< ਯਿਰਮਿਯਾਹ 33 >
1 ੧ ਯਹੋਵਾਹ ਦਾ ਬਚਨ ਦੂਜੀ ਵਾਰ ਯਿਰਮਿਯਾਹ ਕੋਲ ਆਇਆ ਜਦ ਉਹ ਅਜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੰਦ ਸੀ ਕਿ
I słowo PANA doszło do Jeremiasza po raz drugi, gdy ten był jeszcze zamknięty na dziedzińcu więzienia, mówiące:
2 ੨ ਯਹੋਵਾਹ ਜਿਹੜਾ ਇਹ ਦਾ ਕਰਤਾ ਅਤੇ ਯਹੋਵਾਹ ਜਿਹੜਾ ਇਹ ਦਾ ਸਿਰਜਣਹਾਰ ਅਤੇ ਕਾਇਮ ਰੱਖਣ ਵਾਲਾ ਹੈ, - ਯਹੋਵਾਹ ਉਸ ਦਾ ਨਾਮ ਹੈ, - ਉਹ ਐਉਂ ਆਖਦਾ ਹੈ,
Tak mówi PAN, Sprawca tego: PAN, który to ukształtował i utwierdził; PAN to jego imię.
3 ੩ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ।
Wołaj do mnie, a odpowiem ci i oznajmię ci rzeczy wielkie i ukryte, których nie znasz.
4 ੪ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਸ਼ਹਿਰ ਦੇ ਘਰਾਂ ਦੇ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਬਾਰੇ ਜਿਹੜੇ ਦਮਦਮਿਆਂ ਅਤੇ ਤਲਵਾਰ ਦੇ ਕਾਰਨ ਢਾਹੇ ਗਏ ਹਨ ਇਸ ਤਰ੍ਹਾਂ ਆਖਦਾ ਹੈ, -
Tak bowiem mówi PAN, Bóg Izraela, o domach tego miasta i o domach królów Judy, które są zburzone dzięki taranom i mieczom:
5 ੫ ਉਹ ਕਸਦੀਆਂ ਨਾਲ ਲੜਨ ਅਤੇ ਉਹਨਾਂ ਨੂੰ ਉਹਨਾਂ ਆਦਮੀਆਂ ਦਿਨ ਲੋਥਾਂ ਨਾਲ ਭਰਨ ਲਈ ਆਉਂਦੇ ਹਨ ਜਿਹਨਾਂ ਨੂੰ ਮੈਂ ਆਪਣੇ ਕ੍ਰੋਧ ਅਤੇ ਆਪਣੇ ਗੁੱਸੇ ਨਾਲ ਮਾਰਿਆ ਹੈ ਅਤੇ ਜਿਹਨਾਂ ਦੀ ਸਾਰੀ ਬੁਰਿਆਈ ਦੇ ਕਾਰਨ ਮੈਂ ਇਸ ਸ਼ਹਿਰ ਤੋਂ ਆਪਣਾ ਮੂੰਹ ਲੁਕਾਇਆ ਹੈ
Idą, aby walczyć z Chaldejczykami, ale napełnią te [domy] trupami ludzi, których pobiłem w swoim gniewie i w swojej zapalczywości i zakryłem swoje oblicze przed tym miastem z powodu całej ich niegodziwości.
6 ੬ ਵੇਖੋ, ਮੈਂ ਇਹ ਦੇ ਲਈ ਸਿਹਤ ਅਤੇ ਤੰਦਰੁਸਤੀ ਲਿਆਵਾਂਗਾ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂਗਾ ਅਤੇ ਮੈਂ ਇਹਨਾਂ ਲਈ ਸ਼ਾਂਤੀ ਅਤੇ ਸਚਿਆਈ ਵਾਫ਼ਰ ਪਰਗਟ ਕਰਾਂਗਾ
Oto dam mu zdrowie i uleczenie, i uzdrowię ich oraz objawię im obfitość pokoju i prawdy.
7 ੭ ਮੈਂ ਯਹੂਦਾਹ ਦੀ ਗ਼ੁਲਾਮੀ ਨੂੰ ਅਤੇ ਇਸਰਾਏਲ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ ਅਤੇ ਉਹਨਾਂ ਨੂੰ ਪਹਿਲਾ ਵਾਂਗੂੰ ਬਣਾਵਾਂਗਾ
Odwrócę bowiem niewolę Judy i niewolę Izraela i odbuduję ich jak przedtem.
8 ੮ ਮੈਂ ਉਹਨਾਂ ਨੂੰ ਸਾਰੀ ਬਦੀ ਤੋਂ ਜਿਹ ਦੇ ਨਾਲ ਉਹਨਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸਾਫ਼ ਕਰ ਦਿਆਂਗਾ ਅਤੇ ਮੈਂ ਉਹਨਾਂ ਸਾਰੀਆਂ ਬਦੀਆਂ ਦੇ ਲਈ ਜਿਨ੍ਹਾਂ ਨਾਲ ਉਹ ਮੇਰੇ ਹੋਏ ਅਤੇ ਜਿਨ੍ਹਾਂ ਵਿੱਚ ਉਹ ਅਪਰਾਧੀ ਹੋਏ ਮਾਫ਼ ਕਰ ਦਿਆਂਗਾ
Oczyszczę ich z wszelkiej nieprawości, którą zgrzeszyli [przeciwko] mnie, i przebaczę im wszystkie winy, jakimi zgrzeszyli przeciwko mnie i jakimi wykroczyli przeciwko mnie.
9 ੯ ਇਹ ਮੇਰੇ ਲਈ ਅਨੰਦ ਨਾਮਾ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਵਡਿਆਈ ਅਤੇ ਸੁਹੱਪਣ ਦਾ ਕਾਰਨ ਹੋਵੇਗਾ ਅਤੇ ਉਹ ਉਸ ਨੇਕੀ ਨੂੰ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਸੁਣਨਗੀਆਂ ਅਤੇ ਉਸ ਸਾਰੀ ਨੇਕੀ ਦੇ ਕਾਰਨ ਅਤੇ ਉਸ ਸ਼ਾਂਤੀ ਦੇ ਕਾਰਨ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਉਹ ਡਰਨਗੀਆਂ ਅਤੇ ਕੰਬਣਗੀਆਂ।
A będzie dla mnie przyczyną radości, chwałą i ozdobą wśród wszystkich narodów ziemi, które usłyszą o wszelkim dobru, jakie im wyświadczam. Zlękną się i zadrżą z powodu całej tej dobroci i pomyślności, które im przygotowuję.
10 ੧੦ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਇਸ ਸਥਾਨ ਵਿੱਚ ਜਿਹ ਨੂੰ ਤੁਸੀਂ ਆਖਦੇ ਹੋ ਕਿ ਉਹ ਵਿਰਾਨ ਹੈ, ਨਾ ਉੱਥੇ ਆਦਮੀ ਹੈ, ਨਾ ਡੰਗਰ, ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੇ ਚੌਂਕਾਂ ਵਿੱਚ ਜਿਹੜੇ ਉੱਜੜੇ-ਪੁੱਜੜੇ ਪਏ ਹਨ ਜਿੱਥੇ ਨਾ ਆਦਮੀ, ਨਾ ਵੱਸਣ ਵਾਲਾ, ਨਾ ਡੰਗਰ ਹੈ
Tak mówi PAN: Na tym miejscu, o którym wy mówicie: Zostanie spustoszone, pozbawione człowieka i zwierzęcia, w miastach Judy i na ulicach Jerozolimy, spustoszonych, bezludnych i pozbawionych mieszkańców i zwierząt, znów będzie słychać;
11 ੧੧ ਖੁਸ਼ੀ ਦੀ ਅਵਾਜ਼, ਆਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼ ਅਤੇ ਉਹਨਾਂ ਦੀ ਅਵਾਜ਼ ਸੁਣੀ ਜਾਵੇਗੀ ਜਿਹੜੇ ਆਖਦੇ ਹਨ, - ਸੈਨਾਂ ਦੇ ਯਹੋਵਾਹ ਦੀ ਉਸਤਤ ਕਰੋ, ਕਿਉਂ ਜੋ ਯਹੋਵਾਹ ਭਲਾ ਹੈ, ਅਤੇ ਉਸ ਦੀ ਦਯਾ ਸਦੀਪਕਾਲ ਦੀ ਹੈ। ਜਦ ਉਹ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਕਰਨ ਲਈ ਆਉਂਦੇ ਹਨ ਕਿਉਂ ਜੋ ਯਹੋਵਾਹ ਆਖਦਾ ਹੈ, ਮੈਂ ਉਹਨਾਂ ਦੀ ਇਸ ਦੇਸ ਦੀ ਗ਼ੁਲਾਮੀ ਨੂੰ ਪਹਿਲੇ ਵਾਂਗੂੰ ਮੁਕਾ ਦਿਆਂਗਾ
Głos radości i głos wesela, głos oblubieńca i głos oblubienicy, głos tych, którzy mówią: Wysławiajcie PANA zastępów, bo PAN jest dobry, bo jego miłosierdzie [trwa] na wieki; [to głos] przynoszących ofiarę chwały do domu PANA. Odwrócę bowiem niewolę tej ziemi, jak na początku, mówi PAN.
12 ੧੨ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸ ਸਥਾਨ ਵਿੱਚ ਜਿਹੜਾ ਵਿਰਾਨ ਹੈ ਅਤੇ ਜਿਹ ਦੇ ਵਿੱਚ ਨਾ ਆਦਮੀ ਹੈ ਨਾ ਡੰਗਰ ਅਤੇ ਉਹ ਦੇ ਸਾਰੇ ਸ਼ਹਿਰਾਂ ਵਿੱਚ ਫੇਰ ਆਜੜੀਆਂ ਦੇ ਵਸੇਬੇ ਹੋਣਗੇ ਅਤੇ ਉਹ ਇੱਜੜ ਬਿਠਾਉਣਗੇ
Tak mówi PAN zastępów: Znowu na tym spustoszonym miejscu bez ludzi i zwierząt i we wszystkich jego miastach będzie schronisko dla pasterzy, dających trzodom odpoczynek.
13 ੧੩ ਪਹਾੜੀ ਦੇਸ ਦੇ ਸ਼ਹਿਰਾਂ ਵਿੱਚ, ਮੈਦਾਨ ਦੇ ਸ਼ਹਿਰਾਂ ਵਿੱਚ, ਦੱਖਣ ਦੇ ਸ਼ਹਿਰਾਂ ਵਿੱਚ, ਬਿਨਯਾਮੀਨ ਦੇ ਇਲਾਕੇ ਵਿੱਚ, ਯਰੂਸ਼ਲਮ ਦੇ ਆਲੇ-ਦੁਆਲੇ ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਫੇਰ ਇੱਜੜ ਗਿਣਨ ਵਾਲੇ ਹੱਥ ਹੇਠ ਦੀ ਲੰਘਣਗੇ, ਯਹੋਵਾਹ ਆਖਦਾ ਹੈ।
W miastach górskich, w miastach na równinach i w miastach na południe, w ziemi Beniamina i w okolicach Jerozolimy oraz w miastach Judy znowu będą przechodzić trzody pod ręką tego, który je liczy, mówi PAN.
14 ੧੪ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਉਸ ਭਲੀ ਗੱਲ ਨੂੰ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਦੇ ਬਾਰੇ ਕੀਤੀ ਹੈ ਪੂਰੀ ਕਰਾਂਗਾ
Oto nadchodzą dni, mówi PAN, kiedy utwierdzę to dobre słowo, które zapowiedziałem domowi Izraela i domowi Judy.
15 ੧੫ ਉਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ ਮੈਂ ਦਾਊਦ ਲਈ ਧਰਮ ਦੀ ਸ਼ਾਖ ਉਗਾਵਾਂਗਾ ਅਤੇ ਉਹ ਦੇਸ ਵਿੱਚ ਨਿਆਂ ਅਤੇ ਧਰਮ ਦੇ ਕੰਮ ਕਰੇਗਾ
W tych dniach i w tym czasie sprawię, że wyrośnie Dawidowi Latorośl sprawiedliwa. Będzie on sprawował sąd i [wymierzał] sprawiedliwość na ziemi.
16 ੧੬ ਉਹਨਾਂ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਯਰੂਸ਼ਲਮ ਚੈਨ ਨਾਲ ਵੱਸੇਗਾ ਅਤੇ ਉਹ ਇਸ ਨਾਮ ਤੋਂ ਪੁਕਾਰਿਆ ਜਾਵੇਗਾ, “ਯਹੋਵਾਹ ਸਾਡਾ ਧਰਮ”
W tych dniach Juda będzie zbawiona, a Jerozolima będzie mieszkać bezpiecznie. [A takie jest] imię, którym będą [ją] nazywać: PAN naszą sprawiedliwością.
17 ੧੭ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਦਾਊਦ ਨੂੰ ਇਸਰਾਏਲ ਦੇ ਘਰਾਣੇ ਦੇ ਸਿੰਘਾਸਣ ਉੱਤੇ ਬੈਠਣ ਲਈ ਮਨੁੱਖ ਦੀ ਥੁੜ ਨਾ ਹੋਵੇਗੀ
Tak bowiem mówi PAN: Nie zabraknie Dawidowi potomka zasiadającego na tronie domu Izraela.
18 ੧੮ ਅਤੇ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਨਾ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ।
Kapłanom Lewitom też nie zabraknie przede mną człowieka, by składał całopalenia, spalał ofiary z pokarmów i składał ofiary przez wszystkie dni.
19 ੧੯ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ
Następnie do Jeremiasza doszło słowo PANA mówiące:
20 ੨੦ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜੇ ਤੁਸੀਂ ਮੇਰਾ ਦਿਨ ਦਾ ਨੇਮ ਅਤੇ ਮੇਰਾ ਰਾਤ ਦਾ ਨੇਮ ਤੋੜ ਸਕਦੇ ਹੋ ਭਈ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਣ
Tak mówi PAN: Jeśli będziecie mogli złamać moje przymierze z dniem i moje przymierze z nocą, aby nie było dnia ani nocy w swoim czasie;
21 ੨੧ ਤਦ ਮੇਰਾ ਉਹ ਨੇਮ ਜਿਹੜਾ ਮੈਂ ਆਪਣੇ ਦਾਸ ਦਾਊਦ ਨਾਲ ਕੀਤਾ ਸੀ ਟੁੱਟ ਸਕਦਾ ਹੈ ਭਈ ਉਸ ਦੇ ਸਿੰਘਾਸਣ ਉੱਤੇ ਪਾਤਸ਼ਾਹੀ ਕਰਨ ਲਈ ਪੁੱਤਰ ਨਾ ਹੋਵੇ, ਨਾਲੇ ਲੇਵੀ ਜਾਜਕਾਂ ਦਾ ਨੇਮ ਵੀ ਜਿਹੜੇ ਮੇਰੇ ਸੇਵਕ ਹਨ
[Wtedy] też będzie złamane moje przymierze z Dawidem, moim sługą, aby nie miał syna, który by królował na jego tronie, i z Lewitami kapłanami, moimi sługami.
22 ੨੨ ਜਿਵੇਂ ਅਕਾਸ਼ ਦੀ ਸੈਨਾਂ ਗਿਣੀ ਨਹੀਂ ਜਾਂਦੀ, ਨਾ ਸਮੁੰਦਰ ਦੀ ਰੇਤ ਮਿਣੀ ਜਾਂਦੀ ਹੈ ਤਿਵੇਂ ਮੈਂ ਆਪਣੇ ਦਾਸ ਦਾਊਦ ਦੀ ਨਸਲ ਨੂੰ ਅਤੇ ਲੇਵੀਆਂ ਨੂੰ ਜਿਹੜੇ ਮੇਰੇ ਸੇਵਕ ਹਨ ਵਧਾਵਾਂਗਾ।
Jak niezliczone są zastępy niebios i niezmierzony piasek morski tak rozmnożę potomstwo Dawida, mojego sługi, i Lewitów, którzy mi służą.
23 ੨੩ ਫੇਰ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ,
Ponownie do Jeremiasza doszło słowo PANA mówiące:
24 ੨੪ “ਕੀ ਤੂੰ ਨਹੀਂ ਦੇਖਦਾ ਕਿ ਇਹ ਲੋਕ ਕੀ ਬੋਲੇ? ਕਿ ਇਹਨਾਂ ਦੋਹਾਂ ਟੱਬਰਾਂ ਨੂੰ ਜਿਹਨਾਂ ਨੂੰ ਯਹੋਵਾਹ ਨੇ ਚੁਣਿਆ ਸੀ ਉਸ ਨੇ ਰੱਦ ਕਰ ਦਿੱਤਾ ਹੈ।” ਐਉਂ ਉਹ ਮੇਰੀ ਪਰਜਾ ਨੂੰ ਨਖਿੱਧ ਜਾਣਦੇ ਹਨ ਭਈ ਉਹ ਅੱਗੇ ਨੂੰ ਉਹਨਾਂ ਦੇ ਸਾਹਮਣੇ ਕੌਮ ਨਾ ਰਹੇ।
Czyż nie widzisz, co ten lud mówi: Dwa rody, które PAN wybrał, już odrzucił! Tak więc gardzą moim ludem, [jakby] już nie był narodem w ich oczach.
25 ੨੫ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜੇ ਮੈਂ ਆਪਣੇ ਨੇਮ ਨੂੰ ਦਿਨ ਅਤੇ ਰਾਤ ਨਾਲ ਅਤੇ ਆਪਣੀਆਂ ਬਿਧੀਆਂ ਨੂੰ ਅਕਾਸ਼ ਅਤੇ ਧਰਤੀ ਨਾਲ ਕਾਇਮ ਨਾ ਕੀਤਾ ਹੋਵੇ
Tak mówi PAN: Jeśli nie istnieje moje przymierze z dniem i nocą i [jeśli] nie ustaliłem praw dla niebios i ziemi;
26 ੨੬ ਤਾਂ ਮੈਂ ਵੀ ਯਾਕੂਬ ਅਤੇ ਆਪਣੇ ਦਾਸ ਦਾਊਦ ਦੀ ਨਸਲ ਨੂੰ ਰੱਦ ਦਿਆਂਗਾ ਭਈ ਉਹ ਦੀ ਨਸਲ ਵਿੱਚੋਂ ਉਹਨਾਂ ਨੂੰ ਨਾ ਲਵਾਂਗਾ ਜਿਹੜੇ ਅਬਰਾਹਾਮ, ਇਸਹਾਕ ਅਤੇ ਯਾਕੂਬ ਦੀ ਨਸਲ ਉੱਤੇ ਹੁਕਮ ਚਲਾਉਣ ਵਾਲੇ ਹੋਣ, ਸਗੋਂ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ ਅਤੇ ਉਹਨਾਂ ਨਾਲ ਰਹਮ ਕਰਾਂਗਾ।
Wtedy potomstwo Jakuba i Dawida, mego sługi, odrzucę, aby nie brać z jego rodu tych, którzy mieliby panować nad potomstwem Abrahama, Izaaka i Jakuba. Odwrócę bowiem ich niewolę i zlituję się nad nimi.