< ਅੱਯੂਬ 33 >
1 ੧ “ਇਸ ਲਈ ਹੇ ਅੱਯੂਬ, ਹੁਣ ਮੇਰੀਆਂ ਗੱਲਾਂ ਸੁਣ, ਅਤੇ ਮੇਰੇ ਬਚਨਾਂ ਉੱਤੇ ਕੰਨ ਲਾ!
Hear therefore, O Job, my speeches, and hearken to all my words.
2 ੨ ਵੇਖ, ਮੈਂ ਆਪਣਾ ਮੂੰਹ ਖੋਲ੍ਹਿਆ ਹੈ, ਮੇਰੀ ਜੀਭ ਬੋਲਣ ਲਈ ਤਿਆਰ ਹੈ,
Behold now I have opened my mouth, let my tongue speak within my jaws.
3 ੩ ਮੇਰਾ ਬੋਲਣਾ ਮੇਰੇ ਦਿਲ ਦੀ ਸਿਧਿਆਈ ਨੂੰ ਪਰਗਟ ਕਰੇਗਾ, ਅਤੇ ਮੇਰੇ ਬੁੱਲ੍ਹ ਗਿਆਨ ਨੂੰ ਸਫ਼ਾਈ ਨਾਲ ਬੋਲਣਗੇ।
My words are from my upright heart, and my lips shall speak a pure sentence.
4 ੪ ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਸਿਰਜਿਆ, ਸਰਬ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ।
The spirit of God made me, and the breath of the Almighty gave me life.
5 ੫ ਜੇ ਤੂੰ ਉੱਤਰ ਦੇ ਸਕਦਾ ਹੈਂ ਤਾਂ ਦੇ, ਮੇਰੇ ਸਨਮੁਖ ਆਪਣਾ ਤਰਕ ਤਿਆਰ ਕਰਕੇ ਖੜ੍ਹਾ ਹੋ ਜਾ!
If thou canst, answer me, and stand up against my face.
6 ੬ ਵੇਖ, ਮੈਂ ਪਰਮੇਸ਼ੁਰ ਲਈ ਤੇਰੇ ਜਿਹਾ ਹੀ ਹਾਂ, ਮੈਂ ਵੀ ਮਿੱਟੀ ਦੇ ਇੱਕ ਢੇਲੇ ਦਾ ਬਣਿਆ ਹੋਇਆ ਹਾਂ।
Behold God hath made me as well as thee, and of the same clay I also was formed.
7 ੭ ਵੇਖ, ਮੇਰੇ ਭੈਅ ਤੋਂ ਤੈਨੂੰ ਘਬਰਾਉਣ ਦੀ ਲੋੜ ਨਹੀਂ, ਮੇਰਾ ਦਾਵਾ ਤੇਰੇ ਉੱਤੇ ਭਾਰੀ ਨਾ ਹੋਵੇਗਾ।
But yet let not my wonder terrify thee, and let not my eloquence be burdensome to thee.
8 ੮ “ਸੱਚ-ਮੁੱਚ ਤੇਰੀਆਂ ਗੱਲਾਂ ਮੇਰੇ ਕੰਨਾਂ ਵਿੱਚ ਪਈਆਂ ਹਨ, ਤੇਰੇ ਬੋਲਣ ਦੀ ਅਵਾਜ਼ ਮੈਂ ਸੁਣੀ ਹੈ,
Now thou has said in my hearing, and I have heard the voice of thy words:
9 ੯ ਭਈ ਮੈਂ ਤਾਂ ਸਾਫ਼ ਅਤੇ ਨਿਰਅਪਰਾਧ ਹਾਂ, ਮੈਂ ਪਾਕ ਅਤੇ ਨਿਰਦੋਸ਼ ਹਾਂ।
I am clean, and without sin: I am unspotted, and there is no iniquity in me.
10 ੧੦ ਪਰ ਵੇਖ, ਪਰਮੇਸ਼ੁਰ ਮੇਰੇ ਵਿਰੁੱਧ ਮੌਕਾ ਲੱਭਦਾ ਹੈ, ਉਹ ਮੈਨੂੰ ਆਪਣਾ ਵੈਰੀ ਗਿਣਦਾ ਹੈ।
Because he hath found complaints against me, therefore he hath counted me for his enemy.
11 ੧੧ ਉਹ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕ ਦਿੰਦਾ ਹੈ, ਉਹ ਮੇਰੇ ਸਾਰੇ ਰਾਹਾਂ ਨੂੰ ਤੱਕਦਾ ਰਹਿੰਦਾ ਹੈ।
He hath put my feet in the stocks, he hath observed all my paths.
12 ੧੨ “ਪਰ ਵੇਖ, ਮੈਂ ਤੈਨੂੰ ਉੱਤਰ ਦਿੰਦਾ ਹਾਂ, ਤੂੰ ਇਸ ਵਿੱਚ ਧਰਮੀ ਨਹੀਂ, ਕਿਉਂ ਜੋ ਪਰਮੇਸ਼ੁਰ ਮਨੁੱਖ ਨਾਲੋਂ ਵੱਡਾ ਹੈ।
Now this is the thing in which thou art not justified: I will answer thee, that God is greater than man.
13 ੧੩ ਤੂੰ ਕਿਉਂ ਉਹ ਦੇ ਵਿਰੁੱਧ ਝਗੜਦਾ ਹੈਂ ਕਿ ਉਹ ਲੋਕਾਂ ਦੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ!
Dost thou strive against him, because he hath not answered thee to all words?
14 ੧੪ ਕਿਉਂ ਜੋ ਪਰਮੇਸ਼ੁਰ ਇੱਕ ਵਾਰ ਬੋਲਦਾ ਹੈ, ਸਗੋਂ ਦੋ ਵਾਰ ਪਰ ਲੋਕ ਉਸ ਉੱਤੇ ਧਿਆਨ ਨਹੀਂ ਲਾਉਂਦੇ।
God speaketh once, and repeateth not the selfsame thing the second time.
15 ੧੫ ਸੁਫ਼ਨੇ ਵਿੱਚ ਜਾਂ ਰਾਤ ਦੇ ਦਰਸ਼ਣ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ, ਅਤੇ ਜਦ ਉਹ ਆਪਣਿਆਂ ਬਿਸਤਰਿਆਂ ਉੱਤੇ ਸੌਂਦੇ ਹਨ,
By a dream in a vision by night, when deep sleep falleth upon men, and they are sleeping in their beds:
16 ੧੬ ਤਦ ਉਹ ਮਨੁੱਖਾਂ ਦੇ ਕੰਨ ਖੋਲ੍ਹਦਾ ਹੈ, ਅਤੇ ਉਹਨਾਂ ਨੂੰ ਚੇਤਾਵਨੀ ਦੇ ਕੇ ਡਰਾ ਦਿੰਦਾ ਹੈ,
Then he openeth the ears of men, and teaching instructeth them in what they are to learn.
17 ੧੭ ਤਾਂ ਜੋ ਮਨੁੱਖ ਨੂੰ ਉਸ ਦੇ ਭੈੜੇ ਕੰਮਾਂ ਤੋਂ ਰੋਕੇ, ਅਤੇ ਮਨੁੱਖ ਨੂੰ ਹੰਕਾਰ ਤੋਂ ਦੂਰ ਰੱਖੇ।
That he may withdraw a man from the things he is doing, and may deliver him from pride.
18 ੧੮ ਉਹ ਉਸ ਦੀ ਜਾਨ ਨੂੰ ਟੋਏ ਤੋਂ ਬਚਾਉਂਦਾ ਹੈ, ਅਤੇ ਉਸ ਦੇ ਜੀਵਨ ਨੂੰ ਤਲਵਾਰ ਨਾਲ ਨਾਸ ਹੋਣ ਤੋਂ।
Rescuing his soul from corruption: and his life from passing to the sword.
19 ੧੯ “ਜਦ ਕਿਸੇ ਦੀ ਤਾੜਨਾ ਹੋਵੇ ਤਾਂ ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ ਝੁੱਲਦਾ ਹੈ, ਅਤੇ ਆਪਣੀਆਂ ਹੱਡੀਆਂ ਵਿੱਚ ਰੋਜ਼ ਦੀ ਅਣ-ਬਣ ਨਾਲ ਵੀ।
He rebuketh also by sorrow in the bed, and he maketh all his bones to wither.
20 ੨੦ ਉਹ ਦਾ ਪ੍ਰਾਣ ਰੋਟੀ ਤੋਂ ਅਤੇ ਉਸ ਦੀ ਜਾਨ ਸੁਆਦਲੇ ਭੋਜਨ ਤੋਂ ਘਿਣ ਕਰਨ ਲੱਗਦੀ ਹੈ।
Bread becometh abominable to him in his life, and to his soul the meat which before he desired.
21 ੨੧ ਉਸ ਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆਂ ਜਿਹੜੀਆਂ ਪਹਿਲਾਂ ਵਿਖਾਈ ਨਹੀਂ ਸਨ ਦਿੰਦੀਆਂ ਨਿੱਕਲ ਆਉਂਦੀਆਂ ਹਨ!
His flesh shall be consumed away, and his bones that were covered shall be made bare.
22 ੨੨ ਉਸ ਦੀ ਜਾਨ ਕਬਰ ਦੇ ਨੇੜੇ ਪਹੁੰਚਦੀ ਹੈ ਅਤੇ ਉਸ ਦਾ ਪ੍ਰਾਣ ਮੌਤ ਲਿਆਉਣ ਵਾਲਿਆਂ ਦੇ ਵੱਸ ਹੋ ਜਾਂਦਾ ਹੈ।
His soul hath drawn near to corruption, and his life to the destroyers.
23 ੨੩ ਹੁਣ ਜੇ ਉਸ ਦੇ ਕੋਲ ਕੋਈ ਦੂਤ ਹੋਵੇ ਜੋ ਹਜ਼ਾਰਾਂ ਵਿੱਚੋਂ ਇੱਕ ਹੋਵੇ ਜੋ ਉਸ ਨੂੰ ਅਰਥ ਕਰਕੇ ਦੱਸੇ ਕਿ ਮਨੁੱਖ ਦੇ ਲਈ ਕੀ ਠੀਕ ਹੈ।
If there shall be an angel speaking for him, one among thousands, to declare man’s uprightness,
24 ੨੪ ਤਦ ਉਹ ਉਸ ਉੱਤੇ ਦਯਾ ਕਰਦਾ ਹੈ ਤੇ ਆਖਦਾ ਹੈ, ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਉਸ ਲਈ ਪ੍ਰਾਸਚਿੱਤ ਮਿਲ ਗਿਆ ਹੈ।
He shall have mercy on him, and shall say: Deliver him, that he may not go down to corruption: I have found wherein I may be merciful to him.
25 ੨੫ ਉਸ ਦਾ ਮਾਸ ਬਾਲਕ ਨਾਲੋਂ ਵੱਧ ਹਰਿਆ-ਭਰਿਆ ਹੋ ਜਾਵੇਗਾ, ਉਸ ਦੀ ਜੁਆਨੀ ਦੇ ਦਿਨ ਵੱਲ ਮੁੜ ਆਉਣਗੇ।
His flesh is consumed with punishment, let him return to the days of his youth.
26 ੨੬ ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ ਅਤੇ ਉਹ ਉਸ ਨੂੰ ਕਬੂਲ ਕਰੇਗਾ, ਉਹ ਖੁਸ਼ੀ ਨਾਲ ਪਰਮੇਸ਼ੁਰ ਦਾ ਦਰਸ਼ਣ ਕਰੇਗਾ, ਉਹ ਮਨੁੱਖ ਲਈ ਉਸ ਦਾ ਧਰਮ ਫੇਰ ਮੋੜ ਦੇਵੇਗਾ।
He shall pray to God, and he will be gracious to him: and he shall see his face with joy, and he will render to man his justice.
27 ੨੭ ਉਹ ਮਨੁੱਖਾਂ ਦੇ ਅੱਗੇ ਗਾਉਣ ਲੱਗਦਾ ਅਤੇ ਆਖਣ ਲੱਗਦਾ ਹੈ, - ਮੈਂ ਪਾਪ ਕੀਤਾ ਅਤੇ ਸਿੱਧੀ ਗੱਲ ਨੂੰ ਉਲੱਦ ਦਿੱਤਾ ਪਰ ਉਸ ਦਾ ਬਦਲਾ ਮੈਥੋਂ ਨਾ ਲਿਆ ਗਿਆ।
He shall look upon men, and shall say: I have sinned, and indeed I have offended, and I have not received what I have deserved.
28 ੨੮ ਉਸ ਨੇ ਮੇਰੀ ਜਾਨ ਨੂੰ ਕਬਰ ਵਿੱਚ ਜਾਣ ਤੋਂ ਬਚਾਇਆ, ਮੇਰਾ ਪ੍ਰਾਣ ਚਾਨਣ ਨੂੰ ਵੇਖੇਗਾ!
He hath delivered his soul from going into destruction, that it may live and see the light.
29 ੨੯ “ਵੇਖ, ਇਹ ਸਾਰੇ ਕੰਮ ਪਰਮੇਸ਼ੁਰ ਮਨੁੱਖ ਦੇ ਨਾਲ, ਦੋ ਵਾਰ ਸਗੋਂ ਤਿੰਨ ਵਾਰ ਵੀ ਕਰਦਾ ਹੈ,
Behold, all these things God worketh three times within every one.
30 ੩੦ ਤਾਂ ਜੋ ਉਸ ਦੀ ਜਾਨ ਨੂੰ ਕਬਰ ਤੋਂ ਬਚਾਵੇ ਅਤੇ ਉਹ ਜੀਉਂਦਿਆਂ ਦੇ ਚਾਨਣ ਨਾਲ ਪ੍ਰਕਾਸ਼ਿਤ ਹੋਵੇ।
That he may withdraw their souls from corruption, and enlighten them with the light of the living.
31 ੩੧ “ਹੇ ਅੱਯੂਬ, ਧਿਆਨ ਲਾ ਕੇ ਮੇਰੀ ਸੁਣ, ਚੁੱਪ ਵੱਟ ਤੇ ਮੈਂ ਬੋਲਾਂਗਾ।
Attend, Job, and hearken to me: and hold thy peace, whilst I speak.
32 ੩੨ ਜੇ ਤੂੰ ਕੁਝ ਬੋਲਣਾ ਹੈ ਤਾਂ ਮੈਨੂੰ ਉੱਤਰ ਦੇ, ਬੋਲ, ਕਿਉਂ ਜੋ ਮੈਂ ਤੈਨੂੰ ਨਿਰਦੋਸ਼ ਠਹਿਰਾਉਣਾ ਚਾਹੁੰਦਾ ਹਾਂ।
But if thou hast any thing to say, answer me, speak: for I would have thee to appear just.
33 ੩੩ ਜੇ ਨਹੀਂ ਤਾਂ ਤੂੰ ਮੇਰੀ ਸੁਣ, ਚੁੱਪ ਵੱਟ, ਮੈਂ ਤੈਨੂੰ ਬੁੱਧ ਦੀਆਂ ਗੱਲਾਂ ਸਿਖਾਵਾਂਗਾ।”
And if thou have not, hear me: hold thy peace, and I will teach thee wisdom.