< ਯਿਰਮਿਯਾਹ 38 >
1 ੧ ਮੱਤਾਨ ਦੇ ਪੁੱਤਰ ਸ਼ਫਟਯਾਹ, ਪਸ਼ਹੂਰ ਦੇ ਪੁੱਤਰ ਗਦਲਯਾਹ, ਸ਼ਲਮਯਾਹ ਦੇ ਪੁੱਤਰ ਯੂਕਲ ਅਤੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਨੇ ਉਹ ਗੱਲਾਂ ਜਿਹੜੀਆਂ ਯਿਰਮਿਯਾਹ ਸਾਰੇ ਲੋਕਾਂ ਨੂੰ ਬੋਲਦਾ ਸੀ ਸੁਣੀਆਂ ਕਿ
瑪坦的兒子示法提雅、巴施戶珥的兒子基大利、示利米雅的兒子猶甲、瑪基雅的兒子巴施戶珥聽見耶利米對眾人所說的話,說:
2 ੨ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਿਹੜਾ ਇਸ ਸ਼ਹਿਰ ਵਿੱਚ ਟਿਕਿਆ ਰਹੇਗਾ ਉਹ ਤਲਵਾਰ, ਕਾਲ ਅਤੇ ਬਵਾ ਨਾਲ ਮਰੇਗਾ ਪਰ ਜਿਹੜਾ ਕਸਦੀਆਂ ਕੋਲ ਬਾਹਰ ਚਲਾ ਜਾਵੇਗਾ ਉਹ ਜੀਉਂਦਾ ਰਹੇਗਾ, ਉਹ ਦੀ ਜਾਣ ਉਹ ਦੇ ਵਿੱਚ ਲੁੱਟ ਦਾ ਮਾਲ ਹੋਵੇਗੀ ਅਤੇ ਉਹ ਜੀਵੇਗਾ
「耶和華如此說:住在這城裏的必遭刀劍、饑荒、瘟疫而死;但出去歸降迦勒底人的必得存活,就是以自己命為掠物的,必得存活。
3 ੩ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਹ ਸ਼ਹਿਰ ਜ਼ਰੂਰ ਬਾਬਲ ਦੇ ਰਾਜਾ ਦੀ ਫੌਜ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਇਹ ਨੂੰ ਲੈ ਲਵੇਗਾ
耶和華如此說:這城必要交在巴比倫王軍隊的手中,他必攻取這城。」
4 ੪ ਤਾਂ ਸਰਦਾਰਾਂ ਨੇ ਰਾਜਾ ਨੂੰ ਆਖਿਆ, ਇਸ ਮਨੁੱਖ ਨੂੰ ਮਾਰ ਹੀ ਸੁੱਟੋ, ਇਸ ਲਈ ਜੋ ਉਹ ਯੋਧਿਆਂ ਦੇ ਹੱਥ ਜਿਹੜੇ ਇਸ ਸ਼ਹਿਰ ਦੇ ਵਿੱਚ ਬਚ ਰਹੇ ਹਨ ਅਤੇ ਸਾਰੇ ਲੋਕਾਂ ਦੇ ਹੱਥ ਢਿੱਲੇ ਕਰਦਾ ਹੈ ਜਦ ਉਹਨਾਂ ਦੇ ਲਈ ਇਹੋ ਜਿਹੀਆਂ ਗੱਲਾਂ ਬੋਲਦਾ ਹੈ ਕਿਉਂ ਜੋ ਇਹ ਮਨੁੱਖ ਇਹਨਾਂ ਦੀ ਸ਼ਾਂਤੀ ਨਹੀਂ ਸਗੋਂ ਬੁਰਿਆਈ ਭਾਲਦਾ ਹੈ
於是首領對王說:「求你將這人治死;因他向城裏剩下的兵丁和眾民說這樣的話,使他們的手發軟。這人不是求這百姓得平安,乃是叫他們受災禍。」
5 ੫ ਅੱਗੋਂ ਸਿਦਕੀਯਾਹ ਰਾਜਾ ਨੇ ਆਖਿਆ, ਵੇਖੋ, ਇਹ ਤੁਹਾਡੇ ਹੱਥ ਵਿੱਚ ਹੈ, ਅਤੇ ਰਾਜਾ ਤੁਹਾਡੇ ਵਿਰੁੱਧ ਕੋਈ ਗੱਲ ਨਹੀਂ ਕਰ ਸਕਦਾ
西底家王說:「他在你們手中,無論何事,王也不能與你們反對。」
6 ੬ ਤਦ ਉਹਨਾਂ ਨੇ ਯਿਰਮਿਯਾਹ ਨੂੰ ਲਿਆ ਅਤੇ ਉਹ ਨੂੰ ਰਾਜਾ ਦੇ ਰਾਜਕੁਮਾਰ ਮਲਕੀਯਾਹ ਦੇ ਭੋਰੇ ਵਿੱਚ ਸੁੱਟ ਦਿੱਤਾ ਜਿਹੜਾ ਪਹਿਰੇਦਾਰਾਂ ਦੇ ਵੇਹੜੇ ਵਿੱਚ ਸੀ। ਉਹਨਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਲਮਕਾ ਦਿੱਤਾ ਅਤੇ ਭੋਹਰੇ ਵਿੱਚ ਪਾਣੀ ਨਹੀਂ ਸੀ ਸਗੋਂ ਚਿੱਕੜ ਸੀ ਅਤੇ ਯਿਰਮਿਯਾਹ ਚਿੱਕੜ ਵਿੱਚ ਖੁੱਭ ਗਿਆ।
他們就拿住耶利米,下在哈米勒的兒子瑪基雅的牢獄裏;那牢獄在護衛兵的院中。他們用繩子將耶利米繫下去。牢獄裏沒有水,只有淤泥,耶利米就陷在淤泥中。
7 ੭ ਜਦ ਅਬਦ-ਮਲਕ ਕੂਸ਼ੀ ਨੇ ਜਿਹੜਾ ਰਾਜਾ ਦੇ ਮਹਿਲ ਵਿੱਚ ਇੱਕ ਖੁਸਰਾ ਸੀ ਸੁਣਿਆ ਕਿ ਉਹਨਾਂ ਨੇ ਯਿਰਮਿਯਾਹ ਨੂੰ ਭੋਰੇ ਵਿੱਚ ਪਾ ਦਿੱਤਾ ਹੈ ਅਤੇ ਰਾਜਾ ਬਿਨਯਾਮੀਨ ਦੇ ਫਾਟਕ ਵਿੱਚ ਬੈਠਾ ਹੋਇਆ ਸੀ
在王宮的太監古實人以伯‧米勒,聽見他們將耶利米下了牢獄(那時王坐在便雅憫門口),
8 ੮ ਤਦ ਅਬਦ-ਮਲਕ ਰਾਜਾ ਦੇ ਮਹਿਲ ਤੋਂ ਬਾਹਰ ਗਿਆ ਅਤੇ ਰਾਜਾ ਨੂੰ ਬੋਲਿਆ ਕਿ
以伯‧米勒就從王宮裏出來,對王說:
9 ੯ ਹੇ ਪਾਤਸ਼ਾਹ, ਮੇਰੇ ਮਾਲਕ ਇਹਨਾਂ ਮਨੁੱਖਾਂ ਨੇ ਸਭ ਕੁਝ ਜੋ ਇਹਨਾਂ ਨੇ ਯਿਰਮਿਯਾਹ ਨਬੀ ਨਾਲ ਕੀਤਾ ਹੈ ਸੋ ਬੁਰਾ ਕੀਤਾ ਹੈ ਜਦੋਂ ਇਹਨਾਂ ਨੇ ਉਹ ਨੂੰ ਭੋਰੇ ਵਿੱਚ ਪਾ ਦਿੱਤਾ ਹੈ। ਉੱਥੇ ਉਹ ਕਾਲ ਨਾਲ ਮਰ ਜਾਵੇਗਾ ਕਿਉਂ ਜੋ ਸ਼ਹਿਰ ਵਿੱਚ ਹੋਰ ਰੋਟੀ ਹੈ ਨਹੀਂ
「主-我的王啊,這些人向先知耶利米一味地行惡,將他下在牢獄中;他在那裏必因飢餓而死,因為城中再沒有糧食。」
10 ੧੦ ਤਾਂ ਰਾਜਾ ਨੇ ਅਬਦ-ਮਲਕ ਕੂਸ਼ੀ ਨੂੰ ਹੁਕਮ ਦਿੱਤਾ ਕਿ ਐਥੋਂ ਤੀਹ ਮਨੁੱਖ ਆਪਣੇ ਨਾਲ ਲੈ ਅਤੇ ਯਿਰਮਿਯਾਹ ਨਬੀ ਨੂੰ ਮਰਨ ਤੋਂ ਪਹਿਲਾਂ ਭੋਰੇ ਵਿੱਚੋਂ ਕੱਢ
王就吩咐古實人以伯‧米勒說:「你從這裏帶領三十人,趁着先知耶利米未死以前,將他從牢獄中提上來。」
11 ੧੧ ਸੋ ਅਬਦ-ਮਲਕ ਨੇ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਰਾਜਾ ਦੇ ਮਹਿਲ ਨੂੰ ਖ਼ਜ਼ਾਨੇ ਹੇਠ ਗਿਆ ਅਤੇ ਉੱਥੋਂ ਪੁਰਾਣੇ ਚਿੱਥੜੇ ਅਤੇ ਹੰਢੇ ਹੋਏ ਲੀੜੇ ਲਏ ਅਤੇ ਉਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਕੋਲ ਭੋਰੇ ਵਿੱਚ ਲਮਕਾਇਆ
於是以伯‧米勒帶領這些人同去,進入王宮,到庫房以下,從那裏取了些碎布和破爛的衣服,用繩子縋下牢獄去到耶利米那裏。
12 ੧੨ ਅਬਦ-ਮਲਕ ਕੂਸ਼ੀ ਨੇ ਯਿਰਮਿਯਾਹ ਨੂੰ ਆਖਿਆ, ਇਹਨਾਂ ਚਿੱਥੜਿਆਂ ਅਤੇ ਹੰਢੇ ਹੋਇਆਂ ਲੀੜਿਆਂ ਨੂੰ ਰੱਸੀਆਂ ਦੇ ਹੇਠ ਦੀ ਆਪਣੀਆਂ ਬਗਲਾਂ ਹੇਠ ਰੱਖ। ਸੋ ਯਿਰਮਿਯਾਹ ਨੇ ਉਵੇਂ ਹੀ ਕੀਤਾ
古實人以伯‧米勒對耶利米說:「你用這些碎布和破爛的衣服放在繩子上,墊你的胳肢窩。」耶利米就照樣行了。
13 ੧੩ ਤਾਂ ਉਹਨਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਖਿੱਚਿਆ ਅਤੇ ਭੋਰੇ ਵਿੱਚੋਂ ਉਤਾਹਾਂ ਲਿਆਂਦਾ। ਫਿਰ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ।
這樣,他們用繩子將耶利米從牢獄裏拉上來。耶利米仍在護衛兵的院中。
14 ੧੪ ਤਾਂ ਸਿਦਕੀਯਾਹ ਰਾਜਾ ਨੇ ਯਿਰਮਿਯਾਹ ਨਬੀ ਕੋਲ ਮਨੁੱਖ ਘੱਲੇ ਅਤੇ ਉਹ ਨੂੰ ਯਹੋਵਾਹ ਦੇ ਭਵਨ ਦੇ ਤੀਜੇ ਲਾਂਘੇ ਵਿੱਚ ਆਪਣੇ ਕੋਲ ਸਦਵਾਇਆ ਅਤੇ ਰਾਜਾ ਨੇ ਯਿਰਮਿਯਾਹ ਨੂੰ ਆਖਿਆ, ਮੈਂ ਤੈਥੋਂ ਇੱਕ ਗੱਲ ਪੁੱਛਦਾ ਹਾਂ, ਤੂੰ ਮੈਥੋਂ ਕੋਈ ਗੱਲ ਨਾ ਲੁਕਾਈਂ
西底家王打發人帶領先知耶利米,進耶和華殿中第三門裏見王。王就對耶利米說:「我要問你一件事,你絲毫不可向我隱瞞。」
15 ੧੫ ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਜੇ ਮੈਂ ਤੈਨੂੰ ਦੱਸਾਂ ਤਾਂ ਕੀ ਤੂੰ ਜ਼ਰੂਰ ਮੈਨੂੰ ਨਾ ਮਾਰੇਂਗਾ? ਅਤੇ ਜੇ ਮੈਂ ਤੈਨੂੰ ਸਲਾਹ ਦਿਆਂ ਤਾਂ ਤੂੰ ਮੇਰੀ ਨਾ ਸੁਣੇਂਗਾ
耶利米對西底家說:「我若告訴你,你豈不定要殺我嗎?我若勸戒你,你必不聽從我。」
16 ੧੬ ਤਾਂ ਸਿਦਕੀਯਾਹ ਰਾਜਾ ਨੇ ਪੜਦੇ ਵਿੱਚ ਯਿਰਮਿਯਾਹ ਨਾਲ ਸਹੁੰ ਖਾਧੀ ਅਤੇ ਆਖਿਆ, ਜੀਉਂਦੇ ਯਹੋਵਾਹ ਦੀ ਸਹੁੰ, ਜਿਸ ਸਾਡੀਆਂ ਜਾਨਾਂ ਬਣਾਈਆਂ ਹਨ, ਮੈਂ ਤੈਨੂੰ ਨਾ ਮਾਰਾਂਗਾ, ਨਾ ਤੈਨੂੰ ਉਹਨਾਂ ਮਨੁੱਖਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੇ ਗਾਹਕ ਹਨ
西底家王就私下向耶利米說:「我指着那造我們生命之永生的耶和華起誓:我必不殺你,也不將你交在尋索你命的人手中。」
17 ੧੭ ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਜੇ ਤੂੰ ਸੱਚ-ਮੁੱਚ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਚਲਾ ਜਾਵੇਂ ਤਾਂ ਤੂੰ ਆਪਣੀ ਜਾਣ ਨੂੰ ਜੀਉਂਦਾ ਰੱਖੇਗਾ ਅਤੇ ਇਹ ਸ਼ਹਿਰ ਅੱਗ ਨਾਲ ਸੜਿਆ ਨਾ ਜਾਵੇਗਾ ਅਤੇ ਤੂੰ ਜੀਉਂਦਾ ਰਹੇਗਾ ਅਤੇ ਤੇਰਾ ਘਰਾਣਾ ਵੀ
耶利米對西底家說:「耶和華-萬軍之上帝、以色列的上帝如此說:你若出去歸降巴比倫王的首領,你的命就必存活,這城也不致被火焚燒,你和你的全家都必存活。
18 ੧੮ ਪਰ ਜੇ ਤੂੰ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਨਾ ਜਾਵੇਂਗਾ ਤਾਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਜਾਵੇਗਾ। ਉਹ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ ਅਤੇ ਤੂੰ ਉਹਨਾਂ ਦੇ ਹੱਥੋਂ ਨਾ ਛੁੱਟੇਗਾ
你若不出去歸降巴比倫王的首領,這城必交在迦勒底人手中。他們必用火焚燒,你也不得脫離他們的手。」
19 ੧੯ ਤਾਂ ਸਿਦਕੀਯਾਹ ਰਾਜਾ ਨੇ ਯਿਰਮਿਯਾਹ ਨੂੰ ਆਖਿਆ, ਮੈਂ ਇਹਨਾਂ ਯਹੂਦੀਆਂ ਤੋਂ ਡਰਦਾ ਹਾਂ ਜਿਹੜੇ ਕਸਦੀਆਂ ਨਾਲ ਮਿਲੇ ਹੋਏ ਹਨ, ਮਤੇ ਉਹ ਮੈਨੂੰ ਉਹਨਾਂ ਦੇ ਹੱਥ ਵਿੱਚ ਦੇ ਦੇਣ ਅਤੇ ਉਹ ਮੈਨੂੰ ਤਾਹਨਾ ਮਾਰਨ
西底家王對耶利米說:「我怕那些投降迦勒底人的猶大人,恐怕迦勒底人將我交在他們手中,他們戲弄我。」
20 ੨੦ ਯਿਰਮਿਯਾਹ ਨੇ ਆਖਿਆ, ਉਹ ਤੈਨੂੰ ਨਾ ਫੜਾ ਦੇਣਗੇ, ਜ਼ਰਾ ਯਹੋਵਾਹ ਦੀ ਅਵਾਜ਼ ਸੁਣੋ ਜੋ ਮੈਂ ਤੈਨੂੰ ਬੋਲਦਾ ਹਾਂ ਸੋ ਤੇਰਾ ਭਲਾ ਹੋਵੇਗਾ ਅਤੇ ਤੇਰੀ ਜਾਨ ਜੀਉਂਦੀ ਰਹੇਗੀ
耶利米說:「迦勒底人必不將你交出。求你聽從我對你所說耶和華的話,這樣你必得好處,你的命也必存活。
21 ੨੧ ਪਰ ਜੇ ਤੂੰ ਜਾਣ ਤੋਂ ਨਾਂਹ ਕਰੇਂ ਤਾਂ ਇਹ ਉਹ ਬਚਨ ਹੈ ਜਿਹੜਾ ਯਹੋਵਾਹ ਨੇ ਮੈਨੂੰ ਵਿਖਾਇਆ ਹੈ, -
你若不肯出去,耶和華指示我的話乃是這樣:
22 ੨੨ ਵੇਖ, ਸਾਰੀਆਂ ਔਰਤਾਂ ਜਿਹੜੀਆਂ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਬਾਕੀ ਰਹਿ ਗਈਆਂ ਹਨ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਲੈ ਜਾਈਆਂ ਜਾਣਗੀਆਂ ਅਤੇ ਉਹ ਆਖਣਗੀਆਂ, - ਤੇਰੇ ਦਿਲੀ ਯਾਰਾਂ ਨੇ ਤੈਨੂੰ ਧੋਖਾ ਦਿੱਤਾ, ਅਤੇ ਤੇਰੇ ਉੱਤੇ ਦਬਾ ਪਾਇਆ। ਹੁਣ ਤੇਰੇ ਪੈਰ ਗਾਰੇ ਵਿੱਚ ਖੁੱਭ ਗਏ ਹਨ, ਉਹ ਤੈਥੋਂ ਮੁੜ ਗਏ ਹਨ।
猶大王宮裏所剩的婦女必都帶到巴比倫王的首領那裏。這些婦女必說: 你知己的朋友催逼你, 勝過你; 見你的腳陷入淤泥中, 就轉身退後了。
23 ੨੩ ਤੇਰੀਆਂ ਸਾਰੀਆਂ ਰਾਣੀਆਂ ਅਤੇ ਤੇਰੇ ਰਾਜਕੁਮਾਰ ਕਸਦੀਆਂ ਕੋਲ ਪੁਚਾਏ ਜਾਣਗੇ ਅਤੇ ਤੂੰ ਉਹਨਾਂ ਦੇ ਹੱਥੋਂ ਨਾ ਛੁੱਟੇਗਾ ਕਿਉਂ ਜੋ ਤੂੰ ਬਾਬਲ ਦੇ ਰਾਜਾ ਦੇ ਹੱਥੀਂ ਫੜਿਆ ਜਾਵੇਗਾ ਅਤੇ ਇਹ ਸ਼ਹਿਰ ਅੱਗ ਨਾਲ ਸਾੜਿਆ ਜਾਵੇਗਾ।
「人必將你的后妃和你的兒女帶到迦勒底人那裏;你也不得脫離他們的手,必被巴比倫王的手捉住;你也必使這城被火焚燒。」
24 ੨੪ ਤਾਂ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ ਕਿ ਇਹਨਾਂ ਗੱਲਾਂ ਨੂੰ ਕੋਈ ਮਨੁੱਖ ਨਾ ਜਾਣੇ ਅਤੇ ਤੂੰ ਨਾ ਮਰੇਂਗਾ
西底家對耶利米說:「不要使人知道這些話,你就不至於死。
25 ੨੫ ਜੇ ਸਰਦਾਰ ਸੁਣਨ ਕਿ ਮੈਂ ਤੇਰੇ ਨਾਲ ਗੱਲਾਂ ਕੀਤੀਆਂ ਹਨ ਅਤੇ ਉਹ ਤੇਰੇ ਕੋਲ ਆਉਣ ਅਤੇ ਤੈਨੂੰ ਆਖਣ ਕਿ ਸਾਨੂੰ ਜ਼ਰਾ ਦੱਸ ਤਾਂ, ਤੂੰ ਰਾਜਾ ਨਾਲ ਕੀ ਗੱਲਾਂ ਕੀਤੀਆਂ ਹਨ? ਸਾਡੇ ਕੋਲੋਂ ਨਾ ਲੁਕਾ, ਅਸੀਂ ਤੈਨੂੰ ਨਾ ਮਰਾਂਗੇ। ਰਾਜਾ ਤੈਨੂੰ ਕੀ ਬੋਲਿਆ ਹੈ?
首領若聽見了我與你說話,就來見你,問你說:『你對王說甚麼話不要向我們隱瞞,我們就不殺你。王向你說甚麼話也要告訴我們。』
26 ੨੬ ਤਾਂ ਤੂੰ ਉਹਨਾਂ ਨੂੰ ਆਖੀਂ ਕਿ ਮੈਂ ਰਾਜਾ ਦੇ ਅੱਗੇ ਆਪਣੀ ਬੇਨਤੀ ਕੀਤੀ ਸੀ ਕਿ ਮੈਨੂੰ ਯੋਨਾਥਾਨ ਦੇ ਘਰ ਨਾ ਮੋੜ ਕੇ ਘੱਲੇ ਭਈ ਮੈਂ ਉੱਥੇ ਮਰ ਨਾ ਜਾਂਵਾਂ
你就對他們說:『我在王面前懇求不要叫我回到約拿單的房屋死在那裏。』」
27 ੨੭ ਤਾਂ ਸਾਰੇ ਸਰਦਾਰ ਯਿਰਮਿਯਾਹ ਕੋਲ ਆਏ ਅਤੇ ਉਹਨਾਂ ਨੇ ਉਸ ਤੋਂ ਪੁੱਛਿਆ ਸੋ ਉਸ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਵੇਂ ਰਾਜਾ ਨੇ ਹੁਕਮ ਦਿੱਤਾ ਸੀ। ਉਹ ਉਸ ਦੇ ਕੋਲੋਂ ਚੁੱਪ ਕੀਤੇ ਚੱਲੇ ਗਏ ਕਿਉਂ ਜੋ ਇਹ ਗੱਲ ਸੁਣੀ ਨਾ ਗਈ
隨後眾首領來見耶利米,問他,他就照王所吩咐的一切話回答他們。他們不再與他說話,因為事情沒有洩漏。
28 ੨੮ ਯਰੂਸ਼ਲਮ ਦੇ ਲਏ ਜਾਣ ਦੇ ਦਿਨ ਤੱਕ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਟਿਕਿਆ ਰਿਹਾ ਅਤੇ ਜਦ ਯਰੂਸ਼ਲਮ ਲਿਆ ਗਿਆ ਤਾਂ ਉਹ ਉੱਥੇ ਸੀ।
於是耶利米仍在護衛兵的院中,直到耶路撒冷被攻取的日子。