< ਯਸਾਯਾਹ 51 >
1 ੧ ਹੇ ਧਰਮ ਉੱਤੇ ਚੱਲਣ ਵਾਲਿਓ, ਹੇ ਯਹੋਵਾਹ ਨੂੰ ਭਾਲਣ ਵਾਲਿਓ, ਮੇਰੀ ਸੁਣੋ! ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ, ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ!
Hallgassatok rám, igazságra törekvők, az Örökkévalót keresők, tekintsetek a sziklára, amelyből vágattatok és a kút nyílására, melyből vájattatok.
2 ੨ ਆਪਣੇ ਮੂਲ ਪਿਤਾ ਅਬਰਾਹਾਮ ਉੱਤੇ ਧਿਆਨ ਕਰੋ, ਅਤੇ ਸਾਰਾਹ ਉੱਤੇ ਜਿਸ ਨੇ ਤੁਹਾਨੂੰ ਜਨਮ ਦਿੱਤਾ, ਜਦ ਉਹ ਇੱਕੋ ਹੀ ਸੀ ਤਦ ਮੈਂ ਉਹ ਨੂੰ ਬੁਲਾਇਆ, ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ।
Tekintsetek Ábrahámra atyátokra és Sárára, aki szült benneteket, mert egymagát őt hívtam, megáldottam és megsokasítottam.
3 ੩ ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨਿਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਗੂੰ, ਅਤੇ ਉਸ ਦੀ ਸੁੱਕੀ ਭੂਮੀ ਯਹੋਵਾਹ ਦੇ ਬਾਗ ਵਾਂਗੂੰ ਬਣਾ ਦੇਵੇਗਾ। ਖੁਸ਼ੀ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਦੀ ਅਵਾਜ਼ ਵੀ।
Mert megvigasztalta az Örökkévaló Cziónt, megvigasztalta mind a romjait s pusztáját olyanná tette, mint az Éden és sivatagát olyanná, mint az Örökkévaló kertje; vígság és öröm találtatik benne, hálaszó és dalnak hangja.
4 ੪ ਹੇ ਮੇਰੀ ਪਰਜਾ, ਮੇਰੀ ਵੱਲ ਧਿਆਨ ਦਿਓ, ਹੇ ਮੇਰੀ ਕੌਮ ਮੇਰੇ ਵੱਲ ਕੰਨ ਲਾਓ! ਬਿਵਸਥਾ ਮੇਰੇ ਵੱਲੋਂ ਦਿੱਤੀ ਜਾਵੇਗੀ, ਅਤੇ ਮੇਰਾ ਇਨਸਾਫ਼ ਲੋਕਾਂ ਦੇ ਚਾਨਣ ਲਈ ਹੋਵੇਗਾ।
Figyeljetek rám, népem, és nemzetem, rám hallgassatok; mert tanítás ered tőlem és törvényemet a népek világosságául helyezem el.
5 ੫ ਮੇਰਾ ਧਰਮ ਨੇੜੇ ਹੈ, ਮੇਰਾ ਬਚਾਓ ਨਿੱਕਲਿਆ ਹੈ, ਮੇਰੀਆਂ ਭੁਜਾਂ ਲੋਕਾਂ ਦਾ ਨਿਆਂ ਕਰਨਗੀਆਂ, ਟਾਪੂ ਮੇਰੀ ਉਡੀਕ ਕਰਨਗੇ, ਅਤੇ ਮੇਰੀ ਭੁਜਾ ਉੱਤੇ ਆਸ ਰੱਖਣਗੇ।
Közel van az igazságom, megindult az üdvöm és karjaim népek fölött ítélnek; bennem szigetek remélnek és káromra várakoznak.
6 ੬ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ, ਅਤੇ ਹੇਠਾਂ ਧਰਤੀ ਉੱਤੇ ਨਿਗਾਹ ਮਾਰੋ, ਅਕਾਸ਼ ਤਾਂ ਧੂੰਏਂ ਵਾਂਗੂੰ ਅਲੋਪ ਹੋ ਜਾਵੇਗਾ, ਅਤੇ ਧਰਤੀ ਕੱਪੜੇ ਵਾਂਗੂੰ ਪੁਰਾਣੀ ਪੈ ਜਾਵੇਗੀ, ਉਹ ਦੇ ਵਾਸੀ ਮੱਖੀਆਂ ਵਾਂਗੂੰ ਮਰ ਜਾਣਗੇ, ਪਰ ਮੇਰੀ ਮੁਕਤੀ ਸਦੀਪਕ ਹੋਵੇਗੀ, ਅਤੇ ਮੇਰਾ ਧਰਮ ਅਨੰਤ ਹੋਵੇਗਾ।
Emeljétek fel az égre szemeiteket és tekintsetek a földre alant, mert az egek mint a füst elmállanak és a föld mint a ruha elkopik, lakói pedig mint a szúnyog meghalnak; de segítségem örökké tart és igazságom nem törik meg.
7 ੭ ਹੇ ਧਰਮ ਦੇ ਜਾਣਨ ਵਾਲਿਓ, ਮੇਰੀ ਸੁਣੋ, ਹੇ ਮੇਰੀ ਪਰਜਾ, ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਬਿਵਸਥਾ ਹੈ। ਮਨੁੱਖਾਂ ਦੀ ਨਿੰਦਿਆ ਤੋਂ ਨਾ ਡਰੋ, ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਬਰਾਓ,
Hallgassatok rám, igazságot ismerők, nép, akiknek szívében van az én tanom: ne féljetek az emberek gyalázatától és szidalmazásaiktól ne rettegjetek.
8 ੮ ਕਿਉਂ ਜੋ ਕੀੜਾ ਉਹਨਾਂ ਨੂੰ ਕੱਪੜੇ ਵਾਂਗੂੰ ਖਾ ਜਾਵੇਗਾ, ਅਤੇ ਲੇਹਾ ਉਹਨਾਂ ਨੂੰ ਉੱਨ ਵਾਂਗੂੰ ਖਾ ਜਾਵੇਗਾ, ਪਰ ਮੇਰਾ ਧਰਮ ਸਦੀਪਕ ਹੋਵੇਗਾ, ਅਤੇ ਮੇਰੀ ਮੁਕਤੀ ਪੀੜ੍ਹੀਓਂ ਪੀੜ੍ਹੀ ਤੱਕ।
Mert mint a ruhát megeszi őket a moly és mint a gyapjút megeszi őket a szú; de igazságom örökké tart és segítségem nemzedékről nemzedékre.
9 ੯ ਜਾਗ, ਜਾਗ, ਬਲ ਪਹਿਨ ਲੈ, ਹੇ ਯਹੋਵਾਹ ਦੀ ਭੁਜਾ! ਜਾਗ, ਜਿਵੇਂ ਪੁਰਾਣਿਆਂ ਦਿਨਾਂ ਵਿੱਚ, ਅਤੇ ਪ੍ਰਾਚੀਨ ਸਮਿਆਂ ਦੀਆਂ ਪੀੜ੍ਹੀਆਂ ਵਿੱਚ! ਕੀ ਤੂੰ ਉਹ ਨਹੀਂ ਜਿਸ ਨੇ ਰਹਬ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ, ਅਤੇ ਅਜਗਰ ਨੂੰ ਵਿੰਨ੍ਹਿਆ?
Ébredj, ébredj, ölts erőt, Örökkévaló karja te, ébredj, mint a hajdan napjaiban, az ősidők korszakaiban! Nemde te vagy az, aki levágta Ráhábot, átszúrta a sárkányt;
10 ੧੦ ਕੀ ਤੂੰ ਉਹ ਨਹੀਂ ਜਿਸ ਨੇ ਸਮੁੰਦਰ ਨੂੰ, ਵੱਡੀ ਡੁੰਘਿਆਈ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ? ਜਿਸ ਨੇ ਸਮੁੰਦਰ ਦੀ ਤਹਿ ਨੂੰ ਛੁਡਾਏ ਹੋਇਆਂ ਦੇ ਲੰਘਣ ਦਾ ਰਾਹ ਬਣਾ ਦਿੱਤਾ?
nemde te vagy az, aki megszárította a tengert, a nagy mélység vizeit, ki a tenger fenekét úttá tette, hogy átvonuljanak a megváltottak.
11 ੧੧ ਯਹੋਵਾਹ ਦੇ ਮੁੱਲ ਨਾਲ ਛੁਡਾਏ ਹੋਏ ਮੁੜ ਆਉਣਗੇ, ਅਤੇ ਜੈਕਾਰਿਆਂ ਨਾਲ ਸੀਯੋਨ ਵਿੱਚ ਆਉਣਗੇ, ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ, ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।
És az Örökkévaló kiváltottjai visszatérnek és eljutnak Cziónba ujjongással, örökké tartó örömmel a fejükön; vígságot és örömet érnek el, eltűnnek bánat és sóhaj.
12 ੧੨ ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ਼ ਤੋਂ, ਜਿਹੜਾ ਘਾਹ ਵਾਂਗੂੰ ਹੋ ਜਾਵੇਗਾ?
Én, én vagyok a vigasztalótok; ki vagy, hogy félsz embertől, kinek halnia kell, és emberfiától, ki fűként adatik oda;
13 ੧੩ ਤੂੰ ਯਹੋਵਾਹ ਆਪਣੇ ਕਰਤਾਰ ਨੂੰ ਵਿਸਾਰ ਦਿੱਤਾ, ਜੋ ਅਕਾਸ਼ ਦਾ ਤਾਣਨ ਵਾਲਾ ਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ, ਤੂੰ ਨਿੱਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈਂ, ਜਿਹੜਾ ਨਾਸ ਕਰਨ ਲਈ ਤਿਆਰ ਹੈ, - ਭਲਾ, ਜ਼ਾਲਮ ਦਾ ਗੁੱਸਾ ਕਿੱਥੇ ਰਿਹਾ?
és megfeledkeztél az Örökkévalóról, ki az alkotód, kiterjesztője az egeknek és megalapítója a földnek, és remegtél folyton, egésznap, a szorongatónak dühétől, amint célzott, hogy megrontson téged – de hol a szorongatónak dühe?
14 ੧੪ ਝੁੱਕਿਆ ਹੋਇਆ ਕੈਦੀ ਛੇਤੀ ਖੋਲ੍ਹਿਆ ਜਾਵੇਗਾ, ਉਹ ਮਰ ਕੇ ਟੋਏ ਵਿੱਚ ਨਾ ਜਾਵੇਗਾ, ਨਾ ਉਸ ਨੂੰ ਰੋਟੀ ਦੀ ਘਾਟ ਹੋਵੇਗੀ।
A görnyedező hamar felszabadul, nem hal meg a sírba szállva, és kenyere nem hiányzik.
15 ੧੫ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਸਮੁੰਦਰ ਨੂੰ ਇਸ ਤਰ੍ਹਾਂ ਉਛਾਲਦਾ ਹਾਂ ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, - ਸੈਨਾਂ ਦਾ ਯਹੋਵਾਹ ਮੇਰਾ ਨਾਮ ਹੈ!
Hisz én az Örökkévaló vagyok, a te Istened, ki felkavarja a tengert, hogy zúgnak a hullámai, Örökkévaló, seregek ura az ő neve;
16 ੧੬ ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ, ਅਤੇ ਮੈਂ ਆਪਣੇ ਹੱਥ ਦੇ ਸਾਯੇ ਵਿੱਚ ਤੈਨੂੰ ਢੱਕਿਆ, ਤਾਂ ਜੋ ਮੈਂ ਅਕਾਸ਼ ਨੂੰ ਤਾਣਾ ਅਤੇ ਧਰਤੀ ਦੀ ਨੀਂਹ ਰੱਖਾਂ, ਅਤੇ ਸੀਯੋਨ ਨੂੰ ਆਖਾਂ, ਤੂੰ ਮੇਰੀ ਪਰਜਾ ਹੈਂ।
szádba tettem szavaimat és kezem árnyékával betakartalak, hogy megplántáljam az egeket és megalapítsam a földet és azt mondjam Cziónnak: népem vagy!
17 ੧੭ ਹੇ ਯਰੂਸ਼ਲਮ ਜਾਗ, ਜਾਗ! ਖੜ੍ਹਾ ਹੋ ਜਾ! ਤੂੰ ਜਿਸ ਨੇ ਯਹੋਵਾਹ ਦੇ ਹੱਥੋਂ ਉਹ ਦੇ ਕ੍ਰੋਧ ਦਾ ਪਿਆਲਾ ਪੀਤਾ, ਤੂੰ ਜਿਸ ਨੇ ਡਗਮਗਾ ਦੇਣ ਵਾਲੇ ਪਿਆਲੇ ਨੂੰ ਪੀ ਕੇ ਖਾਲੀ ਕੀਤਾ।
Ébredezz, ébredezz, kelj föl Jeruzsálem, aki megittad az Örökkévaló kezéből haragjának serlegét, a támolygás öblös serlegét megittad, kiszíttad.
18 ੧੮ ਉਨ੍ਹਾਂ ਸਾਰਿਆਂ ਪੁੱਤਰਾਂ ਵਿੱਚੋਂ ਜਿਨ੍ਹਾਂ ਨੂੰ ਉਸ ਨੇ ਜਨਮ ਦਿੱਤਾ, ਉਸ ਦੀ ਅਗਵਾਈ ਕਰਨ ਵਾਲਾ ਨਾ ਰਿਹਾ, ਉਨ੍ਹਾਂ ਸਾਰਿਆਂ ਪੁੱਤਰਾਂ ਵਿੱਚੋਂ ਜਿਨ੍ਹਾਂ ਨੂੰ ਉਸ ਨੇ ਪਾਲਿਆ, ਕੋਈ ਨਹੀਂ ਜੋ ਉਸ ਦਾ ਹੱਥ ਫੜ੍ਹੇ।
Nincs ki vezetné őt mind a fiak közül, kiket szült; nincs, ki megfogná kezét mind a fiak közül, kiket fölnevelt.
19 ੧੯ ਇਹ ਦੋ ਗੱਲਾਂ ਤੇਰੇ ਉੱਤੇ ਆ ਪਈਆਂ, ਕੌਣ ਤੈਨੂੰ ਤਸੱਲੀ ਦੇਵੇਗਾ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?
Kettő esett meg rajtad, ki szán meg téged? A pusztulás és romlás, az éhség és kard, miképpen vigasztaljalak meg?
20 ੨੦ ਤੇਰੇ ਪੁੱਤਰ ਬੇਹੋਸ਼ ਹੋ ਗਏ, ਉਹ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਡਿੱਗੇ ਪਏ ਹਨ, ਜਿਵੇਂ ਹਿਰਨ ਜਾਲ਼ ਵਿੱਚ, ਉਹ ਯਹੋਵਾਹ ਦੇ ਗੁੱਸੇ ਨਾਲ, ਤੇਰੇ ਪਰਮੇਸ਼ੁਰ ਦੀ ਝਿੜਕ ਨਾਲ ਭਰੇ ਹੋਏ ਹਨ।
Fiaid elájultak, hevertek minden utca sarkán, mint a hálóba jutott zerge, megtelten az Örökkévaló haragjával, Istened dorgálásával.
21 ੨੧ ਇਸ ਕਾਰਨ ਹੇ ਦੁਖਿਆਰੀਏ, ਇਹ ਸੁਣ, ਤੂੰ ਮਤਵਾਲੀ ਤਾਂ ਹੈਂ ਪਰ ਮਧ ਨਾਲ ਨਹੀਂ।
Ezért halljad csak ezt szegény te és ittasodott, de nem bortól!
22 ੨੨ ਤੇਰਾ ਪ੍ਰਭੂ ਯਹੋਵਾਹ ਅਤੇ ਤੇਰਾ ਪਰਮੇਸ਼ੁਰ, ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ, ਇਹ ਆਖਦਾ ਹੈ, ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਪਿਆਲਾ ਲੈ ਲਿਆ ਹੈ ਅਰਥਾਤ ਮੇਰੇ ਕ੍ਰੋਧ ਦਾ ਪਿਆਲਾ, ਤੂੰ ਇਹ ਫੇਰ ਕਦੀ ਨਾ ਪੀਵੇਂਗੀ।
Így szól Urad, az Örökkévaló és Istened, aki viszi népének ügyét: íme kivettem kezedből a támolygás serlegét, haragom öblös serlegét nem fogod inni többé.
23 ੨੩ ਮੈਂ ਉਸ ਨੂੰ ਤੈਨੂੰ ਦੁੱਖ ਦੇਣ ਵਾਲਿਆਂ ਦੇ ਹੱਥ ਵਿੱਚ ਦਿਆਂਗਾ, ਜਿਨ੍ਹਾਂ ਨੇ ਤੈਨੂੰ ਆਖਿਆ ਸੀ, ਝੁੱਕ ਜਾ, ਤਾਂ ਜੋ ਅਸੀਂ ਉੱਪਰੋਂ ਦੀ ਲੰਘੀਏ! ਅਤੇ ਤੂੰ ਆਪਣੀ ਪਿੱਠ ਨੂੰ ਧਰਤੀ ਵਾਂਗੂੰ, ਅਤੇ ਉਹਨਾਂ ਦੇ ਲੰਘਣ ਲਈ ਗਲੀ ਵਾਂਗੂੰ ਬਣਾਇਆ।
Hanem teszem megbántóid kezébe, kik azt mondták lelkednek: hajolj le, hogy átjárjunk rajta; és te olyanná tetted hátadat, mint a föld és mint az utca az átjáróknak.