< ਯਿਰਮਿਯਾਹ 1 >
1 ੧ ਹਿਲਕੀਯਾਹ ਦੇ ਪੁੱਤਰ ਯਿਰਮਿਯਾਹ ਦੀਆਂ ਬਾਣੀਆਂ ਜਿਹੜਾ ਬਿਨਯਾਮੀਨ ਦੇ ਇਲਾਕੇ ਵਿੱਚ ਅਨਾਥੋਥ ਪਿੰਡ ਦੇ ਜਾਜਕਾਂ ਵਿੱਚੋਂ ਸੀ
Rijeèi Jeremije sina Helkijina izmeðu sveštenika koji bijahu u Anatotu u zemlji Venijaminovoj,
2 ੨ ਜਿਹ ਦੇ ਕੋਲ ਯਹੋਵਾਹ ਦਾ ਬਚਨ ਆਮੋਨ ਦੇ ਪੁੱਤਰ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਸ਼ਾਸਨ ਦੇ ਦਿਨਾਂ ਵਿੱਚ ਉਸ ਦੀ ਪਾਤਸ਼ਾਹੀ ਦੇ ਤੇਰ੍ਹਵੇਂ ਸਾਲ ਵਿੱਚ ਆਇਆ
Kojemu doðe rijeè Gospodnja u vrijeme Josije sina Amonova, cara Judina, trinaeste godine carovanja njegova,
3 ੩ ਇਹ ਯੋਸ਼ੀਯਾਹ ਦੇ ਪੁੱਤਰ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਸ਼ਾਸਨ ਦਿਨਾਂ ਵਿੱਚ ਵੀ ਯੋਸ਼ੀਯਾਹ ਦੇ ਪੁੱਤਰ ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਸ਼ਾਸਨ ਦੇ ਗਿਆਰਵੇਂ ਸਾਲ ਦੇ ਛੇਕੜ ਤੱਕ ਯਰੂਸ਼ਲਮ ਦੀ ਗ਼ੁਲਾਮੀ ਤੱਕ ਜੋ ਪੰਜਵੇਂ ਮਹੀਨੇ ਵਿੱਚ ਸੀ ਆਉਂਦਾ ਰਿਹਾ।
I u vrijeme Joakima sina Josijina, cara Judina, do svršetka jedanaeste godine carovanja Sedekije sina Josijina nad Judom, dok ne bi preseljen Jerusalim, petoga mjeseca.
4 ੪ ਤਦ ਯਹੋਵਾਹ ਦਾ ਬਚਨ ਇਹ ਆਖ ਕੇ ਮੇਰੇ ਕੋਲ ਆਇਆ, -
I doðe mi rijeè Gospodnja govoreæi:
5 ੫ ਇਹ ਤੋਂ ਪਹਿਲਾਂ ਕਿ ਮੈਂ ਤੈਨੂੰ ਕੁੱਖ ਵਿੱਚ ਸਾਜਿਆ ਮੈਂ ਤੈਨੂੰ ਜਾਣਦਾ ਸੀ, ਇਹ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿੱਕਲਿਆ ਮੈਂ ਤੈਨੂੰ ਵੱਖਰਾ ਕੀਤਾ, ਮੈਂ ਤੈਨੂੰ ਕੌਮਾਂ ਲਈ ਨਬੀ ਠਹਿਰਾਇਆ।
Prije nego te sazdah u utrobi, znah te; i prije nego izide iz utrobe, posvetih te; za proroka narodima postavih te.
6 ੬ ਤਾਂ ਮੈਂ ਆਖਿਆ ਹਾਏ ਪ੍ਰਭੂ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਤਾਂ ਅਜੇ ਛੋਟੀ ਉਮਰ ਦਾ ਹਾਂ ।
A ja rekoh: oh, Gospode, Gospode! evo, ne znam govoriti, jer sam dijete.
7 ੭ ਯਹੋਵਾਹ ਨੇ ਮੈਨੂੰ ਆਖਿਆ, ਤੂੰ ਨਾ ਆਖ ਕਿ ਮੈਂ ਛੋਟੀ ਉਮਰ ਦਾ ਹਾਂ, ਤੂੰ ਤਾਂ ਸਾਰਿਆਂ ਕੋਲ ਜਿਹਨਾਂ ਕੋਲ ਮੈਂ ਤੈਨੂੰ ਭੇਜਾਂਗਾ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਗਾ।
A Gospod mi reèe: ne govori: dijete sam; nego idi kuda te god pošljem, i govori što ti god kažem.
8 ੮ ਉਹਨਾਂ ਦੇ ਅੱਗਿਓਂ ਨਾ ਡਰੀਂ, ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ-ਸੰਗ ਹਾਂ, ਯਹੋਵਾਹ ਦਾ ਵਾਕ ਹੈ।
Ne boj ih se, jer sam ja s tobom da te izbavljam, govori Gospod.
9 ੯ ਤਦ ਯਹੋਵਾਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੂਹਿਆ, ਅਤੇ ਯਹੋਵਾਹ ਨੇ ਮੈਨੂੰ ਆਖਿਆ, ਵੇਖ ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ,
I pruživši Gospod ruku svoju dotaèe se usta mojih, i reèe mi Gospod: eto, metnuh rijeèi svoje u tvoja usta.
10 ੧੦ ਵੇਖ ਮੈਂ ਅੱਜ ਦੇ ਦਿਨ ਤੈਨੂੰ ਕੌਮਾਂ ਉੱਤੇ ਅਤੇ ਪਾਤਸ਼ਾਹੀਆਂ ਉੱਤੇ ਠਹਿਰਾਇਆ ਹੈ, ਕਿ ਤੂੰ ਪੁੱਟੇ ਤੇ ਢਾਵੇਂ, ਨਾਸ ਕਰੇ ਤੇ ਡੇਗੇ, ਬਣਾਵੇ ਤੇ ਲਾਵੇਂ।
Vidi, postavljam te danas nad narodima i carstvima da istrebljuješ i obaraš, i da zatireš i raskopavaš, i da gradiš i da sadiš.
11 ੧੧ ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ਯਿਰਮਿਯਾਹ, ਤੂੰ ਕੀ ਦੇਖਦਾ ਹੈ? ਮੈਂ ਆਖਿਆ ਮੈਂ ਬਦਾਮ ਦੇ ਰੁੱਖ ਦਾ ਇੱਕ ਡੰਡਾ ਦੇਖਦਾ ਹਾਂ
Poslije mi doðe rijeè Gospodnja govoreæi: šta vidiš, Jeremija? I rekoh: vidim prut bademov.
12 ੧੨ ਤਾਂ ਯਹੋਵਾਹ ਨੇ ਮੈਨੂੰ ਆਖਿਆ, ਤੂੰ ਚੰਗਾ ਵੇਖਿਆ! ਮੈਂ ਆਪਣੇ ਬਚਨ ਦੇ ਪੂਰੇ ਕਰਨ ਲਈ ਜਾਗਦਾ ਜੋ ਰਹਿੰਦਾ ਹਾਂ
Tada mi reèe Gospod: dobro si vidio, jer æu nastati oko rijeèi svoje da je izvršim.
13 ੧੩ ਯਹੋਵਾਹ ਦਾ ਬਚਨ ਇਹ ਆਖ ਕੇ ਦੂਜੀ ਵਾਰ ਮੇਰੇ ਕੋਲ ਆਇਆ, ਤੂੰ ਕੀ ਦੇਖਦਾ ਹੈ? ਮੈਂ ਆਖਿਆ, ਮੈਂ ਉੱਬਲਦੀ ਹੋਈ ਦੇਗ ਦੇਖਦਾ ਹਾਂ! ਉਹ ਦਾ ਮੂੰਹ ਉੱਤਰ ਦੇ ਪਾਸੇ ਵੱਲ ਹੈ
Opet mi doðe rijeè Gospodnja drugom govoreæi: šta vidiš? I rekoh: vidim lonac gdje vri, i prednja mu je strana prema sjeveru.
14 ੧੪ ਤਾਂ ਯਹੋਵਾਹ ਨੇ ਮੈਨੂੰ ਆਖਿਆ, ਉੱਤਰ ਵਲੋਂ ਇਸ ਦੇਸ ਦੇ ਸਾਰੇ ਵਾਸੀਆਂ ਉੱਤੇ ਬੁਰਿਆਈ ਫੁੱਟ ਪਵੇਗੀ
Tada mi reèe Gospod: sa sjevera æe navaliti zlo na sve stanovnike ove zemlje.
15 ੧੫ ਵੇਖ, ਮੈਂ ਉੱਤਰ ਵੱਲ ਦੀਆਂ ਪਾਤਸ਼ਾਹੀਆਂ ਦੇ ਸਾਰੇ ਟੱਬਰਾਂ ਨੂੰ ਸੱਦ ਰਿਹਾ ਹਾਂ, ਯਹੋਵਾਹ ਦਾ ਵਾਕ ਹੈ। ਉਹ ਆਉਣਗੇ ਅਤੇ ਹਰੇਕ ਆਪਣਾ ਸਿੰਘਾਸਣ ਯਰੂਸ਼ਲਮ ਦੇ ਫਾਟਕਾਂ ਦੇ ਲਾਂਘੇ ਉੱਤੇ ਅਤੇ ਉਹ ਦੀਆਂ ਕੰਧਾਂ ਦੇ ਆਲੇ-ਦੁਆਲੇ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਰੱਖੇਗਾ
Jer, gle, ja æu sazvati sve porodice iz sjevernijeh carstava, veli Gospod, te æe doæi, i svaki æe metnuti svoj prijesto na vratima Jerusalimskim i oko svijeh zidova njegovijeh i oko svijeh gradova Judinijeh.
16 ੧੬ ਮੈਂ ਉਹਨਾਂ ਦੀਆਂ ਸਾਰੀਆਂ ਬੁਰਿਆਈਆਂ ਦੇ ਕਾਰਨ ਉਹਨਾਂ ਉੱਤੇ ਨਿਆਂ ਕਰਾਂਗਾ ਕਿਉਂਕਿ ਉਹਨਾਂ ਮੈਨੂੰ ਤਿਆਗ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਲਈ ਧੂਪ ਧੁਖਾਈ ਅਤੇ ਆਪਣੇ ਹੱਥਾਂ ਦੇ ਕੰਮਾਂ ਨੂੰ ਮੱਥਾ ਟੇਕਿਆ
I izreæi æu im sud svoj za svu zloæu njihovu što me ostaviše, i kadiše drugim bogovima, i klanjaše se djelu ruku svojih.
17 ੧੭ ਤੂੰ ਆਪਣਾ ਲੱਕ ਬੰਨ੍ਹ ਕੇ ਖਲੋ ਜਾ! ਉਹ ਸਭ ਜੋ ਮੈਂ ਤੈਨੂੰ ਹੁਕਮ ਦਿਆਂ ਤੂੰ ਉਹਨਾਂ ਨੂੰ ਆਖ, ਉਹਨਾਂ ਦੇ ਅੱਗੋਂ ਨਾ ਘਬਰਾ ਮਤੇ ਮੈਂ ਤੈਨੂੰ ਉਹਨਾਂ ਦੇ ਅੱਗੇ ਘਬਰਾ ਦਿਆਂ
Ti dakle opaši se i ustani i govori im sve što æu ti zapovjediti; ne boj ih se, da te ne bih satro pred njima.
18 ੧੮ ਵੇਖ, ਮੈਂ ਅੱਜ ਦੇ ਦਿਨ ਤੈਨੂੰ ਸਾਰੇ ਦੇਸ ਦੇ ਵਿਰੁੱਧ ਯਹੂਦਾਹ ਦੇ ਰਾਜਿਆਂ, ਉਹ ਦੇ ਸਰਦਾਰਾਂ ਉਹ ਦੇ ਜਾਜਕਾਂ ਅਤੇ ਦੇਸ ਦੇ ਲੋਕਾਂ ਦੇ ਵਿਰੁੱਧ ਇੱਕ ਗੜ੍ਹ ਵਾਲਾ ਸ਼ਹਿਰ, ਲੋਹੇ ਦਾ ਥੰਮ੍ਹ ਅਤੇ ਪਿੱਤਲ ਦੀਆਂ ਕੰਧਾਂ ਬਣਾਉਂਦਾ ਹਾਂ
Jer evo ja te postavljam danas kao tvrd grad i kao stup gvozden i kao zidove mjedene svoj ovoj zemlji, carevima Judinijem i knezovima njegovijem i sveštenicima njegovijem i narodu zemaljskom.
19 ੧੯ ਉਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।
Oni æe udariti na te, ali te neæe nadvladati, jer sam ja s tobom, veli Gospod, da te izbavljam.