< ਯਸਾਯਾਹ 57 >
1 ੧ ਧਰਮੀ ਨਾਸ ਹੁੰਦਾ ਪਰ ਕੋਈ ਇਹ ਗੱਲ ਦਿਲ ਤੇ ਨਹੀਂ ਲਾਉਂਦਾ, ਭਗਤ ਲੋਕ ਲੈ ਲਏ ਜਾਂਦੇ ਹਨ ਪਰ ਕੋਈ ਸੋਚਦਾ ਨਹੀਂ ਕਿ ਧਰਮੀ ਇਸ ਲਈ ਲੈ ਲਿਆ ਜਾਂਦਾ ਹੈ ਕਿ ਆਉਣ ਵਾਲੀ ਬਿਪਤਾ ਤੋਂ ਬਚ ਸਕੇ।
The righteous man perisheth, and no one layeth it to heart; And pious men are taken away, and none considereth That because of the evil the righteous man is taken away.
2 ੨ ਉਹ ਸ਼ਾਂਤੀ ਨਾਲ ਜਾਂਦੇ, ਉਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ ਹਨ, ਜਿਹੜੇ ਸਿੱਧੀ ਚਾਲ ਚੱਲਦੇ ਹਨ।
He entereth into peace; He resteth in his bed, Every one that walketh in uprightness.
3 ੩ ਪਰ ਤੁਸੀਂ ਐਥੇ ਨੇੜੇ ਆਓ, ਹੇ ਜਾਦੂਗਰਨੀ ਦੇ ਪੁੱਤਰੋ, ਵਿਭਚਾਰੀ ਅਤੇ ਵੇਸਵਾ ਦੀ ਵੰਸ਼!
But draw near hither, ye sons of the sorceress, Ye brood of the adulterer and the harlot!
4 ੪ ਤੁਸੀਂ ਕਿਸ ਦੇ ਉੱਤੇ ਮਖ਼ੌਲ ਕਰਦੇ ਹੋ? ਕਿਸ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ? ਕੀ ਤੁਸੀਂ ਅਪਰਾਧ ਦੇ ਬੱਚੇ, ਅਤੇ ਧੋਖੇਬਾਜ਼ਾਂ ਦੀ ਵੰਸ਼ ਨਹੀਂ?
Of whom do ye make your sport, And at whom do ye make wide the mouth, And draw out the tongue? Are ye not rebellious children, a treacherous brood?
5 ੫ ਤੁਸੀਂ ਜਿਹੜੇ ਬਲੂਤਾਂ ਵਿੱਚ, ਹਰੇਕ ਹਰੇ ਰੁੱਖ ਦੇ ਹੇਠ ਕਾਮ-ਵਾਸਨਾ ਵਿੱਚ ਸੜਦੇ ਹੋ ਅਤੇ ਘਾਟੀਆਂ ਵਿੱਚ ਪੱਥਰਾਂ ਦੀਆਂ ਦਰਾਰਾਂ ਹੇਠ ਬੱਚਿਆਂ ਨੂੰ ਵੱਢਦੇ ਹੋ!
Burning with lust for idols Under every green tree, Slaying children in the valleys, Under the clefts of the rocks?
6 ੬ ਘਾਟੀ ਦੇ ਪੱਧਰੇ ਪੱਥਰ ਤੇਰੇ ਹਿੱਸੇ ਵਿੱਚ ਆਉਣਗੇ, ਇਹੋ ਤੇਰਾ ਭਾਗ ਹੈ! ਇਹਨਾਂ ਦੇ ਲਈ ਹੀ ਤੂੰ ਪੀਣ ਦੀ ਭੇਟ ਡੋਲ੍ਹੀ ਅਤੇ ਮੈਦੇ ਦੀ ਭੇਟ ਚੜ੍ਹਾਈ, ਕੀ ਇਹ ਸਭ ਵੇਖਦੇ ਹੋਏ ਵੀ ਮੈਂ ਸ਼ਾਂਤ ਰਹਾਂ?
With the smooth stones of the valley is thy portion; These, these are thy lot; Here thou pourest out thy drink-offering, And presentest thy meat-offering; Can I see such things, and be at rest?
7 ੭ ਇੱਕ ਉੱਚੇ ਤੇ ਬੁਲੰਦ ਪਰਬਤ ਉੱਤੇ ਤੂੰ ਆਪਣਾ ਬਿਸਤਰ ਵਿਛਾਇਆ, ਉੱਥੇ ਤੂੰ ਬਲੀਆਂ ਚੜ੍ਹਾਉਣ ਲਈ ਚੜ੍ਹ ਵੀ ਗਈ।
Upon a high and lofty mountain settest thou thy bed; Thither dost thou go up to offer sacrifice;
8 ੮ ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਤੂੰ ਆਪਣੇ ਬੁੱਤਾਂ ਦੀ ਯਾਦਗਾਰੀ ਕਾਇਮ ਕੀਤੀ, ਤੂੰ ਤਾਂ ਮੈਨੂੰ ਛੱਡ ਕੇ ਨੰਗੀ ਹੋਈ, ਅਤੇ ਉਤਾਹਾਂ ਜਾ ਕੇ ਆਪਣਾ ਬਿਸਤਰਾ ਚੌੜਾ ਕੀਤਾ, ਤੂੰ ਉਹਨਾਂ ਨਾਲ ਆਪਣਾ ਨੇਮ ਬੰਨ੍ਹਿਆ, ਵੇਖਦਿਆਂ ਸਾਰ ਤੂੰ ਉਹਨਾਂ ਦੇ ਬਿਸਤਰੇ ਉੱਤੇ ਲੱਟੂ ਹੋ ਗਈ!
Behind the doors and the posts dost thou place thy memorial; Thou departest from me, and uncoverest, and ascendest, and enlargest thy bed. Thou makest an agreement with them; Thou desirest their bed; Thou choosest a place.
9 ੯ ਤੂੰ ਤੇਲ ਲੈ ਕੇ ਮਲਕ ਦੇਵਤੇ ਕੋਲ ਗਈ, ਤੂੰ ਆਪਣੀਆਂ ਸੁਗੰਧਾਂ ਨੂੰ ਵਧਾਇਆ, ਤੂੰ ਆਪਣੇ ਵਿਚੋਲੇ ਦੂਰ-ਦੂਰ ਘੱਲੇ, ਤੂੰ ਆਪਣੇ ਆਪ ਨੂੰ ਪਤਾਲ ਤੱਕ ਨੀਵਾਂ ਕੀਤਾ! (Sheol )
Thou goest to the king with oil, And takest much precious perfume; Thou sendest thine ambassadors afar, Yea, down to the under-world. (Sheol )
10 ੧੦ ਤੂੰ ਆਪਣੇ ਸਫ਼ਰਾਂ ਦੀ ਲੰਬਾਈ ਨਾਲ ਥੱਕ ਗਈ, ਪਰ ਤੂੰ ਨਾ ਆਖਿਆ, ਇਹ ਵਿਅਰਥ ਹੈ, ਤੇਰੀ ਜਾਨ ਵਿੱਚ ਜਾਨ ਆਈ, ਇਸ ਲਈ ਤੂੰ ਨਾ ਥੱਕੀ।
In the length of thy journeys thou hast wearied thyself, But thou sayest not, “I will desist”; Thou yet findest life in thy hand, Therefore thou art not discouraged.
11 ੧੧ ਤੂੰ ਕਿਸ ਤੋਂ ਐਨਾ ਸਹਿਮੀ ਅਤੇ ਡਰੀ ਕਿ ਤੂੰ ਝੂਠ ਬੋਲੀ ਅਤੇ ਮੈਨੂੰ ਯਾਦ ਨਾ ਕੀਤਾ, ਨਾ ਹੀ ਮੇਰੇ ਉੱਤੇ ਧਿਆਨ ਦਿੱਤਾ? ਕੀ ਮੈਂ ਬਹੁਤ ਸਮੇਂ ਤੱਕ ਚੁੱਪ ਨਾ ਰਿਹਾ? ਪਰ ਤੂੰ ਮੇਰੇ ਤੋਂ ਨਾ ਡਰੀ।
On account of whom art thou anxious, and of whom art thou afraid, that thou hast proved false, And hast not remembered me, nor laid it to heart? Behold, I have been silent a long time; Therefore thou fearest me not.
12 ੧੨ ਮੈਂ ਤੇਰੇ ਧਰਮ ਨੂੰ ਅਤੇ ਤੇਰੇ ਕੰਮਾਂ ਨੂੰ ਦੱਸਾਂਗਾ, ਪਰ ਉਹ ਤੈਨੂੰ ਕੁਝ ਲਾਭ ਨਾ ਪੁਚਾਉਣਗੇ।
But now I announce thy deliverance, And thy works do not profit thee.
13 ੧੩ ਜਦ ਤੂੰ ਚਿੱਲਾਏਂ, ਤਾਂ ਤੇਰੇ ਬੁੱਤਾਂ ਦਾ ਟੋਲਾ ਤੈਨੂੰ ਛੁਡਾਵੇ। ਪਰ ਹਵਾ ਉਨ੍ਹਾਂ ਸਾਰਿਆਂ ਨੂੰ ਚੁੱਕ ਕੇ ਲੈ ਜਾਵੇਗੀ, ਅਤੇ ਇੱਕ ਫੂਕ ਨਾਲ ਉਹ ਉੱਡ ਜਾਣਗੇ, ਪਰ ਜੋ ਮੇਰੀ ਸ਼ਰਨ ਆਉਂਦਾ ਹੈ, ਉਹ ਧਰਤੀ ਉੱਤੇ ਕਬਜ਼ਾ ਕਰੇਗਾ, ਅਤੇ ਮੇਰੇ ਪਵਿੱਤਰ ਪਰਬਤ ਦਾ ਅਧਿਕਾਰੀ ਹੋਵੇਗਾ।
When thou criest, let thy host of idols deliver thee! But the wind shall bear them all away; A breath shall take them off; But he that putteth his trust in me Shall possess the land, And shall inherit my holy mountain.
14 ੧੪ ਤਦ ਆਖਿਆ ਜਾਵੇਗਾ, ਭਰਤੀ ਪਾਓ, ਭਰਤੀ! ਰਾਹ ਤਿਆਰ ਕਰੋ, ਮੇਰੀ ਪਰਜਾ ਦੇ ਰਾਹ ਵਿੱਚੋਂ ਹਰੇਕ ਰੁਕਾਵਟ ਚੁੱਕ ਸੁੱਟੋ!
Men shall say, Cast up, cast up, prepare the road; Remove every obstruction from the way of my people!
15 ੧੫ ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਹ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਵੱਸਦਾ ਹਾਂ, ਅਤੇ ਉਹ ਦੇ ਨਾਲ ਵੀ ਜਿਸ ਦਾ ਆਤਮਾ ਕੁਚਲਿਆ ਅਤੇ ਦੀਨ ਹੈ, ਤਾਂ ਜੋ ਮੈਂ ਦੀਨ ਲੋਕਾਂ ਦੇ ਆਤਮਾ ਨੂੰ ਅਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜੀਉਂਦਾ ਕਰਾਂ।
For thus saith the high and lofty One That inhabiteth eternity, whose name is Holy: I dwell in the high and holy place; With him also that is of a contrite and humble spirit; To revive the spirit of the humble, And to revive the heart of the contrite ones.
16 ੧੬ ਮੈਂ ਸਦਾ ਤੱਕ ਨਾ ਝਗੜਾਂਗਾ, ਨਾ ਹਮੇਸ਼ਾ ਕ੍ਰੋਧਵਾਨ ਰਹਾਂਗਾ, ਨਹੀਂ ਤਾਂ ਉਨ੍ਹਾਂ ਦਾ ਆਤਮਾ ਮੇਰੇ ਕਾਰਨ ਨਢਾਲ ਹੋ ਜਾਵੇਗਾ, ਉਹ ਹੀ ਮਨੁੱਖ ਜਿਨ੍ਹਾਂ ਨੂੰ ਮੈਂ ਬਣਾਇਆ।
For I will not contend forever, Nor will I be always angry; For life would fail before me, And the souls which I created.
17 ੧੭ ਮੈਂ ਉਹ ਦੇ ਲੋਭ ਦੀ ਬੁਰਿਆਈ ਦੇ ਕਾਰਨ ਕ੍ਰੋਧਵਾਨ ਹੋਇਆ, ਮੈਂ ਉਹ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕਾਇਆ, ਮੈਂ ਕ੍ਰੋਧਵਾਨ ਹੋਇਆ, ਪਰ ਫੇਰ ਵੀ ਉਹ ਆਪਣੀ ਮਨ ਦੀ ਮਰਜ਼ੀ ਵਿੱਚ ਭਟਕਦੇ ਗਏ।
For the guilt of his covetousness I was angry; I smote him, I hid myself, and was angry; But yet he went on perversely in the way of his heart.
18 ੧੮ ਮੈਂ ਉਸ ਦੇ ਰਾਹ ਵੇਖੇ ਹਨ, ਪਰ ਮੈਂ ਉਸ ਨੂੰ ਚੰਗਾ ਕਰਾਂਗਾ, ਮੈਂ ਉਸ ਦੀ ਅਗਵਾਈ ਕਰਾਂਗਾ, ਅਤੇ ਉਸ ਨੂੰ ਅਤੇ ਉਸ ਦੇ ਨਾਲ ਸੋਗ ਕਰਨ ਵਾਲਿਆਂ ਨੂੰ ਤਸੱਲੀਆਂ ਬਖ਼ਸ਼ਾਂਗਾ।
I have seen his ways, yet will I heal him; I will guide him, and I will restore comfort To him and to his mourners;
19 ੧੯ ਮੈਂ ਉਨ੍ਹਾਂ ਦੇ ਬੁੱਲ੍ਹਾਂ ਤੇ ਉਸਤਤ ਦਾ ਫਲ ਉਤਪੰਨ ਕਰਦਾ ਹਾਂ। ਦੂਰ ਵਾਲੇ ਲਈ ਅਤੇ ਨਜ਼ਦੀਕ ਵਾਲੇ ਲਈ ਸ਼ਾਂਤੀ, ਸ਼ਾਂਤੀ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ।
I create the fruit of the lips. Peace, peace to him that is far off, and to him that is nigh, Saith Jehovah; I will heal him.
20 ੨੦ ਦੁਸ਼ਟ ਉੱਛਲਦੇ ਸਮੁੰਦਰ ਵਾਂਗੂੰ ਹਨ, ਜੋ ਚੈਨ ਨਹੀਂ ਲੈ ਸਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ।
But the wicked is like the troubled sea, Which cannot rest, Whose waters cast up mire and dirt.
21 ੨੧ ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ।
There is no peace, saith my God, for the wicked.