< ਯਿਰਮਿਯਾਹ 25 >

1 ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੀ ਸਾਰੀ ਪਰਜਾ ਬਾਰੇ ਆਇਆ। ਉਹ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਚੌਥੇ ਸਾਲ ਵਿੱਚ ਸੀ, ਜਿਹੜਾ ਬਾਬਲ ਦੇ ਰਾਜਾ ਨਬੂਕਦਨੱਸਰ ਦਾ ਪਹਿਲਾ ਸਾਲ ਸੀ
Parole du Seigneur qui vint à Jérémie, touchant tout le peuple de Juda, en la quatrième année du règne de Joakim, fils de Josias, roi de Juda,
2 ਜਿਹ ਦੀ ਯਿਰਮਿਯਾਹ ਨਬੀ ਨੇ ਯਹੂਦਾਹ ਦੀ ਸਾਰੀ ਪਰਜਾ ਕੋਲ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਕੋਲ ਗੱਲ ਕੀਤੀ ਕਿ
Et qu'il a répétée devant tout le peuple de Juda et devant les habitants de Jérusalem, disant:
3 ਯਹੂਦਾਹ ਦੇ ਰਾਜਾ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਸ਼ਾਸਨ ਦੇ ਤੇਰ੍ਹਵੇਂ ਸਾਲ ਤੋਂ ਅੱਜ ਤੱਕ ਜਿਹੜੇ ਤੇਈ ਸਾਲ ਹਨ ਯਹੋਵਾਹ ਦਾ ਬਚਨ ਮੇਰੇ ਕੋਲ ਆਉਂਦਾ ਰਿਹਾ। ਮੈਂ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਅਤੇ ਤੜਕੇ ਉੱਠ ਕੇ ਵੀ ਤੁਹਾਡੇ ਨਾਲ ਗੱਲਾਂ ਕੀਤੀਆਂ, ਪਰ ਤੁਸੀਂ ਨਾ ਸੁਣਿਆ
Depuis la treizième année de Josias, fils d'Amos, roi de Juda, jusqu'à ce jour, il s'est écoulé vingt-trois ans, et je vous ai parlé, me levant au point du jour, disant:
4 ਯਹੋਵਾਹ ਤੁਹਾਡੇ ਕੋਲ ਆਪਣੇ ਸਾਰੇ ਦਾਸਾਂ, ਆਪਣੇ ਨਬੀਆਂ ਨੂੰ ਘੱਲਦਾ ਰਿਹਾ ਸਗੋਂ ਉਹ ਯਤਨ ਕਰ ਕੇ ਘੱਲਦਾ ਰਿਹਾ, ਪਰ ਤੁਸੀਂ ਨਾ ਸੁਣਿਆ, ਨਾ ਸੁਣਨ ਲਈ ਆਪਣੇ ਕੰਨ ਲਾਏ
Je vous ai envoyé mes serviteurs les prophètes; je les ai envoyés dès le matin, et vous n'avez point écoulé, et vous n'avez point prêté une oreille attentive, lorsqu'ils disaient:
5 ਇਹ ਆਖਦੇ ਹੋਏ ਕਿ ਹਰ ਮਨੁੱਖ ਆਪਣਿਆਂ ਬੁਰਿਆਂ ਰਾਹਾਂ ਅਤੇ ਆਪਣੇ ਬੁਰਿਆਂ ਕੰਮਾਂ ਤੋਂ ਮੁੜੇ ਅਤੇ ਉਹ ਭੂਮੀ ਵਿੱਚ ਵੱਸੇ ਜਿਹੜੀ ਯਹੋਵਾਹ ਨੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਮੁੱਢੋਂ ਲੈ ਕੇ ਸਦਾ ਲਈ ਦਿੱਤੀ ਹੈ
Que chacun de vous se retire de sa mauvaise voie, et se corrige de ses mauvaises habitudes; et vous demeurerez en la terre que j'ai donnée à vous et à vos pères, de siècle en siècle.
6 ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਓ, ਨਾ ਉਹਨਾਂ ਦੀ ਪੂਜਾ ਕਰੋ, ਨਾ ਉਹਨਾਂ ਨੂੰ ਮੱਥਾ ਟੇਕੋ ਅਤੇ ਆਪਣੇ ਹੱਥਾਂ ਦੇ ਕੰਮ ਨਾਲ ਮੈਨੂੰ ਗੁੱਸਾ ਨਾ ਚੜਾਓ, ਤਾਂ ਮੈਂ ਤੁਹਾਨੂੰ ਹਰਜ਼ਾਨਾ ਪਾਵਾਂਗਾ
Ne marchez pas à la suite des dieux étrangers, pour les servir et les adorer, de peur que je ne sois irrité par les idoles, œuvres de vos mains, et que je ne vous opprime.
7 ਪਰ ਤੁਸੀਂ ਮੇਰੀ ਨਾ ਸੁਣੀ, ਯਹੋਵਾਹ ਦਾ ਵਾਕ ਹੈ, ਤਾਂ ਜੋ ਆਪਣੇ ਹੱਥਾਂ ਦੇ ਕੰਮ ਨਾਲ ਆਪਣੇ ਹਰਜੇ ਲਈ ਮੈਨੂੰ ਗੁੱਸਾ ਚੜਾਓ।
Et vous ne m'avez point écouté.
8 ਸੋ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਇਸ ਲਈ ਕਿ ਤੁਸੀਂ ਮੇਰੀਆਂ ਗੱਲਾਂ ਨਹੀਂ ਸੁਣੀਆਂ
A cause de cela, dit le Seigneur, puisque vous n'avez point eu foi dans mes paroles;
9 ਯਹੋਵਾਹ ਦਾ ਵਾਕ ਹੈ, ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਟਹਿਲੂਏ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਸਦਵਾ ਭੇਜਾਂਗਾ। ਮੈਂ ਉਹਨਾਂ ਨੂੰ ਇਸ ਦੇਸ ਦੇ ਵਿਰੁੱਧ, ਉਹਨਾਂ ਦੇ ਵਾਸੀਆਂ ਦੇ ਵਿਰੁੱਧ ਅਤੇ ਉਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ-ਦੁਆਲੇ ਹਨ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਮੂਲੋਂ ਮੁੱਢੋਂ ਨਾਸ ਕਰ ਦਿਆਂਗਾ ਅਤੇ ਉਹਨਾਂ ਨੂੰ ਇੱਕ ਹੌਲ, ਨੱਕ ਚੜਾਉਣ ਦਾ ਕਾਰਨ ਅਤੇ ਸਦਾ ਦੀ ਵਿਰਾਨੀ ਬਣਾ ਦਿਆਂਗਾ
Voilà que je vais prendre et vous envoyer une famille qui viendra de l'aquilon, et je la conduirai contre cette terre et ceux qui l'habitent, et contre tous les gentils qui l'entourent; et je leur ferai de leurs champs un désert, un lieu de désolation, un sujet de raillerie et d'opprobre éternel.
10 ੧੦ ਨਾਲੇ ਮੈਂ ਉਹਨਾਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼, ਚੱਕੀਆਂ ਦਾ ਸ਼ੋਰ ਅਤੇ ਬੱਤੀਆਂ ਦੀ ਲੋ ਮਿਟਾ ਦਿਆਂਗਾ
Et je ferai taire chez eux le bruit de la joie et le bruit des fêtes, la voix de l'époux et la voix de l'épousée; et je disperserai le parfum de la myrrhe, et j'éteindrai la lumière de la lampe.
11 ੧੧ ਅਤੇ ਇਹ ਸਾਰਾ ਦੇਸ ਵਿਰਾਨ ਅਤੇ ਉਜਾੜ ਹੋ ਜਾਵੇਗਾ ਅਤੇ ਇਹ ਕੌਮਾਂ ਸੱਤਰ ਵਰਿਹਾਂ ਦੀ ਤੱਕ ਬਾਬਲ ਦੇ ਰਾਜਾ ਦੀ ਟਹਿਲ ਕਰਨਗੀਆਂ
Et toute la terre sera désolée, et ils seront en servitude chez les gentils durant soixante-dix ans.
12 ੧੨ ਅਤੇ ਸੱਤਰ ਵਰ੍ਹਿਆਂ ਦੇ ਪੂਰੇ ਹੋਣ ਤੇ ਮੈਂ ਬਾਬਲ ਦੇ ਰਾਜਾ ਅਤੇ ਉਸ ਕੌਮ ਦੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ। ਨਾਲੇ ਕਸਦੀਆਂ ਦੇ ਦੇਸ ਦੀ ਵੀ ਉਹਨਾਂ ਦੀ ਬਦੀ ਦੇ ਕਾਰਨ, ਅਤੇ ਮੈਂ ਉਹਨਾਂ ਨੂੰ ਸਦਾ ਲਈ ਵਿਰਾਨ ਕਰ ਦਿਆਂਗਾ
Et lorsque les soixante-dix ans seront accomplis, je punirai la nation qui les aura retenus, et j'en ferai un lieu d'éternelle désolation.
13 ੧੩ ਅਤੇ ਮੈਂ ਉਸ ਦੇਸ ਉੱਤੇ ਉਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਉਹਨਾਂ ਦੇ ਵਿਰੁੱਧ ਬੋਲਿਆ ਹਾਂ ਅਰਥਾਤ ਉਹ ਸਾਰੀਆਂ ਗੱਲਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹਨ ਜਿਹੜੀਆਂ ਯਿਰਮਿਯਾਹ ਸਾਰੀਆਂ ਕੌਮਾਂ ਦੇ ਵਿਰੁੱਧ ਅਗੰਮ ਵਾਕ ਕਰ ਕੇ ਬੋਲਿਆ
Et j'amènerai sur cette terre toutes les paroles que j'ai dites contre elle; toutes les choses qui ont été écrites dans ce livre.
14 ੧੪ ਕਿਉਂ ਜੋ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜਾ ਉਹਨਾਂ ਨੂੰ ਗੁਲਾਮ ਬਣਾਉਣਗੇ ਅਤੇ ਮੈਂ ਉਹਨਾਂ ਦੀ ਕਰਨੀ ਦਾ ਅਤੇ ਉਹਨਾਂ ਦੇ ਹੱਥਾਂ ਦੇ ਕੰਮ ਦਾ ਬਦਲਾ ਲਵਾਂਗਾ।
Prophéties de Jérémie contre le peuple d'Élam.
15 ੧੫ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਤਾਂ ਮੈਨੂੰ ਐਉਂ ਆਖਿਆ ਕਿ ਮੇਰੇ ਹੱਥੋਂ ਗੁੱਸੇ ਦੀ ਮਧ ਦਾ ਇਹ ਕਟੋਰਾ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਹਨਾਂ ਕੋਲ ਮੈਂ ਤੁਹਾਨੂੰ ਘੱਲਦਾ ਹਾਂ ਪਿਲਾ ਦੇ
Voici ce que dit le Seigneur: L'arc d'Élam, le principe de sa force a été brisé.
16 ੧੬ ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫ਼ਣਗੇ।
Et je ferai venir sur Élam les quatre vents des quatre coins du ciel; et je les disperserai au soufle de ces vents, et il n'y aura point de nation où ne se réfugient les exilés d'Élam.
17 ੧੭ ਤਦ ਮੈਂ ਯਹੋਵਾਹ ਦੇ ਹੱਥੋਂ ਉਹ ਕਟੋਰਾ ਲਿਆ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਹਨਾਂ ਕੋਲ ਯਹੋਵਾਹ ਨੇ ਭੇਜਿਆ ਸੀ ਪਿਲਾ ਦਿੱਤਾ
Et je les ferai trembler en face de ceux qui en veulent à leur vie; j'amènerai sur eux les coups de ma fureur, et j'enverrai sur eux mon glaive, jusqu'à ce que je les aie exterminés.
18 ੧੮ ਅਰਥਾਤ ਯਰੂਸ਼ਲਮ ਨੂੰ ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਅਤੇ ਉਸ ਦੇ ਰਾਜਿਆਂ ਅਤੇ ਉਸ ਦੇ ਸਰਦਾਰਾਂ ਨੂੰ, ਭਈ ਮੈਂ ਉਹਨਾਂ ਨੂੰ ਇੱਕ ਵਿਰਾਨਾ ਹੌਲ, ਨੱਕ ਚੜਾਉਣ ਦਾ ਕਾਰਨ ਅਤੇ ਸਰਾਪ ਬਣਾਵਾਂ ਜਿਵੇਂ ਅੱਜ ਦੇ ਦਿਨ ਹਨ
Et je placerai mon trône en Élam, et j'en chasserai le roi et les grands.
19 ੧੯ ਨਾਲੇ ਮਿਸਰ ਦੇ ਰਾਜੇ ਫ਼ਿਰਊਨ ਨੂੰ, ਉਸ ਦੇ ਟਹਿਲੂਆਂ ਨੂੰ, ਉਸ ਦੇ ਸਰਦਾਰਾਂ ਨੂੰ ਅਤੇ ਉਸ ਦੀ ਸਾਰੀ ਰਈਯਤ ਨੂੰ,
Et voici ce qui arrivera au dernier jour: je ramènerai Élam de la captivité, dit le Seigneur.
20 ੨੦ ਉਹਨਾਂ ਸਾਰਿਆਂ ਰਲਿਆਂ-ਮਿਲਿਆਂ ਲੋਕਾਂ ਨੂੰ, ਊਜ਼ ਦੇਸ ਦੇ ਸਾਰੇ ਰਾਜਿਆਂ ਨੂੰ, ਫ਼ਲਿਸਤੀਨ ਦੇਸ ਦੇ ਸਾਰੇ ਰਾਜਿਆਂ ਨੂੰ, ਅਸ਼ਕਲੋਨ ਨੂੰ, ਅੱਜ਼ਾਹ ਨੂੰ, ਅਕਰੋਨ ਨੂੰ ਅਤੇ ਅਸ਼ਦੋਦ ਦੇ ਬਕੀਏ ਨੂੰ,
Au commencement du règne de Sédécias, cette parole vint contre Élam:
21 ੨੧ ਅਦੋਮ ਨੂੰ, ਮੋਆਬ ਨੂੰ ਅਤੇ ਅੰਮੋਨੀਆਂ ਨੂੰ,
22 ੨੨ ਸੂਰ ਦੇ ਸਾਰੇ ਰਾਜਿਆਂ ਨੂੰ, ਸੀਦੋਨ ਦੇ ਸਾਰੇ ਰਾਜਿਆਂ ਨੂੰ ਅਤੇ ਉਸ ਟਾਪੂ ਦੇ ਰਾਜਿਆਂ ਨੂੰ ਜਿਹੜਾ ਸਮੁੰਦਰੋਂ ਪਾਰ ਹੈ,
23 ੨੩ ਦਦਾਨ ਨੂੰ, ਤੇਮਾ ਨੂੰ, ਬੂਜ਼ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਗਲਮੁੱਛੇ ਕਤਰਾਉਂਦੇ ਹਨ
24 ੨੪ ਅਰਬ ਦੇ ਸਾਰੇ ਰਾਜਿਆਂ ਨੂੰ ਅਤੇ ਰਲੇ ਮਿਲੇ ਲੋਕਾਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਹਨ,
25 ੨੫ ਜ਼ਿਮਰੀ ਦੇ ਸਾਰੇ ਰਾਜਿਆਂ ਨੂੰ, ਏਲਾਮ ਦੇ ਸਾਰੇ ਰਾਜਿਆਂ ਨੂੰ ਅਤੇ ਮਾਦਾ ਦੇ ਸਾਰੇ ਰਾਜਿਆਂ ਨੂੰ,
26 ੨੬ ਉੱਤਰ ਦੇ ਸਾਰੇ ਰਾਜਿਆਂ ਨੂੰ ਜਿਹੜੇ ਨੇੜੇ ਅਤੇ ਦੁਰੇਡੇ ਹਨ, ਇੱਕ ਦੂਜੇ ਦੇ ਮਗਰ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਜਿਹੜੀਆਂ ਸਰਿਸ਼ਟੀ ਉੱਤੇ ਹਨ, ਅਤੇ ਉਹਨਾਂ ਦੇ ਪਿੱਛੇ ਸ਼ੇਸ਼ਕ ਦਾ ਰਾਜਾ ਪੀਵੇਗਾ।
27 ੨੭ ਤਾਂ ਤੂੰ ਉਹਨਾਂ ਨੂੰ ਆਖੀਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਪੀਓ, ਖੀਵੇ ਹੋ ਜਾਓ, ਉਲਟੀ ਕਰੋ, ਡਿੱਗ ਪਵੋ ਅਤੇ ਫਿਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਭੇਜਾਂਗਾ!।
28 ੨੮ ਤਾਂ ਇਸ ਤਰ੍ਹਾਂ ਕਿ ਜੇ ਉਹ ਤੇਰੇ ਹੱਥੋਂ ਪੀਣ ਲਈ ਕਟੋਰਾ ਲੈਣ ਤੋਂ ਇਨਕਾਰੀ ਹੋ ਜਾਣ ਤਾਂ ਤੂੰ ਉਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਜ਼ਰੂਰ ਪੀਓਗੇ!
29 ੨੯ ਕਿਉਂ ਜੋ ਵੇਖੋ, ਉਹ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੈਂ ਬੁਰਿਆਈ ਲਿਆਉਣ ਲੱਗਾ। ਕੀ ਤੁਸੀਂ ਸੱਚ-ਮੁੱਚ ਸਜ਼ਾ ਤੋਂ ਬਿਨ੍ਹਾਂ ਛੁੱਟੋਗੇ? ਤੁਸੀਂ ਸਜ਼ਾ ਤੋਂ ਬਿਨ੍ਹਾਂ ਨਾ ਛੁੱਟੋਗੇ ਕਿਉਂ ਜੋ ਮੈਂ ਤਲਵਾਰ ਨੂੰ ਧਰਤੀ ਦੇ ਸਾਰੇ ਵਾਸੀਆਂ ਉੱਤੇ ਸੱਦ ਰਿਹਾ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ
30 ੩੦ ਤੂੰ ਇਹਨਾਂ ਸਾਰੀਆਂ ਗੱਲਾਂ ਦਾ ਉਹਨਾਂ ਦੇ ਵਿਰੁੱਧ ਅਗੰਮ ਵਾਚੀਂ ਅਤੇ ਤੂੰ ਉਹਨਾਂ ਨੂੰ ਆਖ, - ਯਹੋਵਾਹ ਉਚਿਆਈ ਤੋਂ ਗੱਜੇਗਾ, ਅਤੇ ਆਪਣੇ ਪਵਿੱਤਰ ਨਿਵਾਸ ਤੋਂ ਆਪਣੀ ਅਵਾਜ਼ ਦੇਵੇਗਾ। ਉਹ ਬੜੇ ਜ਼ੋਰ ਨਾਲ ਆਪਣੀ ਚਰਾਂਦ ਉੱਤੇ ਗੱਜੇਗਾ, ਅਤੇ ਉਹਨਾਂ ਵਾਂਗੂੰ ਲਲਕਾਰੇਗਾ ਜਿਹੜੇ ਅੰਗੂਰਾਂ ਨੂੰ ਮਿੱਧਦੇ ਹਨ, ਧਰਤੀ ਦੇ ਸਾਰੇ ਵਸਨੀਕਾਂ ਦੇ ਵਿਰੁੱਧ।
31 ੩੧ ਧਰਤੀ ਦੇ ਕੰਢਿਆਂ ਤੱਕ ਇੱਕ ਸ਼ੋਰ ਅਪੜੇਗਾ, ਕਿਉਂ ਜੋ ਯਹੋਵਾਹ ਦਾ ਕੌਮਾਂ ਨਾਲ ਝਗੜਾ ਹੈ, ਉਹ ਸਾਰੇ ਬਸ਼ਰਾਂ ਦਾ ਨਿਆਂ ਕਰੇਗਾ, ਅਤੇ ਦੁਸ਼ਟ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਯਹੋਵਾਹ ਦਾ ਵਾਕ ਹੈ।
32 ੩੨ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਬੁਰਿਆਈ ਕੌਮ-ਕੌਮ ਉੱਤੇ ਆ ਪਵੇਗੀ, ਅਤੇ ਇੱਕ ਵੱਡਾ ਤੂਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ!
33 ੩੩ ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਪਏ ਰਹਿਣਗੇ। ਉਹਨਾਂ ਲਈ ਸੋਗ ਨਾ ਹੋਵੇਗਾ, ਉਹ ਨਾ ਇਕੱਠੇ ਕੀਤੇ ਜਾਣਗੇ, ਨਾ ਦੱਬੇ ਜਾਣਗੇ, ਉਹ ਭੋਂ ਉੱਤੇ ਬਿਸ਼ਟਾ ਵਾਂਗੂੰ ਹੋਣਗੇ।
34 ੩੪ ਹੇ ਆਜੜੀਓ, ਤੁਸੀਂ ਵਿਲਕੋ ਅਤੇ ਚਿੱਲਾਓ। ਹੇ ਇੱਜੜ ਦੇ ਸਰਦਾਰੋ, ਤੁਸੀਂ ਸੁਆਹ ਵਿੱਚ ਲੇਟੋ! ਕਿਉਂ ਜੋ ਤੁਹਾਡੇ ਕਤਲ ਹੋਣ ਦੇ ਅਤੇ ਖਿਲਰਣ ਦੇ ਦਿਨ ਪੂਰੇ ਹੋ ਗਏ, ਅਤੇ ਤੁਸੀਂ ਇੱਕ ਚੰਗੇ ਭਾਂਡੇ ਵਾਂਗੂੰ ਡਿੱਗ ਪਓਗੇ।
35 ੩੫ ਆਜੜੀਆਂ ਲਈ ਨੱਸਣ ਦਾ ਮੌਕਾ ਜਾਂਦਾ ਰਿਹਾ, ਅਤੇ ਇੱਜੜ ਦੇ ਸਰਦਾਰਾਂ ਲਈ ਕੋਈ ਬਚਾਓ ਨਾ ਹੋਵੋਗੇ।
36 ੩੬ ਆਜੜੀਆਂ ਦੇ ਚਿੱਲਾਉਣ ਦੀ ਅਵਾਜ਼, ਇੱਜੜ ਦੇ ਸਰਦਾਰਾਂ ਦਾ ਵਿਲਕਣਾ! ਕਿਉਂ ਜੋ ਯਹੋਵਾਹ ਨੇ ਉਹਨਾਂ ਦੀਆਂ ਚਾਰਗਾਹਾਂ ਨੂੰ ਉਜਾੜ ਦਿੱਤਾ ਹੈ।
37 ੩੭ ਸ਼ਾਂਤੀ ਦੀਆਂ ਚਾਰਗਾਹਾਂ ਉੱਜੜ ਗਈਆਂ ਹਨ, ਯਹੋਵਾਹ ਦੇ ਡਾਢੇ ਕ੍ਰੋਧ ਦੇ ਕਾਰਨ।
38 ੩੮ ਬੱਬਰ ਸ਼ੇਰ ਵਾਂਗੂੰ ਉਸ ਆਪਣੇ ਘੁਰਨੇ ਨੂੰ ਛੱਡ ਦਿੱਤਾ ਹੈ, ਕਿਉਂ ਜੋ ਉਹਨਾਂ ਦਾ ਦੇਸ ਵਿਰਾਨ ਹੋ ਗਿਆ, ਉਸ ਡਾਢੇ ਅਨ੍ਹੇਰ ਦੇ ਕਾਰਨ, ਅਤੇ ਉਹ ਦੇ ਡਾਢੇ ਕ੍ਰੋਧ ਦੇ ਕਾਰਨ।

< ਯਿਰਮਿਯਾਹ 25 >