< ਅੱਯੂਬ 24 >

1 “ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਨਿਆਂ ਦੇ ਸਮੇਂ ਕਿਉਂ ਨਹੀਂ ਠਹਿਰਾਏ, ਅਤੇ ਜਿਹੜੇ ਉਸ ਨੂੰ ਜਾਣਦੇ ਹਨ, ਉਹ ਉਸ ਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ?
全能者為何不劃定一個期限呢﹖忠於他的人為何看不到他的日子﹖
2 ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਉਹ ਇੱਜੜ ਨੂੰ ਖੋਹ ਲੈਂਦੇ ਹਨ ਅਤੇ ਉਹਨਾਂ ਨੂੰ ਚਾਰਦੇ ਹਨ।
惡人挪移地界,搶去羊群自去牧放;
3 ਉਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ, ਉਹ ਵਿਧਵਾ ਦਾ ਬਲ਼ਦ ਗਹਿਣੇ ਰੱਖ ਲੈਂਦੇ ਹਨ।
趕走孤兒的驢,拿去寡婦的牛作抵押;
4 ਉਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ, ਅਤੇ ਦੇਸ ਦੇ ਮਸਕੀਨ ਇਕੱਠੇ ਲੁੱਕ ਜਾਂਦੇ ਹਨ।
迫使窮人離開正路,使境內的貧民隱藏不露。
5 ਵੇਖੋ, ਉਹ ਉਜਾੜ ਦੇ ਜੰਗਲੀ ਗਧਿਆਂ ਵਾਂਗੂੰ ਆਪਣੇ ਕੰਮ ਅਤੇ ਭੋਜਣ ਪਦਾਰਥ ਭਾਲਣ ਲਈ ਨਿੱਕਲਦੇ ਹਨ। ਮੈਦਾਨ ਉਹਨਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ।
看啊! 他們像曠野的野驢,出來尋覓食物;他們縱使到晚操作,卻找不到養子女的食物。
6 ਉਹ ਖੇਤਾਂ ਵਿੱਚ ਚਾਰਾ ਵੱਢਦੇ ਹਨ, ਅਤੇ ਦੁਸ਼ਟ ਦੇ ਅੰਗੂਰੀ ਬਾਗ਼ਾਂ ਦੀ ਰਹਿੰਦ-ਖੁਹੰਦ ਚੁਗਦੇ ਹਨ।
夜間遂到田間去收割,到惡人的葡萄園中去摘取。
7 ਉਹ ਬਿਨ੍ਹਾਂ ਕੱਪੜੇ ਦੇ ਨੰਗੇ ਹੀ ਰਾਤ ਕੱਟਦੇ ਹਨ, ਅਤੇ ਉਹਨਾਂ ਕੋਲ ਠੰਡ ਵਿੱਚ ਉੱਤੇ ਲੈਣ ਨੂੰ ਕੁਝ ਨਹੀਂ।
赤身過宿,無衣蔽體;嚴寒之時,沒有舖蓋。
8 ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ, ਓਟ ਨਾ ਹੋਣ ਦੇ ਕਾਰਨ ਚੱਟਾਨ ਨਾਲ ਚਿੰਬੜ ਜਾਂਦੇ ਹਨ।
在山中為暴雨淋透,因無處避身,而臥於磐石下。
9 ਉਹ ਯਤੀਮ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ, ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ,
另有些人將孤兒從母懷中搶去,剝去窮人的衣服作抵押,
10 ੧੦ ਸੋ ਉਹ ਬਿਨ੍ਹਾਂ ਬਸਤਰ ਨੰਗੇ ਫਿਰਦੇ ਹਨ, ਅਤੇ ਭੁੱਖ ਦੇ ਮਾਰੇ ਭਰੀਆਂ ਚੁੱਗਦੇ ਹਨ।
致使他們無衣赤身行走,枵腹擔荷麥捆;
11 ੧੧ ਉਹ ਉਹਨਾਂ ਦੀਆਂ ਕੰਧਾਂ ਦੇ ਅੰਦਰ ਤੇਲ ਕੱਢਦੇ ਹਨ, ਉਹ ਉਹਨਾਂ ਦੀਆਂ ਹੌਦਾਂ ਵਿੱਚ ਅੰਗੂਰ ਪੀੜਦੇ ਹਨ, ਪਰ ਆਪ ਪਿਆਸੇ ਰਹਿੰਦੇ ਹਨ।
在石槽中搾油、踐踏,反受口渴之苦。
12 ੧੨ ਸ਼ਹਿਰ ਵਿੱਚ ਲੋਕ ਹਾਉਂਕੇ ਭਰਦੇ ਹਨ, ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ੁਰ ਉਹਨਾਂ ਦੀਆਂ ਪ੍ਰਾਰਥਨਾਵਾਂ ਵੱਲ ਧਿਆਨ ਨਹੀਂ ਕਰਦਾ!
臨死者的呻吟,聲聞城外;負傷者呼求救援,天主卻不理會他們的哀求。
13 ੧੩ “ਇਹ ਉਹ ਹਨ, ਜੋ ਚਾਨਣ ਦੇ ਵਿਰੁੱਧ ਹਨ, ਉਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।
另有些人反抗光明,不認識光明的道路,更不走光明的途徑。
14 ੧੪ ਖ਼ੂਨੀ ਸਵੇਰੇ ਹੀ ਉੱਠਦਾ ਹੈ, ਉਹ ਮਸਕੀਨ ਤੇ ਕੰਗਾਲ ਨੂੰ ਵੱਢ ਸੁੱਟਦਾ ਹੈ, ਅਤੇ ਰਾਤ ਨੂੰ ਉਹ ਚੋਰ ਬਣ ਜਾਂਦਾ ਹੈ।
兇手黎明即起,去殺害困苦和貧窮的人,夜間去作盜賊。
15 ੧੫ ਵਿਭਚਾਰੀ ਦੀ ਅੱਖ ਸ਼ਾਮ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ, ਕੋਈ ਮੈਨੂੰ ਨਹੀਂ ਵੇਖੇਗਾ! ਅਤੇ ਆਪਣੇ ਮੂੰਹ ਉੱਤੇ ਪੜਦਾ ਪਾ ਲੈਂਦਾ ਹੈ।
姦夫的眼盼望黃昏,他心裏說:「沒有眼可看見我! 」就將自己的臉遮蔽起來。
16 ੧੬ ਹਨੇਰੇ ਵਿੱਚ ਉਹ ਘਰਾਂ ਵਿੱਚ ਸੰਨ੍ਹ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਉਹ ਚਾਨਣ ਨੂੰ ਨਹੀਂ ਜਾਣਦੇ,
竊賊夜間挖穿屋牆,白日將自己關起,不願看見光明,
17 ੧੭ ਕਿਉਂ ਜੋ ਸਵੇਰ ਉਹਨਾਂ ਸਾਰਿਆਂ ਲਈ ਮੌਤ ਦੇ ਸਾਯੇ ਵਰਗੀ ਹੈ, ਉਹ ਤਾਂ ਮੌਤ ਦੇ ਸਾਯੇ ਦੇ ਭੈਅ ਨਾਲ ਮਿੱਤਰਤਾ ਰੱਖਦੇ ਹਨ।
因為早晨對這班人有如死影,他們已熟悉了黑暗的恐怖。
18 ੧੮ “ਉਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ, ਧਰਤੀ ਵਿੱਚ ਉਹਨਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਉਹ ਆਪਣੇ ਅੰਗੂਰੀ ਬਾਗ਼ਾਂ ਦੇ ਰਾਹ ਵੱਲ ਨਹੀਂ ਮੁੜਦੇ।
他們輕如水萍,隨波逐流,地上的家業已被詛咒,榨酒者不再走入他們的葡萄園。
19 ੧੯ ਖ਼ੁਸ਼ਕੀ ਅਤੇ ਗਰਮੀ ਬਰਫ਼ਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ, ਤਿਵੇਂ ਪਤਾਲ ਪਾਪੀਆਂ ਨੂੰ ਵੀ ਸੁਕਾ ਦਿੰਦਾ ਹੈ। (Sheol h7585)
亢旱酷暑怎樣溶盡雪水,陰府也怎樣將罪犯吸去。 (Sheol h7585)
20 ੨੦ ਕੁੱਖ ਉਹ ਨੂੰ ਭੁੱਲ ਜਾਵੇਗੀ, ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ, ਇਸ ਤਰ੍ਹਾਂ ਬਦੀ ਰੁੱਖ ਵਾਂਗੂੰ ਤੋੜੀ ਜਾਵੇਗੀ।
懷孕他的要忘掉他,蛆蟲要腐蝕他,人不再記念他,邪惡如樹一般被人砍倒。
21 ੨੧ ਉਹ ਬਾਂਝ ਨੂੰ ਜਿਹੜੀ ਜਣਦੀ ਨਹੀਂ ਲੁੱਟ ਲੈਂਦਾ ਹੈ, ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ।
他欺壓了不生育的石女,沒有善待寡婦。
22 ੨੨ ਪਰ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਖਿੱਚ ਲੈਂਦਾ ਹੈ, ਭਾਵੇਂ ਉਹ ਸਥਿਰ ਹੋ ਜਾਵੇ ਤਾਂ ਵੀ ਉਸ ਨੂੰ ਜੀਵਨ ਦੀ ਆਸ ਨਹੀਂ ਰਹਿੰਦੀ।
然而天主將以威力擄獲強者,他必興起,使他們不能保存生命。
23 ੨੩ ਉਹ ਉਹਨਾਂ ਨੂੰ ਸੁੱਖ ਨਾਲ ਰਹਿਣ ਦਿੰਦਾ ਹੈ ਅਤੇ ਉਹ ਸਾਂਭੇ ਜਾਂਦੇ ਹਨ, ਪਰ ਉਸ ਦੀਆਂ ਅੱਖਾਂ ਉਹਨਾਂ ਦੇ ਰਾਹਾਂ ਉੱਤੇ ਹਨ।
雖暫時讓他們平安休息,但他的眼正監視著他們的行徑。
24 ੨੪ ਉਹ ਥੋੜ੍ਹੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫੇਰ ਉਹ ਹੁੰਦੇ ਹੀ ਨਹੀਂ, ਉਹ ਨਿਵਾਏ ਜਾਂਦੇ ਹਨ, ਉਹ ਦੂਜਿਆਂ ਵਾਂਗੂੰ ਸਮੇਟੇ ਜਾਂਦੇ ਹਨ, ਅਤੇ ਅੰਨ ਦੇ ਸਿੱਟਿਆਂ ਵਾਂਗੂੰ ਵੱਢੇ ਜਾਂਦੇ ਹਨ!
他們居於高位,不久即不見了;他們必喪亡,有如鹹草;必被剪去,猶如麥穗。
25 ੨੫ “ਜੇ ਇਹ ਇਸੇ ਤਰ੍ਹਾਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਤ ਕਰੇਗਾ ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ?”
是否如此﹖誰能證明我說謊,誰能以我的話為荒誕﹖

< ਅੱਯੂਬ 24 >