< ਯਿਰਮਿਯਾਹ 39 >
1 ੧ ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਸ਼ਾਸਨ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਅਤੇ ਉਹ ਦੀ ਸਾਰੀ ਸੈਨਾਂ ਨੇ ਚੜਾਈ ਕੀਤੀ ਅਤੇ ਯਰੂਸ਼ਲਮ ਉੱਤੇ ਘੇਰਾ ਪਾ ਲਿਆ
猶大王漆德克雅第九年十月,巴比倫王拿步高率領全軍進攻,包圍了耶路撒冷,
2 ੨ ਸਿਦਕੀਯਾਹ ਦੇ ਸ਼ਾਸਨ ਦੇ ਗਿਆਰਵੇਂ ਸਾਲ ਦੇ ਚੌਥੇ ਮਹੀਨੇ ਦੇ ਨੌਵੇਂ ਦਿਨ ਸ਼ਹਿਰ ਦੀ ਸਫੀਲ ਵਿੱਚ ਮੋਘ ਹੋ ਗਿਆ
漆德克雅第十一年四月初九,京城被攻破──
3 ੩ ਤਾਂ ਬਾਬਲ ਦੇ ਰਾਜਾ ਦੇ ਸਾਰੇ ਸਰਦਾਰ ਅੰਦਰ ਆ ਕੇ ਵਿਚਲੇ ਫਾਟਕ ਵਿੱਚ ਬੈਠ ਗਏ ਅਰਥਾਤ ਨੇਰਗਲ-ਸ਼ਰਾਸਰ, ਸਮਗਰ-ਨੂਬ, ਸਰਸਕੀਮ, ਖੁਸਰਿਆਂ ਦਾ ਪ੍ਰਧਾਨ ਨੇਰਗਲ-ਸ਼ਰਾਸਰ, ਨਜੂਮੀਆਂ ਦਾ ਉਸਤਾਦ ਅਤੇ ਬਾਬਲ ਦੇ ਰਾਜਾ ਦੇ ਬਾਕੀ ਸਾਰੇ ਸਰਦਾਰ
巴比倫王眾將帥入城坐鎮中央門:計有衛隊長乃步匝辣當、大將軍乃步沙次班、戰車司令乃爾加耳沙勒責爾和巴比倫王其餘眾將帥。
4 ੪ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਅਤੇ ਸਾਰੇ ਯੋਧਿਆਂ ਨੇ ਉਹਨਾਂ ਨੂੰ ਵੇਖਿਆ ਤਾਂ ਉਹ ਨੱਠ ਗਏ ਅਤੇ ਰਾਤੋਂ-ਰਾਤ ਸ਼ਾਹੀ ਬਾਗ ਦੇ ਰਾਹ ਥਾਣੀ ਉਸ ਫਾਟਕ ਤੋਂ ਜਿਹੜਾ ਦੋਹਾਂ ਕੰਧਾਂ ਦੇ ਵਿਚਕਾਰ ਹੈ ਨਿੱਕਲ ਗਏ ਅਤੇ ਅਰਾਬਾਹ ਦੇ ਰਾਹ ਪੈ ਗਏ
猶大王漆德克雅和所有的戰士一見如此,就立即逃遁,夜間棄城出走,取道御苑,穿過兩牆間的便門,直向阿辣巴的路上跑去。
5 ੫ ਕਸਦੀਆਂ ਦੀ ਸੈਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਸਿਦਕੀਯਾਹ ਨੂੰ ਯਰੀਹੋ ਦੇ ਮੈਦਾਨ ਵਿੱਚ ਫੜ੍ਹ ਲਿਆ ਅਤੇ ਉਹ ਨੂੰ ਲੈ ਕੇ ਹਮਾਥ ਦੇਸ ਦੇ ਰਿਬਲਾਹ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਕੋਲ ਲਿਆਂਦਾ। ਉਸ ਨੇ ਉਹ ਦੀ ਸਜ਼ਾ ਬੋਲ ਦਿੱਤੀ
加色丁人軍隊立即追趕他們,就在耶里哥荒野追上了漆德克雅,將他捉住,帶到哈瑪特境入的黎貝拉去見巴比倫王拿步高;王即宣判了他的罪狀。
6 ੬ ਬਾਬਲ ਦੇ ਰਾਜਾ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਗੱਲਾਂ ਦੇ ਸਾਹਮਣੇ ਰਿਬਲਾਹ ਵਿੱਚ ਵੱਢ ਸੁੱਟਿਆ ਅਤੇ ਬਾਬਲ ਦੇ ਰਾਜਾ ਨੇ ਯਹੂਦਾਹ ਦੇ ਸਾਰੇ ਸ਼ਰੀਫਾਂ ਨੂੰ ਵੀ ਵੱਢ ਸੁੱਟਿਆ
巴比倫王在黎貝拉,就當漆德克雅眼前殺了他的兒子;巴比倫王也殺了猶大所有的貴卿;
7 ੭ ਉਸ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਦਿੱਤੀਆਂ ਅਤੇ ਉਹ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਜਕੜ ਕੇ ਬਾਬਲ ਨੂੰ ਲੈ ਗਿਆ
然後挖了漆德克雅的雙眼,給他帶上鎖鏈,送往巴比倫去。
8 ੮ ਕਸਦੀਆਂ ਦੇ ਰਾਜਾ ਦੇ ਮਹਿਲ ਨੂੰ ਅਤੇ ਲੋਕਾਂ ਦੇ ਘਰ ਅੱਗ ਨਾਲ ਸਾੜ ਦਿੱਤੇ ਅਤੇ ਯਰੂਸ਼ਲਮ ਦੀਆਂ ਕੰਧਾਂ ਨੂੰ ਢਾਹ ਸੁੱਟਿਆ
於是加色丁人放火焚燒了王宮和民房,拆毀了耶路撒冷的城牆;
9 ੯ ਤਦ ਬਾਕੀ ਦੇ ਲੋਕਾਂ ਨੂੰ ਜਿਹੜੇ ਸ਼ਹਿਰ ਵਿੱਚ ਬਚ ਰਹੇ ਸਨ ਅਤੇ ਉਹਨਾਂ ਨੂੰ ਜਿਹੜੇ ਉਹ ਦੀ ਵੱਲ ਚਲੇ ਗਏ ਸਨ ਅਤੇ ਬਾਕੀ ਦੇ ਲੋਕਾਂ ਨੂੰ ਨਬੂਜ਼ਰਦਾਨ ਜੱਲਾਦਾਂ ਦਾ ਕਪਤਾਨ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ
城中剩下的人民,和已向他投降的人民,以及其餘的平民,衛隊長乃步匝辣當都擄到巴比倫去。
10 ੧੦ ਅਤੇ ਲੋਕਾਂ ਵਿੱਚੋਂ ਗਰੀਬ ਜਿਹਨਾਂ ਕੋਲ ਕੁਝ ਨਹੀਂ ਸੀ ਨਬੂਜ਼ਰਦਾਨ ਜੱਲਾਦਾਂ ਦੇ ਕਪਤਾਨ ਨੇ ਯਹੂਦਾਹ ਦੇ ਦੇਸ ਵਿੱਚ ਰਹਿਣ ਦਿੱਤਾ ਅਤੇ ਉਸੇ ਦਿਨ ਉਹ ਨੇ ਉਹਨਾਂ ਨੂੰ ਅੰਗੂਰਾਂ ਦੇ ਬਾਗ਼ ਅਤੇ ਖੇਤ ਦਿੱਤੇ।
至於人民中一無所有的窮人,衛隊長乃步匝辣當仍讓他們留居猶大地,同時還給他們分配了些葡萄和農田。
11 ੧੧ ਤਾਂ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਨਬੂਜ਼ਰਦਾਨ ਜੱਲਾਦਾਂ ਦੇ ਕਪਤਾਨ ਦੇ ਰਹਿਣ ਯਿਰਮਿਯਾਹ ਦੇ ਬਾਰੇ ਹੁਕਮ ਦਿੱਤਾ ਕਿ
關於耶肋米亞,巴比倫王拿步高對衛隊長乃步匝辣當下令說:「
12 ੧੨ ਉਹ ਨੂੰ ਲੈ ਅਤੇ ਉਹ ਦੇ ਉੱਤੇ ਤੇਰੀ ਨਿਗਾਹ ਰਹੇ। ਉਹ ਦੇ ਨਾਲ ਕੋਈ ਬੁਰਿਆਈ ਨਾ ਕਰ ਪਰ ਜਿਵੇਂ ਉਹ ਤੈਨੂੰ ਬੋਲੇ ਉਹ ਦੇ ਨਾਲ ਤਿਵੇਂ ਹੀ ਕਰ
將他帶去,好好看待他,不但絲毫不可加害,反要照他對你說的,給他照辦!」
13 ੧੩ ਸੋ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਅਤੇ ਖੁਸਰਿਆਂ ਦੇ ਚੌਧਰੀ ਨਬੂਸ਼ਜ਼ਬਾਜ ਅਤੇ ਨੇਰਗਲ-ਸ਼ਰਾਸਰ ਨਜੂਮੀਆਂ ਦੇ ਉਸਤਾਦ ਅਤੇ ਬਾਬਲ ਦੇ ਰਾਜਾ ਦੇ ਸਾਰੇ ਸਰਦਾਰਾਂ ਨੇ ਮਨੁੱਖ ਘੱਲੇ
於是衛隊長乃步匝辣當,大將軍乃步沙次班,戰車司令乃爾加耳沙勒責爾,及巴比倫王其餘將帥派人前去,
14 ੧੪ ਅਤੇ ਮਨੁੱਖ ਘੱਲ ਕੇ ਉਹਨਾਂ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚੋਂ ਲਿਆਂਦਾ ਅਤੇ ਉਹ ਨੂੰ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਦੇ ਹਵਾਲੇ ਕੀਤਾ। ਉਹ ਉਸ ਨੂੰ ਘਰ ਲੈ ਗਿਆ ਸੋ ਉਹ ਲੋਕਾਂ ਦੇ ਵਿਚਕਾਰ ਟਿਕਿਆ ਰਿਹਾ।
由拘留所的庭院裏提出耶肋米亞來,交給了沙番的孫子,阿希甘的兒子革達里雅,叫他帶到自己的家裏去;從此耶肋米亞就再居住在民間。
15 ੧੫ ਤਾਂ ਯਿਰਮਿਯਾਹ ਕੋਲ ਯਹੋਵਾਹ ਦਾ ਬਚਨ ਆਇਆ ਜਦ ਉਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਬੰਦ ਸੀ ਕਿ
耶肋米亞還監禁在拘留所的庭院時,上主有話傳給他說:「
16 ੧੬ ਜਾ, ਤੂੰ ਅਬਦ-ਮਲਕ ਕੂਸ਼ੀ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਵੇਖ, ਮੇਰੀਆਂ ਗੱਲਾਂ ਇਸ ਸ਼ਹਿਰ ਦੇ ਬਾਰੇ ਬੁਰਿਆਈ ਲਈ ਹੋਣਗੀਆਂ ਪਰ ਭਲਿਆਈ ਲਈ ਨਹੀਂ ਅਤੇ ਉਹ ਉਸ ਦਿਨ ਤੇਰੇ ਸਾਹਮਣੇ ਪੂਰੀਆਂ ਹੋਣਗੀਆਂ
你去告訴雇士人厄貝得默肋客說:萬軍的上主,以色列的天主這樣說:看,我使我的話實現在這座城上,不是為賜福,而是為降禍:到了那天,要當著你面前實現。
17 ੧੭ ਉਸ ਦਿਨ ਮੈਂ ਤੈਨੂੰ ਛੱਡ ਦਿਆਂਗਾ, ਯਹੋਵਾਹ ਦਾ ਵਾਕ ਹੈ, ਅਤੇ ਤੂੰ ਉਹਨਾਂ ਮਨੁੱਖਾਂ ਦੇ ਹੱਥ ਵਿੱਚ ਨਾ ਦਿੱਤਾ ਜਾਵੇਗਾ ਜਿਹਨਾਂ ਦੇ ਅੱਗੋਂ ਤੂੰ ਭੈਅ ਖਾਂਦਾ ਹੈ
到了那天,我必救你──上主的斷語──你不會被交在你怕與他們相見的人的手裏,
18 ੧੮ ਮੈਂ ਤੈਨੂੰ ਜ਼ਰੂਰ ਛੁਡਾਵਾਂਗਾ ਅਤੇ ਤੂੰ ਤਲਵਾਰ ਨਾਲ ਨਾ ਡਿੱਗੇਂਗਾ ਸਗੋਂ ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ ਕਿਉਂ ਜੋ ਤੂੰ ਮੇਰੇ ਉੱਤੇ ਭਰੋਸਾ ਰੱਖਿਆ, ਯਹੋਵਾਹ ਦਾ ਵਾਕ ਹੈ।
因為我必拯救你,你不會喪身在刀下,你必獲得性命如獲得戰利品,因為你信賴了我──上主的斷語。」