< ਯਿਰਮਿਯਾਹ 44 >
1 ੧ ਉਹ ਬਚਨ ਜਿਹੜਾ ਸਾਰੇ ਯਹੂਦੀਆਂ ਦੇ ਬਾਰੇ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਸਨ, ਅਰਥਾਤ ਮਿਗਦੋਲ, ਤਹਪਨਹੇਸ, ਨੋਫ਼ ਅਤੇ ਪਥਰੋਸ ਦੇਸ ਦੇ ਵੱਸਣ ਵਾਲਿਆਂ ਦੇ ਬਾਰੇ ਯਿਰਮਿਯਾਹ ਕੋਲ ਆਇਆ ਕਿ
Et Sédécias, fils de Josias, régna à la place de Joakim, et il fut mis sur le trône par Nabuchodonosor, roi de Babylone.
2 ੨ ਸੈਨਾਂ ਦਾ ਰਾਜਾ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਆਪ ਉਹ ਸਾਰੀ ਬੁਰਿਆਈ ਜਿਹੜੀ ਮੈਂ ਯਰੂਸ਼ਲਮ ਉੱਤੇ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਲਿਆਂਦੀ ਡਿੱਠੀ। ਵੇਖੋ, ਉਹ ਅੱਜ ਦੇ ਦਿਨ ਉਜਾੜ ਪਏ ਹਨ, ਉਹਨਾਂ ਵਿੱਚ ਕੋਈ ਨਹੀਂ ਵੱਸਦਾ
Et ni lui, ni ses serviteurs, ni le peuple de cette terre, n'écoutèrent les paroles du Seigneur, qu'il avait dites par la bouche de Jérémie.
3 ੩ ਉਸ ਬੁਰਿਆਈ ਦੇ ਕਾਰਨ ਜਿਹੜੀ ਉਹਨਾਂ ਨੇ ਮੈਨੂੰ ਖਿਝਾਉਣ ਲਈ ਕੀਤੀ ਜਦ ਉਹ ਧੂਪ ਧੁਖਾਉਣ ਲਈ ਗਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਜਿਹਨਾਂ ਨੂੰ ਨਾ ਉਹ, ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸੀ
Et le roi Sédécias envoya Joachal, fils de Sélémias, et Sophonie, le prêtre, fils de Maasie, auprès de Jérémie, disant: Prie maintenant pour nous le Seigneur!
4 ੪ ਮੈਂ ਆਪਣੇ ਦਾਸ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਕਰ ਕੇ ਭੇਜਿਆ ਅਤੇ ਆਖਿਆ, ਤੁਸੀਂ ਇਹ ਘਿਣਾਉਣਾ ਕੰਮ ਨਾ ਹੀ ਕਰੋ ਜਿਸ ਤੋਂ ਮੈਨੂੰ ਸੂਗ ਆਉਂਦੀ ਹੈ
Et Jérémie allait et venait au milieu de la ville; car on ne l'avait pas enfermé dans la prison;
5 ੫ ਪਰ ਉਹਨਾਂ ਨਾ ਸੁਣਿਆ ਅਤੇ ਨਾ ਆਪਣਾ ਕੰਨ ਲਾਇਆ ਭਈ ਆਪਣੀ ਬੁਰਿਆਈ ਤੋਂ ਮੁੜਨ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ
Et l'armée du Pharaon sortit de l'Égypte, et les Chaldéens apprirent cette nouvelle, et ils s'éloignèrent de Jérusalem.
6 ੬ ਤਦ ਮੇਰਾ ਗੁੱਸਾ ਅਤੇ ਮੇਰਾ ਕ੍ਰੋਧ ਡੋਲ੍ਹਿਆ ਗਿਆ ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਭੜਕ ਉੱਠਿਆ ਅਤੇ ਉਹਨਾਂ ਨੂੰ ਬਰਬਾਦ ਅਤੇ ਵਿਰਾਨ ਕਰ ਦਿੱਤਾ ਹੈ ਜਿਵੇਂ ਅੱਜ ਦੇ ਦਿਨ ਹੈ।
Et la parole du Seigneur vint à Jérémie, disant:
7 ੭ ਹੁਣ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਇਹ ਵੱਡੀ ਬੁਰਿਆਈ ਆਪਣੀਆਂ ਜਾਨਾਂ ਨਾਲ ਕਰਦੇ ਹੋ ਭਈ ਤੁਸੀਂ ਆਪਣੇ ਵਿੱਚੋਂ ਮਨੁੱਖ ਅਤੇ ਔਰਤਾਂ, ਨਿਆਣੇ ਅਤੇ ਦੁੱਧ ਚੁੰਘਦੇ ਯਹੂਦਾਹ ਦੇ ਵਿੱਚੋਂ ਵੱਢੋ ਭਈ ਤੁਹਾਡੇ ਲਈ ਕੋਈ ਬਕੀਆ ਨਾ ਰਹੇ?
Ainsi parle le Seigneur: Voici ce que tu diras au roi de Juda qui a envoyé des gens auprès de toi pour me consulter: Voilà que l'armée du Pharaon vient à votre secours; mais elle retournera en Égypte.
8 ੮ ਤੁਸੀਂ ਆਪਣੇ ਹੱਥ ਦੇ ਕੰਮਾਂ ਨਾਲ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਨਾਲ ਮਿਸਰ ਦੇਸ ਵਿੱਚ ਜਿੱਥੇ ਤੁਸੀਂ ਟਿਕਣ ਲਈ ਗਏ ਮੈਨੂੰ ਕਿਉਂ ਖਿਝਾਉਂਦੇ ਹੋ ਤਾਂ ਜੋ ਤੁਸੀਂ ਕੱਟੇ ਜਾਓ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਅਤੇ ਉਲਾਹਮਾ ਹੋਵੋ?
Les Chaldéens, à leur tour, reviendront, et ils assiégeront cette ville, et ils la prendront, et ils la brûleront par le feu.
9 ੯ ਕੀ ਤੁਸੀਂ ਆਪਣੇ ਪੁਰਖਿਆਂ ਦੀਆਂ ਬਦੀਆਂ, ਯਹੂਦਾਹ ਦੇ ਰਾਜਿਆਂ ਦੀਆਂ ਬਦੀਆਂ, ਉਹਨਾਂ ਦੀਆਂ ਰਾਣੀਆਂ ਦੀਆਂ ਬਦੀਆਂ, ਆਪਣੀਆਂ ਬਦੀਆਂ, ਅਤੇ ਆਪਣੀਆਂ ਔਰਤਾਂ ਦੀਆਂ ਬਦੀਆਂ ਜਿਹੜੀਆਂ ਤੁਸੀਂ ਯਹੂਦਾਹ ਦੇ ਦੇਸ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤੀਆਂ ਭੁੱਲ ਗਏ ਹੋ?
Car voici ce que dit le Seigneur: Ne faites point de conjectures en vos âmes, disant: Les Chaldéens partiront et s'éloigneront de nous; car ils ne s'en iront pas;
10 ੧੦ ਉਹ ਅੱਜ ਦੇ ਦਿਨ ਤੱਕ ਨੀਵੇਂ ਨਹੀਂ ਹੋਏ, ਨਾ ਡਰੇ ਅਤੇ ਨਾ ਮੇਰੀ ਬਿਵਸਥਾ ਅਤੇ ਮੇਰੀਆਂ ਬਿਧੀਆਂ ਉੱਤੇ ਚੱਲੇ ਜਿਹੜੀਆਂ ਮੈਂ ਤੁਹਾਡੇ ਅੱਗੇ ਅਤੇ ਤੁਹਾਡੇ ਪੁਰਖਿਆਂ ਅੱਗੇ ਰੱਖੀਆਂ।
Et quand même vous écraseriez toute l'armée des Chaldéens qui vous font la guerre, quand même il n'en resterait qu'un petit nombre d'hommes blessés, ils se lèveront chacun en sa province, et ils brûleront cette ville par le feu.
11 ੧੧ ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਬਦੀ ਲਈ ਆਪਣਾ ਮੂੰਹ ਤੁਹਾਡੇ ਵਿਰੁੱਧ ਕਰਾਂਗਾ, ਕਿ ਸਾਰੇ ਯਹੂਦਾਹ ਨੂੰ ਕੱਟ ਦੇ
Et il arriva que, lorsque l'armée des Chaldéens se fut éloignée de Jérusalem, en face de l'armée de Pharaon,
12 ੧੨ ਮੈਂ ਯਹੂਦਾਹ ਦੇ ਬਾਕੀ ਲੋਕਾਂ ਨੂੰ ਲਵਾਂਗਾ ਜਿਹਨਾਂ ਮਿਸਰ ਦੇਸ ਵਿੱਚ ਜਾਣ ਲਈ ਅਤੇ ਉੱਥੇ ਟਿਕਣ ਲਈ ਆਪਣਾ ਰੁਕ ਕੀਤਾ ਹੈ ਅਤੇ ਉਹਨਾਂ ਸਾਰਿਆਂ ਦਾ ਅੰਤ ਹੋ ਜਾਵੇਗਾ, ਉਹ ਮਿਸਰ ਦੇ ਦੇਸ ਵਿੱਚ ਡਿੱਗ ਪੈਣਗੇ ਅਤੇ ਤਲਵਾਰ ਅਤੇ ਕਾਲ ਨਾਲ ਉਹਨਾਂ ਦਾ ਅੰਤ ਹੋ ਜਾਵੇਗਾ, ਛੋਟੇ ਤੋਂ ਵੱਡੇ ਤੱਕ ਉਹ ਤਲਵਾਰ ਅਤੇ ਕਾਲ ਨਾਲ ਮਰ ਜਾਣਗੇ ਅਤੇ ਉਹ ਆਨ, ਹੈਰਾਨੀ, ਸਰਾਪ ਅਤੇ ਉਲਾਹਮੇ ਦਾ ਕਾਰਨ ਹੋਣਗੇ
Jérémie sortit de Jérusalem, et alla en la terre de Benjamin, pour y acheter un champ, au milieu du peuple.
13 ੧੩ ਅਤੇ ਮੈਂ ਮਿਸਰ ਦੇਸ ਦੇ ਵਾਸੀਆਂ ਦੀ ਖ਼ਬਰ ਲਵਾਂਗਾ ਜਿਵੇਂ ਮੈਂ ਯਰੂਸ਼ਲਮ ਦੀ ਖ਼ਬਰ ਤਲਵਾਰ, ਕਾਲ ਅਤੇ ਬਵਾ ਨਾਲ ਲਈ ਹੈ
Comme il passait la porte de Benjamin, un homme avec qui il logeait, Sarvias, fils de Sélémias, fils d'Ananie, l'arrêta, disant: Tu t'enfuis chez les Chaldéens?
14 ੧੪ ਸੋ ਯਹੂਦਾਹ ਦੇ ਬਾਕੀ ਲੋਕਾਂ ਵਿੱਚੋਂ ਕੋਈ ਵੀ ਜਿਹੜਾ ਮਿਸਰ ਦੇਸ ਵਿੱਚ ਟਿਕਣ ਲਈ ਆਇਆ ਹੈ ਨੱਠ ਕੇ ਨਾ ਬਚੇਗਾ, ਨਾ ਯਹੋਵਾਹ ਦੇ ਦੇਸ ਨੂੰ ਮੁੜੇਗਾ ਜਿੱਥੇ ਉਹਨਾਂ ਦਾ ਜੀ ਵੱਸਣ ਲਈ ਮੁੜ ਜਾਨ ਨੂੰ ਲੋਚਦਾ ਹੈ ਕਿਉਂ ਜੋ ਭਗੌੜਿਆਂ ਤੋਂ ਛੁੱਟ ਉਹ ਨਾ ਮੁੜਨਗੇ।
Et il répondit: C'est faux, je ne m'enfuis pas chez les Chaldéens. Mais Sarvias ne l'écouta point, et il l'arrêta, et il le conduisit devant les princes.
15 ੧੫ ਤਦ ਸਾਰੇ ਮਨੁੱਖਾਂ ਨੇ ਜਿਹੜੇ ਜਾਣਦੇ ਸਨ ਕਿ ਉਹਨਾਂ ਦੀਆਂ ਔਰਤਾਂ ਨੇ ਦੂਜੇ ਦੇਵਤਿਆਂ ਲਈ ਧੂਪ ਧੁਖਾਈ ਹੈ ਅਤੇ ਕੋਲ ਖਲੋਤੀਆਂ ਔਰਤਾਂ ਦੇ ਵੱਡੇ ਦਲ ਨੇ ਸਾਰੇ ਲੋਕਾਂ ਨੇ ਜਿਹੜੇ ਮਿਸਰ ਦੇਸ ਦੇ ਪਥਰੋਸ ਵਿੱਚ ਵੱਸਦੇ ਸਨ ਯਿਰਮਿਯਾਹ ਨੂੰ ਉੱਤਰ ਦਿੱਤਾ ਕਿ
Et les princes se mirent en colère contre Jérémie, et ils le frappèrent, et l'envoyèrent en la maison de Jonathan le scribe; car ils en avaient fait une prison.
16 ੧੬ ਜਿਹੜੀ ਗੱਲ ਤੂੰ ਸਾਨੂੰ ਯਹੋਵਾਹ ਦੇ ਨਾਮ ਨਾਲ ਬੋਲਿਆ ਹੈਂ ਅਸੀਂ ਤੇਰੀ ਨਾ ਸੁਣਾਂਗੇ
Ainsi Jérémie fut mis dans la basse-fosse, au cachot, et il y demeura plusieurs jours.
17 ੧੭ ਪਰ ਅਸੀਂ ਜ਼ਰੂਰ ਉਹ ਸਾਰਾ ਬਚਨ ਜਿਹੜਾ ਸਾਡੇ ਮੂੰਹੋਂ ਨਿੱਕਲਿਆ ਹੈ ਪੂਰਾ ਕਰਾਂਗੇ। ਅਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਵਾਂਗੇ ਅਤੇ ਪੀਣ ਦੀਆਂ ਭੇਟਾਂ ਉਹ ਦੇ ਲਈ ਡੋਲ੍ਹਾਂਗੇ ਜਿਵੇਂ ਅਸੀਂ ਆਪ, ਸਾਡੇ ਪੁਰਖਿਆਂ ਨੇ, ਸਾਡੇ ਰਾਜਿਆਂ ਨੇ, ਸਾਡੇ ਸਰਦਾਰਾਂ ਨੇ, ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤਾ ਸੀ। ਤਦ ਅਸੀਂ ਰੋਟੀ ਨਾਲ ਰਜਾਏ ਜਾਂਦੇ ਸੀ ਅਤੇ ਅਸੀਂ ਚੰਗੇ ਸੀ ਅਤੇ ਕੋਈ ਬੁਰਿਆਈ ਨਹੀਂ ਵੇਖਦੇ ਸੀ
Et Sédécias l'envoya chercher, et il le questionna secrètement, disant: Est-ce la parole du Seigneur? Et Jérémie répondit: C'est sa parole; tu seras livré aux mains du roi de Babylone.
18 ੧੮ ਜਦ ਤੋਂ ਤੁਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਉਣੀ ਅਤੇ ਪੀਣ ਦੀਆਂ ਭੇਟਾਂ ਡੋਲ੍ਹਣੀਆਂ ਛੱਡੀਆਂ ਹਨ ਸਾਨੂੰ ਸਾਰੀਆਂ ਚੀਜ਼ਾਂ ਦੀ ਥੁੜ ਹੈ, ਸਾਡਾ ਤਲਵਾਰ ਅਤੇ ਕਾਲ ਨਾਲ ਅੰਤ ਹੋ ਗਿਆ ਹੈ!
Et Jérémie dit au roi: Quel tort ai-je fait à toi et à tes serviteurs, et à tout ce peuple, pour que vous me mettiez en prison?
19 ੧੯ ਜਦ ਅਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਉਂਦੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹਦੀਆਂ ਸੀ ਤਾਂ ਕੀ ਅਸੀਂ ਆਪਣੇ ਮਨੁੱਖਾਂ ਦੇ ਬਿਨ੍ਹਾਂ ਉਹ ਦੀਆਂ ਟਿੱਕੀਆਂ ਦੇ ਬੁੱਤ ਬਣਾਉਂਦੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹਦੀਆਂ ਸੀ?।
Et où sont vos prophètes qui vous prophétisaient, disant: Le roi de Babylone ne marchera pas contre cette terre?
20 ੨੦ ਤਦ ਯਿਰਮਿਯਾਹ ਨੇ ਸਾਰੇ ਲੋਕਾਂ ਨੂੰ ਉਹਨਾਂ ਦੇ ਮਰਦਾਂ ਅਤੇ ਔਰਤਾਂ, ਸਗੋਂ ਉਹਨਾਂ ਸਾਰਿਆਂ ਲੋਕਾਂ ਦੇ ਬਾਰੇ ਜਿਹਨਾਂ ਉਸ ਨੂੰ ਇਹ ਉੱਤਰ ਦਿੱਤਾ ਸੀ ਆਖਿਆ,
Et maintenant, ô roi mon maître, que mon appel à ta compassion tombe devant ta face! Pourquoi me renvoyer en la maison de Jonathan le scribe? Fais que je n'y meure point!
21 ੨੧ ਉਹ ਧੂਪ ਜਿਹੜੀ ਤੁਸੀਂ ਅਤੇ ਤੁਹਾਡੇ ਪੁਰਖਿਆਂ, ਤੁਹਾਡੇ ਰਾਜਿਆਂ, ਤੁਹਾਡੇ ਸਰਦਾਰਾਂ ਅਤੇ ਦੇਸ ਦੇ ਲੋਕਾਂ ਨੇ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਧੁਖਾਈ, ਕੀ ਯਹੋਵਾਹ ਨੇ ਉਹ ਨੂੰ ਚੇਤੇ ਨਾ ਕੀਤਾ ਅਤੇ ਉਹ ਦੇ ਦਿਲ ਉੱਤੇ ਨਾ ਆਇਆ?
Et le roi donna ses ordres; et on le mit dans la prison ordinaire, et on lui donna, outre la viande que l'on cuisait, un pain par jour, jusqu'à ce que le pain manquât dans la ville; et Jérémie demeura dans le préau de la prison.
22 ੨੨ ਯਹੋਵਾਹ ਇਸ ਦੇ ਅੱਗੇ ਤੁਹਾਡੇ ਬੁਰੇ ਕਰਤੱਬਾਂ ਦੇ ਕਾਰਨ ਅਤੇ ਘਿਣਾਉਣਿਆਂ ਕੰਮਾਂ ਦੇ ਕਾਰਨ ਜਿਹੜੇ ਤੁਸੀਂ ਕੀਤੇ ਤੁਹਾਨੂੰ ਝੱਲ ਨਾ ਸਕਿਆ। ਤੁਹਾਡਾ ਦੇਸ ਉਜਾੜ, ਵਿਰਾਨ ਅਤੇ ਸਰਾਪ ਹੋ ਗਿਆ ਜਿੱਥੇ ਕੋਈ ਨਹੀਂ ਵੱਸਦਾ ਜਿਵੇਂ ਅੱਜ ਦੇ ਦਿਨ ਹੈ
23 ੨੩ ਇਸ ਲਈ ਜੋ ਤੁਸੀਂ ਧੂਪ ਧੁਖਾਈ ਅਤੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਅਤੇ ਤੁਸੀਂ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਅਤੇ ਉਸ ਦੀ ਬਿਵਸਥਾ ਅਤੇ ਉਸ ਦੀਆਂ ਵਿਧੀਆਂ ਅਤੇ ਉਸ ਦੀਆਂ ਸਾਖੀਆਂ ਉੱਤੇ ਨਾ ਚੱਲੇ, ਇਸ ਲਈ ਇਹ ਬੁਰਿਆਈ ਤੁਹਾਨੂੰ ਆ ਪਈ, ਜਿਵੇਂ ਅੱਜ ਦੇ ਦਿਨ ਹੈ।
24 ੨੪ ਯਿਰਮਿਯਾਹ ਨੇ ਸਾਰੇ ਲੋਕਾਂ ਅਤੇ ਔਰਤਾਂ ਨੂੰ ਆਖਿਆ, ਹੇ ਸਾਰੇ ਯਹੂਦਾਹ ਜਿਹੜੇ ਮਿਸਰ ਦੇਸ ਵਿੱਚ ਹੋ, ਯਹੋਵਾਹ ਦਾ ਬਚਨ ਸੁਣੋ!
25 ੨੫ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਅਤੇ ਤੁਹਾਡੀਆਂ ਔਰਤਾਂ ਨੇ ਆਪਣੇ ਮੂੰਹਾਂ ਨਾਲ ਗੱਲ ਕੀਤੀ ਅਤੇ ਆਪਣੇ ਹੱਥਾਂ ਨਾਲ ਉਸ ਨੂੰ ਪੂਰਾ ਵੀ ਕੀਤਾ ਕਿ ਅਸੀਂ ਆਪਣੀਆਂ ਸੁੱਖਣਾ ਜ਼ਰੂਰ ਪੂਰੀਆਂ ਕਰਾਂਗੇ ਜਿਹੜੀਆਂ ਅਸੀਂ ਸੁੱਖੀਆਂ ਹਨ ਕਿ ਅਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਵਾਂਗੇ ਅਤੇ ਉਸ ਦੇ ਲਈ ਪੀਣ ਦੀਆਂ ਭੇਟਾਂ ਡੋਲ੍ਹਾਂਗੇ। ਤੁਸੀਂ ਆਪਣੀਆਂ ਸੁੱਖਣਾ ਨੂੰ ਜ਼ਰੂਰ ਕਾਇਮ ਕਰੋ ਅਤੇ ਆਪਣੀਆਂ ਸੁੱਖਣਾ ਨੂੰ ਜ਼ਰੂਰ ਪੂਰੀਆਂ ਕਰੋ!
26 ੨੬ ਇਸ ਲਈ ਹੇ ਸਾਰੇ ਯਹੂਦਾਹ ਯਹੋਵਾਹ ਦਾ ਬਚਨ ਸੁਣੋ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹੋ। ਵੇਖੋ, ਯਹੋਵਾਹ ਆਖਦਾ ਹੈ, ਮੈਂ ਆਪਣੇ ਵੱਡੇ ਨਾਮ ਦੀ ਸਹੁੰ ਖਾਧੀ ਹੈ ਕਿ ਮੇਰਾ ਨਾਮ ਫਿਰ ਯਹੂਦਾਹ ਦੇ ਕਿਸੇ ਮਨੁੱਖ ਦੇ ਮੂੰਹੋਂ ਨਾ ਲਿਆ ਜਾਵੇਗਾ ਜਿਹੜਾ ਮਿਸਰ ਦੇ ਸਾਰੇ ਦੇਸ ਵਿੱਚ ਆਖੇ, “ਪ੍ਰਭੂ ਯਹੋਵਾਹ ਦੇ ਜੀਵਨ ਦੀ ਸਹੁੰ”
27 ੨੭ ਵੇਖੋ, ਮੈਂ ਉਹਨਾਂ ਉੱਤੇ ਬੁਰਿਆਈ ਲਈ, ਭਲਿਆਈ ਲਈ ਨਹੀਂ, ਤਾੜ ਵਿੱਚ ਹਾਂ ਕਿ ਯਹੂਦਾਹ ਦੇ ਸਾਰੇ ਮਨੁੱਖ ਜਿਹੜੇ ਮਿਸਰ ਦੇਸ ਵਿੱਚ ਹਨ ਤਲਵਾਰ ਅਤੇ ਕਾਲ ਨਾਲ ਮੁਕਾਏ ਜਾਣ ਜਦ ਤੱਕ ਉਹਨਾਂ ਦਾ ਅੰਤ ਨਾ ਹੋ ਜਾਵੇ
28 ੨੮ ਜਿਹੜੇ ਤਲਵਾਰ ਤੋਂ ਬਚ ਰਹਿਣਗੇ ਉਹ ਮਿਸਰ ਦੇਸ ਵਿੱਚੋਂ ਯਹੂਦਾਹ ਦੇ ਦੇਸ ਨੂੰ ਮੁੜਨਗੇ ਪਰ ਉਹ ਗਿਣਤੀ ਵਿੱਚ ਥੋੜੇ ਹੋਣਗੇ ਅਤੇ ਯਹੂਦਾਹ ਦਾ ਸਾਰਾ ਬਕੀਆ ਜਿਹੜਾ ਮਿਸਰ ਦੇਸ ਵਿੱਚ ਟਿਕਣ ਲਈ ਆਇਆ ਹੈ ਜਾਣੇਗਾ ਭਈ ਕਿਹ ਦਾ ਬਚਨ ਕਾਇਮ ਰਹਿੰਦਾ ਹੈ, ਮੇਰਾ ਜਾਂ ਉਹਨਾਂ ਦਾ!
29 ੨੯ ਯਹੋਵਾਹ ਦਾ ਵਾਕ ਹੈ ਕਿ ਤੁਹਾਡੇ ਲਈ ਇਹ ਨਿਸ਼ਾਨ ਹੈ ਭਈ ਮੈਂ ਤੁਹਾਡੇ ਉੱਤੇ ਇਸੇ ਸਥਾਨ ਵਿੱਚ ਸਜ਼ਾ ਲਿਆਵਾਂਗਾ ਤਾਂ ਜੋ ਤੁਸੀਂ ਜਾਣ ਲਓ ਕਿ ਸੱਚ-ਮੁੱਚ ਬੁਰਿਆਈ ਲਈ ਮੇਰੀਆਂ ਗੱਲਾਂ ਤੁਹਾਡੇ ਵਿਰੁੱਧ ਕਾਇਮ ਰਹਿਣਗੀਆਂ,
30 ੩੦ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖੋ, ਮੈਂ ਮਿਸਰ ਦੇ ਰਾਜੇ ਫ਼ਿਰਊਨ ਹਾਫ਼ਰਾ ਨੂੰ ਉਹ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹ ਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ ਦੇ ਦਿਆਂਗਾ ਜਿਵੇਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦਿੱਤਾ ਜਿਹੜਾ ਉਸ ਦਾ ਵੈਰੀ ਅਤੇ ਉਹ ਦੀ ਜਾਨ ਦਾ ਗਾਹਕ ਸੀ।