< ਯਾਕੂਬ 2 >
1 ੧ ਹੇ ਮੇਰੇ ਭਰਾਵੋ, ਸਾਡੇ ਪ੍ਰਤਾਪਵਾਨ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡਾ ਵਿਸ਼ਵਾਸ ਕਿਸੇ ਤਰ੍ਹਾਂ ਦੇ ਪੱਖਪਾਤ ਨਾਲ ਨਾ ਹੋਵੇ।
ਹੇ ਮਮ ਭ੍ਰਾਤਰਃ, ਯੂਯਮ੍ ਅਸ੍ਮਾਕੰ ਤੇਜਸ੍ਵਿਨਃ ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਧਰ੍ੰਮੰ ਮੁਖਾਪੇਕ੍ਸ਼਼ਯਾ ਨ ਧਾਰਯਤ|
2 ੨ ਕਿਉਂਕਿ ਜੇ ਕੋਈ ਮਨੁੱਖ ਸੋਨੇ ਦੀ ਅੰਗੂਠੀ ਅਤੇ ਸੁੰਦਰ ਬਸਤਰ ਪਾ ਕੇ ਤੁਹਾਡੀ ਸਭਾ ਵਿੱਚ ਆਵੇ ਅਤੇ ਇੱਕ ਗਰੀਬ ਵੀ ਮੈਲ਼ੇ ਬਸਤਰ ਪਾ ਕੇ ਆਵੇ, ।
ਯਤੋ ਯੁਸ਼਼੍ਮਾਕੰ ਸਭਾਯਾਂ ਸ੍ਵਰ੍ਣਾਙ੍ਗੁਰੀਯਕਯੁਕ੍ਤੇ ਭ੍ਰਾਜਿਸ਼਼੍ਣੁਪਰਿੱਛਦੇ ਪੁਰੁਸ਼਼ੇ ਪ੍ਰਵਿਸ਼਼੍ਟੇ ਮਲਿਨਵਸ੍ਤ੍ਰੇ ਕਸ੍ਮਿੰਸ਼੍ਚਿਦ੍ ਦਰਿਦ੍ਰੇ(ਅ)ਪਿ ਪ੍ਰਵਿਸ਼਼੍ਟੇ
3 ੩ ਅਤੇ ਤੁਸੀਂ ਉਸ ਸੁੰਦਰ ਬਸਤਰਾਂ ਵਾਲੇ ਦਾ ਲਿਹਾਜ਼ ਕਰੋ ਅਤੇ ਉਸ ਨੂੰ ਕਹੋ, ਇੱਥੇ ਚੰਗੀ ਥਾਂ ਆ ਕੇ ਬੈਠ ਅਤੇ ਉਸ ਗਰੀਬ ਨੂੰ ਕਹੋ ਕਿ ਤੂੰ ਇੱਥੇ ਖੜ੍ਹਾ ਰਹਿ, ਜਾ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ।
ਯੂਯੰ ਯਦਿ ਤੰ ਭ੍ਰਾਜਿਸ਼਼੍ਣੁਪਰਿੱਛਦਵਸਾਨੰ ਜਨੰ ਨਿਰੀਕ੍ਸ਼਼੍ਯ ਵਦੇਤ ਭਵਾਨ੍ ਅਤ੍ਰੋੱਤਮਸ੍ਥਾਨ ਉਪਵਿਸ਼ਤ੍ਵਿਤਿ ਕਿਞ੍ਚ ਤੰ ਦਰਿਦ੍ਰੰ ਯਦਿ ਵਦੇਤ ਤ੍ਵਮ੍ ਅਮੁਸ੍ਮਿਨ੍ ਸ੍ਥਾਨੇ ਤਿਸ਼਼੍ਠ ਯਦ੍ਵਾਤ੍ਰ ਮਮ ਪਾਦਪੀਠ ਉਪਵਿਸ਼ੇਤਿ,
4 ੪ ਤਾਂ ਕੀ ਤੁਸੀਂ ਆਪਣਿਆਂ ਮਨਾਂ ਵਿੱਚ ਭੇਦਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈਂ ਨਹੀਂ ਬਣੇ?
ਤਰ੍ਹਿ ਮਨਃਸੁ ਵਿਸ਼ੇਸ਼਼੍ਯ ਯੂਯੰ ਕਿੰ ਕੁਤਰ੍ਕੈਃ ਕੁਵਿਚਾਰਕਾ ਨ ਭਵਥ?
5 ੫ ਹੇ ਮੇਰੇ ਪਿਆਰੇ ਭਰਾਵੋ, ਸੁਣੋ ਕੀ ਪਰਮੇਸ਼ੁਰ ਨੇ ਉਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਤਾਂ ਜੋ ਉਹ ਵਿਸ਼ਵਾਸ ਵਿੱਚ ਧਨੀ, ਅਤੇ ਉਸ ਰਾਜ ਦੇ ਅਧਿਕਾਰੀ ਹੋਣ ਜਿਸ ਦਾ ਵਾਇਦਾ ਉਹ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤਾ ਸੀ?
ਹੇ ਮਮ ਪ੍ਰਿਯਭ੍ਰਾਤਰਃ, ਸ਼੍ਰੁʼਣੁਤ, ਸੰਸਾਰੇ ਯੇ ਦਰਿਦ੍ਰਾਸ੍ਤਾਨ੍ ਈਸ਼੍ਵਰੋ ਵਿਸ਼੍ਵਾਸੇਨ ਧਨਿਨਃ ਸ੍ਵਪ੍ਰੇਮਕਾਰਿਭ੍ਯਸ਼੍ਚ ਪ੍ਰਤਿਸ਼੍ਰੁਤਸ੍ਯ ਰਾਜ੍ਯਸ੍ਯਾਧਿਕਾਰਿਣਃ ਕਰ੍ੱਤੁੰ ਕਿੰ ਨ ਵਰੀਤਵਾਨ੍? ਕਿਨ੍ਤੁ ਦਰਿਦ੍ਰੋ ਯੁਸ਼਼੍ਮਾਭਿਰਵਜ੍ਞਾਯਤੇ|
6 ੬ ਪਰ ਤੁਸੀਂ ਉਸ ਗਰੀਬ ਦਾ ਅਪਮਾਨ ਕੀਤਾ! ਭਲਾ, ਧਨਵਾਨ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ? ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਕੇ ਨਹੀਂ ਲੈ ਜਾਂਦੇ?
ਧਨਵਨ੍ਤ ਏਵ ਕਿੰ ਯੁਸ਼਼੍ਮਾਨ੍ ਨੋਪਦ੍ਰਵਨ੍ਤਿ ਬਲਾੱਚ ਵਿਚਾਰਾਸਨਾਨਾਂ ਸਮੀਪੰ ਨ ਨਯਨ੍ਤਿ?
7 ੭ ਭਲਾ, ਧਨਵਾਨ ਉਸ ਉੱਤਮ ਨਾਮ ਦੀ ਨਿੰਦਿਆ ਨਹੀਂ ਕਰਦੇ ਜਿਸ ਤੋਂ ਤੁਸੀਂ ਜਾਣੇ ਜਾਂਦੇ ਹੋ?
ਯੁਸ਼਼੍ਮਦੁਪਰਿ ਪਰਿਕੀਰ੍ੱਤਿਤੰ ਪਰਮੰ ਨਾਮ ਕਿੰ ਤੈਰੇਵ ਨ ਨਿਨ੍ਦ੍ਯਤੇ?
8 ੮ ਪਰ ਜੇ ਤੁਸੀਂ ਉਸ ਸ਼ਾਹੀ ਹੁਕਮ ਨੂੰ ਪੂਰਾ ਕਰਦੇ ਹੋ ਜਿਵੇਂ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ, ਤਾਂ ਤੁਸੀਂ ਭਲਾ ਕਰਦੇ ਹੋ।
ਕਿਞ੍ਚ ਤ੍ਵੰ ਸ੍ਵਸਮੀਪਵਾਸਿਨਿ ਸ੍ਵਾਤ੍ਮਵਤ੍ ਪ੍ਰੀਯਸ੍ਵ, ਏਤੱਛਾਸ੍ਤ੍ਰੀਯਵਚਨਾਨੁਸਾਰਤੋ ਯਦਿ ਯੂਯੰ ਰਾਜਕੀਯਵ੍ਯਵਸ੍ਥਾਂ ਪਾਲਯਥ ਤਰ੍ਹਿ ਭਦ੍ਰੰ ਕੁਰੁਥ|
9 ੯ ਪਰ ਜੇ ਤੁਸੀਂ ਪੱਖਪਾਤ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਬਿਵਸਥਾ ਤੋਂ ਦੋਸ਼ੀ ਠਹਿਰਾਏ ਜਾਂਦੇ ਹੋ।
ਯਦਿ ਚ ਮੁਖਾਪੇਕ੍ਸ਼਼ਾਂ ਕੁਰੁਥ ਤਰ੍ਹਿ ਪਾਪਮ੍ ਆਚਰਥ ਵ੍ਯਵਸ੍ਥਯਾ ਚਾਜ੍ਞਾਲਙ੍ਘਿਨ ਇਵ ਦੂਸ਼਼੍ਯਧ੍ਵੇ|
10 ੧੦ ਜੇ ਕੋਈ ਸਾਰੀ ਬਿਵਸਥਾ ਦੀ ਪਾਲਨਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਤਾਂ ਉਹ ਸਾਰੀਆਂ ਗੱਲਾਂ ਵਿੱਚ ਦੋਸ਼ੀ ਹੋਇਆ।
ਯਤੋ ਯਃ ਕਸ਼੍ਚਿਤ੍ ਕ੍ਰੁʼਤ੍ਸ੍ਨਾਂ ਵ੍ਯਵਸ੍ਥਾਂ ਪਾਲਯਤਿ ਸ ਯਦ੍ਯੇਕਸ੍ਮਿਨ੍ ਵਿਧੌ ਸ੍ਖਲਤਿ ਤਰ੍ਹਿ ਸਰ੍ੱਵੇਸ਼਼ਾਮ੍ ਅਪਰਾਧੀ ਭਵਤਿ|
11 ੧੧ ਕਿਉਂਕਿ ਜਿਸ ਨੇ ਕਿਹਾ ਕਿ ਵਿਭਚਾਰ ਨਾ ਕਰ, ਉਸ ਨੇ ਇਹ ਵੀ ਕਿਹਾ ਕਿ ਖੂਨ ਨਾ ਕਰ। ਸੋ ਜੇ ਤੂੰ ਵਿਭਚਾਰ ਨਾ ਕੀਤਾ ਪਰ ਖੂਨ ਕੀਤਾ ਤਾਂ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੋਇਆ।
ਯਤੋ ਹੇਤੋਸ੍ਤ੍ਵੰ ਪਰਦਾਰਾਨ੍ ਮਾ ਗੱਛੇਤਿ ਯਃ ਕਥਿਤਵਾਨ੍ ਸ ਏਵ ਨਰਹਤ੍ਯਾਂ ਮਾ ਕੁਰ੍ੱਯਾ ਇਤ੍ਯਪਿ ਕਥਿਤਵਾਨ੍ ਤਸ੍ਮਾਤ੍ ਤ੍ਵੰ ਪਰਦਾਰਾਨ੍ ਨ ਗਤ੍ਵਾ ਯਦਿ ਨਰਹਤ੍ਯਾਂ ਕਰੋਸ਼਼ਿ ਤਰ੍ਹਿ ਵ੍ਯਵਸ੍ਥਾਲਙ੍ਘੀ ਭਵਸਿ|
12 ੧੨ ਤੁਸੀਂ ਉਨ੍ਹਾ ਲੋਕਾਂ ਦੀ ਤਰ੍ਹਾਂ ਬਚਨ ਬੋਲੋ ਅਤੇ ਕੰਮ ਵੀ ਕਰੋ, ਜਿਨ੍ਹਾਂ ਦਾ ਨਿਆਂ ਅਜ਼ਾਦੀ ਦੀ ਬਿਵਸਥਾ ਦੇ ਅਨੁਸਾਰ ਹੋਣਾ ਹੈ।
ਮੁਕ੍ਤੇ ਰ੍ਵ੍ਯਵਸ੍ਥਾਤੋ ਯੇਸ਼਼ਾਂ ਵਿਚਾਰੇਣ ਭਵਿਤਵ੍ਯੰ ਤਾਦ੍ਰੁʼਸ਼ਾ ਲੋਕਾ ਇਵ ਯੂਯੰ ਕਥਾਂ ਕਥਯਤ ਕਰ੍ੰਮ ਕੁਰੁਤ ਚ|
13 ੧੩ ਕਿਉਂਕਿ ਜਿਸ ਨੇ ਦਯਾ ਨਾ ਕੀਤੀ ਉਸ ਦਾ ਨਿਆਂ ਬਿਨ੍ਹਾਂ ਦਯਾ ਤੋਂ ਕੀਤਾ ਜਾਵੇਗਾ। ਦਯਾ ਨਿਆਂ ਦੇ ਉੱਤੇ ਜਿੱਤ ਪਾਉਂਦੀ ਹੈ।
ਯੋ ਦਯਾਂ ਨਾਚਰਤਿ ਤਸ੍ਯ ਵਿਚਾਰੋ ਨਿਰ੍ੱਦਯੇਨ ਕਾਰਿਸ਼਼੍ਯਤੇ, ਕਿਨ੍ਤੁ ਦਯਾ ਵਿਚਾਰਮ੍ ਅਭਿਭਵਿਸ਼਼੍ਯਤਿ|
14 ੧੪ ਹੇ ਮੇਰੇ ਭਰਾਵੋ, ਜੇ ਕੋਈ ਆਖੇ ਕਿ ਮੈਨੂੰ ਵਿਸ਼ਵਾਸ ਹੈ, ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ? ਭਲਾ, ਇਹ ਵਿਸ਼ਵਾਸ ਉਸ ਨੂੰ ਬਚਾ ਸਕਦਾ ਹੈ?
ਹੇ ਮਮ ਭ੍ਰਾਤਰਃ, ਮਮ ਪ੍ਰਤ੍ਯਯੋ(ਅ)ਸ੍ਤੀਤਿ ਯਃ ਕਥਯਤਿ ਤਸ੍ਯ ਕਰ੍ੰਮਾਣਿ ਯਦਿ ਨ ਵਿਦ੍ਯਨ੍ਤ ਤਰ੍ਹਿ ਤੇਨ ਕਿੰ ਫਲੰ? ਤੇਨ ਪ੍ਰਤ੍ਯਯੇਨ ਕਿੰ ਤਸ੍ਯ ਪਰਿਤ੍ਰਾਣੰ ਭਵਿਤੁੰ ਸ਼ਕ੍ਨੋਤਿ?
15 ੧੫ ਜੇ ਕੋਈ ਭਾਈ ਜਾਂ ਭੈਣ ਭੋਜਨ ਬਸਤਰ ਅਤੇ ਰੱਜਵੀਂ ਰੋਟੀ ਤੋਂ ਥੁੜਿਆ ਹੋਵੇ।
ਕੇਸ਼਼ੁਚਿਦ੍ ਭ੍ਰਾਤ੍ਰੁʼਸ਼਼ੁ ਭਗਿਨੀਸ਼਼ੁ ਵਾ ਵਸਨਹੀਨੇਸ਼਼ੁ ਪ੍ਰਾਤ੍ਯਹਿਕਾਹਾਰਹੀਨੇਸ਼਼ੁ ਚ ਸਤ੍ਸੁ ਯੁਸ਼਼੍ਮਾਕੰ ਕੋ(ਅ)ਪਿ ਤੇਭ੍ਯਃ ਸ਼ਰੀਰਾਰ੍ਥੰ ਪ੍ਰਯੋਜਨੀਯਾਨਿ ਦ੍ਰਵ੍ਯਾਣਿ ਨ ਦਤ੍ਵਾ ਯਦਿ ਤਾਨ੍ ਵਦੇਤ੍,
16 ੧੬ ਅਤੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਕਿ ਸ਼ਾਂਤੀ ਨਾਲ ਜਾਓ। ਨਿੱਘੇ ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਜ਼ਰੂਰੀ ਹਨ ਉਹ ਤੁਸੀਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ?
ਯੂਯੰ ਸਕੁਸ਼ਲੰ ਗਤ੍ਵੋਸ਼਼੍ਣਗਾਤ੍ਰਾ ਭਵਤ ਤ੍ਰੁʼਪ੍ਯਤ ਚੇਤਿ ਤਰ੍ਹ੍ਯੇਤੇਨ ਕਿੰ ਫਲੰ?
17 ੧੭ ਇਸੇ ਪ੍ਰਕਾਰ ਵਿਸ਼ਵਾਸ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਵਿੱਚ ਮਰਿਆ ਹੋਇਆ ਹੈ।
ਤਦ੍ਵਤ੍ ਪ੍ਰਤ੍ਯਯੋ ਯਦਿ ਕਰ੍ੰਮਭਿ ਰ੍ਯੁਕ੍ਤੋ ਨ ਭਵੇਤ੍ ਤਰ੍ਹ੍ਯੇਕਾਕਿਤ੍ਵਾਤ੍ ਮ੍ਰੁʼਤ ਏਵਾਸ੍ਤੇ|
18 ੧੮ ਪਰ ਜੇ ਕੋਈ ਕਹੇ ਕਿ ਤੇਰੇ ਕੋਲ ਵਿਸ਼ਵਾਸ ਹੈ ਅਤੇ ਮੇਰੇ ਕੋਲ ਅਮਲ ਹਨ। ਤੂੰ ਆਪਣਾ ਵਿਸ਼ਵਾਸ ਕੰਮਾਂ ਤੋਂ ਬਿਨ੍ਹਾਂ ਮੈਨੂੰ ਵਿਖਾ ਅਤੇ ਮੈਂ ਆਪਣਿਆਂ ਕੰਮਾਂ ਨਾਲ ਤੈਨੂੰ ਆਪਣਾ ਵਿਸ਼ਵਾਸ ਵਿਖਾਵਾਂਗਾ।
ਕਿਞ੍ਚ ਕਸ਼੍ਚਿਦ੍ ਇਦੰ ਵਦਿਸ਼਼੍ਯਤਿ ਤਵ ਪ੍ਰਤ੍ਯਯੋ ਵਿਦ੍ਯਤੇ ਮਮ ਚ ਕਰ੍ੰਮਾਣਿ ਵਿਦ੍ਯਨ੍ਤੇ, ਤ੍ਵੰ ਕਰ੍ੰਮਹੀਨੰ ਸ੍ਵਪ੍ਰਤ੍ਯਯੰ ਮਾਂ ਦਰ੍ਸ਼ਯ ਤਰ੍ਹ੍ਯਹਮਪਿ ਮਤ੍ਕਰ੍ੰਮਭ੍ਯਃ ਸ੍ਵਪ੍ਰਤ੍ਯਯੰ ਤ੍ਵਾਂ ਦਰ੍ਸ਼ਯਿਸ਼਼੍ਯਾਮਿ|
19 ੧੯ ਤੂੰ ਵਿਸ਼ਵਾਸ ਕਰਦਾ ਹੈਂ ਕਿ ਪਰਮੇਸ਼ੁਰ ਇੱਕ ਹੀ ਹੈ। ਇਹ ਤੂੰ ਚੰਗਾ ਕਰਦਾ ਹੈਂ, ਭੂਤਾਂ ਵੀ ਇਹ ਵਿਸ਼ਵਾਸ ਕਰਦੀਆਂ ਅਤੇ ਕੰਬਦੀਆਂ ਹਨ।
ਏਕ ਈਸ਼੍ਵਰੋ (ਅ)ਸ੍ਤੀਤਿ ਤ੍ਵੰ ਪ੍ਰਤ੍ਯੇਸ਼਼ਿ| ਭਦ੍ਰੰ ਕਰੋਸ਼਼ਿ| ਭੂਤਾ ਅਪਿ ਤਤ੍ ਪ੍ਰਤਿਯਨ੍ਤਿ ਕਮ੍ਪਨ੍ਤੇ ਚ|
20 ੨੦ ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਨਹੀਂ ਜਾਣਦਾ ਕਿ ਅਮਲਾਂ ਤੋਂ ਬਿਨ੍ਹਾਂ ਵਿਸ਼ਵਾਸ ਵਿਅਰਥ ਹੈ?
ਕਿਨ੍ਤੁ ਹੇ ਨਿਰ੍ੱਬੋਧਮਾਨਵ, ਕਰ੍ੰਮਹੀਨਃ ਪ੍ਰਤ੍ਯਯੋ ਮ੍ਰੁʼਤ ਏਵਾਸ੍ਤ੍ਯੇਤਦ੍ ਅਵਗਨ੍ਤੁੰ ਕਿਮ੍ ਇੱਛਸਿ?
21 ੨੧ ਕੀ ਸਾਡਾ ਪਿਤਾ ਅਬਰਾਹਾਮ ਅਮਲਾਂ ਨਾਲ ਧਰਮੀ ਨਹੀਂ ਸੀ ਠਹਿਰਾਇਆ ਗਿਆ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚੜ੍ਹਾ ਦਿੱਤਾ?
ਅਸ੍ਮਾਕੰ ਪੂਰ੍ੱਵਪੁਰੁਸ਼਼ੋ ਯ ਇਬ੍ਰਾਹੀਮ੍ ਸ੍ਵਪੁਤ੍ਰਮ੍ ਇਸ੍ਹਾਕੰ ਯਜ੍ਞਵੇਦ੍ਯਾਮ੍ ਉਤ੍ਸ੍ਰੁʼਸ਼਼੍ਟਵਾਨ੍ ਸ ਕਿੰ ਕਰ੍ੰਮਭ੍ਯੋ ਨ ਸਪੁਣ੍ਯੀਕ੍ਰੁʼਤਃ?
22 ੨੨ ਤੂੰ ਵੇਖਦਾ ਹੈਂ ਕਿ ਵਿਸ਼ਵਾਸ ਉਹ ਦੇ ਕੰਮਾਂ ਦੇ ਕਾਰਨ ਗੁਣਕਾਰ ਹੋਇਆ ਅਤੇ ਕੰਮਾਂ ਤੋਂ ਵਿਸ਼ਵਾਸ ਸੰਪੂਰਨ ਹੋਇਆ।
ਪ੍ਰਤ੍ਯਯੇ ਤਸ੍ਯ ਕਰ੍ੰਮਣਾਂ ਸਹਕਾਰਿਣਿ ਜਾਤੇ ਕਰ੍ੰਮਭਿਃ ਪ੍ਰਤ੍ਯਯਃ ਸਿੱਧੋ (ਅ)ਭਵਤ੍ ਤਤ੍ ਕਿੰ ਪਸ਼੍ਯਸਿ?
23 ੨੩ ਅਤੇ ਪਵਿੱਤਰ ਗ੍ਰੰਥ ਦਾ ਇਹ ਬਚਨ ਪੂਰਾ ਹੋਇਆ ਕਿ ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ ਅਤੇ ਉਹ ਪਰਮੇਸ਼ੁਰ ਦਾ ਮਿੱਤਰ ਅਖਵਾਇਆ।
ਇੱਥਞ੍ਚੇਦੰ ਸ਼ਾਸ੍ਤ੍ਰੀਯਵਚਨੰ ਸਫਲਮ੍ ਅਭਵਤ੍, ਇਬ੍ਰਾਹੀਮ੍ ਪਰਮੇਸ਼੍ਵਰੇ ਵਿਸ਼੍ਵਸਿਤਵਾਨ੍ ਤੱਚ ਤਸ੍ਯ ਪੁਣ੍ਯਾਯਾਗਣ੍ਯਤ ਸ ਚੇਸ਼੍ਵਰਸ੍ਯ ਮਿਤ੍ਰ ਇਤਿ ਨਾਮ ਲਬ੍ਧਵਾਨ੍|
24 ੨੪ ਤੁਸੀਂ ਵੇਖਦੇ ਹੋ ਕਿ ਮਨੁੱਖ ਕੇਵਲ ਵਿਸ਼ਵਾਸ ਨਾਲ ਹੀ ਨਹੀਂ ਸਗੋਂ ਕੰਮਾਂ ਨਾਲ ਵੀ ਧਰਮੀ ਠਹਿਰਾਇਆ ਜਾਂਦਾ ਹੈ।
ਪਸ਼੍ਯਤ ਮਾਨਵਃ ਕਰ੍ੰਮਭ੍ਯਃ ਸਪੁਣ੍ਯੀਕ੍ਰਿਯਤੇ ਨ ਚੈਕਾਕਿਨਾ ਪ੍ਰਤ੍ਯਯੇਨ|
25 ੨੫ ਕੀ ਉਸੇ ਹੀ ਤਰ੍ਹਾਂ ਰਹਾਬ ਵੇਸਵਾ ਵੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਹ ਨੇ ਭੇਤੀਆਂ ਨੂੰ ਆਪਣੇ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਸਰੇ ਰਾਹ ਵੱਲੋਂ ਭੇਜ ਦਿੱਤਾ?
ਤਦ੍ਵਦ੍ ਯਾ ਰਾਹਬ੍ਨਾਮਿਕਾ ਵਾਰਾਙ੍ਗਨਾ ਚਾਰਾਨ੍ ਅਨੁਗ੍ਰੁʼਹ੍ਯਾਪਰੇਣ ਮਾਰ੍ਗੇਣ ਵਿਸਸਰ੍ਜ ਸਾਪਿ ਕਿੰ ਕਰ੍ੰਮਭ੍ਯੋ ਨ ਸਪੁਣ੍ਯੀਕ੍ਰੁʼਤਾ?
26 ੨੬ ਜਿਸ ਤਰ੍ਹਾਂ ਸਰੀਰ ਆਤਮਾ ਤੋਂ ਬਿਨ੍ਹਾਂ ਮੁਰਦਾ ਹੈ ਉਸੇ ਤਰ੍ਹਾਂ ਵਿਸ਼ਵਾਸ ਕੰਮਾਂ ਤੋਂ ਬਿਨ੍ਹਾਂ ਮੁਰਦਾ ਹੈ।
ਅਤਏਵਾਤ੍ਮਹੀਨੋ ਦੇਹੋ ਯਥਾ ਮ੍ਰੁʼਤੋ(ਅ)ਸ੍ਤਿ ਤਥੈਵ ਕਰ੍ੰਮਹੀਨਃ ਪ੍ਰਤ੍ਯਯੋ(ਅ)ਪਿ ਮ੍ਰੁʼਤੋ(ਅ)ਸ੍ਤਿ|