< ਯਸਾਯਾਹ 33 >
1 ੧ ਹਾਏ ਲੁਟੇਰਿਆ ਤੇਰੇ ਉੱਤੇ, ਤੂੰ ਜੋ ਲੁੱਟਿਆ ਨਹੀਂ ਗਿਆ! ਹਾਏ ਠੱਗਾ ਤੇਰੇ ਉੱਤੇ ਜਿਸ ਨੂੰ ਉਹਨਾਂ ਨੇ ਨਹੀਂ ਠੱਗਿਆ! ਜਦ ਤੂੰ ਲੁੱਟ ਚੁੱਕੇਂ ਤਾਂ ਤੂੰ ਲੁੱਟਿਆ ਜਾਏਂਗਾ, ਜਦ ਤੂੰ ਠੱਗ ਹਟੇਂ ਤਾਂ ਉਹ ਤੈਨੂੰ ਠੱਗਣਗੇ!
Teško tebi koji nepustošen pustošiš, koji pljačkaš nepljačkan, kad prestaneš, tebe će opustošiti, opljačkat' te kad prestaneš pljačkati.
2 ੨ ਹੇ ਯਹੋਵਾਹ, ਸਾਡੇ ਉੱਤੇ ਕਿਰਪਾ ਕਰ! ਅਸੀਂ ਤੈਨੂੰ ਉਡੀਕਦੇ ਹਾਂ, ਹਰ ਸਵੇਰ ਨੂੰ ਸਾਡਾ ਬਲ ਹੋ, ਨਾਲੇ ਦੁੱਖ ਦੇ ਵੇਲੇ ਸਾਡਾ ਬਚਾਓ।
Jahve, smiluj nam se, u te se uzdamo! Budi mišica naša svako jutro, naš spas u doba nevolje.
3 ੩ ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ।
Od silna tutnja pobjegoše narodi, ti ustade, raspršiše se puci
4 ੪ ਜਿਵੇਂ ਟਿੱਡੀਆਂ ਚੱਟ ਕਰਦੀਆਂ ਹਨ, ਉਸੇ ਤਰ੍ਹਾਂ ਤੁਹਾਡੀ ਲੁੱਟ ਚੱਟ ਕੀਤੀ ਜਾਵੇਗੀ, ਜਿਵੇਂ ਟਿੱਡੇ ਝਪੱਟਾ ਮਾਰਦੇ ਹਨ, ਉਹ ਉਸ ਉੱਤੇ ਝੱਪਟਣਗੇ।
i plijen se skuplja kao što se kupe šaške, na nj će navaliti kao jato skakavaca.
5 ੫ ਯਹੋਵਾਹ ਮਹਾਨ ਹੈ, ਉਹ ਉਚਿਆਈ ਉੱਤੇ ਵੱਸਦਾ ਹੈ, ਉਹ ਸੀਯੋਨ ਨੂੰ ਇਨਸਾਫ਼ ਅਤੇ ਧਰਮ ਨਾਲ ਭਰ ਦੇਵੇਗਾ।
Uzvišen je Jahve jer u visini stoluje, on puni Sion pravom i pravednošću.
6 ੬ ਤੇਰੇ ਸਮੇਂ ਦੀ ਬੁਨਿਆਦ ਮੁਕਤੀ, ਬੁੱਧੀ ਅਤੇ ਗਿਆਨ ਦੀ ਬਹੁਤਾਇਤ ਹੋਵੇਗੀ, ਅਤੇ ਯਹੋਵਾਹ ਦਾ ਭੈਅ ਸਿਯੋਨ ਦਾ ਖ਼ਜ਼ਾਨਾ ਹੋਵੇਗਾ।
Pouzdan je tvoj vijek: mudrost i znanje spasonosno su blago - a strah Gospodnji njegovo bogatstvo.
7 ੭ ਵੇਖੋ, ਉਹਨਾਂ ਦੇ ਸੂਰਮੇ ਬਾਹਰ ਚਿੱਲਾਉਂਦੇ ਹਨ, ਸ਼ਾਂਤੀ ਦੇ ਦੂਤ ਵਿਲਕਦੇ ਹਨ।
Gle, stanovništvo Arielovo kuka po ulicama, glasnici mironosni plaču gorko.
8 ੮ ਸ਼ਾਹੀ ਮਾਰਗ ਵਿਰਾਨ ਪਏ ਹੋਏ ਹਨ, ਕੋਈ ਲੰਘਣ ਵਾਲਾ ਨਾ ਰਿਹਾ। ਨੇਮ ਤੋੜੇ ਜਾਂਦੇ ਹਨ, ਸ਼ਹਿਰ ਤੁੱਛ ਕੀਤੇ ਜਾਂਦੇ ਹਨ, ਮਨੁੱਖ ਕਿਸੇ ਗਿਣਤੀ ਵਿੱਚ ਨਹੀਂ।
Opustješe ceste, s putova nesta putnika; raskidaju se savezi, preziru se svjedoci, ni prema kome nema obzira.
9 ੯ ਦੇਸ ਸੋਗ ਕਰਦਾ ਅਤੇ ਮਾੜਾ ਹੋ ਜਾਂਦਾ ਹੈ, ਲਬਾਨੋਨ ਘਬਰਾ ਕੇ ਕੁਮਲਾ ਜਾਂਦਾ ਹੈ, ਸ਼ਾਰੋਨ ਰੜੇ ਮੈਦਾਨ ਵਾਂਗੂੰ ਹੋ ਗਿਆ, ਬਾਸ਼ਾਨ ਅਤੇ ਕਰਮਲ ਪੱਤੇ ਝਾੜ ਸੁੱਟਦੇ ਹਨ।
Gine zemlja u žalosti, u stidu vene Libanon. Šaron je kao stepa, Bašan i Karmel ogolješe.
10 ੧੦ ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਹੁਣ ਮੈਂ ਆਪ ਨੂੰ ਉੱਚਾ ਕਰਾਂਗਾ, ਹੁਣ ਮੈਂ ਸਲਾਹਿਆ ਜਾਂਵਾਂਗਾ।
“Sada ću ustati”, veli Jahve, “sada ću se dići, sada uzvisiti.
11 ੧੧ ਤੁਹਾਡੇ ਗਰਭ ਵਿੱਚ ਕੱਖ ਪਵੇਗਾ ਅਤੇ ਤੁਸੀਂ ਘਾਹ ਜਣੋਗੇ, ਤੁਹਾਡਾ ਸਾਹ ਇੱਕ ਅੱਗ ਹੈ ਜਿਹੜੀ ਤੁਹਾਨੂੰ ਭਸਮ ਕਰੇਗੀ।
Začeste sijeno, rodit ćete slamu; dah moj proždrijet će vas kao oganj.
12 ੧੨ ਲੋਕ ਸਾੜੇ ਹੋਏ ਚੂਨੇ ਵਾਂਗੂੰ ਹੋ ਜਾਣਗੇ, ਅਤੇ ਵੱਢੇ ਹੋਏ ਕੰਡਿਆਂ ਵਾਂਗੂੰ ਉਹ ਅੱਗ ਵਿੱਚ ਜਲਾਏ ਜਾਣਗੇ।
Narodi će biti sažgani u vapno, kao posječeno trnje što gori u vatri.
13 ੧੩ ਹੇ ਦੂਰ ਦਿਓ, ਤੁਸੀਂ ਸੁਣੋ ਜੋ ਮੈਂ ਕੀਤਾ, ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਜਾਣੋ!
Čujte, vi koji ste daleko, što sam učinio, a vi koji ste blizu poznajte mi snagu!”
14 ੧੪ ਸੀਯੋਨ ਵਿੱਚ ਪਾਪੀ ਡਰ ਗਏ, ਕਾਂਬੇ ਨੇ ਕਾਫ਼ਰਾਂ ਨੂੰ ਫੜ ਲਿਆ, ਕੌਣ ਸਾਡੇ ਵਿੱਚੋਂ ਭਸਮ ਕਰਨ ਵਾਲੀ ਅੱਗ ਕੋਲ ਟਿੱਕ ਸਕਦਾ ਹੈ? ਕੌਣ ਸਾਡੇ ਵਿੱਚੋਂ ਸਦੀਪਕ ਸਾੜੇ ਕੋਲ ਰਹਿ ਸਕਦਾ ਹੈ?
Na Sionu strepe grešnici, trepet spopada bezbožnika: “Tko će od nas opstati pred ognjem zatornim, tko će od nas opstati pred žarom vječnim?”
15 ੧੫ ਉਹ ਜਿਹੜਾ ਧਰਮ ਨਾਲ ਚੱਲਦਾ, ਜਿਹੜਾ ਸਿੱਧੀਆਂ ਗੱਲਾਂ ਕਰਦਾ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ, ਜਿਹੜਾ ਰਿਸ਼ਵਤ ਲੈਣ ਤੋਂ ਆਪਣਾ ਹੱਥ ਖਿੱਚਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ।
Onaj koji hodi u pravdi i pravo govori, koji prezire dobit od prinude, koji otresa ruku da ne primi mito, koji zatiskuje uši da ne čuje o krvoproliću, koji zatvara oči da ne vidi zlo:
16 ੧੬ ਉਹ ਹੀ ਉੱਚਿਆਈਆਂ ਉੱਤੇ ਵੱਸੇਗਾ, ਉਹ ਦੀ ਪਨਾਹਗਾਰ ਚੱਟਾਨਾਂ ਦੇ ਗੜ੍ਹ ਹੋਣਗੇ, ਉਹ ਦੀ ਰੋਟੀ ਉਹ ਨੂੰ ਦਿੱਤੀ ਜਾਵੇਗੀ, ਉਹ ਨੂੰ ਪਾਣੀ ਦੀ ਘਾਟ ਨਾ ਹੋਵੇਗੀ।
on će prebivati u visinama, tvrđe na stijenama bit će mu utočište, imat će dosta kruha i vode će mu svagda dotjecati.
17 ੧੭ ਤੇਰੀਆਂ ਅੱਖਾਂ ਰਾਜੇ ਨੂੰ ਉਹ ਦੇ ਸੁਹੱਪਣ ਵਿੱਚ ਵੇਖਣਗੀਆਂ, ਉਹ ਲੰਮੇ-ਚੌੜੇ ਦੇਸ ਨੂੰ ਵੇਖਣਗੀਆਂ।
Oči će ti gledati kralja u njegovoj ljepoti, promatrat će zemlju nepreglednu.
18 ੧੮ ਤੇਰਾ ਮਨ ਉਸ ਬੀਤੇ ਹੋਏ ਭੈਅ ਬਾਰੇ ਸੋਚੇਗਾ, ਲੇਖਾ ਲੈਣ ਵਾਲਾ ਕਿੱਥੇ ਹੈ? ਲਗਾਨ ਵਸੂਲਣ ਵਾਲਾ ਕਿੱਥੇ ਹੈ? ਬੁਰਜ਼ਾਂ ਦਾ ਗਿਣਨ ਵਾਲਾ ਕਿੱਥੇ ਹੈ?
Srce će ti u strahu misliti: Gdje li je onaj što je brojio, gdje li onaj što je mjerio, gdje li onaj što je prebrajao mladiće?
19 ੧੯ ਤੂੰ ਫੇਰ ਉਹਨਾਂ ਘਮੰਡੀ ਲੋਕਾਂ ਨੂੰ ਨਾ ਵੇਖੇਂਗਾ, ਅਰਥਾਤ ਇੱਕ ਗੁੱਝੀ ਬੋਲੀ ਦੇ ਲੋਕ ਜਿਨ੍ਹਾਂ ਦੀ ਤੂੰ ਸਮਝ ਨਹੀਂ ਸਕਦਾ, ਅਤੇ ਓਪਰੀ ਬੋਲੀ ਵਾਲੇ ਜਿਨ੍ਹਾਂ ਨੂੰ ਤੂੰ ਬੁੱਝ ਨਹੀਂ ਸਕਦਾ।
Nećeš više vidjeti divljega naroda, naroda nerazumljiva i neshvatljiva govora, jezika strana što ga nitko ne razumije.
20 ੨੦ ਸੀਯੋਨ ਨੂੰ ਵੇਖ, ਸਾਡੇ ਨਿਯੁਕਤ ਕੀਤੇ ਹੋਏ ਪਰਬਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਅਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਸ ਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ, ਜਿਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ।
Pogledaj na Sion, grad blagdana naših: oči će ti Jeruzalem vidjeti, prebivalište zaštićeno, šator što se ne prenosi, kojem se kolčići nikad ne vade, nit' mu se ijedno uže otkida.
21 ੨੧ ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ-ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ।
Ondje nam je Jahve silni, umjesto rijeka i širokih rukavaca: neće onud proći nijedna lađa s veslima niti će koji bojni brod projedriti.
22 ੨੨ ਯਹੋਵਾਹ ਤਾਂ ਸਾਡਾ ਨਿਆਈਂ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਰਾਜਾ ਹੈ, ਉਹ ਸਾਨੂੰ ਬਚਾਵੇਗਾ।
Jer Jahve je sudac naš, Jahve naš vojvoda, Jahve je kralj naš - on će nas spasiti.
23 ੨੩ ਤੇਰੇ ਰੱਸੇ ਢਿੱਲੇ ਹਨ, ਉਹ ਮਸਤੂਲ ਉਹ ਦੇ ਥਾਂ ਨੂੰ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ। ਤਦ ਸ਼ਿਕਾਰ ਅਤੇ ਲੁੱਟ ਬਹੁਤਾਇਤ ਨਾਲ ਵੰਡੀ ਜਾਵੇਗੀ, ਅਤੇ ਲੰਗੜੇ ਵੀ ਲੁੱਟ ਲੁੱਟਣਗੇ।
Užad ti je popustila, ne može držati jarbola ni razviti stijega, pa se dijeli golemo blago oteto - kljasti će se naplijeniti plijena!
24 ੨੪ ਸਿਯੋਨ ਦਾ ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਉਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ।
I nijedan građanin neće reći: “Bolestan sam!” Narodu što živi ondje krivnja će se oprostiti.