< ਯਿਰਮਿਯਾਹ 22 >
1 ੧ ਯਹੋਵਾਹ ਐਉਂ ਆਖਦਾ ਹੈ ਕਿ ਯਹੂਦਾਹ ਦੇ ਰਾਜਾ ਦੇ ਮਹਿਲ ਨੂੰ ਉੱਤਰ ਜਾ ਅਤੇ ਉੱਥੇ ਇਹ ਗੱਲ ਕਰ ਕੇ ਆਖ ਕਿ
Så sa Herren: Gå ned til Judas konges hus og tal der dette ord:
2 ੨ ਯਹੋਵਾਹ ਦਾ ਬਚਨ ਸੁਣ, ਹੇ ਯਹੂਦਾਹ ਦੇ ਪਾਤਸ਼ਾਹ, ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੇਰੇ ਟਹਿਲੂਏ ਤੇਰੇ ਕੋਲ ਜਿਹੜੇ ਇਹਨਾਂ ਫਾਟਕਾਂ ਥਾਣੀ ਵੜਦੇ ਹੋ
Hør Herrens ord, du Judas konge som sitter på Davids trone, du selv og dine tjenere og ditt folk, I som går inn gjennem disse porter!
3 ੩ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁੱਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਇਸ ਸਥਾਨ ਵਿੱਚ ਬੇਦੋਸ਼ ਦਾ ਲਹੂ ਵਹਾਓ
Så sier Herren: Gjør rett og rettferdighet, fri den plyndrede ut av undertrykkerens hånd, og gjør ikke urett og vold mot den fremmede, den farløse og enken, og utøs ikke uskyldig blod på dette sted!
4 ੪ ਕਿਉਂਕਿ ਜੇ ਉਹ ਸੱਚੀ ਮੁੱਚੀ ਇਹ ਕਰੋਗੇ ਤਾਂ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਰਾਜਾ ਰੱਥਾਂ ਅਤੇ ਘੋੜਿਆਂ ਉੱਤੇ ਚੜ੍ਹ ਕੇ ਇਸ ਮਹਿਲ ਦੇ ਫਾਟਕਾਂ ਵਿੱਚ ਵੜਨਗੇ, ਉਹ ਅਤੇ ਉਹਨਾਂ ਦੇ ਟਹਿਲੂਏ ਅਤੇ ਉਹਨਾਂ ਦੇ ਲੋਕ ਵੀ
For dersom I gjør efter dette ord, så skal konger som sitter på Davids trone, dra inn gjennem portene til dette hus på vogner og hester, kongen selv og hans tjenere og hans folk.
5 ੫ ਪਰ ਜੇ ਤੁਸੀਂ ਇਹ ਗੱਲਾਂ ਨਾ ਸੁਣੋਗੇ ਤਾਂ ਮੈਨੂੰ ਮੇਰੀ ਹੀ ਸਹੁੰ, ਯਹੋਵਾਹ ਦਾ ਵਾਕ ਹੈ, ਕਿ ਇਹ ਘਰ ਵਿਰਾਨ ਹੋ ਜਾਵੇਗਾ
Men dersom I ikke hører på disse ord, da sverger jeg ved mig selv, sier Herren, at dette hus skal bli ødelagt.
6 ੬ ਯਹੂਦਾਹ ਦੇ ਰਾਜਾ ਦੇ ਮਹਿਲ ਦੇ ਬਾਰੇ ਯਹੋਵਾਹ ਐਉਂ ਆਖਦਾ ਹੈ, - ਤੂੰ ਮੇਰੇ ਲਈ ਗਿਲਆਦ ਹੈਂ ਅਤੇ ਲਬਾਨੋਨ ਦਾ ਸਿਰ, ਸੱਚੀ ਮੁੱਚੀ ਮੈਂ ਤੈਨੂੰ ਉਜਾੜ ਬਣਾ ਦਿਆਂਗਾ, ਉਹ ਸ਼ਹਿਰ ਜਿਹਨਾਂ ਵਿੱਚ ਕੋਈ ਨਹੀਂ ਵੱਸਦਾ।
For så sier Herren om Judas konges hus: Et Gilead er du for mig, en Libanons topp; men sannelig, jeg vil gjøre dig til en ørken, til byer som ingen bor i.
7 ੭ ਮੈਂ ਤੇਰੇ ਵਿਰੁੱਧ ਨਾਸ ਕਰਨ ਵਾਲਿਆਂ ਨੂੰ ਤਿਆਰ ਕਰਾਂਗਾ, ਹਰ ਮਨੁੱਖ ਆਪਣੇ ਸ਼ਸਤਰਾਂ ਨਾਲ, ਉਹ ਤੇਰੇ ਚੁਗਵੇਂ ਦਿਆਰਾਂ ਨੂੰ ਵੱਢਣਗੇ, ਅਤੇ ਉਹਨਾਂ ਨੂੰ ਅੱਗ ਉੱਤੇ ਸੁੱਟਣਗੇ।
Og jeg vil innvie ødeleggere mot dig, hver med sine våben, og de skal hugge ned dine herligste sedrer og kaste dem på ilden.
8 ੮ ਬਹੁਤ ਸਾਰੀਆਂ ਕੌਮਾਂ ਇਸ ਸ਼ਹਿਰ ਦੇ ਕੋਲ ਦੀ ਲੰਘਣਗੀਆਂ ਅਤੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਖੇਗਾ, ਯਹੋਵਾਹ ਨੇ ਇਸ ਵੱਡੇ ਸ਼ਹਿਰ ਨਾਲ ਐਉਂ ਕਿਉਂ ਕੀਤਾ?
Og mange hedninger skal gå forbi denne by og si til hverandre: Hvorfor har Herren gjort så med denne store by?
9 ੯ ਤਾਂ ਉਹ ਆਖਣਗੇ, ਇਸ ਲਈ ਕਿ ਉਹਨਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ।
Og de skal svare: Fordi de forlot Herrens, sin Guds pakt og tilbad andre guder og dyrket dem.
10 ੧੦ ਤੁਸੀਂ ਮੋਏ ਹੋਏ ਲਈ ਨਾ ਰੋਵੋ, ਨਾ ਮਾਤਮ ਕਰੋ, ਪਰ ਜਿਹੜਾ ਤੁਰਿਆ ਜਾਂਦਾ ਹੈ, ਉਹ ਦੇ ਲਈ ਧਾਹਾਂ ਮਾਰ-ਮਾਰ ਕੇ ਰੋਵੋ, ਕਿਉਂ ਜੋ ਉਹ ਫਿਰ ਨਹੀਂ ਮੁੜੇਗਾ, ਨਾ ਆਪਣੀ ਜਨਮ ਭੂਮੀ ਨੂੰ ਵੇਖੇਗਾ।
Gråt ikke over en død og klag ikke over ham! Gråt over ham som har draget bort! For han skal ikke mere komme tilbake og se sitt fødeland.
11 ੧੧ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਦੇ ਬਾਰੇ ਜਿਹਨੇ ਆਪਣੇ ਪਿਤਾ ਯੋਸ਼ੀਯਾਹ ਦੇ ਥਾਂ ਰਾਜ ਕੀਤਾ ਅਤੇ ਇਸ ਥਾਂ ਤੋਂ ਤੁਰ ਗਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਭਈ ਉਹ ਇੱਧਰ ਫਿਰ ਨਾ ਆਵੇਗਾ
For så sier Herren om Judas konge Sallum, Josias' sønn, som blev konge efter sin far Josias, og som drog bort fra dette sted: Han skal ikke mere komme tilbake hit;
12 ੧੨ ਪਰ ਜਿੱਥੇ ਉਹ ਨੂੰ ਗ਼ੁਲਾਮ ਕਰਕੇ ਲੈ ਗਏ ਹਨ ਉੱਥੇ ਉਹ ਮਰੇਗਾ ਅਤੇ ਇਸ ਦੇਸ ਨੂੰ ਉਹ ਫਿਰ ਨਾ ਵੇਖੇਗਾ।
men på det sted som de har ført ham til i fangenskap, der skal han dø, og dette land skal han ikke se mere.
13 ੧੩ ਹਾਏ ਉਹ ਦੇ ਉੱਤੇ ਜਿਹੜਾ ਆਪਣੇ ਘਰ ਨੂੰ ਕੁਧਰਮ ਨਾਲ ਅਤੇ ਉਹ ਦੇ ਉੱਪਰਲੀਆਂ ਕੋਠੜੀਆਂ ਬਿਨਾਂ ਨਿਆਂ ਦੇ ਬਣਾਉਂਦਾ ਹੈ! ਜਿਹੜਾ ਆਪਣੇ ਗੁਆਂਢੀ ਤੋਂ ਬੇਗਾਰ ਲੈਂਦਾ ਹੈ, ਅਤੇ ਉਸ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ।
Ve ham som bygger sitt hus med urettferdighet og sine saler med urett, som lar sin næste træle for intet og ikke gir ham hans lønn,
14 ੧੪ ਉਹ ਆਖਦਾ ਹੈ, ਮੈਂ ਆਪਣੇ ਲਈ ਇੱਕ ਵੱਡਾ ਘਰ ਬਣਾਵਾਂਗਾ, ਅਤੇ ਹਵਾਦਾਰ ਚੁਬਾਰੇ ਵੀ, ਅਤੇ ਉਹ ਦੇ ਵਿੱਚ ਛੇਕ ਕਰਕੇ ਤਾਕੀਆਂ ਲਾਉਂਦਾ ਹੈ, ਅਤੇ ਉਹ ਦੀ ਦਿਆਰ ਦੀ ਛੱਤ ਬਣਾਉਂਦਾ ਹੈ, ਉਹ ਨੂੰ ਸਿੰਗਰਫ਼ੀ ਰੰਗ ਨਾਲ ਰੰਗਦਾ ਹੈ।
som sier: Jeg vil bygge mig et rummelig hus og luftige saler, og som hugger ut vinduer på det og paneler det med sedertre og maler det med rødt.
15 ੧੫ ਕੀ ਤੂੰ ਇਸ ਲਈ ਰਾਜ ਕਰੇਂਗਾ, ਭਈ ਤੈਨੂੰ ਦਿਆਰ ਦੇ ਕੰਮ ਦਾ ਚਾਅ ਹੈ? ਕੀ ਤੇਰੇ ਪਿਤਾ ਨੇ ਨਹੀਂ ਖਾਧਾ ਪੀਤਾ, ਅਤੇ ਨਿਆਂ ਅਤੇ ਧਰਮ ਨਹੀਂ ਕੀਤਾ? ਤਦ ਹੀ ਉਹ ਦਾ ਭਲਾ ਹੋਇਆ।
Er du konge fordi du kappes i å bygge av sedertre? Din far - mon han ikke åt og drakk og gjorde rett og rettferdighet? Da gikk det ham vel.
16 ੧੬ ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ, ਤਦ ਹੀ ਉਹ ਦਾ ਭਲਾ ਹੋਇਆ। ਕੀ ਇਹ ਮੇਰਾ ਗਿਆਨ ਨਹੀਂ ਹੈ? ਯਹੋਵਾਹ ਦਾ ਵਾਕ ਹੈ।
Han hjalp den elendige og fattige til hans rett; da gikk det vel. Er ikke dette å kjenne mig? sier Herren.
17 ੧੭ ਤੇਰਾ ਦਿਲ ਅਤੇ ਤੇਰੀਆਂ ਅੱਖੀਆਂ ਕੇਵਲ ਨਹੱਕੇ ਲੋਭ ਉੱਤੇ, ਬੇਦੋਸ਼ਿਆਂ ਦਾ ਲਹੂ ਵਹਾਉਣ ਉੱਤੇ, ਜ਼ੁਲਮ ਅਤੇ ਸਖ਼ਤੀ ਕਰਨ ਉੱਤੇ ਲੱਗੀਆਂ ਹਨ!।
Men dine øine og ditt hjerte er ikke rettet på annet enn på vinning og på å utøse den uskyldiges blod og på å bruke vold og undertrykkelse.
18 ੧੮ ਇਸ ਲਈ ਯਹੋਵਾਹ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, - ਉਹ ਦੇ ਉੱਤੇ ਉਹ ਇਹ ਆਖ ਕੇ ਸੋਗ ਨਾ ਕਰਨਗੇ, ਹਾਏ ਮੇਰੇ ਭਰਾ! ਜਾਂ ਹਾਏ ਮੇਰੀ ਭੈਣ! ਨਾ ਉਹ ਦੇ ਉੱਤੇ ਇਹ ਆਖ ਕੇ ਸੋਗ ਕਰਨਗੇ, ਹਾਏ ਮਾਲਕ! ਹਾਏ ਮਹਾਰਾਜ!
Derfor sier Herren så om Judas konge Jojakim, Josias' sønn: De skal ikke holde sørgehøitid over ham og rope: Ve, min bror! Ve, søster! De skal ikke holde sørgehøitid over ham og rope: Ve, herre! Ve, hans herlighet!
19 ੧੯ ਉਹ ਦਾ ਦਫ਼ਨਾਉਣਾ ਗਧੇ ਦੇ ਦਫ਼ਨਾਉਣ ਜਿਹਾ ਹੋਵੇਗਾ, ਉਹ ਨੂੰ ਧੂ ਕੇ ਯਰੂਸ਼ਲਮ ਦੇ ਫਾਟਕਾਂ ਤੋਂ ਬਾਹਰ ਸੁੱਟ ਦੇਣਗੇ।
Som de begraver et asen, skal han begraves; de skal slepe ham bort og slenge ham vekk langt fra Jerusalems porter.
20 ੨੦ ਲਬਾਨੋਨ ਨੂੰ ਚੜ੍ਹ ਜਾ ਅਤੇ ਚਿੱਲਾ, ਅਤੇ ਬਾਸ਼ਾਨ ਵਿੱਚ ਆਪਣੀ ਅਵਾਜ਼ ਉੱਚੀ ਕਰ, ਅਬਾਰੀਮ ਤੋਂ ਚਿੱਲਾ, ਕਿ ਤੇਰੇ ਸਾਰੇ ਪ੍ਰੇਮੀ ਭੰਨੇ ਤੋੜੇ ਗਏ ਹਨ!
Stig op på Libanon og skrik, og la din røst lyde i Basan og skrik fra Abarim! For alle dine elskere er knust.
21 ੨੧ ਮੈਂ ਤੇਰੀ ਭਾਗਵਾਨੀ ਦੇ ਵੇਲੇ ਤੇਰੇ ਨਾਲ ਬੋਲਿਆ, ਪਰ ਤੂੰ ਆਖਿਆ, ਮੈਂ ਨਾ ਸੁਣਾਂਗੀ। ਤੇਰੀ ਜੁਆਨੀ ਤੋਂ ਤੇਰਾ ਇਹੋ ਹੀ ਰਾਹ ਰਿਹਾ, ਕਿਉਂ ਜੋ ਤੂੰ ਮੇਰੀ ਅਵਾਜ਼ ਨਹੀਂ ਸੁਣੀ।
Jeg talte til dig i din trygghet; men du sa: Jeg vil ikke høre. Dette var din ferd fra din ungdom av at du ikke hørte på min røst.
22 ੨੨ ਹਵਾ ਤੇਰੇ ਸਾਰੇ ਅਯਾਲੀਆਂ ਨੂੰ ਚਰਾਵੇਗੀ, ਅਤੇ ਤੇਰੇ ਪ੍ਰੇਮੀ ਕੈਦ ਵਿੱਚ ਜਾਣਗੇ। ਤਦ ਤੂੰ ਆਪਣੀ ਸਾਰੀ ਬਦੀ ਦੇ ਕਾਰਨ ਲੱਜਿਆਵਾਨ ਅਤੇ ਮੂੰਹ ਕਾਲਾ ਹੋਵੇਂਗੀ!
Alle dine førere skal vinden bortføre, og dine elskere må gå i fangenskap; ja, da skal du vanæres og bli til skamme for all din ondskaps skyld.
23 ੨੩ ਹੇ ਲਬਾਨੋਨ ਦਾ ਵਸਨੀਕ, ਤੂੰ ਜਿਹੜੀ ਦਿਆਰਾਂ ਵਿੱਚ ਆਪਣਾ ਆਲ੍ਹਣਾ ਬਣਾਉਂਦੀ ਹੈ, ਤੂੰ ਕਿੰਨੀ ਕੁ ਦਯਾ ਜੋਗ ਹੋਵੇਗੀ ਜਦ ਤੈਨੂੰ ਪੀੜਾਂ ਲੱਗਣਗੀਆਂ, ਜਣਨ ਵਾਲੀ ਔਰਤ ਵਾਂਗੂੰ ਪੀੜਾਂ ਲੱਗਣਗੀਆਂ!।
Du som bor på Libanon, som har ditt rede i sedrene, hvor du vil stønne når smerter kommer over dig, veer som den fødende kvinnes!
24 ੨੪ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਜਾਨ ਦੀ ਸਹੁੰ, ਜੇਕਰ ਯਹੂਦਾਹ ਦੇ ਰਾਜਾ ਯਹੋਯਾਕੀਮ ਦਾ ਪੁੱਤਰ ਕਾਨਯਾਹ ਮੇਰੇ ਸੱਜੇ ਹੱਥ ਦੀ ਅੰਗੂਠੀ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ!
Så sant jeg lever, sier Herren, selv om du Konja, Jojakims sønn, Judas konge, var en signetring på min høire hånd, så vilde jeg rive dig derfra.
25 ੨੫ ਮੈਂ ਤੈਨੂੰ ਉਹਨਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੀ ਤਾਂਘ ਕਰਨ ਵਾਲੇ ਹਨ ਅਤੇ ਉਹਨਾਂ ਦੇ ਹੱਥ ਵਿੱਚ ਜਿਹਨਾਂ ਤੋਂ ਤੂੰ ਡਰਦਾ ਹੈ ਅਰਥਾਤ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ
Og jeg vil gi dig i deres hånd som står dig efter livet, og i deres hånd som du gruer for, i Babels konge Nebukadnesars hånd og i kaldeernes hånd.
26 ੨੬ ਮੈਂ ਤੈਨੂੰ ਅਤੇ ਤੇਰੀ ਮਾਤਾ ਨੂੰ ਜਿਸ ਤੈਨੂੰ ਜਣਿਆ ਦੂਜੇ ਦੇਸ ਵਿੱਚ ਜਿੱਥੇ ਤੁਸੀਂ ਨਹੀਂ ਜੰਮੇ ਕੱਢ ਦਿਆਂਗਾ। ਉੱਥੇ ਤੁਸੀਂ ਮਰ ਜਾਓਗੇ
Og jeg vil kaste dig og din mor som fødte dig, bort til et annet land, hvor I ikke blev født, og der skal I dø.
27 ੨੭ ਪਰ ਉਸ ਦੇਸ ਨੂੰ ਜਿੱਥੇ ਉਹਨਾਂ ਦਾ ਜੀ ਮੁੜਨ ਨੂੰ ਚਾਹੁੰਦਾ ਹੈ ਉੱਥੇ ਫਿਰ ਨਾ ਮੁੜਨਗੇ।
Men det land de stunder efter å komme tilbake til, til det skal de ikke komme tilbake.
28 ੨੮ ਕੀ ਇਹ ਮਨੁੱਖ ਕਾਨਯਾਹ ਇੱਕ ਨਖਿੱਧ ਟੁੱਟਾ ਭਾਂਡਾ ਹੈ, ਇੱਕ ਭਾਂਡਾ ਜਿਸ ਤੋਂ ਕੋਈ ਖੁਸ਼ ਨਹੀਂ? ਉਹ ਅਤੇ ਉਹ ਦੀ ਨਸਲ ਕਿਉਂ ਕੱਢੇ ਗਏ ਹਨ, ਅਤੇ ਉਸ ਦੇਸ ਵਿੱਚ ਸੁੱਟੇ ਗਏ ਜਿਸ ਨੂੰ ਉਹ ਨਹੀਂ ਜਾਣਦੇ?
Er han da en foraktet, knust lerkrukke, denne mann Konja, eller et kar som ingen bryr sig om? Hvorfor er de bortkastet, han og hans ætt, og slengt bort til det land de ikke kjente?
29 ੨੯ ਹੇ ਧਰਤੀ, ਹੇ ਧਰਤੀ, ਹੇ ਧਰਤੀ! ਯਹੋਵਾਹ ਦਾ ਬਚਨ ਸੁਣ!
Land! land! land! Hør Herrens ord!
30 ੩੦ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਮਨੁੱਖ ਨੂੰ ਔਂਤਰਾ ਲਿਖੋ, ਇੱਕ ਮਰਦ ਜਿਹੜਾ ਆਪਣੇ ਦਿਨਾਂ ਵਿੱਚ ਸਫ਼ਲ ਨਾ ਹੋਵੇਗਾ, ਨਾ ਹੀ ਉਸ ਦੀ ਨਸਲ ਵਿੱਚੋਂ ਕੋਈ ਸਫ਼ਲ ਹੋਵੇਗਾ, ਭਈ ਦਾਊਦ ਦੇ ਸਿੰਘਾਸਣ ਉੱਤੇ ਬੈਠੇ, ਅਤੇ ਯਹੂਦਾਹ ਉੱਤੇ ਫਿਰ ਰਾਜ ਕਰੇ।
Så sier Herren: Skriv denne mann op som barnløs, som en mann som ingen lykke har i sine levedager! For ingen av hans ætt skal mere få lykke til å sitte på Davids trone og herske over Juda.