< ਯਸਾਯਾਹ 5 >
1 ੧ ਮੈਂ ਆਪਣੇ ਪ੍ਰੀਤਮ ਲਈ ਅਤੇ ਉਹ ਦੇ ਅੰਗੂਰੀ ਬਾਗ਼ ਦੇ ਵਿਖੇ ਇੱਕ ਪ੍ਰੇਮ ਰੱਤਾ ਗੀਤ ਗਾਵਾਂਗਾ, - ਮੇਰੇ ਪ੍ਰੀਤਮ ਦਾ ਇੱਕ ਅੰਗੂਰੀ ਬਾਗ਼ ਇੱਕ ਫਲਦਾਰ ਟਿੱਬੇ ਉੱਤੇ ਸੀ।
I will sing to my beloved the canticle of my cousin concerning his vineyard. My beloved had a vineyard on a hill in a fruitful place.
2 ੨ ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿਚਕਾਰ ਇੱਕ ਬੁਰਜ ਉਸਾਰਿਆ, ਨਾਲੇ ਦਾਖਰਸ ਲਈ ਉਸ ਵਿੱਚ ਇੱਕ ਹੌਦ ਪੁੱਟਿਆ, ਤਦ ਉਸ ਨੇ ਉਡੀਕਿਆ ਤਾਂ ਜੋ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ।
And he fenced it in, and picked the stones out of it, and planted it with the choicest vines, and built a tower in the midst thereof, and set up a winepress therein: and he looked that it should bring forth grapes, and it broutht forth wild grapes.
3 ੩ ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਮਨੁੱਖੋ, ਮੇਰਾ ਅਤੇ ਮੇਰੇ ਅੰਗੂਰੀ ਬਾਗ਼ ਦਾ ਫ਼ੈਸਲਾ ਕਰੋ।
And now, O ye inhabitants of Jerusalem, and ye men of Juda, judge between me and my vineyard.
4 ੪ ਮੈਂ ਆਪਣੇ ਬਾਗ਼ ਲਈ ਹੋਰ ਕੀ ਕਰ ਸਕਦਾ ਸੀ, ਜੋ ਮੈਂ ਉਸ ਲਈ ਨਹੀਂ ਕੀਤਾ? ਜਦ ਮੈਂ ਉਡੀਕਿਆ ਕਿ ਉਸ ਵਿੱਚ ਚੰਗੇ ਅੰਗੂਰ ਲੱਗਣ, ਤਾਂ ਕਿਉਂ ਜੰਗਲੀ ਅੰਗੂਰ ਲੱਗੇ?
What is there that I ought to do more to my vineyard, that I have not done to it?
5 ੫ ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਨ ਵਾਲਾ ਹਾਂ। ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲਤਾੜੀ ਜਾਵੇਗੀ।
And now I will shew you wnat I will do to my vineyard. I will take away the hedge thereof, and it shall be wasted: I will break down the wall thereof, and it shall be trodden down.
6 ੬ ਮੈਂ ਉਸ ਨੂੰ ਉਜਾੜ ਦਿਆਂਗਾ, ਉਹ ਨਾ ਛਾਂਗਿਆ ਨਾ ਗੋਡਿਆ ਜਾਵੇਗਾ, ਕੰਡੇ ਤੇ ਕੰਡਿਆਲੇ ਉਸ ਵਿੱਚ ਉੱਗਣਗੇ, ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ, ਭਈ ਉਸ ਦੇ ਉੱਤੇ ਮੀਂਹ ਨਾ ਵਰ੍ਹਾਉਣ।
And I will make it desolate: it shall not be pruned, and it shall not be digged: but briers and thorns shall come up: and I will command the clouds to rain no rain upon it.
7 ੭ ਸੈਨਾਂ ਦੇ ਯਹੋਵਾਹ ਦਾ ਅੰਗੂਰੀ ਬਾਗ਼ ਤਾਂ ਇਸਰਾਏਲ ਦਾ ਘਰਾਣਾ ਹੈ, ਅਤੇ ਯਹੂਦਾਹ ਦੇ ਮਨੁੱਖ ਉਹ ਦਾ ਮਨ ਭਾਉਂਦਾ ਬੂਟਾ ਹੈ। ਉਸ ਨੇ ਨਿਆਂ ਨੂੰ ਉਡੀਕਿਆ, ਅਤੇ ਵੇਖੋ, ਖੂਨ ਵੇਖਿਆ! ਧਰਮ ਦੀ ਆਸ ਲਈ, ਅਤੇ ਵੇਖੋ, ਦੁਹਾਈ ਦੀ ਅਵਾਜ਼ ਸੁਣੀ।
For the vineyard of the Lord of hosts is the house of Israel: and the man of Juda, his pleasant plant: and I looked that he should do judgment, and behold iniquity: and do justice, and behold a cry.
8 ੮ ਹਾਏ ਉਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਪੈਲੀ ਨਾਲ ਪੈਲੀ ਰਲਾਉਂਦੇ ਹਨ, ਜਦ ਤੱਕ ਕੋਈ ਥਾਂ ਨਾ ਰਹੇ, ਤਾਂ ਜੋ ਤੁਸੀਂ ਦੇਸ ਵਿੱਚ ਇਕੱਲੇ ਵੱਸੋ!
Woe to you that join house to house and lay field to field, even to the end of the place: shall you alone dwell in the midst of the earth?
9 ੯ ਸੈਨਾਂ ਦੇ ਯਹੋਵਾਹ ਨੇ ਮੇਰੇ ਸੁਣਦਿਆਂ ਆਖਿਆ ਹੈ, - ਸੱਚ-ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ, ਵੱਡੇ ਅਤੇ ਚੰਗੇ ਘਰ ਵਿਰਾਨ ਹੋ ਜਾਣਗੇ,
These things are in my ears, saith the Lord of hosts: unless many great and fair houses shall become desolate, without an inhabitant.
10 ੧੦ ਕਿਉਂ ਜੋ ਦਸ ਏਕੜ ਅੰਗੂਰ ਦੀ ਵਾੜੀ ਤੋਂ ਇੱਕ ਮਣ, ਅਤੇ ਬੀਜ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਅੰਨ ਮਿਲੇਗਾ।
For ten acres of vineyard shall yield one little measure, and thirty bushels of seed shall yield three bushels.
11 ੧੧ ਹਾਏ ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਤਾਂ ਜੋ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸ਼ਾਮ ਤੱਕ ਠਹਿਰਦੇ ਹਨ, ਤਾਂ ਜੋ ਮਧ ਉਹਨਾਂ ਨੂੰ ਮਸਤ ਕਰ ਦੇਵੇ!
Woe to you that rise up early in the morning to follow drunkenness, and to drink till the evening, to be inflamed with wine.
12 ੧੨ ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਮਧ ਤਾਂ ਹਨ, ਪਰ ਉਹ ਯਹੋਵਾਹ ਦੇ ਕੰਮਾਂ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ।
The harp, and the lyre, and the timbrel, and the pipe, and wine are in your feasts: and the work of the Lord you regard not, nor do you consider the works of his hands.
13 ੧੩ ਇਸ ਲਈ ਮੇਰੀ ਪਰਜਾ ਬੇਸਮਝੀ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ, ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ।
Therefore is my people led away captive, because they had not knowledge, and their nobles have perished with famine, and their multitude were dried up with thirst.
14 ੧੪ ਇਸ ਲਈ ਪਤਾਲ ਨੇ ਆਪਣੀ ਲਾਲਸਾ ਵਧਾਈ ਹੈ, ਅਤੇ ਆਪਣਾ ਮੂੰਹ ਬੇਅੰਤ ਅੱਡਿਆ ਹੈ, ਇਸ ਲਈ ਉਹ ਦੇ ਬਜ਼ੁਰਗ ਅਤੇ ਸਧਾਰਣ ਲੋਕ, ਅਤੇ ਉਹ ਦਾ ਰੌਲ਼ਾ ਅਤੇ ਉਨ੍ਹਾਂ ਦੇ ਸਭ ਅਨੰਦ ਕਰਨ ਵਾਲੇ ਹੇਠਾਂ ਉਤਰਦੇ ਜਾਂਦੇ ਹਨ। (Sheol )
Therefore hath hell enlarged her soul, and opened her mouth without any bounds, and their strong ones, and their people, and their high and glorious ones shall go down into it. (Sheol )
15 ੧੫ ਲੋਕ ਨਿਵਾਏ ਜਾਂਦੇ ਹਨ, ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ,
And man shall be brought down, and man shall be humbled, and the eyes of the lofty shall be brought low.
16 ੧੬ ਪਰ ਸੈਨਾਂ ਦਾ ਯਹੋਵਾਹ ਨਿਆਂ ਵਿੱਚ ਉੱਚਾ ਕੀਤਾ ਜਾਂਦਾ ਹੈ, ਅਤੇ ਪਵਿੱਤਰ ਪਰਮੇਸ਼ੁਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤਰ ਵਿਖਾਉਂਦਾ ਹੈ।
And the Lord of hosts shall be exalted in judgment, and the holy God shall be sanctified in justice.
17 ੧੭ ਤਦ ਲੇਲੇ, ਜਾਣੋ, ਆਪਣੀ ਜੂਹ ਵਿੱਚ ਚਰਨਗੇ, ਅਤੇ ਤਕੜਿਆਂ ਦੇ ਉਜਾੜ ਸਥਾਨ ਪਰਦੇਸੀ ਨੂੰ ਚਾਰਗਾਹਾਂ ਲਈ ਮਿਲਣਗੇ।
And the lambs shall feed according to their order, and strangers shall eat the deserts turned into fruitfulness.
18 ੧੮ ਹਾਏ ਉਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦੇ ਰੱਸਿਆਂ ਨਾਲ ਖਿੱਚਦੇ ਹਨ, ਅਤੇ ਪਾਪ ਨੂੰ ਗੱਡੇ ਦੀਆਂ ਰੱਸਿਆਂ ਨਾਲ!
Woe to you that draw iniquity with cords of vanity, and sin as the rope of a cart.
19 ੧੯ ਜਿਹੜੇ ਆਖਦੇ ਹਨ, ਉਹ ਛੇਤੀ ਕਰੇ, ਉਹ ਆਪਣੇ ਕੰਮ ਨੂੰ ਤੇਜੀ ਨਾਲ ਕਰੇ, ਤਾਂ ਜੋ ਅਸੀਂ ਉਹ ਨੂੰ ਵੇਖੀਏ! ਇਸਰਾਏਲ ਦੇ ਪਵਿੱਤਰ ਪੁਰਖ ਦੀ ਯੋਜਨਾ ਪਰਗਟ ਹੋਵੇ ਅਤੇ ਨੇੜੇ ਆਵੇ ਤਾਂ ਜੋ ਅਸੀਂ ਉਹ ਨੂੰ ਜਾਣੀਏ!
That say: Let him make haste, and let his work come quickly, that we may see it: and let the counsel of the Holy One of Israel come, that we may know it.
20 ੨੦ ਹਾਏ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਹਨੇਰੇ ਨੂੰ ਚਾਨਣ ਅਤੇ ਚਾਨਣ ਨੂੰ ਹਨ੍ਹੇਰਾ ਆਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ!
Woe to you that call evil good, and good evil: that put darkness for light, and light for darkness: that put bitter for sweet, and sweet for bitter.
21 ੨੧ ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੀਆਂ ਨਜ਼ਰਾਂ ਵਿੱਚ ਬੁੱਧਵਾਨ ਹਨ!
Woe to you that rue wise in your own eyes, and prudent in your own conceits.
22 ੨੨ ਹਾਏ ਉਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ!
Woe to you that are mighty to drink wine, and stout men at drunkenness.
23 ੨੩ ਜਿਹੜੇ ਦੁਸ਼ਟ ਨੂੰ ਰਿਸ਼ਵਤ ਲੈ ਕੇ ਧਰਮੀ ਠਹਿਰਾਉਂਦੇ ਹਨ, ਅਤੇ ਧਰਮੀਆਂ ਦਾ ਧਰਮ ਉਨ੍ਹਾਂ ਤੋਂ ਖੋਹ ਲੈਂਦੇ ਹਨ!
That justify the wicked for gifts, and take away the justice of the just from him.
24 ੨੪ ਇਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾਹ ਲੰਬ ਵਿੱਚ ਮਿਟ ਜਾਂਦਾ ਹੈ, ਸੋ ਉਹਨਾਂ ਦੀ ਜੜ੍ਹ ਸੜਿਆਂਧ ਵਾਂਗੂੰ ਸੜ੍ਹ ਜਾਵੇਗੀ, ਅਤੇ ਉਹਨਾਂ ਦੀਆਂ ਕਲੀਆਂ ਧੂੜ ਵਾਂਗੂੰ ਉੱਡ ਜਾਣਗੀਆਂ, ਕਿਉਂ ਜੋ ਉਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਣਿਆ।
Therefore as the tongue of the fire devoureth the stubble, and the heat of the dame consumeth it: so shall their root be as ashes, and their bud shall go up as dust: for they have cast away the law of the Lord of hosts, and have blasphemed the word of the Holy One of Israel.
25 ੨੫ ਇਸ ਲਈ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਉਸ ਨੇ ਆਪਣਾ ਹੱਥ ਉਹਨਾਂ ਦੇ ਉੱਤੇ ਚੁੱਕਿਆ, ਅਤੇ ਉਹਨਾਂ ਨੂੰ ਮਾਰਿਆ, ਤਾਂ ਪਰਬਤ ਕੰਬ ਗਏ, ਅਤੇ ਉਹਨਾਂ ਦੀਆਂ ਲੋਥਾਂ ਕੂੜੇ ਵਾਂਗੂੰ ਗਲੀਆਂ ਵਿੱਚ ਪਈਆਂ ਸਨ, ਇਸ ਦੇ ਬਾਵਜੂਦ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
Therefore is the wrath of the Lord kindled against his people, and he hath stretched out his hand upon them, and struck them: and the mountains were troubled, and their carcasses became as dung in the midst of the streets. For all this his anger is not turned away, but his hand is stretched out still.
26 ੨੬ ਉਹ ਦੂਰ-ਦੂਰ ਦੀਆਂ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ, ਅਤੇ ਉਸ ਲਈ ਧਰਤੀ ਦੀਆਂ ਹੱਦਾਂ ਤੋਂ ਸੀਟੀ ਵਜਾਵੇਗਾ, ਤਾਂ ਵੇਖੋ, ਉਹ ਤੁਰਤ-ਫੁਰਤ ਆਉਂਦੀ ਹੈ।
And he will lift up a sign to the nations afar off, and will whistle to them from the ends of the earth: and behold they shall come with speed swiftly.
27 ੨੭ ਉਸ ਵਿੱਚ ਨਾ ਕੋਈ ਥੱਕਦਾ, ਨਾ ਕੋਈ ਠੇਡਾ ਖਾਂਦਾ, ਨਾ ਕੋਈ ਉਂਘਲਾਉਂਦਾ, ਨਾ ਕੋਈ ਸੌਂਦਾ, ਨਾ ਕਿਸੇ ਦਾ ਕਮਰਬੰਦ ਖੁੱਲ੍ਹਦਾ ਹੈ, ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ।
There is none that shall faint, nor labour among them: they shall not slumber nor sleep, neither shall the girdle of their loins be loosed, nor the latchet of their shoes be broken.
28 ੨੮ ਉਨ੍ਹਾਂ ਦੇ ਤੀਰ ਤਿੱਖੇ, ਅਤੇ ਉਨ੍ਹਾਂ ਦੇ ਸਾਰੇ ਧਣੁੱਖ ਕੱਸੇ ਹੋਏ ਹਨ, ਉਨ੍ਹਾਂ ਦੇ ਘੋੜਿਆਂ ਦੇ ਸੁੰਬ ਚਕਮਕ ਜਿਹੇ, ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ।
Their arrows are sharp, and all their bows are bent. The hoofs of their horses shall be like the hint, and their wheels like the violence of a tempest.
29 ੨੯ ਉਨ੍ਹਾਂ ਦਾ ਦਹਾੜਨਾ ਸ਼ੇਰਨੀ ਵਾਂਗੂੰ ਅਤੇ ਉਹ ਜੁਆਨ ਸ਼ੇਰ ਵਾਂਗੂੰ ਦਹਾੜਦੇ ਹਨ, ਉਹ ਗੱਜਦੇ ਹਨ ਅਤੇ ਸ਼ਿਕਾਰ ਫੜ੍ਹਦੇ ਹਨ, ਫੇਰ ਉਸ ਨੂੰ ਸੁਖਾਲੇ ਹੀ ਲੈ ਜਾਂਦੇ ਹਨ ਅਤੇ ਛੁਡਾਉਣ ਵਾਲਾ ਕੋਈ ਨਹੀਂ ਹੁੰਦਾ।
Their roaring like that of a lion, they shall roar like young lions: yea they shall roar, and take hold of the prey, and they shall keep fast hold of it, and there shall be none to deliver it.
30 ੩੦ ਉਸ ਦਿਨ ਉਹ ਉਸ ਦੇ ਉੱਤੇ ਸਮੁੰਦਰ ਦੀ ਗਰਜ ਵਾਂਗੂੰ ਗੱਜਣਗੇ, ਜੇ ਕੋਈ ਦੇਸ ਵੱਲ ਤੱਕੇ, ਤਾਂ ਉਸ ਨੂੰ ਹਨ੍ਹੇਰਾ ਅਤੇ ਦੁੱਖ ਵਿਖਾਈ ਦੇਵੇਗਾ, ਅਤੇ ਚਾਨਣ ਬੱਦਲਾਂ ਦੇ ਕਾਰਨ ਹਨ੍ਹੇਰਾ ਹੋ ਜਾਵੇਗਾ।
And they shall make a noise against them that day, like the roaring of the sea; we shall look towards the land, and behold darkness of tribulation, and the light is darkened with the mist thereof.