< ਯੂਹੰਨਾ 11 >

1 ਲਾਜ਼ਰ ਨਾਮ ਦਾ ਇੱਕ ਬਿਮਾਰ ਮਨੁੱਖ ਸੀ ਜੋ ਕਿ ਬੈਤਅਨਿਯਾ ਨਗਰ ਵਿੱਚ ਰਹਿੰਦਾ ਸੀ। ਇਹ ਉਹ ਨਗਰ ਸੀ, ਜਿੱਥੇ ਮਰਿਯਮ ਅਤੇ ਉਸ ਦੀ ਭੈਣ ਮਾਰਥਾ ਰਹਿੰਦੀ ਸੀ।
ܐܝܬ ܗܘܐ ܕܝܢ ܚܕ ܕܟܪܝܗ ܠܥܙܪ ܡܢ ܒܝܬ ܥܢܝܐ ܩܪܝܬܐ ܐܚܘܗ ܕܡܪܝܡ ܘܕܡܪܬܐ
2 ਇਹ ਉਹ ਮਰਿਯਮ ਸੀ, ਜਿਸ ਨੇ ਪ੍ਰਭੂ ਉੱਤੇ ਅਤਰ ਪਾ ਦਿੱਤਾ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਉਸ ਦੇ ਚਰਨ ਸਾਫ਼ ਕੀਤੇ। ਲਾਜ਼ਰ ਮਰਿਯਮ ਦਾ ਭਰਾ ਬਿਮਾਰ ਸੀ।
ܡܪܝܡ ܕܝܢ ܗܕܐ ܐܝܬܝܗ ܗܝ ܕܡܫܚܬ ܒܒܤܡܐ ܪܓܠܘܗܝ ܕܝܫܘܥ ܘܫܘܝܬ ܒܤܥܪܗ ܐܚܘܗ ܗܘܐ ܕܗܕܐ ܠܥܙܪ ܕܟܪܝܗ ܗܘܐ
3 ਇਸ ਲਈ ਮਰਿਯਮ ਅਤੇ ਮਾਰਥਾ ਨੇ ਉਸ ਕੋਲ ਇੱਕ ਸੁਨੇਹਾ ਭੇਜਿਆ, “ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਲਾਜ਼ਰ ਬਿਮਾਰ ਹੈ।”
ܘܫܕܪܝܢ ܬܪܬܝܗܝܢ ܐܚܘܬܗ ܠܘܬ ܝܫܘܥ ܘܐܡܪܢ ܡܪܢ ܗܐ ܗܘ ܕܪܚܡ ܐܢܬ ܟܪܝܗ
4 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਕਿਹਾ, “ਇਸ ਬਿਮਾਰੀ ਦਾ ਕਾਰਨ ਮੌਤ ਨਹੀਂ, ਸਗੋਂ ਇਹ ਬਿਮਾਰੀ ਪਰਮੇਸ਼ੁਰ ਦੀ ਮਹਿਮਾ ਲਈ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਮਹਿਮਾ ਲਈ ਹੋਵੇ।”
ܝܫܘܥ ܕܝܢ ܐܡܪ ܗܢܐ ܟܘܪܗܢܐ ܠܐ ܗܘܐ ܕܡܘܬܐ ܐܠܐ ܚܠܦ ܬܫܒܘܚܬܐ ܕܐܠܗܐ ܕܢܫܬܒܚ ܒܪܗ ܕܐܠܗܐ ܡܛܠܬܗ
5 ਪ੍ਰਭੂ ਯਿਸੂ ਮਰਿਯਮ, ਉਸ ਦੀ ਭੈਣ ਮਾਰਥਾ ਅਤੇ ਉਸ ਦੇ ਭਰਾ ਲਾਜ਼ਰ ਨੂੰ ਪਿਆਰ ਕਰਦਾ ਸੀ।
ܡܚܒ ܗܘܐ ܕܝܢ ܗܘ ܝܫܘܥ ܠܡܪܬܐ ܘܠܡܪܝܡ ܘܠܠܥܙܪ
6 ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬੜਾ ਬਿਮਾਰ ਹੈ ਤਾਂ ਉਹ ਜਿੱਥੇ ਸੀ, ਉੱਥੇ ਦੋ ਦਿਨ ਤੱਕ ਉਹ ਹੋਰ ਰੁਕ ਗਿਆ।
ܘܟܕ ܫܡܥ ܕܟܪܝܗ ܟܬܪ ܒܕܘܟܬܐ ܕܐܝܬܘܗܝ ܗܘܐ ܬܪܝܢ ܝܘܡܝܢ
7 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਅਸੀਂ ਹੁਣ ਯਹੂਦਿਯਾ ਨੂੰ ਵਾਪਸ ਚਲੀਏ।”
ܘܒܬܪܟܢ ܐܡܪ ܠܬܠܡܝܕܘܗܝ ܬܘ ܢܐܙܠ ܬܘܒ ܠܝܗܘܕ
8 ਚੇਲਿਆਂ ਨੇ ਆਖਿਆ, “ਪਰ ਗੁਰੂ! ਥੋੜ੍ਹਾ ਚਿਰ ਪਹਿਲਾਂ, ਯਹੂਦਿਯਾ ਵਿੱਚ ਯਹੂਦੀ ਤੇਰੇ ਉੱਤੇ ਪਥਰਾਹ ਕਰਨਾ ਚਾਹੁੰਦੇ ਸਨ, ਤਾਂ ਕੀ ਤੂੰ ਫਿਰ ਉੱਥੇ ਹੀ ਵਾਪਸ ਜਾਂਦਾ ਹੈਂ।”
ܐܡܪܝܢ ܠܗ ܬܠܡܝܕܘܗܝ ܪܒܢ ܗܫܐ ܝܗܘܕܝܐ ܒܥܝܢ ܗܘܘ ܠܡܪܓܡܟ ܘܬܘܒ ܐܙܠ ܐܢܬ ܠܬܡܢ
9 ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਨੂੰ ਚਲੇ ਤਾਂ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਦੁਨੀਆਂ ਦੇ ਚਾਨਣ ਨੂੰ ਵੇਖਦਾ ਹੈ।
ܐܡܪ ܠܗܘܢ ܝܫܘܥ ܠܐ ܬܪܬܥܤܪܐ ܫܥܝܢ ܐܝܬ ܒܝܘܡܐ ܘܐܢ ܐܢܫ ܡܗܠܟ ܒܐܝܡܡܐ ܠܐ ܡܬܬܩܠ ܡܛܠ ܕܚܙܐ ܢܘܗܪܗ ܕܥܠܡܐ ܗܢܐ
10 ੧੦ ਪਰ ਜੋ ਮਨੁੱਖ ਰਾਤ ਨੂੰ ਚੱਲਦਾ ਹੈ, ਹਨੇਰੇ ਵਿੱਚ ਠੋਕਰ ਖਾਂਦਾ ਕਿਉਂਕਿ ਉਸ ਕੋਲ ਚਾਨਣ ਨਹੀਂ ਹੈ।”
ܐܢ ܐܢܫ ܕܝܢ ܒܠܠܝܐ ܢܗܠܟ ܡܬܬܩܠ ܡܛܠ ܕܢܗܝܪܐ ܠܝܬ ܒܗ
11 ੧੧ ਯਿਸੂ ਨੇ ਇਹ ਗੱਲਾਂ ਕਹਿਣ ਤੋਂ ਬਾਅਦ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਉਸ ਨੂੰ ਜਗਾਉਣ ਜਾਂਦਾ ਹਾਂ।”
ܗܠܝܢ ܐܡܪ ܝܫܘܥ ܘܒܬܪܟܢ ܐܡܪ ܠܗܘܢ ܠܥܙܪ ܪܚܡܢ ܫܟܒ ܐܠܐ ܐܙܠ ܐܢܐ ܕܐܥܝܪܝܘܗܝ
12 ੧੨ ਚੇਲਿਆਂ ਨੇ ਆਖਿਆ, “ਪ੍ਰਭੂ, ਜੇਕਰ ਉਹ ਸੌਂ ਰਿਹਾ ਹੈ, ਤਾਂ ਉਹ ਜਾਗ ਜਾਵੇਗਾ।”
ܐܡܪܝܢ ܠܗ ܬܠܡܝܕܘܗܝ ܡܪܢ ܐܢ ܕܡܟ ܡܬܚܠܡ
13 ੧੩ ਯਿਸੂ ਦੇ ਕਹਿਣ ਦਾ ਮਤਲਬ ਸੀ, ਲਾਜ਼ਰ ਮਰ ਗਿਆ। ਪਰ ਚੇਲਿਆਂ ਨੇ ਸਮਝਿਆ ਕਿ ਉਹ ਅਸਲੀ ਨੀਂਦ ਬਾਰੇ ਬੋਲ ਰਿਹਾ ਸੀ।
ܗܘ ܕܝܢ ܝܫܘܥ ܐܡܪ ܥܠ ܡܘܬܗ ܘܗܢܘܢ ܤܒܪܘ ܕܥܠ ܡܕܡܟܐ ܗܘ ܕܫܢܬܐ ܐܡܪ
14 ੧੪ ਤਾਂ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰ ਮਰ ਗਿਆ ਹੈ।
ܗܝܕܝܢ ܐܡܪ ܠܗܘܢ ܝܫܘܥ ܦܫܝܩܐܝܬ ܠܥܙܪ ܡܝܬ ܠܗ
15 ੧੫ ਅਤੇ ਤੁਹਾਡੀ ਖਾਤਰ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਸ ਸਮੇਂ ਮੈਂ ਉੱਥੇ ਨਹੀਂ ਸੀ। ਕਿਉਂਕਿ ਹੁਣ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਂਗੇ। ਇਸ ਲਈ ਚਲੋ ਅਸੀਂ ਉੱਥੇ ਚੱਲੀਏ।”
ܘܚܕܐ ܐܢܐ ܕܠܐ ܗܘܝܬ ܬܡܢ ܡܛܠܬܟܘܢ ܕܬܗܝܡܢܘܢ ܐܠܐ ܗܠܟܘ ܠܬܡܢ
16 ੧੬ ਤਦ ਥੋਮਾ ਨੇ ਜਿਹੜਾ ਦੀਦੁਮੁਸ ਅਖਵਾਉਂਦਾ ਸੀ, ਆਪਣੇ ਨਾਲ ਦੇ ਚੇਲਿਆਂ ਨੂੰ ਆਖਿਆ, “ਚਲੋ ਆਓ ਅਸੀਂ ਵੀ ਉਸ ਦੇ ਨਾਲ ਚੱਲੀਏ। ਅਤੇ ਉਸ ਨਾਲ ਮਾਰੇ ਜਾਈਏ।”
ܐܡܪ ܬܐܘܡܐ ܕܡܬܐܡܪ ܬܐܡܐ ܠܬܠܡܝܕܐ ܚܒܪܘܗܝ ܢܐܙܠ ܐܦ ܚܢܢ ܢܡܘܬ ܥܡܗ
17 ੧੭ ਯਿਸੂ ਬੈਤਅਨਿਯਾ ਵਿੱਚ ਪਹੁੰਚਿਆ ਅਤੇ ਵੇਖਿਆ ਕਿ ਲਾਜ਼ਰ ਨੂੰ ਕਬਰ ਵਿੱਚ ਰੱਖੇ ਚਾਰ ਦਿਨ ਹੋ ਗਏ ਸਨ।
ܘܐܬܐ ܝܫܘܥ ܠܒܝܬ ܥܢܝܐ ܘܐܫܟܚ ܕܐܪܒܥܐ ܠܗ ܝܘܡܝܢ ܕܐܝܬܘܗܝ ܒܒܝܬ ܩܒܘܪܐ
18 ੧੮ ਬੈਤਅਨਿਯਾ ਤੋਂ ਯਰੂਸ਼ਲਮ ਵਿਚਕਾਰ ਲੱਗਭਗ ਦੋ ਮੀਲ ਦੀ ਦੂਰੀ ਸੀ।
ܐܝܬܝܗ ܗܘܬ ܕܝܢ ܒܝܬ ܥܢܝܐ ܥܠ ܓܢܒ ܐܘܪܫܠܡ ܟܕ ܦܪܝܩܐ ܡܢܗ ܐܝܟ ܐܤܛܕܘܬܐ ܚܡܫܬܥܤܪ
19 ੧੯ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਕੋਲ ਲਾਜ਼ਰ ਦੀ ਮੌਤ ਦਾ ਅਫ਼ਸੋਸ ਕਰਨ ਆਏ।
ܘܤܓܝܐܐ ܡܢ ܝܗܘܕܝܐ ܐܬܝܐܝܢ ܗܘܘ ܠܘܬ ܡܪܬܐ ܘܡܪܝܡ ܕܢܡܠܘܢ ܒܠܒܗܝܢ ܡܛܠ ܐܚܘܗܝܢ
20 ੨੦ ਜਦ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਬਾਹਰ ਗਈ ਪਰ ਮਰਿਯਮ ਘਰ ਹੀ ਰਹੀ।
ܡܪܬܐ ܕܝܢ ܟܕ ܫܡܥܬ ܕܝܫܘܥ ܐܬܐ ܢܦܩܬ ܠܐܘܪܥܗ ܡܪܝܡ ܕܝܢ ܒܒܝܬܐ ܝܬܒܐ ܗܘܬ
21 ੨੧ ਮਾਰਥਾ ਨੇ ਯਿਸੂ ਨੂੰ ਕਿਹਾ, “ਹੇ ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ।
ܘܐܡܪܬ ܡܪܬܐ ܠܝܫܘܥ ܡܪܝ ܐܠܘ ܬܢܢ ܗܘܝܬ ܠܐ ܡܐܬ ܗܘܐ ܐܚܝ
22 ੨੨ ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ, ਜੋ ਵੀ ਪਰਮੇਸ਼ੁਰ ਕੋਲੋਂ ਮੰਗੋਂਗੇ, ਉਹ ਤੁਹਾਨੂੰ ਦੇਵੇਗਾ।”
ܐܠܐ ܐܦ ܗܫܐ ܝܕܥܐ ܐܢܐ ܕܟܡܐ ܕܬܫܐܠ ܠܐܠܗܐ ܝܗܒ ܠܟ
23 ੨੩ ਯਿਸੂ ਨੇ ਆਖਿਆ, “ਤੇਰਾ ਭਰਾ ਜੀ ਉੱਠੇਗਾ।”
ܐܡܪ ܠܗ ܝܫܘܥ ܩܐܡ ܐܚܘܟܝ
24 ੨੪ ਮਾਰਥਾ ਬੋਲੀ “ਮੈਂ ਜਾਣਦੀ ਹਾਂ ਕਿ ਉਹ ਨਿਆਂ ਵਾਲੇ ਦਿਨ ਦੇ ਸਮੇਂ ਅੰਤ ਦੇ ਦਿਨ ਜੀ ਉੱਠੇਗਾ।”
ܐܡܪܐ ܠܗ ܡܪܬܐ ܝܕܥܐܢܐ ܕܩܐܡ ܒܢܘܚܡܐ ܒܝܘܡܐ ܐܚܪܝܐ
25 ੨੫ ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ।
ܐܡܪ ܠܗ ܝܫܘܥ ܐܢܐ ܐܢܐ ܢܘܚܡܐ ܘܚܝܐ ܡܢ ܕܡܗܝܡܢ ܒܝ ܐܦܢ ܢܡܘܬ ܢܚܐ
26 ੨੬ ਹਰ ਮਨੁੱਖ, ਜੋ ਜਿਉਂਦਾ ਹੈ ਅਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੀ ਨਹੀਂ ਮਰੇਗਾ। ਮਾਰਥਾ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈਂ?” (aiōn g165)
ܘܟܠ ܕܚܝ ܘܡܗܝܡܢ ܒܝ ܠܥܠܡ ܠܐ ܢܡܘܬ ܡܗܝܡܢܬܝ ܗܕܐ (aiōn g165)
27 ੨੭ ਮਾਰਥਾ ਨੇ ਕਿਹਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਹੀ ਮਸੀਹ ਹੈਂ, ਪਰਮੇਸ਼ੁਰ ਦਾ ਪੁੱਤਰ, ਜੋ ਇਸ ਦੁਨੀਆਂ ਵਿੱਚ ਆਉਣ ਵਾਲਾ ਸੀ।”
ܐܡܪܐ ܠܗ ܐܝܢ ܡܪܝ ܐܢܐ ܡܗܝܡܢܐ ܐܢܐ ܕܐܢܬ ܗܘ ܡܫܝܚܐ ܒܪܗ ܕܐܠܗܐ ܕܐܬܐ ܠܥܠܡܐ
28 ੨੮ ਯਿਸੂ ਨੂੰ ਇਹ ਕਹਿਣ ਤੋਂ ਬਾਅਦ ਮਾਰਥਾ ਆਪਣੀ ਭੈਣ ਮਰਿਯਮ ਕੋਲ ਗਈ ਤੇ ਉਸ ਨਾਲ ਇਕੱਲਿਆਂ ਗੱਲ ਕੀਤੀ ਅਤੇ ਆਖਿਆ, “ਪ੍ਰਭੂ ਆਇਆ ਹੈ ਅਤੇ ਉਹ ਤੇਰੇ ਬਾਰੇ ਪੁੱਛ ਰਿਹਾ ਹੈ।”
ܘܟܕ ܐܡܪܬ ܗܠܝܢ ܐܙܠܬ ܩܪܬ ܠܡܪܝܡ ܚܬܗ ܟܤܝܐܝܬ ܘܐܡܪܐ ܠܗ ܪܒܢ ܐܬܐ ܘܩܪܐ ܠܟܝ
29 ੨੯ ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਝੱਟ ਉੱਠ ਖੜ੍ਹੀ ਹੋਈ ਅਤੇ ਯਿਸੂ ਕੋਲ ਗਈ।
ܘܡܪܝܡ ܟܕ ܫܡܥܬ ܩܡܬ ܥܓܠ ܘܐܬܝܐ ܗܘܬ ܠܘܬܗ
30 ੩੦ ਯਿਸੂ ਹਾਲੇ ਪਿੰਡ ਵਿੱਚ ਨਹੀਂ ਪਹੁੰਚਿਆ ਸੀ, ਸਗੋਂ ਉਹ ਅਜੇ ਉਸ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲਣ ਆਈ ਸੀ।
ܗܘ ܕܝܢ ܝܫܘܥ ܠܐ ܥܕܟܝܠ ܐܬܐ ܗܘܐ ܠܩܪܝܬܐ ܐܠܐ ܒܗ ܗܘܐ ܒܗܝ ܕܘܟܬܐ ܕܐܪܥܬܗ ܡܪܬܐ
31 ੩੧ ਜਿਹੜੇ ਯਹੂਦੀ ਮਰਿਯਮ ਦੇ ਘਰ ਵਿੱਚ ਉਸ ਨੂੰ ਤਸੱਲੀ ਦੇ ਰਹੇ ਸਨ। ਉਨ੍ਹਾਂ ਨੇ ਮਰਿਯਮ ਨੂੰ ਜਲਦੀ ਨਾਲ ਉੱਠਦਿਆਂ ਅਤੇ ਘਰ ਤੋਂ ਬਹਾਰ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕੀਤਾ। ਉਨ੍ਹਾਂ ਨੇ ਸਮਝਿਆ ਕਿ ਉਹ ਕਬਰ ਤੇ ਰੋਣ ਜਾ ਰਹੀ ਹੈ।
ܐܦ ܗܢܘܢ ܕܝܢ ܝܗܘܕܝܐ ܕܐܝܬ ܗܘܘ ܥܡܗ ܒܒܝܬܐ ܕܡܒܝܐܝܢ ܗܘܘ ܠܗ ܕܚܙܘ ܠܡܪܝܡ ܕܥܓܠ ܩܡܬ ܢܦܩܬ ܐܙܠܘ ܠܗܘܢ ܒܬܪܗ ܤܒܪܘ ܓܝܪ ܕܠܩܒܪܐ ܐܙܠܐ ܠܡܒܟܐ
32 ੩੨ ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ। ਜਦੋਂ ਮਰਿਯਮ ਨੇ ਯਿਸੂ ਨੂੰ ਵੇਖਿਆ ਉਹ ਉਸ ਦੇ ਚਰਨਾਂ ਤੇ ਡਿੱਗ ਪਈ ਅਤੇ ਆਖਿਆ, “ਪ੍ਰਭੂ, ਜੇਕਰ ਤੂੰ ਇੱਥੇ ਹੁੰਦਾ, ਮੇਰਾ ਭਰਾ ਨਾ ਮਰਦਾ।”
ܗܝ ܕܝܢ ܡܪܝܡ ܟܕ ܐܬܬ ܐܝܟܐ ܕܐܝܬܘܗܝ ܗܘܐ ܝܫܘܥ ܘܚܙܬܗ ܢܦܠܬ ܥܠ ܪܓܠܘܗܝ ܘܐܡܪܐ ܠܗ ܐܠܘ ܬܢܢ ܗܘܝܬ ܡܪܝ ܠܐ ܡܐܬ ܗܘܐ ܐܚܝ
33 ੩੩ ਜਦੋਂ ਯਿਸੂ ਨੇ ਮਰਿਯਮ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਯਿਸੂ ਆਪਣੇ ਆਤਮਾ ਵਿੱਚ ਬਹੁਤ ਦੁੱਖੀ ਹੋਇਆ ਅਤੇ ਦਰਦ ਮਹਿਸੂਸ ਕੀਤਾ।
ܝܫܘܥ ܕܝܢ ܟܕ ܚܙܗ ܕܒܟܝܐ ܘܠܝܗܘܕܝܐ ܗܢܘܢ ܕܐܬܘ ܥܡܗ ܕܒܟܝܢ ܐܬܥܙܙ ܒܪܘܚܗ ܘܐܙܝܥ ܢܦܫܗ
34 ੩੪ ਉਸ ਨੇ ਪੁੱਛਿਆ, “ਲਾਜ਼ਰ ਨੂੰ ਤੁਸੀਂ ਕਿੱਥੇ ਰੱਖਿਆ ਹੈ।” ਉਨ੍ਹਾਂ ਆਖਿਆ, “ਪ੍ਰਭੂ ਜੀ ਆਓ ਅਤੇ ਵੇਖੋ।”
ܘܐܡܪ ܐܝܟܐ ܤܡܬܘܢܝܗܝ ܘܐܡܪܝܢ ܠܗ ܡܪܢ ܬܐ ܚܙܝ
35 ੩੫ ਯਿਸੂ ਰੋਇਆ,
ܘܐܬܝܢ ܗܘܝ ܕܡܥܘܗܝ ܕܝܫܘܥ
36 ੩੬ ਫਿਰ ਯਹੂਦੀਆਂ ਨੇ ਆਖਿਆ, “ਵੇਖੋ, ਉਹ ਉਸ ਨਾਲ ਕਿੰਨ੍ਹਾਂ ਪਿਆਰ ਕਰਦਾ ਸੀ।”
ܘܐܡܪܝܢ ܗܘܘ ܝܗܘܕܝܐ ܚܙܘ ܟܡܐ ܪܚܡ ܗܘܐ ܠܗ
37 ੩੭ ਪਰ ਕੁਝ ਯਹੂਦੀਆਂ ਨੇ ਆਖਿਆ, “ਉਹ ਜਿਸ ਨੇ ਅੰਨ੍ਹੇ ਨੂੰ ਸੁਜਾਖਾ ਕੀਤਾ, ਕੀ ਉਹ ਲਾਜ਼ਰ ਨੂੰ ਮਰਨ ਤੋਂ ਰੋਕਣ ਲਈ ਕੁਝ ਨਾ ਕਰ ਸਕਿਆ?”
ܐܢܫܝܢ ܕܝܢ ܡܢܗܘܢ ܐܡܪܘ ܠܐ ܡܫܟܚ ܗܘܐ ܗܢܐ ܕܦܬܚ ܥܝܢܘܗܝ ܕܗܘ ܤܡܝܐ ܢܥܒܕ ܕܐܦ ܗܢܐ ܠܐ ܢܡܘܬ
38 ੩੮ ਇੱਕ ਵਾਰ ਫੇਰ ਯਿਸੂ ਨੇ ਆਪਣੇ ਮਨ ਵਿੱਚ ਬੜਾ ਦੁੱਖ ਮਹਿਸੂਸ ਕੀਤਾ। ਯਿਸੂ ਲਾਜ਼ਰ ਦੀ ਕਬਰ ਤੇ ਗਿਆ ਜੋ ਕਿ ਇੱਕ ਗੁਫਾ ਸੀ, ਉਸ ਉੱਪਰ ਪੱਥਰ ਧਰਿਆ ਹੋਇਆ ਸੀ।
ܝܫܘܥ ܕܝܢ ܟܕ ܡܬܥܙܙ ܒܝܢܘܗܝ ܘܠܗ ܐܬܐ ܠܒܝܬ ܩܒܘܪܐ ܘܗܘ ܒܝܬ ܩܒܘܪܐ ܐܝܬܘܗܝ ܗܘܐ ܡܥܪܬܐ ܘܟܐܦܐ ܤܝܡܐ ܗܘܬ ܥܠ ܬܪܥܗ
39 ੩੯ ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ।”
ܘܐܡܪ ܝܫܘܥ ܫܩܘܠܘ ܟܐܦܐ ܗܕܐ ܐܡܪܐ ܠܗ ܡܪܬܐ ܚܬܗ ܕܗܘ ܡܝܬܐ ܡܪܝ ܡܢ ܟܕܘ ܤܪܝ ܠܗ ܐܪܒܥܐ ܠܗ ܓܝܪ ܝܘܡܝܢ
40 ੪੦ ਯਿਸੂ ਨੇ ਮਾਰਥਾ ਨੂੰ ਆਖਿਆ, “ਯਾਦ ਕਰ, ਮੈਂ ਤੈਨੂੰ ਕੀ ਕਿਹਾ ਸੀ? ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਵੇਖੇਂਗੀ।”
ܐܡܪ ܠܗ ܝܫܘܥ ܠܐ ܐܡܪܬ ܠܟܝ ܕܐܢ ܬܗܝܡܢܝܢ ܬܚܙܝܢ ܫܘܒܚܗ ܕܐܠܗܐ
41 ੪੧ ਫ਼ੇਰ ਉਨ੍ਹਾਂ ਨੇ ਕਬਰ ਤੋਂ ਪੱਥਰ ਹਟਾਇਆ। ਯਿਸੂ ਨੇ ਉੱਪਰ ਵੇਖਿਆ ਅਤੇ ਆਖਿਆ, “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਹੈ।
ܘܫܩܠܘ ܟܐܦܐ ܗܝ ܘܗܘ ܝܫܘܥ ܐܪܝܡ ܥܝܢܘܗܝ ܠܥܠ ܘܐܡܪ ܐܒܐ ܡܘܕܐ ܐܢܐ ܠܟ ܕܫܡܥܬܢܝ
42 ੪੨ ਮੈਂ ਜਾਣਦਾ ਹਾਂ ਕਿ ਤੂੰ ਮੇਰੀ ਸਦਾ ਸੁਣਦਾ ਹੈਂ, ਪਰ ਇਹ ਗੱਲ ਮੈਂ ਇਸ ਲਈ ਕਹੀ ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਮੇਰੇ ਕੋਲ ਇਕੱਠੇ ਹੋਏ ਹਨ ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।”
ܘܐܢܐ ܝܕܥ ܐܢܐ ܕܒܟܠܙܒܢ ܫܡܥ ܐܢܬ ܠܝ ܐܠܐ ܡܛܠ ܟܢܫܐ ܗܢܐ ܕܩܐܡ ܐܡܪ ܐܢܐ ܗܠܝܢ ܕܢܗܝܡܢܘܢ ܕܐܢܬ ܫܕܪܬܢܝ
43 ੪੩ ਇਸ ਪ੍ਰਾਰਥਨਾ ਤੋਂ ਬਾਅਦ ਉਹ ਉੱਚੀ ਅਵਾਜ਼ ਨਾਲ ਬੁਲਾਇਆ, “ਲਾਜ਼ਰ, ਬਾਹਰ ਨਿੱਕਲ ਆ।”
ܘܟܕ ܐܡܪ ܗܠܝܢ ܩܥܐ ܒܩܠܐ ܪܡܐ ܠܥܙܪ ܬܐ ܠܒܪ
44 ੪੪ ਉਹ ਮਰਿਆ ਹੋਇਆ ਲਾਜ਼ਰ ਬਾਹਰ ਨਿੱਕਲ ਆਇਆ। ਉਸ ਦੇ ਹੱਥ-ਪੈਰ ਕੱਪੜੇ ਨਾਲ ਬੰਨੇ ਹੋਏ ਸਨ ਅਤੇ ਉਸਦਾ ਮੂੰਹ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਲੋਕਾਂ ਨੂੰ ਆਖਿਆ, “ਇਸ ਦੇ ਉੱਪਰੋਂ ਕੱਪੜਾ ਖੋਲ੍ਹੋ ਅਤੇ ਇਸ ਨੂੰ ਜਾਣ ਦਿਓ।”
ܘܢܦܩ ܗܘ ܡܝܬܐ ܟܕ ܐܤܝܪܢ ܐܝܕܘܗܝ ܘܪܓܠܘܗܝ ܒܦܤܩܝܬܐ ܘܐܦܘܗܝ ܐܤܝܪܢ ܒܤܘܕܪܐ ܐܡܪ ܠܗܘܢ ܝܫܘܥ ܫܪܐܘܗܝ ܘܫܒܘܩܘ ܐܙܠ
45 ੪੫ ਬਹੁਤ ਸਾਰੇ ਯਹੂਦੀ ਉੱਥੇ ਮਰਿਯਮ ਨੂੰ ਵੇਖਣ ਲਈ ਆਏ ਹੋਏ ਸਨ। ਜੋ ਯਿਸੂ ਨੇ ਕੀਤਾ ਉਨ੍ਹਾਂ ਨੇ ਵੇਖਿਆ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਉਸ ਤੇ ਵਿਸ਼ਵਾਸ ਕੀਤਾ।
ܘܤܓܝܐܐ ܡܢ ܝܗܘܕܝܐ ܕܐܬܘ ܠܘܬ ܡܪܝܡ ܟܕ ܚܙܘ ܡܕܡ ܕܥܒܕ ܝܫܘܥ ܗܝܡܢܘ ܒܗ
46 ੪੬ ਪਰ ਕੁਝ ਯਹੂਦੀ ਫ਼ਰੀਸੀਆਂ ਕੋਲ ਗਏ ਤੇ ਜਾ ਕੇ ਫ਼ਰੀਸੀਆਂ ਨੂੰ ਯਿਸੂ ਦੇ ਕੰਮ ਬਾਰੇ ਦੱਸਿਆ ਕਿ ਉਸ ਨੇ ਕੀ ਕੀਤਾ ਸੀ।
ܘܐܢܫܝܢ ܡܢܗܘܢ ܐܙܠܘ ܠܘܬ ܦܪܝܫܐ ܘܐܡܪܘ ܠܗܘܢ ܡܕܡ ܕܥܒܕ ܝܫܘܥ
47 ੪੭ ਤਾਂ ਫਿਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਯਹੂਦੀਆਂ ਦੀ ਇੱਕ ਸਭਾ ਬੁਲਾਈ ਅਤੇ ਕਿਹਾ, “ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਮਨੁੱਖ ਬਹੁਤ ਚਮਤਕਾਰ ਕਰ ਰਿਹਾ ਹੈ।
ܘܐܬܟܢܫܘ ܪܒܝ ܟܗܢܐ ܘܦܪܝܫܐ ܘܐܡܪܝܢ ܗܘܘ ܡܢܐ ܢܥܒܕ ܕܗܢܐ ܓܒܪܐ ܐܬܘܬܐ ܤܓܝܐܬܐ ܥܒܕ
48 ੪੮ ਜੇਕਰ ਅਸੀਂ ਇਸ ਨੂੰ ਓਵੇਂ ਹੀ ਛੱਡ ਦਿੱਤਾ, ਤਾਂ ਹਰ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ। ਤਦ ਫਿਰ ਰੋਮੀ ਆ ਜਾਣਗੇ ਅਤੇ ਸਾਡੀ ਹੈਕਲ ਅਤੇ ਸਾਡੀ ਕੌਮ ਨੂੰ ਨਾਸ ਕਰ ਦੇਣਗੇ।”
ܘܐܢ ܫܒܩܝܢ ܚܢܢ ܠܗ ܗܟܢܐ ܟܠܗܘܢ ܐܢܫܐ ܡܗܝܡܢܝܢ ܒܗ ܘܐܬܝܢ ܪܗܘܡܝܐ ܫܩܠܝܢ ܐܬܪܢ ܘܥܡܢ
49 ੪੯ ਉਨ੍ਹਾਂ ਵਿੱਚੋਂ ਇੱਕ ਕਯਾਫ਼ਾ ਸੀ। ਉਹ ਉਸ ਸਾਲ ਦਾ ਪ੍ਰਧਾਨ ਜਾਜਕ ਸੀ। ਉਸ ਨੇ ਆਖਿਆ, “ਤੁਸੀਂ ਲੋਕ ਕੁਝ ਵੀ ਨਹੀਂ ਜਾਣਦੇ।
ܚܕ ܕܝܢ ܡܢܗܘܢ ܕܫܡܗ ܩܝܦܐ ܪܒ ܟܗܢܐ ܗܘܐ ܕܗܝ ܫܢܬܐ ܘܐܡܪ ܠܗܘܢ ܐܢܬܘܢ ܠܐ ܝܕܥܝܢ ܐܢܬܘܢ ܡܕܡ
50 ੫੦ ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਸਾਰੀ ਕੌਮ ਦੇ ਨਾਸ ਦੀ ਬਜਾਏ ਲੋਕਾਂ ਲਈ ਇੱਕ ਮਨੁੱਖ ਦਾ ਮਰ ਜਾਣਾ ਚੰਗਾ ਹੈ।”
ܘܠܐ ܡܬܚܫܒܝܢ ܐܢܬܘܢ ܕܦܩܚ ܠܢ ܕܚܕ ܓܒܪܐ ܢܡܘܬ ܚܠܦ ܥܡܐ ܘܠܐ ܟܠܗ ܥܡܐ ܢܐܒܕ
51 ੫੧ ਕਯਾਫ਼ਾ ਨੇ ਇਹ ਆਪਣੀ ਵਲੋਂ ਨਹੀਂ ਕਿਹਾ ਸੀ। ਉਹ ਉਸ ਸਾਲ ਪ੍ਰਧਾਨ ਜਾਜਕ ਸੀ ਇਸ ਲਈ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਕੌਮ ਲਈ ਮਰਨ ਵਾਲਾ ਸੀ।
ܗܕܐ ܕܝܢ ܡܢ ܨܒܘܬ ܢܦܫܗ ܠܐ ܐܡܪ ܐܠܐ ܡܛܠ ܕܪܒ ܟܗܢܐ ܗܘܐ ܕܗܝ ܫܢܬܐ ܐܬܢܒܝ ܕܥܬܝܕ ܗܘܐ ܝܫܘܥ ܕܢܡܘܬ ܚܠܦ ܥܡܐ
52 ੫੨ ਹਾਂ, ਯਿਸੂ ਸਿਰਫ਼ ਯਹੂਦੀ ਕੌਮ ਲਈ ਨਹੀਂ ਮਰੇਗਾ ਸਗੋਂ ਪਰਮੇਸ਼ੁਰ ਦੇ ਸਾਰੇ ਬੱਚਿਆਂ ਵਾਸਤੇ ਜਿਹੜੇ ਕਿ ਸਾਰੀ ਦੁਨੀਆਂ ਵਿੱਚ ਖਿੰਡੇ ਹੋਏ ਹਨ, ਤਾਂ ਕਿ ਉਹ ਉਨ੍ਹਾਂ ਨੂੰ ਇਕੱਠਿਆਂ ਕਰ ਲਵੇ।
ܘܠܐ ܒܠܚܘܕ ܚܠܦ ܥܡܐ ܐܠܐ ܕܐܦ ܒܢܝܐ ܕܐܠܗܐ ܕܡܒܕܪܝܢ ܢܟܢܫ ܠܚܕܐ
53 ੫੩ ਉਸ ਦਿਨ ਤੋਂ ਯਹੂਦੀ ਆਗੂਆਂ ਨੇ ਯਿਸੂ ਨੂੰ ਜਾਨੋਂ ਮਾਰਨ ਬਾਰੇ ਮਤਾ ਪਕਾਇਆ।
ܘܡܢ ܗܘ ܝܘܡܐ ܐܬܚܫܒܘ ܗܘܘ ܕܢܩܛܠܘܢܝܗܝ
54 ੫੪ ਤਦ ਯਿਸੂ ਨੇ ਯਹੂਦੀਆਂ ਵਿੱਚ ਖੁੱਲੇ-ਆਮ ਘੁੰਮਣਾ ਬੰਦ ਕਰ ਦਿੱਤਾ। ਉਹ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਾਮ ਦੇ ਇੱਕ ਨਗਰ ਵੱਲ ਚਲਾ ਗਿਆ ਜਿਹੜਾ ਉਜਾੜ ਦੇ ਨੇੜੇ ਸੀ। ਉੱਥੇ ਕੁਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ।
ܗܘ ܕܝܢ ܝܫܘܥ ܠܐ ܡܗܠܟ ܗܘܐ ܓܠܝܐܝܬ ܒܝܬ ܝܗܘܕܝܐ ܐܠܐ ܐܙܠ ܠܗ ܡܢ ܬܡܢ ܠܐܬܪܐ ܕܩܪܝܒ ܠܚܘܪܒܐ ܠܟܪܟܐ ܕܡܬܩܪܐ ܐܦܪܝܡ ܘܬܡܢ ܡܬܗܦܟ ܗܘܐ ܥܡ ܬܠܡܝܕܘܗܝ
55 ੫੫ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਮਨਾਉਣ ਦਾ ਸਮਾਂ ਨੇੜੇ ਸੀ। ਇਸ ਲਈ ਬਹੁਤ ਸਾਰੇ ਲੋਕ ਕਈ ਦੇਸਾਂ ਤੋਂ ਯਰੂਸ਼ਲਮ ਵਿੱਚ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਆਏ।
ܩܪܝܒ ܗܘܐ ܕܝܢ ܦܨܚܐ ܕܝܗܘܕܝܐ ܘܤܠܩܘ ܤܓܝܐܐ ܡܢ ܩܘܪܝܐ ܠܐܘܪܫܠܡ ܩܕܡ ܥܕܥܕܐ ܕܢܕܟܘܢ ܢܦܫܗܘܢ
56 ੫੬ ਇਨ੍ਹਾਂ ਲੋਕਾਂ ਨੇ ਯਿਸੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਹ ਹੈਕਲ ਦੇ ਇਲਾਕੇ ਵਿੱਚ ਖੜ੍ਹੇ ਹੋ ਗਏ ਅਤੇ ਇੱਕ ਦੂਜੇ ਨੂੰ ਕਿਹਾ, “ਕੀ ਉਹ ਇਸ ਤਿਉਹਾਰ ਤੇ ਨਹੀਂ ਆਵੇਗਾ? ਤੁਸੀਂ ਕੀ ਸੋਚਦੇ ਹੋ?”
ܘܒܥܝܢ ܗܘܘ ܠܗ ܠܝܫܘܥ ܘܐܡܪܝܢ ܗܘܘ ܚܕ ܠܚܕ ܒܗܝܟܠܐ ܡܢܐ ܤܒܪܝܢ ܐܢܬܘܢ ܕܠܐ ܐܬܐ ܠܥܕܥܕܐ
57 ੫੭ ਪਰ ਮੁੱਖ ਜਾਜਕ ਅਤੇ ਫ਼ਰੀਸੀਆਂ ਨੇ ਆਗਿਆ ਦਿੱਤੀ ਕਿ ਜੇ ਕੋਈ ਜਾਣਦਾ ਹੋਵੇ ਕਿ ਯਿਸੂ ਕਿੱਥੇ ਹੈ। ਉਹ ਉਨ੍ਹਾਂ ਨੂੰ ਦੱਸਣ ਤਾਂ ਜੋ ਪ੍ਰਧਾਨ ਜਾਜਕ ਅਤੇ ਫ਼ਰੀਸੀ ਉਸ ਨੂੰ ਕੈਦ ਕਰ ਸਕਣ।
ܪܒܝ ܟܗܢܐ ܕܝܢ ܘܦܪܝܫܐ ܦܩܕܘ ܗܘܘ ܕܐܢ ܐܢܫ ܢܕܥ ܐܝܟܘ ܢܒܕܩ ܠܗܘܢ ܐܝܟ ܕܢܐܚܕܘܢܝܗܝ

< ਯੂਹੰਨਾ 11 >