਗਤ੍ਯ ਤੇਨ ਮੱਜਿਤਾ ਅਭਵਨ੍|
24 ੨੪ ਇਹ ਗੱਲ ਯੂਹੰਨਾ ਨੂੰ ਕੈਦ ਹੋਣ ਤੋਂ ਪਹਿਲਾਂ ਦੀ ਹੈ।
ਤਦਾ ਯੋਹਨ੍ ਕਾਰਾਯਾਂ ਨ ਬੱਧਃ|
25 ੨੫ ਫਿਰ ਯੂਹੰਨਾ ਦੇ ਚੇਲਿਆਂ ਨੇ ਇੱਕ ਹੋਰ ਯਹੂਦੀ ਨਾਲ ਬਹਿਸ ਕੀਤੀ।
ਅਪਰਞ੍ਚ ਸ਼ਾਚਕਰ੍ੰਮਣਿ ਯੋਹਾਨਃ ਸ਼ਿਸ਼਼੍ਯੈਃ ਸਹ ਯਿਹੂਦੀਯਲੋਕਾਨਾਂ ਵਿਵਾਦੇ ਜਾਤੇ, ਤੇ ਯੋਹਨਃ ਸੰੰਨਿਧਿੰ ਗਤ੍ਵਾਕਥਯਨ੍,
26 ੨੬ ਇਸ ਲਈ ਚੇਲੇ ਯੂਹੰਨਾ ਕੋਲ ਆਏ ਅਤੇ ਆਖਿਆ, “ਗੁਰੂ ਜੀ, ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਹੜਾ ਯਰਦਨ ਦਰਿਆ ਦੇ ਪਾਰ ਤੁਹਾਡੇ ਨਾਲ ਸੀ? ਤੁਸੀਂ ਲੋਕਾਂ ਨਾਲ ਉਸ ਬਾਰੇ ਹੀ ਗੱਲਾਂ ਕਰ ਰਹੇ ਸੀ। ਉਹੀ ਆਦਮੀ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਉਸ ਕੋਲ ਆ ਰਹੇ ਸਨ।”
ਹੇ ਗੁਰੋ ਯਰ੍ੱਦਨਨਦ੍ਯਾਃ ਪਾਰੇ ਭਵਤਾ ਸਾਰ੍ੱਧੰ ਯ ਆਸੀਤ੍ ਯਸ੍ਮਿੰਸ਼੍ਚ ਭਵਾਨ੍ ਸਾਕ੍ਸ਼਼੍ਯੰ ਪ੍ਰਦਦਾਤ੍ ਪਸ਼੍ਯਤੁ ਸੋਪਿ ਮੱਜਯਤਿ ਸਰ੍ੱਵੇ ਤਸ੍ਯ ਸਮੀਪੰ ਯਾਨ੍ਤਿ ਚ|
27 ੨੭ ਯੂਹੰਨਾ ਨੇ ਉੱਤਰ ਦਿੱਤਾ, “ਇਨਸਾਨ ਨੂੰ ਉਹੀ ਮਿਲਦਾ ਹੈ ਜੋ ਉਸ ਨੂੰ ਪਰਮੇਸ਼ੁਰ ਸਵਰਗੋਂ ਦਿੰਦਾ ਹੈ।”
ਤਦਾ ਯੋਹਨ੍ ਪ੍ਰਤ੍ਯਵੋਚਦ੍ ਈਸ਼੍ਵਰੇਣ ਨ ਦੱਤੇ ਕੋਪਿ ਮਨੁਜਃ ਕਿਮਪਿ ਪ੍ਰਾਪ੍ਤੁੰ ਨ ਸ਼ਕ੍ਨੋਤਿ|
28 ੨੮ ਤੁਸੀਂ ਮੈਨੂੰ ਇਹ ਕਹਿੰਦਿਆਂ ਸੁਣਿਆ ਕਿ “ਮੈਂ ਮਸੀਹ ਨਹੀਂ ਹਾਂ, ਪਰ ਮੈਂ ਪਰਮੇਸ਼ੁਰ ਦੇ ਦੁਆਰਾ ਉਸ ਵਾਸਤੇ ਰਾਹ ਬਣਾਉਣ ਲਈ ਭੇਜਿਆ ਗਿਆ ਸੀ।”
ਅਹੰ ਅਭਿਸ਼਼ਿਕ੍ਤੋ ਨ ਭਵਾਮਿ ਕਿਨ੍ਤੁ ਤਦਗ੍ਰੇ ਪ੍ਰੇਸ਼਼ਿਤੋਸ੍ਮਿ ਯਾਮਿਮਾਂ ਕਥਾਂ ਕਥਿਤਵਾਨਾਹੰ ਤਤ੍ਰ ਯੂਯੰ ਸਰ੍ੱਵੇ ਸਾਕ੍ਸ਼਼ਿਣਃ ਸ੍ਥ|
29 ੨੯ ਲਾੜੀ ਕੇਵਲ ਲਾੜੇ ਦੀ ਹੁੰਦੀ ਹੈ, ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਫਿਰ ਬਹੁਤ ਖੁਸ਼ ਹੁੰਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ।
ਯੋ ਜਨਃ ਕਨ੍ਯਾਂ ਲਭਤੇ ਸ ਏਵ ਵਰਃ ਕਿਨ੍ਤੁ ਵਰਸ੍ਯ ਸੰਨਿਧੌ ਦਣ੍ਡਾਯਮਾਨੰ ਤਸ੍ਯ ਯਨ੍ਮਿਤ੍ਰੰ ਤੇਨ ਵਰਸ੍ਯ ਸ਼ਬ੍ਦੇ ਸ਼੍ਰੁਤੇ(ਅ)ਤੀਵਾਹ੍ਲਾਦ੍ਯਤੇ ਮਮਾਪਿ ਤਦ੍ਵਦ੍ ਆਨਨ੍ਦਸਿੱਧਿਰ੍ਜਾਤਾ|
30 ੩੦ ਇਸ ਲਈ ਜ਼ਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ।
ਤੇਨ ਕ੍ਰਮਸ਼ੋ ਵਰ੍ੱਧਿਤਵ੍ਯੰ ਕਿਨ੍ਤੁ ਮਯਾ ਹ੍ਸਿਤਵ੍ਯੰ|
31 ੩੧ “ਉਹ ਜੋ ਉੱਪਰੋਂ ਆਉਂਦਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ। ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ। ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ। ਉਹ ਜਿਹੜਾ ਸਵਰਗ ਤੋਂ ਆਵੇਗਾ, ਬਾਕੀ ਸਾਰਿਆਂ ਤੋਂ ਮਹਾਨ ਹੈ।
ਯ ਊਰ੍ਧ੍ਵਾਦਾਗੱਛਤ੍ ਸ ਸਰ੍ੱਵੇਸ਼਼ਾਂ ਮੁਖ੍ਯੋ ਯਸ਼੍ਚ ਸੰਸਾਰਾਦ੍ ਉਦਪਦ੍ਯਤ ਸ ਸਾਂਸਾਰਿਕਃ ਸੰਸਾਰੀਯਾਂ ਕਥਾਞ੍ਚ ਕਥਯਤਿ ਯਸ੍ਤੁ ਸ੍ਵਰ੍ਗਾਦਾਗੱਛਤ੍ ਸ ਸਰ੍ੱਵੇਸ਼਼ਾਂ ਮੁਖ੍ਯਃ|
32 ੩੨ ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ।
ਸ ਯਦਪਸ਼੍ਯਦਸ਼੍ਰੁʼਣੋੱਚ ਤਸ੍ਮਿੰਨੇਵ ਸਾਕ੍ਸ਼਼੍ਯੰ ਦਦਾਤਿ ਤਥਾਪਿ ਪ੍ਰਾਯਸ਼ਃ ਕਸ਼੍ਚਿਤ੍ ਤਸ੍ਯ ਸਾਕ੍ਸ਼਼੍ਯੰ ਨ ਗ੍ਰੁʼਹ੍ਲਾਤਿ;
33 ੩੩ ਜੋ ਵਿਅਕਤੀ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਕਰਦਾ, ਉਹ ਉਸ ਤੇ ਕਿਰਪਾ ਕਰਦਾ ਹੈ ਕਿ ਪਰਮੇਸ਼ੁਰ ਸੱਚ ਕਹਿੰਦਾ ਹੈ।
ਕਿਨ੍ਤੁ ਯੋ ਗ੍ਰੁʼਹ੍ਲਾਤਿ ਸ ਈਸ਼੍ਵਰਸ੍ਯ ਸਤ੍ਯਵਾਦਿਤ੍ਵੰ ਮੁਦ੍ਰਾਙ੍ਗਿਤੰ ਕਰੋਤਿ|
34 ੩੪ ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਭੇਜਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਭਰਪੂਰੀ ਦਾ ਆਤਮਾ ਦਿੰਦਾ ਹੈ।
ਈਸ਼੍ਵਰੇਣ ਯਃ ਪ੍ਰੇਰਿਤਃ ਸਏਵ ਈਸ਼੍ਵਰੀਯਕਥਾਂ ਕਥਯਤਿ ਯਤ ਈਸ਼੍ਵਰ ਆਤ੍ਮਾਨੰ ਤਸ੍ਮੈ ਅਪਰਿਮਿਤਮ੍ ਅਦਦਾਤ੍|
35 ੩੫ ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਪਿਤਾ ਨੇ ਪੁੱਤਰ ਨੂੰ ਸਭ ਗੱਲਾਂ ਉੱਤੇ ਅਧਿਕਾਰ ਦਿੱਤਾ ਹੋਇਆ ਹੈ।
ਪਿਤਾ ਪੁਤ੍ਰੇ ਸ੍ਨੇਹੰ ਕ੍ਰੁʼਤ੍ਵਾ ਤਸ੍ਯ ਹਸ੍ਤੇ ਸਰ੍ੱਵਾਣਿ ਸਮਰ੍ਪਿਤਵਾਨ੍|
36 ੩੬ ਜੋ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਕੋਲ ਸਦੀਪਕ ਜੀਵਨ ਹੈ; ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ, ਉਸ ਕੋਲ ਜੀਵਨ ਨਹੀਂ ਹੋਵੇਗਾ, ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਹੋਵੇਗਾ।” (aiōnios )
ਯਃ ਕਸ਼੍ਚਿਤ੍ ਪੁਤ੍ਰੇ ਵਿਸ਼੍ਵਸਿਤਿ ਸ ਏਵਾਨਨ੍ਤਮ੍ ਪਰਮਾਯੁਃ ਪ੍ਰਾਪ੍ਨੋਤਿ ਕਿਨ੍ਤੁ ਯਃ ਕਸ਼੍ਚਿਤ੍ ਪੁਤ੍ਰੇ ਨ ਵਿਸ਼੍ਵਸਿਤਿ ਸ ਪਰਮਾਯੁਸ਼਼ੋ ਦਰ੍ਸ਼ਨੰ ਨ ਪ੍ਰਾਪ੍ਨੋਤਿ ਕਿਨ੍ਤ੍ਵੀਸ਼੍ਵਰਸ੍ਯ ਕੋਪਭਾਜਨੰ ਭੂਤ੍ਵਾ ਤਿਸ਼਼੍ਠਤਿ| (aiōnios )