< ਯਿਰਮਿਯਾਹ 42 >
1 ੧ ਤਦ ਫੌਜਾਂ ਦੇ ਸਾਰੇ ਸਰਦਾਰ ਕਾਰੇਆਹ ਦਾ ਪੁੱਤਰ ਯੋਹਾਨਾਨ ਹੋਸ਼ਆਯਾਹ ਦਾ ਪੁੱਤਰ ਯਜ਼ਨਯਾਹ ਅਤੇ ਸਭ ਲੋਕ ਛੋਟੇ ਤੋਂ ਵੱਡੇ ਤੱਕ ਨੇੜੇ ਆਏ
2 ੨ ਅਤੇ ਯਿਰਮਿਯਾਹ ਨਬੀ ਨੂੰ ਆਖਿਆ ਕਿ ਸਾਡੀ ਅਰਦਾਸ ਤੇਰੇ ਸਨਮੁਖ ਪਹੁੰਚੇ । ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਪ੍ਰਾਰਥਨਾ ਕਰ ਅਤੇ ਇਹਨਾਂ ਸਾਰਿਆਂ ਬਚਿਆਂ ਹੋਇਆਂ ਲਈ ਵੀ, ਕਿਉਂ ਜੋ ਅਸੀਂ ਬਹੁਤਿਆਂ ਵਿੱਚੋਂ ਥੋੜੇ ਜਿਹੇ ਬਚੇ ਹਾਂ ਜਿਵੇਂ ਤੇਰੀਆਂ ਅੱਖਾਂ ਸਾਨੂੰ ਵੇਖਦੀਆਂ ਹਨ
3 ੩ ਕਿ ਯਹੋਵਾਹ ਤੇਰਾ ਪਰਮੇਸ਼ੁਰ ਸਾਨੂੰ ਉਹ ਰਾਹ ਜਿਹ ਦੇ ਵਿੱਚ ਅਸੀਂ ਚੱਲੀਏ ਅਤੇ ਉਹ ਕੰਮ ਜਿਹੜਾ ਅਸੀਂ ਕਰੀਏ ਦੱਸੇ
4 ੪ ਤਾਂ ਯਿਰਮਿਯਾਹ ਨਬੀ ਨੇ ਉਹਨਾਂ ਨੂੰ ਆਖਿਆ, ਮੈਂ ਸੁਣ ਲਿਆ ਹੈ। ਵੇਖੋ, ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਕੋਲ ਤੁਹਾਡੀਆਂ ਗੱਲਾਂ ਅਨੁਸਾਰ ਪ੍ਰਾਰਥਨਾ ਕਰਾਂਗਾ ਅਤੇ ਇਸ ਤਰ੍ਹਾਂ ਹੋਵੇਗਾ ਕਿ ਉਹ ਸਾਰੀ ਗੱਲ ਜਿਹ ਦਾ ਯਹੋਵਾਹ ਤੁਹਾਨੂੰ ਉੱਤਰ ਦੇਵੇਗਾ ਮੈਂ ਤੁਹਾਨੂੰ ਦੱਸਾਂਗਾ ਅਤੇ ਕੋਈ ਗੱਲ ਤੁਹਾਥੋਂ ਨਾ ਲੁਕਾਵਾਂਗਾ
5 ੫ ਉਹਨਾਂ ਨੇ ਯਿਰਮਿਯਾਹ ਨੂੰ ਆਖਿਆ, ਯਹੋਵਾਹ ਸਾਡੇ ਵਿੱਚ ਸੱਚਾ ਅਤੇ ਵਫ਼ਾਦਾਰ ਗਵਾਹ ਹੋਵੇ, ਜੇ ਅਸੀਂ ਓਹ ਸਾਰੀਆਂ ਗੱਲਾਂ ਉਵੇਂ ਹੀ ਨਾ ਕਰੀਏ ਜਿਨ੍ਹਾਂ ਨਾਲ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਾਡੇ ਕੋਲ ਘੱਲੇਗਾ ।
6 ੬ ਭਾਵੇਂ ਚੰਗਾ ਹੋਵੇ ਭਾਵੇਂ ਬੁਰਾ, ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣਾਂਗੇ ਜਿਹ ਦੇ ਕੋਲ ਅਸੀਂ ਤੈਨੂੰ ਭੇਜਦੇ ਹਾਂ ਇਸ ਲਈ ਭਈ ਜਦ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਸਾਡੀ ਭਲਿਆਈ ਹੋਵੇ।
7 ੭ ਦਸਾਂ ਦਿਨਾਂ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ
8 ੮ ਤਦ ਉਸ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਸਨ ਅਤੇ ਸਾਰੇ ਲੋਕਾਂ ਨੂੰ ਛੋਟੇ ਤੋਂ ਵੱਡੇ ਤੱਕ ਸੱਦਿਆ
9 ੯ ਅਤੇ ਉਹਨਾਂ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਜਿਹ ਦੇ ਕੋਲ ਤੁਸੀਂ ਮੈਨੂੰ ਭੇਜਿਆ ਕਿ ਤੁਹਾਡੀ ਅਰਦਾਸ ਉਹ ਦੇ ਅੱਗੇ ਕਰਾਂ, ਇਸ ਤਰ੍ਹਾਂ ਆਖਦਾ ਹੈ,
10 ੧੦ ਜੇ ਤੁਸੀਂ ਮੁੜ ਇਸ ਦੇਸ ਵਿੱਚ ਵੱਸੋ ਤਾਂ ਮੈਂ ਤੁਹਾਨੂੰ ਬਣਾਵਾਂਗਾ ਅਤੇ ਨਾ ਡੇਗਾਂਗਾ, ਤੁਹਾਨੂੰ ਲਵਾਂਗਾ ਅਤੇ ਪੁੱਟਾਂਗਾ ਨਹੀਂ ਕਿਉਂ ਜੋ ਮੈਨੂੰ ਉਸ ਬੁਰਿਆਈ ਤੋਂ ਰੰਜ ਹੋਇਆ ਹੈ ਜੋ ਮੈਂ ਤੁਹਾਡੇ ਨਾਲ ਕੀਤੀ
11 ੧੧ ਬਾਬਲ ਦੇ ਰਾਜਾ ਤੋਂ ਨਾ ਡਰੋ ਜਿਸ ਤੋਂ ਤੁਸੀਂ ਡਰਦੇ ਹੋ। ਉਸ ਤੋਂ ਨਾ ਡਰੋ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੁਹਾਡੇ ਬਚਾਉਣ ਲਈ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਉਹ ਦੇ ਹੱਥੋਂ ਛੁਡਾਉਣ ਲਈ ਵੀ
12 ੧੨ ਮੈਂ ਤੁਹਾਡੇ ਉੱਤੇ ਰਹਮ ਕਰਾਂਗਾ ਭਈ ਉਹ ਤੁਹਾਡੇ ਉੱਤੇ ਰਹਮ ਕਰੇ ਅਤੇ ਤੁਹਾਨੂੰ ਤੁਹਾਡੀ ਆਪਣੀ ਭੂਮੀ ਵਿੱਚ ਫੇਰ ਮੋੜੇ
13 ੧੩ ਪਰ ਜੇ ਤੁਸੀਂ ਆਖੋ ਕਿ ਅਸੀਂ ਇਸ ਦੇਸ ਵਿੱਚ ਨਾ ਵੱਸਾਂਗੇ ਅਤੇ ਸੋ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋਗੇ
14 ੧੪ ਅਤੇ ਆਖੋ, ਨਹੀਂ ਅਸੀਂ ਤਾਂ ਮਿਸਰ ਦੇ ਦੇਸ ਵਿੱਚ ਜਾਂਵਾਂਗੇ ਜਿੱਥੇ ਨਾ ਲੜਾਈ ਵੇਖਾਂਗੇ, ਨਾ ਤੁਰ੍ਹੀ ਦੀ ਆਵਾਜ਼ ਸੁਣਾਂਗੇ ਨਾ ਰੋਟੀ ਦਾ ਕਾਲ ਹੋਵੇਗਾ, ਉੱਥੇ ਅਸੀਂ ਵੱਸਾਂਗੇ
15 ੧੫ ਹੁਣ ਹੇ ਯਹੂਦਾਹ ਦੇ ਬਚੇ ਹੋਏ ਲੋਕੋ, ਯਹੋਵਾਹ ਦਾ ਬਚਨ ਸੁਣੋ! ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਜੇ ਤੁਸੀਂ ਜ਼ਰੂਰ ਮਿਸਰ ਵਿੱਚ ਜਾਣ ਲਈ ਆਪਣਾ ਰੁਕ ਕਰਦੇ ਹੋ ਅਤੇ ਟਿਕਣ ਲਈ ਉੱਥੇ ਜਾਂਦੇ ਹੋ
16 ੧੬ ਤਾਂ ਤਲਵਾਰ ਜਿਸ ਤੋਂ ਤੁਸੀਂ ਡਰਦੇ ਹੋ ਉੱਥੇ ਮਿਸਰ ਦੇਸ ਵਿੱਚ ਤੁਹਾਨੂੰ ਜਾ ਫੜ੍ਹੇਗੀ ਅਤੇ ਕਾਲ ਜਿਸ ਤੋਂ ਤੁਸੀਂ ਤਹਿਕਦੇ ਹੋ ਉਹ ਉੱਥੇ ਤੁਹਾਡੇ ਪਿੱਛੇ ਮਿਸਰ ਵਿੱਚ ਵੀ ਜਾ ਲਵੇਗਾ। ਉੱਥੇ ਤੁਸੀਂ ਮਰ ਜਾਓਗੇ
17 ੧੭ ਉਹ ਸਾਰੇ ਮਨੁੱਖ ਜਿਹੜੇ ਮਿਸਰ ਜਾਣ ਦਾ ਰੁਕ ਕਰਦੇ ਹਨ ਭਈ ਉਹ ਟਿਕਣ, ਤਲਵਾਰ, ਕਾਲ ਅਤੇ ਬਵਾ ਨਾਲ ਮਰਨਗੇ। ਉਹ ਉਸ ਬੁਰਿਆਈ ਤੋਂ ਜਿਹੜੀ ਮੈਂ ਉਹਨਾਂ ਉੱਤੇ ਲਿਆਵਾਂਗਾ ਨਾ ਨੱਠ ਸਕਣਗੇ, ਨਾ ਉਸ ਤੋਂ ਛੁੱਟ ਸਕਣਗੇ
18 ੧੮ ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਜਿਵੇਂ ਮੇਰਾ ਕ੍ਰੋਧ ਅਤੇ ਗੁੱਸਾ ਯਰੂਸ਼ਲਮ ਦੇ ਵਾਸੀਆਂ ਉੱਤੇ ਵਰ੍ਹਾਇਆ ਗਿਆ, - ਤਿਵੇਂ ਮੇਰਾ ਗੁੱਸਾ ਤੁਹਾਡੇ ਉੱਤੇ ਜਦ ਤੁਸੀਂ ਮਿਸਰ ਵਿੱਚ ਜਾਓਗੇ ਵਰ੍ਹਾਇਆ ਜਾਵੇਗਾ ਅਤੇ ਤੁਸੀਂ ਆਨ, ਹੈਰਾਨੀ, ਸਰਾਪ ਅਤੇ ਉਲਾਹਮੇ ਦਾ ਕਾਰਨ ਹੋਵੋਗੇ ਅਤੇ ਇਸ ਸਥਾਨ ਨੂੰ ਫਿਰ ਨਾ ਵੇਖੋਗੇ
19 ੧੯ ਹੇ ਯਹੂਦਾਹ ਦੇ ਬਕੀਏ, ਯਹੋਵਾਹ ਦਾ ਬਚਨ ਤੁਹਾਡੇ ਲਈ ਇਹ ਹੈ, “ਭਈ ਤੁਸੀਂ ਮਿਸਰ ਨੂੰ ਨਾ ਜਾਓ, ਤੁਸੀਂ ਸੱਚ-ਮੁੱਚ ਜਾਣ ਲਓ ਕਿ ਮੈਂ ਅੱਜ ਤੁਹਾਡੇ ਲਈ ਗਵਾਹੀ ਦਿੱਤੀ ਹੈ
20 ੨੦ ਕਿਉਂ ਜੋ ਤੁਸੀਂ ਆਪਣੀਆਂ ਜਾਨਾਂ ਨਾਲ ਧੋਖਾ ਕਮਾਇਆ ਹੈ ਜਦੋਂ ਤੁਸੀਂ ਮੈਨੂੰ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਭੇਜਿਆ ਕਿ ਸਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਅਤੇ ਸਭ ਕੁਝ ਜੋ ਯਹੋਵਾਹ ਸਾਡਾ ਪਰਮੇਸ਼ੁਰ ਆਖੇਗਾ ਤਿਵੇਂ ਸਾਨੂੰ ਦੱਸ ਤੇ ਅਸੀਂ ਕਰਾਂਗੇ”
21 ੨੧ ਸੋ ਅੱਜ ਦੇ ਦਿਨ ਮੈਂ ਤੁਹਾਨੂੰ ਦੱਸਿਆ ਹੈ ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਨਹੀਂ ਸੁਣਿਆ, ਨਾ ਕਿਸੇ ਹੋਰ ਗੱਲ ਨੂੰ ਜਿਹੜੇ ਲਈ ਉਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ
22 ੨੨ ਹੁਣ ਸੱਚ-ਮੁੱਚ ਜਾਣ ਲਓ ਕਿ ਉਸ ਸਥਾਨ ਵਿੱਚ ਜਿੱਥੇ ਤੁਸੀਂ ਜਾਣ ਲਈ ਅਤੇ ਟਿਕਣ ਲਈ ਲੋਚਦੇ ਹੋ ਤੁਸੀਂ ਤਲਵਾਰ, ਕਾਲ ਅਤੇ ਬਵਾ ਨਾਲ ਮਰੋਗੇ!।