< ਯਿਰਮਿਯਾਹ 24 >
1 ੧ ਇਸ ਦੇ ਪਿੱਛੋਂ ਕਿ ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਰਦਾਰਾਂ ਨੂੰ, ਕਾਰੀਗਰਾਂ ਅਤੇ ਲੁਹਾਰਾਂ ਨੂੰ ਯਰੂਸ਼ਲਮ ਵਿੱਚੋਂ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਯਹੋਵਾਹ ਨੇ ਮੈਨੂੰ ਵਿਖਾਇਆ ਕਿ ਹੰਜ਼ੀਰ ਦੀਆਂ ਦੋ ਟੋਕਰੀਆਂ ਹੈਕਲ ਦੇ ਸਾਹਮਣੇ ਧਰੀਆਂ ਹੋਈਆਂ ਹਨ
Показа ми Господ, и гле, две котарице смокава намештене пред црквом Господњом, пошто Навуходоносор, цар вавилонски, зароби Јехонију сина Јоакимовог цара Јудиног, и кнезове Јудине, и дрводеље и коваче из Јерусалима и одведе их у Вавилон.
2 ੨ ਇੱਕ ਟੋਕਰੀ ਬਹੁਤ ਚੰਗੀਆਂ ਹੰਜ਼ੀਰ ਦੀ ਜਿਹੜੀਆਂ ਪਹਿਲਾਂ ਪੱਕੀਆਂ ਹੋਣ ਅਤੇ ਦੂਜੀ ਟੋਕਰੀ ਬਹੁਤ ਖ਼ਰਾਬ ਹੰਜ਼ੀਰ ਦੀ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ ਉਹ ਐਨੀਆਂ ਬੁਰੀਆਂ ਸਨ
У једној котарици беху смокве врло добре, какве беху ране смокве, а у другој котарици беху врло рђаве смокве, које се не могаху јести, тако беху рђаве.
3 ੩ ਤਦ ਯਹੋਵਾਹ ਨੇ ਮੈਨੂੰ ਆਖਿਆ, ਹੇ ਯਿਰਮਿਯਾਹ, ਤੂੰ ਕੀ ਦੇਖਦਾ ਹੈ? ਤਦ ਮੈਂ ਆਖਿਆ, ਹੰਜ਼ੀਰਾਂ, ਚੰਗੀਆਂ ਹੰਜ਼ੀਰ ਬਹੁਤ ਹੀ ਚੰਗੀਆਂ ਅਤੇ ਖ਼ਰਾਬ ਹੰਜ਼ੀਰ, ਬਹੁਤ ਖ਼ਰਾਬ, ਉਹ ਖਾਧੀਆਂ ਨਹੀਂ ਜਾਂਦੀਆਂ, ਉਹ ਐਨੀਆਂ ਬੁਰੀਆਂ ਹਨ।
И рече ми Господ: Шта видиш, Јеремија? А ја рекох: Смокве, једне добре смокве, врло добре, а друге рђаве, врло рђаве, које се не могу јести, тако су рђаве.
4 ੪ ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
И дође ми реч Господња говорећи:
5 ੫ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਇਹਨਾਂ ਚੰਗੀਆਂ ਹੰਜ਼ੀਰਾਂ ਵਾਂਗੂੰ ਯਹੂਦਾਹ ਦੇ ਗ਼ੁਲਾਮਾਂ ਨਾਲ ਜਿਹਨਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੀ ਧਰਤੀ ਵਿੱਚ ਭੇਜਿਆ ਹੈ ਭਲਿਆਈ ਕਰਾਂਗਾ
Овако вели Господ Бог Израиљев: Какве су те смокве добре, тако ће ми бити добра ради робље Јудино, које одаслах из овог места у земљу халдејску.
6 ੬ ਮੈਂ ਉਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ। ਮੈਂ ਉਹਨਾਂ ਨੂੰ ਇਸ ਦੇਸ ਵਿੱਚ ਫਿਰ ਲਿਆਵਾਂਗਾ। ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਵਾਂਗਾ, ਮੈਂ ਉਹਨਾਂ ਨੂੰ ਲਾਵਾਂਗਾ ਅਤੇ ਪੁੱਟਾਂਗਾ ਨਹੀਂ
И обратићу очи своје на њих добра ради, и довешћу их опет у ову земљу, и сазидаћу их и нећу их разорити, и насадићу их и нећу их почупати.
7 ੭ ਮੈਂ ਉਹਨਾਂ ਨੂੰ ਅਜਿਹਾ ਦਿਲ ਦਿਆਂਗਾ ਭਈ ਉਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਉਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ।
Јер ћу им дати срце да ме познају да сам ја Господ, и биће ми народ и ја ћу им бити Бог, јер ће се обратити к мени свим срцем својим.
8 ੮ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਖ਼ਰਾਬ ਹੰਜ਼ੀਰਾਂ, ਵਾਂਗੂੰ ਜਿਹੜੀਆਂ ਖਰਾਬੀ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ ਇਸੇ ਤਰ੍ਹਾਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨਾਲ ਅਤੇ ਉਸ ਦੇ ਸਰਦਾਰਾਂ ਨਾਲ ਅਤੇ ਯਰੂਸ਼ਲਮ ਦੇ ਬਕੀਏ ਨਾਲ ਉਹਨਾਂ ਨਾਲ ਜਿਹੜੇ ਇਸ ਦੇਸ ਵਿੱਚ ਬਚੇ ਹੋਏ ਹਨ ਅਤੇ ਉਹਨਾਂ ਨਾਲ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹਨ ਵਰਤਾਂਗਾ
А какве су те рђаве смокве да се не могу јести, како су рђаве, таквим ћу, вели Господ, учинити Седекију цара Јудиног и кнезове његове и остатак Јерусалимљана који осташе у овој земљи и који живе у земљи мисирској.
9 ੯ ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈਅ ਦੇ ਦਿਆਂਗਾ ਅਤੇ ਉਹ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤ, ਮਿਹਣਾ ਅਤੇ ਸਰਾਪ ਹੋਣਗੇ
Учинићу да се потуцају по свим царствима земаљским на зло, да буду срамота и прича и руг и уклин по свим местима, куда их раселим.
10 ੧੦ ਮੈਂ ਉਹਨਾਂ ਵਿੱਚ ਤਲਵਾਰ, ਕਾਲ ਅਤੇ ਬਵਾ ਨੂੰ ਭੇਜਾਂਗਾ ਇੱਥੋਂ ਤੱਕ ਕਿ ਉਸ ਭੋਂ ਉੱਤੋਂ ਜਿਹੜੀ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਉਹ ਮੁੱਕ ਜਾਣ।
И послаћу на њих мач, глад и помор, докле се не истребе са земље, коју сам дао њима и оцима њиховим.