< ਯੂਹੰਨਾ 2 >

1 ਤੀਸਰੇ ਦਿਨ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ, ਯਿਸੂ ਦੀ ਮਾਤਾ ਉੱਥੇ ਸੀ।
ಅನನ್ತರಂ ತ್ರುತೀಯದಿವಸೇ ಗಾಲೀಲ್ ಪ್ರದೇಶಿಯೇ ಕಾನ್ನಾನಾಮ್ನಿ ನಗರೇ ವಿವಾಹ ಆಸೀತ್ ತತ್ರ ಚ ಯೀಶೋರ್ಮಾತಾ ತಿಷ್ಠತ್|
2 ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਦਾ ਸੱਦਾ ਦਿੱਤਾ ਗਿਆ ਸੀ।
ತಸ್ಮೈ ವಿವಾಹಾಯ ಯೀಶುಸ್ತಸ್ಯ ಶಿಷ್ಯಾಶ್ಚ ನಿಮನ್ತ್ರಿತಾ ಆಸನ್|
3 ਉੱਥੇ ਅੰਗੂਰਾਂ ਦਾ ਰਸ ਮੁੱਕ ਗਿਆ, ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ, “ਇਨ੍ਹਾਂ ਕੋਲ ਹੋਰ ਅੰਗੂਰਾਂ ਦਾ ਰਸ ਨਹੀਂ ਹੈ।”
ತದನನ್ತರಂ ದ್ರಾಕ್ಷಾರಸಸ್ಯ ನ್ಯೂನತ್ವಾದ್ ಯೀಶೋರ್ಮಾತಾ ತಮವದತ್ ಏತೇಷಾಂ ದ್ರಾಕ್ಷಾರಸೋ ನಾಸ್ತಿ|
4 ਯਿਸੂ ਨੇ ਉੱਤਰ ਦਿੱਤਾ, ਹੇ ਇਸਤਰੀ, “ਮੈਨੂੰ ਇਸ ਨਾਲ ਕੀ, ਮੇਰਾ ਸਮਾਂ ਅਜੇ ਨਹੀਂ ਆਇਆ।”
ತದಾ ಸ ತಾಮವೋಚತ್ ಹೇ ನಾರಿ ಮಯಾ ಸಹ ತವ ಕಿಂ ಕಾರ್ಯ್ಯಂ? ಮಮ ಸಮಯ ಇದಾನೀಂ ನೋಪತಿಷ್ಠತಿ|
5 ਯਿਸੂ ਦੀ ਮਾਤਾ ਨੇ ਸੇਵਕਾਂ ਨੂੰ ਆਖਿਆ, “ਉਸੇ ਤਰ੍ਹਾਂ ਹੀ ਕਰੋ ਜਿਵੇਂ ਉਹ ਤੁਹਾਨੂੰ ਕਰਨ ਲਈ ਆਖੇ।”
ತತಸ್ತಸ್ಯ ಮಾತಾ ದಾಸಾನವೋಚದ್ ಅಯಂ ಯದ್ ವದತಿ ತದೇವ ಕುರುತ|
6 ਉਸ ਥਾਂ ਤੇ ਪੱਥਰ ਦੇ ਛੇ ਵੱਡੇ ਪਾਣੀ ਦੇ ਮਟਕੇ ਸਨ। ਯਹੂਦੀ ਇਸ ਤਰ੍ਹਾਂ ਦੇ ਮੱਟਕੇ ਸ਼ੁੱਧੀਕਰਣ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਮੱਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਪਾਣੀ ਰੱਖਿਆ ਜਾ ਸਕਦਾ ਹੈ।
ತಸ್ಮಿನ್ ಸ್ಥಾನೇ ಯಿಹೂದೀಯಾನಾಂ ಶುಚಿತ್ವಕರಣವ್ಯವಹಾರಾನುಸಾರೇಣಾಢಕೈಕಜಲಧರಾಣಿ ಪಾಷಾಣಮಯಾನಿ ಷಡ್ವೃಹತ್ಪಾತ್ರಾಣಿಆಸನ್|
7 ਯਿਸੂ ਨੇ ਉਨ੍ਹਾਂ ਸੇਵਕਾਂ ਨੂੰ ਆਖਿਆ, “ਇਨ੍ਹਾਂ ਮੱਟਾਂ ਨੂੰ ਜਲ ਨਾਲ ਭਰ ਦਿਓ।” ਉਨ੍ਹਾਂ ਨੇ ਮੱਟਾਂ ਨੂੰ ਜਲ ਨਾਲ ਨਕੋ-ਨੱਕ ਭਰ ਦਿੱਤਾ।
ತದಾ ಯೀಶುಸ್ತಾನ್ ಸರ್ವ್ವಕಲಶಾನ್ ಜಲೈಃ ಪೂರಯಿತುಂ ತಾನಾಜ್ಞಾಪಯತ್, ತತಸ್ತೇ ಸರ್ವ್ವಾನ್ ಕುಮ್ಭಾನಾಕರ್ಣಂ ಜಲೈಃ ಪರ್ಯ್ಯಪೂರಯನ್|
8 ਫਿਰ ਯਿਸੂ ਨੇ ਸੇਵਕਾਂ ਨੂੰ ਆਖਿਆ, “ਹੁਣ ਕੁਝ ਪਾਣੀ ਕੱਢੋ ਅਤੇ ਦਾਅਵਤ ਦੇ ਮੁਖੀ ਨੂੰ ਦੇ ਦਿਉ।” ਸੋ ਉਨ੍ਹਾਂ ਸੇਵਕਾਂ ਨੇ ਪਾਣੀ ਲਿਆ ਅਤੇ ਉਸ ਨੂੰ ਦੇ ਦਿੱਤਾ।
ಅಥ ತೇಭ್ಯಃ ಕಿಞ್ಚಿದುತ್ತಾರ್ಯ್ಯ ಭೋಜ್ಯಾಧಿಪಾತೇಃಸಮೀಪಂ ನೇತುಂ ಸ ತಾನಾದಿಶತ್, ತೇ ತದನಯನ್|
9 ਉਸ ਨੇ ਉਸ ਪਾਣੀ ਨੂੰ ਚੱਖ ਕੇ ਵੇਖਿਆ, ਉਹ ਅੰਗੂਰਾਂ ਦਾ ਰਸ ਬਣ ਚੁੱਕਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਅੰਗੂਰਾਂ ਦਾ ਰਸ ਕਿੱਥੋਂ ਆਇਆ ਹੈ। ਪਰ ਜਿਨ੍ਹਾਂ ਸੇਵਕਾਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸਨ। ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ।
ಅಪರಞ್ಚ ತಜ್ಜಲಂ ಕಥಂ ದ್ರಾಕ್ಷಾರಸೋಽಭವತ್ ತಜ್ಜಲವಾಹಕಾದಾಸಾ ಜ್ಞಾತುಂ ಶಕ್ತಾಃ ಕಿನ್ತು ತದ್ಭೋಜ್ಯಾಧಿಪೋ ಜ್ಞಾತುಂ ನಾಶಕ್ನೋತ್ ತದವಲಿಹ್ಯ ವರಂ ಸಂಮ್ಬೋದ್ಯಾವದತ,
10 ੧੦ ਅਤੇ ਉਸ ਨੂੰ ਆਖਿਆ, “ਹਮੇਸ਼ਾਂ ਲੋਕ ਪਹਿਲਾਂ ਚੰਗਾ ਰਸ ਦਿੰਦੇ ਹਨ, ਜਦੋਂ ਮਹਿਮਾਨ ਜਿਆਦਾ ਹੁੰਦੇ ਹਨ, ਫ਼ੇਰ ਉਹ ਮਾੜਾ ਰਸ ਦਿੰਦੇ ਹਨ। ਪਰ ਤੁਸੀਂ ਹੁਣ ਤੱਕ ਵਧੀਆ ਅੰਗੂਰੀ ਰਸ ਰੱਖ ਲਿਆ ਹੈ।”
ಲೋಕಾಃ ಪ್ರಥಮಂ ಉತ್ತಮದ್ರಾಕ್ಷಾರಸಂ ದದತಿ ತಷು ಯಥೇಷ್ಟಂ ಪಿತವತ್ಸು ತಸ್ಮಾ ಕಿಞ್ಚಿದನುತ್ತಮಞ್ಚ ದದತಿ ಕಿನ್ತು ತ್ವಮಿದಾನೀಂ ಯಾವತ್ ಉತ್ತಮದ್ರಾಕ್ಷಾರಸಂ ಸ್ಥಾಪಯಸಿ|
11 ੧੧ ਇਹ ਪਹਿਲਾ ਚਮਤਕਾਰ ਸੀ ਜੋ ਯਿਸੂ ਨੇ ਕੀਤਾ। ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ। ਇਉਂ ਯਿਸੂ ਨੇ ਆਪਣੀ ਮਹਿਮਾ ਪ੍ਰਗਟਾਈ। ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।
ಇತ್ಥಂ ಯೀಶುರ್ಗಾಲೀಲಪ್ರದೇಶೇ ಆಶ್ಚರ್ಯ್ಯಕಾರ್ಮ್ಮ ಪ್ರಾರಮ್ಭ ನಿಜಮಹಿಮಾನಂ ಪ್ರಾಕಾಶಯತ್ ತತಃ ಶಿಷ್ಯಾಸ್ತಸ್ಮಿನ್ ವ್ಯಶ್ವಸನ್|
12 ੧੨ ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸ ਦੀ ਮਾਤਾ, ਉਸ ਦੇ ਭਰਾ, ਅਤੇ ਚੇਲੇ ਵੀ ਉਸ ਦੇ ਨਾਲ ਸਨ। ਉਹ ਸਾਰੇ ਕੁਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ।
ತತಃ ಪರಮ್ ಸ ನಿಜಮಾತ್ರುಭ್ರಾತ್ರುಸ್ಶಿಷ್ಯೈಃ ಸಾರ್ದ್ಧ್ಂ ಕಫರ್ನಾಹೂಮಮ್ ಆಗಮತ್ ಕಿನ್ತು ತತ್ರ ಬಹೂದಿನಾನಿ ಆತಿಷ್ಠತ್|
13 ੧੩ ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ, ਇਸ ਲਈ ਯਿਸੂ ਯਰੂਸ਼ਲਮ ਆ ਗਿਆ। ਯਰੂਸ਼ਲਮ ਵਿੱਚ ਯਿਸੂ ਹੈਕਲ ਨੂੰ ਗਿਆ।
ತದನನ್ತರಂ ಯಿಹೂದಿಯಾನಾಂ ನಿಸ್ತಾರೋತ್ಸವೇ ನಿಕಟಮಾಗತೇ ಯೀಶು ರ್ಯಿರೂಶಾಲಮ್ ನಗರಮ್ ಆಗಚ್ಛತ್|
14 ੧੪ ਉੱਥੇ ਉਸ ਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਕਬੂਤਰ ਵੇਚਦੇ ਪਾਇਆ। ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ। ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ।
ತತೋ ಮನ್ದಿರಸ್ಯ ಮಧ್ಯೇ ಗೋಮೇಷಪಾರಾವತವಿಕ್ರಯಿಣೋ ವಾಣಿಜಕ್ಷ್ಚೋಪವಿಷ್ಟಾನ್ ವಿಲೋಕ್ಯ
15 ੧੫ ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਹੈਕਲ ਚੋਂ ਬਾਹਰ ਕੱਢ ਦਿੱਤਾ। ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ।
ರಜ್ಜುಭಿಃ ಕಶಾಂ ನಿರ್ಮ್ಮಾಯ ಸರ್ವ್ವಗೋಮೇಷಾದಿಭಿಃ ಸಾರ್ದ್ಧಂ ತಾನ್ ಮನ್ದಿರಾದ್ ದೂರೀಕೃತವಾನ್|
16 ੧੬ ਫ਼ਿਰ ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, “ਇਹ ਸਭ ਕੁਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਵਪਾਰ ਮੰਡੀ ਨਾ ਬਣਾਓ।”
ವಣಿಜಾಂ ಮುದ್ರಾದಿ ವಿಕೀರ್ಯ್ಯ ಆಸನಾನಿ ನ್ಯೂಬ್ಜೀಕೃತ್ಯ ಪಾರಾವತವಿಕ್ರಯಿಭ್ಯೋಽಕಥಯದ್ ಅಸ್ಮಾತ್ ಸ್ಥಾನಾತ್ ಸರ್ವಾಣ್ಯೇತಾನಿ ನಯತ, ಮಮ ಪಿತುಗೃಹಂ ವಾಣಿಜ್ಯಗೃಹಂ ಮಾ ಕಾರ್ಷ್ಟ|
17 ੧੭ ਜਦੋਂ ਇਹ ਸਭ ਕੁਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ: “ਤੇਰੇ ਘਰ ਲਈ ਮੇਰੀ ਅਣਖ ਮੈਨੂੰ ਅੰਦਰੋਂ ਸਾੜ ਰਹੀ ਹੈ।”
ತಸ್ಮಾತ್ ತನ್ಮನ್ದಿರಾರ್ಥ ಉದ್ಯೋಗೋ ಯಸ್ತು ಸ ಗ್ರಸತೀವ ಮಾಮ್| ಇಮಾಂ ಶಾಸ್ತ್ರೀಯಲಿಪಿಂ ಶಿಷ್ಯಾಃಸಮಸ್ಮರನ್|
18 ੧੮ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਕੋਈ ਚਮਤਕਾਰ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ।”
ತತಃ ಪರಮ್ ಯಿಹೂದೀಯಲೋಕಾ ಯೀಷಿಮವದನ್ ತವಮಿದೃಶಕರ್ಮ್ಮಕರಣಾತ್ ಕಿಂ ಚಿಹ್ನಮಸ್ಮಾನ್ ದರ್ಶಯಸಿ?
19 ੧੯ ਯਿਸੂ ਨੇ ਉੱਤਰ ਦਿੱਤਾ, “ਇਸ ਹੈਕਲ ਨੂੰ ਢਾਹ ਦਿਓ, ਅਤੇ ਮੈਂ ਇਸ ਨੂੰ ਫਿਰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦਿਆਂਗਾ।”
ತತೋ ಯೀಶುಸ್ತಾನವೋಚದ್ ಯುಷ್ಮಾಭಿರೇ ತಸ್ಮಿನ್ ಮನ್ದಿರೇ ನಾಶಿತೇ ದಿನತ್ರಯಮಧ್ಯೇಽಹಂ ತದ್ ಉತ್ಥಾಪಯಿಷ್ಯಾಮಿ|
20 ੨੦ ਯਹੂਦੀਆਂ ਨੇ ਆਖਿਆ, “ਇਹ ਹੈਕਲ ਬਣਾਉਣ ਲਈ 46 ਸਾਲ ਲੱਗੇ, ਕੀ ਤੁਸੀਂ ਇਸ ਦਾ ਨਿਰਮਾਣ ਤਿੰਨਾਂ ਦਿਨ ਵਿੱਚ ਕਰ ਦਿਓਗੇ?”
ತದಾ ಯಿಹೂದಿಯಾ ವ್ಯಾಹಾರ್ಷುಃ, ಏತಸ್ಯ ಮನ್ದಿರಸ ನಿರ್ಮ್ಮಾಣೇನ ಷಟ್ಚತ್ವಾರಿಂಶದ್ ವತ್ಸರಾ ಗತಾಃ, ತ್ವಂ ಕಿಂ ದಿನತ್ರಯಮಧ್ಯೇ ತದ್ ಉತ್ಥಾಪಯಿಷ್ಯಸಿ?
21 ੨੧ ਪਰ ਜਿਸ ਪ੍ਰਾਰਥਨਾ ਘਰ ਬਾਰੇ ਯਿਸੂ ਨੇ ਕਿਹਾ ਸੀ, ਉਹ ਉਸਦਾ ਆਪਣਾ ਸਰੀਰ ਸੀ।
ಕಿನ್ತು ಸ ನಿಜದೇಹರೂಪಮನ್ದಿರೇ ಕಥಾಮಿಮಾಂ ಕಥಿತವಾನ್|
22 ੨੨ ਯਿਸੂ ਦੇ ਜੀ ਉੱਠਣ ਤੋਂ ਬਾਅਦ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ। ਇਸ ਲਈ ਉਨ੍ਹਾਂ ਨੇ ਪਵਿੱਤਰ ਗ੍ਰੰਥ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਉੱਤੇ ਵਿਸ਼ਵਾਸ ਕੀਤਾ।
ಸ ಯದೇತಾದೃಶಂ ಗದಿತವಾನ್ ತಚ್ಛಿಷ್ಯಾಃ ಶ್ಮಶಾನಾತ್ ತದೀಯೋತ್ಥಾನೇ ಸತಿ ಸ್ಮೃತ್ವಾ ಧರ್ಮ್ಮಗ್ರನ್ಥೇ ಯೀಶುನೋಕ್ತಕಥಾಯಾಂ ಚ ವ್ಯಶ್ವಸಿಷುಃ|
23 ੨੩ ਯਿਸੂ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਵਿੱਚ ਸੀ, ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਕਿਉਂਕਿ ਜੋ ਚਮਤਕਾਰ ਯਿਸੂ ਨੇ ਕੀਤੇ ਉਨ੍ਹਾਂ ਨੇ ਉਹ ਵੇਖੇ ਸਨ।
ಅನನ್ತರಂ ನಿಸ್ತಾರೋತ್ಸವಸ್ಯ ಭೋಜ್ಯಸಮಯೇ ಯಿರೂಶಾಲಮ್ ನಗರೇ ತತ್ಕ್ರುತಾಶ್ಚರ್ಯ್ಯಕರ್ಮ್ಮಾಣಿ ವಿಲೋಕ್ಯ ಬಹುಭಿಸ್ತಸ್ಯ ನಾಮನಿ ವಿಶ್ವಸಿತಂ|
24 ੨੪ ਪਰ ਯਿਸੂ ਨੇ ਆਪਣੇ ਆਪ ਨੂੰ ਉਹਨਾਂ ਕੋਲੋਂ ਦੂਰ ਰੱਖਿਆ ਕਿਉਂਕਿ ਉਹ ਉਨ੍ਹਾਂ ਬਾਰੇ ਜਾਣਦਾ ਸੀ।
ಕಿನ್ತು ಸ ತೇಷಾಂ ಕರೇಷು ಸ್ವಂ ನ ಸಮರ್ಪಯತ್, ಯತಃ ಸ ಸರ್ವ್ವಾನವೈತ್|
25 ੨੫ ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਯਿਸੂ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ।
ಸ ಮಾನವೇಷು ಕಸ್ಯಚಿತ್ ಪ್ರಮಾಣಂ ನಾಪೇಕ್ಷತ ಯತೋ ಮನುಜಾನಾಂ ಮಧ್ಯೇ ಯದ್ಯದಸ್ತಿ ತತ್ತತ್ ಸೋಜಾನಾತ್|

< ਯੂਹੰਨਾ 2 >