< ਯਸਾਯਾਹ 49 >
1 ੧ ਹੇ ਟਾਪੂਓ, ਮੇਰੀ ਸੁਣੋ, ਹੇ ਦੂਰ ਦੀਓ ਕੌਮੋਂ, ਕੰਨ ਲਾਓ! ਯਹੋਵਾਹ ਨੇ ਮੈਨੂੰ ਢਿੱਡੋਂ ਹੀ ਸੱਦ ਲਿਆ, ਮੇਰੀ ਮਾਂ ਦੀ ਕੁੱਖੋਂ ਉਸ ਨੇ ਮੇਰਾ ਨਾਮ ਲਿਆ।
Listen to me, ye distant lands! Attend, ye nations from afar! Jehovah called me at my birth; In my very childhood he called me by name.
2 ੨ ਉਸ ਨੇ ਮੇਰੇ ਮੂੰਹ ਨੂੰ ਤਿੱਖੀ ਤਲਵਾਰ ਵਾਂਗੂੰ ਬਣਾਇਆ, ਉਸ ਨੇ ਆਪਣੇ ਹੱਥ ਦੇ ਸਾਯੇ ਵਿੱਚ ਮੈਨੂੰ ਲੁਕਾਇਆ, ਉਸ ਨੇ ਮੈਨੂੰ ਇੱਕ ਚਮਕੀਲਾ ਤੀਰ ਬਣਾਇਆ, ਅਤੇ ਮੈਨੂੰ ਆਪਣੀ ਤਰਕਸ਼ ਵਿੱਚ ਲੁਕਾਇਆ ਹੈ,
He made my mouth like a sharp sword; In the shadow of his hand did he hide me. He made me a polished shaft; In his quiver did he hide me.
3 ੩ ਉਸ ਨੇ ਮੈਨੂੰ ਆਖਿਆ, ਤੂੰ ਮੇਰਾ ਦਾਸ ਇਸਰਾਏਲ ਹੈ, ਜਿਸ ਦੇ ਵਿੱਚ ਮੈਂ ਆਪਣੀ ਸ਼ਾਨ ਵਿਖਾਵਾਂਗਾ।
He said to me, Thou art my servant; Israel, in whom I will be glorified.
4 ੪ ਤਦ ਮੈਂ ਆਖਿਆ, ਮੈਂ ਵਿਅਰਥ ਹੀ ਮਿਹਨਤ ਕੀਤੀ, ਮੈਂ ਆਪਣਾ ਬਲ ਫੋਕਟ ਤੇ ਵਿਅਰਥ ਲਈ ਗੁਆ ਦਿੱਤਾ, ਸੱਚ-ਮੁੱਚ ਮੇਰਾ ਇਨਸਾਫ਼ ਯਹੋਵਾਹ ਕੋਲ, ਅਤੇ ਮੇਰਾ ਬਦਲਾ ਮੇਰੇ ਪਰਮੇਸ਼ੁਰ ਕੋਲ ਹੈ।
Then I said, I have labored in vain; For naught, for vanity, have I spent my strength; Yet my cause is with Jehovah, And my reward with my God.
5 ੫ ਹੁਣ ਯਹੋਵਾਹ ਇਹ ਆਖਦਾ ਹੈ, ਜਿਸ ਨੇ ਮੈਨੂੰ ਕੁੱਖੋਂ ਹੀ ਆਪਣਾ ਦਾਸ ਹੋਣ ਲਈ ਸਿਰਜਿਆ ਤਾਂ ਜੋ ਮੈਂ ਯਾਕੂਬ ਨੂੰ ਉਹ ਦੇ ਕੋਲ ਮੋੜ ਲਿਆਵਾਂ, ਅਤੇ ਇਸਰਾਏਲ ਉਹ ਦੇ ਕੋਲ ਇਕੱਠਾ ਕੀਤਾ ਜਾਵੇ, ਮੈਂ ਯਹੋਵਾਹ ਦੀ ਨਿਗਾਹ ਵਿੱਚ ਆਦਰ ਪਾਉਂਦਾ ਹਾਂ, ਅਤੇ ਮੇਰਾ ਪਰਮੇਸ਼ੁਰ ਮੇਰਾ ਬਲ ਹੈ, -
And now thus saith Jehovah, Who formed me from my birth to be his servant To bring Jacob to him again, And that Israel might be gathered to him, —For I am honored in the eyes of Jehovah, And my God is my strength, —
6 ੬ ਹਾਂ, ਉਹ ਆਖਦਾ ਹੈ, ਕੀ ਇਹ ਛੋਟੀ ਗੱਲ ਹੈ, ਕਿ ਤੂੰ ਯਾਕੂਬ ਦਿਆਂ ਗੋਤਾਂ ਨੂੰ ਉਠਾਉਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ ਮੇਰਾ ਦਾਸ ਹੋਵੇਂ, ਸਗੋਂ ਮੈਂ ਤੈਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ, ਤਾਂ ਜੋ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੱਕ ਪਹੁੰਚੇ।
He said, It is a small tiling that thou shouldst be my servant, To raise up the tribes of Jacob, And to restore the preserved of Israel; I will also make thee the light of the nations, That my salvation may reach the ends of the earth.
7 ੭ ਯਹੋਵਾਹ ਇਸਰਾਏਲ ਦਾ ਛੁਟਕਾਰਾ ਦੇਣ ਵਾਲਾ ਅਤੇ ਉਹ ਦਾ ਪਵਿੱਤਰ ਪੁਰਖ, ਉਸ ਨੂੰ ਜਿਸ ਨੂੰ ਤੁੱਛ ਜਾਣਿਆ ਜਾਂਦਾ ਹੈ, ਜਿਹੜਾ ਕੌਮਾਂ ਲਈ ਘਿਣਾਉਣਾ ਹੈ ਅਤੇ ਉਸ ਹਾਕਮਾਂ ਦੇ ਦਾਸ ਨੂੰ ਇਹ ਆਖਦਾ ਹੈ, - ਰਾਜੇ ਤੈਨੂੰ ਵੇਖਣਗੇ ਤੇ ਉੱਠਣਗੇ, ਹਾਕਮ ਵੀ ਅਤੇ ਉਹ ਮੱਥਾ ਟੇਕਣਗੇ, ਇਹ ਯਹੋਵਾਹ ਦੇ ਕਾਰਨ ਹੋਵੇਗਾ ਜੋ ਵਫ਼ਾਦਾਰ ਹੈ, ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਜਿਸ ਨੇ ਤੈਨੂੰ ਚੁਣਿਆ ਹੈ।
Thus saith Jehovah, the Redeemer of Israel, his Holy One, To him that is despised by men, abhorred by the people, To the servant of tyrants; Kings shall see, and stand up, Princes, and they shall pay homage, On account of Jehovah, who is faithful, The Holy One of Israel, who hath chosen thee.
8 ੮ ਯਹੋਵਾਹ ਇਹ ਆਖਦਾ ਹੈ, ਮੈਂ ਮਨਭਾਉਂਦੇ ਸਮੇਂ ਤੇਰੀ ਸੁਣ ਲਈ, ਮੈਂ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ, ਅਤੇ ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਪਰਜਾ ਦੇ ਨੇਮ ਲਈ ਦਿਆਂਗਾ, ਤਾਂ ਜੋ ਤੂੰ ਦੇਸ ਨੂੰ ਬਹਾਲ ਕਰੇਂ, ਵਿਰਾਨ ਵਿਰਾਸਤਾਂ ਨੂੰ ਵੰਡੇਂ,
Thus saith Jehovah; In the time of favor will I hear thee; In the day of deliverance will I help thee; I will preserve thee, and make thee a mediator for the people, To restore the land, to distribute the desolated inheritances;
9 ੯ ਗੁਲਾਮਾਂ ਨੂੰ ਇਹ ਆਖੇਂ ਕਿ ਨਿੱਕਲ ਜਾਓ! ਅਤੇ ਉਹਨਾਂ ਨੂੰ ਜੋ ਹਨੇਰੇ ਵਿੱਚ ਹਨ, ਆਪਣੇ ਆਪ ਨੂੰ ਵਿਖਲਾਓ। ਉਹ ਰਾਹਾਂ ਦੇ ਨਾਲ-ਨਾਲ ਚਰਨਗੇ, ਅਤੇ ਸਾਰੀਆਂ ਨੰਗੀਆਂ ਟੀਸੀਆਂ ਉੱਤੇ ਉਹਨਾਂ ਦੀਆਂ ਜੂਹਾਂ ਹੋਣਗੀਆਂ।
To say to the prisoners, Go forth! To them that are in darkness, Come to the light! They shall feed in the ways, And on all high places shall be their pasture.
10 ੧੦ ਉਹ ਨਾ ਭੁੱਖੇ ਹੋਣਗੇ, ਨਾ ਤਿਹਾਏ ਹੋਣਗੇ, ਨਾ ਲੂ, ਨਾ ਧੁੱਪ ਉਹਨਾਂ ਨੂੰ ਮਾਰੇਗੀ, ਕਿਉਂ ਜੋ ਉਹਨਾਂ ਉੱਤੇ ਦਯਾ ਕਰਨ ਵਾਲਾ ਉਹਨਾਂ ਦੀ ਅਗਵਾਈ ਕਰੇਗਾ, ਅਤੇ ਪਾਣੀ ਦੇ ਸੋਤਿਆਂ ਕੋਲ ਉਹਨਾਂ ਨੂੰ ਲੈ ਜਾਵੇਗਾ।
They shall not hunger, neither shall they thirst; Neither shall the heat nor the sun smite them; For he that hath compassion on them shall lead them; To springs of water shall he guide them.
11 ੧੧ ਮੈਂ ਆਪਣੇ ਸਾਰੇ ਪਰਬਤਾਂ ਨੂੰ ਰਾਹ ਬਣਾਵਾਂਗਾ, ਅਤੇ ਮੇਰੀਆਂ ਸੜਕਾਂ ਉੱਚੀਆਂ ਕੀਤੀਆਂ ਜਾਣਗੀਆਂ।
And I will make all my mountains a highway; And my roads shall be prepared.
12 ੧੨ ਵੇਖੋ, ਉਹ ਦੂਰੋਂ ਆਉਣਗੇ, ਅਤੇ ਵੇਖੋ, ਉਹ ਉੱਤਰ ਵੱਲੋਂ ਤੇ ਪੱਛਮ ਵੱਲੋਂ, ਅਤੇ ਅਸਵਨ ਦੇਸ ਤੋਂ ਆਉਣਗੇ।
Behold! these shall come from far; And behold! these from the North and from the West, And these from the land of Sinim.
13 ੧੩ ਹੇ ਅਕਾਸ਼ੋ, ਜੈਕਾਰਾ ਗਜਾਓ! ਹੇ ਧਰਤੀ, ਬਾਗ-ਬਾਗ ਹੋ! ਹੇ ਪਰਬਤੋ, ਜੈ ਜੈ ਕਾਰ ਦੇ ਨਾਰੇ ਮਾਰੋ! ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ।
Sing, O ye heavens, and rejoice, O earth! Break forth into singing, ye mountains! For Jehovah comforteth his people, And hath compassion on his afflicted ones.
14 ੧੪ ਪਰ ਸੀਯੋਨ ਨੇ ਆਖਿਆ, ਯਹੋਵਾਹ ਨੇ ਮੈਨੂੰ ਛੱਡ ਦਿੱਤਾ, ਅਤੇ ਪ੍ਰਭੂ ਨੇ ਮੈਨੂੰ ਭੁਲਾ ਦਿੱਤਾ ਹੈ।
Zion saith, “Jehovah hath forsaken me; The Lord hath forgotten me.”
15 ੧੫ ਭਲਾ, ਮਾਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸਕਦੀ ਹੈ ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬਾਲ ਉੱਤੇ ਰਹਮ ਨਾ ਕਰੇ? ਉਹ ਤਾਂ ਭਾਵੇਂ ਭੁੱਲ ਜਾਵੇ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।
Can a woman forget her sucking child, So as not to have compassion on the son of her womb? Yet, should they forget, I will never forget thee!
16 ੧੬ ਵੇਖ, ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰ ਲਿਆ, ਤੇਰੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ।
Behold, I have graven thee on the palms of my hands; Thy walls are ever before my eyes.
17 ੧੭ ਤੇਰੇ ਬੱਚੇ ਫੁਰਤੀ ਨਾਲ ਆ ਰਹੇ ਹਨ, ਤੈਨੂੰ ਢਾਉਣ ਵਾਲੇ ਅਤੇ ਤੈਨੂੰ ਉਜਾੜਨ ਵਾਲੇ ਤੇਰੇ ਵਿੱਚੋਂ ਨਿੱਕਲ ਜਾਣਗੇ।
Thy children shall make haste; They that destroyed and laid thee waste shall depart from thee.
18 ੧੮ ਤੁਸੀਂ ਆਪਣੀਆਂ ਅੱਖਾਂ ਆਲੇ-ਦੁਆਲੇ ਚੁੱਕ ਕੇ ਵੇਖੋ, ਉਹ ਸਾਰੇ ਇਕੱਠੇ ਹੁੰਦੇ ਤੇ ਤੇਰੇ ਕੋਲ ਆਉਂਦੇ ਹਨ, ਆਪਣੇ ਜੀਵਨ ਦੀ ਸਹੁੰ, ਯਹੋਵਾਹ ਦਾ ਵਾਕ ਹੈ, ਤੂੰ ਤਾਂ ਉਹਨਾਂ ਸਾਰਿਆਂ ਨੂੰ ਗਹਿਣੇ ਵਾਂਗੂੰ ਪਹਿਨੇਂਗੀ, ਅਤੇ ਉਹਨਾਂ ਨੂੰ ਲਾੜੀ ਵਾਂਗੂੰ ਆਪਣੇ ਉੱਤੇ ਬੰਨ੍ਹੇਗੀ।
Lift up thine eyes around, and see! They all assemble themselves, and come to thee. As I live, saith Jehovah, Thou shalt surely clothe thee with them all, as with a rich dress; Thou shalt bind them on thee, as a bride her jewels.
19 ੧੯ ਭਾਵੇਂ ਤੂੰ ਬਰਬਾਦ ਅਤੇ ਵਿਰਾਨ ਕੀਤੀ ਗਈ, ਅਤੇ ਤੇਰਾ ਦੇਸ ਉਜਾੜਿਆ ਗਿਆ ਪਰ, - ਹੁਣ ਤਾਂ ਤੂੰ ਵਾਸੀਆਂ ਲਈ ਭੀੜੀ ਹੋਵੇਂਗੀ, ਅਤੇ ਤੈਨੂੰ ਭੱਖ ਲੈਣ ਵਾਲੇ ਦੂਰ ਹੋ ਜਾਣਗੇ।
For thy waste and desolate places, and thy land laid in ruins, Shall now be too narrow for the inhabitants; And they that devoured thee shall be far away.
20 ੨੦ ਜਿਹੜੇ ਬੱਚੇ ਤੈਥੋਂ ਲਏ ਗਏ ਸਨ, ਉਹ ਫੇਰ ਤੇਰੇ ਕੰਨਾਂ ਵਿੱਚ ਆਖਣਗੇ, ਇਹ ਥਾਂ ਸਾਡੇ ਲਈ ਭੀੜਾ ਹੈ, ਸਾਨੂੰ ਜਗ੍ਹਾ ਦੇ ਤਾਂ ਜੋ ਅਸੀਂ ਵੱਸੀਏ।
Thou, that hast been childless, shalt yet hear thy sons exclaim: “The place is too narrow for me; make room for me that I may dwell.”
21 ੨੧ ਤਦ ਤੂੰ ਆਪਣੇ ਮਨ ਵਿੱਚ ਆਖੇਗੀ, ਕਿਸ ਨੇ ਇਹਨਾਂ ਨੂੰ ਮੇਰੇ ਲਈ ਜਣਿਆ? ਮੈਂ ਬੇ-ਔਲਾਦ ਅਤੇ ਬਾਂਝ ਸੀ, ਮੈਂ ਕੱਢੀ ਹੋਈ ਅਤੇ ਛੱਡੀ ਹੋਈ ਸੀ, - ਇਹਨਾਂ ਨੂੰ ਕਿਸ ਨੇ ਪਾਲਿਆ? ਮੈਂ ਤਾਂ ਇਕੱਲੀ ਰਹਿ ਗਈ ਸੀ, ਤਾਂ ਇਹ ਕਿੱਥੋਂ ਆਏ ਹਨ?
And thou shalt say in thy heart, Who hath begotten me these? I surely was childless and unfruitful, An exile, and an outcast; who then hath brought up these? Behold, I was left alone; these, then, where were they?
22 ੨੨ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਵੇਖੋ, ਮੈਂ ਆਪਣੇ ਹੱਥ ਕੌਮਾਂ ਲਈ ਉਠਾਵਾਂਗਾ, ਅਤੇ ਲੋਕਾਂ ਲਈ ਆਪਣਾ ਝੰਡਾ ਉੱਚਾ ਕਰਾਂਗਾ, ਅਤੇ ਉਹ ਤੇਰੇ ਪੁੱਤਰਾਂ ਨੂੰ ਕੁੱਛੜ ਚੁੱਕੀ ਲਿਆਉਣਗੇ, ਅਤੇ ਤੇਰੀਆਂ ਧੀਆਂ ਮੋਢਿਆਂ ਉੱਤੇ ਚੁੱਕੀਆਂ ਜਾਣਗੀਆਂ।
Thus saith the Lord Jehovah: I will lift up my hand to the nations, And set up my standard to the kingdoms; They shall bring thy sons in their arms, And thy daughters upon their shoulders.
23 ੨੩ ਰਾਜੇ ਤੇਰੇ ਪਾਲਣ ਵਾਲੇ, ਅਤੇ ਉਨ੍ਹਾਂ ਦੀਆਂ ਰਾਣੀਆਂ ਤੇਰੀਆਂ ਦਾਈਆਂ ਹੋਣਗੀਆਂ, ਉਹ ਮੂੰਹ ਭਾਰ ਡਿੱਗ ਕੇ ਤੈਨੂੰ ਮੱਥਾ ਟੇਕਣਗੇ, ਅਤੇ ਤੇਰੇ ਪੈਰਾਂ ਦੀ ਖ਼ਾਕ ਚੱਟਣਗੇ, ਤਾਂ ਤੂੰ ਜਾਣੇਂਗੀ ਕਿ ਮੈਂ ਯਹੋਵਾਹ ਹਾਂ, ਅਤੇ ਮੇਰੇ ਉਡੀਕਣ ਵਾਲੇ ਕਦੇ ਸ਼ਰਮਿੰਦੇ ਨਾ ਹੋਣਗੇ।
And kings shall be thy nursing fathers, And queens thy nursing mothers; Upon their faces shall they bow down before thee, And lick the dust of thy feet. Thus shalt thou know that I am Jehovah; And they who trust in me shall not be put to shame.
24 ੨੪ ਕੀ ਲੁੱਟ ਸੂਰਮੇ ਕੋਲੋਂ ਲਈ ਜਾਵੇਗੀ? ਜਾਂ ਦੁਸ਼ਟ ਦੇ ਹੱਥੋਂ ਕੈਦੀ ਛੁਡਾਏ ਜਾਣਗੇ?
Shall the prey be taken away from the mighty? Or shall the spoil of the terrible be rescued?
25 ੨੫ ਪਰ ਯਹੋਵਾਹ ਇਹ ਆਖਦਾ ਹੈ, ਸੂਰਮਿਆਂ ਦੇ ਕੈਦੀ ਲੈ ਲਏ ਜਾਣਗੇ, ਅਤੇ ਜ਼ਾਲਮ ਦੀ ਲੁੱਟ ਉਹ ਦੇ ਹੱਥੋਂ ਲੈ ਲਈ ਜਾਵੇਗੀ, ਤੇਰੇ ਨਾਲ ਝਗੜਨ ਵਾਲਿਆਂ ਨਾਲ ਮੈਂ ਝਗੜਾਂਗਾ, ਅਤੇ ਤੇਰੇ ਪੁੱਤਰਾਂ ਨੂੰ ਮੈਂ ਬਚਾਵਾਂਗਾ।
Yea, thus saith Jehovah, The prey shall be taken away from the mighty, And the spoil of the terrible shall be rescued; For with him that contendeth with thee will I contend, And I will save thy children.
26 ੨੬ ਮੈਂ ਤੇਰੇ ਸਤਾਉਣ ਵਾਲਿਆਂ ਨੂੰ ਉਹਨਾਂ ਦਾ ਆਪਣਾ ਮਾਸ ਖੁਆਵਾਂਗਾ, ਉਹ ਆਪਣੇ ਲਹੂ ਨਾਲ ਮਸਤਾਨੇ ਹੋਣਗੇ ਜਿਵੇਂ ਮਧ ਨਾਲ, ਅਤੇ ਸਾਰੇ ਪ੍ਰਾਣੀ ਜਾਣਨਗੇ ਕਿ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਅਤੇ ਤੇਰਾ ਛੁਟਕਾਰਾ ਦੇਣ ਵਾਲਾ, ਯਾਕੂਬ ਦਾ ਸ਼ਕਤੀਮਾਨ ਮੈਂ ਹੀ ਹਾਂ।
And I will cause thine oppressors to eat their own flesh; With their own blood shall they be drunk, as with new wine; And all flesh shall know that I Jehovah am thy saviour; That thy redeemer is the Mighty One of Jacob.