< ਯਸਾਯਾਹ 59 >

1 ਵੇਖੋ, ਯਹੋਵਾਹ ਦਾ ਹੱਥ ਅਜਿਹਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ, ਨਾ ਉਹ ਦਾ ਕੰਨ ਅਜਿਹਾ ਭਾਰੀ ਹੈ ਕਿ ਉਹ ਸੁਣੇ ਨਾ।
Еда не может рука Господня спасти? Или отягчил есть слух Свой, еже не услышати?
2 ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਕੋਲੋਂ ਅਜਿਹਾ ਲੁਕਾ ਦਿੱਤਾ ਹੈ, ਕਿ ਉਹ ਸੁਣਦਾ ਨਹੀਂ।
Но греси ваши разлучают между вами и между Богом, и грех ради ваших отврати лице Свое от вас еже не помиловати.
3 ਤੁਹਾਡੇ ਹੱਥ ਤਾਂ ਲਹੂ ਨਾਲ ਲਿੱਬੜੇ ਹੋਏ ਹਨ, ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ, ਤੁਹਾਡੇ ਬੁੱਲ੍ਹ ਝੂਠ ਨਾਲ ਭਰੇ ਹਨ ਅਤੇ ਤੁਹਾਡੀ ਜੀਭ ਬਦੀ ਬਕਦੀ ਹੈ।
Руце бо ваши осквернене кровию, и персты ваши во гресех, устне же ваши возглаголаша беззаконие, и язык ваш неправде поучается.
4 ਕੋਈ ਆਪਣਾ ਮੁਕੱਦਮਾ ਧਰਮ ਨਾਲ ਪੇਸ਼ ਨਹੀਂ ਕਰਦਾ, ਨਾ ਕੋਈ ਸਚਿਆਈ ਨਾਲ ਇਨਸਾਫ਼ ਕਰਦਾ, ਉਹ ਫੋਕਟ ਉੱਤੇ ਭਰੋਸਾ ਰੱਖਦੇ ਅਤੇ ਝੂਠ ਬੋਲਦੇ ਹਨ, ਉਹ ਝਗੜੇ ਨਾਲ ਗਰਭੀ ਹੁੰਦੇ ਅਤੇ ਬਦੀ ਨੂੰ ਜਨਮ ਦਿੰਦੇ ਹਨ!
Никтоже глаголет правды, ниже есть суд истинен: уповают на суетная и глаголют тщетная, яко зачинают труд и раждают беззаконие.
5 ਉਹ ਨਾਗ ਦੇ ਆਂਡੇ ਸੇਉਂਦੇ ਹਨ ਅਤੇ ਮੱਕੜੀ ਦਾ ਜਾਲਾ ਉਣਦੇ ਹਨ, ਜੋ ਕੋਈ ਉਹਨਾਂ ਦੇ ਆਂਡਿਆਂ ਵਿੱਚੋਂ ਖਾਵੇ ਉਹ ਮਰ ਜਾਵੇਗਾ, ਅਤੇ ਜਿਹੜਾ ਤੋੜਿਆ ਜਾਵੇ ਉਸ ਤੋਂ ਫਨੀਅਰ ਸੱਪ ਨਿੱਕਲਦਾ ਹੈ।
Яица аспидска разбиша и постав паучинный ткут, и хотяй от яиц их ясти, разбив запорток (его), обрете и в нем василиска.
6 ਉਹਨਾਂ ਦੇ ਜਾਲੇ ਨਾਲ ਬਸਤਰ ਨਾ ਬਣਨਗੇ, ਨਾ ਉਹ ਆਪਣੀਆਂ ਕਰਤੂਤਾਂ ਨਾਲ ਆਪਣੇ ਆਪ ਨੂੰ ਢੱਕਣਗੇ, ਉਹਨਾਂ ਦੀਆਂ ਕਰਤੂਤਾਂ ਬਦੀ ਦੀਆਂ ਕਰਤੂਤਾਂ ਹਨ, ਅਤੇ ਜ਼ੁਲਮ ਦਾ ਕੰਮ ਉਹਨਾਂ ਦੇ ਹੱਥ ਵਿੱਚ ਹੈ।
Постав их не будет на ризу, и не одеждутся от дел своих: дела бо их дела беззакония.
7 ਉਹਨਾਂ ਦੇ ਪੈਰ ਬੁਰਿਆਈ ਵੱਲ ਭੱਜਦੇ ਹਨ, ਅਤੇ ਨਿਰਦੋਸ਼ ਦਾ ਲਹੂ ਵਹਾਉਣ ਵਿੱਚ ਕਾਹਲੀ ਕਰਦੇ ਹਨ। ਉਹਨਾਂ ਦੇ ਖ਼ਿਆਲ ਬਦੀ ਦੇ ਖ਼ਿਆਲ ਹਨ, ਵਿਰਾਨੀ ਅਤੇ ਬਰਬਾਦੀ ਉਹਨਾਂ ਦੇ ਰਸਤਿਆਂ ਵਿੱਚ ਹੈ।
Нозе же их на зло текут, скори пролияти кровь, и мысли их мысли о убийствах: сокрушение и бедность во путех их,
8 ਸ਼ਾਂਤੀ ਦਾ ਰਾਹ ਉਹ ਜਾਣਦੇ ਹੀ ਨਹੀਂ, ਉਹਨਾਂ ਦੇ ਮਾਰਗਾਂ ਵਿੱਚ ਇਨਸਾਫ਼ ਨਹੀਂ, ਉਹਨਾਂ ਦੇ ਪਹੇ ਟੇਢੇ ਹਨ, ਜੋ ਉਹਨਾਂ ਦੇ ਨਾਲ ਤੁਰਦਾ ਉਹ ਸ਼ਾਂਤੀ ਨਹੀਂ ਜਾਣਦਾ।
и пути мирнаго не познаша, и несть суда во путех их: стези во их развращены, по нихже ходят и не ведят мира.
9 ਇਸੇ ਕਾਰਨ ਨਿਆਂ ਸਾਡੇ ਕੋਲੋਂ ਦੂਰ ਹੈ, ਅਤੇ ਧਰਮ ਸਾਡੇ ਨੇੜੇ ਨਹੀਂ ਆਉਂਦਾ, ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਹਨ੍ਹੇਰਾ ਹੀ ਹਨ੍ਹੇਰਾ! ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਹਨੇਰੇ ਵਿੱਚ ਚਲਦੇ ਹਾਂ।
Того ради отступи от них суд, и не постигнет их правда: ждущым им света, бысть им тма, ждуще зари во мраце ходиша.
10 ੧੦ ਅਸੀਂ ਅੰਨ੍ਹਿਆਂ ਵਾਂਗੂੰ ਕੰਧ ਨੂੰ ਟੋਹੰਦੇ ਹਾਂ, ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ, ਅਸੀਂ ਦੁਪਹਿਰ ਨੂੰ ਸ਼ਾਮ ਵਾਂਗੂੰ ਠੇਡਾ ਖਾਂਦੇ ਹਾਂ, ਬਲਵਾਨਾਂ ਦੇ ਵਿਚਕਾਰ ਅਸੀਂ ਮੁਰਦਿਆਂ ਵਾਂਗੂੰ ਹਾਂ।
Осяжут яко слепии стену, яко суще без очес осязати будут, и падутся в полудни яко в полунощи, яко умирающе возстенут
11 ੧੧ ਅਸੀਂ ਸਾਰੇ ਰਿੱਛਾਂ ਵਾਂਗੂੰ ਗੁਰਰਾਉਂਦੇ ਹਾਂ, ਅਸੀਂ ਘੁੱਗੀਆਂ ਵਾਂਗੂੰ ਹੂੰਗਦੇ ਰਹਿੰਦੇ ਹਾਂ, ਅਸੀਂ ਨਿਆਂ ਨੂੰ ਉਡੀਕਦੇ ਹਾਂ, ਪਰ ਉਹ ਹੈ ਹੀ ਨਹੀਂ, ਮੁਕਤੀ ਨੂੰ, ਪਰ ਉਹ ਸਾਡੇ ਕੋਲੋਂ ਦੂਰ ਹੈ।
яко медведь, и яко голубь вкупе пойдут. Ждахом суда, и несть, спасение далече отступи от нас.
12 ੧੨ ਸਾਡੇ ਅਪਰਾਧ ਤਾਂ ਤੇਰੇ ਹਜ਼ੂਰ ਵੱਧ ਗਏ ਹਨ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਕਿਉਂ ਜੋ ਸਾਡੇ ਅਪਰਾਧ ਸਾਡੇ ਨਾਲ ਹਨ, ਅਤੇ ਆਪਣੀਆਂ ਬਦੀਆਂ ਨੂੰ ਅਸੀਂ ਜਾਣਦੇ ਹਾਂ।
Много бо беззаконие наше пред Тобою, и греси наши противу сташа нам: беззакония бо наша в нас, и неправды нашя уразумехом:
13 ੧੩ ਅਸੀਂ ਯਹੋਵਾਹ ਦਾ ਅਪਰਾਧ ਕੀਤਾ ਅਤੇ ਉਸ ਤੋਂ ਮੁੱਕਰ ਗਏ, ਅਸੀਂ ਆਪਣੇ ਪਰਮੇਸ਼ੁਰ ਦੇ ਪਿੱਛੇ ਚੱਲਣੋਂ ਹੱਟ ਗਏ, ਅਸੀਂ ਜ਼ੁਲਮ ਕੀਤਾ ਅਤੇ ਵਿਦਰੋਹੀ ਹੋ ਗਏ, ਅਸੀਂ ਮਨੋਂ ਜੁਗਤੀ ਕਰ ਕੇ ਝੂਠੀਆਂ ਗੱਲਾਂ ਕੀਤੀਆਂ।
нечествовахом и солгахом и отступихом от последования Бога нашего: глаголахом неправду и не покорихомся, во утробе зачахом и поучихомся от сердца нашего словесем неправедным:
14 ੧੪ ਨਿਆਂ ਪਲਟ ਗਿਆ, ਅਤੇ ਧਰਮ ਦੂਰ ਖੜ੍ਹਾ ਰਹਿੰਦਾ ਹੈ, ਸਚਿਆਈ ਤਾਂ ਚੌਂਕ ਵਿੱਚ ਡਿੱਗ ਪਈ, ਅਤੇ ਸਿਧਿਆਈ ਅੰਦਰ ਵੜ ਨਹੀਂ ਸਕਦੀ।
и оставихом созади суд, и правда далече отступи от нас: яко изнеможе во путех их истина, и правым (путем) не возмогоша прейти:
15 ੧੫ ਸਚਿਆਈ ਲੱਭਦੀ ਹੀ ਨਹੀਂ ਅਤੇ ਜਿਹੜਾ ਬਦੀ ਤੋਂ ਭੱਜਦਾ ਹੈ, ਉਹ ਆਪਣੇ ਆਪ ਨੂੰ ਸ਼ਿਕਾਰ ਬਣਾਉਂਦਾ ਹੈ। ਯਹੋਵਾਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆ ਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ।
и истина взяся, и преставиша ум свой еже смыслити. И виде Господь и негодова, яко не бяше суда:
16 ੧੬ ਉਹ ਨੇ ਵੇਖਿਆ ਕਿ ਕੋਈ ਮਨੁੱਖ ਨਹੀਂ, ਉਹ ਦੰਗ ਰਹਿ ਗਿਆ ਕਿ ਕੋਈ ਵੀ ਵਿਚੋਲਾ ਨਹੀਂ, ਇਸ ਲਈ ਉਹ ਦੀ ਭੁਜਾ ਨੇ ਆਪ ਹੀ ਉਸ ਲਈ ਬਚਾਓ ਕੀਤਾ, ਅਤੇ ਉਹ ਦੇ ਧਰਮ ਨੇ ਹੀ ਉਸ ਨੂੰ ਸੰਭਾਲਿਆ।
и виде, и не бяше мужа, и помысли, и не бяше избавляющаго: и мсти им мышцею Своею, и помилованием утверди.
17 ੧੭ ਉਹ ਨੇ ਧਰਮ ਨੂੰ ਸੰਜੋ ਵਾਂਗੂੰ ਪਹਿਨਿਆ ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਰੱਖਿਆ, ਉਸ ਨੇ ਬਦਲਾ ਲੈਣ ਦੇ ਬਸਤਰ ਧਾਰਣ ਕੀਤਾ ਅਤੇ ਚੋਲੇ ਵਾਂਗੂੰ ਅਣਖ ਨੂੰ ਪਾ ਲਿਆ।
И одеяся правдою яко щитом, и возложи шлем спасения на главу, и облечеся в ризу отмщения, и одеждею Своею:
18 ੧੮ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਉਹ ਉਨ੍ਹਾਂ ਨੂੰ ਬਦਲਾ ਦੇਵੇਗਾ, ਆਪਣੇ ਵੈਰੀਆਂ ਲਈ ਕ੍ਰੋਧ, ਵਿਰੋਧੀਆਂ ਲਈ ਬਦਲਾ ਦੇਵੇਗਾ, ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇਵੇਗਾ।
яко воздаваяй воздаяние укоризну супостатом.
19 ੧੯ ਤਦ ਪੱਛਮ ਵੱਲ ਲੋਕ ਯਹੋਵਾਹ ਦੇ ਨਾਮ ਤੋਂ ਡਰਨਗੇ ਅਤੇ ਸੂਰਜ ਦੇ ਚੜ੍ਹਦੇ ਪਾਸਿਓਂ ਉਹ ਦੇ ਪਰਤਾਪ ਤੋਂ ਡਰਨਗੇ, ਕਿਉਂ ਜੋ ਉਹ ਹੜ੍ਹ ਵਾਲੀ ਨਦੀ ਵਾਂਗੂੰ ਆਵੇਗਾ, ਤਦ ਯਹੋਵਾਹ ਦਾ ਆਤਮਾ ਉਸ ਦੇ ਵਿਰੁੱਧ ਝੰਡਾ ਖੜ੍ਹਾ ਕਰੇਗਾ ।
И убоятся, иже от запад, имене Господня, и иже от восток солнца, имене Его славнаго: приидет бо яко река насильная гнев от Господа, приидет со яростию.
20 ੨੦ ਸੀਯੋਨ ਲਈ ਇੱਕ ਛੁਟਕਾਰਾ ਦੇਣ ਵਾਲਾ ਆਵੇਗਾ ਅਰਥਾਤ ਉਨ੍ਹਾਂ ਲਈ ਜੋ ਯਾਕੂਬ ਵਿੱਚ ਅਪਰਾਧਾਂ ਤੋਂ ਮਨ ਫਿਰਾਉਂਦੇ ਹਨ, ਯਹੋਵਾਹ ਦਾ ਵਾਕ ਹੈ।
И приидет Сиона ради Избавляяй, и отвратит нечестие от Иакова.
21 ੨੧ ਯਹੋਵਾਹ ਆਖਦਾ ਹੈ, ਮੇਰੀ ਵੱਲੋਂ, ਉਹਨਾਂ ਦੇ ਨਾਲ ਮੇਰਾ ਇਹ ਨੇਮ ਹੈ, ਮੇਰਾ ਆਤਮਾ ਜੋ ਤੇਰੇ ਉੱਤੇ ਹੈ, ਅਤੇ ਮੇਰੇ ਬਚਨ ਜੋ ਮੈਂ ਤੇਰੇ ਮੂੰਹ ਵਿੱਚ ਪਾਏ, ਉਹ ਤੇਰੇ ਮੂੰਹ ਵਿੱਚੋਂ, ਤੇਰੀ ਅੰਸ ਦੇ ਮੂੰਹ ਵਿੱਚੋਂ, ਸਗੋਂ ਤੇਰੀ ਅੰਸ ਦੀ ਅੰਸ ਦੇ ਮੂੰਹ ਵਿੱਚੋਂ, ਹੁਣ ਤੋਂ ਸਦੀਪਕ ਕਾਲ ਤੱਕ ਕਦੇ ਨਾ ਮੁੱਕਣਗੇ, ਯਹੋਵਾਹ ਦਾ ਵਾਕ ਹੈ।
И сей им иже от Мене завет, рече Господь: Дух Мой, иже есть в тебе, и глаголголы, яже Аз дах во уста твоя, не оскудеют от уст твоих и от уст семене твоего: рече бо Господь отныне и во век.

< ਯਸਾਯਾਹ 59 >